ਏਦਾਂ ਕਈ ਵਾਰ ਹੁੰਦਾ ਹੈ, ਕਿ ਸਾਡਾ ਕਦੀ ਨਾ ਕਦੀ ਕਿਸੇ ਅੰਜਾਨ ਵਿਅਕਤੀ ਨੂੰ ਰੌਂਗ ਨੰਬਰ ਲੱਗ ਜਾਂਦਾ ਹੈ।
ਪਰ ਇਸ ਰੌਂਗ ਨੰਬਰ ਕਹਾਣੀ ਵਿਚ ਕੁਝ ਵੱਖਰਾ ਹੈ। ਜੌ ਕਿ ਆਪ ਸਭਨੂੰ ਕਹਾਣੀ ਪੱੜਕੇ ਸਮਝ ਆਵੇਗਾ। ਅਸੀਂ ਤੁਹਾਨੂੰ ਦੱਸਕੇ ਕਹਾਣੀ ਦਾ ਸਵਾਦ ਖ਼ਤਮ ਨਹੀਂ ਕਰਨਾ ਚਾਹੁੰਦੇ, ‘ਤੇ ਚਲੋ ਆਓ “ਆਪਾਂ ਆਪ ਕਹਾਣੀ ਪੜਦੇ ਹਾਂ। ”
( ਰੌਂਗ ਨੰਬਰ )
ਬੀਤ ਗਏ ਜੌ ਪਲਾਂ ਵਿਚ ਹੀ ,
ਓਹ ਪਲਾਂ ਨੂੰ ਜਿਉਂ ਕੇ ਕੀ ਕਰਨਾ,
ਜੌ ਸੀ ਯਾਦ ਸਮੁੰਦਰਾਂ ਭਰੀ,
ਹੁਣ ਓਹ ਸੁੱਕਾ ਕਿਨਾਰਾ ਕੀ ਕਰਨਾ,
ਬਣ ਮੰਗਤਾ ਤੂੰ, ਚਾਦਰ ਬਿਛਾਂਕੇ,
ਹੁਣ ਰਾਜਾ ਬਣਕੇ ਕਿ ਕਰਨਾ,
ਬੀਤ ਗਏ ਜੌ ਪਲਾਂ ਵਿਚ ਹੀ,
ਓਹ ਪਲਾਂ ਨੂੰ ਜਿਉਂ ਕਿ ਕਰਨਾ ।
ਹੁਣ ਮੇਰਾ ਦਿਲ ਨਾ ਮੰਨਦਾ ਮੇਰੀ,
ਕਹਿੰਦਾ ਕੀ ਕਰਨਾ ਹੁਣ ਹੋ ਗਈ ਦੇਰੀ,
ਜੌ ਸੀ ਤੇਰੀ ਦਿਲ ਰੂਬਾ ਵੇ,
ਤੂਰ ਗਈ ਕਿਤੇ ਬਣ ਹਨੇਰੀ,
ਓਹੀ ਚੰਨ, ਓਹੀ ਤਾਰੇ ਨੇ,
ਹੁਣ ਤਾਰਿਆਂ ਦੀ ਛਾਂਵੇ ਬਹਿਕੇ ਕਿ ਕਰਨਾ,
ਬੀਤ ਗਏ ਜੌ ਪਲਾਂ ਵਿਚ ਹੀ,
ਓਹ ਪਲਾਂ ਨੂੰ ਜਿਉਂ ਕੇ ਕਿ ਕਰਨਾ।
ਸੋਚਾਂ ਸੋਚ ਓਹ ਸੋਚ ਜੀ ਬਣਦੀ,
ਜਾਦੂਗਰਨੀ ਜਿਵੇਂ ਕੋਈ ਜਾਦੂ ਕਰਦੀ,
ਹੈ ਤਾਂ ਸੀ ਮੈ ਕੱਲਾ ਕਾਰਾ,
ਮਿਲ ਨਾਲ ਮੇਰੀ ਮੰਜਿਲ ਬਣਦੀ ,
ਹੁਣ ਕੰਮਜ਼ੋਰਾਂ ਵਾਂਗੂ ਗਿਣ ਗਿਣ ਦੁੱਖ ਦੱਸ ਕੇ,
ਦਿਲ ਹੁਣ ਕਹਿੰਦਾ ਕਿ ਕਰਨਾ,
ਬੀਤ ਗਏ ਜੌ ਪਲਾਂ ਵਿਚ ਹੀ,
ਓਹ ਪਲਾਂ ਨੂੰ ਜਿਉਂ ਕੇ ਕੀ ਕਰਨਾ।
ਕੱਚੀਆਂ ਸੀ ਜੌ ਲੱਗੀਆਂ ਪ੍ਰੀਤਾਂ,
ਹੁਣ ਨਵਿਆਂ ਨਾਲ ਲਾ ਕੇ ਕੀ ਕਰਨਾ,
ਇਕ ਪਲ ਵਿਚ ਭੁੱਲ ਜਾਂਦੇ ਨੇ ਜੌ,
ਓਹ ਸ਼ਕਸ਼ਾਂ ਨਾਲ ਜਿਉਂ ਕੇ ਕੀ ਕਰਨਾ,
ਬੀਤ ਗਏ ਜੌ ਪਲਾਂ ਵਿਚ ਹੀ,
ਓਹ ਪਲਾਂ ਨੂੰ ਜਿਉਂ ਕੇ ਕੀ ਕਰਨਾ।
ਹੁਣ ਤਾਂ ਆਪਣਾ ਲਿਖਿਆ ਆਪ ਹੀ ਪੜਕੇ ਖੁਸ਼ ਹੋ ਲਈ ਦਾ ਹੈ।
ਏਦਾਂ ਦੀਆਂ ਕਵਿਤਾਵਾਂ ਮੈਂ ਕਈ ਵਾਰ ਲਿਖਿਆ ਕਰਦਾ ਹਾਂ।
ਜਦੋਂ ਮੈਂਨੂੰ ਉਸਦੀ ਯਾਦ ਆਉਂਦੀ ਹੈ। ਮਤਲਬ ਕਿ ਮੇਰਾ ਪਹਿਲਾਂ ਤੇ ਆਖਰੀ ਪਿਆਰ, ਜਿਨੂੰ ਮੈਂ ਅੱਜ ਤੱਕ ਨਹੀਂ ਭੁਲਾ ਸਕਿਆ ਹਾਂ। ਤੇ ਹੋ ਸਕਦਾ ਹੈ, ਕਦੀ ਭੁਲਾ ਵੀ ਨਾ ਪਾਵਾਂ…… ।
ਓਏ ਪੁੱਤਰ ਰਹਿਮਾਨ ਤੇਰਾ ਫੋਨ ਕਦੋਂ ਦਾ ਵੱਜੀ ਜਾਂਦਾ ਐ, ਤੇ ਤੂੰ ਪਤਾ ਨਹੀਂ ਕੀ ਲਿਖੀ ਜਾਂਦਾ ਐਂ। ਆ ਲੈ ਫੋਨ ਦੇਖਲਾ ਗੱਲ ਕਰਕੇ ਕੌਣ ਹੈ ?
ਰਹਿਮਾਨ —- ਲਿਓ… ਬੇਬੇ … ਫੋਨ ।
ਰਹਿਮਨ —- ਹੈਲੋ ਹਾਂਜੀ ਕੌਣ ?
? —- ( ਭਾਰੀ ਆਵਾਜ਼ ) ਤੈਨੂੰ ਇਹ ਜਾਨਣ ਦੀ ਲੋੜ ਨਹੀਂ ਜਿੰਨਾ ਕਹਿੰਦਾ ਹਾਂ, ਓਨਾਂ ਕਰ ।
ਰਹਿਮਨ —- ( ਬੇਚੈਨੀ ਵਿੱਚ ) ਪਰ ਤੁਸੀ ਹੋ ਕੌਣ ਜਨਾਬ ?
? —- ( ਭਾਰੀ ਆਵਾਜ਼ ਗੁੱਸੇ ਵਿਚ ) ਤੈਨੂੰ ਕਿਹਾ ਨਾ, ਜਿੰਨਾ ਕਹਿੰਦਾ ਓਨਾਂ ਕਰ । ਜਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ , ਨਹੀ ਤੇ ਆਪਣਾ ਹਿਸਾਬ – ਕਿਤਾਬ ਲਾ ਲਈ ਫੇਰ ।
ਰਹਿਮਾਨ —- ( ਡਰਿਆ ਹੋਇਆ ) ਹਾਂਜੀ ਦੱਸੋ ਕਿ ਕੰਮ ਹੈ, ਮੇਰੇ ਨਾਲ ।
? —- ਤੇਰੀ ਬੇਟੀ ਸਾਡੇ ਕੱਬਜੇ ਵਿੱਚ ਹੈ।
ਰਹਿਮਾਨ —- ਮੇਰੀ ਬੇਟੀ! ਪਰ ਮੇਰਾ ਤੇ ਹਲੇ ਵਿਆਹ ਹੀ ਨਹੀਂ ਹੋਇਆ ਹੈ । ( ਹੈਰਾਨੀ ਵਿਚ)
? —- ( ਭਾਰੀ ਆਵਾਜ਼ ਹੱਸਦੇ ਹੋਏ ) ਸਾਨੂੰ ਸਭ ਪਤਾ ਹੈ, ਤੇ ਇਹ ਵੀ ਪਤਾ ਹੈ। ਕਿ ਤੇਰਾ ਵੱਡਾ ਭਰਾ ਪੁਲਿਸ ਵਿਚ ਹੈ।
ਰਹਿਮਾਨ —- ਤੇ ਫਿਰ ਕਿਵੇਂ ਬੋਲ ਰਹੇ ਹੋ, ਯਾਰ ਕਿਤੇ ਕੋਈ ਮਜ਼ਾਕ ਤਾਂ ਨਹੀਂ ਕਰਦੇ ਪਏ ਹੋ ?
? — ਇਹ ਕੋਈ ਮਜ਼ਾਕ ਨਹੀ ਹੈ, ਜੇ ਤੂੰ ਇਸ ਬੱਚੀ ਨੂੰ ਬਚਾਉਣਾ ਚਾਹੁੰਦਾ ਹੈ । ਤਾਂ ਜੌ ਮੈਂ ਕਹਿੰਦਾ ਹਾਂ, ਓਹ ਕਰ , ਲੈ ਸੁਣ ਬੱਚੀ ਦੀ ਆਵਾਜ਼ ।
ਬੱਚੀ —- ਮੰਮਾ, ਮੁਜੇ ਜਹਾ ਸੇ ਲੇ ਜਾਓ, ਜੇ ਅੰਕਲ ਬਹੁਤ ਤੰਗ ਕਰਤੇ ਹੈਂ ।
ਰਹਿਮਾਨ —- ਹਾਂ …. ਹਾਂ ਬੇਟਾ ਮੈਂ ਕਰਦਾ ਕੁਝ ।
? —— ਸੁਣ ਲਈ ਆਵਾਜ਼ ਬੱਚੀ ਦੀ ਦੇਖਿਆ ਕਿੰਨੀ ਡਰੀਂ ਤੇ ਸਹਿਮੀ ਆ ।
ਰਹਿਮਾਨ —- ਸਰ ਮੈਨੂੰ ਲਗਦਾ ਥੋਡਾ ਰੌਂਗ ਨੰਬਰ ਲੱਗ ਗਇਆ ਹੈ।
? —- ਚੁੱਪ ਕਰ ਓਏ….. ਲੱਗਦਾ ਰੌਂਗ ਨੰਬਰ ਦਾ, ਹੁਣ ਮੇਰੀ ਗੱਲ ਕੰਨ ਖੋਲ ਕੇ ‘ਤੇ ਧਿਆਨ ਨਾਲ ਸੁਣ……।
ਰਹਿਮਾਨ —– ਹਾਂਜੀ ਦੱਸੋ । ( ਡਰਿਆ ਹੋਇਆ ਬੋਲਿਆ )
? – – – – ਵੀਹ ਲੱਖ ਰੁਪੱਈਆਂ ਲੈਕੇ ਸਾਡੀ ਦੱਸੀ ਜਗ੍ਹਾ ਉਤੇ ਅਜਾਈਂ । ਤੇ ਜੇ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਤੇ ਫੇਰ ਤੇਰੀ ਤੇ ਤੇਰੇ ਪਰਿਵਾਰ ਦੀ ਖੇਰ ਨਹੀਂ।
ਰਹਿਮਾਨ —- ਮੈਂ ਕਿਸੇ ਨੂੰ ਕੋਈ ਖਬਰ ਨਹੀਂ ਕਰਦਾ। ਪਰ ਮੈਂ ਏਨੇ ਪੈਸੇ ਕਿੱਥੋਂ ਲੈਕੇ ਆਵਾਂਗਾ ? ਮੈਂ ਤਾਂ ਪਹਿਲਾਂ ਹੀ ਕਿਸੇ ਕੰਮ ਕਾਰ ਤੇ ਨਹੀਂ ਹਾਂ, ਤੇ ਦੂਜਾ ਮੇਰਾ ਬਾਪੂ ਮੈਂਨੂੰ ਸਾਰਾ ਦਿਨ ਵਿਹੜ – ੨ ਬੋਲ – ੨ ਮੈਂਨੂੰ ਤਾਹਨੇ – ਮਿਹਣੇ ਦੇਂਦਾ ਰਹਿੰਦਾ ਹੈ।
? —- ਓ ਯਾਰ ਤੂੰ ਪਹਿਲਾਂ ਸਾਰੀ ਗੱਲ ਸੁਣ ਲਿਆ ਕਰ ਫੇਰ ਬੋਲਿਆ ਕਰ, ਅਸੀਂ ਤੈਨੂੰ ਇਕ ਫੋਨ ਨੰਬਰ ਭੇਜਦੇ ਵਾ।
ਜੋ ਕਿ ਇਸ ਬੱਚੀ ਦੇ ਘਰ ਦਾ ਹੈ। ਤੂੰ ਓਨਾਂ ਨੂੰ ਫੋਨ ਲਾਕੇ….. ਵੀਹ ਲੱਖ ਰੁਪਿਆ ਮੰਗ…. ਬਾਕੀ ਗੱਲ ਮੈਂ ਤੈਨੂੰ ਬਾਦ ਚ ਦਸਾਂਗਾ। ਕਿ ਅੱਗੇ ਕੀ ਕਰਨਾ ਹੈ। ਤੇ ਹਾਂ ਕੋਈ ਚਾਲਾਕੀ ਨਹੀਂ, ਕਿਉਂਕਿ ਤੂੰ ਜੋ ਵੀ ਗੱਲ ਫੋਨ ਉਤੇ ਕਰੇਗਾਂ ਸਾਨੂੰ ਸਾਰਾ ਪਤਾ ਚੱਲੇਗਾ ਕਿ, ‘ਕੀ ਗੱਲ ਹੋ ਰਹੀ ਹੈ। ਚੱਲ ਜਲਦੀ ਵਾਪਿਸ ਫੋਨ ਕਰੀਂ…… ।
ਰਹਿਮਾਨ —– ਠੀਕ ਹੈ….।
ਬੇਬੇ : ਕਿ ਹੋਇਆ ਰਹਿਮਾਨ….. ਤੇਰੇ ਮੂੰਹ ਉਤੇ ਏਨਾਂ ਪਸੀਨਾ ਕਿਉਂ ਆਇਆ ਹੋਇਆ ਹੈ ? ਨਾਲੇ ਕਿਸਦਾ ਫੋਨ ਸੀ। ਬੜੀ ਦੇਰ ਦਾ ਗੱਲਾਂ ਮਾਰੀਂ ਜਾਂਦਾ ਸੀ। ( ਬੇਬੇ ਮੇਰੇ ਕਮਰੇ ਵਿਚ ਰੋਟੀ ਲਿਆਈ ਬੋਲੀ)
ਰਹਿਮਾਨ : ਓ ਕਿਸੇ ਦਾ ਨਹੀਂ ਬੇਬੇ….. ਬਸ ਕਿਸੇ ਦੋਸਤ ਦਾ ਸੀ।
ਬੇਬੇ : ਠੀਕ ਹੈ….. ਚੱਲ ਫੇਰ…. ਹੁਣ ਰੋਟੀ ਖਾਲਾ।
ਰਹਿਮਾਨ : ਕੋਈ ਨਾ ਬੇਬੇ….. ਮੈਂ ਖਾ ਲਵਾਂ ਗਾ । ਹਲੇ ਮੈਂਨੂੰ ਕੁਝ ਕੰਮ ਹੈ।
ਬੇਬੇ : ਠੀਕ ਹੈ, ਤੇਰੀ ਮਰਜ਼ੀ। ( ਬੇਬੇ ਚਲੀ ਜਾਂਦੀ)
ਏਨਾਂ ਆਖ ਕੇ ਬੇਬੇ ਮੇਰੇ ਕਮਰੇ ਵਿਚੋ ਚਲੀ ਗਈ।
ਕੁਝ ਦੇਰ ਬਾਅਦ ਮੇਰੇ ਵਟਸਐਪ ਉਤੇ ਇਕ ਮੈਸਜ ਆਉਂਦਾ।
( ਜਿਸ ਵਿਚ ਕਿਡਨੈਪਰ ਨੇ ਬੱਚੀ ਦੇ ਘਰ ਦਾ ਫੋਨ ਨੰਬਰ ਸੈੰਡ ਕੀਤਾ)
ਮੈਂ ਦੇਰ ਨਾ ਕਰਦੇ ਹੋਏ ਬੱਚੀ ਦੇ ਘਰ ਦਾ ਫੋਨ ਨੰਬਰ ਡਾਇਲ ਕੀਤਾ।
ਤੇ ਫੋਨ ਕੀਤਾ।
ਰਹਿਮਾਨ —– ਹੈਲੋ…. ।
ਬੱਚੀ ਦੀ ਮਾਂ —– ਹਾਂਜੀ ਕੌਣ….?
ਰਹਿਮਾਨ —– ਜੀ ਮੈਂ…. ( ਪਹਿਲਾ ਗੱਲ ਕਰਦਾ ਰੁੱਕ ਗਿਆ, ਫੇਰ ਬੋਲਿਆ ) ਤੇਰੀ ਬੱਚੀ ਮੇਰੇ ਕੱਬਜੇ ਵਿੱਚ ਹੈ। ਜੇ ਤੈਨੂੰ ਉਸਦੀ ਜਾਨ ਬਚਾਉਣੀ ਹੈ, ਤੇ ਵੀਹ ਲੱਖ ਰੁਪਏ ਦਾ ਇੰਤਜ਼ਾਮ ਕਰ। ਤੇ ਹਾਂ ਜੇ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ । ਫਿਰ ਮੇਰੇ ਤੋ ਬੁਰਾ ਕੋਈ ਨਹੀਂ ਹੋਵੇਗਾ ।
ਬੱਚੀ ਦੀ ਮਾਂ —– ਕਿ – ੨ ਬੋਲ ਰਹੇ ਹੋ, ਪਲੀਜ਼ ਏਦਾਂ ਦਾ ਕੁਝ ਨਾ ਕਰਨਾ ਮੇਰੀ ਬੱਚੀ ਦੀ ਜਾਨ ਬਕਸ਼ ਦੋ ਤੁਹਾਨੂੰ ਜੋ ਚਾਹੀਦਾ ਹੈ। ਮੈਂ ਦੇਦਾਂ ਗੀ । ਪਰ ਪਲੀਜ਼….. ਮੇਰੀ ਬੱਚੀ ਮੈਂਨੂੰ ਵਾਪਿਸ ਕਰਦੋ।
( ਰੋਂਦੀ ਹੋਈ, ਤੇ ਬੇਵਸ ਹੋਈ ਬੋਲੀ)
ਰਹਿਮਾਨ —- ਠੀਕ ਹੈ…. ਮੇਰੀ ਕਾਲ ਦਾ ਇੰਤਜ਼ਾਰ ਕਰਿਓ… ।
ਬੱਚੀ ਦੀ ਮਾਂ —- ਠੀਕ ਹੈ…. ਪਲੀਜ਼ ਮੇਰੀ ਬੱਚੀ ਦਾ ਖਿਆਲ ਰੱਖਣਾ।
ਰਹਿਮਾਨ —- ਹਮ…. ਠੀਕ ਹੈ।
ਬੱਚੀ ਦੀ ਮਾਂ ਦੀ ਆਵਾਜ਼ ਕੁਝ ਜਾਣੀ ਪਹਿਚਾਣੀ ਸੀ, ਪਰ ਕਿਸੇ ਮਾਂ ਦਾ ਦਿਲ ਦੁੱਖਾ ਕੇ ਮੈਂਨੂੰ ਭੋਰਾ ਵੀ ਚੰਗਾ ਨਾ ਲੱਗਾ।
ਕੁਝ ਦੇਰ ਬਾਦ ਮੈਂਨੂੰ ਕਿਡਨੈਪਰ ਦਾ ਫੋਨ ਆਇਆ।
ਕਿਡਨੈਪਰ – ਹਾਂ ਹੋਗੀ ਗੱਲ ।
ਰਹਿਮਾਨ – ਹਾਂਜੀ ਹੋ ਗਈ।
ਕਿਡਨੈਪਰ —- ਮੈਂ ਤੈਨੂੰ ਜਿਸ ਜਗ੍ਹਾ ਤੇ ਪੈਸੇ ਲੈਣੇ ਹੈ, ਉਹਦੀ ਲੁਕੇਸ਼ਨ ਭੇਜਦਾ ਵਾਂ । ਪਰ ਧਿਆਨ ਰੱਖੀਂ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ, ਜਿੱਥੇ ਮੈਨੂੰ ਲੱਗਾ ਕਿ ਤੂੰ ਕੋਈ ਚਲਾਕੀ ਕਰਦਾ ਪਿਆ ਹੈ । ਉਸੀ ਵਕਤ ਮੈਂ ਆਪਣੇ ਆਦਮੀ ਭੇਜ ਕੇ ਤੇਰੇ ਘਰ ਨੂੰ ਅੱਗ ਲਗਾ ਦੇਵਾਂ ਗਾ, ਲੱਗੀ ਸਮਝ ਮੇਰੀ ਗੱਲ ਦੀ ।
ਰਹਿਮਾਨ —- ਪਲੀਜ ਤੁਸੀ ਇਦਾਂ ਦਾ ਕੁਝ ਨਾ ਕਰਨਾ , ਮੈਂ ਤੁਹਾਡੇ ਕਹਿਣ ਮੁਤਾਬਿਕ ਕੰਮ ਕਰਦਾ ਪਿਆ ਹਾਂ ।
ਕਿਡਨੈਪਰ —- ਜੇ ਬੱਚੀ ਦੀ ਮਾਂ ਤੈਨੂੰ ਬੱਚੀ ਨਾਲ ਗੱਲ ਕਰਵਾਉਣ ਨੂੰ...
ਬੋਲੇ, ਤੇ ਸਿੱਧਾ ਬੋਲਦੀ ਜੇ ਬਚੀ ਜ਼ਿੰਦਾ ਚਾਹੀਦੀ ਹੈ ਤੇ ਕੁਝ ਦੇਰ ਗੱਲ ਨਾ ਹੀ ਕਰੇਂ ਤਾਂ ਚੰਗਾ ਹੈ ।
ਰਹਿਮਾਨ —- ਠੀਕ ਹੈ ਜਿੱਦਾਂ ਤੁਸੀਂ ਕਹੋ ।
ਕਿਡਨੈਪਰ —– ਮੇਰੇ ਫੋਨ ਕੱਟਣ ਤੋਂ ਬਾਅਦ ਆਪਣਾ ਵਟਸਐਪ ਚੈੱਕ ਕਰੀਂ ਮੈਂ ਤੈਨੂੰ ਲੁਕੇਸ਼ਨ ਭੇਜਦਾ ਹਾਂ ।
ਰਹਿਮਾਨ —- ਠੀਕ ਹੈ ।
ਕਿਡਨੈਪਰ ਦੇ ਫੋਨ ਕੱਟਣ ਤੋਂ ਬਾਅਦ ਮੈਂ ਆਪਣੇ ਸਿਰ ਤੇ ਹੱਥ ਮਾਰਕੇ ਕਲਪਣ ਲੱਗਾ। ਕਿ ਰੱਬਾ ਮੈਨੂੰ ਕਿਹੜੀ ਮੁਸੀਬਤ ਵਿੱਚ ਫਸਾ ਦਿੱਤਾ ਹੈ ।
ਕੋਈ ਰਾਸਤਾ ਤੇ ਦੱਸ ਮੈਂ ਕੀ ਕਰਾਂ । ਪਰ ਹੁਣ ਬੱਚੀ ਨੂੰ ਬਚਾਉਣਾ ਤੇ ਪਊ । ਥੋੜੀ ਦੇਰ ਬਾਅਦ ਮੈਨੂੰ ਵਟਸਐਪ ਦਾ ਨੋਟੀਫਿਕੇਸ਼ਨ ਮਿਲਿਆ । ਮੈਂ ਆਪਣਾ ਵਟਸਐਪ ਦੇਖਿਆ। ਕਿਡਨੈਪਰ ਨੇ ਮੈਨੂੰ ਜਗ੍ਹਾ ਦੀ ਲੁਕੇਸ਼ਨ ਭੇਜ ਦਿੱਤੀ ਸੀ ।
ਮੈਂ ਥੋੜ੍ਹੀ ਦੇਰ ਬਾਅਦ ਫਿਰ ਬੱਚੀ ਦੀ ਮਾਂ ਨੂੰ ਫੋਨ ਕੀਤਾ।
ਰਹਿਮਾਨ —- ਪੈਸਿਆਂ ਦਾ ਇੰਤਜ਼ਾਮ ਕਰ ਲਓ ।
ਬੱਚੀ ਦੀ ਮਾਂ —- ਹਾਂ ਜੀ ਮੈਂ ਤਾਂ ਤੁਹਾਡੇ ਫੋਨ ਦਾ ਹੀ ਵੇਟ ਕਰਦੀ ਪਈ ਸੀ । ( ਘਬਰਾਈ ਹੋਈ ਕਾਹਲੀ ਵਿੱਚ ਬੋਲੀ )
ਰਹਿਮਾਨ —– ਪਰ ਜੇ ਕੋਈ ਚਲਾਕੀ ਕੀਤੀ। ਤਾਂ ਆਪਣੀ ਬੱਚੀ ਦਾ ਹਿਸਾਬ ਲਾ ਲਈਂ ।
ਬੱਚੀ ਦੀ ਮਾਂ —- ਜੀ ਪਲੀਜ਼ ਤੁਸੀਂ ਮੇਰੀ ਬੱਚੀ ਨੂੰ ਕੁਝ ਨਾ ਕਰਨਾ । ਤੁਹਾਨੂੰ ਪੈਸੇ ਚਾਹੀਦੇ ਹੈ ਮੈਂ ਉਸ ਦਾ ਇੰਤਜ਼ਾਮ ਕਰ ਲਿਆ ਹੈ ।
ਇਸ ਦੇ ਬਾਰੇ ਮੈਂ ਮੇਰਾ ਪਰਿਵਾਰ ਪੁਲਿਸ ਜਾਂ ਕਿਸੇ ਹੋਰ ਨਾਲ ਕੋਈ ਗੱਲ ਨਹੀਂ ਕਰੇਗਾ । ਤੁਸੀਂ ਬੱਸ ਮੈਨੂੰ ਮੇਰੀ ਬੱਚੀ ਨੂੰ ਲੋਟਾ ਦੋ ।
ਰਹਿਮਾਨ —– ਠੀਕ ਹੈ, ਮੈਂ ਜਿਸ ਜਗ੍ਹਾ ਤੇ ਤੁਹਾਨੂੰ ਬੁਲਾਵਾਂਗਾ ।
ਓਥੇ ਪੈਸੇ ਲੈ ਕੇ ਆ ਜਾਣਾ , ਪਰ ਹਾਂ …. ਜਿੱਦਾਂ ਮੈਂ ਪਹਿਲਾਂ ਕਿਹਾ ਸੀ । ਕੋਈ ਚਲਾਕੀ ਨਹੀਂ ਕਰਨੀ ।
ਬੱਚੀ ਦੀ ਮਾਂ —- ਮੈਨੂੰ ਸਿਰਫ ਮੇਰੀ ਬੱਚੀ ਦੀ ਲੋੜ ਹੈ ।
ਰਹਿਮਾਨ —- ਤੁਹਾਨੂੰ ਤੁਹਾਡੀ ਬੱਚੀ ਮਿਲ ਜਾਏਗੀ ।
ਬੱਚੀ ਦੀ ਮਾਂ —- ਕੀ ਮੈਂ ਆਪਣੀ ਬੱਚੀ ਨਾਲ ਗੱਲ ਕਰ ਸਕਦੀ ਹਾਂ। ਕਿ ਉਹ ਕਿਸ ਹਾਲ ਵਿੱਚ ਹੈ , ਮੇਰਾ ਚਿੱਤ ਮੈਨੂੰ ਵੱਢ ਵੱਢ ਖਾਂਦਾ ਪਿਆ ਹੈ ।
ਰਹਿਮਾਨ —– ਬੱਚੀ ਸਹੀ ਸਲਾਮਤ ਵਾਪਸ ਚਾਹੀਦੀ ਹੈ ਨਾ।
ਬੱਚੇ ਦੀ ਮਾਂ —- ਹਾਂ ਹਾਂ ।
ਰਹਿਮਾਨ —– ਜਦ ਘਰ ਆ ਗਈ ਜਿੰਨੀਆਂ ਮਰਜ਼ੀ ਗੱਲਾਂ ਕਰੀਂ ।
ਬੱਚੀ ਦੀ ਮਾਂ —– ਮੇਰੇ ਕੋਲੋਂ ਮੇਰੀ ਬੱਚੀ ਬਿਨਾਂ ਰੈਹਾ ਨਹੀਂ ਜਾ ਰਿਆ।
ਰਹਿਮਾਨ —– ਏ ਸਬ ਡਰਾਮਾ ਮੇਰੇ ਸਾਹਮਣੇ ਨਹੀਂ ਕਰਨਾ।
ਮੈਂ ਲੁਕੇਸ਼ਨ ਭੇਜਦਾ ਹਾਂ ਮੇਰੀ ਦੱਸੀ ਜਗ੍ਹਾ ਤੇ 20 ਲੱਖ ਰੁਪਏ ਲੈ ਕੇ ਆ ਜਾਵੀਂ ।
ਬੱਚੀ ਦੀ ਮਾਂ —- ਠੀਕ ਹੈ । ( ਢਿੱਲੀ ਜਿਹੀ ਆਵਾਜ਼ ਵਿੱਚ )
ਮੈਂ ਕਿਡਨੈਪਰ ਦੀ ਭੇਜੀ ਲੁਕੇਸ਼ਨ ਬੱਚੀ ਦੀ ਮਾਂ ਨੂੰ ਭੇਜ ਦਿੱਤੀ।
ਉਸ ਤੋਂ ਥੋੜ੍ਹੀ ਦੇਰ ਬਾਅਦ ਮੈੰ ਕਿਡਨੈਪਰ ਨੂੰ ਫੋਨ ਕੀਤਾ ।
ਰਹਿਮਾਨ —– ਮੈਂ ਤੁਹਾਡੀ ਦੱਸੀ ਜਗ੍ਹਾ ਦੀ ਲੁਕੇਸ਼ਨ ਬੱਚੀ ਦੀ ਮਾਂ ਨੂੰ ਭੇਜ ਦਿੱਤੀ ਹੈ ।
ਕਿਡਨੈਪਰ —– ਠੀਕ ਹੈ, ਹੁਣ ਜਿੱਦਾਂ ਮੈਂ ਕਹਿੰਦਾ ਹਾਂ ਓਦਾਂ ਕਰ । ਮੇਰਾ ਆਦਮੀ ਤੈਨੂੰ ਇੱਕ ਨਕਲੀ ਪਿਸਤੌਲ ਦੇਕੇ ਜਾਵੇਗਾ ।
ਤੇ ਬੱਚੀ ਦੀ ਮਾਂ ਨੂੰ ਤੂੰ ਸੱਤ ਵਜੇ ਉਸ ਜਗ੍ਹਾ ਤੇ ਬੁਲਾ ਕੇ ਪੈਸੇ ਲਵੇਂਗਾ ।
ਫਿਰ ਸੱਤ ਵੱਜ ਕੇ 15 ਮਿੰਟ ਤੇ ਪੈਸਿਆਂ ਵਾਲਾ ਬੈਗ ਅਸੀਂ ਤੇਰੇ ਕੋਲ ਲਵਾਂਗੇ । ਤੇ ਬੱਚੀ ਨੂੰ ਤੇਰੇ ਹਵਾਲੇ ਕਰ ਦੇਵਾਂਗੇ । ਫਿਰ 7:30 ਮਿੰਟ ਤੇ ਤੂੰ ਬੱਚੀ ਨੂੰ ਉਸਦੀ ਮਾਂ ਦੇ ਹਵਾਲੇ ਕਰੇੰਗਾ । ਫਿਰ ਤੂੰ ਆਪਣੇ ਰਾਹ ਤੇ ਅਸੀਂ ਆਪਣੇ ਰਾਹ ਤੇ ਬੱਚੀ ਆਪਣੇ ਰਾਹ ।
ਰਹਿਮਾਨ —- ਠੀਕ ਹੈ ।
ਮੈੰ ਕਿਡਨੈਪਰ ਨਾ ਗੱਲ ਕਰ ਕੇ ਫੋਨ ਰੱਖ ਦਿੱਤਾ ।
ਤੇ ਮਨ ਵਿਚ ਸੋਚਣ ਲੱਗਾ ਕਿ ਸ਼ੁਕਰ ਇਹ ਮੁਸੀਬਤ ਕੱਲ ਮੇਰੇ ਗਲੋਂ ਲੱਥ ਜਾਏਗੀ । ਸ਼ਾਮ ਦੇ ਵੇਲੇ ਕਿਡਨੈਪਰ ਦਾ ਆਦਮੀ ਆਕੇ ਮੈਨੂੰ ਇੱਕ ਪਿਸਤੌਲ ਦੇ ਗਿਆ । ਮੈਂ ਕਿਡਨੈਪਰ ਦੇ ਆਦਮੀ ਦਾ ਚਿਹਰਾ ਨਹੀਂ ਦੇਖ ਸਕਿਆ । ਕਿਉਂਕਿ ਉਸਨੇ ਆਪਣੇ ਮੂੰਹ ਤੇ ਮਾਸ ਪਾਇਆ ਹੋਇਆ ਸੀ । ਫਿਰ ਮੈਂ ਕੱਲ ਸਵੇਰੇ 7 ਵਜੇ ਦਾ ਟਾਈਮ ਰੱਖ ਕੇ, ਬੱਚੀ ਦੀ ਮਾਂ ਨੂੰ ਕਿਡਨੈਪਰ ਦੀ ਦੱਸੀ ਜਗ੍ਹਾ ਤੇ ਬੁਲਾ ਲਿਆ ।
ਮੇਰੇ ਜਾਣ ਤੋਂ ਪਹਿਲਾਂ ਉਸ ਜਗ੍ਹਾ ਤੇ ਕੋਈ ਨਹੀਂ ਸੀ। ਜਗ੍ਹਾ ਏਦਾਂ ਦੀ ਸੀ, ਜਿਵੇਂ ਕੋਈ ਖੰਡਰ ਹੋਵੇ । ਤੇ ਉਸ ਜਗ੍ਹਾ ਨੂੰ ਦੇਖ ਕੇ ਏਦਾਂ ਲੱਗਦਾ ਸੀ , ਕਿ ਜਿਵੇਂ ਸਦੀਆਂ ਤੋਂ ਕੋਈ ਉੱਥੇ ਆਇਆ ਹੀ ਨਾ ਹੋਵੇ । ਬੜੀ ਡਰਾਉਣੀ ਤੇ ਭਿਆਨਕ ਜਗ੍ਹਾ ਸੀ । ਵਿਚੋਂ ਵਿਚ ਮੇਰਾ ਦਿਲ ਵੀ ਡਰਦਾ ਪਿਆ ਸੀ । ਪਰ ਮੈਂ ਕੀ ਕਰਾਂ ਮੇਰਾ ਤੇ ਓ ਹਾਲ ਹੋਇਆ ਸੀ । ਜਿਵੇਂ ਸੱਪ ਦੇ ਮੂੰਹ ਕੋਹੜ ਕਿਰਲੀ ਆ ਗਈ ਹੋਵੇ ।
ਜੇ ਨਿਗਲਾਂ ਤਾਂ ਵੀ ਮਰਦਾ, ਜੇ ਨਾ ਨਿਗਲਾਂ ਤਾਂ ਵੀ ਮਰਦਾ।
ਮੈਂ ਆਪਣਾ ਮੂੰਹ ਇਕ ਮਾਸਕ ਨਾਲ ਢਕਿਆ ਹੋਇਆ ਸੀ । ਤੇ ਇਕ ਏਦਾਂ ਦੀ ਜਗ੍ਹਾ ਤੇ ਲੁੱਕ ਕੇ ਬੈਠਾ ਸੀ । ਜਿਥੋਂ ਮੈਨੂੰ ਆਉਣ ਜਾਣ ਵਾਲਾ ਹਰ ਕੋਈ ਦਿੱਖ ਸਕਦਾ ਸੀ । ਪਰ ਮੈਂ ਨਹੀਂ ।
ਥੋੜੀ ਦੇਰ ਬਾਦ ਮੈਨੂੰ ਇੱਕ ਕਾਰ ਦਾ ਹੌਰਨ ਸੁਣਾਈ ਦਿੱਤਾ । ਕਾਰ ਖਾਲੀ ਜਗ੍ਹਾ ਦੇ ਸੈਂਟਰ ਵਿਚ ਆਕੇ ਰੁਕ ਗਈ ।
ਕਾਰ ਦੇ ਵਿਚੋਂ ਇਕ ਉੱਚੀ-ਲੰਮੀ ਬਹੁਤ ਸੋਹਣੀ ਵਿਆਹੀ ਕੁੜੀ ਨਿਕਲੀ । ਹਾਲੇ ਉਸ ਦਾ ਚਿਹਰਾ ਮੈਨੂੰ ਨਜ਼ਰ ਨਹੀਂ ਆ ਰਿਹਾ ਸੀ।
ਜਦੋਂ ਉਸ ਨੇ ਚਾਰੇ ਪਾਸੇ ਵੇਖਣ ਲਈ ਆਪਣਾ ਮੂੰਹ ਘੁਮਾਇਆ ।
ਮੈਂ ਉਸ ਨੂੰ ਦੇਖ ਕੇ ਦੰਗ ਰਹਿ ਗਿਆ ।
ਕਿਉਂਕਿ ਉਹ ਕੋਈ ਹੋਰ ਨਹੀਂ ਸੀ। ਉਹੀ ਮੇਰਾ ਪਹਿਲਾ ਤੇ ਆਖ਼ਰੀ ਪਿਆਰ “ਮੇਰੀ ਮੁਸਕਾਨ ਸੀ ।”
ਮੈਂ ਉਸ ਨੂੰ ਵਿਆਹ ਤੋਂ ਬਾਅਦ ਅੱਜ ਦੇਖ ਰਿਹਾ ਸੀ । ਪਰ ਕਿਸ ਹਾਲ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ । ਇੱਕ ਪਾਸੇ ਮੈਨੂੰ ਖੁਸ਼ੀ ਵੀ ਸੀ ਤੇ ਦੂਜੇ ਪਾਸੇ ਦੁੱਖ ਵੀ ਸੀ । ਕੀ ਮੈਂ ਜਿਨੂੰ ਪਿਆਰ ਕਰਦਾ ਸੀ । ਉਹਨੂੰ ਇੰਨੀ ਤਕਲੀਫ਼ ਕਿਉਂ ਦਿੱਤੀ । ਕਿਉਂ ਮੈਂ ਇੱਕ ਵਾਰ ਵੀ ਨਹੀਂ ਸੋਚਿਆ ਉਸਦੇ ਬਾਰੇ । ਮੇਰੇ ਫੋਨ ਤੇ ਬਾਰ-ਬਾਰ ਕਾਲ ਆ ਰਹੀਆਂ ਸੀ । ਇਹ ਕਾਲਸ ਕਿਸੇ ਹੋਰ ਦੀਆਂ ਨਹੀਂ ਸੀ ਬੱਚੀ ਦੀ ਮਾਂ ਦੀਆਂ ਸੀ । ਮੈਂ ਫੋਨ ਚੱਕਕੇ ਬੱਚੀ ਦੀ ਮਾਂ ਨੂੰ (ਭਾਰੀ ਆਵਾਜ਼) ਵਿੱਚ ਕਿਹਾ ।
ਰਹਿਮਾਨ —- ਪੈਸੇ ਲੈਕੇ ਆਏ ਹੋ।
ਬੱਚੀ ਦੀ ਮਾਂ ( ਮੁਸਕਾਨ ) —– ਹਾਂ ਜੀ ਮੈਂ ਲੈ ਕੇ ਆਈ ਆਂ ।
ਪਰ ਪਹਿਲਾਂ ਮੈਂ ਆਪਣੀ ਬੱਚੀ ਨੂੰ ਮਿਲਣਾ ਹੈ । ਤੇ ਫਿਰ ਤੁਹਾਨੂੰ ਪੈਸੇ ਮਿਲਣਗੇ ।
ਰਹਿਮਾਨ —- ਫੇਰ ਤੂੰ ਐਦਾਂ ਕਰ । ਘਰ ਚਲੀ ਜਾ ਤੇਰੀ ਬੱਚੀ ਦੀ ਲਾਸ਼ ਘਰੇ ਪਹੁੰਚ ਜਾਓ ਗੀ ।
ਮੁਸਕਾਨ —– ਪਲੀਜ਼ ਏਦਾਂ ਨਾ ਬੋਲੋ । ਮੇਰੀ ਬੱਚੀ ਨੂੰ ਕੁਝ ਨਾ ਕਰਨਾ । ਤੁਸੀਂ ਜਿੱਦਾਂ ਚਾਹੁੰਦੇ ਹੋ ਮੈਂ ਓਦਾ ਹੀ ਕਰਨ ਨੂੰ ਤਿਆਰ ਹਾਂ ।
ਰਹਿਮਾਨ —— ਠੀਕ ਹੈ ਫਿਰ ਪੈਸਿਆਂ ਵਾਲਾ ਬੈਗ ਰੱਖ ਕੇ । ਪਿੱਛੇ ਹੋ ਕੇ ਖਲੋ ਜਾ ।
ਮੁਸਕਾਨ ਨਾਲ ਫੋਨ ਤੇ ਗੱਲ ਕਰਕੇ ਮੈਂ ਫੋਨ ਕੱਟ ਦਿੱਤਾ । ਤੇ ਲੁਕੀ ਹੋਈ ਜਗ੍ਹਾ ਤੋਂ ਬਾਹਰ ਨਿਕਲ ਕੇ ਮੈਂ ਪੈਸਿਆਂ ਵਾਲੇ ਬੈਗ ਕੋਲ ਚਲਾ ਗਿਆ । ਤੇ ਪੈਸਿਆਂ ਵਾਲਾ ਬੈਗ ਚੱਕ ਕੇ ਮੋਢੇ ਤੇ ਰੱਖ ਲਿਆ । ਕਰੀਬ ਦੱਸ ਫੁੱਟ ਦੀ ਦੂਰੀ ਤੇ ਮੁਸਕਾਨ ਮੇਰੇ ਸਾਹਮਣੇ ਹੱਥ ਜੋੜ ਕੇ ਮੈਨੂੰ ਦੇਖ ਰਹੀ ਸੀ । ਤੇ ਆਪਣੀ ਬੱਚੀ ਦੀ ਜਾਨ ਦੀ ਭੀਖ ਮੰਗ ਰਹੀ ਸੀ । ਮੈਂ ਮੁਸਕਾਣ ਨੂੰ ਹੱਥ ਨਾਲ ਇਸ਼ਾਰਾ ਕਰ ਕੇ ਇੰਤਜ਼ਾਰ ਕਰਨ ਨੂੰ ਕਿਹਾ ।
ਫਿਰ ਮੈਂ ਜਾਣ ਲੱਗੇ ਨੇ ਮੁਸਕਾਨ ਨੂੰ ਕਿਹਾ । ਸਾਢੇ ਸੱਤ ਵਜੇ ਮੈ ਤੇਰੀ ਬੱਚੀ ਨੂੰ ਲੈ ਕੇ ਤੈਨੂੰ ਇੱਥੇ ਮਿਲਾਂਗਾ । ਮੈਂ ਮੁਸਕਾਣ ਨੂੰ ਏਨਾਂ ਆਖ ਕੇ ਚਲਾ ਗਿਆ ।
ਬਾਕੀ ਦਾ ਭਾਗ ਲੈਕੇ ਜਲਦੀ ਮਿਲਾਂਗੇ ।