More Punjabi Kahaniya  Posts
ਸਰਦੂਲ ਸਿਕੰਦਰ


ਚੜ੍ਹਦੇ ਸੂਰਜ ਨੂੰ ਸਲਾਮ….… ਸਰਦੂਲ ਸਿਕੰਦਰ ਨਾਲ ਗੱਲਾਂ ਦਾ ਸਿਲਸਲਾ ਸ਼ੁਰੂ ਹੋਇਆ ਸਰਦੂਲ ਕਹਿਣ ਲੱਗੇ ਦੇਖੋ ਜੀ ਇਹ ਸੱਚ ਏ ਕਿ ਜਦੋਂ ਤੁਸੀਂ ਮੁਸ਼ਕਿਲ ਦੌਰ ਚ ਹੁੰਦੇ ਹੋ ਉਦੋਂ ਜ਼ਮਾਨਾ ਸਨਬੰਧੀ ਸਮਾਜ ਤੁਹਾਡੇ ਨਾਲ ਨਹੀਂ ਖੜ੍ਹਦਾ ਪਰ ਜਦੋਂ ਤੁਸੀਂ ਬੁਲੰਦੀਆਂ ਤੇ ਪਹੁੰਚ ਜਾਂਦੇ ਹੋ ਤਾਂ ਸਭ ਤੁਹਾਡੇ ਮਗਰ ਹੋ ਤੁਰਦੇ ਹਨ। ਸਰਦੂਲ ਨੇ ਦਸਿਆ ਕਿ ਜਦੋਂ ਮੈਨੂੰ ਕੋਈ ਨਹੀਂ ਸੀ ਜਾਣਦਾ ਮੈਂ ਦਿੱਲੀ HMV ਦੇ ਆਫਿਸ ਗਿਆ ਕਿਰਾਇਆ ਵੀ ਬੜੀ ਮੁਸ਼ਕਿਲ ਨਾਲ ਦੋਸਤ ਕੋਲੋ ਪ੍ਰਾਪਤ ਕੀਤਾ ,ਮੈਂ Hmv ਦੇ ਮੈਨੇਜਰ ਜ਼ਹੀਰ ਨੂੰ ਕਿਹਾ ਕਿ ਸਰ ਤੁਸੀਂ ਮੈਨੂੰ ਸੁਣੋ ਤੇ ਸੁਣਕੇ ਫੈਸਲਾ ਕਰਨਾ ਮੇਰਾ ਪਰ ਉਸਨੇ ਮੇਰੀ ਬਾਰ ਬਾਰ ਦੀ ਅਰਜ਼ ਨੂੰ ਠੁਕਰਾ ਕੇ ਵਿਅੰਗ ਨਾਲ ਕਿਹਾ ਕਿ ਫੇਰ ਬੁਲਾਵਾਂਗੇ ਇਹ ਸੁਣਕੇ ਮੈਂ ਪੌੜੀਆਂ ਚ ਆਕੇ ਸੋਚਿਆ ਕਿ ਜ਼ਹੀਰ ਨੇ ਮੇਰਾ ਐਡਰੈਸ ਤਾਂ ਨੋਟ ਹੀ ਨਹੀਂ ਕੀਤਾ ਮੈਂ ਉੱਪਰ ਜਾਕੇ ਕਿਹਾ ਕਿ ਸਰ ਤੁਸੀਂ ਮੇਰਾ ਪਤਾ ਤੇ ਨੋਟ ਨਹੀਂ ਕੀਤਾ ਇਹ ਸੁਣਕੇ ਉਸਨੇ ਫੇਰ ਮੇਰਾ ਮਜ਼ਾਕ ਉਡਾਉਂਦੇ ਸਿਗਰਟ ਦੀ ਡੱਬੀ ਜੋ ਉਹ ਕੂੜੇਦਾਨ ਚ ਸੁੱਟਣ ਹੀ ਵਾਲਾ ਸੀ ਕਹਿੰਦਾ ਅਰੇ ਹਾਂ ਪਤਾ ਬਤਾਓ !ਮੈਂ ਕਿਹਾ sorry ਸਰ ਮੇਰੇ ਥੱਲੇ ਉਤਰਦੇ ਹੀ ਤੁਸੀਂ ਇਹ ਕੂੜੇਦਾਨ ਚ ਸੁੱਟ ਦੇਵੋਗੇ ਇਸ ਲਈ by by………...

ਸਰਦੂਲ ਨੇ ਅੱਗੋਂ ਕਿਹਾ ਕਿ ਬਾਈ ਜੀ ਅੱਲ੍ਹਾ ਨੇ ਮੇਰੀ ਸੁਣੀ ਤੇ ਮੈਂ ਦਿਨੋ ਦਿਨ ਕਾਮਯਾਬੀ ਦੀਆਂ ਪੌੜੀਆਂ ਤੇ ਚੜ੍ਹਦਾ ਗਿਆ ਫੇਰ ਇੱਕ ਦਿਨ ਜ਼ਹੀਰ ਅਹਿਮਦ ਦਾ ਫੋਨ ਆਇਆ ਕਿ ਸਰਦੂਲ HmV ਲਈ ਵੀ ਰਿਕਾਰਡ ਕਰਾ ਦੋ ਮੈਂ ਕਿਹਾ ਉਹੀ ਸਰਦੂਲ ਹਾਂ sorry ਸਰ ਹੁਣ ਤੁਹਾਡੀ hmv ਲਈ ਮੇਰੇ ਕੋਲ ਕਦੇ ਵੀ ਵਕ਼ਤ ਨਹੀਂ ਹੋਵੇਗਾ…. ਇਹੋ ਜਿਹੇ ਮੁਸ਼ਕਿਲ ਦੌਰ ਚੋਂ ਹੇਮਾ ਦਾਸ ਵੀ ਗੁਜ਼ਰੀ ਜਦੋਂ ਪੈਰਾਂ ਚ ਪਉਣ ਲਈ ਬੂਟ ਵੀ ਕਿਸੇ ਨੇ ਲੈ ਕੇ ਮਦਦ ਨਹੀਂ ਕੀਤੀ ਤੇ ਅੱਜ ਦੁਨੀਆਂ ਦੇ ਮਹਿੰਗੇ ਬੂਟਾਂ ਦੀ ਕੰਪਨੀ ਨੇ ਹੇਮਾ ਦਾਸ ਦਾ ਨਾਮ ਲਿਖ ਦਿੱਤਾ …..ਇਹੋ ਫ਼ਿਤਰਤ ਏ ਸਮਾਜ ਦੀ ਸਾਡੀ ਲੋੜ੍ਹਵੰਦ ਦੀ ਮਦਦ ਨਹੀਂ ਕਰਦੇ ਜਦੋਂ ਉਸਨੂੰ ਲੋੜ੍ਹ ਹੁੰਦੀ ਐ ਤੇ ਬਾਅਦ ਵਿੱਚ ਅਸੀਂ ਸਿਰਫ ਆਪਣਾ ਉਲੂ ਸਿੱਧਾ ਕਰਦੇ ਹਾਂ ਜਦੋਂ ਕਿਸੇ ਨੂੰ ਪਬਲੀਸਿਟੀ ਦੀ ਲੋੜ੍ਹ ਹੁੰਦੀ ਐ ਉਦੋਂ ਉਸਦਾ ਸਾਥ ਨਹੀਂ ਦਿੰਦੇ ਤੇ ਬਾਅਦ ਵਿੱਚ ਉਸਦੇ ਜ਼ਰੀਏ ਆਪਣੀ ਆਪਣੀ ਪਬਲੀਸਿਟੀ ਕਰਦੇ ਹਾਂ ਬਹੁਤ ਮਤਲਬ ਪ੍ਰਸਤ ਹੋ ਚੁੱਕੇ ਹਾਂ ਅਸੀਂ ……

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)