More Punjabi Kahaniya  Posts
ਟੂਰ ਦਾ ਮਜ਼ਾ


ਗੋਆ ਟੂਰ ਜਾਣ ਲਈ ਰਮਨ ਬਹੁਤ ਹੀ ਉਤਸਕ ਸੀ। ਰਮਨ ਤੇ ਉਸਦੇ ਦੋਸਤ ਰਮੇਸ਼ ਨੇ ਪੱਕਾ ਵਾਅਦਾ ਕੀਤਾ ਸੀ ਜੇ ਅਸੀਂ ਟੂਰ ਤੇ ਗਏ ਤਾਂ ਇੱਕਠੇ ਜਾਵਾਂਗੇ ਨਹੀਂ ਤਾਂ ਨਹੀਂ ਜਾਵਾਂਗੇ। ਉਹ ਗੋਆ ਟੂਰ ਨੂੰ ਰੁਮਾਚਿਕ ਬਣਾਨ ਲਈ ਨਵੇ ਨਵੇ ਪਲਾਨ ਕਰਨ ਲੱਗੇ। ਰਮੇਸ਼ ਨੇ ਆਖਿਆ, ” ਚਲ ,ਯਾਰ ਟੂਰ ਦੇ ਰੁਪਏ ਜਮਾ ਕਰਵਾ ਆਉੰਦੇ ਹਾਂ। ਉਹ ਕਲਰਕ ਦੇ ਆਫਿਸ ਗਏ ਉਥੇ ਪਹਿਲਾ ਹੀ ਉਨ੍ਹਾਂ ਦੀ ਕਲਾਸ ਦੀ ਕੁੜੀ ਰੀਟਾ ਖੜੀ ਸੀ। ਉਹ ਕਾਲਜ ਫੀਸ ਜਮ੍ਹਾਂ ਨਹੀਂ ਕਰਵਾ ਸਕਦੀ ਸੀ। ਕਲਰਕ ਨੇ ਕਿਹਾ ਤੂੰ ਪੇਪਰ ਨਹੀਂ ਦੇ ਸਕੇਗੀ।
ਰੀਟਾ ਬਹੁਤ ਹੀ ਉਦਾਸ ਤੇ ਪਰੇਸ਼ਾਨ ਸੀ। ਉਹ ਚੁੱਪ -ਚਾਪ ਕਲਾਸ ਵੱਲ ਚਲੀ ਗਈ। ਰਮਨ ਨੇ ਉਸ ਵੱਲ ਦੇਖਿਆ ਤਾਂ ਉਹ ਬਿਨਾਂ ਟੂਰ ਦੇ ਰੁਪਏ ਜਮ੍ਹਾਂ ਕਰਵਾਏ ਬਿਨਾ ਵਾਪਸ ਆ ਗਏ।
“ਰਮਨ ਤੂੰ ਰੁਪਏ ਜਮਾ ਕਿਉੰ ਨਹੀਂ ਕਰਵਾਏ ? ” ਗੁੱਸੇ ਹੁੰਦੇ ਹੋਏ ਰਮੇਸ਼ ਨੇ ਕਿਹਾ ।
ਯਾਰ ਰੀਟਾ ਦੇ ਪਿਤਾ ਦੀ ਮੋਤ ਹੋ ਗਈ।ਉਹ ਇੱਟਲੀ ਵਿੱਚ ਡਰਾਈਵਰ ਸਨ। ਕੋਰੋਨਾ ਵਾੲਇਰਸ ਕਰਕੇ ਉਨ੍ਹਾਂ ਦੀ ਮੌਤ ਹੋਈ।
ਯਾਰ ਤੈਨੂੰ ਕਿਵੇਂ ਪਤਾ ਲੱਗਾ।
ਤੂੰ ਉਸ ਦਿਨ ਕਾਲਜ ਨਹੀਂ ਆਇਆ ਸੀ, ਦੋ ਚਾਰ ਦਿਨ ਰੀਟਾ ਵੀ ਕਾਲਜ ਨਹੀਂ ਆਈ ਸੀ।
ਰਮਨ ਰੀਟਾ ਕੌਲ ਗਿਆ ਉਸਨੇ ਆਪਣੇ ਰੁਪਏ ਉਸਨੂੰ ਦੇਣੇ ਚਾਹੇ। ਉਸਨੇ ਲੈਣ...

ਤੋਂ ਇਨਕਾਰ ਕਰ ਦਿੱਤਾ। ਰਮਨ ਨੇ ਕਿਹਾ ਇਨਸਾਨੀਅਤ ਦੇ ਨਾਤੇ ਰੱਖ ਲੈਂ। ਉਹ ਮੁਸਕਰਾੲਈ ਤੇ ਰੁਪਏ ਰੱਖ ਲਏ। ਉਸਨੇ ਫੀਸ ਜਮ੍ਹਾ ਕਰਵਾ ਦਿੱਤੀ।
ਪਵਨ ਰਮਨ ਨਾਲ ਗੁੱਸੇ ਹੋ ਗਿਆ। ਮੈਂ ਵੀ ਟੂਰ ਤੇ ਨਹੀਂ ਜਾਵਾਗਾ। ਤੂੰ ਮੇਰੀ ਦੋਸਤੀ ਨਹੀਂ ਨਿਭਾਈ। ਯਾਰ ਤੈਨੂੰ ਨਹੀਂ ਪਤਾ ਰੀਟਾ ਦੇ ਪਿਤਾ ਇੱਟਲੀ ਵਿਚ ਡਰਾੲਈਵਰ ਸਨ। ਉਹਨਾਂ ਦੀ ਉੱਥੇ ਮੌਤ ਹੋ ਗਈ। ਪਵਨ ਨੇ ਆਪਣੇ ਰੁਪਏ ਵੀ ਰੀਟਾ ਨੂੰ ਦੇ ਦਿੱਤੇ।
ਬੀ . ਟੈਕ ਫਾਈਨਲ ਵਿੱਚ ਉਨ੍ਹਾਂ ਦਾ ਟੂਰ ਗੋਆ ਜਾ ਰਿਹਾ ਹੈ। ਉਨ੍ਹਾਂ ਨੂੰ ਨਾ ਜਾ ਕੇ ਵੀ ਬਹੁਤ ਵਧੀਆ ਲੱਗ ਰਿਹਾ ਸੀ।
ਇਕ ਦਿਨ ਅਚਾਨਕ ਰੀਟਾ ਉਨਾਂ ਦੇ ਘਰ ਆ ਗਈ। ਉਸਦੀ ਮੰਮੀ ਨੂੰ ਮਿਠਾਈ ਦਾ ਡੱਬਾ ਦੇਂਦੇ ਕਹਿਣ ਲੱਗੀ, “ਆਂਟੀ ਜੀ ਮੇਰੀ ਕੰਪਨੀ ਵਿੱਚ ਨੋਕਰੀ ਲੱਗੀ ਹੈ ਤੇ ਉਸਨੇ ਪੈਂਸੇ ਦੇਣੇ ਚਾਹੇ। ਰਮਨ ਨੇ ਇਹ ਕਹਿੰਦੇ ਵਾਪਸ ਕਰ ਦਿੱਤੇ ਕਿਸੇ ਨੂੰ ਵੀ ਫੀਸ ਜਾਂ ਕਿਤਾਬਾਂ ਲਈ ਰੁਪਏ ਚਾਹੀਦੇ ਹੋਣਗੇ ਉਸਦੀ ਮੱਦਦ ਕਰ ਦੇਈ ।
ਭੁਪਿੰਦਰ ਕੌਰ ਸਢੌਰਾ

...
...



Related Posts

Leave a Reply

Your email address will not be published. Required fields are marked *

One Comment on “ਟੂਰ ਦਾ ਮਜ਼ਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)