More Punjabi Kahaniya  Posts
ਸੰਤ ਜਰਨੈਲ ਸਿੰਘ ਖਾਲਸਾ


ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕਤਲ ਕਰਨ ਦੇ ਯਤਨ
•ਸਰਕਾਰ ਨੇ ਆਪਣੇ ਏਜੰਟਾਂ ਰਾਹੀ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੇ ਕਈ ਯਤਨ ਕੀਤੇ।
●ਪਹਿਲੀ ਵਾਰ ਜਦ ਸੰਤ ਦਰਬਾਰ ਸਾਹਿਬ ਦੀਆ ਪਉੜੀਆਂ ਚੜ ਰਹੇ ਸਨ ਤਾ ਇਕ ਬੰਦੇ ਨੇ ਘਾਤ ਲਾ ਕੇ ਉਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ।ਸ਼ਕ ਪੈਣ ਤੇ ਜਦ ਉਸ ਦੀ ਤਲਾਸ਼ੀ ਲਈ ਗਈ ਤਾ ਉਸ ਕੋਲੋਂ ਪਿਸਟਲ ਨਿਕਲਿਆ ।ਪੁੱਛ ਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਕਤਲ ਕਰਨ ਲਈ ਹੀ ਆਇਆ ਸੀ।
●ਦੂਜੀ ਵਾਰ ਇਕ ਹਮਲਾਵਰ ਨੇ ਨਾਨਕ ਨਿਵਾਸ ਦੇ ਕਮਰਾ ਨੰਬਰ 47 ਤਕ ਸੰਤ ਜਰਨੈਲ ਸਿੰਘ ਦਾ ਪਿੱਛਾ ਕੀਤਾ ਪਰ ਉਸ ਦਾ ਪਿਸਟਲ ਡਿੱਗ ਜਾਣ ਕਾਰਨ ਕਾਮਯਾਬੀ ਨਾ ਮਿਲੀ ।
●ਤੀਜੀ ਵਾਰ ਮੰਜੀ ਸਾਹਿਬ ਦੀਵਾਨ ਹਾਲ ਵਿਚ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਮਲਾਵਰ ਵੀ ਡਰ ਗਿਆ ਅਤੇ ਗੋਲੀ ਚਲਾਉਣ ਦੀ ਜੁਰਅਤ ਨਾ ਕਰ ਸਕਿਆ।
●ਚੋਥੀ ਵਾਰ ਪੁਲਿਸ ਨੇ ਇਹ ਸਮਝ ਕੇ ਕਿ ਸੰਤ ਜਰਨੈਲ ਸਿੰਘ ਆਪਣੇ ਹੈਡਕੁਆਰਟਰ ਮਹਿਤਾ ਚੌਕ ਜਾ ਰਹੇ ਹਨ ਮਾਨਾਂਵਾਲਾ ਚੌਂਕ ਨੇੜੇ ਟਕਸਾਲ ਦੀ ਜੀਪ ਤੇ ਰਾਕਟ ਲਾਂਚਰ ਨਾਲ ਗੋਲੇ ਸੁੱਟੇ ।ਜਿਸ ਵਿਚ ਇਕ ਸਿੰਘ ਸ਼ਹੀਦ ਹੋ ਗਿਆ ਪਰ ਸੰਤਾਂ ਦੇ ਉਸ ਜੀਪ ਵਿਚ ਨਾ ਹੋਣ ਕਾਰਨ ਸਰਕਾਰ ਦੀ ਸਾਜਿਸ਼ ਸਿਰੇ ਨਾ ਚੜੀ।
■ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੀਆਂ ਸਭ ਸਾਜ਼ਿਸ਼ਾਂ ਅਸਫਲ ਹੋਣ ਤੋ ਬਾਅਦ 14 ਅਪ੍ਰੈਲ 1984 ਨੂੰ ਉਨ੍ਹਾਂ ਦੀ ਸੱਜੀ ਬਾਂਹ ਅਤੇ ਕੌਮੀ ਯੋਧੇ ਸ,ਸੁਰਿੰਦਰ ਸਿੰਘ ਸੋਢੀ ਨੂੰ, ਸੁਰਿੰਦਰ ਸਿਹੁੰ ਛਿੰਦਾ ਅਤੇ ਉਸ ਦੀ ਰਖੇਲ ਬਲਜੀਤ ਕੌਰ ਨੇ ਧੌਖੇ ਨਾਲ ਗੋਲੀ ਮਾਰ ਦਿੱਤੀ ।ਬਲਜੀਤ ਕੌਰ ਦੀ ਤਫਤੀਸ਼ ਕਰਨ ਤੋ ਇਸ ਸਾਜਿਸ਼ ਪਿੱਛੇ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿਹੁੰ ਦਾ ਹਥ ਨਿਕਲਿਆ ।ਸੁਰਿੰਦਰ ਸਿਹੁੰ ਛਿੰਦੇ ਨੂੰ ਸਿੰਘਾਂ ਨੇ ਜਾ ਦਬੋਚਿਆ ਤੇ ਉਸ ਨੂੰ ਸੋਧ ਕੇ 24 ਘੰਟਿਆਂ ਦੇ ਅੰਦਰ ਹੀ ਸੁਰਿੰਦਰ ਸਿੰਘ ਸੋਢੀ ਦੇ ਕਤਲ ਦਾ ਬਦਲਾ ਲੈ ਲਿਆ ਗਿਆ ।ਇਸ ਕਾਂਡ ਵਿਚ ਸ਼ਾਮਿਲ ਮਲਕ ਸਿੰਘ ਭਾਟੀਆ ਅਤੇ ਚਾਹ ਦੀ ਦੁਕਾਨ ਚਲਾਉਣ ਵਾਲਾ ਬਾਜਾ ਵੀ ਮਾਰੇ ਗਏ ਪਰ ਇਸ ਸਾਜਿਸ਼ ਦੇ ਮੁੱਖ ਦੋਸ਼ੀ ਗੁਰਚਰਨ ਸਿਹੁੰ ਸਕੱਤਰ ਨੂੰ ਲੌਂਗੋਵਾਲ ਨੇ ਆਪਣੀ ਪਨਾਹ ਵਿਚ ਰਖ ਕੇ ਬੱਚਾ ਲਿਆ ।
ਸੋਢੀ ਦੇ ਕਤਲ ਨਾਲ ਸਥਿਤੀ ਬਹੁਤ ਗੰਭੀਰ ਹੋ ਗਈ ਜਿਸ ਨੂੰ ਸ਼ਾਂਤ ਕਰਨ ਲਈ ਸ਼ੋਮਣੀ ਕਮੇਟੀ ਨੇ ਆਪਣੇ ਸਕੱਤਰ ਭਾਨ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ।ਇਸ ਕਮੇਟੀ ਨੇ ਆਪਣੀ ਇਨਕੁਆਰੀ ਉਪਰੰਤ ਸੰਤ ਜਰਨੈਲ ਸਿੰਘ ਕੋਲ ਤਾ ਗੁਰਚਰਨ ਸਿਹੁੰ ਨੂੰ ਦੋਸ਼ੀ ਮੰਨਿਆ ਪਰ ਸੰਤ ਲੌਂਗੋਵਾਲ ਦੇ ਦਬਾਅ ਕਾਰਨ ਜਾਰੀ ਕੀਤੀ ਰਿਪੋਰਟ ਵਿਚ ਉਸ ਨੂੰ ਸੋਢੀ ਕਤਲ ਕੇਸ ਵਿੱਚੋ ਬਰੀ ਕਰ ਦਿੱਤਾ ।ਦਰਬਾਰ ਸਾਹਿਬ ਕੰਪਲੈਕਸ ਦੇ ਮਾਹੌਲ ਨੂੰ ਸ਼ਾਤ ਕਰਨ ਲਈ ਪੰਜ ਸਿੰਘ ਸਾਹਿਬਾਨ ਨੇ ਦੋ ਵਾਰੀ ਸੰਤ ਜਰਨੈਲ ਸਿੰਘ ਨਾਲ ਲੰਬੀ ਗਲਬਾਤ ਕੀਤੀ ਅਤੇ ਸਾਰੇ ਕੇਸ ਦੀ ਇਨਕੁਆਰੀ ਉਪਰੰਤ ਗੁਰਚਰਨ ਸਿਹੁੰ ਨੂੰ ਦੋਸ਼ੀ ਪਾਇਆ ਪਰ ਸੰਤ ਜਰਨੈਲ ਸਿੰਘ ਦੀ ਮੰਗ ਅਨੁਸਾਰ ਇਸ ਸਚਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਚ ਬਿਆਨ ਕਰਨ ਤੌ ਕੰਨੀ ਕਤਰਾ ਗਏ ।ਸੰਤ ਜਰਨੈਲ ਸਿੰਘ ਨੇ ਭਾਨ ਸਿੰਘ ਕਮੇਟੀ ਦੀ ਹਾਜਰੀ ਵਿਚ ਗੁਰੂ ਰਾਮਦਾਸ ਲੰਗਰ ਦੀ ਛਤ ਓਪਰ ਸੰਗਤਾਂ ਸਾਹਮਣੇ ਸਾਰੇ ਕਾਂਡ ਦੀ ਅਸਲੀਅਤ...

ਬਿਆਨ ਕੀਤੀ ਅਤੇ ਸਬਰ ਤੋ ਕੰਮ ਲੈਂਦਿਆ ਸਭ ਨੂੰ ਧਰਮ ਯੁੱਧ ਮੋਰਚੇ ਵਿਚ ਸਰਗਰਮੀ ਨਾਲ ਹਿੱਸਾ ਪਾਉਣ ਦੀ ਅਤੇ ਆਪਸੀ ਖਾਨਾਜੰਗੀ ਤੋ ਬਚਣ ਦੀ ਅਪੀਲ ਕੀਤੀ ਪਰ ਲੌਂਗੋਵਾਲ ਨੇ ਗੁਰਚਰਨ ਸਿਹੁੰ ਸਕੱਤਰ ਨੂੰ ਆਪਣੀ ਗੋਦ ਵਿਚ ਬੈਠਾਈ ਰੱਖਿਆ ਅਤੇ ਸੰਤ ਜਰਨੈਲ ਸਿੰਘ ਦੀ ਮੰਗ ਅਨੁਸਾਰ ਅਕਾਲੀ ਦਲ ਵਿਚੋਂ ਕੱਢਣ ਤੋ ਇਨਕਾਰ ਕਰ ਦਿੱਤਾ ।
ਅਕਾਲੀ ਦਲ ਦੀ ਸਮੁੱਚੀ ਕਾਰਗੁਜ਼ਾਰੀ ਤੋ ਸਿੱਖ ਸੰਗਤਾਂ ਨਿਰਾਸ਼ ਹੋ ਗਈਆ ਅਤੇ ਸੰਤ ਜਰਨੈਲ ਸਿੰਘ ਦੀ ਅਗਵਾਈ ਵਿਚ ਜੁੜਨ ਲਗ ਪਈਆਂ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਬਹੁਗਿਣਤੀ ਵੀ ਸੰਤ ਜਰਨੈਲ ਸਿੰਘ ਪਾਸ ਚਲੀ ਗਈ ਅਤੇ ਅਕਾਲੀ ਆਗੂ ਘਬਰਾਹਟ ਵਿਚ ਆ ਗਏ ।
ਇੰਦਰਾ ਗਾਧੀ ਨੇ ਇਸ ਸਾਰੇ ਮਾਹੌਲ ਦਾ ਫਾਈਦਾ ਉਠਾ ਕੇ ਸਿੱਖ ਕੌਮ ਨੂੰ ਕੁਚਲਣ ਦਾ ਵਧੀਆ ਮੌਕਾ ਸਮਝਿਆ ।ਉਸ ਨੇ 25-05-1984ਨੂੰ ਬੀ ਐਸ ਐਫ ਦੇ ਸਪੈਸ਼ਲ ਹਵਾਈ ਜਹਾਜ਼ ਰਾਹੀ ਅਕਾਲੀ ਆਗੂਆਂ ਨੂੰ ਗਲਬਾਤ ਕਰਨ ਲਈ ਦਿਲੀ ਲਿਆਂਦਾ ।●•ਅਸਲ ਵਿਚ ਇੰਦਰਾ ਗਾਂਧੀ ਇਹਨਾਂ ਆਗੂਆਂ ਨਾਲ ਪੰਜਾਬ ਸਮਸਿਆ ਨੂੰ ਹਲ ਕਰਨ ਲਈ ਨਹੀ ਸੀ ਗਲਬਾਤ ਕਰਨਾ ਚਾਹੁੰਦੀ,ਉ ਸੰਤ ਜਰਨੈਲ ਸਿੰਘ ਬਾਰੇ ਉਹਨਾਂ ਦੀ ਰਾਇ ਜਾਨਣਾ ਚਾਹੁੰਦੀ ਸੀ।ਉਹ ਇੰਨਾ ਨੂੰ ਮਿਲ ਕੇ ਜਾਣ ਗਈ ਸੀ ਕਿ ਅਕਾਲੀ ਆਗੂ ਸੰਤ ਜਰਨੈਲ ਸਿੰਘ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਵਿਰੁੱਧ ਬਹੁਤਾ ਪ੍ਰਤੀਕਰਮ ਨਹੀ ਕਰਨਗੇ।ਉਸ ਨੇ ਅਕਾਲੀ ਆਗੂਆਂ ਨੂੰ ਬਿਨਾਂ ਕੁਝ ਪੱਲੇ ਪਾਏ ਵਾਪਸ ਮੋੜ ਦਿੱਤਾ ਅਤੇ 30 ਮਈ 1984 ਨੂੰ ਲੌਂਗੋਵਾਲ ਨਾਲ ਫੋਨ ਤੇ ਗਲਬਾਤ ਕੀਤੀ ।ਲੌਂਗੋਵਾਲ ਨੇ ਇੰਦਰਾ ਦੀ ਹਮਦਰਦੀ ਜਿੱਤਣ ਕੋਸ਼ਿਸ਼ ਕਰਦਿਆਂ ਕਿਹਾ “ਮੋਰਚਾ ਮੇਰੇ ਹਥ ਚੋ ਨਿਕਲ ਚੁੱਕਾ ਹੈ ਹੁਣ ਤੁਸੀਂ ਜੋ ਚਾਹੋ ਕਰੋ।ਇੰਦਰਾ ਜੋ ਕਰਨਾ ਚਾਹੁੰਦੀ ਸੀ ਲੌਂਗੋਵਾਲ ਨੇ ਉਸ ਨੂੰ ਹਰੀ ਝੰਡੀ ਦੇ ਦਿੱਤੀ ।
ਇੰਦਰਾ ਨੇ ਅਕਾਲੀ ਦਲ ਵਲੋ 3 ਜੂਨ1984 ਨੂੰ ਸ਼ੁਰੂ ਕੀਤੀ ਜਾਣ ਵਾਲੀ ਨਾ -ਮਿਲਵਰਤਣ ਲਹਿਰ ਜਿਸ ਵਿਚ ਕਰਜੇ ,ਬਿਜਲੀ ਪਾਣੀ ਦੇ ਬਿੱਲ ਤੇ ਮਾਲੀਆ ਨਾ ਅਦਾ ਕਰਨਾ ਪੰਜਾਬ ਤੋਂ ਬਾਹਰ ਅਨਾਜ ਨਾ ਜਾਣ ਦੇਣਾ ਸ਼ਾਮਿਲ ਸੀ ,ਨੂੰ ਅਧਾਰ ਬਣਾ ਕੇ ਪੰਜਾਬ ਅਤੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰ ਦਿੱਤਾ ।ਉਸ ਨੇ 2ਜੂਨ1984 ਸ਼ਾਮ ਨੂੰ ਦੂਰਦਰਸ਼ਨ ਅਤੇ ਰੇਡੀਓ ਤੋ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਨੂੰ ਗਲਬਾਤ ਦਾ ਸੱਦਾ ਦਿੱਤਾ ਸੀ।ਉਸ ਨੇ ਕਿਹਾ ਸੀ ਕਿ ਜੇ ਕਿਸੇ ਸਵਾਲ ਬਾਰੇ ਕੋਈ ਗਲਤ ਫਹਿਮੀਆ ਜਾ ਸ਼ਕ ਬਾਕੀ ਹੈ ਤਾ ਆਉ ਰਲ ਬੈਠੀਏ ਤੇ ਹਲ ਲੱਭੀਏ ।ਪਰ ਉਸ ਦੀਆਂ ਇਹ ਗਲਾਂ ਸਾਫ ਦਿਲ ਨਹੀ ਕਪਟੀ ਮਨ ਨਾਲ ਲੋਕਾਂ ਨੂੰ ਧੋਖੇ ਵਿਚ ਰੱਖਣ ਲਈ ਕਹੀਆਂ ਹੀ ਗਈਆਂ ਸਨ। ਉਹ ਤਾ ਆਪਣੀ ਇਸ ਤਕਰੀਰ ਤੋ ਪਹਿਲਾਂ ਹੀ ਪੰਜਾਬ ਤੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰਕੇ ਸਿੱਖ ਕੌਮ ਨੂੰ ਕੁਚਲਣ ਦਾ ਹੁਕਮ ਦੇ ਚੁੱਕੀ ਸੀ।ਸਿੱਖਾ ਨੂੰ ਕੁਚਲਣ ਲਈ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ।ਸ਼ਾਇਦ ਗੰਗੂ ਦੀ ਵਾਰਿਸ ਚੰਦੂ ਵੱਲੋ ਕਹਿਰ ਕਮਾਉਣ ਦੇ ਦਿਨ ਤੇ ਹੀ ਸਿੱਖ ਕੌਮ ਤੇ ਮੁੜ ਕਹਿਰ ਕਮਾਉਣਾ ਚਾਹੁੰਦੀ ਸੀ।
Fatehbir singh “Amritsar””

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)