ਸੋਨੇ ਦੀ ਮੋਰਨੀ

3

ਇਹ ਕਹਾਣੀ ਹੈ ਓਸ ਔਰਤ ਦੀ ਜਿਹਨੂੰ ਵੇਹਦੇ ਵੇਹਦੇ ਮੈਂ ਵੱਡੀ ਹੋਈ,ਬਹੁਤ ਹੀ ਸੋਹਣੀ ਸੂਰਤ ਤੇ ਸੀਰਤ ਦੀ ਮਾਲਕਣ ,ਪੇਕਿਆਂ ਦੇ ਘਰੇ ਖੁਸ਼ੀਆਂ ਚ ਪਲੀ ਇਹ। ਮੁਟਿਆਰ ਹੋਈ ਤਾਂ ਬਾਬਲ ਨੇ ਸੋਹਣਾ ਜਾ ਮੁੰਡਾ ਲੱਭ ਵਿਆਹ ਦਿੱਤੀ।ਪਰ ਪਤਾ ਨੀ ਏਸ ਨੂੰ ਤੇ ਏਸ ਦੀਆ ਖੁਸੀਆ ਨੂੰ ਕੀਹਦੀ ਨਜਰ ਲੱਗੀ, ਕੇ ਵਿਆਹ ਤੋ ਮਗਰੋਂ ਏਸ ਦੀ ਜਿੰਦਗੀ ਚ ਹਨੇਰਾ ਛਾ ਗਿਆ ਖੁਸ਼ੀਆਂ ਦੀ ਜਗ੍ਹਾ ਗਮਾ ਨੇ ਲੈਣੀ ਸ਼ੁਰੂ ਕੀਤੀ ,ਤੇ ਇਸਦਾ ਘਰਵਾਲਾ ਨੇਤਰਹੀਣ ਹੋ ਗਿਆ। ਦੋਵੇਂ ਪਤੀ ਪਤਨੀ ਦੀ ਜਿੰਦਗੀ ਚ ਹਨੇਰਾ ਆਇਆ ,ਪ੍ਰ ਇਹ ਡੋਲੀ ਨਾ ਇਸਨੇ ਆਪਣੇ ਪਤੀ ਦਾ ਸਾਥ ਨਾ ਛੱਡਿਆ, ਪੜੀ ਲਿਖੀ ਹੋਣ ਕਰਕੇ ਸਹੁਰਿਆਂ ਦੀ ਕਬੀਲਦਾਰੀ ਸੰਭਾਲੀ ,ਹਰ ਕੰਮ ਚ ਨਿਪੁੰਨ ,ਤੇ ਮਰਦਾ ਵਾਲੇ ਕੰਮ...

ਵੀ ਕੀਤੇ।
ਇਹ ਅੌਰਤ ਕੱਚ ਤੋਂ ਲੋਹੇ ਚ ਬਦਲੀ,ਲੋਕਾਂ ਦੇ ਤਾਹਨੇ ਮੇਹਣੇ ਵਜ਼ਣੇ ਸ਼ੁਰੂ ਹੋਏ।ਸ਼ਰੀਕਾ ਨੇ ਹਰ ਸਮੇਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇਸਨੇ ਹਾਰ ਨਹੀਂ ਮੰਨੀ,ਸਹੁਰਿਆਂ ਦੀ ਗ਼ਰੀਬੀ ਨੂੰ ਅਮੀਰੀ ਚ ਬਦਲਿਆ। ਘਰਦੇ ਕੰਮਾਂ ਦੇ ਨਾਲ ਨਾਲ ਹੋਰ ਸਬ ਕੰਮ ਕੀਤੇ ਤੇ ਸੱਸ ਨਾਲ ਮਾਵਾਂ ਵਰਗਾ ਪਿਆਰ ਪਾਇਆ ਅਤੇ ਵੱਡੀਆ ਨਣਾਨਾਂ ਨੂੰ ਛੋਟੀਆਂ ਭੈਣਾਂ ਵਾਂਗ ਰੱਖਿਆ।ਕੋਈ ਵੀ ਦਿਨ ਐਸਾ ਨਾ ਆਇਆ ਜਦੋਂ ਇਸਦਾ ਹੌਂਸਲਾ ਡੋਲੇ , ਵੱਡੀਆ ਵੱਡੀਆ ਮੁਸੀਬਤਾਂ ਨੂੰ ਹਸ ਹਸ ਸਵੀਕਾਰਿਆ ।ਹਰ ਕੰਮ ਚ ਸੁਚੱਜੀ ਅਕਲਮੰਦ ਹੋਣ ਕਰਕੇ ਆਪਣੇ ਅੰਨੇ ਪਤੀ ਨੂੰ ਕਦੇ ਵੀ ਹਨੇਰਾ ਨਾ ਲੱਗਣ ਦਿੱਤਾ ,ਆਪ ਜਲ ਜਲ ਕੇ ਚਾਨਣ ਕੀਤਾ ਤੇ ਸੋਨੇ ਦੀ ਮੋਰਨੀ ਨੇ ਖੁਸ਼ੀਆਂ ਮੋੜ ਲਿਆਂਦੀਆਂ।

Harmandeep Kaurchahal

Leave A Comment!

(required)

(required)


Comment moderation is enabled. Your comment may take some time to appear.

Like us!