Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਪਿਆਰ ਕਦੇ ਵੀ ਜਾਤ-ਪਾਤ ਵੇਖ ਕੇ ਨਹੀ ਹੁੰਦਾ ਨਾ ਹੀ ਇਹ ਵੇਖਦਾ ਕੇ ਜਿਦੇ ਨਾਲ ਪਿਆਰ ਹੋਇਆ ਉਹ ਅਮੀਰ ਹੈ ਜਾ ਫਿਰ ਗਰੀਬ ਇਹ ਤਾਂ ਬਸ ਹੋ ਜਾਂਦਾ । ਇਸੇ ਤਰ੍ਹਾ ਹੀ ਆ ਇਨ੍ਹਾ ਦੀ ਇਸ਼ਕ ਕਹਾਣੀ ਜੋ ਮਿਲ ਕੇ ਵੀ ਨਾ ਮਿਲੇ ਪਰ ਪਿਆਰ ਤਨੋ ਮਨੋ ਨਿਭਾਇਆ ।
ਪੰਜਾਬ ਵਿੱਚ ਨਾ ਜਾਨੇ ਕਿੱਨੇ ਹੀ ਪਿੰਡ ਤੇ ਸ਼ਹਿਰ ਹਨ। ਅਜਿਹਾ ਕੋਈ ਵਿਰਲਾ ਹੀ ਪਿੰਡ ਹੋਵੇਗਾ ਜਿਸ ਵਿੱਚ ਕੋਈ ਪਿਆਰ ਦੀ ਕਹਾਣੀ ਨਾ ਹੋਵੇ ।ਇੱਦਾ ਹੀ ਇਹ ਕਹਾਣੀ ਏ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਦੋ ਪਿਆਰ ਕਰਨ ਵਾਲਿਆ ਦੀ । ਰਾਜਸਥਾਨ ਦੇ ਲਾਗੇ ਲੱਗਦਾ ਇਹ ਪਿੰਡ ਦੁਨੀਆ ਦਾ ਸੱਭ ਤੋਂ ਸੋਹਣਾ ਪਿੰਡ ਐ । ਜਿੱਥੇ ਮੈਂ ਅੱਪਣਾ ਬਚਪਨ ਬਿਤਾਇਆ ਅਪਣੀ ਜਵਾਨੀ ਮਾਣੀ ਤੇ ਇਸੇ ਪਿੰਡ ‘ਚ ਹੀ ਮੈਨੂੰ ਪਹਿਲੀ ਵਾਰੀ ਪਿਆਰ ਹੋਇਆ।
ਇਹ ਕਹਾਣੀ ਐ ਮੇਰੀ ਤੇ ਮੇਰੇ ਪਿਆਰ ਦੀ। ਮੈਂ ਮਜ੍ਹਬੀ ਸਿੱਖ ਜਾਤੀ ਨਾਲ ਸੰਬੰਧ ਰੱਖਦਾ। ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਤਾ ਥੋੜਾ ਘਰੋ ਚੰਗਾ। ਪਰਿਵਾਰ ਚ ਮਾਂ ਪਿਉ ਤੇ ਤਿੰਨ ਭੈਣਾ ਨੇ।15 ਸਾਲ ਦਾ ਹੋਇਆ ਤਾਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ।ਹੋਲੀ-ਹੋਲੀ ਸੱਭ ਪਹਿਲਾ ਵਾਂਗ ਹੋ ਗਿਆ। ਮੈਂ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ।8ਵੀ ਤੱਕ ਤਾਂ ਸਾਡਾ ਮੁੰਡਿਆ ਦਾ ਹੀ ਸਕੂਲ ਸੀ।ਫਿਰ 9ਵੀ ਵਿੱਚ ਕੁੜੀਆ ਵੀ ਆ ਗੀਆ ਸਾਡੇ ਨਾਲ। ਹੋਲੀ ਹੋਲੀ ਜਾਣ-ਪਹਿਚਾਣ ਹੋਣ ਲੱਗੀ।ਕੁੜੀਆ ਤਾਂ ਬਹੁਤ ਆਈਆ ਪਰ ਮੈ ਕਦੇ ਕਿਸੇ ਕੁੜੀ ਵੱਲ ਧਿਆਨ ਹੀ ਨਹੀ ਮਾਰਿਆ ਸੀ ਪਰ ਕੁੱਝ ਦਿਨਾ ਬਾਅਦ ਉਨ੍ਹੇ ਵੀ ਦਾਖਲਾ ਲਿਆ।ਪਹਿਲੀ ਵਾਰ ਉਹਨੂੰ ਮੈਂ ਪ੍ਰਿੰਸੀਪਲ ਦੇ ਦਫਤਰ ‘ਚ ਦੇਖਿਆ ਤੇ ਦੇਖਦਾ ਹੀ ਰਹਿ ਗਿਆ।ਉਹਨੂੰ ਪਹਿਲੀ ਵਾਰ ਦੇਖ ਕੇ ਲੱਗਿਆ ਜਿੱਦਾ ਰੱਬ ਨੇ ਉਹਨੂੰ ਮੇਰੇ ਲਈ ਹੀ ਭੇਜਿਆ ਹੋਵੇ।ਮੈਂ ਘਰ ਆ ਕੇ ਵੀ ਉਹਦੇ ਬਾਰੇ ਹੀ ਸੋਚਦਾ ਰਿਹਾ ਤੇ ਰੱਬ ਅੱਗੇ ਅਰਦਾਸਾ ਕਰਦਾ ਰਿਹਾ ਕੇ ਉਹ ਮੇਰੇ ਵਾਲੇ ਸੈਕਸ਼ਨ ’ਚ ਹੀ ਆਵੇ। ਅੱਗਲੇ ਦਿਨ ਜਦੋ ਸਕੂਲ ਗਿਆ। ਸੁਹਬਾ ਦੀ ਪ੍ਰਥਾਨਾ ‘ਚ ਤਾਂ ਸੁੱਖ ਨਾਲ ਅਸੀ ਕਦੇ ਵੜੇ ਹੀ ਨਹੀ ਸੀ। ਪਰ ਜਿਵੇ ਹੀ ਪ੍ਰਾਥਨਾ ਖਤਮ ਹੋ ਜਾਂਦੀ ਅਸੀ ਕਲਾਸ ਵਿੱਚ ਪਹੁੰਚ ਜਾਂਦੇ ਸਾ। ਉਸ ਦਿਨ ਵੀ ਇੱਦਾ ਹੀ ਹੋਇਆ। ਮੈਂ ਜਿਵੇ ਹੀ ਕਲਾਸ ਵਿੱਚ ਵੜਿਆ ਤੇ ਉਹਨੂੰ ਪਹਿਲੇ ਬੈਂਚ ਤੇ ਬੈਠੀ ਦੇਖ ਕੇ ਮੇਰੀ ਖੁਸ਼ੀ ਦਾ ਕੋਈ ਠਿਕਾਨਾ ਨਾ ਰਿਹਾ ਮੈਂ ਬਹੁਤ ਖੁਸ਼ ਸੀ ਓਸ ਦਿਨ।ਜਿਵੇ ਜਿਵੇ ਦਿਨ ਬੀਤੇ ਤਾਂ ਮੇਰੀ ਉਹਦੇ ਵੱਲ ਖਿੱਚ ਵੱਧਣ ਲੱਗੀ।ਉਹਦਾ ਨਾਮ ਰਮਨ (ਬਦਲਿਆ ਨਾਮ) ਸੀ।ਮਿਸਤਰੀਆ ਦੀ ਕੁੜੀ ਸੀ। ਆਪਣੇ ਸਕੂਲ ਦੀ ਸੱਭ ਤੋਂ ਹੁਸ਼ਿਆਰ ਕੁੜੀ ਸੀ। ਇਸੇ ਗੱਲ ਨੇ ਮੈਨੂੰ ਡਰਾ ਕੇ ਰੱਖਿਆ ਸੀ ਨਾ ਜਾਣੇ ਮੇਰੇ ਵਰਗੇ ਨਲਾਇਕ ਨੂੰ ਉਹ ਪਸੰਦ ਕਰੂ ਜਾ ਨਹੀ।ਸਾਲ ਦੇ ਖਤਮ ਹੁੰਦੇ-ਹੁੰਦੇ ਸਾਡੀ ਦੋਸਤੀ ਕਾਫੀ ਚੰਗੀ ਤੇ ਪੱਕੀ ਹੋ ਗਈ ਸੀ ਤੇ ਇਸ ਦੋਸਤੀ ਨੇ ਕਦੋ ਪਿਆਰ ਦਾ ਰੂਪ ਲੈ ਲਿਆ ਸਾਨੂੰ ਦੋਨਾ ਨੂੰ ਪਤਾ ਹੀ ਨਾ ਲੱਗਿਆ।

ਅਗਿਆਤ

...
...

ਪਿੱਛਲੇ ਸਾਲ ਦੀ ਗੱਲ ਇਕ ਕੁੜੀ ਨਾਲ ਗੱਲ ਹੋਈ ਬਹੁਤ ਸਾਊ ਸੀ ਬਹੁਤ ਦੁੱਖੀ ਰਹਿੰਦੀ ਸੀ ਉਹ ਕਿਉਂਕਿ ਉਸਦੇ ਪਿਤਾ ਜੀ ਛੋਟੀ ਉਮਰੇ ਉਸਦਾ ਸਾਥ ਛੱਡ ਗਏ ਮੇਰੇ ਦਿਲ ਚ ਬਹੁਤ ਢੁਗੀ ਸੱਟ ਮਾਰਕੇ ਗਏ ਉਹਦੇ ਹੰਝੂ ਉਸਨੇ ਪਹਿਲੀ ਬਾਰ ਆਪਣੇ ਦਿਲ ਦੇ ਦਰਦਾ ਨੂੰ ਮੇਰੇ ਅੱਗੇ ਰਖਿਆ ਹੋਲੀ ਹੋਲੀ ਉਹ ਰੋਜ ਗੱਲ ਕਰਨ ਲੱਗੇ ਉਹ ਕੁੜੀ ਨੂੰ ਉਹਦੀਆਂ ਗੱਲ੍ਹਾਂ ਤੇ ਬਹੁਤ ਹਾਸਾ ਆਉਣਾ ਉਹਦੀ ਜਿੰਦਗੀ ਚ ਫਿਰ ਖੁਸ਼ੀਆ ਦੇ ਫੁੱਲ ਖਿੜਨ ਲੱਗੇ ਮੈ ਖੁਸ਼ਕਿਸਮਤ ਸੀ ਉਸਦੇ ਹਾਸੇ ਦੀ ਵਜ੍ਹਾ ਬਣਕੇ ਉਹਦਾ ਬਚਪਨਾ ਮੇਰੇ ਦਿਲ ਨੂੰ ਭਾਉਂਣ ਲੱਗਾਂ ਮੇਰੇ ਤੋਂ ਹੁਣ ਉਸ ਨਾਲ ਗੱਲ ਕਿਤੇ ਬਿਨਾਂ ਪਲ ਵੀ ਲਗਾਉਣਾ ਔਖਾ ਲੱਗਦਾ ਸੀ ਉਹ ਵੀ ਸਕੂਲ ਤੋਂ ਆਉਂਦੀ ਮੇਰੇ msg ਦੇਖਦੀ ਹੁੰਦੀ ਸਿਰ ਤੇ ਚੁੰਨੀ ਉਸਦੇ ਮੁੱਖ ਤੇ ਚਾਰ ਚੰਨ ਲਾ ਦਿੰਦੀ ਸੀ ਇੱਕ ਦਿਨ ਮੁੰਡੇ ਨੇ ਹਿੰਮਤ ਕਰਕੇ ਉਸਨੂੰ ਆਪਣੇ ਦਿਲ ਦੀ ਗੱਲ ਕਿਹ ਦਿਤੀ ਉਹ ਕੁੱਝ ਨਾ ਬੋਲੀ ਪਰ ਕੁੱਝ ਦੇਰ ਬਾਦ ਉਹਦਾ ਜਵਾਬ ਆਇਆ ਹਾਂ ਮੈਨੂੰ ਯਕੀਨ ਨੀ ਹੋਇਆ ਪਰ ਮੈ ਤੇ ਉਹ ਬਹੁਤ ਖੁਸ਼ ਸੀ ਉਸ ਦਿਨ ਪਰ ਸਾਨੂੰ ਨਹੀਂ ਪਤਾ ਸੀ ਏ ਪਿਆਰ ਕਰਨਾ ਅੱਜਕੱਲ੍ਹ ਗੁਨਾਹ ਹੁੰਦਾ ਆਪਾਂ ਦੋਵੇ ਆਣਜਾਣ ਇਸ ਰਸਤੇ ਤੇ ਤੁਰ ਚੱਲੇ ਪਤਾ ਨੀ ਕਿੱਥੇ ਲੈਕੇ ਜਾਵੇਗਾ ਸਾਨੂੰ ਬਸ ਇਕ ਦੁਸਰੇ ਦਾ ਦਿਲੋ ਕਰਦੇ ਸੀ ਇਕ ਦਿਨ ਸਾਡੇ ਪਿਆਰ ਚ ਇਕ ਮੋੜ ਆਇਆ ਉਹਦੇ 12th ਦੇ ਪੇਪਰ ਆਉਣ ਵਾਲੇ ਸੀ ਉਸਨੇ ਕੁੱਝ ਮਹੀਨੇ ਗੱਲ ਨਾ ਕਰਨ ਤੋ ਮਨਾਂ ਕੀਤਾ ਮੈ ਉਹਦੀ ਮਜਬੂਰੀ ਸਮਝ ਉਸਨੂੰ ਜਾਣ ਦਿੱਤਾ ਕੁੱਝ ਦਿਨਾਂ ਬਾਅਦ ਉਹਦੀਆਂ ਯਾਦਾਂ ਮੈਨੂੰ ਰੋਜ ਤੰਗ ਕਰਨ ਲੱਗੀਆਂ ਆਖਰ ਨੂੰ ਬਹੁਤ ਟਾਈਮ ਨਿਕਲ ਗਿਆ 12th ਦੇ ਪੇਪਰ ਵੀ ਮੁੱਕ ਗਏ ਪਰ ਉਹਦਾ ਮੈਸਜ ਨਾ ਉਹ ਬਹੁਤ ਟੈਨਸ਼ਨ ਚ ਰਹਿੰਦਾ ਇਕ ਦਿਨ ਰੱਬ ਨੀ ਉਸਦੇ ਪਿਆਰ ਨੂੰ ਦੇਖ ਕੇ ਉਸ ਕੁੜੀ ਦੀ ਪਿੰਡ ਦੀ ਕੁੜੀ ਮਿਲੀ ਉਹਨੇ ਜੋ ਦੱਸਿਆ ਉਹਨੂੰ ਅੰਦਰੋ ਅੰਦਰੀ ਬਹੁਤ ਤੋੜ ਗਿਆ ਉਹਦੇ ਘਰ ਵਾਲਿਆਂ ਨੂੰ ਸਾਡੇ ਇਸ ਰਿਸ਼ਤੇ ਬਾਰੇ ਪਤਾ ਲੱਗ ਗਿਆ ਜਿੰਨਾ ਦਿਨਾਂ ਚ ਉਹ ਇੰਤਜਾਰ ਕਰ ਰਿਹਾਂ ਸੀ ਉਹ ਉਹਨਾਂ ਦਿਨਾਂ ਚ ਭੁੱਲਾਂ ਰਹੀ ਸੀ ਉਸਨੂੰ ਉਹਨਾਂ ਦੀ ਆਖਰੀ ਬਾਰ ਗੱਲ ਹੋਈ ਤੇ ਉਹਨੇ ਆਪਣੀ life ਚੋ ਜਾਣ ਲਈ ਕਿਹਾ ਨਾ ਉਹ ਕੁੜੀ ਦੀਆ ਅੱਖਾਂ ਸਾਫ ਕਰ ਸਕਿਆ ਨਾ ਉਹ ਮੁੰਡਾ ਉਹਦੀਆਂ ਸਾਰੇ ਅਰਮਾਨ ਟੁੱਟ ਗਏ ਤੇ ਉਹ ਦੋਨੋ ਹਮੇਸ਼ਾ ਲਈ ਚੁੱਪ ਹੋਕੇ ਰਿਹ ਗਏ ਉਹ ਰੋਜ ਰੱਬ ਅੱਗੇ ਉਹਨੂੰ ਮੰਗਦਾ ਸ਼ਾਇਦ ਅੱਜ ਵੀ ਉਹ ਕੁੜੀ ਤੇ ਉਹ ਮੁੰਡਾ ਮਿਲਣ ਦੀ ਆਸ ਰੱਖਦੇ ਹੋਣ ਪਰ ਕਿ ਉਹਨਾਂ ਦੇ ਘਰਦੇ ਉਹਨਾਂ ਨੂੰ ਕਦੇ ਸਮਝਣਗੇ ਰੱਬ ਉਹਨਾਂ ਦੀ ਸੁਣੇਗਾ ?

Jatinder singh

...
...

ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ 6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ ਤੇ ਕਦੇ ਖੁਸ਼ ਨਹੀਂ ਸੀ ਹੋਈ ਉਹ, ਘਰ ਜਾਣ ਨੂੰ ਕਦੇ ਕਾਹਲੇ ਨਹੀਂ ਸਨ ਪੈਰ ਉਸਦੇ ਨਾਂ ਹੀ ਕਦੇ ਉਸਨੂੰ ਅਗਾਊਂ ਛੁੱਟੀ ਦੀ ਖੁਸ਼ੀ ਮਹਿਸੂਸ ਹੋਈ ਸੀ, ਕਈਆਂ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਵਿਚਾਰ ਆ ਰਹੇ ਸਨ ਕਿ ਕੀ ਵਜਾ ਹੋ ਸਕਦੀ, ਫਿਰ ਇੱਕ ਦਿਨ ਸਕੂਲ ਵਿੱਚ ਕੋਈ ਅਚਾਨਕ ਛੁੱਟੀ ਕਰਨੀ ਪਈ ਜਦੋਂ ਬੱਚਿਆਂ ਅਚਾਨਕ ਛੁਟੀ ਦੀ ਅਨਾਉਂਸਮੈਂਟ ਸੁਣੀ ਤਾਂ ਬਹੁਤ ਖ਼ੁਸ਼ ਹੋ ਕੇ ਆਪਣੇ ਬੈਗ ਲੈ ਕੇ ਬੱਸ ਵੈਨਾ ਵਿੱਚ ਬੈਠਣ ਨੂੰ ਕਾਹਲੇ ਸਨ ਪਰ ਓਹ ਕੁੜੀ ਨੂੰ ਮੈਂ ਕਿਹਾ ਤੁਸੀਂ ਵੀ ਜਾਓ ਆਪਣੇ ਘਰ ਤਾਂ ਬਿਨਾਂ ਕੁਝ ਬੋਲਣ ਤੋਂ ਮੇਰੇ ਮੂੰਹ ਵੱਲ ਝਾਕੀ ਜਾ ਰਹੀ, ਪਰ ਕੁਛ ਬੋਲਦੀ ਨਹੀਂ ਸੀ, ਮੇਰੇ ਵਾਰ ਵਾਰ ਕਹਿਣ ਤੇ ਉਹ ਨਹੀਂ ਬੋਲੀ ਅਤੇ ਆਪਣੀ ਨਿਗ੍ਹਾ ਆਪਣੇ ਬੈਗ ਵਿੱਚ ਰੱਖੀ, ਜਦੋਂ ਮੈਂ ਕੋਲ ਜਾ ਕੇ ਸਿਰ ਉੱਪਰ ਹੱਥ ਰੱਖਦੇ ਨੇ ਉਹੀ ਗੱਲ ਦੁਰਹਾਈ ਤਾਂ ਉਸ ਬੱਚੀ ਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿੰਨੇ ਕੋ ਅਥਰੂ ਵਹਿ ਤੁਰੇ, ਮੇਰੀ ਸਮਝ ਤੋਂ ਗੱਲ ਬਾਹਰ ਸੀ, ਜਦੋਂ ਮੈਂ ਉਸਦੇ ਇੱਕ ਕਲਾਸ ਮੇਟ ਬੱਚੇ ਨੂੰ ਪੁੱਛਿਆ ਜੋ ਉਸਦਾ ਗੁਆਂਢੀ ਸੀ ਤਾਂ ਉਸਨੇ ਜੋ ਉੱਤਰ ਦਿੱਤਾ ਉਸਨੇ ਮੈਨੂੰ ਵੀ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ, ਜਿਸਨੇ ਉਸਦੀ ਕਹਾਣੀ ਦਸਦਿਆਂ ਕਿਹਾ ਕਿ ਸਰ ਜੀ ਇਹ ਕੁੜੀ ਨੂੰ ਮਤਰੇਈ ਮਾਂ ਪਾਲ ਰਹੀ ਹੈ, ਜੋ ਘਰ ਜਾਣ ਤੇ ਇਸ ਬੱਚੀ ਤੇ ਕਈ ਤਰ੍ਹਾਂ ਦੇ ਤਸ਼ੱਦਦਤ ਕਰਦੀ, ਹਾਲਾਂਕਿ ਬਾਪ ਮਤਰੇਆ ਨਹੀਂ ਪਰ ਪਿਓ ਦੀ ਕੋਈ ਵੁੱਕਤ ਨਹੀਂ ਘਰ ਵਿੱਚ ਇਸਦੀ ਮਾਂ ਦੀ ਚੱਲਦੀ, ਜਦੋਂ ਇਹ ਕੁੜੀ ਘਰ ਹੋਏ ਤਾਂ ਇਸਨੂੰ ਘਰ ਵਿੱਚ ਹਰ ਰੋਜ ਕੁੱਟਿਆ ਜਾਂਦਾ, ਅਤੇ ਕਈ ਵਾਰ ਤਾਂ ਰੋਟੀ ਵੀ ਨਹੀਂ ਦਿੱਤੀ ਜਾਂਦੀ, ਇਹ ਸਭ ਕੁਝ ਸੁਣ ਕੇ ਮੈਂ ਸੁਨ ਹੋ ਗਿਆ, ਸਭ ਕੁਛ ਸੁਣਨ ਤੋਂ ਬਾਅਦ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਕੁੜੀ ਨੂੰ ਦੁਬਾਰਾ ਘਰ ਜਾਣ ਨੂੰ ਕਹਾ, ਅਤੇ ਉਹ ਮਾਸੂਮ ਕੁੜੀ ਆਪਣੀ ਆਪ ਬੀਤੀ ਸੁਣ ਕੇ ਹੋਰ ਜਿਆਦਾ ਭਾਵੁਕ ਹੋ ਕੇ ਰੋਣ ਲੱਗੀ। ਅਤੇ ਮੇਰੇ ਪੈਰਾਂ ਵਿੱਚ ਡਿੱਗ ਕੇ ਕਹਿਣ ਲੱਗੀ ਮੈਂ ਘਰ ਨਹੀਂ ਜਾਣਾ ਨਹੀਂ ਜਾਣਾ ਮੈਂ ਪੂਰੀ ਛੁੱਟੀ ਹੀ ਜਾਊਂ।।।

ਲੇਖਕ ਜਗਜੀਤ ਸਿੰਘ ਡੱਲ

...
...

ਨਾਨਕੇ ਸ਼ਬਦ ਵੀ ਮਿਸਰੀ ਦੀ ਡਲੀ ਵਰਗਾ ਹੈ। ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਜਦੋਂ ਕਦੇ ਉਹ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਤਾਂ ਇੱਕ ਮਿੱਠਾ ਜਿਹਾ ਅਹਿਸਾਸ ਚਾਰੇ ਪਾਸੇ ਫਿਰ ਜਾਂਦਾ ਹੈ। ਫਿਰ ਮਨ ਵਿੱਚ ਲੋਚਾ ਉਹਨਾਂ ਦਿਨਾਂ ਦੀ ਆ ਜਾਂਦੀ ਹੈ
ਕਿ ਕਾਸ਼ ! ਉਹ ਦਿਨ ਫਿਰ ਵਾਪਸ ਆ ਜਾਣ ਤੇ ਚਾਈਂ-ਚਾਈਂ ਨਾਨਕੇ ਪਿੰਡ ਜਾਈਏ। ਮੈਨੂੰ ਅੱਜ ਵੀ ਭਲੀ-ਭਾਂਤ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਛੁੱਟੀਆਂ ਮਿਲਣ ਤੋਂ ਪਹਿਲਾਂ ਹੀ ਨਾਨਕੇ ਜਾਣ ਦਾ ਚਾਅ ਚੜੵ ਜਾਂਦਾ ਸੀ। ਬੱਸ ਛੁੱਟੀਆਂ ਦੇ ਪਹਿਲੇ ਦੋ ਦਿਨਾਂ ਵਿੱਚ ਹੀ ਸਕੂਲ ਦਾ ਕੰਮ ਕਰਕੇ ਨਾਨਕਿਆਂ ਨੂੰ ਚਾਲੇ ਪਾ ਦੇਣੇ। ਓਦੋਂ ਕਿਹੜਾ ਅੱਜ ਵਾਂਗ ਗੱਡੀਆਂ ਤੇ ਮੋਟਰ ਸਾਇਕਲ ਹੁੰਦੇ ਸੀ। ਬੱਸ ਜੀ.ਟੀ. ਰੋਡ ਤੇ ਥੋੜ੍ਹੀਆਂ ਸਰਕਾਰੀ ਬੱਸਾਂ ਚਲਦੀਆਂ ਸੀ ਤੇ ਲਿੰਕ ਰੋਡ ਤੇ ਤਾਂ ਰਿਕਸ਼ੇ, ਤਾਂਗੇ ਤੇ ਟੈਂਪੂ ਹੀ ਚੱਲਦੇ ਸੀ। ਇਹ ਕੋਈ ਗੱਲ ਵੀ ਤੀਹ ਸਾਲ ਪੁਰਾਣੀ ਹੋਵੇਗੀ। ਮਾਤਾ ਸ੍ਰੀ ਨਾਲ ਪਹਿਲਾਂ ਘਰ ਤੋਂ ਅੱਡੇ ਤੇ ਪੈਦਲ ਜਾਣਾ ਤੇ ਫਿਰ ਕੋਈ ਰਿਕਸ਼ੇ ਜਾਂ ਟਾਂਗੇ ਤੇ ਮੇਨ ਰੋਡ ਤੇ ਪੈਂਦੇ ਪਿੰਡ ਉਤਰ ਜਾਣਾ। ਰਿਕਸ਼ੇ ਤੇ ਬੈਠ ਕੇ ਓਦੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਹਾਜ ਤੇ ਬੈਠੇ ਹੋਈਏ। ਫਿਰ ਅੱਗੋਂ ਕੋਈ ਸਰਕਾਰੀ ਬੱਸ ਫੜਨੀ ਤੇ ਕਿਤੇ ਜਾ ਕੇ ਦੋ ਤਿੰਨ ਘੰਟੇ ਪਿੱਛੋਂ ਸ਼ਹਿਰ ਅਪੜਨਾ। ਬੱਸ ਵੀ ਓਦੋਂ ਆਪਣੀ ਮਨ ਮਰਜ਼ੀ ਨਾਲ ਹੌਲੀ-ਹੌਲੀ ਚੱਲਦੀ ਸੀ ਤੇ ਕਿਸੇ ਨੂੰ ਕੋਈ ਕਾਹਲ ਨਹੀਂ ਹੁੰਦੀ ਸੀ, ਬੱਸ ਸ਼ਾਮ ਤੱਕ ਘਰ ਪਹੁੰਚਣ ਦਾ ਟੀਚਾ ਹੁੰਦਾ ਸੀ। ਅੱਗੋਂ ਸ਼ਹਿਰੋਂ ਨਾਨਕੇ ਪਿੰਡ ਨੂੰ ਚੱਲਦੇ ਟੈਂਪੂ ਤੇ ਬੈਠ ਜਾਣਾ ਤੇ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਬੜੀ ਨੀਝ ਨਾਲ ਦੇਖਣਾ। ਟੈਂਪੂ ਦੇ ਹੁਲਾਰੇ ਇਸ ਤਰ੍ਹਾਂ ਜਾਪਦੇ ਸਨ ਜਿਵੇਂ ਸਵਰਗਾਂ ਦੇ ਝੂਟੇ ਹੋਣ ਤੇ ਨਾਨਕਾ ਪਿੰਡ ਜਿਵੇਂ ਪਰੀ ਲੋਕ ਹੋਵੇ। ਜਦੋਂ ਆਪਣੇ ਨਾਨਕੇ ਪਿੰਡ ਡਰੋਲੀ ਭਾਈ ਦੇ ਅੱਡੇ ਤੋਂ ਮਾਮੇ ਦੇ ਘਰ ਨੂੰ ਜਾਣਾ ਤਾਂ ਧਰਤੀ ਤੇ ਪੈਰ ਨਾ ਲੱਗਣੇ ਕਿਉਂਕਿ ਨਾਨਕੇ ਘਰੇ ਮਾਸੀ ਦੇ ਮੁੰਡਿਆਂ ਤੋ ਇਲਾਵਾ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਮੁੰਡਿਆਂ ਨਾਲ ਪੂਰਾ ਘਰ ਭਰਿਆ ਹੋਣਾ। ਇੱਕ ਮਹੀਨੇ ਦੀ ਮਸਤੀ ਕਿਹੜਾ ਕੋਈ ਥੋੜੀ ਹੁੰਦੀ ਤੇ ਉਹ ਵੀ ਅੱਠ ਦਸ ਇਕੋ ਜਿਹਿਆਂ ਨਾਲ। ਸਾਰਿਆਂ ਨੂੰ ਭੱਜ-ਭੱਜ ਸਤਿ ਸ੍ਰੀ ਅਕਾਲ ਬਲਾਉਣੀ ਤੇ ਅੱਜ ਦੇ ਜੁਆਕਾਂ ਵਾਂਗ ਐਂਵੇ ਨਹੀਂ ਲੁਕਦੇ ਫਿਰਨਾ। ਸਾਡਾ ਮਾਮੇ ਦਾ ਸੁਭਾਅ ਬੜਾ ਗਰਮ ਸੀ ਤੇ ਮਾਮੀ ਸਾਡੀ ਡਾਢੀ ਨਰਮ ਸੀ ਤੇ ਨਾਨੀ ਵੱਡੀ ਆਰਜਾ ਦੀ ਸੀ। ਉਸਨੂੰ ਨਾ ਕੋਈ ਗਰਮੀ ਲੱਗਣੀ ਤੇ ਨਾ ਹੀ ਠੰਢ। ਗਰਮੀ ਵਿੱਚ ਉਹ ਕਦੇ ਪੱਖੇ ਅੱਗੇ ਨਹੀਂ ਬੈਠੀ ਸੀ ਤੇ ਇੱਕ ਹਵਾ ਝੱਲਣ ਵਾਲੀ ਪੱਖੀ ਲੈ ਕੇ ਦਰੱਖਤ ਦੀ ਛਾਂਵੇਂ ਬੈਠ ਜਾਂਦੀ ਜਦੋਂ ਉਹ ਵਿਹਲੀ ਹੁੰਦੀ, ਨਹੀਂ ਤਾਂ ਸਾਰਾ ਦਿਨ ਮਾੜਾ ਮੋਟਾ ਕੰਮ ਕਰੀ ਜਾਂਦੀ। ਧੰਨ ਨੇ ਸਾਡੇ ਉਹ ਬਜ਼ੁਰਗ ਜਿਹੜੇ ਬੱਸ ਕੰਮ ਨਾਲ ਹੀ ਪਿਆਰ ਰੱਖਦੇ ਸਨ ਤੇ ਅੱਜ ਦਿਆਂ ਵਾਂਗ ਮੁਫਤ ਦੀਆਂ ਨਹੀਂ ਭੰਨਦੇ ਸਨ। ਮਾਮੇ ਨੇ ਜਦੋਂ ਕਿਸੇ ਕੰਮ ਤੋਂ ਅੱਕ ਜਾਣਾ ਤਾਂ ਭੜਾਸ ਹੋਰਾਂ ਉੱਤੇ ਉਹ ਕੱਢਦਾ ਸੀ। ਸਵਾਲ ਨਹੀਂ ਸੀ ਓਹਦੇ ਮੂਹਰੇ ਕੋਈ ਬੋਲ ਜਾਵੇ। ਸਭ ਨੇ ਉਹਦੇ ਅੱਗੇ ਲੁਕਦੇ ਫਿਰਨਾ ਜਾਂ ਭਿੱਜੀ ਬਿੱਲੀ ਬਣੇ ਰਹਿਣਾ। ਉਸ ਸਮੇਂ ਵੱਡਿਆਂ ਦੀ ਘੂਰ ਨੂੰ ਹਰ ਕੋਈ ਮੰਨਦਾ ਸੀ। ਅੱਜ ਵਾਂਗ ਨਹੀਂ ਮਾੜੀ ਜਿਹੀ ਕਿਸੇ ਨੂੰ ਗੱਲ ਆਖੋ ਤਾਂ ਅਗਲਾ ਮੂੰਹ ਮੋਟਾ ਕਰ ਲੈਂਦਾ ਹੈ। ਉਸ ਸਮੇਂ ਖੂੰਡੇ ਦਾ ਡਰ ਹੁੰਦਾ ਸੀ। ਪਰ ਇਹ ਸਥਿਤੀ ਗੁੱਸੇ ਸਮੇਂ ਹੁੰਦੀ ਸੀ ਉਂਝ ਬਥੇਰਾ ਲਾਡ ਕਰਦੇ ਸੀ ਉਹ ਪੁਰਾਣੇ ਬੰਦੇ। ਸਾਰਾ ਦਿਨ ਤੀਆਂ ਲੱਗੀਆਂ ਰਹਿਣੀਆਂ ਤੇ ਸ਼ਾਮ ਨੂੰ ਵਿਹੜੇ ਵਿੱਚ ਲੰਮੀ ਕਤਾਰ ਵਿੱਚ ਮਾਮੀ ਨੇ ਮੰਜੇ ਡਵਾ ਦੇਣੇ ਜਿਵੇਂ ਕੋਈ ਰੇਲ ਗੱਡੀ ਹੋਵੇਂ ਮੰਜਿਆਂ ਦੇ ਦੋਵੇਂ ਪਾਸੇ ਦਾਤੀ ਵਾਲੇ ਪੱਖੇ ਲਾ ਦੇਣੇ। ਰੋਟੀ ਦੇ ਥਾਲ ਸਾਰਿਆਂ ਨੂੰ ਆਏਂ ਵਰਤਾਉਣੇ ਜਿਵੇਂ ਕਣਕ ਦੀ ਮੰਗ ਪਾਈ ਹੋਵੇ। ਦੇਰ ਰਾਤ ਤੱਕ ਗੱਲਾਂ ਮਾਰੀ ਜਾਣੀਆਂ ਤੇ ਨਾਨੀ ਤੋਂ ਕਹਾਣੀਆਂ ਸੁਣਨੀਆਂ। ਤਕੜੇ ਉੱਠ ਕੇ ਚਾਹ ਪੀਣੀ ਤੇ ਖੇਤਾਂ ਨੂੰ ਜੰਗਲ ਪਾਣੀ ਨਿਕਲ ਜਾਣਾ। ਸਹਿਜੇ ਹੀ ਦੋ ਕਿਲੋਮੀਟਰ ਦੀ ਵਾਟ ਜਾਣ ਦੀ ਕਰਨੀ ਤੇ ਆਉਂਦੇ ਵਖਤ ਕਿੱਕਰਾਂ ਤੋਂ ਦਾਤਨਾਂ ਤੋੜ ਕੇ ਦੰਦ ਸਾਫ਼ ਕਰਨੇ। ਟੂਥਪੇਸਟ ਤੇ ਬੁਰਸ਼ ਵਾਲਾ ਕੰਮ ਓਦੋਂ ਨਹੀਂ ਸੀ ਤਾਹੀਓਂ ਤਾਂ ਦੰਦ ਮਜਬੂਤ ਸਨ। ਫਿਰ ਘਰੇ ਆ ਕੇ ਹੱਥ ਸਾਫ਼ ਕਰਨੇ ਤੇ ਮਗਰੋਂ ਰੋਟੀ ਖਾ ਕੇ ਖੇਤ ਨੂੰ ਪਸ਼ੂਆਂ ਵਾਸਤੇ ਪੱਠੇ ਲੈਣ ਜਾਣੇ। ਖੇਤ ਮੋਟਰ ਤੇ ਖੂਬ ਨਹਾਉਣਾ ਤੇ ਮਸਤੀ ਕਰਨੀ। ਹਾੜੀ ਸਮੇਂ ਮਾਮੇ ਨੇ ਕਣਕ ਵੱਢਣ ਖੇਤ ਲੈ ਜਾਣਾ ਤੇ ਸਾਰਾ ਦਿਨ ਸਾਰਿਆਂ ਨੇ ਮਿਲ ਕੇ ਦਾਤੀਆਂ ਨਾਲ ਕਣਕ ਵੱਢਣੀ ਤੇ ਭਰੀਆਂ ਵੀ ਪਾਉਣੀਆਂ। ਗਰਮੀ ਵੀ ਲੋਹੜੇ ਦੀ ਹੋਣੀ ਤੇ ਦੁਪਹਿਰ ਦੀ ਰੋਟੀ ਵੀ ਖੇਤ ਹੀ ਖਾਣੀ। ਰੋਟੀਆਂ ਇੰਨੀਆਂ ਸਵਾਦ ਲੱਗਣੀਆਂ ਜੋ ਫਾਈਵ ਸਟਾਰ ਹੋਟਲ ਨੂੰ ਮਾਤ ਦਿੰਦੀਆਂ ਸਨ। ਝੋਨੇ ਵੇਲੇ ਖੇਤਾਂ ਵਿੱਚੋਂ ਕੱਖ ਕੱਢਣਾ ਤੇ ਸਾਰਾ ਦਿਨ ਖੇਤਾਂ ਨੂੰ ਪਾਣੀ ਦੇਣਾ ਤੇ ਮੂੰਹ ਹਨੇਰੇ ਘਰੇ ਮੁੜਨਾ। ਗਰਮੀ ਵਿੱਚ ਦੁਪਹਿਰੇ ਛੱਪੜ ਤੇ ਪਸ਼ੂ ਲੈ ਕੇ ਜਾਣੇ ਤੇ ਦੋ-ਦੋ ਘੰਟੇ ਪਸ਼ੂ ਨਿਕਲਣ ਤੋਂ ਪਹਿਲਾਂ ਉੱਥੇ ਬੈਠੇ ਰਹਿਣਾ। ਸ਼ਾਮ ਹੋਈ ਤੋਂ ਨਲਕੇ ਤੇ ਪਸ਼ੂਆਂ ਨੂੰ ਪਾਣੀ ਪਿਲਾ ਕੇ ਸਾਰਿਆਂ ਨੇ ਸੱਥ ਵਿੱਚ ਚਲੇ ਜਾਣਾ ਤੇ ਤਾਸ਼ ਦੀ ਬਾਜੀ ਲਾਉਣੀ। ਇੰਝ ਇਕੱਠਿਆਂ ਦੇ ਮਨੋਰੰਜਨ ਕਰਦਿਆਂ ਪਤਾ ਹੀ ਨਾ ਲੱਗਣਾ ਕਦੋਂ ਛੁੱਟੀਆਂ ਪੂਰੀਆਂ ਹੋ ਜਾਣੀਆਂ। ਜਦੋਂ ਪਿੰਡ ਨੂੰ ਵਾਪਸ ਮੁੜਨਾ ਤਾਂ ਰੋਣੀ ਸੂਰਤ ਬਣਾ ਕੇ ਨਾਨਕੇ ਘਰ ਤੋਂ ਤੁਰਨਾ। ਮਾਮੇ-ਮਾਮੀ ਨੇ ਘਰੋਂ ਤੋਰਨ ਸਮੇਂ ਸਾਰਿਆਂ ਨੂੰ ਪੈਸੇ ਤੇ ਨਵੇਂ ਕੁੜਤੇ ਪਜਾਮੇ ਪਵਾ ਕੇ ਤੋਰਨਾ। ਅੱਜ ਭਾਵੇਂ ਵੱਡੇ ਹੋ ਕੇ ਸਾਰੀਆਂ ਸਹੂਲਤਾਂ ਮਾਣ ਰਹੇ ਹਾਂ ਪਰ ਨਾਨਕੇ ਪਿੰਡ ਵਰਗੇ ਉਹ ਨਜ਼ਾਰੇ ਅੱਜ ਵੀ ਦਿਲ ਅੰਦਰ ਧੂਹ ਪਾਉਂਦੇ ਹਨ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ — 9464412761

...
...

ਛਿੰਦਾ ਹੱਡੀਆਂ ਦੀ ਮੁੱਠ ਹੋ ਚੱਲਿਆ ਸੀ। ਹਰ ਵੇਲੇ ਕਿਸੇ ਨਾ ਕਿਸੇ ਦਾ ਸਹਾਰਾ ਟੋਲਦਾ ਰਹਿੰਦਾ ਸੀ। ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ ਤੇ ਕਿਤੇ ਕੰਨ ਨੂੰ ਫੋਨ ਲਾ ਕੇ ਛੇਤੀ ਆਉਣ ਲਈ ਕਹਿੰਦਾ। ਜਦੋਂ ਉਸਦੇ ਘਰ ਦੇ ਆਸੇ ਪਾਸੇ ਹੁੰਦੇ ਤਾਂ ਓਹਦੇ ਨਸ਼ੇੜੀ ਯਾਰ ਪੁੜੀ ਦੇ ਕੇ ਆਪਣੇ ਰਾਹੇ ਪੈਂਦੇ ਤੇ ਉਹਨੂੰ ਭੋਰਾ ਸਕੂਨ ਮਿਲਦਾ। ਅਜੇ ਉਮਰ ਭਲਾ ਓਹਦੀ ਕਿਹੜਾ ਜਿਆਦਾ ਸੀ ਮਸਾਂ ਮੁੱਛ-ਫੁੱਟ ਗੱਭਰੂ ਤਾਂ ਸੀ। ਬਾਰਵੀਂ ਜਮਾਤ ਵਿੱਚੋਂ ਦੋ ਵਾਰੀ ਫੇਲੵ ਹੋ ਗਿਆ ਸੀ। ਉਸਦੇ ਫੇਲੑ ਹੋਣ ਦਾ ਕਾਰਨ ਉਸਦੀ ਬੁਰੀ ਸੰਗਤ ਸੀ। ਉਸਦਾ ਬਾਪੂ ਸੁਜਾਨ ਸਿੰਘ ਹਰ ਵੇਲੇ ਖੇਤਾਂ ਜਾਂ ਘਰ ਦਾ ਕੰਮ ਕਰਦਾ ਰਹਿੰਦਾ ਤੇ ਛਿੰਦੇ ਨੂੰ ਉਸਨੇ ਕਦੇ ਨਹੀਂ ਆਖਿਆ ਸੀ ਤਾਂ ਕਿ ਪੁੱਤ ਚੰਗਾ ਪੜੵ-ਲਿਖ ਜਾਵੇ। ਆਪ ਤਾਂ ਸੁਜਾਨ ਸਿੰਘ ਅਣਪੜੵ ਸੀ ਇਸੇ ਕਰਕੇ ਉਹ ਆਪਣੇ ਛਿੰਦੇ ਪੁੱਤ ਨੂੰ ਪੜਾਉਣਾ ਚਾਹੁੰਦਾ ਸੀ। ਪਰ ਕਿਸਮਤ ਦੀ ਖੇਡ ਛਿੰਦਾ ਦਿਨੋ-ਦਿਨ ਨਸ਼ੇ ਵਿੱਚ ਧੱਸਦਾ ਜਾ ਰਿਹਾ ਸੀ। ਜਦੋਂ ਸੁਜਾਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਉਸਨੂੰ ਸਭ ਕੁਝ ਆਪਣਾ ਗੁਆਚਿਆ ਜਾਪਿਆ। ਉਸਨੂੰ ਛਿੰਦੇ ਦਾ ਝੋਰਾ ਵੱਡ-ਵੱਡ ਖਾਣ ਲੱਗਾ। ਉਸਨੂੰ ਛਿੰਦੇ ਦੇ ਫਿਕਰ ਕਾਰਨ ਬਿਮਾਰੀ ਨੇ ਘੇਰ ਲਿਆ ਸੀ। ਉਹ ਮੰਜੇ ਤੇ ਪਿਆ ਖੰਊਂ-ਖੰਊਂ ਕਰਦਾ ਰਹਿੰਦਾ ਤੇ ਹਾਏ-ਹਾਏ ਕਰਦਾ ਰਹਿੰਦਾ। ਛਿੰਦੇ ਨੂੰ ਨਾਲ ਦੇ ਕਮਰੇ ਵਿੱਚ ਉਸਦੀ ਅਵਾਜ ਸੁਣਾਈ ਦੇ ਰਹੀ ਸੀ ਪਰ ਉਹ ਕਰ ਕੁਝ ਨਹੀਂ ਸਕਦਾ ਸੀ। ਉਸਨੂੰ ਤਾਂ ਆਪ ਸਹਾਰੇ ਦੀ ਲੋੜ ਸੀ। ਉਸਦੀ ਮਾਂ ਕਰਮੋ ਤਾਂ ਆਪ ਉਹਨਾਂ ਦੀ ਦੇਖਭਾਲ ਤੇ ਘਰ ਦੇ ਕੰਮ ਕਰਕੇ ਸੁੱਕ ਕੇ ਤਵੀਤ ਬਣ ਗਈ ਸੀ। ਬਾਪੂ ਦਾ ਦੁੱਖ ਦੇਖ ਕੇ ਛਿੰਦੇ ਦਾ ਦਿਲ ਪਸੀਜ ਗਿਆ ਤੇ ਉਹ ਬਚਪਨ ਦੇ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਿਆ ਜਦੋਂ ਉਸਦਾ ਬਾਪੂ ਉਸਦੀ ਹਰੇਕ ਰੀਜ ਪੂਰੀ ਕਰਦਾ। ਕਦੇ ਉਸਨੂੰ ਸਾਈਕਲ ਤੇ ਬਿਠਾ ਕੇ ਖੇਤ ਲੈ ਜਾਂਦਾ ਤੇ ਕਦੇ ਮੋਢੇ ਤੇ ਬਿਠਾ ਕੇ ਸੱਥ ਵਿੱਚ ਲੈ ਜਾਂਦਾ। ਛਿੰਦਾ ਨੂੰ ਜਿਹੜੀ ਚੀਜ ਚੰਗੀ ਲੱਗਦੀ ਉਹ ਬਾਪੂ ਤੋਂ ਮੰਗ ਲੈਂਦਾ। ਜੇ ਉਸਦਾ ਪਿਤਾ ਗੁੜ ਖਾਣ ਲੱਗਦਾ ਤਾਂ ਉਹ ਉਸਨੂੰ ਮਾੜਾ ਜਿਹਾ ਹੀ ਖਾਣ ਦਿੰਦਾ ਤੇ ਇਸਦੀ ਮੰਗ ਕਰਦਾ। ਛਿੰਦੇ ਦੀ ਬਾਪੂ ਤੋਂ ਲੈ ਕੇ ਖਾਣ ਦੀ ਆਦਤ ਜਿਹੀ ਬਣ ਗਈ ਸੀ। ਪਰ ਉਸਦਾ ਪਿਤਾ ਇਸਦਾ ਬੁਰਾ ਨਾ ਮਨਾਉਂਦਾ। ਛਿੰਦਾ ਸੋਚ ਰਿਹਾ ਸੀ ਕਿ ਬਾਪੂ ਨੇ ਮੈਨੂੰ ਕਦੇ ਨਾਹ ਨਹੀਂ ਕੀਤੀ ਸੀ ਪਰ ਅੱਜ ਬਾਪੂ ਨੂੰ ਮੇਰੀ ਲੋੜ ਸੀ ਤੇ ਮੈਂ ਆਪ ਆਪਣੀਆਂ ਗਲਤੀਆਂ ਕਰਕੇ ਲਾਚਾਰ ਸੀ। ਉਹ ਆਪ ਇਸ ਬਿਮਾਰੀ ਤੋਂ ਬਹੁਤ ਦੁਖੀ ਸੀ। ਇਸ ਲਾਹਨਤ ਨੂੰ ਛੱਡਣ ਦਾ ਹੌਸਲਾ ਸ਼ਾਇਦ ਉਹ ਨਾ ਕਰਦਾ ਪਰ ਬਾਪੂ ਦੇ ਦੁੱਖ ਨੇ ਉਸਨੂੰ ਅਸਲੋਂ ਝੰਜੋੜ ਦਿੱਤਾ ਸੀ। ਉਸਨੇ ਆਪਣੇ ਯਾਰਾਂ ਬੇਲੀਆਂ ਤੋਂ ਪਾਸਾ ਵੱਟ ਲੈਣ ਵਿੱਚ ਹੀ ਆਪਣੀ ਭਲਾਈ ਸਮਝੀ। ਉਸਨੇ ਫੋਨ ਨੂੰ ਵਗਾਹ ਕੇ ਪਰਾਂ ਮਾਰਿਆ। ਉਹ ਹੁਣ ਬਹੁਤਾ ਚਿਰ ਦੁਚਿੱਤੀ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਤੇ ਉਹ ਛੇਤੀ ਉੱਠ ਕੇ ਰਸੋਈ ਵਿੱਚੋਂ ਬਾਪੂ ਲਈ ਪਾਣੀ ਲੈਣ ਚਲਾ ਗਿਆ। ਉਹ ਗਿਲਾਸ ਵਿੱਚ ਪਾਣੀ ਲੈ ਕੇ ਬਾਪੂ ਕੋਲ ਗਿਆ ਤਾਂ ਉਸਦਾ ਬਾਪੂ ਛਿੰਦੇ ਨੂੰ ਦੇਖ ਕੇ ਝੱਟ ਖੜਾ ਹੋ ਗਿਆ ਤੇ ਉਸਨੂੰ ਕਲਾਵੇ ਵਿੱਚ ਲੈ ਕੇ ਸਿਰ ਤੇ ਹੱਥ ਮਾਰਨ ਲੱਗਾ । ਛਿੰਦੇ ਨੂੰ ਜਾਪਿਆ ਜਿਵੇਂ ਬਚਪਨ ਦੇ ਉਹ ਦਿਨ ਵਾਪਸ ਆ ਗਏ ਹੋਣ ਜਦੋਂ ਅਕਸਰ ਉਸਦਾ ਪਿਤਾ ਪਿਆਰ ਨਾਲ ਉਸਨੂੰ ਗਲਵਕੜੀ ਵਿੱਚ ਲੈ ਲੈਂਦਾ ਸੀ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਈਲ – 9464412761

...
...

ਮੈਂ ਮੋਟਰ ਸਾਈਕਲ ਹੌਲੀ ਜਿਹੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇਹੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ..!
ਫੇਰ ਓਹਲੇ ਜਿਹੇ ਨਾਲ ਤਾਈ ਹੁਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ..
ਤਾਈ ਦੀ ਬੜੀ ਅਜੀਬ ਆਦਤ ਸੀ..
ਜਦੋਂ ਵੀ ਮੇਰਾ ਮੋਟਰ ਸਾਈਕਲ ਸਟਾਰਟ ਹੋਇਆ ਵੇਖਦੀ..ਇੱਕਦਮ ਬਾਹਰ ਨਿੱਕਲ ਕਿੰਨੀਆਂ ਸਾਰੀਆਂ ਵਗਾਰਾਂ ਪਾ ਦਿਆ ਕਰਦੀ..ਵੇ ਪੁੱਤ ਆ ਬਿਜਲੀ ਦਾ ਬਿੱਲ..ਆ ਪਾਣੀ ਦਾ ਬਿੱਲ..ਆ ਥੋੜੀ ਸਬਜੀ..ਆ ਤੇਰੇ ਅੰਕਲ ਦੀ ਦਵਾਈ..ਵਗੈਰਾ ਵਗੈਰਾ!
ਮੈਂ ਅਕਸਰ ਸੋਚਦਾ ਕੇ ਆਪਣਾ ਤੇ ਬਾਹਰ ਘੱਲ ਦਿੱਤਾ ਤੇ ਬਾਕੀ ਦੁਨੀਆ ਨੂੰ ਹੁਣ ਨੌਕਰ ਸਮਝਣ ਲੱਗ ਪਏ ਨੇ..!

ਏਨੀ ਗੱਲ ਸੋਚਦਾ ਅਜੇ ਪੱਕੀ ਸੜਕ ਤੇ ਚੜ੍ਹਨ ਹੀ ਲੱਗਾਂ ਸਾਂ ਕੇ ਅੱਗੋਂ ਭਾਰੀ ਜਿਹਾ ਇੱਕ ਝੋਲਾ ਧੂੰਹਦੀਂ ਤੁਰੀ ਆਉਂਦੀ ਤਾਈ ਦਿਸ ਪਈ..

ਮੁੜਕੋ-ਮੁੜ੍ਹਕੀ ਹੋਈ ਹਾਲੋਂ ਬੇਹਾਲ..

ਮੈਂ ਕੋਲ ਜਾ ਬ੍ਰੇਕ ਮਾਰ ਲਈ..
ਆਖਿਆ ਤਾਈ ਜੀ ਰਿਕਸ਼ਾ ਕਰ ਲੈਣਾ ਸੀ..ਏਨੀ ਗਰਮੀਂ ਤੇ ਉੱਤੋਂ ਆਹ ਹਾਲ ਬਣਾਇਆ ਹੋਇਆ!
ਚੁੰਨੀ ਦੀ ਨੁੱਕਰ ਨਾਲ ਮੁੜਕਾ ਪੂੰਝਦੀ ਆਖਣ ਲੱਗੀ..”ਪੁੱਤ ਪੈਸੇ ਜਿਆਦਾ ਮੰਗਦਾ ਸੀ..ਇਸੇ ਲਈ ਹੀ..”
ਉਸਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਉਸਦਾ ਝੋਲਾ ਵਿਚਕਾਰ ਰੱਖ ਲਿਆ ਤੇ ਉਸਨੂੰ ਮਗਰ ਬਿਠਾ ਛੇਤੀ ਨਾਲ ਕਿੱਕ ਮਾਰ ਲਈ..!

ਘਰ ਪਹੁੰਚ ਝੋਲਾ ਅੰਦਰ ਛੱਡਣ ਗਿਆ ਤਾਂ ਕੁਰਸੀ ਤੇ ਬੈਠਾ ਹੋਇਆ ਅੰਕਲ ਜੀ ਸ਼ਾਇਦ ਆਪਣੇ ਮੁੰਡੇ ਨੂੰ ਫੋਨ ਤੇ ਆਖ ਰਿਹਾ ਸੀ ਕੇ ਪੁੱਤ ਸਿਹਤ ਢਿੱਲੀ ਰਹਿੰਦੀ ਏ..ਤੇਰੀ ਮਾਂ ਕੋਲੋਂ ਹੁਣ ਕੰਮ ਨੀ ਹੁੰਦਾ..ਲਾਗੇ ਚਾਗੇ ਗਲੀ ਗੁਆਂਢ ਵੀ ਨਜਰਾਂ ਮਿਲਾਉਣ ਤੋਂ ਬਚਣ ਲੱਗਾ ਏ..ਸਮਝ ਨੀ ਆਉਂਦੀ ਕੀ ਕੀਤਾ ਜਾਵੇ?

ਮੈਨੂੰ ਅੰਕਲ ਦੀ ਹੁੰਦੀ ਗੱਲਬਾਤ ਸੁਣ ਆਪਣੀ ਸੋਚ ਤੇ ਬੜੀ ਸ਼ਰਮ ਆਈ..!

ਏਨੇ ਨੂੰ ਅੰਕਲ ਜੀ ਹੈਲੋ-ਹੈਲੋ ਕਰਦੇ ਫੋਨ ਦੇ ਰਿਸੀਵਰ ਵੱਲ ਵੇਖਣ ਲੱਗ ਪਏ..
ਸ਼ਾਇਦ ਉਹ ਅੱਗੋਂ ਪੂਰੀ ਗੱਲ ਸੁਣੇ ਬਗੈਰ ਹੀ ਗੱਲ ਕੱਟ ਗਿਆ ਸੀ!

ਮੈਨੂੰ ਕੋਲ ਵੇਖ ਓਹਨਾ ਕੁਰਸੀ ਦੂਜੇ ਪਾਸੇ ਘੁਮਾਂ ਲਈ ਤੇ ਗਿੱਲੀਆਂ ਹੋ ਗਈਆਂ ਅੱਖੀਆਂ ਪੂੰਝਣ ਲੱਗ ਪਏ..!

ਤਾਈ ਨੇ ਏਨੀ ਗੱਲ ਆਖਦਿਆਂ ਓਹਨਾ ਦੇ ਹੱਥੋਂ ਫੋਨ ਫੜ ਲਿਆ ਕੇ “ਕਾਹਨੂੰ ਦਿਲ ਹੌਲਾ ਕਰਦੇ ਓ ਮੈਂ ਹੈਗੀ ਆਂ ਨਾ..ਖਿੱਚ ਧੂ ਕੇ ਲਿਆ ਦਿਆ ਕਰਾਂਗੀ ਤੁਹਾਡੀ ਦਵਾਈ..ਏਨੀ ਹਿੰਮਤ ਹੈ ਅਜੇ ਮੇਰੇ ਵਿਚ”

ਹੁਣ ਮੇਰੇ ਕਾਲਜੇ ਵਿਚ ਸੱਚਮੁੱਚ ਹੀ ਇੱਕ ਤਿੱਖੀ ਚੀਸ ਜਿਹੀ ਉਠੀ..

ਅਗਲੇ ਹੀ ਪਲ ਮੈਂ ਤਾਈ ਜੀ ਹੱਥੋਂ ਏਨੀ ਗੱਲ ਆਖਦਿਆਂ ਦਵਾਈ ਵਾਲੀ ਪਰਚੀ ਫੜ ਲਈ ਕੇ “ਤਾਈ ਜੀ ਮੁਆਫ ਕਰਿਆ ਜੇ..ਮੈਨੂੰ ਨਹੀਂ ਸੀ ਪਤਾ ਕੇ ਅੰਕਲ ਜੀ ਏਨਾ ਬਿਮਾਰ ਰਹਿੰਦੇ ਨੇ..ਕੋਈ ਕੰਮ ਹੋਵੇ..ਬਿਨਾ ਝਿਜਕ ਅੱਧੀ ਰਾਤ ਵਾਜ ਮਾਰ ਲਿਓ..ਜਰੂਰ ਆਵਾਂਗਾ”

ਆਖਣ ਲੱਗੀ “ਵੇ ਪੁੱਤਰ ਜਦੋਂ ਢਿਡੋਂ ਜਨਮੇਂ ਨੂੰ ਕੋਈ ਪ੍ਰਵਾਹ ਨੀ ਫੇਰ ਤੂੰ ਕਿਓਂ ਮਾਫ਼ੀਆਂ ਮੰਗੀ ਜਾਨਾ ਏਂ..”

ਕਿਓੰਕੇ ਤਾਈ ਜੀ ਤੁਸਾਂ ਮੈਨੂੰ ਵੀ ਤੇ ਹੁਣੇ-ਹੁਣੇ ਆਪਣਾ ਪੁੱਤ ਆਖਿਆ ਏ..

ਤਾਈ ਨੇ ਅਗਲੇ ਹੀ ਪਲ ਛੇਤੀ ਨਾਲ ਮੇਰਾ ਮੱਥਾ ਚੁੰਮ ਇਸ ਨਵੇਂ ਰਿਸ਼ਤੇ ਤੇ ਸਦੀਵੀਂ ਮੋਹਰ ਲਾ ਦਿੱਤੀ..!

ਹਰਪ੍ਰੀਤ ਸਿੰਘ ਜਵੰਦਾ

...
...

ਦੁਨੀਆ ਬਹੁਤ ਵੱਡੀ ਹੈ।ਇਸ ਵੱਡੀ ਦੁਨੀਆ ਵਿੱਚ ਬਹੁਤ ਵੱਡੀਆ ਚੀਜਾਂ ਜੋ ਕਿ ਬਹੁਤ ਮਹਿੰਗੀਆ ਹਨ ਅਤੇ ਇਨਸਾਨ ਖਰੀਦ ਕੇ ਬਹੁਤ ਖੁਸ਼ ਹੁੰਦਾ।ਮੈਂ ਵੈਸੇ ਤਾਂ ਮੱਧ ਵਰਗ ਵਿੱਚੋਂ ਹਾਂ ਪਰ ਮੇਰੇ ਜਿਆਦਾ ਰਿਸ਼ਤੇਦਾਰ ਅਮਰੀਕਾ ਕਨੇਡਾ ਹਨ।ਮੇਰੀ ਅਪਣਾ ਭਰਾ ਵੀ ਬਾਹਰ ਹੀ ਹੈ।ਤਾਂ ਕਰਕੇ ਜਿਆਦਾਤਰ ਚੀਜਾਂ ਮੇਰੇ ਕੋਲ ਬ੍ਰੈਂਡ ਦੀਆਂ ਹੀ ਹਨ।ਸੂਟ ਤੋਂ ਸੈਕੇ ਬੂਟ ਸਭ ਬ੍ਰੈਂਡ ,ਮੈਨੂੰ ਲੱਗਦਾ ਇੱਕ ਮੱਧ ਵਰਗ ਲਈ ਇਹ ਇੱਕ ਬਹੁਤ ਵੱਡੀ ਚੀਜ।ਫੋਨ ਵੀ ਐਪਲ ਦਾ ਲੇਟਸਟ ਤੇ ਹੁਣ ਹੋਰ ਕੀ ਬੰਦੇ ਨੂੰ ਰੱਬ ਚਾਹੀਦਾ।ਪਰ ਫੇਰ ਵੀ ਮੈਂ ਖੁਸ਼ ਨਹੀਂ ਸੀ।ਸ਼ਾਇਦ ਆਪਣੀ ਅਸਫਲਤਾ ਨੂੰ ਮੈਂ ਜਿਆਦਾ ਹੀ ਦਿਲ ਤੇ ਲਗਾ ਲਿਆ ਕਿ ਮੈਨੂੰ ਇਹ ਸਭ ਚੀਜਾਂ ਫਿੱਕੀਆ ਲੱਗਣ ਲੱਗੀਆ।ਮੈਂ ਸਭ ਹੁੰਦੇ ਹੋਏ ਵੀ ਖੁਸ਼ ਨਹੀਂ ਇਹ ਸਭ ਦਿਖਾਵੇ ਲਈ ਤਾਂ ਵਧੀਆ ਪਰ ਰੂਹ ਨੂੰ ਖੁਸ਼ ਕਰਨ ਲਈ ਨਹੀਂ । ਮੈਂ ਆਪਣੇ ਜਿੰਦਗੀ ਦੇ ਤਜਰਬੇ ਤੋਂ ਸਿਰਫ ਇਹਨਾ ਹੀ ਸਮਝ ਸਕੀ ਕਿ ਸਭ ਤੋਂ ਮਹਿੰਗੀ ਚੀਜ ਇਨਸਾਨ ਦੀ ਖੁਸ਼ੀ ਹੈ।
ਜੇ ਇਨਸਾਨ ਖੁਸ਼ ਹੈ ਤਾਂ ਉਹ ਬਹੁਤ ਅਮੀਰ ਹੈ।
ਖੁਸ਼ ਰਹੋ, ਅਬਾਦ ਰਹੋ।

Submitted By:- ਅਮਨਪ੍ਰੀਤ ਕੌਰ 7696109009

...
...

ਪੰਜਵੀ ਤੱਕ ਮੈ ਇੱਕ ਆਪਣੇ ਘਰ ਦੇ ਲਾਗੇ ਪ੍ਰਾਇਬੈਟ ਸਕੂਲ ਵਿੱਚ ਪੱੜਦਾ ਸੀ ਪਰ ਮੈਨੂੰ ਉੱਥੇ ਸਕੂਲ ਦੇ ਵਿੱਚ ਕੋਈ ਮਜਾ ਨਹੀ ਸੀ ਆਉਦਾ ਤੇ ਮੇਰੇ ਕੋਈ ਖਾਸ ਦੋਸਤ ਵੀ ਨਹੀ ਸਨ ਤੇ ਜਦੋ ਮੈ ਛੇਵੀ ਦੇ ਵਿੱਚ ਹੋਇਆ ਤਾ ਮੇਰੇ ਘਰ ਦਿਆ ਨੇ ਮੈਨੂੰ ਉੱਥੋ ਹਟਾ ਕੇ ਸਰਕਾਰੀ ਸਕੂਲ ਦੇ ਵਿੱਚ ਲਗਾ ਦਿੱਤਾ ਜਿਸਦਾ ਨਾਮ ਸੀ ਕੁਟੀ ਸਕੂਲ ਤੇ ਜੋ ਅੱਠਵੀ ਤੱਕ ਸੀ ਜਦੋ ਮੈ ਦਾਖਲਾ ਲਿਆ ਤਾ ਮੈਨੂੰ ਕੁੱਝ ਕ ਦਿਨ ਕੁੱਝ ਨਾ ਸੈਟ ਲੱਗਿਆ ਤੇ ਕੁੱਝ ਸਮੇ ਵਾਦ ਮੇਰੇ ਕਈ ਯਾਰ ਦੋਸਤੇ ਬਣੇ ਜੋ ਕੀ ਬਹੁਤ ਜਿਆਦਾ ਜੁਗਾੜੀ ਸਨ ਪਰ ਦਿਲ ਦੇ ਬਹੁਤ ਸਾਫ ਸਨ ਕੋਈ ਅਜਿਹਾ ਕੋਈ ਕੰਮ ਨਹੀ ਸੀ ਹੁੰਦਾ ਜਿਹੜਾ ਉੱਹੋ ਨਾ ਕਰ ਸਕਣ ਤੇ ਦੇਖੇ ਹੀ ਦੇਖਦੇ ਅਸੀ ਛੇਵੀ ਤੋ ਅੱਠਵੀ ਤੱਕ ਨਾਲ ਰਹੇ ਤੇ ਜਦੋ ਅਸੀ ਅੱਠਵੀ ਵਿੱਚੋ ਪਾਸ ਹੋ ਗਏ ਤਾ ਸਾਨੇ ਆਪਦਾ ਦਾਖਲਾ ਗੋਰਮਿੰਟ ਸਕੂਲ ਦੇ ਵਿੱਚ ਕਰਵਾਇਆ ਜੋ ਕੀ ਵਾਰਵੀ ਤੱਕ ਸੀ ਜਿਸ ਦੇ ਤਿੰਨ ਗਰੁੱਪ ਸਨ A B C ਤੇ ਸਾਨੂੰ 9c ਦੇ ਗਰੁੱਪ ਵਿੱਚ ਦਾਖਲਾ ਮਿਲ ਗਿਆ ਤੇ ਉਸ ਗਰੁੱਪ ਵਿੱਚ ਅਸੀ ਕਈ ਤਾ ਪੁਰਾਣੇ ਹੀ ਯਾਰ ਦੋਸਤ ਸੀ ਤੇ ਕਈ ਮੁੰਡੇ ਉਸ ਗਰੁੱਪ ਵਿੱਚ ਨਵੇ ਸਨ ਤੇ ਕੁੱਝ ਸਮੇ ਵਾਦ ਕਲਾਸਾ ਸੁਰੂ ਹੋਇਆ ਤੇ ਉੱਥੋ ਮੈਨੂੰ ਕਈ ਹੋਰ ਨਵੇ ਯਾਰ ਦੋਸਤ ਮਿਲੇ ਸਨ ਜੋ ਕੀ ਬਹੁਤ ਹੀ ਕਮਾਲ ਦੇ ਸਨ ਤੇ ਜਿਨਾ ਦੇ ਵਿੱਚੋ ਇੱਕ ਮੁੰਡਾ ਸੀ ਜਿਸ ਦਾ ਨਾਮ ਗੋਵਿੰਦ ਸਿੰਘ ਸੀ ਜੋ ਕੀ ਇੱਕ ਬਹੁਤ ਵਧਿਆ ਇਨਸਾਨ ਸੀ ਜਿਸਦੇ ਚਹਿਰੇ ਉੱਤੇ ਸਦਾ ਹੀ ਇੱਕ ਵੱਖਰੀ ਜੀ ਸਮਾਇਲ ਰੇਦੀ ਸੀ ਤੇ ਸਾਰੀ ਕਲਾਸ ਉਸ ਨੂੰ ਪਿਆਰ ਕਰਦੀ ਸੀ ਜੇ ਕਿਸੇ ਦਿਨ ਕੋਈ ਵੀ ਉਦਾਸ ਹੁੰਦਾ ਤਾ ਸਿਰਫ ਦੱਸ ਮਿੰਟ ਉਸ ਕੋਲ ਬੈਠ ਜਾਦਾ ਸੀ ਤਾ ਉਸ ਕੋਲੋ ਉੱਹੋ ਹੱਸਦਾ ਹੋਇਆ ਵਾਪਸ ਜਾਦਾ ਸ਼ੀ ਉਸ ਕੋਲ ਹਰ ਰੋਜ ਕੋਈ ਵੱਖਰੀ ਕਹਾਣੀ ਹੁੰਦੀ ਸੀ ਜਿਸ ਨੂੰ ਉੱਹੋ ਸੁਣਾਕੇ ਬੰਦੇ ਦਾ ਦਿਲ ਖੁਸ ਕਰ ਦਿੰਦਾ ਸੀ ਤੇ ਉਸ ਤੋ ਵਾਦ ਸਾਡੀ ਕਲਾਸ ਨੂੰ ਪੜਾਈ ਦੇ ਵਿੱਚ ਸੱਭ ਤੋ ਪਿੱਛੇ ਮੰਨਿਆ ਜਾਦਾ ਸੀ ਪਰ ਸਾਡੀ ਕਲਾਸ ਇੱਕ ਜੁਗਾੜੀ ਬੰਦਿਆ ਨਾਲ ਭਰੀ ਹੋਈ ਸੀ ਜੋ ਕੀ ਪੜਾਈ ਦੇ ਹੀ ਕੱਲੀ ਪਿੱਛੇ ਸੀ ਪਰ ਉੱਹੋ ਬਾਕੀ ਹਰ ਇੱਕ ਕੰਮ ਦੇ ਵਿੱਚ ਅੱਗੇ ਸੀ ਜੇ ਕੋਈ ਸਕੂਲ ਦੇ ਵਿੱਚ ਕੋਈ ਕੰਮ ਅੱਟਕ ਤਾ ਉੱਹੋ ਸਿਰਫ c ਵਾਲੇ ਹੀ ਕੱਢਦੇ ਸੀ ਜਿਸ ਕਾਰਨ ਸਾਡੀ ਕਲਾਸ ਦੇ ਸਕੂਲ ਵਿੱਚ ਪੂਰੇ ਚਰਚੇ ਸਨ ਤੇ ਜਦੋ ਸਾਡੀਆ ਕਲਾਸਾ ਦੇ ਪੇਪਰ ਹੋਏ ਤਾ ਉਸ ਵਿੱਚੋ A ਤੇ B ਵਾਲੇ ਮੁੰਡੇ ਬਹੁਤ ਫੈਲ ਹੋਏ ਪਰ c ਦੇ ਵਿੱਚੋ ਕੋਈ ਨਹੀ ਫੈਲ ਹੋਇਆ ਹੁਣ ਤੁਸੀ ਸੋਚਦੇ ਹੋਵੋਗੇ ਜਦੋ c ਵਾਲੇ ਪੜਾਈ ਦੇ ਵਿੱਚ ਸੱਭ ਤੋ ਪਿੱਛੇ ਸਨ ਪਰ ਇਹੇ ਸਾਰੇ ਪਾਸ ਕਿਵੇ ਹੋ ਗਏ ਮੈ ਤੁਹਾਨੂੰ ਪਹਿਲਾ ਹੀ ਦੱਸਿਆ ਸੀ ਕੀ c ਵਾਲੇ ਪੜਾਈ ਦੇ ਵਿੱਚ ਪਿੱਛੇ ਸਨ ਪਰ ਇਹੇ ਜੁਗਾੜ ਲਾਉਣ ਦੇ ਵਿੱਚ ਸੱਭ ਤੋ ਅੱਗੇ ਸਨ ਤੇ ਉਸ ਤੋ ਵਾਦ ਅਸੀ ਦੱਸਵੀ ਦੇ ਵਿੱਚ ਹੋ ਗਏ ਤੇ ਅਸੀ ਦੱਸਵੀ ਦੇ ਵਿੱਚ ਵੀ ਸਾਰੇ ਕੱਢੇ ਰਹੇ ਪਰ ਦੱਸਵੀ ਦੇ ਵਿੱਚੋ ਮੇਰੇ ਕਈ ਯਾਰ ਦੋਸਤ ਫੈਲ ਹੋ ਗਏ ਜਿਸ ਕਾਰਨ ਉੱਹੋ ਹੱਟ ਗਏ ਤੇ ਮੈ ਵੀ ਉਸ ਸਕੂਲ ਦੇ ਵਿੱਚੋ ਹੱਟ ਗਿਆ ਤੇ ਮੈ ਅਪਣੀ ਪੜਾਈ ਉੱਪਣ ਕਰਣ ਲੱਗ ਪਿਆ ਕਿਉ ਕੀ ਮੇਰਾ ਵੀ ਉੱਨਾ ਤੋ ਵਗੇਰ ਜੀ ਨਹੀ ਸੀ ਲੱਗਦਾ ਇਹ ਸੀ ਇੱਕ ਸੱਚੀ ਕਹਾਣੀ ਜਿੰਦਗੀ ਦੇ ਵਿੱਚ ਕੁੱਝ ਮਿਲਿਆ ਭਾਵਾ ਦੀ ਨਾ ਮਿਲਿਆ ਪਰ ਪੱਕੇ ਯਾਰ ਦੋਸਤ ਜਰੂਰ ਮਿਲ ਗਏ

Guri Sunam mobile number 9041184064

...
...

ਮੇਰਾ ਬਾਪ ਇਸ ਜਾਨਵਰ ਨੂੰ ਕਦੇ ਵੀ ਖੋਤੀ ਆਖ ਸੰਬੋਧਨ ਨਾ ਹੁੰਦਾ..
ਆਖਦਾ ਇਹ ਸਾਡੇ ਕਰਮਾਂ ਦਾ ਬੋਝ ਢੋਂਦੀ ਏ..ਸੋ ਕਰਮਾਂ ਵਾਲੀ ਹੋਈ ਨਾ..ਨਿੱਕੇ ਹੁੰਦਿਆਂ ਜਦੋਂ ਕਦੇ ਵੀ ਚਾਰੇ ਦੀ ਪੰਡ ਲੱਦਣ ਲਗਿਆਂ ਦੁਲੱਤੀਆਂ ਮਾਰਨ ਲੱਗਦੀ ਤਾਂ ਮੇਰਾ ਬਾਪ ਉਸਦੀ ਪਿੱਠ ਉੱਪਰ ਮੈਨੂੰ ਬਿਠਾ ਦਿਆ ਕਰਦਾ..

ਫੇਰ ਇਹ ਕਰਮਾਂ ਵਾਲੀ ਕਦੇ ਇੱਲਤ ਨਾ ਕਰਦੀ..ਆਰਾਮ ਨਾਲ ਤੁਰੀ ਜਾਂਦੀ..ਸ਼ਾਇਦ ਉਸਨੂੰ ਆਪਣੀ ਪਿੱਠ ਤੇ ਬੈਠੀ ਆਪਣੇ ਮਾਲਕ ਦੀ ਔਲਾਦ ਦਾ ਫਿਕਰ ਹੋਇਆ ਕਰਦਾ ਸੀ..ਔਖੇ ਸੌਖੇ ਉਹ ਸਾਰਾ ਕੁਝ ਘਰੇ ਅਪੜਾ ਸੁਖ ਦਾ ਸਾਹ ਲੈਂਦੀ..!

ਫੇਰ ਇੱਕ ਦਿਨ ਉਸਦੇ ਪੇਟ ਵਿਚ ਇੱਕ ਬੱਚਾ ਪਲਣ ਲੱਗਾ..
ਮੈਂ ਆਪਣੇ ਬਾਪ ਨੂੰ ਉਸਦੀ ਪਿੱਠ ਤੇ ਭਾਰ ਲੱਦਣ ਤੋਂ ਰੋਕ ਦਿੱਤਾ..ਆਖਿਆ ਉਸਨੇ ਕਿਸੇ ਵੇਲੇ ਤੇਰੀ ਔਲਾਦ ਦਾ ਲਿਹਾਜ ਕੀਤਾ ਸੀ ਹੁਣ ਸਾਡਾ ਫਰਜ ਬਣਦਾ ਕੇ ਅਸੀ ਪੇਟ ਅੰਦਰ ਪਲਦੀ ਉਸਦੀ ਔਲਾਦ ਦਾ ਖਿਆਲ ਰੱਖੀਏ!

ਫੇਰ ਉਸਨੂੰ ਇੱਕ ਦਿਨ ਸੂੰਦੀ ਨੂੰ ਵੇਖਿਆ..
ਨਿਆਣਿਆਂ ਨੂੰ ਅਕਸਰ ਕੋਲ ਨਹੀਂ ਖਲੋਣ ਦਿੱਤਾ ਜਾਂਦਾ ਪਰ ਮੇਰਾ ਬਾਪ ਅਨੋਖਾ ਇਨਸਾਨ ਸੀ..ਮੈਨੂੰ ਜਾਣ ਕੇ ਕੋਲ ਖਲਿਆਰਿਆ..

ਮੇਰਾ ਰੋਣ ਨਿੱਕਲ ਗਿਆ..ਏਨੀ ਤਕਲੀਫ..ਏਨਾ ਦਰਦ..ਦੱਸਦੇ ਸੰਤਾਲੀ ਹੱਡੀਆਂ ਟੁੱਟਣ ਜਿੰਨੀ ਪੀੜ ਹੁੰਦੀ ਏ ਇੱਕ ਮਾਂ ਨੂੰ ਜਣੇਪੇ ਵੇਲੇ..
ਫੇਰ ਵੀ ਉਸਨੂੰ ਜਨਮ ਦੇਣ ਮਗਰੋਂ ਚੱਟਦੀ ਰਹਿੰਦੀ..ਚੁੰਮਦੀ..ਸਾਰਾ ਦਰਦ ਭੁੱਲ ਜਾਂਦੀ ਏ..!

ਮੇਰੀ ਮਾਂ ਕੋਰੀ ਅਨਪੜ ਸੀ..
ਸ਼ਕਲ ਦੀ ਬੜੀ ਸੋਹਣੀ ਪਰ ਇੱਕ ਅੱਖ ਵਿਚ ਨੁਕਸ..ਪਰ ਮੇਰਾ ਬਾਪ ਹੱਥੀਂ ਛਾਵਾਂ ਕਰਦਾ..ਇੱਕ ਵਾਰ ਕਿਸੇ ਕਾਣੀ ਆਖ ਦਿੱਤਾ..ਉਸਨੂੰ ਮਾਰ ਮੁਕਾਉਣ ਤੱਕ ਗਿਆ..ਅਖੀਰ ਮਾਫ਼ੀ ਮੰਗ ਖਹਿੜਾ ਛੁਡਾਇਆ..ਆਖਿਆ ਕਰਦਾ ਮੇਰੇ ਬੱਚਿਆਂ ਦੀ ਮਾਂ ਏ..ਮੇਰੇ ਵੰਸ਼ ਨੂੰ ਅੱਗੇ ਤੋਰਨ ਵਾਲੀ..
ਫੇਰ ਜਿਸ ਦਿਨ ਚਲੀ ਗਈ ਉਸ ਦਿਨ ਵੇਹੜੇ ਬੱਝੇ ਸਾਰੇ ਪਸ਼ੂ ਅਨਾਥ ਜਿਹੇ ਹੋ ਗਏ..ਕਿੰਨੇ ਦਿਨ ਕਿਸੇ ਨੇ ਪੱਠਿਆਂ ਨੂੰ ਮੂੰਹ ਨਾ ਲਾਇਆ..
ਮੇਰਾ ਬਾਪ ਧਾਰਾਂ ਚੋਣ ਗਿਆ ਕਿੰਨੀ ਕਿੰਨੀ ਦੇਰ ਓਹਨਾ ਦੇ ਗੱਲ ਲੱਗ ਰੋਂਦਾ ਰਹਿੰਦਾ..ਪਰ ਮੈਥੋਂ ਚੋਰੀ..!

ਲੋਕੀ ਸਲਾਹਾਂ ਦਿੰਦੇ ਆਖਦੇ ਨਵਾਂ ਵਿਆਹ ਕਰਵਾ ਲੈ..
ਕੁਝ ਆਖਦੇ ਮੁੱਲ ਵਿਕਦੀ ਕੁਦੇਸਣ ਲਿਆ ਦਿੰਨੇ..ਅੱਗੋਂ ਕਹਿੰਦਾ ਨਹੀਂ ਮੇਰੀ ਧੀ ਨੇ ਰੁਲ ਜਾਣਾ..ਕਿੰਨਾ ਕਮਲਾ ਸੀ ਉਹ..ਆਪਣੇ ਸੁੱਖਾਂ ਦੀ ਕੋਈ ਪ੍ਰਵਾਹ ਹੀ ਨਹੀਂ ਸੀ ਉਸ ਨੂੰ..
ਫੇਰ ਮੇਰੇ ਵਿਆਹ ਮਗਰੋਂ ਮਸੀਂ ਛੇ ਮਹੀਨੇ ਜਿਉਂਦਾ ਰਿਹਾ..ਲੋਕੀ ਆਖਦੇ ਕੋਈ ਬਾਹਰ ਦੀ ਸ਼ੈ ਚੰਬੜੀ ਸੀ ਉਸਨੂੰ ਪਰ ਮੈਨੂੰ ਪਤਾ ਸੀ ਜਦੋਂ ਉਹ ਖੰਗਦਾ ਤਾਂ ਕਈ ਵਾਰ ਥੁੱਕ ਵਿਚ ਲਹੂ ਆਉਂਦਾ..!

ਦੋਸਤੋ ਇਹ ਤੇ ਸੀ ਇੱਕ ਅਖੀਂ ਵੇਖਿਆ ਸੱਚਾ ਘਟਨਾ ਕਰਮ..ਪਰ ਇੱਕ ਗੱਲ ਤਾਂ ਸੋਲਾਂ ਆਨੇ ਸੱਚ ਏ ਕੇ ਇਹ ਸਾਹ ਲੈਂਦੇ ਪ੍ਰਾਣੀ ਭਾਵੇ ਮੂਹੋਂ ਕੁਝ ਨਹੀਂ ਬੋਲ ਸਕਦੇ ਪਰ ਇਹਨਾਂ ਦੀਆਂ ਅੱਖੀਆਂ ਵਿਚੋਂ ਵੀ ਨੀਰ ਵਗਦਾ..ਜਦੋਂ ਕੋਈ ਆਪਣਾ ਜਹਾਨ ਤੋਂ ਚਲਾ ਜਾਂਦਾ!

ਸਾਡੇ ਪਿੰਡ ਮੇਰੇ ਨਾਲ ਡੰਗਰ ਚਾਰਦਾ ਇੱਕ ਬਜ਼ੁਰਗ ਅਕਸਰ ਹੀ ਆਖਿਆ ਕਰਦਾ ਸੀ ਕੇ ਜੋ ਇਨਸਾਨ ਘਰੇ ਰੱਖੇ ਕਿੱਲੇ ਬੱਝੇ ਪਸ਼ੂ ਤੇ ਜਾਂ ਫੇਰ ਘਰ ਦੀ ਔਰਤ ਤੇ ਕਦੀ ਵੀ ਹੱਥ ਨਾ ਚੁੱਕੇ..ਅਸਲ ਵਿਚ ਸੂਰਮਾਂ ਅਖਵਾਉਣ ਦਾ ਹੱਕ ਸਿਰਫ ਉਸਨੂੰ ਹੀ ਹੈ..!

ਹਰਪ੍ਰੀਤ ਸਿੰਘ ਜਵੰਦਾ

...
...

ਸਵਾਲ ਤਾਂ ਹਰ ਇਨਸਾਨ ਕੋਲ ਹੀ ਐਨੇ ਹੁੰਦੇ ਨੇ ਕਿ ਉੱਤਰ ਨਹੀਂ ‌ਲੱਭਦੇ ਉਹਨਾਂ ਦੇ, ਪਰ ਮੇਰਾ ਮੰਨਣਾ ਹੈ ਕਿ ਅਸਲ ਵਿਚ ‌ਸਵਾਲ‌ ਬਾਅਦ ਵਿੱਚ ਬਣਦਾ ਹੈ ਪਹਿਲਾਂ ਉਸਦਾ ਉੱਤਰ ਬਣਦਾ ਹੈ,ਜੋ ਕਿ ਸਹੀ ਵੀ ਹੈ, ਕਿਉਂਕਿ ਜੇ ਵੇਖਿਆ ਜਾਵੇ ਤਾਂ ਸਵਾਲ ਹੀ ਸਵਾਲ ਦਾ ਅਸਲੀ ਉੱਤਰ ਹੁੰਦਾ ਹੈ,

ਜਿੰਦਗੀ ਵੇਖਿਆ ਜਾਵੇ ਕਿ ਤਾਂ ਜ਼ਿੰਦਗੀ ਐਨੀ ਵੱਡੀ ਹੈ ਕਿ ਇੱਕ ਇਨਸਾਨ ਖੁਦ ਦੀ ਮੌਤ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੂ ਮੌਤਾਂ ਵੇਖ ਲੈਂਦਾ ਹੈ, ਮੇਰੇ ਹਿਸਾਬ ਨਾਲ ਉਹ ਬੇਸ਼ੱਕ ਕੋਈ ਵੀ‌ ਪੰਛੀ, ਜਨਵਰ ਜਾਂ ਕੁਝ ਵੀ ਮੰਨ ਲਵੋ ਹੈ,ਜੋ ਆਪਣੇ ਮੌਤ ਤੋਂ ਪਹਿਲਾਂ ਕਿਸੇ ਵੀ ਚੀਜ਼ ਦੀ‌ ਮੌਤ ਵੇਖਦਾ ਹੈ,ਉਸਦੀ ਜ਼ਿੰਦਗੀ ਬਹੁਤ ਵੱਡੀ ਹੈ,ਉਸਦੀ ਉਮਰ ਬਹੁਤ ਲੰਮੀ ਹੈ,

ਮੇਰਾ ਨਾਂ ‌ਪਨਵੀ‌ ਹੈ,ਮੇਰਾ‌ ਨਿੱਕਾ ਜਿਹਾ ਪਿੰਡ ਸਿੰਗੀ ਹੈ,ਜੋ ਕਿ ਸ਼ਹਿਰ ਤੋਂ ਕਾਫ਼ੀ ਦੂਰ ਪੈ ਜਾਂਦਾ ਹੈ, ਮੇਰੇ ਪਰਿਵਾਰ ਵਿਚ ਮੈਂ ਤੇ ਮੇਰੇ ਪਾਪਾ ਹੀ ਨੇ, ਜਦੋਂ ਮੈਂ ਦਸ ਸਾਲ ਦਾ ਸੀ , ਮੇਰੀ ਮੰਮੀ ਜੀ ਉਦੋਂ ਮੌਤ ਹੋ ਗਈ ਸੀ, ਮੈਂ ਤੇ ਮੇਰੇ ਪਾਪਾ ਤਦ ਤੋਂ ਹੀ ਸ਼ਹਿਰ ਰਹਿ ਰਹੇ ਹਾਂ, ਸਾਨੂੰ ਸ਼ਹਿਰ ਆਏ ਦਸ ਸਾਲ ਤੋਂ ਜ਼ਿਆਦਾ ਦਾ ਸਮਾਂ ਹੋਣ ਵਾਲਾ ਹੈ, ਮੈਂ ‌ਪਿੱਛਲੇ ਸਾਲ ਹੀ ਬਾਰਵੀਂ ਕਲਾਸ ਦੀ ਪੜਾਈ ਪੂਰੀ ਕਰੀ ਹੈ, ਮੈਂ ਆਪਣੀ ਅਗਲੀ ਪੜਾਈ ਲਈ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲੇ ਜਾ ਰਿਹਾ ਹਾਂ,

ਬਸ ਤੋਂ ਅਫ਼ਸੋਸ ਭਰੀ ਖਬਰ ਇਹ ਹੈ ਕਿ ਮੈਨੂੰ ਇਸ ਸ਼ਹਿਰ ਤੋਂ ਸਭ ਤੋਂ ਜ਼ਿਆਦਾ ਨਫ਼ਰਤ ਹੈ, ਕਿਉਂਕਿ ਇਸ ਸ਼ਹਿਰ ਨੇ ਹੀ ਮੇਰੀ‌ ਮਾਂ ਨੂੰ ਮੇਰੇ ਤੋਂ ਦੂਰ ਕਰਿਆ ਸੀ, ਮੇਰੇ ਪਾਪਾ ਨੇ‌ ਦੱਸਿਆ ਸੀ ਕਿ ਏਥੋਂ ਨੇ ਡਾਕਟਰਾਂ ਨੇ ਜਾਣਬੁੱਝ ਮੇਰੀ‌ ਮਾਂ ਨੂੰ ਜ਼ਹਿਰ ਦਾ ਟੀਕਾ ਲਗਾ ਮਾਰ ਦਿੱਤਾ, ਮੇਰੇ ਅੰਦਰ ਤਦ ਤੋਂ ਹੀ ਸ਼ਹਿਰ ਦਾ ਨਾਂ ਸੁਣ ਲੂੰ ਕੰਡੇ ਖੜੇ ਹੋ ਜਾਂਦੇ ਨੇ, ਮੈਂ ਹਮੇਸ਼ਾ ਇਹੀ ਸੋਚਦਾ ਹਾਂ,ਕਿ ਕਦੇ ਵੀ ਮੈਨੂੰ ਮੇਰੀ ਮਾਂ ਦੀ ਮੌਤ ਦਾ ਬਦਲਾ ਲੈਣ ਦਾ ਮੌਕਾ ਮਿਲਿਆ, ਮੈਂ ਬਿਨਾਂ ਸੋਚੇ ਆਪਣੀ ਮਾਂ ਦੀ ਮੌਤ ਦਾ ਬਦਲਾ ਲਵਾਂਗਾਂ…

ਮੈਂ ਏਥੇ‌ ਪੰਜਾਬੀ ਯੂਨੀਵਰਸਿਟੀ ਵਿੱਚ ਬੀ.ਏ ਵਿਚ ਦਾਖ਼ਲਾ ਲਿਆ, ਮੈਨੂੰ ਕੁਝ ਮਹੀਨੇ ਏਥੇ ਰਹਿਣ ਵਿਚ ਬੜੀ ਦਿੱਕਤ ਆਈ,ਪਰ ਹੁਣ ਯਾਰ ਦੋਸਤ ਵਧੀਆ ਬਣ‌ ਗੲੇ, ਕੁਝ ਵੀ ਪਤਾ ਨਹੀਂ ਲੱਗਦਾ, ਹੁਣ ਤਾਂ ਪਾਪਾ ਨੂੰ ਵੀ ਕਦੇ ਕਦਾਈਂ ਹੀ ਫੋਨ ਕਰੀਦਾ‌, ਮੇਰੇ ਹੀ ਨਾਲ ਇੱਕ ਮੇਰੀ ਹੀ ਕਲਾਸ ਦੀ‌ ਕੁੜੀ ਸੀ, ਜਿਸਦਾ ਨਾਂ ਨੈਨਸੀ ,ਜੋ ਕਿ‌ ਪਟਿਆਲੇ ਦੀ‌ ਹੀ ਰਹਿਣ‌ ਵਾਲ਼ੀ ਹੈ, ਜਿਸ ਨੂੰ ਮੈਂ ਹਰਰੋਜ਼ ਲੁੱਕ ਲੁੱਕ ਵੇਖਦਾਂ ਹਾਂ, ਮੈਂ ਕਦੇ ਵੀ ਕੁਝ ਗ਼ਲਤ ਨਹੀਂ ਸੋਚਿਆ,ਬਸ ਮੈਨੂੰ ਇੰਝ ਹੀ ਉਸ ਨੂੰ ਵੇਖਣਾ ਵਧੀਆ ਲੱਗਦਾ ਹੈ, ਕਦੇ ਕਦੇ ਮੈਨੂੰ ਲੱਗਦਾ ਹੈ,ਕਿ ਮੈਂ ਉਸਨੂੰ ਕੋਲ਼ ਜਾ ਕੇ ਬੁਲਾਵਾ,ਪਰ‌ ਕਦੇ ਹੌਸਲਾ ਜਿਹਾ ਨਹੀਂ ਪਿਆ, ਇੱਕ ਦਿਨ ਅਸੀਂ ਸਾਰੇ ਪਾਰਕ ਵਿਚ ਬੈਠੇ ਸੀ,ਉਥੇ ਹੀ ਉਹਨਾਂ ਸਾਰੀਆਂ ਕੁੜੀਆਂ ਦਾ ਗਰੁੱਪ ਆ ਗਿਆ, ਮੇਰੇ ਬਾਕੀ ਦੋਸਤ ਲਗਪਗ ਵਧੀਆ ਹੀ ਸਾਰਿਆਂ ਕੁੜੀਆਂ ਨੂੰ ਵਧੀਆ ਬੁਲਾ ਚਲਾ ਲੈਂਦੇ ਸੀ, ਪਰ ਮੈਂ ਕਦੇ ਵੀ ਨਹੀਂ ਸੀ ਬੁਲਾਇਆ, ਉਸ ਦਿਨ ਪਹਿਲੀ ਵਾਰ ਮੈਨੂੰ ਖ਼ੁਦ ਨੈਨਸੀ ਨੇ ਬੁਲਾਇਆ, ਉਸ ਰਾਤ ਨੂੰ ਮੈਨੂੰ ਸਾਰੀ ਰਾਤ ਨੀਂਦ ਨਾ ਆਈ, ਫੇਰ ਹੌਲੀ-ਹੌਲੀ ਮੈਂ ਵੀ ਉਸ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ, ਉਸਤੋਂ ਬਾਅਦ ਅਸੀਂ ਦੋਵੇਂ ਚੰਗੇ ਦੋਸਤ ਬਣ ਗਏ, ਅਸੀਂ ਅੱਧੀ ਅੱਧੀ ਰਾਤ ਤੀਕ ਇੱਕ ਦੂਸਰੇ ਨੇ‌ ਗੱਲ ਬਾਤ ਲੰਘਾ ਦਿੰਦੇ, ਫੇਰ ਮੈਂ ਇੱਕ ਦਿਨ ਉਸ ਨੂੰ ਸਭ ਦੱਸ ਦਿੱਤਾ,ਜੋ ਵੀ ਮੈਂ ਉਸ ਪ੍ਰਤੀ ਸੋਚਦਾ ਸੀ ਉਹ ਸਭ ਦੱਸ ਦਿੱਤਾ ਤੇ ਉਹ ਵੀ ਜਾਣ ਕੇ ਬੜਾ ਖੁਸ਼ ਹੋਈ, ਕਿਉਂਕਿ ਉਸਨੇ ਦੱਸਿਆ ਕਿ, ਉਸਦੇ ਘਰਦੇ ਉਸਦੇ ਲਈ ਮੁੰਡਾ ਵੇਖ ਰਹੇ ਸੀ,ਪਰ ਮੈਨੂੰ ਏਵੇਂ ਸੀ ਕਿ ਮੈਂ ਜਿਸ ਨਾਲ ਵੀ ਵਿਆਹ ਕਰਵਾਵਾਂ,ਉਸਨੂੰ ਚੰਗੀ ਤਰ੍ਹਾਂ ਜਾਣਦੀ ਹੋਵਾਂ, ਉਸਨੇ ਕਿਹਾ ਕਿ ਉਹ ਅੱਜ ਹੀ ਘਰ ਜਾ ਕੇ ਆਪਣੇ ਮੰਮੀ ਪਾਪਾ ਨਾਲ ਗੱਲ ਕਰੇਗੀ, ਮੈਂ ਵੀ ਉਸ ਨੂੰ ਕਹਿ ਦਿੱਤਾ ਕਿ ਮੈਂ ਵੀ ਆਪਣੇ ਪਾਪਾ ਨੂੰ ਅੱਜ ਹੀ ਕਾੱਲ ਲਗਾ ਕੇ ਦੱਸ ਦੇਵਾਂਗਾ ਕਿ ਆਪਣੇ ਪਾਪਾ ਨੂੰ ਦੱਸ ਦਿੱਤਾ ਉਹ ਇਹ ਜਾਣ ਕੇ ਬੜਾ ਖੁਸ਼ ਹੋਏ, ਕਿਉਂਕਿ ਉਹਨਾਂ ਨੇ ਮੇਰੇ ਖੁਸ਼ੀ ਬਹੁਤ ਕੁਝ ਕੀਤਾ,ਪਰ ਮਾਂ ਦੀ ਕਮੀਂ ਪੂਰੀ ਨਾ ਕਰ ਸਕੇ, ਤੇ ਮਹਾਨ ਲੇਖਕਾਂ ਦਾ ਕਹਿਣਾ ਹੈ ਕਿ ਮਹਿਬੂਬ ਮਾਂ ਦਾ ਦੂਜਾ ਰੂਪ ਹੁੰਦਾ…,

ਨੈਨਸੀ ਦੇ ਪਾਪਾ ਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਉਹਨਾਂ ਨੇ ਮੇਰੇ ਨਾਲ ਬਹੁਤ ਹੀ ਵਧੀਆ ਢੰਗ ਨਾਲ ਗੱਲ ਬਾਤ ਕੀਤੀ ਤੇ ਮੇਰੇ ਤੇ ਨੈਨਸੀ ਦੇ ਰਿਸ਼ਤੇ ਲਈ ਗੱਲ ਕਰਨ ਲਈ ਮੇਰੇ ਪਾਪਾ ਨੂੰ ਬੁਲਾਉਣ ਲਈ ਕਿਹਾ, ਮੈਂ ਮੇਰੇ ‌ਪਾਪਾ ਨੂੰ ਨੈਨਸੀ ਕਿ ਘਰ ਲੈ ਕੇ ਚਲਾ ਗਿਆ,ਪਾਪਾ‌ ਜਾਂਦੇ ਹੋਏ ਤਾਂ ਬੜਾ ਖੁਸ਼ ਲੱਗ ਰਹੇ ਸੀ, ਪਰ ਕੁਝ ਸਮੇਂ ਬਾਅਦ ਉਹਨਾਂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ, ਉਹਨਾਂ ਨੇ ਨੈਨਸੀ ਦੇ ਨਾਲ ਮੇਰਾ‌ ਵਿਆਹ ਪੱਕਾ ਕਰਨ ਤੋਂ ਪਹਿਲਾਂ ਕਿਹਾ ਕਿ ਪੁੱਤ ਤੂੰ ਚੰਗੀ ਤਰ੍ਹਾਂ ਸੋਚ ਲਿਆ ਹੈ ਨਾ… ਮੈਂ ਕਿਹਾ ਹਾਂਜੀ

ਮੈਂ ਪਾਪਾ ਨਾਲ ਹੀ ਘਰ ਚਲਾ ਗਿਆ, ਨੈਨਸੀ ਬਹੁਤ ਹੀ ਜ਼ਿਆਦਾ ਖ਼ੁਸ ਸੀ, ਮੇਰੇ ਤੋਂ ਵੀ ਜ਼ਿਆਦਾ,ਪਰ ਮੇਰੇ ਪਾਪਾ ਦੇ ਚਿਹਰੇ ਦਾ ਰੰਗ ਦਿਨੋਂ ਦਿਨ ਫ਼ਿੱਕਾ ਪੈ ਰਿਹਾ ਸੀ, ਆਖਿਰਕਾਰ ਮੈਂ ਜ਼ਿੱਦ ਕਰਕੇ ਪਾਪਾ ਤੋਂ ਚਿਹਰੇ ਦੇ ਉੱਡੇ ਰੰਗ ਦਾ ਰਾਜ਼ ਪੁੱਛਿਆ, ਜਦੋਂ ਉਹਨਾਂ ਨੇ ਦੱਸਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਉਹਨਾਂ ਨੇ ਦੱਸਿਆ ਕਿ, ਨੈਨਸੀ ਆ ਪਾਪਾ,ਇਹ ਉਹੀ ਡਾਕਟਰ ਹੈ ਜਿਸ ਨੇ‌ ਤੇਰੀ ਮਾਂ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰ ਦਿੱਤਾ ਸੀ, ਮੈਂ ਇਹ ਸੁਣਦੇ ਸਾਰ ਹੀ ਪਹਿਲਾਂ ਤਾਂ ਖੁਦ ਦੇ‌ ਉੱਪਰ ਬੜਾ ਕੋਸਿਆ,ਪਰ‌ ਫੇਰ ਉਸੇ ਸਮੇਂ ਨੈਨਸੀ ਨੂੰ ਬਿਨਾਂ ਕੋਈ ਬਾਤ ਪੁੱਛੇ ਸਿੱਧਾ ਵਿਆਹ ਤੋਂ ਜਵਾਬ ਦੇ ਦਿੱਤਾ ਤੇ ਉਸਦਾ ਨੰਬਰ ਬਲੌਕ ਲਿਸਟ ਵਿਚ ਪਾ ਦਿੱਤਾ, ਮੈਂ ਦਸ ਪੰਦਰਾਂ ਦਿਨ ਬਾਅਦ ਯੂਨੀਵਰਸਿਟੀ ਚਲਾ ਗਿਆ, ਨੈਨਸੀ ਨੇ ਮੈਨੂੰ ਨਾ ਬੁਲਾਇਆ ਤੇ ਨਾਂ ਹੀ ਮੈਂ ਉਸਨੂੰ ਬੁਲਾਇਆ…

ਮੈਂ ਅੰਦਰ ਪਲ਼ ਪਲ਼ ਪਿੱਛੋਂ ਨਫ਼ਰਤ ਦਾ ਬੂਟਾ ਹੋਰ ਦੂਣੇ ਬੂਟੇ ਬੀਜ਼ ਰਿਹਾ ਸੀ, ਮੈਂ ਸੋਚਿਆ ਕਿ ਮੈਂ ਰਾਤ ਨੂੰ ਨੈਨਸੀ ਕਿ ਘਰ ਜਾ ਉਸਦੇ ਪਾਪਾ ਨੂੰ ਜਾਨੋਂ ਮਾਰ ਦੇਵਾਂਗੇ, ਮੈਂ ਜਦ ਪਹਿਲੇ ਦਿਨ ਗਿਆ ਤਾਂ ਉਹਨਾਂ ਦੇ ਘਰ ਵਾਲੇ ਕੁੱਤੇ ਨੇ ਸਾਰਿਆਂ ਨੂੰ ਜਗਾ ਦਿੱਤਾ, ਫੇਰ ਮੈਂ ਉਸਦਾ ਬੰਦੋਬਸਤ ਕੀਤਾ ਤੇ ਦੂਸਰੇ ਦਿਨ ਉਹਨਾਂ ਦੇ ਘਰ ਚਲਾ ਗਿਆ, ਜਦੋਂ ਮੈਂ ਨੈਨਸੀ ਦੇ ਪਾਪਾ ਦੇ ਰੂਮ ਵਿਚ ਗਿਆ ਤਾਂ ਵੇਖਿਆ ਕਿ ਉਹ ਇਕ ਡਾਇਰੀ ਪੜਦੇ ਪੜਦੇ ਸੌਂ ਗੲੇ ਜਾਪਦੈ ਲੱਗਦੇ ਸੀ, ਜਦ ਮੈਂ ਉਸ ਡਾਇਰੀ ਨੂੰ ਖੋਲਿਆ ਤਾਂ ਉਸਦੇ ਸਿਰਫ਼ ਦੋ ਪੰਨੇ ਹੀ ਭਰੇ ਹੋਏ ਸੀ, ਜਿਸ ਦੇ ਸ਼ੁਰੂਆਤ ਵਿਚ ਲਿਖਿਆ ਹੋਇਆ ਸੀ ਕਿ, ਮੈਂ ਰੱਬ ਨੂੰ ਤਾਂ ਕਦੇ ਨਹੀਂ ਵੇਖਿਆ,ਪਰ ਹਾਂ ਜੋ ਮੇਰੇ ਪਰਿਵਾਰ ਨੂੰ ਮਰਨ ਤੋਂ ਬਚਾਅ ਸਕਦਾ ਹੈ,ਉਹ ਰੱਬ ਤੋਂ ਭਲਾਂ ਕਿਵੇਂ ਘੱਟ ਹੋ ਸਕਦਾ ਹੈ, ਤੁਹਾਡੇ ਇਸ ਪੁੰਨ ਦਾ ਰੱਬ ਨੂੰ ਵੀ ਦੇਣਾਂ, ਦੇਣਾ ਔਖਾ ਹੋ ਸਕਦਾ ਹੈ…. ਆਪ , ਮੈਨੂੰ ਇਹ ਡਾਇਰੀ ਮੇਰੀ ਮਾਂ ਦੁਬਾਰਾ ਲਿਖੀ ਜਾਪੀ, ਮੈਂ ਡਾਇਰੀ ਨੂੰ ਆਪਣੇ ਨਾਲ ਚੁੱਕ ਲੈ ਆਇਆ, ਮੈਂ ਕੁਝ ਵੀ ਕਰਨ ਤੋਂ ਪਹਿਲਾਂ ਨੈਨਸੀ ਨਾਲ ਗੱਲਬਾਤ ਕਰਨੀ ਜ਼ਰੂਰੀ ਸਮਝੀ, ਮੈਂ ਨੈਨਸੀ ਨੂੰ ਕਲਾਸ ਵਿੱਚ ਜਾਣ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਉਸਨਾਲ ਜ਼ਰੂਰੀ ਗੱਲ ਕਰਨੀ ਹੈ,ਪਰ ਉਸਨੂੰ ਮੇਰੇ ਤੇ ਗੁੱਸਾ ਵੀ ਬਹੁਤ ਸੀ, ਕਿਉਂਕਿ ਮੈਂ ਕੁਝ ਸਹੀ ਵੀ ਤੇ ਨਹੀਂ ਸੀ ਕੀਤਾ,ਪਰ ਫੇਰ ਵੀ ਉਸਨੇ ਮੇਰੀ ਗੱਲ ਮੰਨੀ, ਅਸੀਂ ਦੋਵੇਂ ਪਾਰਕ ਵਿਚ ਬੈਠ ਗਏ, ਮੈਂ ਉਸਨੂੰ ਕਿਹਾ ਕਿ ਨੈਨਸੀ ਤੇਰੇ ਪਾਪਾ ਡਾਕਟਰ ਨੇ ਤੂੰ ਦੱਸਿਆ ਨਹੀਂ…???

ਨੈਨਸੀ : ਤੁਹਾਨੂੰ ਕਿਸ ਨੇ ਕਿਹਾ, ਉਹਨਾਂ ਨੂੰ ਤਾਂ ਪੰਦਰਾਂ ਸਾਲ ਤੋਂ ਜ਼ਿਆਦਾ ਹੋ ਗਿਆ, ਉਹ ਕੰਮ ਛੱਡੇ ਨੂੰ,ਪਰ ਤੁਸੀਂ ਕਿਵੇਂ ਜਾਣਦੇ ਹੋ ਕਿ ਮੇਰੇ ਪਾਪਾ ਪਹਿਲਾਂ ਡਾਕਟਰ ਸੀ,
ਮੈਂ : ਮੈਂ ਤੇ ਵੈਸੇ ਹੀ‌ ਪੁੱਛ ਲਿਆ
ਨੈਨਸੀ : ਨਹੀਂ ਇਹ ਨਹੀਂ ਹੋ ਸਕਦਾ
ਮੈਂ : ਫੇਰ ਉਹਨਾਂ ਨੇ ਡਾਕਟਰੀ ਕਿਉਂ ਛੱਡ ਦਿੱਤੀ..???
ਨੈਨਸੀ : ਮੈਨੂੰ ਨਹੀਂ ਪਤਾ ਇਹ ਸੱਚ ਹੈ ਜਾਂ ਝੂਠ,ਪਰ ਇੱਕ ਵਾਰ ਪਾਪਾ ਦੇ ਹਸਪਤਾਲ ਵਿਚ ਅਜਿਹੇ ਔਰਤ ਆਏ , ਜਿਹਨਾਂ ਨੂੰ ਬਹੁਤ ਹੀ ਭਿਆਨਕ ਬਿਮਾਰੀ ਸੀ,ਜਿਸ ਦਾ ਖ਼ਾਤਰਾ‌ ਉਹਨਾਂ ਦੇ ਪਰਿਵਾਰ ਨੂੰ ਵੀ ਹੋ ਸਕਦਾ ਸੀ, ਮੇਰੇ ਪਾਪਾ ਨੇ ਉਸ ਔਰਤ ਨੂੰ ਕਿਹਾ ਕਿ ਜੇਕਰ ਤੁਸੀਂ ਉਹ ਆਪਣੇ ਪਰਿਵਾਰ ਤੋਂ ਅਲੱਗ ਰਹਿਣਗੇ, ਉਹ ਫਿਰ ਹੀ ਆਪਣੇ ਪਰਿਵਾਰ ਨੂੰ ਬਚਾ ਸਕਦੇ ਨੇ, ਨਹੀਂ ਉਹ ਆਪਣੇ ਨਾਲ ਆਪਣੇ ਪਰਿਵਾਰ ਨੂੰ ਵੀ ਇਸ ਬਿਮਾਰੀ ਦਾ ਸ਼ਿਕਾਰ ਬਣਾ ਦੇਣਗੇ,ਉਸ ਔਰਤ ਦੇ ਕਹਿਣ ਤੇ ਮੇਰੇ ਪਾਪਾ ਨੇ ਉਸ ਔਰਤ ਨੂੰ ਜ਼ਹਿਰ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ, ਮੇਰੇ ਪਾਪਾ ਨੂੰ ਇਸ ਤੋਂ ਬਾਅਦ ਐਨਾ ਜ਼ਿਆਦਾ ਸਦਮਾ ਲੱਗਾ ਕਿ ਉਹਨਾਂ ਨੇ ਉਹ ਕੰਮ ਹੀ ਛੱਡ ਦਿੱਤਾ
ਮੈਂ : ਤੁਹਾਨੂੰ ਪਤਾ ਉਹ ਮੇਰੇ ਮੰਮੀ ਸੀ ( ਨੈਨਸੀ ਦੀਆਂ ਅੱਖਾਂ ਭਰ ਆਈਆਂ, ਉਸ ਨੇ ਮੈਨੂੰ ਗੱਲਵਕੜੀ ਪਾ ਲਈ,)
ਮੈਂ ਨੈਨਸੀ ਨੂੰ ਸਾਰੀ ਗੱਲ ਦੱਸ ਦਿੱਤੀ,
ਤੇ‌ ਮੇਰੇ ਪਾਪਾ ਨੂੰ ਵੀ ਦੱਸ ਦਿੱਤੀ, ਮੇਰਾ ਤੇ ਨੈਨਸੀ ਦਾ ਵਿਆਹ ਹੋ ਗਿਆ,ਉਸ ਤੋਂ ਬਾਅਦ ਮੈਂ ਤੇ ਨੈਨਸੀ ਤੇ ਮੇਰੇ ਪਾਪਾ ਅਸੀਂ ਤਿੰਨੇ ਪ੍ਰਦੇਸ਼ ਆ ਵਸੇ…

ਇਹ ਕਹਾਣੀ ਨੂੰ ਲਿਖਣ ਦਾ ਮੁੱਖ ਮੰਤਵ ਇਹ ਹੈ ਕਿ ਸਾਨੂੰ ਆਪਣੇ ਅਨੁਸਾਰ ਕਦੇ ਵੀ ਕਿਸੇ ਨੂੰ ਗ਼ਲਤ ਨਹੀਂ ਸਮਝਣਾਂ ਚਾਹੀਦਾ,ਹੋ ਸਕਦਾ ਹੈ ਉਸਨੇ ਜੋ ਕੀਤਾ ਉਹ ਸਹੀ ਹੋਵੇ,ਪਰ ਸਾਨੂੰ ਸਮਝ ਹੀ ਬਾਅਦ ਵਿੱਚ ਆਵੇ.

ਨੋਟ : ਜ਼ਿਆਦਾ ਵਕਤ ਇਸ ਕਹਾਣੀ ਨੂੰ ਨਾ ਦੇ ਪਾਉਣ‌ ਦੇ ਕਾਰਨ,ਇਸ ਨੂੰ ਚੰਗੀ ਤਰ੍ਹਾਂ ਨਹੀਂ ਬਿਆਨ ਸਕੇ, ਅਤੇ ਇਸ‌‌ ਵਿਚ ਹੋਰ ਵੀ ਕੲੀ ਗਲਤੀਆਂ ਰਹਿ ਗਈਆਂ ਹੋਣਗੀਆਂ, ਅਸੀਂ ਉਹਨਾਂ ਦੀ ਮਾਫ਼ੀ ਚਾਹੁੰਦੇ ਹਾਂ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)