ਬਚਪਨ ਤੋਂ ਹੀ ਜ਼ਿੰਦਗੀ ਖਰਾਬ

3

ਨਿੱਕੇ ਹੁੰਦਿਆਂ ਬਾਪੂ ਸਾਡੇ ਤੋਂ ਦੂਰ ਹੋ ਗਿਆ ਬੱਸ ਫਿਰ ਕੀ ਜ਼ਿੰਦਗੀ ਖਰਾਬ ਦਾ ਟਾਈਮ ਸ਼ੁਰੂ ਹੋ ਗਿਆ , ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਸਾਨੂੰ ਰੋਟੀ ਦਿੰਦੀ , ਗੁਜ਼ਾਰਾ ਕਰਨਾ ਔਖਾ ਹੋ ਗਿਆ , ਉਦੋਂ ਮੈਂ 8 ਸਾਲ ਦੀ ਸੀ , ਅਸੀਂ ਪੰਜ ਭੈਣ ਭਰਾ ਸੀ , ਮੈਨੂੰ ਮੇਰੇ ਨਾਨਾ ਜੀ ਨਾਨਕੇ ਘਰ ਲੈ ਆਏ , ਨਾਨਾ ਜੀ ਨੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਨਾਨੀ ਨੂੰ ਇਹ ਮਨਜੂਰ ਨਹੀਂ ਸੀ ਉਹ ਕਹਿੰਦੇ ਸੀ ਕੁੜੀਆਂ ਨਹੀਂ ਪੜ੍ਹਦੀਆਂ , ਕੁੜੀਆਂ ਘਰ ਦਾ ਕੰਮ ਕਰਦੀਆਂ ਨੇ , ਫਿਰ ਮੈਂ ਮੇਰੇ ਨਾਨਾ ਜੀ ਮੈਨੂੰ ਸਕੂਲ ਭੇਜਦੇ ਸੀ , ਨਾਨੀ ਜੀ ਮੇਰੇ ਤੋਂ ਬਾਹਰ ਦਾ ਕੰਮ ਕਰਵਾਉਂਦੇ ਸੀ , ਕਿਸੇ ਦੇ ਘਰ ਦਾ ਗੋਹਾ ਚੁੱਕਦੇ ਉਹ ਵੀ 2 ਕਿਲੋ ਮੀਟਰ ਜਾ ਕੇ ਓਥੋਂ ਗੋਹਾ ਚੁੱਕ ਕੇ ਟੋਕਰਾ ਸਿਰ ਤੇ ਰੱਖ ਕੇ ਗੋਹਾ ਘਰ ਲੈ ਕੇ ਆਉਂਦੇ ਸੀ , 8 ਸਾਲ ਦੀ ਸੀ ਮੈਂ ਮੇਰੇ ਤੋਂ ਉਹ ਟੋਕਰੇ ਦਾ ਭਾਰ ਨਹੀਂ ਸੀ ਚੁੱਕ ਹੁੰਦਾ , ਉਹ ਸਾਰਾ ਮੇਰੇ ਤੇ ਹੀ ਚੋ ਜਾਂਦਾ , ਮੈਨੂੰ ਉਹ ਸਵੇਰੇ 4 ਬਜੇ ਜਗ੍ਹਾ ਦਿੰਦੇ ਮੈਂ 8 ਬਜੇ ਤੋਂ ਪਹਿਲਾਂ ਘਰ ਆਉਣਾ ਹੁੰਦਾ ਸੀ ਫਿਰ ਮੈਂ ਜਲਦੀ ਜਲਦੀ ਕੰਮ ਕਰਦੀ , 8 ਬਜੇ ਸਕੂਲ ਜਾਂਦੀ , ਕੁੜੀਆਂ ਤਿਆਰ ਹੋ ਕੇ ਮੈਨੂੰ ਘਰ ਉਡੀਕ ਦੀਆਂ ਹੁੰਦੀਆਂ ਸੀ , ਨਾਨੀ ਜੀ ਨੇ ਇੱਕ ਰੋਟੀ ਦੇਣੀ , ਦੂਜੀ ਮੰਗਣੀ ਤੇ ਨਾਨੀ ਜੀ ਨੇ ਵੇਲਣਾ ਮਾਰਨਾ , ਬਹੁਤ ਔਖਾ ਟਾਈਮ ਕੱਢਿਆ , ਮੇਰੇ ਨਾਨਾ ਜੀ ਨੇ ਮੈਨੂੰ 10ਵੀਂ ਕਰਵਾ ਦਿੱਤੀ , ਨਾਨੀ ਜੀ ਦੀ ਮੌਤ ਹੋ ਗਈ ,...

ਜਦੋਂ ਮੈਂ ਨੌਂਵੀ ਵਿੱਚ ਸੀ , ਫਿਰ ਮੇਰਾ ਵਿਆਹ ਹੋ ਗਿਆ ਫਿਰ ਔਖਾ ਟਾਈਮ ਸ਼ੁਰੂ ਹੋ ਗਿਆ , ਪਤੀ ਬਹੁਤ ਗੁੱਸੇ ਵਾਲੇ ਸੀ , ਵਿਆਹ ਦੇ ਇੱਕ ਹਫਤੇ ਬਾਅਦ ਹੀ ਮੈਨੂੰ ਮਾਰਨ ਲੱਗ ਗਿਆ , 2 ਸਾਲ ਬਾਅਦ ਮੇਰੇ ਘਰ ਕੁੜੀ ਨੇ ਜਨਮ ਲਿਆ ਪਰ ਪਤੀ ਦਾ ਸੁਭਾਅ ਏਦਾਂ ਹੀ ਰਿਹਾ , ਮੇਰੀ ਦੂਜੀ ਕੁੜੀ ਨੇ ਜਨਮ ਲਿਆ , 2002 ਵਿੱਚ ਵਿਆਹ ਹੋਇਆ ਤੇ 2007 ਵਿੱਚ ਮੇਰੇ ਪਤੀ ਦੀ ਮੌਤ ਹੋ ਗਈ , ਫਿਰ ਮੈਂ ਵਿਆਹ ਨਹੀਂ ਕਰਵਾਇਆ , ਕੁੜੀਆਂ ਬਹੁਤ ਛੋਟੀਆਂ ਸੀ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ , ਇੱਕ ਕੁੜੀ 2 ਸਾਲ ਦੀ ਸੀ ਤੇ ਇੱਕ 8 ਮਹੀਨਿਆਂ ਦੀ , ਏਦਾਂ ਹੀ ਗੁਜਾਰਾ ਕਰਦੀ ਰਹੀ , ਦੁਕਾਨਾਂ ਤੇ ਸਫਾਈ ਦਾ ਕੰਮ ਕਰ ਕੇ ਕੁੜੀਆਂ ਨੂੰ ਪਾਲਿਆ , ਅੱਜ ਇੱਕ ਕੁੜੀ 12ਵੀਂ ਵਿੱਚ ਤੇ ਦੂਜੀ 9ਵੀਂ ਵਿੱਚ ਪੜ੍ਹਦੀ ਹੈ , ਉਹਨਾਂ ਦੀ ਪੜ੍ਹਾਈ ਦਾ ਖਰਚਾ ਮੇਰੇ ਕੋਲੋਂ ਚੁੱਕ ਨਹੀਂ ਸੀ ਹੁੰਦਾ , ਦੁਕਾਨ ਤੇ ਸਫਾਈ ਕਰਨ ਦੇ 2000 ਮਿਲਦੇ ਸਨ ਤੇ ਏਦਾਂ ਹੀ ਲੋਕਾਂ ਤੋਂ ਲੈ ਲੈ ਕੇ ਬੱਚੇ ਪੜ੍ਹਾ ਦਿੱਤੇ , ਮੇਰੇ ਤੇ 2 ਲੱਖ 50 ਹਜ਼ਾਰ ਦਾ ਕਰਜ਼ਾ ਚੜ੍ਹ ਗਿਆ ਜੋ ਹੁਣ ਤੱਕ ਮੇਰੇ ਤੋਂ ਨਹੀਂ ਉਤਰਿਆ , ਬਸ ਹੁਣ ਤਾਂ ਇਹੀ ਫਿਕਰ ਆ ਕੇ ਕਰਜ਼ਾ ਉੱਤਰ ਜਾਵੇ , ਕੁੜੀਆਂ ਦੇ ਚੰਗੀ ਜਗ੍ਹਾ ਵਿਆਹ ਹੋ ਜਾਣ , 13 ਸਾਲ ਹੋ ਗਏ ਮੈਨੂੰ ਵਿਧਵਾ ਹੋਈ ਨੂੰ , ਹੁਣ ਤਾਂ ਮੈਨੂੰ ਪਤਾ ਕੇ ਮੇਰੀ ਜ਼ਿੰਦਗੀ ਖਰਾਬ ਆ , ਦੁੱਖ ਤਾਂ ਬਹੁਤ ਆ ਪਰ ਮੈਂ ਦੱਸ ਨਹੀਂ ਸਕਦੀ ਕੁਝ। ..
ਜੋਤੀ ਭੱਟੀ

Leave A Comment!

(required)

(required)


Comment moderation is enabled. Your comment may take some time to appear.

Comments

6 Responses

 1. Jyoti Bhatti

  tuhada saareya da bout bout thanku

 2. Dilpreet kaur

  😔koi gall n sister waheguru ji mehr krnge sabb thik kr denge o

 3. Ravinder bhatti

  Bhut sangharsmai zindagi aa tuhadi ji koi v help di lor hove call me 8288894234

 4. navjot

  jingdi da kuj pta ni lgda v kdo ki ho jawe.. apne husband to bina life ldni bhtt aukhi a. mera viya v 22 saal di umar vich hogya c. te viyaa to 8 mhine baad mere pti kise nu bina kuj dsse kite chle gye . hun tak kuj pta ni lgea. eho ji hapat vich a v na edar de na udar de.

 5. JAGTAR SINGH

  00447943947807

 6. JAGTAR singh

  Fikar na karo waheguru sab hal kad denda,
  Contact karo , thori help kar sakda ha

Like us!