Posts Uploaded By ਪੰਜਾਬੀ ਕਹਾਣੀਆਂ

Sub Categories

ਤਕਰੀਬਨ ਇੱਕ ਵਰ੍ਹੇ ਪਹਿਲਾਂ ਦੀ ਗੱਲ ਹੈਂ….ਜਦੋ ਮੈਂ ਸਕੂਲ ਤੇ ਕਾਲਜ਼ ਦੀ ਪੜ੍ਹਾਈ ਪੂਰੀ ਕਰ ਸਰਕਾਰੀ ਨੋਕਰੀ ਦੀ ਤਿਆਰੀ ਲਈ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ….ਵੱਖੋ ਵੱਖਰੇ ਲੋਕਾਂ ਵੱਲੋ ਅੱਡੋ ਅੱਡ ਸਲਾਹਾਂ…ਕਿਸੇ ਮੈਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਖਿਆ,ਕਿਸੇ ਸਟੈਨੋ ਦੀ ਤਿਆਰੀ ਲਈ ਮੱਤ ਦਿੱਤੀ….ਸੱਭਦੇ ਆਪੋ ਆਪਣੇ ਵਿਚਾਰ ਸਨ…ਖ਼ੈਰ ਮੈਂ ਸੱਭਦੀ ਸੁਣੀ ਤੇ ਫ਼ੇਰ ਆਪ ਫ਼ੈਸਲਾ ਲੈਂਦੇ ਹੋਏ ਸਟੈਨੋ ਦੀ ਤਿਆਰੀ ਦਾ ਫ਼ੈਸਲਾ ਲਿਆ ਤੇ ਸ਼ਹਿਰ ਜਾ ਕੇ ਦਾਖਲਾ ਲੈ ਲਿਆ….ਇੱਥੇ ਹੀ ਜਿਸ ਦਿਨ ਮੈਂ ਦਾਖਲਾ ਲਿਆ ਸੀ ਉਸ ਦਿਨ ਹੀ ਮੇਰੇ ਨਾਲ ਇੱਕ ਮੁੰਡੇ ਨੇ ਵੀ ਦਾਖਲਾ ਲਿਆ ਸੀ….ਜੱਸ….ਸਾਨੂੰ ਦੋਵਾਂ ਨੂੰ ਇੱਕਠੇ ਹੀ ਦਾਖਲਾ ਮਿਲ ਗਿਆ…ਸ਼ੁਰੂ ਤੋ ਹੀ ਮੇਰੀ ਰੁਚੀ ਸੀ ਡੀ.ਸੀ ਆਫਿ਼ਸ ਵਿੱਚ ਕੰਮ ਕਰਨ ਦੀ…..ਸੋ ਮੇਰੀ ਖ਼ੁਸ਼ੀ ਦਾ ਠਿਕਾਣਾ ਨਹੀ ਸੀ….ਅਗਲੇ ਦਿਨ ਤੋ ਕਲਾਸਾਂ ਸ਼ੁਰੂ ਹੋ ਜਾਂਦੀਆ ਨੇ ਤੇ ਉਸੇ ਮੁੰਡੇ ਨਾਲ ਹੀ ਮੇਰਾ ਰੋਲ ਨੰਬਰ ਸੀ…ਸੋ ਅਸੀਂ ਦੋਵੇਂ ਇੱਕੋ ਸੀਟ ਤੇ ਬੈਠਦੇ ਸੀ…..ਪਰ ਅਸੀਂ ਕਦੀ ਆਪਸ ਵਿੱਚ ਗੱਲ ਨਹੀ ਕੀਤੀ ਤੇ ਨਾ ਹੀ ਗੱਲ ਕਰਨ ਦੀ ਕੋਸ਼ਸ਼ ਕੀਤੀ…..ਜੱਸ ਨਾਲ ਗੱਲ ਕਰਨ ਦਾ ਸਬੱਬ ਪਹਿਲੀ ਵਾਰ ਐਵੇ ਬਣਿਆ…ਮੈਂ ਇੱਕ ਦਿਨ ਬਹੁਤ ਕਾਹਲੀ ਵਿੱਚ ਸੀ…ਇਸ ਕਰਕੇ ਮੈਂ ਛੁੱਟੀ ਹੁੰਦੀਆਂ ਹੀ ਫਟਾਫਟ ਆਪਣਾ ਸਮਾਨ ਇੱਕਠਾ ਕੀਤਾ ਤੇ ਬੈੱਗ ਚ ਪਾ ਕੇ ਘਰ ਆ ਗਈ….ਸ਼ਾਮੀਂ ਜਦੋ ਮੈਂ ਪੜ੍ਹਨ ਲਈ ਬੈੱਗ ਖੋਲਿਆ ਤਾਂ ਦੇਖਿਆ ਕਿ ਗਲਤੀ ਨਾਲ ਮੇਰੇ ਕੋਲ਼ ਜੱਸ ਦੀ ਕਿਤਾਬ ਆ ਗਈ ਏ ਤੇ ਮੈਂ ਆਪਣੀ ਕਿਤਾਬ ਸ਼ਾਇਦ ਸੈਂਟਰ ਤੇ ਭੁੱਲ ਆਈ ਸੀ…ਮੈਂ ਕਿਤਾਬ ਉੱਤੇ ਜੱਸ ਦਾ ਨੰਬਰ ਦੇਖਿਆ ਤੇ ਉਸਨੂੰ ਫੋਨ ਕੀਤਾ ਤੇ ਫੋਨ ਕਰਕੇ ਉਸਨੂੰ ਦੱਸਿਆ ਕਿ ਉਸਦੀ ਕਿਤਾਬ ਮੇਰੇ ਕੋਲ਼ ਹੈਂ….ਗਲਤੀ ਨਾਲ ਆ ਗਈ ਮੇਰੇ ਕੋਲ਼…ਮੈਂ ਕੱਲ ਵਾਪਿਸ ਕਰ ਦਵਾਂਗੀ….ਜੱਸ ਨੇ ਉਕੇ ਕਹਿ ਜਿਆਦਾ ਗੱਲਬਾਤ ਨਹੀ ਕੀਤੀ.ਸੋ ਇਸੇ ਤਰ੍ਹਾਂ ਇੱਕ ਕਿਤਾਬ ਦੇ ਜ਼ਰੀਏ ਸਾਡੀ ਦੋਵਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਏ ਤੇ ਅਸੀਂ ਆਪਸ ਵਿੱਚ ਗੱਲ ਕਰਨ ਲੱਗ ਜਾਂਦੇ ਹਾਂ ਤੇ ਹੌਲੀ ਹੌਲੀ ਅਸੀ ਇੱਕ ਦੂਜੇ ਦੇ ਦੋਸਤ ਬਣ ਗਏ…ਜੱਸ ਮੇਰੀ ਬਹੁਤ ਸਹਾਇਤਾ ਕਰਦਾ ਸੀ ਤੇ ਮੇਰਾ ਬਹੁਤ ਖਿਆਲ ਰੱਖਣ ਲੱਗਾ….ਇੱਕ ਵਾਰ ਮੈਂ ਉਸਨੂੰ ਕਿਹਾ ਕਿ ਮੈਂ ਕਲਾਸ ਚ ਕੁੱਝ ਮੁੰਡਿਆਂ ਨੂੰ ਮੈਂ ਵੀਰਾ ਕਹਿੰਦੀ ਹਾਂ ਤੇ ਉਨ੍ਹਾਂ ਦੇ ਰੱਖੜੀ ਬੰਨਨੀ ਚਾਹੁੰਦੀ ਹਾਂ….ਤੂੰ ਉਨ੍ਹਾਂ ਕੋਲੋ ਪੁੱਛਦੇ ਵੀ ਉਨ੍ਹਾਂ ਨੂੰ ਕੋਈ ਏਤਰਾਜ਼ ਤਾਂ ਨਹੀ…ਜੱਸ ਨੇ ਪਹਿਲਾਂ ਮਜ਼ਾਕ ਚ ਕਿਹਾ ਕਿ ਤੂੰ ਆਪ ਈ ਪੁੱਛ ਲੈ…ਪਰ ਫੇਰ ਮੇਰੇ ਉਦਾਸ ਚੇਹਰੇ ਵੱਲ ਦੇਖ ਕੇ ਕਹਿੰਦਾ,ਚੱਲ ਚੰਗਾ ਮੈਂ ਪੁੱਛ ਦਵਾਂਗਾ ਤੇ ਫੇਰ ਜਾ ਕੇ ਉਹ ਉਨ੍ਹਾਂ ਮੁੰਡਿਆਂ ਤੋਂ ਪੁੱਛਦਾ ਕਿ ਲਵਲੀਨ ਤੁਹਾਡੇ ਰੱਖੜੀ ਬੰਨਣੀ ਚਾਹੁੰਦੀ ਏ….ਤਾਂ ਉਹ ਮੁੰਡੇ ਕਹਿੰਦੇ ਕਿ ਬੰਨ ਦੇਵੇਂ…ਫੇਰ ਕਿ ਏ,ਸਾਨੂੰ ਕੋਈ ਪਰੋਬਲਮ ਨਹੀ ਏ….ਲਵਲੀਨ ਵਧੀਆ ਕੁੜੀ ਏ..ਸਾਡੀ ਭੈਣਾਂ ਵਰਗੀ ਈ ਏ ਤੇ ਇਸ ਤਰ੍ਹਾਂ ਜੱਸ ਦੇ ਕਹਿਣ ਤੇ ਉਹ ਰੱਖੜੀ ਬਣਾਉਣ ਲਈ ਤਿਆਰ ਹੋ ਜਾਂਦੇ ਨੇ…ਮੈਨੂੰ ਸੱਚੀ ਬਹੁਤ ਖੁਸ਼ੀ ਹੋਈ….ਇਸ ਤਰ੍ਹਾਂ ਮੇਰੀ ਜੱਸ ਨਾਲ ਦੋਸਤੀ ਹੋਰ ਗਹਿਰੀ ਹੁੰਦੀ ਗਈ….ਸੱਭ ਤੋਂ ਜਿਆਦਾ ਜੋ ਮੈਂਨੂੰ ਜੱਸ ਚ ਪਸੰਦ ਸੀ ਕਿ ਉਹ ਮੇਰੀ ਹਰ ਗੱਲ ਮੰਨਦਾ ਸੀ ਤੇ ਮੇਰਾ ਬਹੁਤ ਖਿਆਲ ਵੀ ਰੱਖਦਾ ਸੀ….ਹੌਲੀ ਹੌਲੀ ਸਾਡੀ ਦੋਵਾਂ ਦੀ ਗੱਲ ਫੋਨ ਤੇ ਹੋਣ ਲੱਗੀ…ਅਸੀਂ ਕਲਾਸ ਤੋਂ ਬਾਅਦ ਘਰ ਆ ਜੇ ਰੋਜ਼ ਗੱਲ ਕਰਨ ਲੱਗੇ ਤੇ ਇਹ ਸਾਡਾ ਰੋਜ਼ ਦਾ ਰੁਟੀਨ ਬਣ ਗਿਆ ਸੀ…ਜੇ ਅਸੀਂ ਕਿਸੀ ਦਿਨ ਆਪਸ ਚ ਗੱਲ ਨਾ ਕਰਦੇਂ ਤਾਂ ਸਾਡਾ ਦਿਲ ਨਾ ਲੱਗਦਾ….ਮੇਰੇ ਦਿਨ ਦੀ ਸ਼ੁਰੂਆਤ ਜੱਸ ਦੇ ਮੈਸੇਜ਼ਾ ਤੋ ਸ਼ੁਰੂ ਹੁੰਦੀ ਤੇ ਰਾਤ ਉਸਦੇ ਨਾਲ ਗੱਲ ਕਰਦਿਆ ਖ਼ਤਮ ਹੁੰਦੀ….ਇਸ ਤਰ੍ਹਾਂ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੋ ਗਿਆ ਸੀ….ਇੱਕ ਦਿਨ ਅਸੀਂ ਕਲਾਸ ਚ ਬੈਠੇ ਸੀ ਤਾਂ ਮੇਰਾ ਸਿਰ ਅਚਾਨਕ ਬਹੁਤ ਦੁੱਖਣ ਲੱਗ ਗਿਆ ਤਾਂ ਮੈਂ ਰੋਣ ਲੱਗੀ….ਜਦੋ ਜੱਸ ਨੇ ਦੇਖਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ….ਉਸਨੇ ਪਹਿਲਾਂ ਤਾਂ ਮੈਨੂੰ ਪਾਣੀ ਪਿਆਇਆ ਫੇਰ ਆਪਣੇ ਬੈੱਗ ਚੋ ਕੱਡ ਕੇ ਦਵਾਈ ਦਿੱਤੀ….ਮੈਂ ਦਵਾਈ ਖਾ ਕੇ ਕੁੱਛ ਦੇਰ ਆਰਾਮ ਕੀਤਾ…..ਤੇ ਜਦੋ ਤੱਕ ਮੈਂ ਠੀਕ ਨਾ ਹੋਈ ਜੱਸ ਮੇਰਾ ਹਾਲ ਪੁੱਛਦਾ ਰਿਹਾ…..ਮੈਂਨੂੰ ਉਸ ਦੀ ਦੋਸਤੀ ਦੀ ਸੱਭ ਤੋਂ ਖ਼ਾਸ ਗੱਲ ਇਹੀ ਲੱਗਦੀ ਸੀ ਕਿ ਉਹ ਮੇਰਾ ਖਿਆਲ ਬਹੁਤ ਰੱਖਦਾ ਸੀ….ਅਸੀਂ ਦੋਵਾਂ ਆਪਸ ਚ ਮਿਲ ਕੇ ਪੜ੍ਹਨਾ ਵੀ ਤੇ ਮਸਤੀ ਵੀ ਕਰਨੀ….ਸਾਰੀ ਕਲਾਸ ਚ ਸਾਡੇ ਦੋਵਾਂ ਦੀ ਦੋਸਤੀ ਦੇ ਖ਼ੂਬ ਚਰਚੇ ਸਨ….ਇੱਕ ਦਿਨ ਜੱਸ ਸੈਂਟਰ ਨੀ ਆਇਆ ਤੇ ਨਾ ਹੀ ਉਹਨੇ ਮੈਂਨੂੰ ਦੱਸਿਆ ਕੁੱਛ ਛੁੱਟੀ ਮਾਰਨ ਬਾਰੇ…ਮੈਂਨੂੰ ਬਹੁਤ ਗੁੱਸਾ ਚੜਿਆ ਉਸ ਤੇ ਕਿ ਇਹ ਕਿ ਗੱਲ ਹੋਈ….ਬਿਨ੍ਹਾਂ ਦੱਸੇ ਛੁੱਟੀ ਕਰ ਲਈ…ਤੇ ਨਾ ਈ ਕੱਲ ਉਹਨੇ ਫੋਨ ਕੀਤਾ ਤੇ ਮੈਂ ਜਦੋ ਫੋਨ ਕੀਤਾ ਤਾਂ ਜਿਆਦਾ ਗੱਲ ਬਾਤ ਨੀ ਕੀਤੀ…..ਪੂਰਾ ਦਿਨ ਮੇਰਾ ਬੇਚੈੱਨੀ ਵਿੱਚ ਲੰਘਾ…ਮੈਂਨੂੰ ਸਮਝ ਨਹੀ ਸੀ ਆ ਰਿਹਾ ਕਿ ਉਹਨੇ ਐਂਵੇ ਕਿਉ ਕੀਤਾ….ਮੈਂਨੂੰ ਕਲਾਸ ਚ ਕੁੱਝ ਵੀ ਚੰਗਾ ਨੀ ਸੀ ਲੱਗ ਰਿਹਾ ਤੇ ਟਾਈਪ ਕਰਦਿਆਂ ਕਰਦਿਆਂ ਧਿਆਨ ਵਾਰ ਵਾਰ ਜੱਸ ਕਿੰਨੀ ਜਾਈਂ ਜਾਵੇਂ…ਪਤਾ ਨੀ ਕਿਉ….ਤੇ ਇਸੇ ਚੱਕਰ ਚ ਮੇਰੇ ਤੋ ਕਈ ਵਾਰ ਸ਼ਬਦ ਗਲਤ ਟਾਈਪ ਹੋ ਗਏ ਤੇ ਜਿਸ ਕਰਕੇ ਮੇਰੇ ਸਰ ਤੋ ਡਾਂਟ ਪਈ…ਖ਼ੈਰ ਜਿਵੇ ਕਿਵੇ ਮੈਂ ਕਲਾਸ ਚ ਸਮਾਂ ਲੰਘਾਇਆ ਤੇ ਕਲਾਸ ਖ਼ਤਮ ਹੋਣ ਤੇ ਮੈਂ ਤੁਰੰਤ ਜੱਸ ਨੂੰ ਫੋਨ ਕੀਤਾ ਪਰ ਉਸਨੇ ਫ਼ੋਨ ਨਾ ਚੁੱਕਿਆ…ਫੇਰ ਮੇਰੀ ਕਲਾਸ ਦੇ ਮੁੰਡੇ ਜੋ ਮੇਰੇ ਵੀਰ ਬਣੇ ਹੋਏ ਸੀ(ਗੁਰੀ ਤੇ ਹਰਜੋਤ) ਮੇਰੇ ਕੋਲ਼ ਆਏ ਤੇ ਆ ਕੇ ਮੈਨੂੰ ਹਾਲ ਚਾਲ ਪੁੱਛਣ ਲੱਗੇ ਤੇ ਫੇਰ ਮੈਂ ਉਨ੍ਹਾਂ ਤੋ ਜੱਸ ਬਾਰੇ ਪੁੱਛਿਆ…ਪਹਿਲਾਂ ਤਾਂ ਉਨ੍ਹਾਂ ਮੈਂਨੂੰ ਕੁੱਛ ਨਾ ਦੱਸਿਆ…ਸ਼ਾਇਦ ਜੱਸ ਨੇ ਮਨ੍ਹਾਂ ਕੀਤਾ ਹੋਇਆ ਸੀ…ਪਰ ਫੇਰ ਮੇਰੇ ਜ਼ੋਰ ਪਾਉਣ ਤੇ ਦੱਸਿਆ ਕਿ ਕੱਲ ਘਰੇ ਜਾਂਦਿਆ ਜੱਸ ਦਾ ਐਕਸੀਡੈਂਟ ਹੋ ਗਿਆ ਸੀ…ਸੁਣਦੇ ਹੀ ਮੇਰੇ ਪੈਰੋ ਜਮੀਨ ਖਿਸਕ ਗਈ…ਮੈਂਨੂੰ ਉਸਦੇ ਐਕਸੀਡੈਂਟ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ…..ਤੇ ਬਹੁਤ ਰੋਣਾ ਵੀ ਆਇਆ,ਘਰ ਆ ਕੇ ਵੀ ਮੈਂ ਬਸ ਜੱਸ ਬਾਰੇ ਹੀ ਸੋਚਦੀ ਰਹੀ…..ਮੈਂ ਪੂਰਾ ਦਿਨ ਕੁੱਝ ਨਾ ਖਾਂਦਾ ਤੇ ਬਸ ਵਾਰ ਵਾਰ ਰੱਬ ਅੱਗੇ ਅਰਦਾਸ ਕਰਦੀ ਰਹੀ ਕਿ ਬਸ ਜੱਸ ਠੀਕ ਹੋਵੇ ਤੇ ਫੇਰ ਸ਼ਾਮ ਨੂੰ ਮੈਂਨੂੰ ਜੱਸ ਦਾ ਫ਼ੋਨ ਆਇਆ…ਮੈਂ ਉਸਨੂੰ ਬਹੁਤ ਆਖਿਆ ਕਿ ਉਸਨੇ ਮੈਂਨੂੰ ਕਿਉ ਨਹੀ ਦੱਸਿਆ ਇਸ ਬਾਰੇ….ਕਿ ਮੈਂ ਇੰਨੀ ਬੇਗਾਨੀ ਜੋ ਤੁਸੀ ਮੈਂਨੂੰ ਆਪਣੇ ਬਾਰੇ ਦੱਸਣਾ ਵੀ ਜਰੂਰੀ ਨੀ ਸਮਝਿਆ…ਪਰ ਜੱਸ ਨੇ ਮੁਸਕਰਾ ਕੇ ਬਸ ਇੰਨਾ ਈ ਕਿਹਾ ਕਿ ਮੈਨੂੰ ਕੀ ਤੈਨੂੰ ਦੱਸ ਕੇ ਕਿਹੜਾ ਐਕਸੀਡੈਂਟ ਮੁੜ ਜਾਣਾ ਸੀ….ਵੈਸੇ ਵੀ ਮੈਂ ਠੀਕ ਆ….ਜਿਆਦਾ ਸੱਟਾਂ ਨਹੀ ਲੱਗਿਆ..ਬਸ ਬਚਾਅ ਹੋ ਗਿਆ…ਪਰ ਮੈਂਨੂੰ ਚੈੱਨ ਕਿੱਥੇ…….ਪਰ ਮੇਰੇ ਕਹਿਣ ਤੇ ਉਸਨੇ ਵੀਡਿਉ ਕਾੱਲ ਕੀਤੀ ਤਾਂ ਮੈਂਨੂੰ ਥੋੜੀ ਰਾਹਤ ਮਿਲੀ…..ਅਗਲੇ ਦਿਨ ਉਹ ਸੈਂਟਰ ਆਇਆ ਤਾਂ ਮੈਂ ਆਪਣੇ ਅੱਖੀ ਦੇਖਿਆ ਤਾਂ ਸਾਹ ਚ ਸਾਹ ਆਇਆ….ਮੈਂ ਜਿੰਨਾ ਚਿਰ ਉਸਨੂੰ ਆਪਣੇ ਅੱਖੀ ਨਾ ਦੇਖਿਆ,ਉਨ੍ਹਾਂ ਚਿਰ ਕੁੱਝ ਨਹੀ ਸੀ ਖਾਂਦਾ…..ਇਸ ਘਟਨਾ ਤੋ ਬਾਅਦ ਮੈਂ ਵੀ ਉਸਦੀ ਬਹੁਤ ਫ਼ਿਕਰ ਕਰਨ ਲੱਗੀ….ਤੇ ਅਸੀਂ ਹੁਣ ਹਰ ਰੋਜ਼ ਵੀਡਿਉ ਕਾੱਲ ਵੀ ਕਰਨ ਲੱਗ ਗਏ….ਕਲਾਸ ਚ ਬਾਕੀ ਹੋਰ ਵੀ ਮੇਰੇ ਕਾਫ਼ੀ ਦੋਸਤ ਸਨ….ਇੱਕ ਵਾਰ ਅਸੀਂ ਕਲਾਸ ਚ ਬੈਠੇ ਸੀ ਤਾਂ ਇੱਕ ਭਰਿੰਡ ਪਤਾ ਨਹੀ ਕਿੱਧਰੋ ਉਡਦੀ ਉਡਦੀ ਆਈ ਤੇ ਆ ਕੇ ਮੇਰੇ ਹੱਥ ਤੇ ਲੜ ਗਈ…..ਮੈਂ ਇੱਕ ਦਮ ਚੀਕ ਮਾਰੀ….
ਜੱਸ ਨੇ ਦੇਖਿਆ ਤਾਂ ਪੂਰੀ ਕਲਾਸ ਵਿੱਚੋ ਭੱਜਿਆ ਆਇਆ ਤੇ ਮੈਂਨੂੰ ਪਾਣੀ ਪਿਲਾਇਆ ਤੇ ਫੇਰ ਦਰਦ ਦੀ ਦਵਾਈ ਦਿੱਤੀ…..ਸਾਰੀ ਕਲਾਸ ਸਾਨੂੰ ਦੇਖਣ ਲੱਗੀ….ਇਉ ਹੀ ਇੱਕ ਦਿਨ ਅਸੀਂ ਆਪਸ ਚ ਬੈਠੇ ਚੈੱਟ ਕਰ ਕਰ ਰਹੇ ਸੀ ਤਾਂ ਜੱਸ ਦੇ ਵੀਰ ਨੇ ਸਾਡੀ ਚੈੱਟ ਪੜ੍ਹ ਲਈ..ਉਸ ਦਿਨ ਤੋਂ ਬਾਅਦ ਜੱਸ ਦਾ ਰਵੱਇਆ ਮੇਰੇ ਲਈ ਬਦਲ ਜਿਹਾ ਗਿਆ…..ਉਸਨੇ ਮੈਂਨੂੰ ਦੱਸਿਆ ਨਹੀ ਕਿ ਉਸਦੇ ਭਰਾ ਨੇ ਕੀ ਕਿਹਾ ਤੇ ਨਾ ਈ ਮੇਰੇ ਨਾਲ ਗੱਲ ਕੀਤੀ….ਉਹ ਹਰ ਵਕਤ ਮੇਰੇ ਤੋਂ ਦੂਰ ਦੂਰ ਜਿਹਾ ਰਹਿਣ ਲੱਗਾ….ਮੇਰੀ ਕਿਸੀ ਗੱਲ ਦਾ ਜਵਾਬ ਨਾ ਦੇਂਦਾ ਤੇ ਨਾ ਹੀ ਮੇਰੇ ਮੈਸੇਜ਼ ਸੀਨ ਕਰਦਾ…..ਇਸ ਤੋਂ ਇਲਾਵਾ ਨਾ ਹੀ ਉਹ ਮੈਂਨੂੰ ਆਪ ਕੋਈ ਮੈਸਜ਼ ਕਰਦਾ….ਮੈਂਨੂੰ ਸਮਝ ਨਹੀ ਸੀ ਆ ਰਿਹਾ ਕਿ ਇਹ ਸੱਭ ਕਿਉ ਕਰ ਰਿਹਾ ਉਹ…..ਮੈਂ ਹੀ ਉਸਨੂੰ ਹਰ ਵਾਰ ਫੋਨ ਕਰਦੀ ਤੇ ਉਹ ਘੱਟ ਹੀ ਗੱਲ ਕਰਦਾ….ਫੇਰ ਇੱਕ ਦਿਨ ਮੈਂ ਉਸਨੂੰ ਪੁੱਛ ਹੀ ਲਿਆ….ਤਾਂ ਪਹਿਲਾਂ ਤਾਂ ਨਾਂਹ ਨੁੱਕਰ ਜੀ ਕਰੀ ਗਿਆ ਤੇ ਫੇਰ ਆਖਣ ਲੱਗਾ ਕਿ ਲਵਲੀਨ ਯਾਰ…ਆਪਾਂ ਸਿਰਫ਼ ਦੋਸਤ ਹਾਂ…ਮੈਂ ਆਖਿਆ ਹਮਮ ਫੇਰ….ਤੇ ਆਪਣੀ ਗੱਲ ਪੂਰੀ ਕਰਦਾ ਜੱਸ ਆਖਣ ਲੱਗਾ ਕਿ ਸੈਂਟਰ ਤੇ ਸਾਰੇ ਆਪਣਿਆਂ ਗੱਲਾ ਕਰ ਰਹੇ ਕੀ ਆਪਣੇ ਦੋਹਾਂ ਦਾ ਚੱਕਰ ਚੱਲਦਾ….ਮੈਂ ਸੁਣ ਕੇ ਥੋੜਾ ਘਬਰਾ ਗਈ…ਤੇ ਉਹ ਆਪਣੀ ਗੱਲ ਜਾਰੀ ਕਰਦਾ ਆਖਣ ਲੱਗਾ ਕਿ ਮੈਂ ਨਹੀ ਚਾਹੁੰਦਾ ਕਿ ਆਪਾਂ ਨੂੰ ਕੋਈ ਵੀ ਗਲਤ ਸਮਝੇ…ਤੇ ਕੋਈ ਤੇਰੇ ਖਿਲਾਫ਼ ਗਲਤ ਬੋਲੇ…ਮੈਂਨੂੰ ਵਧੀਆ ਨਹੀ ਲੱਗਦਾ….ਤੂੰ ਮੇਰੀ ਵਧੀਆ ਦੋਸਤ ਹੈਂ….ਤੇ ਮੈਂ ਆਪਣੀ ਦੋਸਤ ਦੇ ਉੱਤੇ ਕੋਈ ਗਲਤ ਇਲਜ਼ਾਮ ਬਰਦਾਸਤ ਨਹੀ ਕਰ ਸਕਦਾ….ਸੋ ਆਪਾਂ ਹੁਣ ਘੱਟ ਹੀ ਗੱਲ ਕਰਿਆ ਕਰਾਂਗੇ…..ਜਦੋ ਉਹਨੇ ਬੋਲਣਾ ਬੰਦ ਕੀਤਾ ਤਾਂ ਮੈਂ ਇੱਕ ਲੰਮਾ ਸਾਹ ਲਿਆ ਤੇ ਫੇਰ ਬੋਲਣਾ ਸ਼ੁਰੂ ਕੀਤਾ ਕਿ ਸਿਰਫ਼ ਕੁੱਛ ਲੋਕਾਂ ਦੀ ਵਜਹਾਂ ਨਾਲ ਅਸੀਂ ਆਪਣੀ ਦੋਸਤੀ ਕਿਉ ਤੋੜਿਏ…ਜਦੋ ਕਿ ਉਹ ਲੋਕ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀ…ਹਾਂ ਪਰ ਜੇ ਤੁਹਾਡੇ ਭਰਾ ਨੇ ਜਾਂ ਘਰਦੇ ਹੋਰ ਕਿਸੇ ਮੈਂਬਰ ਨੇ ਤੁਹਾਨੂੰ ਕੁੱਛ ਕਿਹਾ ਤਾਂ ਦੱਸੋ?….ਜੱਸ ਨਹੀ ਮੇਰੇ ਘਰਦੇ ਕਿਉ ਕੁੱਛ ਕਹਿਣਗੇ…ਉਨ੍ਹਾਂ ਨੂੰ ਤਾਂ ਪਤਾ ਈ ਹੈਂ ਕਿ ਮੈਂ ਤੁਹਾਡੇ ਨਾਲ ਗੱਲ ਕਰਦਾ….ਮੈਂ ਕਿਹਾ,ਬਸ ਫੇਰ ਠੀਕ ਹੈਂ…ਮੇਰੇ ਘਰਦਿਆਂ ਨੂੰ ਵੀ ਤੇਰੇ ਵਾਰੇ ਸੱਭ ਪਤਾ….ਬਲਕਿ ਮੇਰਾ ਭਰਾ ਤਾਂ ਤੈਨੂੰ ਮਿਲਣਾ ਵੀ ਚਾਹੁੰਦਾ ਸੀ…ਕਈ ਦਿਨ ਹੋ ਗਏ ਉਸਨੂੰ ਕਹਿੰਦੇ ਨੂੰ….ਪਰ ਤੂੰ ਬਾਂਦਰ ਜਿਹਾ ਮੂੰਹ ਫੁਲਾਈ ਬੈਠਾ….ਤੇ ਉਹ ਖਿੱਝ ਕੇ ਤੈਨੂੰ ਹਜ਼ਾਰ ਵਾਰ ਆਖਿਆ ਮੈਨੂੰ ਬਾਂਦਰ ਨਾ ਆਖਿਆ ਕਰ….ਤੇ ਫੇਰ ਅਸੀਂ ਦੋਵੇਂ ਹੱਸ ਪਏ ਤੇ ਮੈਂ ਉਸਨੂੰ ਆਖਿਆ ਕਿ ਵਾਅਦਾ ਕਰ ਅੱਜ ਤੋਂ ਬਾਅਦ ਕਦੀ ਵੀ ਤੈਨੂੰ ਮੇਰੇ ਤੋਂ ਕੋਈ ਗੱਲ ਲੁਕਾਉਣ ਦੀ ਲੋੜ ਨਹੀ….ਨਾਲੇ ਲੋਕਾਂ ਦੀ ਗੱਲਾ ਚ ਆ ਕੇ ਮੇਰੇ ਨਾਲ ਗੱਲ ਬੰਦ ਕਰਨ ਦੀ ਕੋਈ ਲੋੜ ਨਹੀ….ਸਮਾਂ ਬੀਤਦਾ ਗਿਆ…ਜੱਸ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਨੋਕਰੀਆਂ ਲਈ ਨਿਕਲਣ ਵਾਲੇ ਮੇਰੇ ਸਾਰੇ ਫ਼ਾਰਮ ਉਹ ਆਪ ਭਰ ਦੇਂਦਾ ਤੇ ਹਰ ਨਵੀਂ ਨਿੱਕਲਣ ਵਾਲੀ ਪੋਸਟ ਬਾਰੇ ਦੱਸ ਵੀ ਦੇਂਦਾ…..ਤੇ ਅਗਲੇ ਸਾਲ ਦੇ ਅੰਤ ਤੱਕ ਉਸਦਾ ਟੈਸਟ ਕਲੀਅਰ ਹੋ ਗਿਆ ਤੇ ਉਸਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਕੁੱਛ ਮਹੀਨਿਆਂ ਬਾਅਦ ਮੇਰੀ ਵੀ ਨੌਕਰੀ ਲੱਗ ਗਈ….ਕੋਚਿੰਗ ਸੈਂਟਰ ਤੇ ਮਿਲਿਆ ਜੱਸ ਮੇਰਾ ਅੱਜ ਤੱਕ ਦਾ ਸੱਭ ਤੋ ਚੰਗਾ ਦੋਸਤ ਸੀ,ਹੈਂ ਤੇ ਰਹੇਗਾ….ਅੱਜ ਕੱਲ ਜਿੱਥੇ ਲੋਕਾਂ ਦੀ ਸੋਚ ਜਿਸਮਾਂ ਤੋ ਉੱਪਰ ਨਹੀ ਉੱਠਦੀ..ਦੇ ਸਮੇਂ ਚ ਵੀ ਉਸਨੇ ਕਦੀ ਮੈਂਨੂੰ ਕੁੱਛ ਗਲਤ ਨਹੀ ਆਖਿਆ ਤੇ ਮੇਰੇ ਹਰ ਦੁੱਖ ਸੁੱਖ ਚ ਸਾਥ ਦਿੱਤਾ…ਵਾਹਿਗੁਰੂ ਜੀ ਉਸ ਤੇ ਮੇਹਰ ਕਰਨ ਤੇ ਉਸਦੇ ਸਾਰੇ ਸੁਪਨੇ ਪੂਰੇ ਕਰਨ….

ਨੋਟ-ਇਸ ਕਹਾਣੀ ਦਾ ਮੇਰੇ ਨਿੱਜੀ ਜੀਵਨ ਨਾਲ ਕੋਈ ਸੰਬੰਧ ਨਹੀ ਹੈਂ….ਕਹਾਣੀ ਸਿਰਫ਼ ਕਲਪਨਾ ਤੇ ਹੀ ਆਧਾਰਿਤ ਸੀ🙂…ਪਰ ਇਹ ਸੱਭ ਕਿਤਾਬੀ ਗੱਲਾਂ ਹੀ ਹਨ,ਅਸਲ ਜ਼ਿੰਦਗੀ ਚ ਜੱਸ ਵਰਗੇ ਦੋਸਤ ਘੱਟ ਹੀ ਮਿਲਦੇ…ਕਹਾਣੀ ਬਾਰੇ ਆਪਣੇ ਵਿਚਾਰ ਕੰਮੈਂਟ ਬੋਕਸ ਚ ਜਰੂਰ ਲਿਖਣਾ..

ਪ੍ਰਵੀਨ ਕੌਰ

...
...

ਮੈਂ ਆਪਣੇ ਮਾਂ ਬਾਪ ਨੂੰ ਨਹੀਂ ਦੇਖਿਆ| ਦੱਸਦੇ ਹਨ ਕਿ ਮੈ ਤਕਰੀਬਨ ਬਾਰਾਂ ਮਹੀਨੇ ਦੀ ਸੀ ਜਦੋ ਐਕਸੀਡੈਂਟ ਵਿਚ ਦੋਹਾਂ ਦੀ ਮੌਤ ਹੋ ਗਈ| ਦੀਵਾਲੀ ਦਾ ਦਿਨ ਸੀ| ਤਿੰਨ ਕੁ ਵਜੇ ਸ਼ਹਿਰੋਂ ਆ ਰਹੇ ਸੀ, ਦੀਵਾਲੀ ਦਾ ਸਮਾਨ ਲੈ ਕੇ ਕਾਰ ਤੇ ਪਿਛੋਂ ਟਰੱਕ ਨੇ ਟੱਕਰ ਮਾਰੀ ਤੇ ਦੋਹਾਂ ਦੀ ਥਾਂਏ ਮੌਤ ਹੋ ਗਈ|
ਦਾਦੀ ਘਰ ਉਡੀਕਦੀ ਸੀ ਪਰ ਕਿਸੇ ਨੇ ਆ ਕੇ ਦੱਸਿਆ ਕਿ ਓਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਦੋਏਂ ਥਾਂਏ ਪੂਰੇ ਹੋ ਗਏ| ਇਕਲੌਤਾ ਪੁੱਤਰ ਜਿਸਦੇ ਵਿਆਹ ਨੂੰ ਹਜੇ ਮਸਾਂ ਦੋ ਸਾਲ ਹੋਏ ਸੀ| ਇਸ ਤੋਂ ਵੱਡੀ ਬੁਰੀ ਖ਼ਬਰ ਕੀ ਹੋ ਸਕਦੀ ਸੀ? ਭੂਆ ਨੂੰ ਪਤਾ ਦਿੱਤਾ ਉਹ ਆ ਗਈ ਤੇ ਸਿਵਾਏ ਰੋਂਣ ਕੁਰਲਾਓਣ ਦੇ ਕੋਈ ਚਾਰਾ ਵੀ ਤਾਂ ਨਹੀ ਸੀ| ਮੇਰੀ ਰਿਸ਼ਤੇਦਾਰੀ ਦੇ ਨਾਂ ਤੇ ਬੱਸ ਭੂਆ ਤੇ ਦਾਦੀ ਹੀ ਸੀ| ਨਾਨਕੇ ਕਲਕੱਤੇ ਰਹਿੰਦੇ ਸੀ, ਦੋ ਮਾਮੇ ਸੀ| ਓਹਨਾ ਦਾ ਕੰਮ ਕਲਕੱਤੇ ਸੀ| ਨਾਨੀ ਬਹੁਤ ਬੁੜੀ ਸੀ ਉਹ ਮੇਰੀ ਦੇਖ ਭਾਲ ਨਹੀ ਕਰ ਸਕਦੀ ਸੀ| ਸੋ ਮੇਰੀ ਸੰਭਾਲ ਮੇਰੀ ਦਾਦੀ ਨੂੰ ਹੀ ਕਰਨੀ ਪਈ|
ਭੂਆ ਦੇ ਸਹੁਰੇ ਬਹੁਤੇ ਵਧੀਆ ਨਹੀ ਸੀ| ਉਹ ਭੂਆ ਨੂੰ ਕਦੇ ਕਦੇ ਹੀ ਆਉਣ ਦਿੰਦੇ ਸਨ| ਭੂਆ ਦੇ ਦੋ ਮੁੰਡੇ ਸੀ| ਉਹ ਮੇਰੇ ਤੋਂ ਕਾਫੀ ਵੱਡੇ ਸੀ| ਨਾ ਉਹ ਬਹੁਤਾ ਆਏ ਨਾਨਕੇ ਤੇ ਨਾ ਈ ਸਾਡੀ ਨੇੜਤਾ ਵਧੀ| ਬੱਸ ਜਦੋਂ ਭੂਆ ਕਿਤੇ ਆ ਜਾਂਦੀ ਸੀ ਤਾਂ ਘਰ ਰੌਣਕ ਲੱਗ ਜਾਂਦੀ ਸੀ| ਮੈਂ ਭੂਆ ਨੂੰ ਬਹੁਤ ਰੋਕਦੀ ਕਿ ਭੂਆ ਸਾਡੇ ਕੋਲ ਰਹਿ ਜਾ ਪਰ ਭੂਆ ਬੇਬਸ ਮੇਰੇ ਵਲ ਦੇਖਦੀ ਤੇ ਕਹਿੰਦੀ ਕਿ ਪੁੱਤ ਮੈ ਫਿਰ ਛੇਤੀ ਆਊਂਗੀ| ਭੂਆ ਜਾਂਦੀ ਹੋਈ ਮੈਨੂੰ ੧੦੦ ਰੁਪਇਆ ਦੇ ਕੇ ਜਾਂਦੀ| ਬਸ ਇਹੀ ਸੀ ਮੇਰਾ ਪਰਿਵਾਰ| ਦਾਦੀ ਨੇ ਬਹੁਤ ਔਖ ਨਾਲ ਮੈਨੂੰ ਪਾਲਿਆ ਤੇ ਜਮੀਨ ਵੀ ਥੋੜੀ ਸੀ| ਮੈ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ| ਸ਼ੁਰੂ ਤੋਂ ਤੰਗੀਆਂ ਦੇਖ ਕੇ ਮੇਰਾ ਮਨ ਬਹੁਤ ਸੰਜਮੀ ਹੋ ਗਿਆ ਸੀ| ਪੜ੍ਹਨ ਵਿਚ ਮੈਂ ਬਹੁਤ ਹੁਸ਼ਿਆਰ ਸੀ|
ਦਾਦੀ ਹੀ ਮੇਰੀ ਦੁਨੀਆ ਸੀ| ਜਦੋ ਮੈਂ ਛੋਟੀ ਹੁੰਦੀ ਸਕੂਲੋ ਆਉਂਦੀ ਤਾਂ ਜੇ ਕਿਤੇ ਦਾਦੀ ਨਾ ਦਿਸਦੀ ਤਾਂ ਆਂਢ ਗੁਆਂਢ ਭਾਲਦੀ, ਦਾਦੀ ਦਾ ਪਤਾ ਲੱਗਣ ਤੇ ਜਿਥੇ ਦਾਦੀ ਹੁੰਦੀ ਮੈਂ ਓੱਥੇ ਹੀ ਪਹੁੰਚ ਜਾਂਦੀ ਚਾਹੇ ਉਹ ਕਿਸੇ ਮਰਗ ਵਾਲੇ ਘਰ ਈ ਕਿਉਂ ਨਾ ਹੋਵੇ, ਪਤਾ ਨਹੀ ਦਾਦੀ ਬਿਨਾਂ ਮੈਨੂੰ ਘਰ ਸੁੰਨਾ ਲਗਦਾ ਸੀ | ਦਾਦੀ ਆ ਕੇ ਝਿੜਕਦੀ ਵੀ ਘਰ ਬੈਠੀਦਾ ਹੁੰਦਾ ਘਰੋਂ ਜਾਈਦਾ ਨੀ ਹੁੰਦਾ ਮੈਂ ਓਥੇ ਥੋੜਾ ਰਹਿ ਪੈਣਾ ਸੀ ਤੈਨੂੰ ਛੱਡ ਕੇ|
ਇੱਕ ਵਾਰੀ ਭੂਆ ਬਹੁਤ ਬਿਮਾਰ ਹੋ ਗਈ ਤੇ ਦਾਦੀ ਨੌਂ ਕੁ ਵਜੇ ਪਤਾ ਲੈਣ ਚਲੀ ਗਈ ਕੇ ਮੇਰੇ ਸਕੂਲੋਂ ਘਰ ਆਉਣ ਤੱਕ ਆ ਜਾਊਗੀ ਪਰ ਮੈ ਸਕੂਲ ਦੀ ਕੰਧ ਛੋਟੀ ਸੀ ਤੇ ਦਾਦੀ ਟੈਂਪੂ ਚ ਬੈਠਣ ਈ ਲਗੀ ਸੀ ਕਿ ਸਕੂਲੋਂ ਚੋਰੀ ਭੱਜ ਕੇ ਦਾਦੀ ਦੇ ਨਾਲ ਟੈਂਪੂ ਚ ਜਾ ਬੈਠੀ ਦਾਦੀ ਗਾਲ਼ਾਂ ਕੱਢੇ| ਪਰ ਮੈਂ ਕਿਥੋਂ ਮੰਨਣ ਵਾਲੀ ਸੀ ਦਾਦੀ ਨਾਲ ਭੂਆ ਦਾ ਪਤਾ ਲੈ ਕੇ ਸ਼ਾਮ ਨੂੰ ਘਰ ਆਈਆਂ| ਸਵੇਰੇ ਸਕੂਲੋਂ ਕੁੱਟ ਵੀ ਪਈ| ਬਸ ਗੱਲ ਕਿ ਦਾਦੀ ਹੀ ਮੇਰਾ ਸਭ ਕੁਝ ਸੀ| ਕਰਦੇ ਕਰਦੇ ਮੈ ੧੦ਵੀਂ ਪਾਸ ਕਰ ਲਈ ਬਹੁਤ ਵਧੀਆ ਨੰਬਰਾਂ ਨਾਲ| ਟੀਚਰ ਨੇ ਦਾਦੀ ਨੂੰ ਸਕੂਲ ਸੱਦਿਆਂ ਕਿ ਕੁੜੀ ਪੜ੍ਹਨ ਨੂੰ ਹੁਸ਼ਿਆਰ ਹੈ ਇਹਨੂੰ ਅੱਗੇ ਜਰੂਰ ਪੜਾਇਓ| ਪਹਿਲਾਂ ਤਾਂ ਦਾਦੀ ਮੰਨਦੀ ਨਹੀਂ ਸੀ ਪਰ ਟੀਚਰ ਦੇ ਕਹਿਣ ਤੇ ਮੈਨੂੰ ਗਿਆਰਵੀਂ ਜਮਾਤ ਚ ਪੜ੍ਹਨ ਲਾ ਦਿੱਤਾ| ਬਾਰਵੀਂ ਪੂਰੇ ਵਧਿਆ ਨੰਬਰਾਂ ਚ ਪਾਸ ਕਰ ਲਈ|
ਸਾਡੇ ਪਿੰਡ ਦੇ ਬਹੁਤ ਮੁੰਡੇ ਕੁੜੀਆਂ ਐਈਲਟਸ ਕਰਦੇ ਸੀ| ਜਿੱਦ ਕਰਕੇ ਮੈ ਵੀ ਐਈਲਟਸ ਕਰਨ ਲਗ ਗਈ ਤੇ ਵਾਹਿਗੁਰੂ ਦੀ ਕਿਰਪਾ ਮੇਰੇ ੭ ਬੈਂਡ ਆ ਗਏ| ਇਹ ਮੇਰੇ ਲਈ ਫ਼ਖਰ ਦੀ ਗੱਲ ਸੀ| ਸਮਾਂ ਆਇਆ ਕੈਨੇਡਾ ਦੀ ਫਾਈਲ ਲਾਉਣ ਦਾ ਬਹੁਤ ਔਖਾ ਕੰਮ ਸੀ ਸਾਡੇ ਕੋਲ ਤਾਂ ਗੁਜਾਰੇ ਜੋਗੇ ਮਸਾਂ ਸੀ ਪੈਸੇ, ਇੰਨੇ ਕਿਥੋਂ ਲਾਉਂਦੇ ਹੁਣ | ਮੈ ਦਾਦੀ ਨੂੰ ਕਿਹਾ ਕੇ ਬੇਬੇ ਤੂੰ ਮੇਰੇ ਤੇ ਕਿਸੇ ਤਰਾਂ ਪੈਸੇ ਲਾ ਦੇ ਜਦੋਂ ਮੈ ਕੈਨੇਡਾ ਚਲੀ ਗਈ ਤੈਨੂੰ ਵੀ ਨਾਲ ਈ ਲੈ ਜਾਣਾ| ਤੇਰੇ ਤੋਂ ਬਗੈਰ ਮੇਰਾ ਓਥੇ ਦਿਲ ਨਹੀਂ ਲੱਗਣਾ| ਬੇਬੇ ਨੇ ੨ ਕਿਲੇ ਗਹਿਣੇ ਰੱਖ ਕੇ ਮੇਰੀ ਫੀਸ ਤੇ ਬਾਕੀ ਸਾਰੇ ਪੈਸੇ ਭਰ ਦਿੱਤੇ| ਬਹੁਤ ਜਲਦੀ ਮੇਰਾ ਵੀਜਾ ਆਗਿਆ| ਮੇਰੀ ਦਾਦੀ ਮੇਰੇ ਤੋਂ ਵੀ ਵੱਧ ਖੁਸ਼ ਸੀ ਕੇ ਮੇਰੀ ਪੋਤੀ ਦੇ ਦਿਨ ਫਿਰ ਗਏ|
ਮੇਰੀ ਟਿਕਟ ਵੀ ਆ ਗਈ| ਮੈਂ ਟਿਕਟ ਇੱਕ ਮਹੀਨਾ ਬਾਅਦ ਦੀ ਕਰਾਈ ਤਾਂ ਜੋ ਸਾਰੀ ਤਿਆਰੀ ਹੋ ਸਕੇ ਵੈਸੇ ਵੀ ਸਾਡੇ ਨਾਲ ਕੋਈ ਤੀਜਾ ਤਾਂ ਹੈ ਨੀ ਸੀ ਜਿਹੜਾ ਸਾਡੀ ਮਦਦ ਕਰਦਾ| ਜਦੋਂ ਮੈ ਸਮਾਨ ਪੈਕ ਕਰਨ ਲਗਦੀ ਤਾਂ ਦਾਦੀ ਅੰਦਰ ਚਲੀ ਜਾਂਦੀ ਓਹਦੇ ਕੋਲੋਂ ਦੇਖਿਆ ਨਾ ਜਾਂਦਾ ਮੈਂ ਵੀ ਬਹੁਤ ਉਦਾਸ ਹੋ ਜਾਂਦੀ ਜਿਹੜੀ ਦਾਦੀ ਤੋਂ ਬਿਨਾ ਇੱਕ ਰਾਤ ਵੀ ਨਹੀਂ ਕੱਟੀ, ਕਿਵੇਂ ਓਹਦੇ ਬਿਨਾ ਜੀ ਲੱਗੂਗਾ ਪਰ ਮੈ ਚਾਹੁੰਦੀ ਸੀ ਦਾਦੀ ਨੇ ਮੇਰੇ ਲਈ ਏਨਾ ਕੀਤਾ ਮੈ ਦਾਦੀ ਲਈ ਈ ਤਾਂ ਕਰ ਰਹੀ ਸੀ| ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਮੈ ਜਹਾਜ ਚੜਨਾ ਸੀ| ਦਾਦੀ ਨੇ ਸਾਰੇ ਸ਼ਗਨ ਅੱਖਾਂ ਗਿਲੀਆਂ ਕਰਨ ਤੋਂ ਬਿਨਾ ਕੀਤੇ| ਕਿਉਕਿ ਓਹਨੂੰ ਪਤਾ ਸੀ ਜੇ ਉਹ ਰੋਈ ਤਾਂ ਮੇਰਾ ਵੀ ਕੈਨੇਡਾ ਜਾ ਕੇ ਦਿਲ ਨੀ ਸੀ ਲੱਗਣਾ|
ਮੈ ਕੈਨੇਡਾ ਪਹੁੰਚ ਗਈ ਓਥੇ ਜਾ ਕੇ ਮੈਨੂੰ ਪਤਾ ਲੱਗਿਆ ਕੇ ਦਾਦੀ ਮੇਰੇ ਲਈ ਕਿੰਨੀ ਜਰੂਰੀ ਆ| ਆਈ ਨੂੰ ਹਜੇ ੧੦ ਕੁ ਦਿਨ ਹੋਏ ਸੀ ਇੱਕ ਦਿਨ ਦਾਦੀ ਨੂੰ ਫੋਨ ਲਾਇਆ ਕਿਉਕਿ ਮੈ ਦਿਨ ਚ ੨ ਵਾਰੀ ਦਾਦੀ ਨੂੰ ਫੋਨ ਲਾਉਂਦੀ ਸੀ ਪਰ ਫੋਨ ਦਾਦੀ ਨੇ ਨਾ ਚੁੱਕਿਆ| ਮੇਰਾ ਦਿਲ ਬੈਠਦਾ ਜਾ ਰਿਹਾ ਸੀ| ਮੈ ਕਾਹਲੀ ਨਾਲ ਕਿਹਾ ਭੂਆ ਮੇਰੀ ਦਾਦੀ ਨਾਲ ਗੱਲ ਕਰਵਾ ਦੇ, ਭੂਆ ਦਾ ਬੋਲ ਨਹੀ ਨਿਕਲਿਆ| ਮੈ ਸਮਝ ਗਈ ਕਿ ਦਾਦੀ ਨੂੰ ਕੋਈ ਗੱਲ ਜਰੂਰ ਹੋਈ ਹੈ| ਫਿਰ ਗਲਾ ਸਾਫ ਕਰਕੇ ਭੂਆ ਨੇ ਦੱਸਿਆ ਕਿ ਦਾਦੀ ਥੋੜੀ ਬਿਮਾਰ ਹੈ| ਫਿਰ ਗੱਲ ਕਰੂੰਗੀ| ਪਰ ਏਨਾ ਤਾਂ ਮੈ ਸਮਝ ਗਈ ਕਿ ਛੋਟੀ ਨਹੀਂ ਕੋਈ ਵੱਡੀ ਗੱਲ ਹੈ| ਮੈ ਓਸੇ ਵਕਤ ਵੀਡੀਓ ਕਾਲ ਲਗਾਈ ਤਾਂ ਜੋ ਦ੍ਰਿਸ਼ ਦਿਸਿਆ ਉਹ ਮੈਂ ਅੱਜ ਵੀ ਨੀ ਭੁੱਲੀ। ਦਾਦੀ ਚਿਟੇ ਕੱਪੜੇ ਚ ਲਿਪਟੀ ਹੋਈ ਸੀ ਤੇ ਬੁੜੀਆਂ ਦੁਆਲੇ ਬੈਠੀਆਂ ਸੀ| ਮੈਂ ਜਮੀਨ ਤੇ ਬੈਠ ਗਈ, ਮੇਰੀ ਦੁਨੀਆ ਮੇਰਾ ਰੱਬ ਮੇਰੇ ਤੋਂ ਹਮੇਸ਼ਾ ਲਈ ਵਿਛੜ ਗਈ| ਦੱਸਣ ਦੀ ਲੋੜ ਨਹੀਂ ਕਿ ਮੈਂ ਕਿੰਨਾ ਕੁ ਰੋਈ, ਪ੍ਰਦੇਸ਼ਾਂ ਚ ਕੌਣ ਪੁੱਛਦਾ ਕਿ ਤੁਸੀ ਦੁਖੀ ਹੋ ਜਾਂ ਸੁਖੀ ਆਪ ਈ ਆਪਣੀਆਂ ਬਣੀਆਂ ਕੱਟੀਆ|
ਗਵਾਂਢਣਾ ਦੱਸਦੀਆਂ ਕੇ ਤੇਰੇ ਜਾਣ ਪਿੱਛੋਂ ਦਾਦੀ ਹਰ ਰੋਜ ਤੇਰੇ ਕੱਪੜੇ ਧੋ ਕੇ ਤੈਹਾਂ ਲਾ ਦਿੰਦੀ ਸੀ| ਰੋਟੀ ਪਕਾ ਕੇ ਹਾਕ ਵੀ ਮਾਰਦੀ ਸੀ| ਇਹ ਸੀ ਸਾਡੀ ਦਾਦੀ ਪੋਤੀ ਦੀ ਦਾਸਤਾਨ| ਮੇਰੀ ਦਾਦੀ ਕਹਿੰਦੀ ਹੁੰਦੀ ਸੀ ਪੁੱਤ ਮੈਨੂੰ ਤਾਂ ਤੇਰੇ ਵਿਚ ਦੀ ਸਾਹ ਆਉਂਦੇ ਨੇ ਇਹ ਗੱਲ ਓਹਨੇ ਸੱਚ ਕਰਕੇ ਦਿਖਾ ਦਿੱਤੀ| ਕਿੱਥੇ ਤਾਂ ਮੈਂ ਸੋਚਿਆ ਸੀ ਕਿ ਦਾਦੀ ਨੂੰ ਆਪਦੇ ਕੋਲ ਲਿਆ ਕਿ ਓਹਦੀ ਸੇਵਾ ਕਰੂੰਗੀ, ਓਹਦੇ ਕੀਤੇ ਦਾ ਥੋੜ੍ਹਾ ਬਹੁਤਾ ਕਰਜਾ ਉਤਾਰੂੰਗੀ| ਉਲਟਾ ਦਾਦੀ ਤਾਂ ਮੇਰੇ ਸਿਰ ਵੱਡਾ ਕਰਜਾ ਚੜਾ ਗਈ|
ਅੱਜ ਮੈ ਪੂਰੀ ਤਰਾਂ ਸੈਟਲ ਆ ਬਹੁਤ ਵੱਡਾ ਘਰ ਹੈ| ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ| ਦਾਦੀ ਦੀ ਫੋਟੋ ਵੱਡੀ ਕਰਾ ਕੇ ਮੈਂ ਕਮਰੇ ਚ ਲਾ ਲਈ ਸੀ| ਕੋਈ ਵੀ ਕੰਮ ਕਰਨਾ ਹੋਵੇ ਘਰ ਵਿਚ ਨਵਾਂ ਆਵੇ ਜਾਂ ਹੋਰ ਕੋਈ ਖੁਸ਼ੀ ਆਵੇ ਪਹਿਲਾ ਦਾਦੀ ਨੂੰ ਜਾ ਕੇ ਦੱਸਦੀ ਆਂ ਤੇ ਰੱਬ ਨੂੰ ਉਲਾਂਬਾ ਵੀ ਦਿੰਦੀ ਆ ਕਿ ਮੇਰੇ ਵਰਗੇ ਅਨਾਥਾਂ ਤੋਂ ਉਮਰ ਤੋਂ ਪਹਿਲਾ ਓਹਨਾਂ ਦਾ ਰੱਬ ਨਾ ਖੋਈ।।

joker_deep

...
...

ਮੰਗਣੀ ਮਗਰੋਂ ਮੈਂ ਵਾਪਿਸ ਸਕੂਲ ਮੁੜ ਆਈ ਤੇ ਓਹਨਾ ਵੀ ਜਮਨਾਨਗਰ ਲਾਗੇ ਆਪਣਾ ਸਕੂਲ ਜੋਇਨ ਕਰ ਲਿਆ!
ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿਠੀ ਆਈ…ਲਿਖਤੁਮ ਗੁਰਪਾਲ ਜੀ ਹੀ ਸਨ..
ਹੋਰਨਾਂ ਗੱਲਾਂ ਤੋਂ ਇਲਾਵਾ ਅਖੀਰ ਵਿਚ ਲਿਖਿਆ ਸੀ ਕੇ ਕਿਰਪਾ ਕਰਕੇ ਇਸ ਦਾ ਜੁਆਬ ਵੀ ਇੱਕ ਚਿਠੀ ਦੇ ਰਾਹੀਂ ਹੀ ਭੇਜਿਆ ਜਾਏ!
ਕਿੰਨੇ ਦਿਨ ਲੰਘ ਗਏ ਮੈਂ ਸ਼ਸ਼ੋਪੰਜ ਵਿਚ ਪਈ ਹੋਈ ਕੋਲੋਂ ਕੋਈ ਜੁਆਬ ਨਾ ਲਿਖਿਆ ਗਿਆ!

ਫੇਰ ਇੱਕ ਦਿਨ ਅਚਾਨਕ ਸਕੂਲ ਦਾ ਚੌਂਕੀਦਾਰ ਇੱਕ ਰੁੱਕਾ ਦੇ ਗਿਆ…ਆਖਣ ਲੱਗਾ ਕੇ ਕੋਈ ਬਾਹਰ ਗੇਟ ਤੇ ਤੁਹਾਡੇ ਲਈ ਫੜਾ ਗਿਆ ਸੀ !
ਅੰਦਰੋਂ ਅੰਦਰ ਡਰ ਗਈ..ਕੰਬਦੇ ਹੱਥਾਂ ਨਾਲ ਰੁੱਕਾ ਖੋਲਿਆ ਤਾਂ ਓਹਨਾ ਦਾ ਹੀ ਸੁਨੇਹਾ ਸੀ…ਸੁਨੇਹਾ ਕਾਹਦਾ ਗਿਲੇ ਸ਼ਿਕਵਿਆਂ ਦੀ ਪੂਰੀ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ ਕੇ ਏਨੇ ਦਿਨ ਉਡੀਕਦਾ ਰਿਹਾ…ਜੁਆਬ ਕਿਓਂ ਨਹੀਂ ਲਿਖਿਆ?

ਮੈਂ ਫੇਰ ਚੁੱਪ ਜਿਹੀ ਕਰ ਗਈ…ਪਰਿਵਾਰਿਕ ਮਾਹੌਲ ਵੀ ਐਸਾ ਕੇ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਬ ਕੁਝ ਵਰਜਿਤ….ਸੋ ਮੈਂ ਇੱਕ ਵਾਰ ਫੇਰ ਦੜ ਜਿਹੀ ਵੱਟ ਲਈ!

ਅਗਲੇ ਕੁਝ ਦਿਨਾਂ ਤੱਕ ਨਾ ਤਾ ਕੋਈ ਚਿੱਠੀ ਹੀ ਆਈ ਤੇ ਨਾ ਹੀ ਕੋਈ ਚੌਂਕੀਦਾਰ ਨੂੰ ਰੁੱਕਾ ਫੜਾ ਕੇ ਗਿਆ
ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕੇ ਇਸ ਵਾਰ ਉਹ ਸੱਚ-ਮੁੱਚ ਹੀ ਗੁੱਸਾ ਕਰ ਗਏ ਲੱਗਦੇ ਨੇ…

ਫੇਰ ਇੱਕ ਦਿਨ ਜਜਬਾਤਾਂ ਦੇ ਲੋਰ ਵਿਚ ਆਈ ਨੇ ਕਾਗਤ ਪੇਨ ਫੜ ਹੀ ਲਿਆ..ਕਿੰਨੀ ਵਾਰ ਕੁਝ ਲਿਖਦੀ ਤੇ ਫੇਰ ਕੁਝ ਸੋਚ ਫਾੜ ਦਿੰਦੀ….ਅਖੀਰ ਇੱਕ ਚਿੱਠੀ ਲਿਖ ਪੋਸਟ ਕਰ ਹੀ ਦਿੱਤੀ….
ਵਿਚ ਲਿਖਿਆ ਸੀ ਕੇ…
“ਬੜਾ ਜੀ ਕਰਦਾ ਏ ਕੇ ਕਿਸੇ ਦਿਨ ਕੱਲੀ ਬੈਠੀ ਹੋਈ ਆਪਣੇ ਧਿਆਨ ਕੰਮ ਕਰਦੀ ਹੋਵਾਂ ਤੇ ਤੁਸੀਂ ਪਿੱਛੋਂ ਦੀ ਦੱਬੇ ਪੈਰੀ ਆਵੋ ਤੇ ਆਪਣੇ ਦੋਵੇਂ ਹੱਥਾਂ ਨਾਲ ਮੇਰੀਆਂ ਦੋਵੇਂ ਅੱਖਾਂ ਢੱਕ ਦੇਵੋ ਤੇ ਜਦੋਂ ਮੈਂ ਹੱਥ ਪਰੇ ਹਟਾਉਣ ਵਿਚ ਨਾਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਸ਼ਰਤ ਰੱਖ ਦੇਵੋ ਕੇ ਤਾਂ ਹੀ ਹਟਾਵਾਂਗਾ ਜੇ ਮੇਰੀ ਪੱਗ ਦੀ ਪੂਣੀ ਕਰਵਾਓਗੇ ਤਾਂ…ਤੇ ਮੈਂ ਅੱਗੋਂ ਸ਼ਰਤ ਮੰਨਦੀ ਹੋਈ ਹਾਂ ਵਿਚ ਸਿਰ ਮਾਰ ਦੇਵਾਂ ਤੇ ਜਦੋਂ ਤੁਹਾਡੇ ਹੱਥਾਂ ਦੀ ਪਕੜ ਥੋੜੀ ਢਿੱਲੀ ਜਿਹੀ ਹੋ ਜਾਵੇ ਤਾਂ ਮੈਂ ਏਨਾ ਆਖਦੀ ਹੋਈ ਦੂਰ ਦੌੜ ਜਾਵਾਂ ਕੇ ਕੀ ਪਏ ਕਰਦੇ ਹੋ..ਬੱਚੇ ਦੇਖ ਰਹੇ ਨੇ”!

ਚਿਠੀ ਪੋਸਟ ਤੇ ਕਰ ਦਿੱਤੀ ਪਰ ਹਾਏ ਮੇਰੇ ਰੱਬਾ..ਮੁੜ ਕਿੰਨੇ ਦਿਨ ਅਰਦਾਸਾਂ ਕਰਦੀ ਰਹੀ ਕੇ ਚਿੱਠੀ ਮਿਲੇ ਹੀ ਨਾ..ਪਤਾ ਨੀ ਕੀ ਕੀ ਊਟਪਟਾਂਗ ਲਿਖ ਦਿੱਤਾ ਸੀ..ਜੇ ਕਿਸੇ ਹੋਰ ਦੇ ਹੱਥ ਆ ਗਈ ਤਾਂ ਫੇਰ…ਮੇਰੀ ਹੋਣ ਵਾਲੀ ਨਿੱਕੀ ਨਨਾਣ ਵੀ ਓਸੇ ਸਕੂਲ ਓਹਨਾ ਦੇ ਨਾਲ ਹੀ ਤਾਂ ਪੜਾਉਂਦੀ ਸੀ!

ਖੈਰ ਹਫਤਾ ਲੰਘਿਆ..ਫੇਰ ਦੋ ਹਫਤੇ…ਮਹੀਨਾ..ਦੋ ਮਹੀਨੇ…ਜਦੋਂ ਕੋਈ ਜੁਆਬ ਜਾਂ ਰੁੱਕਾ ਨਾ ਆਇਆ ਤਾਂ ਪੱਕਾ ਯਕੀਨ ਜਿਹਾ ਹੋ ਗਿਆ ਕੇ ਚਿੱਠੀ ਲਿਖੇ ਹੋਏ ਪਤੇ ਤੇ ਅੱਪੜੀ ਹੀ ਨਹੀਂ!

ਫੇਰ ਮੈਨੂੰ ਟੀਚਰਸ ਟ੍ਰੇਨਿੰਗ ਵਾਸਤੇ ਅੰਬਾਲੇ ਜਾਣਾ ਪੈ ਗਿਆ…ਸਾਰੇ ਹਰਿਆਣੇ ਚੋਂ ਤਕਰੀਬਨ ਸੌ ਕੂ ਟੀਚਰ ਆਏ ਹੋਏ ਸਨ..ਮਰਦ ਅਧਿਆਪਕ ਨਾਲਦੇ ਹੋਸਟਲ ਵਿਚ ਠਹਿਰੇ ਸੀ!

ਇੱਕ ਦਿਨ ਸੁਵੇਰੇ-ਸੁਵੇਰੇ ਟਰੇਨਿੰਗ ਕਲਾਸ ਲਈ ਤੁਰਨ ਹੀ ਲੱਗੀ ਸਾਂਂ ਕੇ ਕਾਹਲੀ ਵਿਚ ਚੁੰਨੀ ਤੇ ਸਬਜ਼ੀ ਡੁੱਲ ਗਈ..ਓਸੇ ਵੇਲੇ ਕੋਲ ਪਏ ਮੱਗ ਵਿਚ ਪਾਣੀ ਭਰ ਅਜੇ ਚੁੰਨੀ ਦੀ ਕਿਨਾਰੀ ਵਿਚ ਡੋਬੀ ਹੀ ਸੀ ਕੇੇ ਕਿਸੇ ਨੇ ਪਿੱਛੋਂ ਅਛੋਪਲੇ ਜਿਹੇ ਆ ਮੇਰੀਆਂ ਦੋਵੇਂ ਅੱਖਾਂ ਤੇ ਹੱਥ ਰੱਖ ਦਿੱਤੇ…ਇਸਤੋਂ ਪਹਿਲਾਂ ਕੇ ਮੈਨੂੰ ਕੁਝ ਸਮਝ ਆਉਂਦੀ..ਕਿਸੇ ਆਪਣੇ ਦੇ ਮਿਸ਼ਰੀ ਨਾਲੋਂ ਮਿੱਠੇ ਬੋਲ ਕੰਨੀ ਪੈਣੇ ਸ਼ੁਰੂ ਹੋ ਗਏ ਕੇ “ਅੱਜ ਪੂਣੀ ਕਰਵਾਏ ਬਗੈਰ ਨਾ ਤੇ ਨੇਤਰਾਂ ਤੋਂ ਹੱਥ ਹੀ ਹਟਣਗੇ ਤੇ ਨਾ ਹੀ ਦੌੜਨ ਦੇਣਾ..ਕਿਓੰਕੇ ਅੱਜ ਤੇ ਬੱਚੇ ਵੀ ਨਹੀਂ ਦੇਖ ਰਹੇ!

ਸੋ ਦੋਸਤੋ ਪੂਰਾਣੇ ਵੇਲੇ ਦੀਆਂ ਮੁਹੱਬਤਾਂ ਦੇ ਸਰੂਪ ਵੀ ਕੁਝ ਏਦਾਂ ਦੇ ਹੀ ਹੁੰਦੇ ਹੋਣਗੇ…ਕੀ ਖਿਆਲ ਹੈ ਤੁਹਾਡਾ?

ਹਰਪ੍ਰੀਤ ਸਿੰਘ ਜਵੰਦਾ

...
...

ਪੁਰਾਤਨ ਸਮਿਆਂ ਵਿੱਚ ਵੇਸਵਾਵਾਂ ਦੇ ਨਚਣ ਗਾਉਣ ਤੇ ਕੁਕਰਮ ਲਈ ਕੋਠੇ ਬਣੇ ਹੁੰਦੇ ਸਨ। ਜਿਥੇ ਉਹ ਬੈਠ ਕਿ ਪਾਪ ਕਮਾਉਦੀਆਂ ਸਨ। ਵਿਕਾਰੀ ਤੇ ਕੁਕਰਮੀ ਲੋਕ ਇਨ੍ਹਾਂ ਦੇ ਕੋਠਿਆਂ ਤੇ ਜਾਕੇ ਇਨ੍ਹਾਂ ਦਾ ਨਾਚ ਗਾਉਣ ਦੇਖਦੇ ਸਨ। ਜਦ ਕਿਸੇ ਵੀ ਕੰਜਰੀ ਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕੰਮ ਕਿਉਂ ਕਰਦੀ ਹੈਂ ਤਾਂ ਉਸਨੇ ਅੱਗੋਂ ਇਕ ਹੀ ਜਵਾਬ ਦੇਣਾ ਕਿ ਇਹ ਕੰਮ ਮੈਂ ਕੋਈ ਸ਼ੌਂਕ ਖਾਤਿਰ ਨਹੀਂ ਕਰਦੀ ਬਲਕਿ ਮੇਰੀ ਮਜ਼ਬੂਰੀ ਹੈ। ਤੈਹਾਂ ਫੋਲਣ ਤੋਂ ਪਤਾ ਲੱਗਦਾ ਕਿ ਕਿਸੇ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉਠਿਆ ਹੁੰਦਾ ਸੀ ਕਿਸੇ ਦਾ ਭਰਾ ਮਰਿਆ ਹੁੰਦਾ ਸੀ ਕਿਸੇ ਦੇ ਘਰ ਬੀਮਾਰੀ ਹੁੰਦੀ ਤੇ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ ਹੁੰਦਾ ਇਹੋ ਜਿਹੀਆਂ ਮਜ਼ਬੂਰੀਆਂ ਦੀਆਂ ਮਾਰੀਆਂ ਵੇਸਵਾਵਾਂ ਕੋਠਿਆਂ ਤੇ ਨੱਚਦੀਆਂ ਦੇ ਕੁਕਰਮੀ ਲੋਕਾਂ ਦਾ ਮਨ ਪਰਚਾਵਾ ਕਰਦੀਆਂ ਸਨ।

ਪਰ ਅੱਜ ਪੰਜਾਬ ਦੀਆਂ ਕੁੜੀਆਂ ਘਰ ਘਰ ਵਿੱਚ ਛੱਤਾਂ ਤੇ ਚੜ੍ਹਕੇ ਨੱਚ ਨੱਚ ਕੰਜਰੀਆਂ ਬਣ ਰਹੀਆਂ ਹਨ। ਇਨ੍ਹਾਂ ਦੀ ਕੋਈ ਮਜ਼ਬੂਰੀ ਨਹੀਂ ਬਲਕਿ ਸ਼ੌਂਕ ਹੈ ਜਿਥੇ ਵੇਸਵਾ ਪੁਣਾ ਇਕ ਮਜ਼ਬੂਰੀ ਸੀ ਉਥੇ ਇਕ ਸ਼ੌਂਕ ਬਣ ਗਿਆ ਹੈ। ਇਨ੍ਹਾਂ ਨੂੰ ਕੰਜਰਖਾਣਾ ਕਰਨ ਦਾ ਕੋਈ ਪੈਸਾ ਨਹੀਂ ਮਿਲਦਾ ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਹ ਆਪਣੇ ਪਰਿਵਾਰ ਦੀ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ। ਵੱਧ ਤੋਂ ਵੱਧ ਲਾਈਕ ਤੇ ਫੇਮਸ ਹੋਣ ਲਈ ਇਹ ਅੱਧ ਨੰਗੇ ਕਪੜੇ ਪਾਕੇ ਪਿਛਵਾੜਾ ਹਿਲਾ ਹਿਲਾ ਕੇ ਦਿਖਾਉਂਦੀਆਂ ਹਨ ਆਪਣੇ ਅੱਧ ਨੰਗੇ ਥਨਾਂ ਦਾ ਪ੍ਰਦਰਸ਼ਨ ਕਰਦੀਆਂ ਹਨ।

ਇਹੋ ਜਿਹੀਆਂ ਕੁੜੀਆਂ ਦੇ ਬਾਪ ਤੇ ਭਰਾਵਾਂ ਨੂੰ ਵੀ ਇਨ੍ਹਾਂ ਦੇ ਇਸ ਕੰਜਰ ਨਾਚ ਤੋਂ ਕੋਈ ਅਪੱਤੀ ਨਹੀਂ ਲੱਗਦੀ ਜਾਂ ਫਿਰ ਇਹਨਾਂ ਕੁੜੀਆਂ ਅੱਗੇ ਉਨ੍ਹਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ।

ਜੇ ਐਨਾ ਹੀ ਮਸ਼ਹੂਰ ਹੋਣ ਦਾ ਸ਼ੌਂਕ ਹੈ ਤਾਂ ਪੜ੍ਹ ਲਿਖਕੇ ਜਾਂ ਕਿਸੇ ਖੇਤਰ ਵਿੱਚ ਵਡੀਆਂ ਮੱਲਾਂ ਮਾਰਕੇ ਮਸ਼ਹੂਰ ਹੋਵੋ। ਕੋਈ ਧਰਮ ਲਈ ਕੁਰਬਾਨੀ ਜਾ ਸੇਵਾ ਦੀਆਂ ਪੁੰਜ ਬਣਕੇ ਮਸ਼ਹੂਰ ਹੋਵੇ ਅਜਿਹੀਆਂ ਹੋਈਆਂ ਮਸ਼ਹੂਰਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਪਰ ਇਸ ਤਰ੍ਹਾਂ ਵੇਸਵਾਵਂ ਤੇ ਕੰਜਰੀਆਂ ਵਾਂਗ ਠੁਮਕੇ ਲਗਾਕੇ ਹੋਈਆਂ ਮਸ਼ਹੂਰਾਂ ਨੂੰ ਜਵਾਨੀ ਦੇ ਚਾਰ ਦਿਨ ਹੀ ਲੋਕਾਂ ਨੇ ਯਾਦ ਰੱਖਣਾ।

ਨਾਲੇ ਇਹੀ ਜੇਹੀ ਸ਼ੋਹਰਤ ਤੋਂ ਲੈਣਾ ਵੀ ਕੀ ਹੈ ਜਿਸ ਨਾਲ ਜੰਮਣ ਵਾਲਾ ਪਿਉ ਹੀ ਪਿੰਡ ਵਿੱਚ ਨੀਵੀਂ ਪਾਕੇ ਚੱਲਣ ਲਈ ਮਜ਼ਬੂਰ ਹੋ ਜਾਵੇ ਤੇ ਭਰਾਵਾਂ ਨੂੰ ਥਾਂ ਥਾਂ ਤੋਂ ਮਿਹਣੇ ਵੱਜਣ। ਮਸ਼ਹੂਰ ਹੋਣਾ ਤਾਂ ਅਜਿਹਾ ਮਸ਼ਹੂਰ ਹੋਵੋ ਕਿ ਸਾਰਾ ਪਰਿਵਾਰ ਵੀ ਮਾਣ ਮਹਿਸੂਸ ਕਰੇ ਤੇ ਪਿਉ ਵੀ ਆਖੇ ਕਿ ਮੈਂ ਧੀ ਜੰਮਕੇ ਕੋਈ ਗਲਤੀ ਨਹੀਂ ਕੀਤੀ। ਇਹ ਨਾ ਹੋਵੇ ਕਿ ਜੰਮਣ ਵਾਲੇ ਤੁਹਾਡੇ ਜੰਮਣ ਤੇ ਹੀ ਲਾਹਣਤਾਂ ਪਾਈ ਜਾਣ ਤੇ ਜਿਸਮ ਦੇ ਵਪਾਰੀ ਤੁਹਾਡੀਆਂ ਝੂਠੀਆਂ ਤਰੀਫਾਂ ਦੇ ਪੁਲ ਬੰਨੀ ਜਾਣ।
——-ਮਾਨ ਬੇਈਮਾਨ। ਪੀਤਾ ਮਾਨ

...
...

ਮੈਂ ਜੋ ਵੀ ਸੋਚਿਆ, ਮੈਨੂੰ ਉਹ ਹੱਸ ਕੇ ਮਿਲਿਆ,ਆਪਣਾ‌ ਖੁਦ ਦਾ ਪਰਿਵਾਰ ਨਹੀਂ ਸੀ,ਇਸ ਇੱਕਲੇਪਣ ਨੂੰ ਦੂਰ ਕਰਨ ਲਈ, ਮੈਂ ਇੱਕ ਫੌਜੀ ਬਣਨਾ‌ ਚਾਹਿਆ,ਸੋ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਮੇਰਾ ਇਹ ਸੁਪਨਾਂ ਵੀ ਪੂਰਾ ਹੋ ਗਿਆ…

ਮੈਂ ਜਦੋਂ ਫੌਜ ਵਿਚੋਂ ਛੁੱਟੀ ਆਉਂਦਾ, ਮੈਂ ਆਪਣੇ ਪਿੰਡ ਦੀ ਬੱਸ ਚੜ੍ਹਨ ਤੋਂ ਪਹਿਲਾਂ,ਬੱਸ ਅੱਡੇ ਵਿੱਚ ਜੀ ਭਰ ਕੇ ਅੱਥਰੂ ਡੋਲਦਾ, ਮੇਰੇ ਅੰਦਰ ਤਿਣਕਾ ਵੀ ਚਾਅ ਨਾ ਹੁੰਦਾ ਛੁੱਟੀ ਦਾ, ਆਪਣੇ ਪਰਿਵਾਰ ਤੋਂ ‌ਬਿਨਾਂ‌‌ ਇਨਸਾਨ ਕੋਲ ਕੁਝ ਨਹੀਂ ਹੁੰਦਾ, ਮੈਨੂੰ ਇਸ ਗੱਲ ਦਾ ਪਤਾ, ਆਪਣੇ ਸਾਰੇ ਪਰਿਵਾਰ ਦੇ ਚੱਲੇ ਜਾਣ ਪਿੱਛੋਂ ਪਤਾ‌ ਲੱਗਾ….

ਕਿਹੜੀਆਂ ਟੰਗ ਕੇ ਮੌਢੇ ਰੀਜਾਂ
ਪਿੰਡ ਵੱਲ ਮੈਂ ਮੋੜਾਂ ‌ਪੈਰਾਂ ਨੂੰ

ਕੀਹਨੇ ਪੁੱਛਣਾ ਦੱਬਿਆ ਦਰਦ ਦਿਲਦਾ
ਤੇ ਕੀਹਨੇ ‌ਪੁੱਛਣਾ ਵਕ਼ਤ ਦੀਆਂ ਖੈਰਾਂ ਨੂੰ

ਏਸ ਗਰਾਂ ਤੋਂ ਓਸ ਗਰਾਂ ,
ਜਾਂਦਾ ਥੱਕ ਤਾਂ ਜਾਂਦਾ ਹੋਊ

ਹਿੱਜਰਾਂ ਦਾ ਹਾਉਂਕਾ ,
ਵਿਚ ਹਕੀਕੀ ਪੱਕ ਤਾਂ ਜਾਂਦਾ ਹੋਊ

ਜੁੱਤੀ ਉੱਧੜੀ ਨਵੀਂ ਵੀ ਪਾ ਲੲੀ
ਹੱਥ ਵੀ‌ ਪਾਏ‌ ਕਿੰਨੇ‌ ਸੋਨੇ ‌ਦੇ ਛੱਲੇ ‌ਨੇ

ਪੈਸਾ ਕਦੇ ‌ਨਾ ਦੇਵੇ‌ ਖ਼ਰੀਦ ਕੇ ਰਿਸ਼ਤੇ
ਉਂਝ ਮਤਲਬੀ ਮਿਲ਼‌‌ ਜਾਦੇਂ ਦੱਲੇ ਨੇ,

ਮੈਂ ਕੲੀ ਵਾਰ ਤਿੰਨ ਤਿੰਨ ਸਾਲ ਬਾਅਦ ਪਿੰਡ ਗਿਆ, ਅਠਾਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਮੈਂ ਫੌਜ ਵਿੱਚ ਚਲਾ ਗਿਆ ਸੀ, ਮੈਂ ‌ਪੰਜ ਸਾਲ ਬਾਅਦ ਛੁੱਟੀ ਆਇਆ, ਪਿੰਡ…ਜੂਨ ਦੇ ਮਹੀਨੇ ਦੇ ਸ਼ੁਰੂਆਤੀ ਦਿਨ ਸੀ ਉਹ, ਮੈਂ ‌ਆਪਣੇ ਪਿੰਡ ਵਾਲ਼ੀ ‌ਬੱਸ ਚ‌ ਬੈਠਾ‌ ਉਹੀ ਸਭ ਸੋਚ ਰਿਹਾ ਸੀ,ਜੋ ਪਹਿਲਾਂ ਛੁੱਟੀ ਆਉਣ ਸਮੇਂ ਸ਼ਹਿਰ ਤੋਂ ਪਿੰਡ ਜਾਣ ਲੱਗਾ ਸੋਚਦਾ ਸੀ, ਮੇਰੇ ਪਿੰਡ ‌ਦੇ ਦੋਵੇਂ ਪਾਸੇ ਹੀ‌ ਇੱਕ ਇੱਕ‌ ਕੋਹ ਤੋਂ ਥੋੜ੍ਹੀ ਵਾਟ ਜ਼ਿਆਦਾ ‌ਨਾਲ ਦੋ ਸ਼ਹਿਰ ਲੱਗਦੇ ਸੀ,ਜਿਸ ਕਰਕੇ ਬੱਸਾਂ ਦਾ ਆਉਣਾ ਜਾਣਾ ਬਹੁਤਾ ਸੀ, ਤੇ ਬੱਸ ਵਿਚ ਜ਼ਿਆਦਾ ਕੋਈ ਭੀੜ ਵੀ‌ ਨਹੀ ਸੀ ਹੁੰਦੀ, ਮੈਂ ਸ਼ੀਸ਼ੇ ਵਾਲੇ ਪਾਸੇ ਬੈਠਾ, ਲੋਕਾਂ ਦੀ‌ ਪੈੜਚਾਲ ਨੂੰ ਵੇਖ ਰਿਹਾ ਸੀ, ਸਾਰੀਆਂ ਸੀਟਾਂ ਭਰ ਚੁੱਕੀਆਂ ਸੀ,ਬੱੱਸ ਚੱਲਣ ਹੀ ਵਾਲੀ ਸੀ, ਬੱਸ ਕੰਡਕਟਰ ਡਰਾਇਵਰ ਨੂੰ ਸੀਟੀ ਨਾਲ ਬੱਸ‌‌ ਅੱਗੇ ਤੋਰਨ ਦਾ ਇਸ਼ਾਰਾ ਕਰ ਰਿਹਾ ਸੀ,ਐਨੇ ਵਿਚ ਹੀ ਇੱਕ ‌ਗਰਮ ਜਿਹੇ ਸੁਭਾਅ ਤੇ ਪਹਿਲਵਾਨੀ ਜੇ ਸ਼ਰੀਰ ਦੀ ਬੁੜੀ ਨੇ‌ ਹਾਕ ਮਾਰੀ….ਵੇ ਭਾਈ… ਕਿੱਥੇ ਜਾਂਦੀ ਏ… ਭਲਾਂ ਇਹ ਬੱਸ… ਬੱਸ ਕੰਡਕਟਰ ਨੇ… ਚਾਰੇ ਪੰਜੇ ਪਿੰਡਾਂ ਦੇ ਨਾਂ ਗਿਣਾ ਦਿੱਤੇ… ਉਸ ਬੁੜੀ ਨੇ ਇੱਕ ਪਿੰਡ ਦਾ ਨਾਂ ਲੈਂਦਿਆਂ ਕਿਹਾ… ਫਲਾਣੇ ਪਿੰਡ ਰੋਕੇਗਾ… ਭਾਈ…. ਹਾਂ ਬੇਬੇ ਰੋਕਦਾਂਗੇ…ਆਜਾ ਭੱਜ ਕੇ ਆਜਾ… ਬੱਸ ਦਾ ਟਾਇਮ ਹੋਇਆ ਪਿਆ… ਜਦੋਂ ਉਹ ਬੁੜੀ ਬੱਸ ਚ ਚੜੀ ਤਾਂ ਦਮੋ-ਦਮੀਂ‌ ਹੋਈ ਪਈ ਸੀ, ਉਹ ਜਰਕ ਦਿੰਨੇ ਸਾਹਮਣੇ ਇੱਕੋ ਖ਼ਾਲੀ ਸੀਟ ਸੀ, ਉਸ ਤੇ ਬਹਿ ਗਈ ਤੇ ਹਾਕ ਮਾਰਨ ਲੱਗੀ…ਨੀ ਕੁੜੀਏ ਪੱਟ ਲਾ ਪੈਰ ਹੁਣ…ਕਿ ਝਾਂਜਰਾਂ ਪਾਈਆਂ ਪੈਰਾਂ ਚ…ਆ ਗੲੀ…ਨਾਨੀ, ਅੱਗੋਂ ਆਵਾਜ਼ ਆਈ….

ਇੱਕ ‌ਲੰਮੇ ਜਿਹੇ ਕੱਦ ਦੀ,ਕਣਕ ਬੰਨੇਂ ਰੰਗ ਵਾਲ਼ੀ, ਤਿੱਖੇ ਜਿਹੇ‌ ਨੈਣ ਨਕਸ਼ਿਆਂ ਵਾਲੀ , ਅੱਲੜ੍ਹ ਜਿਹੀ ਬਰੇਸ ਦੀ ਮੁਟਿਆਰ ਬੱਸ ਚ ਚੜੀ,ਐਨੀ ਸੋਹਣੀ ਕੁੜੀ ਮੈਂ ਪਹਿਲਾਂ ਕਦੇ ਨਹੀਂ ਸੀ ਵੇਖੀਂ, ਬੱਸ ਵਿਚ ‌ਇੱਕਲੀ ਹੀ ਖਲੋਤੀ ਸੀ, ਜਿਵੇਂ ਅੰਬਰਾਂ ਚ ਸੂਹਾ ਚੰਦਰਮਾ, ਮੇਰੇ ਤੋਂ ਉਹ ਖਲੋਤੀ ਜ਼ਰ ਨਾ ਹੋਈ, ਬੇਸ਼ੱਕ ਮੈਂ ਦੋ ਦਿਨਾਂ ਦਾ ਨੀਂਦਰਾਂ ਤੇ‌ ਪੂਰਾ ਥੱਕਿਆ ਟੁੱਟਿਆ ਹੋਇਆ ਸੀ, ਮੈਂ ਫੇਰ ਵੀ ਉਸ ਲੲੀ ਸ਼ੀਟ ਛੱਡ ਦਿੱਤੀ,ਉਹ ਅਜੇ ਬੈਠਣ ਹੀ ਲੱਗੀ ਸੀ ਕਿ ਸਾਡੇ ਪਿੰਡ ਵਾਲਾ ਬਾਬਾ ਬਖਤੌਰਾ ਜੋ ਕਿ ਬੱਸ ਦੀ ਬਿਲਕੁਲ ਆਖ਼ਰੀ ਤੇ ਲੰਮੀਂ ਸ਼ੀਟ ਤੇ ਗਿਆਰਾਂ ਜਾਣਿਆ ਵਿਚ ਚੰਗਾ ਭਲਾ ਘੁਸੜਿਆ ਬੈਠਾ ਸੀ,ਫਟਾਕ ਦਿਨੇਂ ਆ ਬੈਠਾ…ਤੇ ਦਾੜ੍ਹੀ ਤੇ ਹੱਥ ਫੇਰਦਾ ਆਖਣ ਲੱਗਾ, ਚੰਗਾ ਹੋਇਆਂ ਸ਼ੇਰ ਬੱਗਿਆ, ਤੂੰ ਸ਼ੀਟ ਛੱਡ ਦਿੱਤੀ, ਮੈਂ ਤਾਂ ਬੜਾ ਔਖਾ ਹੋ ਰਿਹਾ ਸੀ ਉਥੇ ਬੈਠਾ….ਉਹ ਮੇਰੇ ਵੱਲ ਵੇਖ ਕਿ ਹਲਕਾ ਹਲਕਾ ਮੁਸਕਰਾ ਰਹੀ ਸੀ… ਤੇ ‌ਮੈਨੂੰ ਆਪਣੇ ਆਪ ਤੇ ਹਾਸਾ ਆ ਰਿਹਾ ਸੀ,ਉਹ ਕਿਸੇ ਨਾ ਕਿਸੇ ਬਹਾਨੇ ਮੇਰੇ ਵੱਲ ਵੇਖਦੀ ਤੇ ਮੈਂ ਵੀ ਕਿਸੇ ਨਾ ਕਿਸੇ ਬਹਾਨੇ ਉਹਦੇ ਵੱਲ ਵੇਖਦਾ, ਜਦੋਂ ਸਾਡੀਆਂ ਦੋਹਾਂ ਦੀਆਂ ਨਜ਼ਰਾਂ ਆਪਸ ਵਿੱਚ ਟਕਰਾਅ ਜਾਂਦੀਆਂ ਤਾਂ ਫਟਾਕ ਦਿਨੇਂ ਦੋਵੇਂ ‌ਨਜਰਾ‌ ਝੁਕਾ ਲੈਂਦੇ, ਏਦਾਂ ਹੀ ਇੱਕ ਦੂਸਰੇ ਵੱਲ ਵੇਖਦਿਆਂ ਪਹਿਲੇ ਪਿੰਡ ਦਾ ਬੱਸ ਸਟੈਂਡ ਆ ਗਿਆ, ਤਿੰਨ ਚਾਰ ਸਵਾਰੀਆਂ ਬੱਸ ਵਿਚੋਂ ਉਤਰ ਗੲੀਆਂ, ਅਸੀਂ ਦੋਵੇਂ ਇੱਕੋ ਹੀ ਸ਼ੀਟ ਤੇ ਇੱਕਠੇ ਬੈਠ ਗਏ,ਉਸਦੀ ਨਾਨੀ ਮੇਰੇ ਵੱਲ ਕੱਚਾ ਖਾਣ ਜਾਣ‌ ਵਾਲੀਆਂ ਅੱਖਾਂ ਨਾਲ ਵੇਖ ਰਹੀ ਸੀ,ਉਸਦਾ ਹਵਾ ਨਾਲ ਉਡ ਕੇ ਦੁਪੱਟਾ ਮੇਰੇ ਮੂੰਹ ਤੇ ਲਿਪਟ ਗਿਆ, ਮੈਂ ਮੂੰਹ ਤੋਂ ਉਤਾਰ ਕੇ ‌ਦੁਪੱਟਾ‌ ਘੁੱਟ ਕੇ ਹੱਥ ਵਿਚ ‌ਫੜ ਲਿਆ,ਉਸ ਦੀ ਹਲਕੀ ਜਿਹੀ ਮੁਸਕਰਾਹਟ ਮੇਰੀ‌ ਮਿੰਨੀ ਜਿਹੀ ਸ਼ਰਾਰਤ ਦਾ‌ ਜਵਾਬ ਦੇ ਰਹੀ ਸੀ, ਮੈਂ ਆਸਾ ਪਾਸਾ ਵੇਖ ਤੇ ਜਾਣਬੁੱਝ ਕੱਪੜਿਆਂ ਵਾਲੇ ਟਰੰਕ ਨੂੰ ਲੋਟ ਕਰਦਿਆਂ ਨੀਵੀਂ ਜਿਹੀ ਪਾ ਕਿ ਉਹਦੀਆਂ ਅੱਖਾਂ ਵੱਲ ਵੇਖਦੇ ਨੇ, ਗਲ਼ ਵਿਚਲੀ ਅੱਧੀ ਕੁ ਆਵਾਜ਼ ਵਿਚ ਕਿਹਾ…
ਜੀ ਤੁਹਾਡਾ ਨਾਮ ਕੀ ਹੈ..???
ਉਹ ਫੇਰ ਮੁਸਕਰਾਈ ਤੇ ਉੱਡਦੇ ਦੁਪੱਟੇ ਨੂੰ ਸੰਭਾਲਦੇ ਹੋਏ ਮਿੱਠੀ ਜਿਹੀ ਆਵਾਜ਼ ਚ ਬੋਲੀ, ਕਿਉਂ ਤੁਸੀਂ ਕੀ ਕਰਨਾ….,
ਨਹੀਂ ਜੀ… ਜੇ ਨਹੀਂ ਦੱਸਣਾ ਨਾਂ ਦੱਸੋ, ਵੈਸੇ ਬੰਦਾ ਸੋਹਣੀ ਚੀਜ਼ ਦਾ ਨਾਂ ਪੁੱਛ ਹੀ ਲੈਂਦਾਂ ਹੈ, ਉਸਨੇ ਮੇਰੇ ਬਾਂਹ ਜਿਹੀ ਮਾਰੀਂ ਤੇ ਕਿਹਾ……ਸੋਣੀ
ਹਾਏ ਰੱਬਾ.. (ਮੇਰੇ ਮੂੰਹ ਵਿੱਚੋਂ ਨਿਕਲ ਗਿਆ)
ਐਨੇ ਵਿਚ ਬੱਸ ਅਗਲਾ‌ ਪਿੰਡ ਆ‌‌ ਜਾਣ‌ ਕਰਕੇ ਰੁੱਕ ਗਈ,ਉਸ ਦੀ ਨਾਨੀ ਨੇ ਹਾਕ ਮਾਰ ਲੲੀ, ਕੁੜੀਏ ਉਰੇ ਆ ਕੇ ਬੈਠ ਜਾ ਅਗਲਾ ਪਿੰਡ ਆਪਣਾ ਹੀ ਆਉਣਾ ਏ,
ਉਹ‌ ਜਾ ਆਪਣੀ ਨਾਨੀ ਕੋਲ ਬੈਠ ਗੲੀ,ਪਰ ਉਸਦੀਆਂ ਅੱਖਾਂ ਅਜੇ ਵੀ ਮੇਰੀਆਂ ਅੱਖਾਂ ਦਾ ਹਾਲ ਪੁੱਛ ਰਹੀਆਂ ਸੀ, ਮੈਂ ਵੀ ਅਗਲੇ ਪਿੰਡ ਹੀ ਉਤਰਨਾ ਸੀ, ਬੱਸ ਪਿੰਡ ਪਹੁੰਚ ਗੲੀ, ਮੈਂ ਬੱਸ ਉਤਰ ਕੇ ਤੁਰਨ ਹੀ ਲੱਗਾ‌ ਸੀ, ਕਿ ਉਸਦੀ ਨਾਨੀ ਨੇ ਬੁਲਾ ਲਿਆ
ਨਾਨੀ : ਵੇ ਮੁੰਡਿਆਂ, ਭਲਾਂ ਕੁੱਕੜ ਜ਼ੈਲਦਾਰ ਕਾ ਘਰ ਕਿਹੜੇ ਪਾਸੇ ਆ…
ਮੈਂ : ਬੇਬੇ ਮੇਰਾ ਘਰ ਓਧਰ ਹੀ ਹੈ, ਮੈਂ ਲੈ ਚੱਲਦਾ…
ਨਾਨੀ : ਆ ਤਾਂ ਬਲਾਈਂ ਸੋਹਣਾ ਹੋ ਗਿਆ ਪੁੱਤ ,ਕਿਤੇ ਬਾਹਿਰ ਪੜਦਾ ਲੱਗਦਾ ਤੂੰ…
ਮੈਂ : ਨਹੀਂ ਬੇਬੇ ਮੈਂ ਫ਼ੌਜੀ ਆਂ…
ਨਾਨੀ : ਠੀਕ ਆ ਭਾਈ ,ਆ ਤੇਰੇ ਟਰੰਕ ਨੂੰ ਵੇਖ, ਮੈਂ ਵੀ ਲੱਖਤਾ ਜਿਹਾ ਲਾਇਆ ਸੀ,
ਮੈਂ : ਬੇਬੇ ਏਥੇ ਤੁਹਾਡੀ ਕੀ ਰਿਸ਼ਤੇਦਾਰੀ ਹੈ ਭਲਾਂ
ਨਾਨੀ : ਮੇਰੇ ਵੱਡਾ ਮੁੰਡਾ ਵਿਆਹਿਆ ਪੁੱਤ ਕੁਕੜੀ ਜ਼ੈਲਦਾਰ ਦੀ ਧੀ ਨੂੰ….
ਮੈਂ : ਠੀਕ ਹੈ ਬੇਬੇ
ਨਾਨੀ : ਪੁੱਤ ਤੂੰ ਕਿੰਨਾ ਦਾ ਮੁੰਡਾ ਭਲਾਂ…
ਮੈਂ : ਬੇਬੇ ਮੁੰਡਾ ਤਾਂ ਮੈਂ ਵੀ ਜ਼ੈਲਦਾਰਾਂ ਦਾ ਹੀ ਆਂ,ਪਰ ਮੈਂ ਦੂਸਰੇ ਪਿੰਡੋਂ ਆ ਰਹਿਣ ਲੱਗਾਂ ਆ ਏਥੇ
ਨਾਨੀ : ਕਿਉਂ ਪੁੱਤ ਉਥੇ ਸਰੀਕਾ ਕਬੀਲਾ ਨਹੀਂ ਸੀ ਚੱਜ
ਮੈਂ : ਨਹੀਂ ਬੇਬੇ , ਮੇਰਾ‌ ਬਾਪੂ ਇੱਕਲਾ ਹੀ ਸੀ, ਬੱਸ ਉਹਦੇ ਪਿੱਛੋਂ ਮੈਂ, ਏਥੇ ਆ ਗਿਆ ( ਬੇਬੇ ਮੈਂ ਆ‌ ਵੀਹੀ‌ ਮੁੜਨਾ, ਉਹਨਾਂ ਦਾ‌ ਘਰ‌ ਇਸ ਤੇ ਜੋ ਉਹ ਨੀ ਵਿੱਖ ਰਿਹਾ, ਸੱਜੇ ਹੱਥੇ ਲੱਕੜ ਦਾ ਬੂਹਾ, ਉਹ ਹੀ ਹੈ)
ਨਾਨੀ : ਚੰਗਾ ਹੋਇਆ ਪੁੱਤ ਤੂੰ ਮਿਲ ਗਿਆ, ਨਹੀਂ ਕਿੱਥੇ ਮਾਰਦੀ ਟੱਕਰਾਂ ਬੇਗਾਨੇ ਪਿੰਡ ਚ, ਮੁਟਿਆਰ ਕੁੜੀ ਨੂੰ ਨਾਲ ਲੈਕੇ ( ਇਹ ਮੇਰੀ ‌ਦੋਹਤੀ ਆ, ਪੁੱਤ ਬਾਰਵੀਂ ਜਮਾਤ ਪਾਸ ਆ)
ਮੈਂ : ਅੱਛਾ ਬੇਬੇ, ਫੇਰ ਅੱਗੇ ਨਹੀਂ ਪੜਾਇਆ ਇਸ ਨੂੰ..???
ਨਾਨੀ : ਪੁੱਤ ਪਤਾ ਤਾਂ ਹੈ ਅੱਜ ਦੇ ਜ਼ਮਾਨੇ ਦਾ,ਬਸ ਡਰਦਿਆਂ ਨੇ ਨਹੀਂ ਲਾਇਆ ਅੱਗੇ, ਹੁਣ ਤਾਂ ਪੁੱਤ ਇਸ ਦਾ ਕੋਈ ਚੰਗਾ ਜਿਹਾ ਥਾਂ ਵੇਖ ਰਿਹੇ ਆਂ,ਮੁੰਡਾ ਲੱਗਿਆ ਹੋਇਆ ਹੋਵੇ, ਤਾਂ ਬਲਾਂ‌ ਵਧੀਆ ਹੋਜੂ,ਜੇ ਕੋਈ ਹੋਇਆ ਨਿਗਾਹ ਚ ਤਾਂ ਜ਼ਰੂਰ ਦੱਸੀ
ਮੈਂ : ਮੈਂ ਸੋਣੀ ਦੀਆਂ ਅੱਖਾਂ ਵੱਲ ਵੇਖ ਰਿਹਾ ਸੀ…
ਉਹ ਵੀ ਮੇਰੇ ਵੱਲ ਹੀ ਵੇਖ ਰਹੀ ਸੀ…

ਮੈਂ ਆਪਣੇ ਘਰ ਵੱਲ ਤੁਰ ਪਿਆ, ਮੈਂ ਜਦ ਜਾ ਕੇ ਘਰਦਾ ਬੂਹਾ ਖੋਲ੍ਹਿਆ, ਮੈਨੂੰ ਏਦਾਂ ਲੱਗਿਆ ਜਿਦਾਂ ਸੋਣੀ ਮੇਰੇ ਘਰਦੇ ਵਿਹੜੇ ਨੂੰ ਸੂੰਬਰ ਰਹੀ ਹੋਵੇ,ਤੇ ਮੈਂ ਉਹਦੀਆਂ ਅੱਖਾਂ ਵੱਲ ਵੇਖ ਰਿਹਾਂ ਹੋਵਾਂ, ਅਸੀਂ ਦੋਵੇਂ ਇੱਕ ਜਗ੍ਹਾ ਤੇ ਖਲੋਏ ਹੋਈਏ ਤੇ ਬਾਕੀ ਸਾਰੀ ਧਰਤੀ ਘੁੰਮ ਰਹੀ ਹੋਵੇ, ਅਚਾਨਕ ਇੱਕ ਹਵਾ ਦਾ ਬੁੱਲ੍ਹਾ ਉੱਠਿਆ ਤੇ ਐਦਾਂ ਲੱਗਿਆ ਜਿਦਾਂ ਕਿਸੇ ਨੇ ਮੁੱਠੀ ਭਰ ਰੇਤਾ ਮੇਰੇ ਤੇ ‌ਸੁੱਟ ਦਿੱਤਾ ਹੋਵੇ,ਗਰਦੇ ਕਾਰਨ ਇੱਕ ਦੋ ਛਿੱਕਾਂ ਆਈਆਂ ਤੇ ਵੇਖਿਆ ਸਾਰਾ ਘਰ ਸੁੰਨਾਂ ਸੀ, ਮੈਂ ਕੰਧੋਲੀ ਤੇ ਆਪਣਾ ਟਰੰਕ ਧਰਿਆ ਤੇ‌ ਅੰਦਰਲੇ ਕਮਰੇ ਦਾ ਬੂਹਾ ਖੋਲ੍ਹ ਕੇ ‌ਝਾੜੂ ਕੱਢ ਕੇ ‌ਵੇਹੜਾ‌‌ ਸੁਵਾਰਨ ਲੱਗ ਪਿਆ,

ਸ਼ਾਮ ਦੇ ਪੰਜ ਵਜੇ ਨੂੰ ‌ਮੈਂ‌ ਸਾਰਾ ਘਰ‌‌ ਸੁਵਾਰ ਦਿੱਤਾ, ਮੈਂ ਥੋੜ੍ਹਾ ਕੁ ਆਟਾ ਤੇ ਦਾਲ ਸਬਜ਼ੀ ਲੈਣ ਲਈ,ਅੰਦਰ ਸਾਂਭੇ‌ ਬਾਪੂ ਦੇ ਸਾਇਕਲ ਨੂੰ ਬਾਹਿਰ ਕੱਢ ਲਿਆ ਤੇ ਲਾਲੇ ਦੀ ਦੁਕਾਨ ਕੰਨੀਂ ਚੱਲ ਪਿਆ,ਰਾਹ ਵਿਚ ਕਿੰਨੇ ਹੀ ਜਾਣੇ ਮਿਲ਼ੇ, ਸਾਰੇ ਇੱਕੋ ਹੀ‌ ਗੱਲ ਆਖਦੇ ,ਕੀ ਗੱਲ ਫੋਜੀਆ ਬੜਾ ਖੁਸ਼ ਆਂ ,ਕਿਤੇ ਵਿਆਹ ਤਾਂ ਨੀਂ ਕਰਾ ਲਿਆ, ਮੈਂ ਹੱਸ ਕੇ ਅਗਾਂਹ ਲੰਘ ਜਾਂਦਾ, ਮੈਂ ਲਾਲੇ ਦੀ ਦੁਕਾਨ ਤੋਂ ਸੌਦਾ ਲੈ ਕਿ ਬਾਹਿਰ ਨਿਕਲ ਹੀ ਰਿਹਾ ਸੀ, ਉਧਰੋਂ ਕੁੱਕੜ ਜ਼ੈਲਦਾਰ ਕੀ ਨਿੱਕੀ ਕੁੜੀ ਨਾਲ ਸੋਣੀ ਤੁਰੀ ਆਉਂਦੀ ਸੀ,ਉਹ ਮੈਨੂੰ ਵੇਖ ਕੇ ਰੁੱਕ ਜਿਹੀ ਗਈ,ਤੇ ਏਧਰ ਓਧਰ ਜੇ ਵੇਖਣ‌ ਲੱਗੀ, ਜਿਦਾਂ ਡਰ ਜਿਹਾ ਲੱਗ ਰਿਹਾ ਹੋਵੇ,ਲਾਲੇ ਦੀ ਦੁਕਾਨ ਦੇ ਬਾਹਿਰ ਬਾਬੇ ਹੋਰੀਂ ਬੈਠੇ ਸੀ, ਮੈਂ ਉਹਨਾਂ ਦਾ ਹਾਲਚਾਲ ਪੁੱਛ ਅਗਾਂਹ ਵਾਲ਼ੀ ਗਲ਼ੀ ਚ ਜਾ ਖੜ ਗਿਆ, ਮੈਨੂੰ ਏਵੇਂ ਲੱਗ ਰਿਹਾ ਸੀ, ਜਿਵੇਂ ਸੋਣੀ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹੋਵੇ,ਉਹ ਭੱਜ ਕੇ ਜਿਹੇ ਲਾਲੇ ਦੀ ਦੁਕਾਨ ਤੋਂ ਨਿਕਲ ਕੇ ਜਿਸ ਗਲ਼ੀ ਵਿਚ ਮੈਂ ਖੜਾ ਸੀ, ਕਾਹਲ਼ੀ ਕਾਹਲ਼ੀ ਲੰਘਣ ਲੱਗੀ, ਉਹਨੂੰ ਸ਼ਾਇਦ ਏਵੇਂ ਲੱਗਿਆ ਹੋਣਾ,ਕਿ ਮੈਂ ਉਸਨੂੰ ਉਡੀਕਿਆ ਨਹੀਂ, ਸਗੋਂ ਅਗਾਂਹ ਲੰਘ ਗਿਆ,ਉਹ ਜਿਵੇਂ ਹੀ ਮੇਰੇ ਕੋਲ਼ ਦੀ ਲੰਘਣ ਲੱਗੀ, ਮੈਂ ਉਸਦੀ ਬਾਂਹ ਫੜ ਲਈ… ਉਸਦੇ ਚਿਹਰੇ ਦਾ ਰੰਗ ਉੱਡ ਗਿਆ…ਮੇਰੀ ਬਾਂਹ ਛੱਡ ਫੌਜੀਆ… ਕੋਈ ਵੇਖ ਲਵੂਗਾ
ਮੈਂ : ਫੇਰ ਕੀ ਹੁੰਦਾ ਵੇਖ ਲੈਣ ਦੇ, ਦੁਨੀਆਂ ਨੂੰ ਵਿਖਾਉਣ ਲਈ ਤਾਂ ਫੜੀ ਹੈ
ਸੋਣੀ : ਅੱਛਾ, ਤਾਹੀਂ ਤਾਂ ਆਪਣਾ ਨਾਂ ਵੀ ਨਹੀਂ ਦੱਸਿਆ
ਮੈਂ : ਤੈਨੂੰ ਦੱਸਣ ਦੀ ਕੀ ਲੋੜ, ਜਿਹੜਾ ਤੇਰਾ ਦਿਲ ਕਰਦਾ, ਤੂੰ ਉਹੀ ਆਖ ਬੁਲਾ ਲਿਆ ਕਰ,ਜੇ ਮੈਂ ਨਾ ਬੋਲਾਂ ਤਾਂ ਫੇਰ ਕਹੀਂ…???

ਸੋਣੀ : ਅੱਛਾ ਫੋਜੀਆਂ, ਚੱਲ ‌ਮੇਰੀ ਬਾਂਹ ਛੱਡ ਹੁਣ, ਕੱਲ੍ਹ ਖ਼ੂਹ ਤੇ ਪਾਣੀ ਲੈਣ ਜਾਵਾਂਗੀ ਮੈਂ, ਦੁਪਹਿਰੇ ਕੋਈ ਨਹੀਂ ਹੁੰਦਾ…
ਮੈਂ ਬਾਂਹ ਛੱਡ ਦਿੱਤੀ, ਉਹ ਹੱਸਦੀ ਹੱਸਦੀ ਘਰ ਨੂੰ ਚੱਲੀ ਗਈ, ਜਿੰਨਾਂ ਚਿਰ ਉਸਦਾ ਚੇਹਰਾ ਮੇਰੇ ਤੋਂ ਓਹਲੇ ਨਾਂ ਹੋਇਆ ,ਮੈਂ ਉਹਦੇ ਵੱਲ ਹੀ ਵੇਖਦਾ ਰਿਹਾ,ਤੇ ਉਹ ਵੀ‌ ਬਿੰਦੇ ਬਿੰਦੇ
ਪਿਛਾਂਹ ਮੁੜ ਕੇ ਵੇਖ ਰਹੀ ਸੀ,

ਮੈਂ ਉਸ ਰਾਤ ਬਿਨਾਂ ਰੋਟੀ ਖਾਏ ਹੀ ਸੌਂ ਗਿਆ, ਪਹਿਲਾਂ ਤਾਂ ਅੱਧੀ ਰਾਤ ਤੀਕ ਨੀਂਦ ਹੀ ਨਹੀਂ ਆਈ, ਫੇਰ ਹੋਇਆ ਇੰਝ ਸਵੇਰੇ ਜਾਗ ਹੀ ਨਹੀਂ ਆਈ,ਬਸ ਸਾਰੀ ਰਾਤ ਉਹਦੇ ਨਾਲ ਹੀ ਸੁਪਨੇ ਵੇਖਦਾ ਰਿਹਾ, ਏਦਾਂ ਲੱਗ ਰਿਹਾ ਸੀ, ਪਤਾ ਹੀ ਨਹੀਂ ਸੀ ਕਿ ਇਹ ਰੁੱਤ ਵੀ ਹੁੰਦੀ ਹੈ…ਐਨੀ ਸੁਹਾਵਣੀ, ਉਸ ਦਿਨ ‌ਖੂਹ ਦੇ ਉੱਤੇ ਮਿਲ਼ੇ, ਉਸਤੋਂ ‌ਬਾਅਦ‌ ਹਰਰੋਜ਼ ਹੀ ਕਿਸੇ ਨਾ‌‌ ਕਿਸੇ ਜਗਾਹ ਮਿਲਦੇ, ਦੋਵੇਂ ਇੱਕ ਦੂਜੇ ਦਾ ਹੱਥ ਫੜ੍ਹ ਆਪਣੀ ਅਗਲੀ ਜ਼ਿੰਦਗੀ ਦਾ ਖ਼ਾਬ ਬੁਣਦੇ, ਇੱਕਠੇ ਜਨਮ ,ਮਰਨ ਦੀਆਂ ਸੋਹਾਂ ਖਾਂਦੇ, ਏਦਾਂ ਲੱਗਦਾ ਸੀ,ਜੇ ਸੋਣੀ ਮੇਰੀ ਨਾਂ ਹੋਈ ਮੈਂ ਇਸਦੇ ਬਿਨਾਂ ਮਰ ਜਾਵਾਂਗਾ,ਉਹ ਵੀ ਏਦਾਂ ਹੀ ਆਖਦੀ ਸੀ,ਕਿ ਤੇਰੇ ਬਿਨਾਂ ਜ਼ਿੰਦਗੀ ਜਿਉਣ ਤੋਂ ਪਹਿਲਾਂ ਮੈਂ ਮਰਨਾ ‌ਪਸੰਦ ਕਰਦੀ ਆਂ…

ਅਗਲੇ ਦਿਨ ਸਵੇਰੇ ਹੀ ਜਲਦੀ ਮੈਂ ਵਾਪਿਸ ਜਾਣਾ ਸੀ, ਮੇਰੀ ਛੁੱਟੀ ਖ਼ਤਮ ਹੋ ਚੁੱਕੀ ਸੀ, ਵੀਰਵਾਰ ਦਾ ਦਿਨ ਸੀ, ਉਸਨੇ ਕਿਹਾ ਸੀ ਕਿ ਆਪਾਂ ਸਮਾਧਾਂ ਤੇ ਮਿਲਾਂਗੇ, ਮੈਂ ਉਸਨੂੰ ਦੱਸਿਆ ਕਿ ਮੇਰੀ ਛੁੱਟੀ ਖ਼ਤਮ ਹੋ ਗਈ ਹੈ, ਮੈਨੂੰ ਕੱਲ ਨੂੰ ਜਾਣਾਂ ਪੈਣਾ ਏ, ਕਮਲ਼ੀ ਅੱਖਾਂ ਭਰ ਲੈ ਆਈ,ਤੇ ਗਲਵੱਕੜੀ ਪਾ ਕੇ ਰੋਣ ਲੱਗ ਪਈ,ਦਿਲ ਤਾਂ ਮੇਰਾ ਵੀ ਨਹੀਂ ਸੀ ਕਰ ਰਿਹਾ ਜਾਣ ਦਾ,ਪਰ ਮਜਬੂਰੀ ਜੋ ਹੋਈ, ਮੈਂ ਉਸਨੂੰ ਆਪਣੇ ਬਾਪੂ ਵਾਲਾ ਤਬੀਤ ਲੱਗ ਚੋਂ ਉਤਾਰ ਕੇ ਦਿੱਤਾ ਤੇ ਕਿਹਾ, ਮੈਂ ‌ਹਮੇਸਾਂ ਤੇਰੇ ਕੋਲ ਹੀ ਹਾਂ, ਉਹ ਕਿੰਨਾ ਚਿਰ ਰੋਈ ਗੲੀ, ਉਸਨੇ ਕਿਹਾ ਕਿ ਤੂੰ ਮੇਰੇ ਨਾਲ ਵਾਦਾ ਕਰ ਕੇ ਆਪਾਂ ਅਗਲੀ‌ ਛੁੱਟੀ ਤੇ ਇੱਕ ਦੂਸਰੇ ਨਾਲ ਵਿਆਹ ਕਰਵਾ ਲਵਾਂਗੇ,ਤੇ ਫੇਰ ਮੈਂ ਵੀ ਤੇਰੇ ਨਾਲ ਫੌਜ ਚ ਹੀ ਚਲੀ ਜਾਵਾਂਗੀ, ਮੈਂ ਉਸਨਾਲ ਵਾਦਾ ਕੀਤਾ,ਕਿ ਅਗਲੀ ਛੁੱਟੀ ਮੈਂ ਤੈਨੂੰ ਆਪਣੇ ਨਾਲ ਲੈ ਕੇ ਹੀ ਜਾਵਾਂਗਾ… ਮੈਂ ਵਾਪਿਸ ਫੌਜ ਵਿੱਚ ਚਲਾ ਗਿਆ,ਉਹ ਜਿੰਨੇ ਦਿਨ ਮੇਰੇ ਪਿੰਡ ਰਹੀਂ ਉਹ ਮੇਰਾ ਘਰ‌ ਸੁਵਾਰ ਕੇ ਜਾਂਦੀ ਰਹੀ, ਫੇਰ ਉਹ ਵੀ ਆਪਣੇ ਪਿੰਡ ਚਲੀ ਗਈ, ਉਹ ਨਾਨਕੇ ਘਰ ਹੀ ਰਹਿੰਦੀ ਸੀ, ਉਹਦਾ ਵੀ ਮੇਰੇ ਵਾਂਗ ਕੋਈ ਸਾਕ ਸਬੰਧੀ ਨਹੀਂ ਸੀ,ਉਸਦੀ ਨਾਨੀ ਨੇ ਮੈਨੂੰ ਝੂਠ ਬੋਲਿਆ ਸੀ,ਕਿ ਸੋਣੀ ਦੇ ਮਾਂ ਬਾਪ ਨੇ ਉਸਨੂੰ ਅਗਾਂਹ ਨਹੀਂ ਪੜਾਇਆ, ਸਗੋਂ ਸੋਣੀ ਦੀ ਨਾਨੀ ਨੇ ਹੀ ਉਸਨੂੰ ਪੜਨੋਂ ਹਟਾ ਲਿਆ ਸੀ , ਤੇ ਘਰ ਦੇ ਕੰਮਾਂ ਕਾਰਾਂ ਵਿੱਚ ਲਗਾ ਦਿੱਤਾ ਸੀ,ਉਸਦੀ ਨਾਨੀ ਉਸ ਤੇ ਸਾਰਾ ਦਿਨ ਬੜਾ ਰੋਹਬ ਮਾਰਦੀ ਤੇ ਉਸਤੋਂ ਸਾਰੇ ਕੰਮ ਕਰਾਉਂਦੀ ਸੀ, ਮੈਨੂੰ ਏਵੇਂ ਸੀ, ਅਸੀਂ ਦੋਵੇਂ ਆਪਣੀ ਨਵੀਂ ‌ਜਿੰਦਗੀ ਵਿਚ ਵਧੀਆ ਖੁਸ਼ ਰਹਾਂਗੇ, ਪਰ ਹੋਇਆ ਉਹ ਜੋ ਸੋਚਿਆ ਵੀ ਨਹੀਂ ਸੀ।

ਮੇਰਾ ਫੌਜ ਵਿੱਚ ਭੋਰਾ ਦਿਲ ਨਾ ਲੱਗਿਆ, ਮੈਨੂੰ ਸਾਰਾ ਦਿਨ ਸੋਣੀ ਦੀ ਹੀ ਯਾਦ ਸਤਾਉਂਦੀ ਰਹਿੰਦੀ, ਮੈਂ ਸੋਣੀ ਨੂੰ ਕੲੀ ਚਿੱਠੀਆਂ ਵੀ ਲਿਖੀਆਂ,ਤੇ ਉਹਨੇ ਵੀ ਮੈਨੂੰ ਕੲੀ ਚਿੱਠੀਆਂ ਲਿਖੀਆਂ, ਇਸੇ ਤਰ੍ਹਾਂ ਕਰਦੇ ਕਰਾਉਂਦੇ ਅੱਠ ਮਹੀਨੇ ਲੰਘ ਗਏ, ਮੈਨੂੰ ਛੁੱਟੀ ਛੇ‌ ਮਹੀਨਿਆਂ ਬਾਅਦ ਹੀ ਮਿਲ ਜਾਂਦੀ ਸੀ, ਪਰ ਏਸ ਵਾਰ ਵਧਾ ਕੇ ਇੱਕ ਸਾਲ ਬਾਅਦ ਕਰ ਦਿੱਤੀ ਗਈ, ਕਹਿੰਦੇ ਹੁੰਦੇ ਨੇ, ਆਸ਼ਕਾਂ ਦਾ ਰੱਬ ਵੀ‌ ਵੈਰੀ ਹੁੰਦਾ…. ਬਾਕੀ ਕਿਵੇਂ ਮਰਜ਼ੀ ਮੰਨ ਲਵੋ,….ਤੇਰਾ ਭਾਣਾ ਮੀਠਾ ਲਾਗੇ….,
ਮੈਂ ‌ਸੋਣੀ ਨੂੰ ਚਿੱਠੀ ਲਿਖੀ ਉਸਨੇ ਕੋਈ ਜਵਾਬ ਨਾ ਦਿੱਤਾ, ਮੈਂ ਹੋਰ ਵੀ ਕਈ ਚਿੱਠੀਆਂ ਲਿਖੀਆਂ,ਪਰ ਉਸਨੇ ਕੋਈ ਜਵਾਬ ਨਾ ਦਿੱਤਾ, ਅਖੀਰ ਮੇਰੇ ਤੋਂ ਰਹਾ ਨਾ ਗਿਆ, ਮੈਂ ‌ਫੌਜ ਚੋਂ ਅਸਤੀਫਾ ਦੇ‌ ਪਿੰਡ ਆ ਗਿਆ, ਮੈਂ ਕੁੱਕੜ ਜ਼ੈਲਦਾਰ ਦੀ ਨਿੱਕੇ ਮੁੰਡੇ ਤੋਂ ਗੱਲਬਾਤਾਂ ਦੌਰਾਨ ਪੁੱਛਿਆ ਕਿ ਕੲੀ ਮਹੀਨਿਆਂ ਬਾਅਦ ਇੱਕ ਕੁੜੀ ਆਈ ਸੀ ਤੁਹਾਡੇ ਰਿਸ਼ਤੇਦਾਰੀ ‌ਚੋਂ‌ ਹੁਣ ਨਹੀਂ ਆਈ ਕਦੇ ਵੇਖਿਆ ਹੀ ਨਹੀਂ… ਉਏ ਫੋਜੀਆਂ…ਉਹ ਤੇਜ਼ ਜੀ…ਉਹ ਤਾਂ ਦੋ ਮਹੀਨੇ ਪਹਿਲਾਂ ਵਿਆਹ ਦਿੱਤੀ… ਕਹਿੰਦੇ ਸ਼ਹਿਰ ਚ ਵਿਆਹੀ ਆ… ਉਹ ਵੀ ਪੁਲਿਸ ਵਾਲੇ ਨਾਲ…,

ਮੇਰਾ ਦਿਲ ਸੱਚੀਂ ਮੁੱਚੀਂ ਚੂਰ ਚੂਰ ਹੋ ਗਿਆ, ਮੇਰੇ ਅੰਦਰ ਐਨੀਆਂ ਚੀਸਾਂ ਉੱਠ ਰਹੀਆਂ ਸੀ, ਜਿੰਨੀਆਂ ਬਿੱਛੂ ਦੇ ਡੰਗ ਨਾਲ ਉੱਠਦੀਆਂ ਨੇ, ਮੈਂ ਸਾਰੀ ਰਾਤ ਉਸਦੀਆਂ ਗੱਲਾਂ ਨੂੰ ਯਾਦ ਕਰ ਕਰ ਰੋਂਦਾ ਰਿਹਾ, ਮੈਨੂੰ ‌ਮੇਰੀ ਸਾਰੀ ਜ਼ਿੰਦਗੀ ਤਬਾਹ ਹੋ ਗਈ ਲੱਗੀ, ਮੈਂ ਉਸਦੇ ਪਿੰਡ ਜਾ‌ ਪਤਾ ਕੀਤਾ,ਉਹ ਗੱਲ ਸਾਰੀ ਹੀ ਸੱਚ ਨਿਕਲੀ … ਮੇਰੇ ਦੁੱਖ ਦਾ ਕੋਈ ਟਿਕਾਣਾ ਨਾ ਰਿਹਾ… ਅਖੀਰ ਦੋ ਤਿੰਨ ਮਹੀਨੇ ਵਿਚ ਮੈਂ ਉਹ ਸਾਰਾ ਪੈਸਾ ਖ਼ਰਾਬ ਕਰ ਦਿੱਤਾ,ਜੋ ਵੀ ਫੌਜ ਵਿਚੋਂ ਕਮਾਇਆ ਸੀ ਤੇ ਮੇਰੀ ਤੇ ਸੋਹਣੀ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸਾਂਭਿਆ ਸੀ।

ਅਖੀਰ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀਂ ਚਾਹੀ, ਮੈਂ ‌ਪੜਨ ਵਿਚ ਵਧੀਆ ਸੀ,ਜਿਸ ਕਾਰਨ ਰੱਬ ਦੀ‌ ਮੇਹਰ ਸਕਦਾ, ਮੈਨੂੰ ਦੁਬਾਰੇ ਸੀ.ਬੀ.ਆਈ ਡੀਪਾਰਟਮੈਂਟ ਵਿਚ ਨੌਕਰੀ ਮਿਲ ਗਈ, ਮੈਂ ਲਗਾਤਾਰ ਦੋ ਸਾਲ ਦਿੱਲੀ ਨੌਕਰੀ ਕਰੀਂ,ਦੋ ਸਾਲ ਬਾਅਦ ਮੇਰੀ ਡਿਊਟੀ ਪੰਜਾਬ ਦੇ ਕਿਸੇ ਨਰਕ ਭਰੇ ਸ਼ਹਿਰ ਵਿਚ ਲੱਗੀ,ਜਿਥੇ ਸਭ ਤੋਂ ਵੱਧ ਨਸ਼ੇ ਦਾ‌ ਵਾਪਾਰ ਹੁੰਦਾ ਸੀ ਤੇ‌ ਉੱਥੇ ਹੀ ਤਿੰਨ ਕੁੜੀਆਂ ਦੇ ਗੁੰਮਸ਼ੁਦਾ ਦੇ ਕੇਸ ਸੀ,ਜੋ ਛੇ ਮਹੀਨਿਆਂ ਤੋਂ ਅਚਾਨਕ ਗੁੰਮ ਸੀ, ਜਿਹਨਾਂ ਦਾ ਕੋਈ ਸੁਰਾਖ ਤੱਕ ਵੀ ਨਹੀਂ ਸੀ ਲੱਭਿਆ,ਪਤਾ ਨਹੀਂ ਉਸ ਸ਼ਹਿਰ ਦੀ ਪੁਲਿਸ ਨੇ ਜਾਣ ਬੁੱਝ ਕੇ ਨਹੀਂ ਸੀ ਲੱਭਿਆ ਕੇ, ਜਾਂ ਸੱਚਮੁੱਚ ਹੀ ਨਹੀਂ ਸੀ ਲੱਭੀਆਂ ਉਹ…

ਮੈਂਨੂੰ ਇਸ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ, ਤੇ ਕਿਹਾ ਗਿਆ ਕਿ ਜੋ ਸਹੀ ਲੱਗੇ ਤੈਨੂੰ ਉਹ ਕਰਨ ਦਾ ਹੁਕਮ ਹੈ,ਪਰ ਇਸ ਸ਼ਹਿਰ ਚੋਂ ਨਸ਼ੇ ਦਾ‌ ਨਿਸ਼ਾਨ ਨਹੀਂ ਰਹਿਣਾਂ ਚਾਹੀਦਾ ਤੇ ਉਹਨਾਂ ਗੁੰਮਸ਼ੁਦਾ ਕੁੜੀਆਂ ਦਾ ਹਰ ਹਾਲਤ ‌ਪਤਾ ਕੀਤਾ ਜਾਵੇ ਤੇ ਉੱਥੋਂ ਦੀ ਪੁਲਿਸ ਤੇਰਾ‌ ਪੂਰਾ ਸਾਥ ਦੇਵੇਗੀ, ਮੈਂ ‌ਉਸ ਸ਼ਹਿਰ ਵਿਚ ਆਪਣੀ ਟੀਮ ਸਮੇਤ ਇਕ ‌ਘਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ, ਦੂਸਰੇ ਤੀਸਰੇ ਦਿਨ ਹੀ ਸਾਡੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਮੈਂ ਪੁਲਿਸ ਸਟੇਸ਼ਨ ਜਾਂ ਉੱਥੋਂ ਦੇ ਇੰਸਪੈਕਟਰ ਨਾਲ ਰੂਬਰੂ ਹੋਇਆ , ਜੋ ਵੇਖਣ ਵਿਚ ਹੀ‌ ਮੈਨੂੰ ਦੋ ਨੰਬਰ ਦਾ ਬੰਦਾ ਲੱਗਿਆ ,ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਨਸ਼ਿਆਂ ਦੀ ਪਹੁੰਚ ਨੂੰ ‌ਨਸੇੜੀਆਂ ਤੀਕ ਪਹਿਚਾਉਣ ਲਈ ਪੁਲਿਸ ਦਾ ਸਭ‌ ਤੋਂ ਵੱਡਾ ਹੱਥ‌ ਹੈ, ਮੈਨੂੰ ਕੁਝ ਦਿਨ ਬਾਅਦ ਹੀ ਰਿਸ਼ਵਤ ਮਿਲਣੀ ਸ਼ੁਰੂ ਹੋ ਗੲੀ,ਪਰ ਮੇਰੀ ਜਿੰਦਗੀ ਵਿੱਚ ਪੈਸੇ ਦੀ ਪਹਿਲਾਂ ਹੀ ਕਮੀਂ ਨਹੀਂ ਸੀ… ਇੱਕ ਦਿਨ ਮੈਨੂੰ ਇੰਸਪੈਕਟਰ ਨੇ ਆਪਣੇ ਘਰ‌ ਬੁਲਾਇਆ ਤੇ ਕਿਹਾ ਕਿ ਮੈਂ ਜ਼ਰੂਰੀ ਗੱਲ ਬਾਤ ਕਰਨੀਂ ਹੈ ਕੋਈ…,

ਜਦੋਂ ਮੈਂ ਘਰ ਪਹੁੰਚਾ ਤਾਂ ਵੇਖਿਆ ਪੁਲਿਸ ਸਟੇਸ਼ਨ ਤੋਂ ਜ਼ਿਆਦਾ ਪੁਲਿਸੀਏ ਉਸਦੇ ਘਰ ਦੇ ਬਾਹਰ ਸੀ,ਘਰਦੇ ਵਿਹੜੇ ਵਿਚ ਉਥੋਂ ਦੇ ਮੰਤਰੀ,ਐੱਮ. ਐੱਲ. ਏ,ਹੋਰ ਜਿੰਨੇ ਵੀ ਸਿਆਸਤੀ ਲੋਕ ਹੁੰਦੇ ਨੇ ਸਾਰੇ ਹੀ ਵਜੂਦ ਸੀ, ਮੈਂ ‌ਇੱਕ ਉਥੇ ਵਚਾਲੇ ਹੀ ਖ਼ਾਲੀ ਕੁਰਸੀ ਪੲੀ ਸੀ, ਉੱਥੇ ਜਾ ਬੈਠ ਗਿਆ, ਇੰਸਪੈਕਟਰ ਨੇ ਸਾਰਿਆਂ ਬਾਰੇ ਦੱਸਿਆ ਕਿ ਇਹ ਕੌਣ ਹੈ,ਇਹ ਕੌਣ ਹੈ, ਉਸਨੇ ਮੈਨੂੰ ਕਿਹਾ ਕਿ ਮੈਨੂੰ ਜਿੰਨੇ ਪੈਸੇ ਚਾਹੀਦੇ ਨੇ, ਉਹ ਦੱਸ ਦੇਵੇ , ਉਸਨੂੰ ਦੇ ਦਿੱਤੇ ਜਾਣਗੇ,ਪਰ ਉਹ ਇਸ ਸ਼ਹਿਰ ਵਿੱਚੋਂ ਚਲਾ ਜਾਏ, ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰੇ ਅੰਦਰ ਡਰ ਨਾਂ ਦੀ ਕੋਈ ਚੀਜ਼ ਨਹੀਂ ਹੈ…ਪਤਾ ਕਿਉਂ… ਕਿਉਂਕਿ… ਮੈਂ ਪਹਿਲਾਂ ਹੀ ਮਰਿਆਂ ਹੋਇਆਂ ਆਂ…ਉਹ ਸਾਰੇ ਮੇਰੇ ਮੂੰਹ ਵੱਲ ਵੇਖ ਰਹੇ ਸੀ… ਮੈਂ ਉਹਨਾਂ ਨੂੰ ਕਿਹਾ … ਤੁਹਾਨੂੰ ਇੱਕ ਕਹਾਣੀ ਸੁਣਾਵਾਂ… ਇੰਸਪੈਕਟਰ ਬੋਲਿਆ… ਕਿਉਂ… ਆਖ਼ਰੀ ਖਵਾਇਸ਼ ਹੈ,… ਮੈਂ ਕਿਹਾ… ਜਿਵੇਂ ਸਹੀ ਲੱਗੇ ਉਵੇਂ…ਸਮਝ ਲਵੋ….,

ਇੱਕ ਹੱਸਦਾ ਵੱਸਦਾ ਪਰਿਵਾਰ ਸੀ, ਇੱਕ ਕਿਸਾਨ ਦਾ,ਉਸਦੇ ਦੋ ਪੁੱਤਰ ਸੀ,ਦੋ ਲੜਕੀਆਂ ਸੀ, ਤੇ ਕਿਸਾਨ ਦੇ ਆਪਣੇ ਮਾਂ ਪਿਓ ਸੀ, ਵਧੀਆਂ ਖੁਸ਼ ਸੀ ਉਹ, ਕਿਉਂਕਿ ਉਹ ਕੁਝ ਪੈਲੀ ਠੇਕੇ ਤੇ ਲੈਂਦਾ ਤੇ ਵਧੀਆ ਫ਼ਸਲ ਹੁੰਦੀ ਤੇ ਵਧੀਆ ਕਮਾਈ ਹੁੰਦੀ ਤੇ ਆਪਣੇ ਘਰ‌ ਦਾ ਖਰਚ ਵਧੀਆ ਚੱਲਦਾ…, ਹੌਲ਼ੀ ਹੌਲ਼ੀ ਕਿਸਾਨ ਨੇ ਤਰੱਕੀ ਕਰ ਲਈ, ਉਸਨੇ ਕੁਝ ਪੈਲੀ ਖੁਦ ਖਰੀਦ ਲਈ…ਪਰ ਉਸ ਪਿੰਡ ਦੇ ਜਗੀਰਦਾਰ ਤੋਂ ਉਸਦੀ ਤਰੱਕੀ ਜ਼ਰੀ ਨਾ ਗਈ, ਉਸਨੇ ਕਿਸਾਨ ਦੀ ਸਾਰੀ ਫਸਲ ਖ਼ਰਾਬ ਕਰ ਦਿੱਤੀ, ਕਿਸਾਨ ਕੁਝ ਨਾ ਬੋਲਿਆ, ਸਗੋਂ ਚੁੱਪ ਰਿਹਾ,ਉਸ ਨੇ ਫੇਰ ਜਦੋਂ ‌ਫਸਲ ਪੱਕਣ ਤੇ ਆਈ ਖ਼ਰਾਬ ਕਰ ਦਿੱਤੀ, ਅਖੀਰ ਕਿਸਾਨ ਨੇ ਪੈਲੀ ਹੀ ਵੇਚ ਦਿੱਤੀ ਤੇ‌ ਕੁਝ ਮੱਝਾਂ ਪਾਲ‌ ਲੲੀਆਂ,ਤੇ ਉਹ ਉਹਨਾਂ ਦਾ‌ ਦੁੱਧ ਵੇਚ ਗੁਜ਼ਾਰਾ ਕਰਦਾ,ਉਹ ਵਧੀਆ ਪੈਸੇ ਵੀ ਵਚਾ ਲੈਂਦਾ, ਇੱਕ ਦਿਨ ਕੀ ਹੋਇਆ ਜਗੀਰਦਾਰ ਤੋਂ ਇਹ ਵੀ ਨਾ ਵੇਖਿਆ ਗਿਆ, ਉਸਨੇ ਕਿਸਾਨ ਦੇ ਸਾਰੇ ਪਸ਼ੂਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ, ਜਿੱਥੇ ਸਾਰਾ ਟੱਬਰ ਫ਼ਿਕਰ ਕਰ ਰਿਹਾ ਸੀ, ਕਿਸਾਨ ਨੇ ਸਾਰੇ ਟੱਬਰ ਨੂੰ ਹੋਂਸਲਾ ਦਿੱਤਾ ਕਿ ਕੁਝ ਨਹੀਂ ਹੁੰਦਾ ਕੱਲ ਸਵੇਰ ਤੀਕ‌ ਸਭ‌ ਕੁਝ ਸਹੀ ਹੋ ਜਾਵੇਗਾ, ਕਿਸਾਨ ਨੇ ਸਗੋਂ ‌ਖੀਰ ਬਣਾ ਲਈ ਤੇ ਖੀਰ ਵਿਚ ਜ਼ਹਿਰ ਮਿਲਾ ਦਿੱਤਾ, ਸਾਰਿਆਂ ਨੇ ਖੀਰ ਖਾਈ ਤੇ ਸਾਰੇ ਮਰ‌ ਗੲੇ,ਪਰ ਬਦਕਿਸਮਤੀ ਨਾਲ ਕਿਸਾਨ ਦਾ ਇਕ ਪੁੱਤਰ ਬਚ ਗਿਆ…ਪਤਾ ਹੁਣ ਉਹ ਕਿਸਾਨ ਦਾ ਪੁੱਤ ਕਿੱਥੇ ਆ… ਇੰਸਪੈਕਟਰ ਹੱਸ ਕੇ ਬੋਲਿਆ…ਉਹ ਵੀ ਮਰ‌‌ ਗਿਆ ਹੋਣਾ… ਨਹੀਂ ਉਹ ਮੈਂ ਹਾਂ… ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ…

ਮੈਂ ਕੁਰਸੀ ਤੋਂ ‌ਖੜਾ ਹੋ ਤੁਰਨ ਹੀ ਲੱਗਾ ਸੀ ਕਿ ਵੇਖ ਕੇ ਹੈਰਾਨ ਰਹਿ ਗਿਆ, ਸਾਹਮਣੇ ਸੋਣੀ ਘਰ ਵਿਚ ਆ ਰਹੀ ਸੀ, ਮੈਨੂੰ ਕੁਝ ਸਮਝ ਨਹੀਂ ਲੱਗਿਆ, ਮੈਂ ਉੱਥੋਂ ਚਲਾ ਆਇਆ, ਮੈਨੂੰ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਏਥੋਂ ਜੋ ਕੁੜੀਆਂ ਗੁੰਮਸ਼ੁਦਾ ਨੇ ਉਹਨਾਂ ਨੂੰ ਪੁਲਿਸ ਹੀ ਚੁੱਕ ਕੇ ਲੈ ਕੇ ਗੲੀ ਸੀ,ਪਰ ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ, ਮੈਂ ਇੱਕ ਦਿਨ ਬਾਜ਼ਾਰ ਵਿਚ ਜਾ ਰਿਹਾ ਸੀ, ਉੱਧਰੋਂ ਹੀ ਸੋਣੀ ਆ ਰਹੀ ਸੀ,ਉਸ ਨਾਲ ਪੁਲਿਸ ਵਾਲੇ ਵੀ ਸਨ, ਉਸਨੇ ਉਹਨਾਂ ਪੁਲਿਸ ਵਾਲਿਆਂ ਨੂੰ ਕੁਝ ਕਿਹਾ ਤੇ ਮੈਨੂੰ ਇਸ਼ਾਰਾ ਕਰਿਆਂ‌ ਕਿ ਮੈਂ ਉਹਦੇ ਮਗਰ ਆਵਾਂ,ਉਹ ਕਿਸੇ ਭੀੜੀ ਜਿਹੀ ਵੀਹੀ ਵਿਚ ਚਲੀ ਗਈ, ਉਸਦੀਆਂ ਅੱਖਾਂ ਵਿਚੋਂ ਹੰਝੂ ਡੁੱਲ ਰਹੇ ਸੀ,ਜੋ ਮੈਨੂੰ ਉਹਦੇ ਕੋਲ ਜਾਦੇ ਸਾਰ ਹੋਰ ਤੇਜ਼ ਉਹ ਗੲੇ…
ਸੋਣੀ : ਤੂੰ ਏਥੇ ਕੀ ਕਰਨ ਆਇਆ…???
ਮੈਂ : ਤੂੰ ਉਹ ਇੰਸਪੈਕਟਰ , ਕਿ ਘਰ ਕੀ ਕਰਨ ਗੲੀ ਸੀ।
ਸੋਣੀ : ਤੈਨੂੰ ਕੀ ਫ਼ਿਕਰ ਆ…
ਮੈਂ : ਮੈਨੂੰ ਇਹ ਗੱਲ ਦੱਸ, ਤੂੰ ਉੱਥੇ ਕਰਨ ਕੀ ਗੲੀ ਸੀ…
ਸੋਣੀ : ਉਹ ਮੇਰਾ ਘਰ ਹੈ…
ਮੈਂ : ਤੂੰ ਉਹਦੇ ਨਾਲ ਵਿਆਹ ਕਰਵਾ ਲਿਆ…
ਸੋਣੀ : ਨਹੀਂ ,ਕਰ ਦਿੱਤਾ
ਮੈਂ : ਮੈਂ ਫੌਜ ਛੱਡ ਕੇ ਆ ਗਿਆ ਸੀ…
ਸੋਣੀ : ਫੇਰ ਏਥੇ ਕੀ ਕਰਦਾ….
ਮੈਂ : ਸਾਰੀ ਗੱਲ ਦੱਸੀ…
ਸੋਣੀ : ਮੈਂ ਬਣਾਂਗੀ… ਗਵਾਹ,ਪਰ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ
ਮੈਂ : ਪਤਾ ਪਹਿਲਾਂ ਵੀ ਨਹੀਂ ਸੀ….

ਇਹ ਗੱਲ ਇੱਕ ਪੁਲਿਸੀਏ ਨੇ ਸੁਣ ਲਈ,ਸੋਣੀ ਨੂੰ ਇੰਸਪੈਕਟਰ ਨੇ ਬਹੁਤ ਕੁੱਟਿਆ,ਪਰ ਉਹ ਕਿਵੇਂ ਨਾ ਕਿਵੇਂ ਬੱਚ ਨਿਕਲੀ ਤੇ ਮੇਰੇ ਕੋਲ ਪਹੁੰਚ ਗੲੀ, ਉਸਤੋਂ ਬਾਅਦ ਸੋਣੀ ਨੇ ਅਦਾਲਤ ਵਿੱਚ ਇੰਸਪੈਕਟਰ ਦਾ ਤੇ ਉਸਦੇ ਸਾਥ ਦੇਣ ਵਾਲਿਆਂ ਦਾ ਪਰਦਾ ਚੁੱਕ ਦਿੱਤਾ,ਤੇ ਅਦਾਲਤ ਨੇ ਉਹਨਾਂ ਨੂੰ ਉਮਰ ਭਰ ਦੀ ਸਜ਼ਾ ਸੁਣਾ ਦਿੱਤੀ..

ਮੈਂ ਤੇ ਸੋਣੀ ਦੁਬਾਰਾ ਇੱਕਠੇ ਹੋ ਗਏ, ਅਸੀਂ ਇੱਕ ਦੂਸਰੇ ਨਾਲ ਵਿਆਹ ਕਰਵਾ ਲਿਆ , ਅਸੀਂ ਜੋ ਜ਼ਿੰਦਗੀ ਇੱਕਠਿਆਂ ਜਿਉਂਣ ਦੀ ਸੋਚੀ ਸੀ, ਹੁਣ ਉਹੀ ਜ਼ਿੰਦਗੀ ਜਿਓਂ ਰਹੇ ਹਾਂ, ਤੇ ਸੋਣੀ ਹੁਣ ਵੀ ਏਹੀ ਗੱਲ ਕਹਿੰਦੀ ਹੁੰਦੀ ਏ …. ਫੋਜੀਆ ਜੇ ਮੈਨੂੰ ਮੇਰੀ ਕਿਸਮਤ ਅਗਲੇ ਜਨਮ ਵਿੱਚ ਖੁਦ ਲਿਖਣ ਨੂੰ ਮਿਲ਼ੀ ਤਾਂ, ਮੈਂ ਸਭ ਤੋਂ ਪਹਿਲਾਂ ਤੈਨੂੰ ਲਿਖਾਂਗੀ

ਪਿਆਰ ਤਾਂ ਰੂਹਾਂ ਦੀ ਭੁੱਖ ਹੈ,
ਇਹਦੇ ਸਾਹਮਣੇ ਭਲਾਂ ਕੀ,
ਸੁੱਖ ਤੇ ਭਲਾਂ ਕੀ ਦੁੱਖ ਹੈ..

ਇਹ ਤਾਂ ਬਾਬਿਆਂ ਦੀ ਬਾਣੀ ਚੋਂ
ਮਹਿਬੂਬ ਦਾ ਨਾਮ ਸੁਣ ਲੈਂਦਾ ਏ
ਜੋ ਲੱਖਾਂ ਤੇ ਕਰੋੜਾਂ ਹੀ ਚਿਹਰਿਆਂ ਚੋਂ
ਸਭ ਛੱਡ ਇੱਕ ਚੁਣ ਲੈਂਦਾਂ ਹੈ

***

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

...
...

ਅੱਜ ਤੋ ਕੁੱਝ ਸਮੇ ਪਹਿਲਾ ਦੀ ਲੱਗ ਸੀ ਤੇ ਮੇ indian army ਦੀ ਤਿਆਰੀ ਕਰਦਾ ਸੀ ਤੇ ਮੈਨੂੰ indian armmy ਦੇ ਵਿੱਚ ਫੋਜੀ ਬਣਨ ਦਾ ਬਹੁਤ ਸੋਕ ਸੀ ਤੇ ਮੈ ਜਦੋ ਪਹਿਲੀ ਵਾਰ indian armmy ਦੀ ਟਰਾਇਲ ਦੇਣ ਗਿਆ ਤੇ ਮੈ ਰੇਸ ਦੇ ਵਿੱਚੋਂ ਰਿਹ ਗਿਆ ਤੇ ਮੇਰਾ ਮੰਨ ਟੁੱਟ ਗਿਆ ਪਰ ਮੈ ਹਿੱਮਤ ਨਹੀ ਛੱਡੀ ਤੇ ਉਸ ਤੋ ਵਾਦ ਮੈ ਪਰੈਕਟਿਸ ਡੱਬਲ ਕਰਨੀ ਸੁਰੂ ਕਰ ਦਿੱਤੀ ਤੇ ਮੇ ਰੋੜ ਤੇ ਭੱਜ ਦਾ ਸੀ ਤੇ ਮੇ ਦਿਨ ਰਾਤ ਇੱਕ ਕਰ ਦਿੱਤਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਹੁਣ ਇੱਕ ਚੀਜ ਘੁੰਮ ਦੀ ਸੀ ਕੀ ਮੈਨੇ indian army ਜੁਆਇਨ ਕਰਨੀ ਹੈ ਤੇ ਜਿਸ ਰੋੜ ਉੱਪਰ ਮੈ ਭੱਜ ਦਾ ਸੀ ਤੇ ਉੱਥੇ ਇੱਕ ਕੁੜੀ ਆਪਦੇ ਡੈਡ ਨਾਲ ਭੱਜਣ ਲਈ ਆਉਦੀ ਸੀ ਤੇ ਉਹੋ ਬਹੁਤ ਖੂਬਸੂਰਤ ਸੀ ਪਰ ਮੈ ਉਸ ਕਣੀ ਕਦੇ ਨਿਗਾ ਨਹੀ ਮਾਰੀ ਤੇ ਮੈ ਆਪਦੀ ਪਰੈਕਟਿਸ ਕਰਨੀ ਬਹੁਤ ਜਿਆਦਾ ਧਿਆਨ ਦਿੰਦਾ ਸੀ ਤੇ ਕੁੱਝ ਸਮੇ ਬਾਅਦ ਉਸ ਦੇ ਡੈਡੀ ਨੇ ਮੈਨੂੰ ਆਪਦੇ ਲਵੇ ਬੁਲਾਇਆ ਤੇ ਮੈਨੂੰ ਕਹਿਣ ਲੱਗਾ ਵੀ ਤੂੰ ਪਰੈਕਟਿਸ ਬਹੁਤ ਵਧਿਆ ਕਰਦਾ ਹੈ ਤੇ ਮੇਰੀ ਇੱਕ ਤੈਨੂੰ ਰਕਵੈਸਟ ਹੈ ਕੀ ਤੂੰ ਆਪਣੇ ਨਾਲ ਮੇਰੀ ਕੁੜੀ ਨੂੰ ਵੀ ਪਰੈਕਟਿਸ ਕਰਵਾ ਦਿਆ ਕਰ ਤੇ ਮੈ ਉੱਹਨਾ ਨੂੰ ਜਵਾਬ ਦੇ ਦਿੱਤਾ ਤੇ ਮੈ ਕਿਹਾ ਵੀ ਜੇ ਮੈ ਇਹਨਾ ਨੂੰ ਪਰੈਕਟਿਸ ਕਰਵਾ ਗਾ ਤੇ ਮੇਰੀ ਪਰੈਕਟਿਸ ਦੇ ਵਿੱਚ ਫਰਕ ਪਵੇਗਾ ਤੇ ਮੈ ਇੰਨੀ ਗੱਲ ਆਖਕੇ ਚੱਲਾ ਗਿਆ ਤੇ ਕੁੱਝ ਦਿਨਾ ਵਾਦ ਉਸ ਦੇ ਪਿਤਾ ਨੇ ਮੈਨੂੰ ਫੇਰ ਖੜਾ ਲਿਆ ਤੇ ਆਖਿਆ ਵੀ ਮੇਰੀ ਤਬੀਅਤ ਖਰਾਬ ਰਹਿੰਦੀ ਹੈ ਤੇ ਤੂੰ ਇਸ ਨੂੰ ਪਰੈਕਟਿਸ ਲਵਾ ਦਿਆ ਕਰ ਤੇ ਮੈ ਫੇਰ ਉੱਹਨਾ ਨੂੰ ਹਾ ਕਰ ਦਿੱਤੀ ਤੇ ਮੈ ਉਸ ਨੂੰ ਆਪਦੇ ਨਾਲ ਪਰੈਕਟਿਸ ਲਵਾਉਣ ਲੱਗ ਪਿਆ ਤੇ ਹਰ ਰੋਜ ਰਾਹ ਦੇ ਵਿੱਚ ਇਕ ਸੰਤਰੇ ਦਾ ਬਾਗ ਜਿਸ ਦੇ ਬਾਹਰ ਇੱਕ ਜੂਸ ਵਾਲਾ ਰੇੜੀ ਲਾਉਦਾ ਸੀ ਤੇ ਮੈ ਹਰ ਰੋਜ ਉਸ ਤੋ ਇੱਕ ਜੱਗ ਜੂਸ ਦਾ ਪੀਂਦਾ ਸੀ ਤੇ ਉਸ ਦਿਨ ਮੈ ਉਸ ਨੂੰ ਵੀ ਜੂਸ ਬਾਰੇ ਪੁੱਛਿਆ ਪਰ ਉਹੋ ਕਹਿਦੀ ਕੀ ਮੈ ਤਾ ਪੂਰੀਆ ਖਾਣੀਆ ਨੇ ਤੇ ਮੈ ਉਸ ਨੂੰ ਕਿਹਾ ਕੀ ਜੇਕਰ ਤੂੰ ਤਲਿਆ ਹੋਇਆ ਖਾਵੇ ਗੀ ਤਾ ਤੇਰਾ ਭਾਰ ਨਹੀ ਘਟਣਾ ਤੇ ਉਹੋ ਮੇਰੀ ਹਰ ਗੱਲ ਨੂੰ ਬਹੁਤ ਜਿਆਦਾ ਸੀਰੀਅਸ ਲੈਦੀ ਸੀ ਤੇ ਹਰ ਰੋਜ ਉੱਹੋ ਮੇਰੇ ਨਾਲ ਪਰੈਕਟਿਸ ਲਾਉਦੀ ਸੀ ਤੇ ਉਹੋ ਜਦੋ ਥੱਕ ਜਾਦੀ ਤਾ ਉੱਹੋ ਬੈਠ ਜਾਦੀ ਸੀ ਤੇ ਉਹੋ ਹਰ ਰੋਜ ਮੇਰੇ ਲਈ ਜੂਸ ਦਾ ਜੱਗ ਭਰਾ ਕੇ ਰੱਖਦੀ ਸੀ ਤੇ ਨਲੇ ਆਪ ਪੀਦੀ ਸੀ ਨਲੇ ਮੈਨੂੰ ਪਿਆਉਦੀ ਸੀ ਤੇ ਉਹੋ ਮੈਨੂੰ ਜੂਸ ਦੇ ਪੈਸੇ ਨਹੀ ਸੀ ਦੇਣ ਦਿੰਦੀ ਤੇ ਮੈ ਉਸ ਨੂੰ ਆਖਿਆ ਕੀ ਮੈ ਇੱਦਾ ਜੂਸ ਨਹੀ ਪੀਣਾ ਇੱਕ ਦਿਨ ਤੇਰੇ ਪੈਸਿਆ ਦਾ ਤੇ ਇੱਕ ਦਿਨ ਮੇਰੇ ਪੈਸਿਆ ਦਾ ਜੂਸ ਪਿਆ ਕਰਾਗੇ ਤੇ ਉਹੋ ਮੰਨ ਗਈ ਤੇ ਮੈ ਹਰ ਰੋਜ ਉਸ ਨੂੰ ਪਰੈਕਟਿਸ ਲਵਾਉਦਾ ਸੀ ਤੇ ਉਸ ਦੇ ਚਿਹਰੇ ਤੇ ਇੱਕ ਵੱਖਰੀ ਹੀ ਸਮਾਇਲ ਰਹਿੰਦੀ ਸੀ ਜਿਸ ਦੇ ਦੇਖਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਸੀ ਤੇ ਇੱਦਾ ਹੀ ਪਰੈਕਟਿਸ ਨੂੰ ਦੋ ਮਹੀਨੇ ਹੋ ਗਏ ਤੇ ਜਿਸ ਦਾ ਭਾਰ 70 ਕਿਲੋ ਸੀ ਉਸ ਦਾ ਭਾਰ ਹੁਣ 55 ਕਿਲੋ ਰਹਿ ਗਿਆ ਸੀ ਤੇ ਉਹੋ ਉਸ ਤੋ ਵੀ ਵੱਧ ਖੂਬਸੂਰਤ ਹੋ ਗਈ ਸੀ ਤੇ ਇਕ ਦਿਨ ਉਸ ਨੇ ਮੈਨੂੰ ਆਖਿਆ ਵੀ ਮੇਰੇ ਘਰ ਵਾਲੇ ਮੇਰੇ ਲਈ ਰਿਸਤਾ ਦੇਖ ਰਹੇ ਹਨ ਪਰ ਮੈ ਤੈਨੂੰ ਪਸੰਦ ਕਰਦੀ ਹਾ ਤੇ ਮੈ ਕਿਹਾ ਮੈ ਤੇਰੇ ਵਾਰੇ ਇੱਦਾ ਦਾ ਕੁੱਝ ਨਹੀ ਸੋਚ ਦਾ ਤੈ ਮੇ indian armmy ਜੁਆਇਨ ਕਰਨੀ ਹੈ ਤੇ ਮੈ ਤੈਨੂੰ ਸਿਰਫ ਇੱਕ ਦੋਸਤ ਦੀ ਤਰਾ ਹੀ ਦੇਖਦਾ ਹਾ ਤੇ ਉਸ ਨੇ ਮੇਰੀ ਗੱਲ ਦਾ ਬੁਰਾ ਨਹੀ ਮੰਨਿਆ ਤੇ ਇੱਕ ਹਫਤੇ ਬਾਅਦ ਉਸਦਾ ਮੰਗਣਾ ਹੋ ਗਿਆ ਤੇ ਉਹੋ ਅਗਲੇ ਦਿਨ ਫੇਰ ਪਰੈਕਟਿਸ ਤੇ ਆਈ ਤਾ ਉਹੋ ਉਦਾਸ ਸੀ ਤੇ ਉਸ ਨੂੰ ਪੁੱਛਿਆ ਕੀ ਹੋਇਆ ਤੇ ਉਸ ਨੇ ਮੈਨੂੰ ਆਖਿਆ ਵੀ ਮੇਰਾ ਮੰਗਣਾ ਹੋ ਗਿਆ ਹੈ ਤੇ ਮੈ ਉਸ ਨੂੰ ਵਧਾਇਆ ਦਿੱਤੀ ਤੇ ਉਹੋ ਕਿਹਦੀ ਮੈਨੂੰ ਮੁੰਡਾ ਨਹੀ ਪਸੰਦ ਤੇ ਮੈ ਆਖਿਆ ਵੀ ਫੋਟੋ ਦਖਾ ਤੇ ਉਸ ਨੇ ਮੈਨੂੰ ਫੋਟੋ ਦਖਾਈ ਤਾ ਮੈ ਫੋਟੋ ਦੇਖੀ ਤੇ ਮੁੰਡੇ ਦੀ ਉੱਮਰ ਬਹੁਤ ਵੱਡੀ ਸੀ ਤੇ ਮੈ ਉਸ ਨੂੰ ਮਜਾਕ ਦੇ ਵਿੱਚ ਕਹਿਆ ਕੀ ਤੇਰੇ ਡੈਡੀ ਨੇ ਇਸ ਤੋ ਪੈਸੇ ਤਾ ਨੀ ਲਏ ਤੇਰੇ ਨਾਲ ਵਿਆਹ ਕਰਨੇ ਦੇ ਤੇ ਉਸ ਨੇ ਕਿਹਾ ਕੀ ਇਸ ਨੂੰ ਸੱਠ ਲੱਖ ਦੇਣੇ ਨੇ ਵਿਆਹ ਦੇ ਵਿੱਚ ਤੇ ਮੈ ਇਹ ਗੱਲ ਸੁਣਕੇ ਹਿੱਲ ਗਿਆ ਤੇ ਉਸ ਨੇ ਮੈਨੂੰ ਫੇਰ ਕਿਹਾ ਕੀ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੇ ਆਪਦੇ ਘਰਦਿਆ ਨੂੰ ਸਮਝਾ ਦੇਵਾ ਗੀ ਤੇ ਮੈ ਉਸ ਨੂੰ ਕਿਹਾ ਕੀ ਮੈ ਇੱਦਾ ਦਾ ਕੁੱਝ ਨਹੀ ਸੋਚ ਦਾ ਤੇ ਉਹੋ ਮੇਰੀ ਹਰ ਇੱਕ ਗੱਲ ਪਿਆਰ ਨਾਲ ਮੰਨ ਲੈਦੀ ਸੀ ਤੇ ਇੱਕ ਮਹੀਨੇ ਬਾਅਦ ਉਸ ਦਾ ਵਿਆਹ ਸੀ ਤੇ ਵਿਆਹ ਤੋ ਪੰਜ ਦਿਨ ਪਹਿਲਾ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਕੇ ਰੋਣ ਲੱਗ ਪਈ ਤੇ ਉਹੋ ਮੈਨੂੰ ਕਹਿਣ ਲੱਗ ਪਈ ਕੀ ਮੈ ਤੇਰੇ ਜਿਹਾ ਬੰਦਾ ਨਹੀ ਵੇਖਿਆ ਕੀ ਮੈ ਤੇਰੇ ਨਾਲ ਪਰੈਕਟਿਸ ਲਾਉਦੀ ਸੀ ਤੇ ਕਦੇ ਤੈਨੂੰ ਮੈਨੂੰ ਗਲਤ ਨਿਗਾ ਨਾਲ ਨਹੀ ਵੇਖਿਆ ਤੇ ਇੰਨੀ ਗੱਲ ਆਖ ਕੇ ਉੱਹੋ ਚੱਲੀ ਗਈ ਤੇ ਉਸ ਤੋ ਬਾਅਦ ਉਸ ਦਾ ਵਿਆਹ ਹੋ ਗਿਆ ਤੇ ਮੈ ਕੱਲਾ ਹੀ ਪਰੈਕਟਿਸ ਲਾਉਣ ਲੱਗ ਪਿਆ ਪਰ ਮੇਰਾ ਪਰੈਕਟਿਸ ਦੇ ਵਿੱਚ ਮੰਨ ਨਹੀ ਸੀ ਲੱਗਦਾ ਪਰੈਕਟਿਸ ਵੀ ਬਹੁਤ ਘੱਟ ਗਈ ਤੇ ਫੇਰ ਮੈ ਉਸ ਰੋੜ ਤੇ ਜਾਣੋ ਹੱਟ ਗਿਆ ਤੇ ਮੈ ਇੱਕ ਕੈਪ ਦੇ ਵਿੱਚ ਪਰੈਕਟਿਸ ਕਰਨ ਲੱਗਾ ਤੇ ਜਦੋ ਭਰਤੀ ਆਈ ਤਾ ਮੈ ਰੈਸ ਤਾ ਕੱਢ ਦਿੱਤੀ ਪਰ ਮੇਰੇ ਨੰਬਰ ਕੱਟ ਹੋਣ ਕਾਰਨ ਮੈਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਸ ਦਿਨ ਮੈ ਜਿੰਦਗੀ ਦੇ ਵਿੱਚ ਇੱਕ ਗੱਲ ਨੋਟ ਕੀਤੀ ਵੀ ਮੈ ਉਸ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਮੈ ਆਪਦੀ ਜਿੱਦ ਦੇ ਕਾਰਨ ਉਸ ਨੂੰ ਗਵਾ ਬੈਠਿਆ ਤੇ ਇਹ ਸੀ ਇੱਕ ਸੱਚੀ ਮੁੱਚੀ ( ਗੁਰੀ ) ਦੀ ਕਹਾਣੀ ਤੇ ਮੈ ਅੱਜ ਵੀ indian armmy ਦੀ ਤਿਆਰ ਕਰ ਰਿਹਾ ਹਾ ਪਰ ਮੈ ਕਦੇ ਟੁੱਟਿਆ ਨਹੀ ਸਾਨੂੰ ਕਦੇ ਲਾਇਫ ਦੇ ਵਿੱਚ ਟੁੱਟਣਾ ਨਹੀ ਚਾਹੀਦਾ ਸਗੋ ਦੀ ਉਸ ਨਾਲ ਲੱੜਣਾ ਚਾਹੀਦਾ ਹੈ

Guri dhot

...
...

ਤਮੱਨਾ ਸੀ ਕੁਝ ਲਿਖਣੇ ਦੀ,
ਟੈਲੀਵਿਜ਼ਨ , ਅਖ਼ਬਾਰਾਂ ਚ ਦਿਖਣੇ ਦੀ,
ਵਾਂਗ ਕਿਤਾਬਾਂ ਪਾਸ਼ ਦੀਆਂ, ਬਾਜ਼ਾਰ ਚ ਵਿਕਣੇ ਦੀ,
ਇਕ ਤਮੱਨਾ ਸੀ ਦਿਲ ਅੰਦਰ, ਕੁਝ ਚੰਗਾ ਲਿਖਣੇ ਦੀ ।।
ਤੇ ਮੇਰੀ ਇਹ ਤਮੱਨਾ ਮੁਕੱਮਲ ਕਿਵੇਂ ਹੋਈ ਅਗੇ ਪੜੋ—
ਗਲ ਕੁਝ ਬੀਤੇ ਸਾਲਾਂ ਦੀ ਹੈ,ਅੱਡੋ-ਅੱਡ ਲਿਖਾਰੀਆਂ ਦੇ ਗੀਤ ਸੁਣਨੇ ਦਾ ਸ਼ੌਂਕੀ ਹੋਣ ਕਾਰਣ ਮਨ ਵਿੱਚ ਖੁਦ ਕੁਝ ਲਿਖਣ ਦਾ ਸ਼ੌਂਕ ਜਨਮ ਲੈਣ ਲੱਗਾ ਸੀ । ਕਈ ਵਾਰ ਉਸ ਸਮੇਂ ਆਪਣੀ ਸੋਚ ਮੁਤਾਬਕ ਲਿਖਣਾ ਚਾਹਿਆ, ਪਰ ਹਰ ਵਾਰ ਬੇਤੁਕਿਆ ਜਾ ਰਿਹਾ । ਕਈ ਦਿਨ ਏਦਾਂ ਚਲਿਆ ਤੇ ਗਲ ਨਾ ਬਣਨ ਕਾਰਨ ਮਨ ਅਕਣ ਲੱਗਾ । ਮੇਰੇ ਬਾਪੂ ਜੀ ਅਕਸਰ ਆਖਿਆ ਕਰਦੇ ਸੀ ਕਿ , “੧੮ ਸਾਲ ਦੀ ਉਮਰ ਵਿੱਚ ਮੁੰਡਿਆ ਦੀ ਜਵਾਨੀ ਪੁੰਗਰਨ ਲਗਦੀ ਹੈ , ਤੇ ਉਹਦੋਂ ਉਹ ਹੋਸ਼ ਨਾਲ ਘਟ ਤੇ ਜੋਸ਼ ਨਾਲ ਵੱਧ ਕਮ ਲੈਂਦੇ ਹਨ“ ।ਮੇਰੇ ਤੇ ਵੀ ਉਦੋਂ ਜਵਾਨੀ ਚੜੀ ਹੀ ਸੀ ਤੇ ਇਸ਼ਕ ਦੇ ਰਾਹੇ ਪੈ ਚੁੱਕਾ ਸੀ । ਹੁਣ ਜ਼ਿਆਦਾਤਰ ਸਮਾਂ ਮੇਰਾ ਇਹਨਾ ਗੱਲਾਂ ਵਿੱਚ ਹੀ ਬੀਤਣ ਲੱਗਾ । ਰੱਬ ਵਿੱਚ ਅੰਨਾ ਵਿਸ਼ਵਾਸ਼ ਹੋਣ ਕਾਰਨ ਮੈਨੂੰ ਇੰਜ ਲਗਣ ਲੱਗਾ ਕਿ , ਇਹ ਜੋ ਕੁਝ ਵੀ ਚਲ ਰਿਹਾ ਮੇਰੇ ਲਈ ਬੋਹਤ ਚੰਗਾ
ਹੈ । ਹੁਣ ਮੈਂ ਸਾਡੇ ਰਿਸ਼ਤੇ ਨੂੰ ਬਹੁਤ ਗੰਭੀਰ ਲੈਣ ਲੱਗਾ ਸੀ ਅਤੇ ਮਨੋ-ਮਨ ਹੀ ਓੁਸਦੇ ਖਾਬ ਦੇਖਣ ਲੱਗਾ ਸੀ । ਇਸ ਸਭ ਦੇ ਚਲਦਿਆਂ ਮੈਨੂੰ ਜਮਾ ਵੀ ਅੰਦਾਜ਼ਾ ਨਹੀ ਸੀ ਕਿ , ਜਿਸਦੇ ਮੈ ਦਿਨ ਰਾਤ ਖਾਬ ਦੇਖਦਾ ਹਾਂ ਇਕ ਦਿਨ ਉਹੀ ਮੈਨੂੰ ਝੂਠੇ ਲਾਰਿਆਂ ਵਿਚ ਰੱਖ ਮੇਰੇ ਛੋਟੇ ਕਦ ਕਾਰਣ ਮੈਨੂੰ ਛੱਡ ਜਾਊਗੀ । ਇਹ ਸਭ ਕੁਝ ਜਾਣਨ ਤੋਂ ਬਾਦ ਹੌਲੀ ਹੌਲੀ ਮੇਰੇ ਮਨ ਵਿਚ ਉਹਦੇ ਲਈ ਜ਼ਹਿਰ ਭਰਨ ਲੱਗਾ ਅਤੇ ਹਰ ਇਕ ਨਾਲ ਹੀ ਮੇਰਾ ਬਰਤਾਵ ਵਿਗੜਨ ਲੱਗਾ ਸੀ । ਪਰ ਹੁਣ ਉਹਨੂੰ ਕੋਸਣ ਦੀ ਬੇਜਾਏ ਮੈਂ ਰੱਬ ਦਾ ਭਾਣਾ ਮੱਨ ਸ਼ਾਂਤ ਤੇ ਇਕੱਲਾ ਰਹਿਣ ਲੱਗਾ । ਉਸ ਇਕੱਲੇ ਪਨ ਨੇ ਮੈਨੂੰ ਦਿਲ ਵਿੱਚ ਦੱਬੇ ਜੱਜ਼ਬਾਤ ਬਾਹਰ ਕੱਡਣ ਅਤੇ ਹੱਥ ਵਿੱਚ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ । ਅੱਖਾਂ ਵਿੱਚ ਹੰਝੂ ਲੈ ਫਿਰ ਜਦ ਲਿਖਣਾ ਸ਼ੁਰੂ ਕਿੱਤਾ , ਦਿਲ ਵੀ ਹੌਲਾ ਹੋਣ ਲਗਾ ਤੇ ਬੇਤੁਕੀਆਂ ਸਤਰਾਂ ਦੀ ਤੁਕ ਬਣਨ ਲੱਗੀ । ਖੁਦ ਤੇ ਵਿਸ਼ਵਾਸ਼ ਨਾ ਹੋਣ ਕਾਰਣ ਮੈਂ ਆਪਣੀਆਂ ਲਿੱਖੀਆਂ ਕੁਝ ਸਤਰਾਂ ਕਰੀਬੀ ਮਿਤਰਾਂ ਵਿਚ ਖੱੜ ਕੇ ਸੁਨਾਉਣ ਲਗਾ ਅਤੇ ਉਹਨਾਂ ਮੇਰੇ ਮੋਡੇ ਤੇ ਹੱਥ ਰੱਖ ਮੈਨੂੰ ਹੌਂਸਲਾ ਅਫਜ਼ਾਈ ਦੇ ਸਹਿਰਾਇਆ । ਹੁਣ ਮੈਂ ਰੋਜ਼ ਕੁੱਛ ਨਾ ਕੱਛ ਲਿਖਦਾ ਤੇ ਪਹਿਲਾਂ ਨਾਲੋ ਖੁਸ਼ ਰਹਿਣ ਲੱਗਾ ਸੀ । ਮੈਨੂੰ ਬੀਤੀਆਂ ਕਾਲੀਆਂ ਰਾਤਾਂ ਦਾ ਦੁੱਖ ਘੱਟ ਅਤੇ ਮੁੱੜ ਚੱੜਦੇ ਸੂਰਜ ਦਾ ਸੁੱਖ ਜਿਆਦਾ ਮਹਿਸੂਸ ਹੋਇਆ ਤੇ ਮੈਨੂੰ ਇਹਸਾਸ ਹੋਣ ਲੱਗਾ ਕਿ ਉਸ ਮਾਲਕ(ਰੱਬ) ਤੇ ਭਰੋਸਾ ਰੱਖੋ , ਉਹ ਥੋਡੇ ਨਾਲ ਜੋ ਵੀ ਕਰਦਾ ਹੱਸ ਕੇ ਮੱਨੋ ਕਿਉਂਕੀ ਉਹ ਕਦੇ ਕਿਸੇ ਦਾ ਮਾੜਾ ਨਹੀ ਸੋਚਦਾ । ਸਮੇਂ ਦੇ ਨਾਲ ਮੇਰੀ ਕਲਮ ਵਿੱਚ ਕੁਝ ਸੁਧਾਰ ਆਇਆ ਤੇ “ਪ੍ਰਮਾਤਮਾ” ਦੀ ਮਿਹਰ ਸਦਕਾ ਅੱਜ-ਕੱਲ ਕੁਝ ਲੋਕਾਂ ਵਿੱਚ ਮੇਰੀ ਪਹਿਚਾਨ ਬਤੋਰ ਇਕ ਨਵੇਂ ਉਭਰਦੇ ਸ਼ਾਇਰ ਬਾਝੋਂ ਬਣ ਚੁੱਕੀ ਹੈ ।
” ਜ਼ਿੰਦਗੀ ਵਿੱਚ ਮਿਲੀਆਂ ਠੋਕਰਾਂ ਤੁਹਾਨੂੰ ਦੋ ਕਦਮ ਅੱਗੇ ਹੀ ਸੁੱਟਦੀਆ ਹਨ ਅਤੇ ਬਹੁਤ ਕੁਝ ਸਿਖਾ ਜਾਂਦੀਆ ਹਨ” ਇਸ ਲਈ ਕਦੇ ਹੌਂਸਲਾ ਨਾ ਹਾਰਿਉ ਤੇ ਰੱਬ ਤੇ ਭਰੋਸਾ ਰੱਖਿਉ ।।

ਲਿਖਾਰੀ : ਸ. ਅਰਸ਼ਦੀਪ ਸਿੰਘ

...
...

ਨਿੱਕੇ ਹੁੰਦਿਆਂ ਬਾਪੂ ਸਾਡੇ ਤੋਂ ਦੂਰ ਹੋ ਗਿਆ ਬੱਸ ਫਿਰ ਕੀ ਜ਼ਿੰਦਗੀ ਖਰਾਬ ਦਾ ਟਾਈਮ ਸ਼ੁਰੂ ਹੋ ਗਿਆ , ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਸਾਨੂੰ ਰੋਟੀ ਦਿੰਦੀ , ਗੁਜ਼ਾਰਾ ਕਰਨਾ ਔਖਾ ਹੋ ਗਿਆ , ਉਦੋਂ ਮੈਂ 8 ਸਾਲ ਦੀ ਸੀ , ਅਸੀਂ ਪੰਜ ਭੈਣ ਭਰਾ ਸੀ , ਮੈਨੂੰ ਮੇਰੇ ਨਾਨਾ ਜੀ ਨਾਨਕੇ ਘਰ ਲੈ ਆਏ , ਨਾਨਾ ਜੀ ਨੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਨਾਨੀ ਨੂੰ ਇਹ ਮਨਜੂਰ ਨਹੀਂ ਸੀ ਉਹ ਕਹਿੰਦੇ ਸੀ ਕੁੜੀਆਂ ਨਹੀਂ ਪੜ੍ਹਦੀਆਂ , ਕੁੜੀਆਂ ਘਰ ਦਾ ਕੰਮ ਕਰਦੀਆਂ ਨੇ , ਫਿਰ ਮੈਂ ਮੇਰੇ ਨਾਨਾ ਜੀ ਮੈਨੂੰ ਸਕੂਲ ਭੇਜਦੇ ਸੀ , ਨਾਨੀ ਜੀ ਮੇਰੇ ਤੋਂ ਬਾਹਰ ਦਾ ਕੰਮ ਕਰਵਾਉਂਦੇ ਸੀ , ਕਿਸੇ ਦੇ ਘਰ ਦਾ ਗੋਹਾ ਚੁੱਕਦੇ ਉਹ ਵੀ 2 ਕਿਲੋ ਮੀਟਰ ਜਾ ਕੇ ਓਥੋਂ ਗੋਹਾ ਚੁੱਕ ਕੇ ਟੋਕਰਾ ਸਿਰ ਤੇ ਰੱਖ ਕੇ ਗੋਹਾ ਘਰ ਲੈ ਕੇ ਆਉਂਦੇ ਸੀ , 8 ਸਾਲ ਦੀ ਸੀ ਮੈਂ ਮੇਰੇ ਤੋਂ ਉਹ ਟੋਕਰੇ ਦਾ ਭਾਰ ਨਹੀਂ ਸੀ ਚੁੱਕ ਹੁੰਦਾ , ਉਹ ਸਾਰਾ ਮੇਰੇ ਤੇ ਹੀ ਚੋ ਜਾਂਦਾ , ਮੈਨੂੰ ਉਹ ਸਵੇਰੇ 4 ਬਜੇ ਜਗ੍ਹਾ ਦਿੰਦੇ ਮੈਂ 8 ਬਜੇ ਤੋਂ ਪਹਿਲਾਂ ਘਰ ਆਉਣਾ ਹੁੰਦਾ ਸੀ ਫਿਰ ਮੈਂ ਜਲਦੀ ਜਲਦੀ ਕੰਮ ਕਰਦੀ , 8 ਬਜੇ ਸਕੂਲ ਜਾਂਦੀ , ਕੁੜੀਆਂ ਤਿਆਰ ਹੋ ਕੇ ਮੈਨੂੰ ਘਰ ਉਡੀਕ ਦੀਆਂ ਹੁੰਦੀਆਂ ਸੀ , ਨਾਨੀ ਜੀ ਨੇ ਇੱਕ ਰੋਟੀ ਦੇਣੀ , ਦੂਜੀ ਮੰਗਣੀ ਤੇ ਨਾਨੀ ਜੀ ਨੇ ਵੇਲਣਾ ਮਾਰਨਾ , ਬਹੁਤ ਔਖਾ ਟਾਈਮ ਕੱਢਿਆ , ਮੇਰੇ ਨਾਨਾ ਜੀ ਨੇ ਮੈਨੂੰ 10ਵੀਂ ਕਰਵਾ ਦਿੱਤੀ , ਨਾਨੀ ਜੀ ਦੀ ਮੌਤ ਹੋ ਗਈ , ਜਦੋਂ ਮੈਂ ਨੌਂਵੀ ਵਿੱਚ ਸੀ , ਫਿਰ ਮੇਰਾ ਵਿਆਹ ਹੋ ਗਿਆ ਫਿਰ ਔਖਾ ਟਾਈਮ ਸ਼ੁਰੂ ਹੋ ਗਿਆ , ਪਤੀ ਬਹੁਤ ਗੁੱਸੇ ਵਾਲੇ ਸੀ , ਵਿਆਹ ਦੇ ਇੱਕ ਹਫਤੇ ਬਾਅਦ ਹੀ ਮੈਨੂੰ ਮਾਰਨ ਲੱਗ ਗਿਆ , 2 ਸਾਲ ਬਾਅਦ ਮੇਰੇ ਘਰ ਕੁੜੀ ਨੇ ਜਨਮ ਲਿਆ ਪਰ ਪਤੀ ਦਾ ਸੁਭਾਅ ਏਦਾਂ ਹੀ ਰਿਹਾ , ਮੇਰੀ ਦੂਜੀ ਕੁੜੀ ਨੇ ਜਨਮ ਲਿਆ , 2002 ਵਿੱਚ ਵਿਆਹ ਹੋਇਆ ਤੇ 2007 ਵਿੱਚ ਮੇਰੇ ਪਤੀ ਦੀ ਮੌਤ ਹੋ ਗਈ , ਫਿਰ ਮੈਂ ਵਿਆਹ ਨਹੀਂ ਕਰਵਾਇਆ , ਕੁੜੀਆਂ ਬਹੁਤ ਛੋਟੀਆਂ ਸੀ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ , ਇੱਕ ਕੁੜੀ 2 ਸਾਲ ਦੀ ਸੀ ਤੇ ਇੱਕ 8 ਮਹੀਨਿਆਂ ਦੀ , ਏਦਾਂ ਹੀ ਗੁਜਾਰਾ ਕਰਦੀ ਰਹੀ , ਦੁਕਾਨਾਂ ਤੇ ਸਫਾਈ ਦਾ ਕੰਮ ਕਰ ਕੇ ਕੁੜੀਆਂ ਨੂੰ ਪਾਲਿਆ , ਅੱਜ ਇੱਕ ਕੁੜੀ 12ਵੀਂ ਵਿੱਚ ਤੇ ਦੂਜੀ 9ਵੀਂ ਵਿੱਚ ਪੜ੍ਹਦੀ ਹੈ , ਉਹਨਾਂ ਦੀ ਪੜ੍ਹਾਈ ਦਾ ਖਰਚਾ ਮੇਰੇ ਕੋਲੋਂ ਚੁੱਕ ਨਹੀਂ ਸੀ ਹੁੰਦਾ , ਦੁਕਾਨ ਤੇ ਸਫਾਈ ਕਰਨ ਦੇ 2000 ਮਿਲਦੇ ਸਨ ਤੇ ਏਦਾਂ ਹੀ ਲੋਕਾਂ ਤੋਂ ਲੈ ਲੈ ਕੇ ਬੱਚੇ ਪੜ੍ਹਾ ਦਿੱਤੇ , ਮੇਰੇ ਤੇ 2 ਲੱਖ 50 ਹਜ਼ਾਰ ਦਾ ਕਰਜ਼ਾ ਚੜ੍ਹ ਗਿਆ ਜੋ ਹੁਣ ਤੱਕ ਮੇਰੇ ਤੋਂ ਨਹੀਂ ਉਤਰਿਆ , ਬਸ ਹੁਣ ਤਾਂ ਇਹੀ ਫਿਕਰ ਆ ਕੇ ਕਰਜ਼ਾ ਉੱਤਰ ਜਾਵੇ , ਕੁੜੀਆਂ ਦੇ ਚੰਗੀ ਜਗ੍ਹਾ ਵਿਆਹ ਹੋ ਜਾਣ , 13 ਸਾਲ ਹੋ ਗਏ ਮੈਨੂੰ ਵਿਧਵਾ ਹੋਈ ਨੂੰ , ਹੁਣ ਤਾਂ ਮੈਨੂੰ ਪਤਾ ਕੇ ਮੇਰੀ ਜ਼ਿੰਦਗੀ ਖਰਾਬ ਆ , ਦੁੱਖ ਤਾਂ ਬਹੁਤ ਆ ਪਰ ਮੈਂ ਦੱਸ ਨਹੀਂ ਸਕਦੀ ਕੁਝ। ..
ਜੋਤੀ ਭੱਟੀ

...
...

ਲੱਖਾ ਸਿੰਘ ਇਕ ਗਰੀਬ ਕਿਸਾਨ ਹੈ ਪਰ ਉਸਦਾ ਇਕ ਸੁਪਨਾ ਹੈ ਕਿ ਉਸਦੀ ਧੀ ਇਕ ਵੱਡੀ ਡਾਕਟਰ ਬਣਜੇ। ਬਲਜਿੰਦਰ ਗੁੱਡੀਆਂ ਵਰਗੀ ਕੁੜੀ ਹੈ ਭਾਵ ਬਹੁਤ ਸੋਹਣੀ ਹੈ ਅੱਜ ਉਹਦਾ ਬਾਰਵੀਂ ਦਾ ਰਿਜਲਟ ਆਉਣਾ ਹੈ ਤੇ ਉਹ ਅਵਲ ਦਰਜੇ ਤੇ ਆਈ। ਲੱਖਾ ਸਿੰਘ ਆਪਣੀ ਧੀ ਦੇ ਸਿਰ ਤੇ ਹੱਥ ਫੇਰ ਕੇ ਕਹਿੰਦਾ ਹੈ ਕਿ ਦੱਸ ਧੀਏ ਕੀ ਲੈਣਾ ਤੂੰ ਤੇਰਾ ਬਾਪੂ ਅੱਜ ਬਹੁਤ ਖੁਸ਼ ਹੈ। ਬਲਜਿੰਦਰ ਕਹਿੰਦੀ ਬਾਪੂ ਤੈਨੂੰ ਯਾਦ ਆ ਮੈਨੂੰ ਸ਼ੀਰੂ ਖੱਤਰੀ ਦੀ ਦੁਕਾਨ ਤੇ ਸੂਟ ਪਸੰਦ ਆਇਆ ਸੀ ਪਰ ਮਹਿੰਗਾ ਬੜਾ ਸੀ ਪੂਰੇ 2000 ਦਾ ਸੀ ਤੇ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਜੁੜੇ ਸਿਰਫ 235 ਰੁ ਸੀ ਮੈਨੂੰ ਉਹ ਸੂਟ ਦਵਾ ਦੇ।

ਲੱਖਾ ਸਿੰਘ ਨੇ ਹਾਮੀ ਭਰ ਦਿੱਤੀ ਪਰ ਉਸ ਦੇ ਕੋਲ ਸਾਰੇ ਪੈਸੇ ਜੋੜ ਵੀ 350 ਘਟਦੇ ਸੀ। ਕਿੱਦਾਂ ਵੀ ਕਰਕੇ ਲੱਖੇ ਨੇ ਧੀ ਨੂੰ ਸੂਟ ਲੈ ਦਿੱਤਾ ਬਲਜਿੰਦਰ ਬਹੁਤ ਖੁਸ਼ ਸੀ ਪਰ ਉਹਦੀ ਮਾਂ ਬਹੁਤ ਨਰਾਜ ਹੋਈ ਉਹਨੇ ਲੱਖੇ ਨੂੰ ਪੁੱਛਿਆ ਕਿ ਐਨੇ ਪੈਸੇ ਕਿੱਥੋਂ ਆਏ ਲੱਖੇ ਨੇ ਦੱਸਿਆ ਕਿ ਉਂਝ ਤਾਂ ਸੀ ਬਸ ਥੋੜੇ ਜੇ ਘਟਦੇ ਸੀ ਮੈਂ ਖੂਨ ਕਢਾਤਾ ਥੋੜਾ ਜਾ ਬਸ ਪੂਰੇ ਹੋ ਗਏ। ਮੈਂ ਧੀ ਨੂੰ ਖੁਸ਼ ਵੇਖਣਾ ਚਾਹੁੰਨਾ ਨਾਲੇ ਅਗਲੀ ਫਸਟ ਆਈ ਆ।

ਹੁਣ ਬਲਜਿੰਦਰ ਦਾ ਅਖਰੀਲਾ ਸਾਲ ਹੈ ਭਾਵ ਉਹਨੇ ਡਾਕਟਰ ਬਣ ਜਾਣਾ ਹੈ ਪਰ ਉਹਨੂੰ ਲੱਖ ਰੁਪਏ ਚਾਹੀਦੇ ਸੀ ਫੀਸ ਭਰਨ ਲਈ ਕਿਵੇਂ ਵੀ ਕਰਕੇ ਲੱਖੇ ਨੇ ਫੀਸ ਦਾ ਇੰਤਜਾਮ ਕਰ ਦਿੱਤਾ ਉਹਦੀ ਘਰਵਾਲੀ ਨੇ ਪੁੱਛਿਆ ਕਿ ਐਨਾ ਪੈਸਾ ਕਿੱਥੋਂ ਲਿਆਂਦਾ ਬੈਂਕ ਤਾਂ ਨੀ ਲੁੱਟਿਆ ਤਾਂ ਉਹਨੇ ਦੱਸਿਆ ਕਿ ਨਹੀਂ ਭਾਗਵਾਨੇ ਆਹ ਤਾਂ ਜਿਹੜੇ ਬੰਦੇ ਨੂੰ ਮੈਂ ਖੂਨ ਦਿੱਤਾ ਸੀ ਉਹਦੇ ਵਿਚਾਰੇ ਦੇ ਗੁਰਦੇ ਖਰਾਬ ਸੀ ਦੋਵੇਂ ਮੈਂ ਇਕ ਗੁਰਦਾ ਵੇਚ ਦਿੱਤਾ। ਹੁਣ ਤੂੰ ਆਹ ਮੇਰੀ ਧੀ ਨੂੰ ਨਾ ਦੱਸੀ ਐਵੇਂ ਵਿਚਾਰੀ ਫਿਕਰ ਕਰੂਗੀ।

ਅੱਜ ਦੇ ਦਿਨ ਦਾ ਲੱਖੇ ਨੂੰ ਬੇਸਬਰੀ ਨਾਲ ਇੰਤਜਾਰ ਸੀ।ਅੱਜ ਬਲਜਿੰਦਰ ਨੇ ਡਾਕਟਰ ਬਣ ਕੇ ਘਰ ਆਉਣਾ ਸੀ ਪਰ ਅੱਜ ਬਲਜਿੰਦਰ ਨਹੀਂ ਬਲਕਿ ਉਹਦੀ ਲਾਸ਼ ਆਈ ਉਹਨੇ ਆਤਮਹੱਤਿਆ ਕਰ ਲਈ ਕਿਉਂ ਕਿ ਉਸਦਾ ਪ੍ਰੇਮੀ ਉਸਨੂੰ ਧੋਖਾ ਦੇ ਗਿਆ ਸੀ।

ਹੁਣ ਤੁਸੀਂ ਦੱਸੋ… ਅਸਲ ਵਿਚ ਮਰਿਆ ਕੌਣ?

ਮੰਨਿਆ ਪਿਆਰ ਨੂੰ ਅਸੀਂ ਸਭ ਕੁਝ ਮੰਨਦੇ ਹਾਂ ਪਰ ਜੇਕਰ ਤੁਸੀਂ ਆਪਣਾ ਪਿਆਰ ਗਵਾ ਬੈਠੇ ਹੋ ਤਾਂ ਇਕ ਵਾਰ ਡੂੰਘਾ ਸਾਹ ਲੈ ਕੇ ਆਪਣੇ ਮਾਂ ਪਿਉ ਬਾਰੇ ਜਰੂਰ ਸੋਚੋ। ਤੁਹਾਨੂੰ ਪਿਆਰ ਹੋਰ ਵਧੀਆ ਮੁੰਡੇ ਕੁੜੀ ਦੇ ਰੂਪ ਵਿੱਚ ਵੀ ਮਿਲ ਸਕਦਾ ਹੈ ਪਰ ਤੁਹਾਡੇ ਮਾਂ ਬਾਪ ਨੂੰ ਉਹਨਾਂ ਦੇ ਧੀ ਪੁੱਤ ਵਾਪਸ ਨੀ ਮਿਲ ਸਕਦੇ।
ਅਗਿਆਤ

...
...

ਨਿੰਮਾ ਜਨਰਲ ਵਰਗ ਨਾਲ ਸੰਬੰਧਿਤ ਹੋਣ ਕਰਕੇ ਅਠੱਤੀ ਸਾਲ ਦੀ ਉਮਰ ਵਿੱਚ ਹੀ ਓਵਰੇਜ ਹੋ ਗਿਆ ਸੀ। ਉਹਦੀ ਮਿਹਨਤ ਨਾਲ ਕੀਤੀ ਸਾਰੀ ਪੜਾਈ ਤੇ ਪਾਣੀ ਫਿਰ ਗਿਆ ਸੀ ਤੇ ਉਹਦੇ ਬਾਪੂ ਦੀਆਂ ਉਮੀਦਾਂ ਤੇ ਬੂਰ ਨਹੀਂ ਪਿਆ ਸੀ। ਉਹਦਾ ਬਾਪੂ ਆਪ ਤਾਂ ਭਾਵੇਂ ਅਨਪੜ੍ਹ ਸੀ ਪਰ ਉਸਨੇ ਆਪਣੇ ਪੁੱਤ ਨਿੰਮੇ ਨੂੰ ਪੜਾਉਣ ਲਈ ਡਾਢੀ ਮਸ਼ੱਕਤ ਕੀਤੀ ਸੀ ਕਿਉਂਕਿ ਉਹਨਾਂ ਕੋਲ ਆਪਣੀ ਜੱਦੀ ਜ਼ਮੀਨ ਤਾਂ ਤਿੰਨ ਕਿੱਲੇ ਸੀ ਪਰ ਦਸ ਕਿੱਲੇ ਠੇਕੇ ਤੇ ਲੈ ਕੇ ਘਰ ਦਾ ਗੁਜ਼ਾਰਾ ਔਖੇ ਸੌਖੇ ਰੋੜੀ ਜਾਂਦੇ ਸੀ। ਉਹਦੇ ਬਾਪੂ ਨੇ ਆਪਣੇ ਨਿੰਮੇ ਪੁੱਤ ਨੂੰ ਖੇਤੀ ਦਾ ਕੰਮ ਬਿਲਕੁੱਲ ਵੀ ਨਹੀਂ ਕਰਵਾਇਆ ਸੀ ਤਾਂ ਕਿ ਨਿੰਮਾ ਪੜਾਈ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੇ ਤੇ ਕਿਸੇ ਸਰਕਾਰੀ ਨੌਕਰੀ ਤੇ ਲੱਗ ਜਾਵੇ ਪਰ ਜਦੋਂ ਨਿੰਮੇ ਦੇ ਬਾਪੂ ਨੂੰ ਓਹਦੇ ਓਵਰੇਜ ਹੋਣ ਭਾਵ ਨੌਕਰੀ ਲਈ ਅਪਲਾਈ ਨਾ ਕਰਨ ਦੀ ਅਸਮਰਥਤਾ ਬਾਰੇ ਪਤਾ ਲੱਗਿਆ ਤਾਂ ਓਹਦਾ ਦਮ ਘੁੱਟਣ ਲੱਗਿਆ। ਹੁਣ ਨਿੰਮਾ ਉਹਨਾਂ ਦੋ ਬੇੜੀਆਂ ਤੇ ਸਵਾਰ ਹੋ ਗਿਆ ਸੀ ਜਿਹੜੀਆਂ ਪਾਰ ਲਾਉਣ ਵਿੱਚ ਅਸਮਰਥ ਸਨ। ਹੁਣ ਵੱਡਾ ਹੋਣ ਕਾਰਨ ਨਾ ਤਾਂ ਉਹ ਖੇਤੀ ਕਰ ਸਕਦਾ ਸੀ ਕਿਉਂਕਿ ਉਹਦੀ ਰੁਚੀ ਖੇਤੀ ਕਰਨ ਵਿੱਚ ਨਹੀਂ ਸੀ। ਕੰਮ ਵੀ ਭਲਾਂ ਬੰਦਾ ਓਹੀ ਕਰ ਸਕਦਾ ਹੈ ਜੋ ਉਸਨੇ ਛੋਟੀ ਉਮਰ ਵਿੱਚ ਸਿੱਖਿਆ ਹੋਵੇ। ਨਿੰਮੇ ਦੀ ਸਰਕਾਰੀ ਨੌਕਰੀ ਲਈ ਅਯੋਗਤਾ ਕਰਕੇ ਓਹਦਾ ਬਾਪੂ ਵੀ ਡਾਢਾ ਨਿਰਾਸ਼ ਰਹਿਣ ਲੱਗ ਪਿਆ ਸੀ ਤੇ ਘਰ ਦੀ ਜਿੰਮੇਵਾਰੀ ਉਸ ਉੱਪਰ ਆ ਗਈ ਸੀ। ਜੇਕਰ ਉਹ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ ਤਾਂ ਪੰਜ ਸੱਤ ਹਜਾਰ ਤੋਂ ਵੱਧ ਪੈਸੇ ਮਿਲਣੇ ਨਹੀਂ ਸਨ ਤੇ ਇੰਨੇ ਮਹਿੰਗਾਈ ਦੇ ਯੁੱਗ ਵਿੱਚ ਐਨੇ ਥੋੜਿਆਂ ਪੈਸਿਆਂ ਨਾਲ ਗੁਜ਼ਾਰਾ ਹੋਣਾ ਮੁਸ਼ਕਲ ਸੀ। ਹੁਣ ਦੁਬਿਧਾ ਦੀ ਸਥਿਤੀ ਵਿੱਚ ਉਸਦੇ ਅੰਦਰ ਬਾਗੀ ਵਿਚਾਰ ਘਰ ਕਰ ਰਹੇ ਸਨ। ਉਹ ਸੋਚ ਰਿਹਾ ਸੀ ਕਿ ਜੇਕਰ ਉਹ ਅਠੱਤੀ ਸਾਲ ਦਾ ਅਯੋਗ ਕਰਾਰ ਹੋ ਸਕਦਾ ਹੈ ਤਾਂ ਸਾਡੇ ਦੇਸ ਦੇ ਸਾਰੇ ਨੇਤਾ ਵੀ ਅਯੋਗ ਹੋਣੇ ਚਾਹੀਦੇ ਹਨ ਜੋ ਬੁਢਾਪੇ ਵਿੱਚ ਵੀ ਦੇਸ ਦੀ ਵਾਗਡੋਰ ਸੰਭਾਲੀ ਬੈਠੇ ਹਨ। ਸਭ ਤੋਂ ਪਹਿਲੀ ਨਿਗਾ ਤਾਂ ਉਸਦੀ ਆਪਣੇ ਗੁਆਂਢ ਦੇ ਅੱਸੀ ਸਾਲਾਂ ਦੇ ਨਿਹਾਲੇ ਤੇ ਪਈ ਜੋ ਕਈ ਵਾਰੀ ਐਮ.ਐਲ. ਏ. ਤੇ ਦੋ ਵਾਰੀ ਕੈਬਨਿਟ ਮੰਤਰੀ ਬਣਿਆ ਸੀ। ਉਹ ਸੋਚਦਾ ਸੀ ਕਿ ਜੇਕਰ ਇੰਨਾਂ ਬੁੜਿਆਂ ਲਈ ਮੰਤਰੀ ਬਣਨ ਦੀ ਕੋਈ ਉਮਰ ਸੀਮਾ ਨਹੀਂ ਤਾਂ ਦੂਜਿਆਂ ਸਾਰਿਆਂ ਲਈ ਨੌਕਰੀ ਦੀ ਉਮਰ ਸੀਮਾ ਕਾਹਦੀ। ਇਹ ਸਾਡੇ ਨੇਤਾ ਸਿਵਿਆਂ ਵਿੱਚ ਪਏ ਮਰਨ ਤੱਕ ਵੀ ਆਪ ਕੁਰਸੀ ਨਹੀਂ ਛੱਡਦੇ ਤੇ ਨੌਜਵਾਨਾਂ ਨੂੰ ਆਪਣਾ ਹੁਨਰ ਵਰਤਣ ਤੋਂ ਵੀ ਬਾਂਝ ਕਰੀ ਜਾਂਦੇ ਨੇ। ਉਹ ਸੋਚਦਾ ਕਿ ਜੇ ਇਹ ਸਾਡੇ ਮਗਰੋਂ ਛੇਤੀ ਲਹਿਣ ਤਾਂ ਹੀ ਨੌਜਵਾਨਾਂ ਨੂੰ ਕੋਈ ਮੌਕਾ ਮਿਲੇ। ਨਾਲੇ ਇਹ ਜਿਹੜੀਆਂ ਚਾਰ ਪੰਜ ਪੈਨਸ਼ਨਾਂ ਲੈਂਦੇ ਹਨ, ਉਹਨਾਂ ਵਿੱਚ ਤਾਂ ਕਈ ਨੌਜਵਾਨ ਭਰਤੀ ਕੀਤੇ ਜਾ ਸਕਦੇ ਹਨ। ਪਰ ਅਫਸੋਸ ਸਾਡੇ ਦੇਸ ਵਿੱਚ ਕਿਸੇ ਦੀ ਕੋਈ ਸੁਣਦਾ ਵੀ ਨਹੀਂ ਹੈ। ਬੋਲਿਆਂ ਅੱਗੇ ਬੀਨ ਵਜਾਉਣ ਦਾ ਵੀ ਕੋਈ ਫਾਇਦਾ ਨਹੀਂ। ਇਹ ਤਾਂ ਉਹ ਗੱਲ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ-ਮੁੜ ਆਪਣਿਆਂ ਨੂੰ ਦੇ ਤੇ ਦੂਜਾ ਭਾਵੇਂ ਢੱਥੇ ਖੂਹ ਵਿੱਚ ਪਏ। ਉਹ ਨਿਰਾਸ ਹੋਇਆ ਸੋਚਦਾ ਹੈ ਕਿ ਇਹ ਕਾਣੀ ਵੰਡ ਭਾਵੇਂ ਸਾਨੂੰ ਤਾਂ ਲੈ ਹੀ ਡੁੱਬੀ ਹੈ ਪਰ ਇਹ ਸਾਡੇ ਆਉਣ ਵਾਲਿਆਂ ਬੱਚਿਆਂ ਦਾ ਵੀ ਭਵਿੱਖ ਵੀ ਜਰੂਰ ਤਬਾਹ ਕਰੇਗੀ।
ਸੋ ਦੋਸਤੋ, ਇਹ ਇੱਕ ਨਿੰਮੇ ਦੀ ਕਹਾਣੀ ਨਹੀਂ, ਸਗੋਂ ਉਸ ਵਰਗਿਆਂ ਅਨੇਕਾਂ ਦੀ ਦਾਸਤਾਨ ਹੈ ਜੋ ਮੱਧ ਵਰਗ ਨਾਲ ਸੰਬੰਧਤ ਰੱਖਦੇ ਹਨ ਭਾਵ ਥੋੜੀ ਪੂੰਜੀ ਦੇ ਮਾਲਕ ਹਨ। ਪਰ ਇਹਨਾਂ ਦਾ ਮੁਕਾਬਲਾ ਚੰਗੇ ਅਮੀਰਾਂ ਦੇ ਬੱਚਿਆਂ ਜੋ ਚੰਗੇ ਸ਼ਹਿਰੀ ਕਾਨਵੈਂਟ ਸਕੂਲਾਂ ਵਿੱਚ ਪੜਦੇ ਹਨ, ਉਹਨਾਂ ਬੱਚਿਆਂ ਨਾਲ ਹੁੰਦਾ ਹੈ। ਪਹਿਲਾਂ ਤਾਂ ਇਹ ਵਿਚਾਰੇ ਮਸਾਂ ਵੀਹ ਪੱਚੀ ਸਾਲ ਤੱਕ ਆਪਣੀ ਪੜ੍ਹਾਈ ਪੂਰੀ ਕਰਦੇ ਹਨ ਤੇ ਮਗਰੋਂ ਕਿਤੇ ਜਾ ਕੇ ਇੱਕ ਦੋ ਪ੍ਰਤੀਯੋਗਤਾ ਟੈਸਟ ਦਿੰਦੇ ਹਨ। ਜਦੋਂ ਨੂੰ ਕਿਤੇ ਇਹ ਪ੍ਰਤੀਯੋਗਤਾ ਟੈਸਟ ਦੇ ਨੇੜੇ ਪਹੁੰਚਦੇ ਹਨ, ਓਦੋਂ ਨੂੰ ਓਵਰੇਜ ਹੋ ਜਾਂਦੇ ਹਨ। ਸੋ ਦੁੱਖਦਾਈ ਗੱਲ ਇਹ ਹੈ ਕਿ ਜੇਕਰ ਇੰਨਾਂ ਨੂੰ ਉਮਰ ਵਿੱਚ ਛੋਟ ਨਹੀਂ ਤਾਂ ਸਾਡੇ ਨੇਤਾਵਾਂ ਲਈ ਵੀ ਉਮਰ ਦੇ ਕੋਈ ਨਾ ਕੋਈ ਮਾਪਦੰਡ ਹੋਣੇ ਚਾਹੀਦੇ ਹਨ। ਉਹ ਤਾਂ ਮਰਨ ਤੱਕ ਰਾਜ ਕਰੀ ਜਾਂਦੇ ਹਨ ਅਤੇ ਨਾਲੇ ਪੰਜ-ਛੇ ਪੈਨਸ਼ਨਾਂ ਲਈ ਜਾਦੇ ਹਨ। ਇਹ ਭੈੜੀਆਂ ਨੀਤੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਵੀ ਮਾਰੂ ਹੋਣਗੀਆਂ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)