More Punjabi Kahaniya  Posts
ਸਹਿਣਸ਼ੀਲਤਾ


Part 1.ਸਹਿਣਸ਼ੀਲਤਾ
ਇਹ ਕਹਾਣੀ ਦੋ ਭਰਾਵਾਂ ਤੇ ਹੈ । ਜਿਸਦੇ ਪਾਤਰ ਹਨ ਗੋਲੂ ਤੇ ਮੋਲੂ ਅਤੇ ਦੀਪਾ । ਗੋਲੂ ਅਤੇ ਮੋਲੂ ਦੋ ਭਰਾ ਸਨ। ਉਹ ਨੀਲਮਪੁਰ ਪਿੰਡ ਵਿੱਚ ਰਹਿੰਦੇ ਸਨ। ਗੋਲੂ ਸੁਭਾਅ ਦਾ ਬਹੁਤ ਗੁੱਸੇਖੋਰ ਸੀ ਤੇ ਮੋਲੂ ਸੁਭਾਅ ਦਾ ਬਹੁਤ ਚੰਗਾ ਸੀ।ਗੋਲੂ ਤੇ ਮੋਲੂ ਦੀ ਆਪਸ ਵਿੱਚ ਚੰਗੀ ਬਣਦੀ ਸੀ। ਦੋਵੇਂ ਭਰਾ ਮਿਲਜੁਲ ਕੇ ਰਹਿੰਦੇ ਸਨ। ਪਰ ਗੋਲੂ ਵਿਚ ਸਹਿਣਸ਼ੀਲਤਾ ਬਿਲਕੁਲ ਵੀ ਨਹੀਂ ਸੀ। ਉਹ ਕੋਈ ਵੀ ਗੱਲ ਸਹਿਣ ਨਹੀਂ ਸੀ ਕਰ ਸਕਦਾ । ਜਿਸ ਨਾਲ ਉਹ ਆਪਣਾ ਬਹੁਤ ਨੁਕਸਾਨ ਕਰਵਾ ਲੈਂਦਾ ਸੀ। ਦੂਜੇ ਪਾਸੇ ਮੋਲੂ ਵਿੱਚ ਬਹੁਤ ਸਹਿਣਸ਼ੀਲਤਾ ਸੀ । ਉਹ ਹਰ ਗੱਲ ਸਹਿ ਲੈਂਦਾ ਸੀ। ਆਪਣੀ ਸਹਿਣਸ਼ੀਲਤਾ ਦੇ ਕਰਕੇ ਹੀ ਉਹ ਆਪਣੇ ਹਰ ਕੰਮ ਵਿੱਚ ਸਫ਼ਲ ਹੋ ਜਾਂਦਾ ਸੀ। ਇੱਕ ਵਾਰ ਦੀ ਗੱਲ ਹੈ ਗੋਲੂ ਅਤੇ ਮੋਲੂ ਰਸਤੇ ਵਿੱਚ ਜਾ ਰਹੇ ਹੁੰਦੇ ਹਨ ਤਾਂ ਮੋਲੂ ਦੀ ਗਲਤੀ ਨਾਲ ਕਿਸੇ ਵਿਅਕਤੀ ਨਾਲ ਟੱਕਰ ਹੋ ਜਾਂਦੀ ਹੈ ਤਾਂ ਉਹ ਵਿਅਕਤੀ ਬਹੁਤ ਗੁਸਾ ਕਰਦਾ ਹੈ ਤੇ ਮੋਲੂ ਦੇ ਚਪੇੜ ਮਾਰਦਾ ਹੈ। ਮੋਲੂ ਕੁਝ ਨਹੀਂ ਬੋਲਦਾ ਪਰ ਨਾਲ ਖੜ੍ਹੇ ਗੋਲੂ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਉਸ ਵਿਅਕਤੀ ਨਾਲ ਲੜਨ ਲੱਗ ਜਾਂਦਾ ਹੈ ਤੇ ਮੋਲੂ ਉਸ ਨੂੰ ਲੜਨ ਤੋਂ ਰੋਕਦਾ ਹੈ ਪਰ ਗੋਲੂ ਉਸ ਦੀ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ । ਮੋਲੂ ਪਿਆਰ ਨਾਲ ਸਮਝਾਉਂਦੇ ਹੋਏ ਗੋਲੂ ਨੂੰ ਉਥੋਂ ਲੈ ਜਾਂਦਾ ਹੈ। ਗੋਲੂ ਰਸਤੇ ਵਿੱਚ ਜਾਂਦੇ – ਜਾਂਦੇ ਮੋਲੂ ਤੋਂ ਸਵਾਲ ਪੁੱਛਦਾ ਏ ਕਿ ਤੂੰ ਉਸ ਵਿਅਕਤੀ ਨੂੰ ਕੁਝ ਕਿਹਾ ਕਿਉਂ ਨਹੀਂ। ਮੋਲੂ ਉਸ ਨੂੰ ਹੱਸਕੇ ਜਵਾਬ ਦਿੰਦਾ ਏ ਗੋਲੂ ਵੀਰ ਉਥੇ ਗਲਤੀ ਮੇਰੀ ਸੀ ਮੇਰੀ ਗਲਤੀ ਨਾਲ ਉਸ ਵਿਅਕਤੀ ਨਾਲ ਟੱਕਰ ਹੋ ਗਈ ਸੀ। ਇਸੇ ਕਰਕੇ ਹੀ ਮੈਂ ਉਸ ਨੂੰ ਕੁੱਝ ਨਹੀਂ ਕਿਹਾ। ਜੇ ਮੈਂ ਉਸ ਨਾਲ ਬਹਿਸ ਕਰਦਾ ਤਾਂ ਉਸਦਾ ਫਾਇਦਾ ਕਿਸੇ ਨੂੰ ਵੀ ਨਹੀਂ ਸੀ ਹੋਣਾ। ਬਹਿਸ ਕਰਣ ਵਿੱਚ ਨੁਕਸਾਨ ਹੀ ਨੁਕਸਾਨ ਸੀ। ਇਸੇ ਕਰਕੇ ਮੈਂ ਉਸ ਵਿਅਕਤੀ ਨੂੰ ਕੁੱਝ ਵੀ ਨਹੀਂ ਕਿਹਾ। ਮੋਲੂ ਉਸ ਸਮੇਂ ਗੋਲੂ ਨੂੰ ਸਮਝਾਉਂਦਾ ਹੈ ਕਿ ਕਿਸੇ ਵੀ ਗੱਲ ਦਾ ਹੱਲ ਲੜਾਈ ਨਹੀਂ ਹੁੰਦੀ । ਗੱਲ ਸਹਿਣ ਕਰ ਲੈਣੀ ਚਾਹੀਦੀ ਹੁੰਦੀ ਏ। ਗੋਲੂ ਉਦੋਂ ਤਾਂ ਮੋਲੂ ਨਾਲ ਸਹਿਮਤ ਹੋ ਜਾਂਦਾ ਹੈ ਪਰ ਉਸ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਹੈ ਕਿ ਉਸ ਵਿਅਕਤੀ ਨੇ ਉਸਦੇ ਭਰਾ ਦੇ ਚਪੇੜ ਮਾਰੀ ਕਿੱਦਾਂ। ਗੋਲੂ ਸਾਰਾ ਦਿਨ ਸਾਰੀ ਰਾਤ ਇਹੀ ਗੱਲ ਸੋਚਦਾ ਰਹਿੰਦਾ ਹੈ। ਅਗਲੇ ਦਿਨ ਮੋਲੂ ਆਪਣੇ ਕਿਸੇ ਕੰਮ ਲਈ ਸ਼ਹਿਰ ਜਾ ਰਿਹਾ ਹੁੰਦਾ ਏ ਤੇ ਗੋਲੂ ਉਸ ਨੂੰ ਬੱਸ ਅੱਡੇ ਛੱਡਣ ਜਾਂਦਾ ਏ। ਮੋਲੂ ਨੂੰ ਬੱਸ ਚੜਾਕੇ ਉਹ ਆਪਣੇ ਘਰ ਵੱਲ ਜਾਣ ਲਗਦਾ ਏ। ਰਸਤੇ ਵਿੱਚ ਗੋਲੂ ਨੂੰ ਉਹੀ ਵਿਅਕਤੀ ਮਿਲ ਜਾਂਦਾ ਹੈ ਜਿਸ ਨਾਲ ਮੋਲੂ ਦੀ ਟੱਕਰ ਹੋ ਗਈ ਸੀ। ਉਹ ਵਿਅਕਤੀ ਗੋਲੂ ਵੱਲ ਔਖਾ ਜਾ ਵੇਖਦਾ ਹੈ ਗੋਲੂ ਉਸ ਨੂੰ ਅਣਦੇਖਾ ਕਰਕੇ ਲੰਘ ਜਾਂਦਾ ਹੈ। ਪਰ ਉਹ ਵਿਅਕਤੀ ਆਪਣੀ ਕਾਰ ਲੈ ਕੇ ਗੋਲੂ ਪਿੱਛੇ-ਪਿੱਛੇ ਹੀ ਚੱਲਦਾ ਏ। ਉਹ ਗੋਲੂ ਵੱਲ ਇਸ਼ਾਰੇ ਕਰਦਾ ਹੋਇਆ ਗੋਲੂ ਨੂੰ ਛੇੜਦਾ ਹੈ ਗੋਲੂ ਨੂੰ ਗੁੱਸਾ ਆ ਜਾਂਦਾ ਹੈ। ਗੋਲੂ ਉਸ ਨੂੰ ਕੁੱਟਦਾ ਮਾਰਦਾ ਹੈ। ਗੋਲੂ ਗੁੱਸੇ ਤੇ ਕਾਬੂ ਨਾ ਪਾਉਂਦਾਂ ਹੋਇਆ ਉਸ ਨੂੰ ਬਹੁਤ ਮਾਰਦਾ ਏ । ਗੋਲੂ ਨੂੰ ਲੋਕ ਹਟਾਉਣ ਦੀ ਕੋਸ਼ਿਸ਼ ਕਰਦੇ ਹਨ । ਪਰ ਗੋਲੂ ਕਿਸੇ ਦੀ ਇੱਕ ਨਾ ਸੁਣਦਾ ਏ। ਅਚਾਨਕ ਹੀ ਉਹ ਵਿਅਕਤੀ ਆਪਣੀ ਕਾਰ ਦੇ ਵਿੱਚੋਂ ਪਿਸਟਲ ਕੱਢ ਲੈਂਦਾ ਹੈ ਤੇ ਗੋਲੂ ਦੇ ਗੋਲੀ ਮਾਰਨ ਦੀ ਕੋਸ਼ਿਸ਼ ਕਰਦਾ ਏ...

ਪਰ ਗੋਲੂ ਉਸ ਤੋਂ ਪਿਸਟਲ ਖੋ ਕੇ ਆਪਣੇ ਹੱਥ ਲੈ ਲੈਂਦਾਂ ਏ । ਗੋਲੂ ਉਸ ਵਿਅਕਤੀ ਦੇ ਗੋਲੀ ਮਾਰ ਦਿੰਦਾ ਏ । ਜਿਸ ਨਾਲ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇੰਨੇ ਚ ਹੀ ਪੁਲਿਸ ਉੱਥੇ ਆ ਜਾਂਦੀ ਏ ਤੇ ਗੋਲੂ ਨੂੰ ਪੁਲਿਸ ਥਾਣੇ ਲੈ ਜਾਂਦੀ ਹੈ ਤੇ ਗੋਲੂ ਨੂੰ ਕਿਹਾ ਜਾਂਦਾ ਏ ਹੁਣ ਰਹਿ ਉਮਰ ਭਰ ਇੱਥੇ ਹੀ ਇਹ ਗੱਲ ਸੁਣਕੇ ਗੋਲੂ ਡਰ ਜਾਂਦਾ ਏ ਕਿਉਂਕਿ ਉਹ ਜੇਲ੍ਹ ਵਿੱਚ ਨਹੀਂ ਰਹਿਣਾ ਚਾਹੁੰਦਾ। ਹੁਣ ਗੋਲੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਏ। ਉਸ ਨੂੰ ਮੋਲੂ ਦੀ ਕਹੀ ਗੱਲ ਯਾਦ ਆਉਂਦੀ ਏ ਤੇ ਹੁਣ ਉਹ ਮੋਲੂ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਏ। ਅਗਲੇ ਦਿਨ ਮੋਲੂ ਉਸ ਨੂੰ ਮਿਲਣ ਲਈ ਥਾਣੇ ਜਾਂਦਾ ਏ ਤੇ ਗੋਲੂ ਦੇਖਦਾ ਏ ਕਿ ਉਹ ਵਿਅਕਤੀ ਮੋਲੂ ਨਾਲ ਹੀ ਆ ਰਿਹਾ ਹੁੰਦਾ ਹੈ। ਇਹ ਦੇਖਕੇ ਗੋਲੂ ਹੈਰਾਨ ਹੋ ਜਾਂਦਾ ਹੈ। ਗੋਲੂ ਉਸ ਵਿਅਕਤੀ ਵੱਲ ਦੇਖਦੇ ਉਸ ਨੂੰ ਪੁਛਦਾ ਏ ਤੂੰ ਤਾਂ ਮਰ ਗਿਆ ਸੀ। ਤੈਨੂੰ ਤੇ ਮੈਂ ਮਾਰ ਦਿੱਤਾ ਸੀ। ਇਹ ਸੁਣਕੇ ਮੋਲੂ ਅਤੇ ਉਹ ਵਿਅਕਤੀ ਹੱਸ ਪੈਂਦੇ ਹਨ । ਗੋਲੂ ਮੋਲੂ ਨੂੰ ਪੁਛਦਾ ਏ ਕਿ ਤੂੰ ਇਸ ਵਿਅਕਤੀ ਨਾਲ ਕਿਉਂ ਹੱਸ ਰਿਹਾ ਏ ਤਾਂ ਮੋਲੂ ਹੱਸਕੇ ਜਵਾਬ ਦਿੰਦਾ ਏ ਉਹ ਕਹਿੰਦਾ ਏ ਤੂੰ ਮਾਰਿਆ ਤਾਂ ਸੀ ਪਰ ਇਹ ਮਰਿਆ ਨੀ ਕਿਉਂਕਿ ਪਿਸਟਲ ਵਿੱਚ ਗੋਲੀ ਨਕਲੀ ਸੀ। ਅਸੀਂ ਤੈਨੂੰ ਇਹੀ ਸਮਝਾਉਣਾ ਚਾਹੁੰਦੇ ਸੀ ਕਿ ਹਰ ਗੱਲ ਦਾ ਹੱਲ ਲੜਾਈ ਨਹੀਂ ਹੁੰਦੀ। ਕਈ ਗੱਲਾਂ ਨੂੰ ਸਹਿਣ ਕਰ ਲੈਣਾ ਹੀ ਸਮਝਦਾਰੀ ਹੁੰਦੀ ਏ।ਸਹਿਣ ਕਰ ਲੈਣ ਨਾਲ ਬਹੁਤ ਫਾਇਦਾ ਹੋ ਜਾਂਦਾ ਏ। ਇਹ ਵਿਅਕਤੀ ਕੋਈ ਹੋਰ ਨਹੀਂ ਮੇਰਾ ਦੋਸਤ ਏ ਦੀਪਾ ਇਹ ਖੁਦ ਇੱਕ ਪੁਲਿਸ ਅਫਸਰ ਹੈ ਤਾਂਹੀ ਤੈਨੂੰ ਕਿਸੇ ਨੇ ਕੁਝ ਕਿਹਾ ਨਹੀਂ। ਮੇਰੇ ਕਹਿਣ ਤੇ ਹੀ ਇਸ ਨੇ ਇਹ ਸਭ ਕੀਤਾ। ਹੁਣ ਗੋਲੂ ਮੋਲੂ ਦੀ ਗੱਲ ਸਮਝ ਗਿਆ ਸੀ ਤੇ ਉਸ ਨੇ ਮੋਲੂ ਨੂੰ ਤੇ ਦੀਪਾ ਨੂੰ ਘੁੱਟ ਕੇ ਜੱਫੀ ਪਾਈ ਤੇ ਕਿਹਾ ਤੁਸੀਂ ਮੈਨੂੰ ਮੇਰੀ ਗਲਦੀ ਦਾ ਅਹਿਸਾਸ ਕਰਵਾ ਦਿੱਤਾ । ਤੁਹਾਡਾ ਦਿਲੋਂ ਧੰਨਵਾਦ। ਹੁਣ ਗੋਲੂ ਨੇ ਫੈਸਲਾ ਕੀਤਾ ਉਹ ਅੱਗੇ ਤੋਂ ਸਹਿਣਸ਼ੀਲਤਾ ਰੱਖੇਗਾ। ਹਰ ਗੱਲ ਨੂੰ ਸਹਿਣ ਕਰਕੇ ਪਿਆਰ ਨਾਲ ਹੱਲ ਕਰੇਗਾ।

ਲਓ ਜੀ ਹੁਣ ਗੋਲੂ ਤਾਂ ਗੱਲ ਸਮਝ ਗਿਆ ‌। ਉਸ ਨੇ ਤਾਂ ਸਹਿਣਸ਼ੀਲਤਾ ਨੂੰ ਅਪਣਾ ਲਿਆ। ਹੁਣ ਵਾਰੀ ਸਾਡੀ ਏ ਅਸੀਂ ਵੀ ਹਰ ਗੱਲ ਨੂੰ ਸਹਿਣ ਕਰਕੇ ਪਿਆਰ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਗੱਲ ਨਾ ਸਹਿਣ ਕਰਕੇ ਅਸੀਂ ਇਹੋ ਜਿਹਾ ਕਦਮ ਚੁੱਕ ਲੈਂਦੇ ਹਾਂ ਜਿਸ ਨਾਲ ਸਾਡਾ ਬਹੁਤ ਨੁਕਸਾਨ ਹੋ ਜਾਂਦਾ ਏ ਤੇ ਬਹੁਤ ਪਛਤਾਵਾ ਵੀ ਹੁੰਦਾ ਏ। ਆਓ ਸਾਰੇ ਹੀ ਗੋਲੂ ਦੀ ਤਰ੍ਹਾਂ ਸਹਿਣਸ਼ੀਲਤਾ ਅਪਣਾਉਣ ਦਾ ਪ੍ਰਣ ਕਰੀਏ ਤਾਂ ਜ਼ੋ ਅਸੀਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੇ ਭਾਗੀਦਾਰ ਹੋਣ ਤੋਂ ਬਚ ਸਕੀਏ। ਜੇ ਕਹਾਣੀ ਵਧੀਆ ਲੱਗੀ ਕੋਮੈਂਟ ਕਰਕੇ ਜ਼ਰੂਰ ਦੱਸਿਓ ਜੀ। ਉਮੀਦ ਏ ਤੁਸੀਂ ਕਹਾਣੀ ਜਰੂਰ ਪੜੋਗੇ।
ਧੰਨਵਾਦ। ✍️ Gurjot MDP

...
...



Related Posts

Leave a Reply

Your email address will not be published. Required fields are marked *

One Comment on “ਸਹਿਣਸ਼ੀਲਤਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)