Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਪਾਤਰ ਦੋ ਸਹੇਲੀਆਂ (ਸੰਦੀਪ ਤੇ ਪ੍ਰੀਤ )ਸੰਦੀਪ ਤੁਹਾਡਾ ਫੋਨ ਰਿੰਗ ਕਰ ਰਿਹਾ। ਤੁਸੀ ਚੁੱਕਦੇ ਕਿਉ ਨਹੀ ।
ਹਾਜੀ ਜਸਵੀਰ ਦੇਖਿਉ ਕਿਸ ਦੀ ਕਾਲ ਏ। ਮੈ ਬੱਚਿਆ ਨੂੰ ਤਿਆਰ ਕਰ ਲਵਾ ਸਕੂਲ ਦੀ ਬੱਸ ਆਉਣ ਵਾਲੀ ਤੁਸੀ ਵੀ ਡਿਊਟੀ ਜਾਣਾ ਫੇਰ ਇੰਝ ਤੇ ਦੇਰ ਹੋ ਜਾਵੇਗੀ ਬਾਅਦ ਵਿਚ ਕਾਲ ਦੇਖਣੀ ਹਾ। ਲਉ ਅੱਜ ਸਵੇਰੇ ਸਾਡੀ ਸਾਲੀ ਨੂੰ ਕਿਵੇ ਯਾਦ ਆਈ ਫੋਨ ਤੇ ਫੋਨ ਕਰੀ ਜਾ ਰਹੇ । ਸੰਦੀਪ ਤੁਹਾਡੀ ਦੋਸਤ ਪ੍ਰੀਤ ਆ ਜਿਹਨਾ ਸਾਡੇ ਵਿਆਹ ਨੂੰ ਮੇਰੀਆਂ ਜੁੱਤੀਆਂ ਚੁੱਕ ਲੁਕਾ ਦਿਤੀਆ ਸੀ ।

ਖੈਰ ਚਲੋ ਵਿਹਲੀ ਹੋ ਦੇਖਦੀ ਹਾ। ਪਤੀ ਤੇ ਬਚਿਆ ਨੂੰ ਤੌਰ ਸੰਦੀਪ ਸੋਚਦੀ ਇੰਨੀ ਕਿਹੜੀ ਜਰੂਰੀ ਗਲ ਹੋਈ ਪ੍ਰੀਤ ਸਵੇਰੇ ਹੀ ਫੋਨ ਕਰੀ ਜਾ ਰਹੀ। ਜਰੂਰ ਕੋਈ ਮਸਲਾ ਗੰਭੀਰ ਹੋਣਾ ਖੈਰ ਪੁੱਛਦੀ ਹਾ। ਦੋਨੋ ਸਹੇਲੀਆ ਹਾਲ ਚਾਲ ਦਸਦੀਆ ਪੁੱਛਦੀਆ ਤੇ ਇਕ ਦੂਜੀ ਨਾਲ ਭੈਣਾ ਜਿਹਾ
ਰਿਸ਼ਤਾ ਹੋਣ ਕਾਰਨ ਹਰ ਗੁਪਤ ਪਰਿਵਾਰਕ ਦੁਨੀਆਵੀ ਗਲ ਸਾਂਝੀ ਕਰ ਲੈਂਦੀਆ । ਉਝ ਪ੍ਰੀਤ ਦੀ ਲਵ ਮੈਰਿਜ ਹੋਈ ਤੇ ਚਾਰ ਸਾਲ ਦਾ ਜਵਾਕ ਵੀ ਹੁਣੇ ਸਕੂਲ ਜਾਣ ਲੱਗਿਆ । ਦੋਨੋ ਮੀਆਂ ਬੀਬੀ ਇਕ ਦੂਜੇ ਨੂੰ ਵਧੇਰੇ ਪਿਆਰ ਕਰਦੇ ਤੇ ਖੁਸ਼ੀ ਖੁਸ਼ੀ ਜਿੰਦਗੀ ਦਾ ਆਨੰਦ ਮਾਣਦੇ ਨੇ ।

ਸੰਦੀਪ ਤੂੰ ਹੁਣ ਇਕੱਲੀ ਏ । ਮੈ ਤੇ ਇਕੱਲੀ ਹੁਣੇ ਤੇਰੇ ਜੀਜੇ ਨੂੰ ਤੌਰ ਪਈ ਹਾ। ਮੈ ਤੈਥੋਂ ਸਲਾਹ ਲੈਣੀ ਸੀ। ਹਾ ਦਸ ਪ੍ਰੀਤੋ ਕਿਹੜੀ ਸਲਾਹ ਮਾਰਨੀ ਕਿੱਧਰੇ ਮੀਆਂ ਬੀਬੀ ਬਾਹਰ ਹਿਲ ਸਟੇਸ਼ਨ ਜਾਣ ਦੀਆ ਤਿਆਰੀਆਂ ਤੇ ਨਹੀ ਕਰੀ ਬੈਠੇ। ਉਹ ਨਾ ਨਾ ਸੁਣ ਮੇਰੇ ਨਾਲ ਇਕ ਫੇਸਬੁਕ ਤੇ ਜਤਿੰਦਰ ਨਾਮ ਦਾ ਬੰਦਾ ਗੱਲ ਕਰਦਾ । ਵੜਾ ਚੰਗਾ ਭਲਾ ਇਨਸਾਨ ਜਾਪਦਾ ਹਮੇਸ਼ਾ ਸਤਿਕਾਰ ਨਾਲ ਬੋਲਦਾ ਤੇ ਇੰਝ ਹੀ ਸਾਡੀ ਦੋਸਤੀ ਵਧਿਆ ਹੋ ਗਈ । ਮੇਰੀ ਬਾਹਲੀ ਫਿਕਰ ਕਰਦਾ ਮੈਨੂੰ ਵੀ ਆਦਤ ਹੋ ਗਈ ਅਸਾਂ ਸਾਰਾ ਦਿਨ ਮੈਸੇਜ ਵੀਡਿਉ ਕਾਲ ਕਰਦੇ ਰਹਿੰਦੇ ਹਾ। ਪ੍ਰੀਤ ਤੇਰਾ ਦਿਮਾਗ ਸਹੀ ਜੇ । ਤੂੰ ਵਿਆਹੀ ਹੋਈ ਬੱਚੇ ਦੀ ਮਾਂ ਉਪਰੋਂ ਭਾਜੀ ਤੈਨੂੰ ਕਿੰਨਾ ਕਰਦਾ। ਤੁਹਾਡੀ ਆਪਣੀ ਲਵ ਮੈਰਿਜ ਹੋਈ । ਐਵੇਂ ਨਾ ਆਪਦਾ ਸੁੱਖੀ ਵੱਸਦਾ ਘਰ ਖਰਾਬ ਕਰਨ ਤੇ ਤੁਲੀ ਚਲ ।

ਸੰਦੀਪ ਸੁਣ ਤੇ ਸਹੀ ਜਤਿੰਦਰ ਵਿਆਹੀਆਂ ਹੋਇਆ । ਹੋਰ ਤੇ ਹੋਰ ਉਸਦੀ ਵੀ ਲਵ ਮੈਰਿਜ ਹੋਈ । ਦੋ ਜਵਾਕ ਨੌਕਰੀ ਪੇਸ਼ੇ ਵਾਲਾ ਵਧਿਆ ਕਲਾਸ ਏ । ਕੋਈ ਐਵੇਂ ਐਰਾ ਗੈਰਾ ਰਾਹ ਤੁਰਿਆ ਥੋੜੀ ਮੈ ਦੋਸਤ ਬਣਾ ਲੈਣਾ ।
ਮੈਨੂੰ ਮਿਲਿਆ ਫੇਸਬੁਕ ਤੇ ਆ ਪਰ ਪੂਰੀ ਜਾਣਕਾਰੀ ਕੱਢੀ ਮੈ ਬਾਹਲਾ ਚੰਗਾ ਮੁੰਡਾ ਕੋਈ ਨਸ਼ਾ ਐਬ ਨਹੀ ਉਝ ਵੀ ਸੁਭਾਅ ਦਾ ਮਿੱਠਾ ਆ। ਦੇਖ ਤੈਨੂੰ ਫੋਟੋ ਭੇਜੀ ਕਿੰਨਾ ਸੋਹਣਾ ਲੱਗਦਾ ਹਣਾ ।

ਪ੍ਰੀਤ ਤੇਰੀ ਗਲ ਤੇ ਸਹੀ ਜੇ ਸੋਹਣਾ ਤਾ ਬਾਹਲਾ । ਪਰ ਹੁਣ ਕੀ ਕਰ ਸਕਦੇ ਹਾ ਤੂੰ ਦੋਸਤੀ ਤੋ ਅੱਗੇ ਜਿਆਦਾ ਭਾਅ ਨਾ ਦੇ ਅਗਲਾ ਫੇਰ ਹੋਰ ਗਲਤ ਸਮਝ ਪਰਪੋਸ ਕਰਦਾ ਫਿਰੇਗਾ। ਸੰਦੀਪ ਹੁਣ ਤੈਥੋਂ ਕੀ ਪਰਦਾ ਉਸਦਾ ਪਰਪੋਸ ਮੈਨੂੰ ਆ ਚੁੱਕਿਆ । ਹੁਣ ਮੈਨੂੰ ਸਮਝ ਨਹੀ ਆ ਰਿਹਾ ਮੈ ਜਵਾਬ ਕਿਵੇ ਦਵਾ ਮਨਾ ਕੀਤਾ ਤੇ ਇੰਨਾ ਸੋਹਣਾ ਵਧਿਆ ਇਨਸਾਨ ਹੱਥੋ ਗੁਵਾ ਦਵਾਗੀ ਤੇ ਸਚੀ ਕਰਦਾ ਵੀ ਬਾਹਲਾ ਏ ।
ਤੇਰਾ ਦਿਮਾਗ ਸਹੀ ਏ ਤੇਰੀ ਆਪਣੀ ਕੋਈ ਇੱਜਤ ਰੀੜ ਹੈ ਜਾ ਨਹੀ ਦੇਖ ਕਿਵੇ ਬੇਸ਼ਰਮ ਬਣੀ ਫਿਸਲਦੀ ਤੁਰੀ ਹੋਈ । ਭਾਜੀ ਕੋਈ ਘੱਟ ਸੋਹਣਾ ਫੇਰ ਚੰਗਾ ਸੋਹਣਾ ਤੋ ਕੀ ਭਾਵ ਤੇਰਾ ਆਪਣਾ ਰਾਂਝਾ ਤੈਨੂੰ ਵਿਆਹ ਹੋਇਆ ।

ਭਾਜੀ ਨਾਲ ਤੇਰੀ ਲਵ ਮੈਰਿਜ ਹੋਈ ਤੇ ਆਹ ਜਤਿੰਦਰ ਦੀ ਆਪਣੀ ਪਤਨੀ ਨਾਲ ਲਵ ਮੈਰਿਜ ਹੋਈ ਹੈ । ਤੂੰ ਆਪਣੇ ਘਰ ਵਾਲੇ ਨੂੰ ਕਰਦੀ ਏ । ਉਹ ਆਪਣੀ ਪਤਨੀ ਨੂੰ ਕਰਦਾ ਹੈ। ਫੇਰ ਤੁਹਾਡੇ ਰਿਸ਼ਤੇ ਵੀ ਖਰਾਬ ਨਹੀ। ਤਾਵੀ ਤੁਸੀ ਕਿਉ ਆਪਣੇ ਵਸਦੇ ਘਰਾਂ ਨੂੰ ਅੱਗ ਲਗਾਉਣ ਤੇ ਤੁਰੇ ਹੋਏ ਜੇ।
ਸੰਦੀਪ ਤੂੰ ਦਸ ਮੇਰਾ ਤੇ ਦਿਲ ਨਹੀ ਮੰਨਦਾ ਹੁਣ ਮਨਾ ਕਿਵੇ ਕਰਾ। ਮੈਨੂੰ ਉਸਦੀ ਆਦਤ ਜਹੀ ਹੋ ਚੁੱਕੀ । ਗਲ ਨਾ ਕਰਾ ਤੇ ਸਾਰਾ ਦਿਨ ਗੁੱਸਾ ਆਉਦਾ ਰਹਿੰਦਾ। ਘਰੇ ਵੀ ਸਭ ਨਾਲ ਲੜਾਈ ਹੋ ਜਾਦੀ ਕਈ ਵਾਰ ਤੇ ਜਵਾਕ ਤੇ ਗੁੱਸਾ ਕਢ ਦਿੰਦੀ ਹਾ।
ਯਾਰ ਸੋਚਣਾ ਕਰਨਾ ਕੀ ਹੈ। ਜਿਵੇ ਆਦਤ ਪਾਈ ਹੈ। ਉਵੇਂ ਹੋਲੀ ਹੋਲੀ ਘਟਾ ਦਿਉ। ਦੇਖ ਇਹ ਕੁਵਾਰੀ ਉਮਰ ਦੀਆ ਮਾੜੀਆਂ ਆਦਤਾਂ ਦੂਜੇ ਤੀਜੇ ਕੋਈ ਹੋਰ ਮੁੰਡਾ ਹੋਰ ਕੁੜੀ ਬਦਲਣ ਵਾਲੀਆ ਖਹਿੜਾ ਕਿੱਥੇ ਛੱਡਦੀਆਂ। ਸਾਰੀ ਉਮਰ ਦਾ ਰੋਣਾ ਬਣ ਸਾਥ ਰਹਿੰਦੀਆਂ ।
ਤੂੰ ਹੁਣ ਮਾਂ ਬਣ ਗਈ ਏ ਅਕਲ ਨੂੰ ਹੱਥ ਮਾਰ ਜਵਾਨੀ ਵਾਲੀਆ ਫਿਲਿਗਾ ਤੇ ਲਾਈਫ ਸਟਾਈਲ ਤੋ ਅੱਗੇ ਵੱਧ ਰੁਕਿਆ ਹੋਈਆ ਤੇ ਪਾਣੀ ਵੀ ਬੋ ਮਾਰ ਜਾਂਦਾ ।
ਯਾਰ ਦੇਖ ਅਸੀ ਬਾਲ ਬਚਿਆ ਵਾਲੇ ਹੋ ਚੁਕੇ ਹਾ । ਕੋਈ ਕੁਵਾਰੇ ਥੋੜਾ ਸਾਨੂੰ ਇਹ ਸਭ ਸੋਭਾ ਨਹੀ ਦਿੰਦਾ । ਫੇਰ ਭਾਜੀ ਵਲੋ ਤੈਨੂੰ ਕੋਈ ਕਮੀ ਵੀ ਤੇ ਨਹੀ । ਤੇਰਾ ਕਿੰਨਾ ਕਰਦਾ ਤੂੰ ਖੁਦ ਵੀ ਮੰਨਦੀ ਹੈ। ਫੇਰ ਹੁਣ ਤੈਨੂੰ ਕੀ ਅੱਗ ਲਗੀ ਹੋਈ ।
ਸੰਦੀਪ ਅੜੀਏ ਮੇਰਾ ਘਰ ਵਾਲਾ ਤੇ ਦੇਵਤਾ ਸੱਚੀ ਬਾਹਲਾ ਯਕੀਨ ਕਰੀ ਬੈਠਾ ਕੋਈ ਗਲ ਨਹੀ ਮੋੜਦਾ । ਉਝ ਵੀ ਕਾਸੇ ਪਾਸੋਂ ਦੁਖੀ ਨਹੀ ਹਾ। ਪਰ ਬਹਿਲੀ ਘਰੇ ਫੇਸਬੁਕ ਤੇ ਪੰਗਾ ਪਾ ਬੈਠੀ ਹਾ। ਪ੍ਰੀਤ ਦੇਖ ਤੂੰ ਬਹਿਲੀ ਰਹਿਣ ਕਰਕੇ ਆਪਣਾ ਸਮਾ ਉਸ ਦੇ ਨਾਲ ਗੁਜਾਰਨ ਲੱਗੀ ਤੇ ਅੱਗਲੇ ਤੇਰਾ ਸੁਭਾਅ ਸਮਝ ਤੈਨੂੰ ਮਿਠੀਆ ਮਾਰ ਮਾਰ ਗਲਾ ਨਾਲ ਭਰਮਾਇਆ ਹੋਈਆ ।
ਕਾਹਦਾ ਪਿਆਰ ਤੁਹਾਡਾ ਪਿਆਰ ਵਾਲਿਆ ਦਾ ਹਾਲ ਦੇਖ ਮੈਨੂੰ ਤੇ ਭੋਰਾ ਯਕੀਨ ਨਾ ਰਿਹਾ ਪਿਆਰ ਵੀ ਕੋਈ ਸ਼ਹਿ ਹੁੰਦੀ ਹੈ । ਯਾਰ ਕਿੰਨੀ ਕੇ ਵਾਰ ਇਹ ਹੁੰਦਾ ਤੇ ਹਮੇਸ਼ਾ ਸੱਚਾ ਹੀ ਕਿਉ ਹੁੰਦਾ ਹੈ ।
ਪ੍ਰੀਤ ਇਨਸਾਨ ਅੰਦਰ ਕਦੇ ਇਹ ਸਭ ਕਿੱਥੇ ਮੁੱਕਦਾ । ਜਦੋ ਤੱਕ ਸਰੀਰਾਂ ਵਿਚ ਸ਼ਕਤੀ ਏ ਇਸ ਪਾਸੇ ਧਿਆਨ ਤੁਰਿਆ ਰਹਿੰਦਾ । ਕਿਸੇ ਦਾ ਸੋਹਣਾ ਲੱਗਣਾ ਪਸੰਦ ਆਉਣਾ ਚੱਲਦਾ ਰਹਿੰਦਾ। ਪਰ ਭੈਣੇ ਇੰਝ ਬਣੇ ਹੋਏ ਰਿਸ਼ਤੇ ਥੋੜੀ ਬਲੀ ਚਾੜ ਦਈਦੇ ਹੁੰਦੇ ।
ਇਸੇ ਲਈ ਕਹਾਵਤ ਬਣੀ ਹੋਈ । ਰਹਿੰਦੀ ਉਮਰੇ ਹਰ ਔਰਤ ਮਰਦ ਦੀ ਜਿੰਦਗੀ ਵਿਚ ਦੂਜੇ ਔਰਤਾਂ ਮਰਦ ਆਉਦੇ ਜਾਂਦੇ ਰਹਿੰਦੇ । ਇਹ ਸਾਡੇ ਤੇ ਹੁੰਦਾ ਅਸੀ ਕਿਵੇ ਦਾ ਕਰਮ ਕਰਦੇ ਹਾ। ਕੀ ਸੋਚਦੇ ਹਾ ਰਿਸ਼ਤਾ ਕਿਵੇ ਰੱਖਦੇ ਹਾ। ਹਰ ਭਾਵ ਮਨ ਆਈ ਥੋੜੀ ਪੁਗਾਈ ਜਾਦੀ ਹੈ। ਆਪਣੇ ਅੰਦਰ ਚਾਤ ਮਾਰ ਭਾਜੀ ਤੋ ਬਾਅਦ ਤੂੰ ਹੋਰ ਵਲ ਆਕਰਸ਼ਿਤ ਹੋ ਜਾਂਦੀ ਏ। ਫੇਰ ਕਲ ਦੀ ਕਾਹਦੀ ਗਾਰੰਟੀ ਕਿਸੇ ਤੀਜੇ ਵਲ ਆਕਰਸ਼ਿਤ ਨਹੀ ਹੋਵੇਗੀ । ਇਸ ਬੰਦੇ ਤੋ ਵੀ ਤੇਰਾ ਦਿਲ ਨਾ ਭਰੇਗਾ। ਇਹ ਮਾੜਾ ਠਰਕ ਆ ਅੱਗੇ ਤੋ ਅੱਗੇ ਜਿੰਨਾ ਮਰਜੀ ਵਧਾਈ ਜਾਉ। ਮਾੜੀਆਂ ਚੀਜਾਂ ਵੜਾ ਆਨੰਦ ਤੇ ਸੁਖਦਾਈ ਜਾਪਦੀਆਂ ਅਸਰ ਤੇ ਬਾਅਦ ਵਿਚ ਹੁੰਦਾ ।
ਜਤਿੰਦਰ ਆਪਣੀ ਪਤਨੀ ਦਾ ਕਿੰਨਾ ਕੁ ਸਕਾ । ਤੂੰ ਖੁਦ ਵਲ ਦੇਖ ਤੂੰ ਕਿੰਨੀ ਕੇ ਸਕੀ ਰਹਿ ਚੁੱਕੀ । ਵਿਆਹ ਸਮੇ ਕਿੰਨੀਆਂ ਮੁਸ਼ਕਿਲਾਂ ਨਾਲ ਲੜ ਰਿਸ਼ਤੇਦਾਰ ਪਰਿਵਾਰ ਵਾਲੇ ਮਨਾ ਤੁਸੀ ਲਵ ਮੈਰਿਜ ਕਰਾਈ ।
ਜਤਿੰਦਰ ਦੀ ਪਤਨੀ ਵਾਰੇ ਸੋਚ ਔਰਤਾਂ ਤੇ ਅੱਗੇ ਇਕ ਦੂਜੀ ਦਾ ਜਿਉਣਾ ਦੁੱਭਰ ਕਰ ਰੱਖਦੀਆ । ਤੂੰ ਵੀ ਉਸਦਾ ਘਰ ਤੋੜਨ ਤੇ ਤੁਰੀ ਹੋਈ । ਅੱਜ ਪੇਕੇ ਪਾਸੋਂ ਬਹੁਤਾ ਪਿਆਰ ਨਾ ਮਿਲਦਾ ਹੋਉ। ਪਰ ਘਰ ਵਾਲੇ ਦੇ ਪਿਆਰ ਸਹਾਰੇ ਖੁਸ਼ੀ ਆਨੰਦ ਮਾਣ ਰਹੀ ਜਦੋ ਉਸਦਾ ਤੇਰੇ ਕਾਰਨ ਭਰਮ ਟੁੱਟ ਜਾਣਾ ਘਰ ਪੁੱਟਿਆ ਜਾਣਾ ਵਿਚਾਰੀ ਜਿਉਂਦੀ ਮਰ ਜਾਉ।
ਸੰਦੀਪ ਤੂੰ ਮੈਨੂੰ ਹੀ ਗਲਤ ਆਖੀ ਜਾਦੀ ਏ । ਉਹ ਆਪਣੀ ਪਤਨੀ ਨਾਲ ਆਪ ਗਲਤ ਕਰ ਰਿਹਾ। ਪ੍ਰੀਤ ਮੇਰੀ ਸਹੇਲੀ ਤੂੰ ਏ । ਉਸ ਬੰਦੇ ਨੂੰ ਤੇ ਮੈ ਜਾਣਦੀ ਨਹੀ । ਇਸੇ ਲਈ ਤੈਨੂੰ ਕਹਾਗੀ ਫੇਰ ਤੂੰ ਦੇਖ ਲਈ ਬਾਅਦ ਵਿਚ ਨੁਕਸਾਨ ਤੇਰਾ ਵਧੇਰੇ ਹੋਣਾ । ਉਸਦਾ ਕੀ ਹੋ ਜਾਉ ਵਿਚਾਰੀ ਪਤਨੀ ਰੁੱਸ ਥੋੜੇ ਦਿਨ ਪੇਕੇ ਜਾ ਬੈਠੇਗੀ । ਜਵਾਕ ਰੁਲ ਖੁਲ ਜਾਣਗੇ। ਆਪ ਕਰਾਇਆ ਪੇਕੇ ਵੀ ਬਹੁਤਾ ਸਾਥ ਨਹੀ ਦਿੰਦੇ । ਉਹ ਨਾਤਾ ਧੋਤਾ ਫੇਰ ਸਾਫ ਹੋ ਜਾਉਗਾ ।
ਪਰ ਕੀ ਤੇਰਾ ਭਾਜੀ ਨਾਲ ਜਿਵੇ ਹੁਣ ਰਿਸ਼ਤਾ ਇੰਝ ਰਹਿ ਜਾਉਗਾ । ਕਦੇ ਆਪਣੇ ਬਚੇ ਵਾਰੇ ਸੋਚਿਆ ਇਕ ਦਿਨ ਸੱਚ ਤੇ ਸਾਹਮਣੇ ਆਏ ਬਿੰਨਾ ਰਹਿੰਦਾ ਨਾ । ਤੈਨੂੰ ਤੇਰੇ ਪੇਕੇ ਘਰੇ ਬੈਠਾ ਲੈਣਗੇ। ਤੇਰਾ ਤਲਾਕ ਤਕ ਹੋ ਸਕਦਾ । ਤੂੰ ਕੀ ਜਵਾਨੀ ਵਾਲੇ ਮਜ਼ਾਕ ਜਾਣਦੀ ਏ । ਜਿਹੜਾ ਬੰਦਾ ਤੇਰੀ ਖੁਸ਼ੀ ਖਾਤਰ ਟੁੱਟ ਟੁੱਟ ਮਰਦਾ ਦਿਨ ਰਾਤ ਖਫਦਾ। ਜਦੋ ਉਸਨੂੰ ਤੇਰੀ ਰਾਸ ਲੀਲਾ ਪਤਾ ਲਗੇਗੀ ਤੇ ਕੀ ਐਵੇਂ ਹੀ ਛੱਡ ਦਵੇਗਾ ।
ਸੰਦੀਪ ਯਾਰ ਮੈਨੂੰ ਮਾਫ ਕਰੀ ਭੈਣੇ ਮੈ ਕਰ ਚੁੱਕੀ ਹਾ। ਇਕ ਵਾਰੀ ਪਬਲਿਕਲੀ ਮਿਲ ਚੁੱਕੇ ਹਾ। ਬੇਵਕੂਫੇ ਪ੍ਰੀਤ ਤੇਰੀ ਅਕਲ ਕਿਥੇ ਘਾਹ ਚਰਨ ਗਈ ਹੈ । ਜਿਹੜੀ ਆਪਣੇ ਘਰ ਆਲਿਆਂ ਨਾਲ ਲੜ ਝਗੜ ਤਰਲੇ ਕਰ ਮਣਾ ਉਸਦੇ ਬੈਠੀ ਹੋਈ । ਉਹ ਉਸਦਾ ਸਕਾ ਨਾ ਹੋਇਆ ਤੇਰਾ ਕਿਥੋ ਸਕਾ ਹੋ ਜਾਉ ।
ਤੂੰ ਕਿੰਨੀ ਬੇਸ਼ਰਮ ਹੋ ਚੁੱਕੀ ਏ । ਮਾੜੇ ਭਾਵਾਂ ਬਾਸਨਾਵਾ ਨੂੰ ਜਿਉਣ ਖਾਤਰ ਆਪਣੇ ਦਿਨ ਭੁੱਲੀ ਬੈਠੀ ਹੈ । ਜਦੋ ਆਖਦੀ ਹੁੰਦੀ ਸੀ। ਸਾਡਾ ਪਿਆਰ ਸੱਚਾ ਜੇ ਵਿਆਹ ਨਾ ਹੋਈਆ ਮੈ ਕੁਝ ਖਾ ਮਰ ਜਾਵਾਗੀ ।
ਸੰਦੀਪ ਤੂੰ ਦਸ ਮੈ ਕੀ ਕਰਾ ਮੈਨੂੰ ਜਤਿੰਦਰ ਵੀ ਹੁਣ ਆਪਣਾ ਲੱਗਦਾ । ਉਹ ਮੈਨੂੰ ਸਮਾ ਦਿੰਦਾ ਇੱਜਤ ਪਿਆਰ ਦਿੰਦਾ ।
ਪੀਤੋ ਇਹ ਸਭ ਤੈਨੂੰ ਭਾਜੀ ਤੋ ਵੀ ਮਿਲਦਾ। ਹੋਰ ਨੀ ਹੋਰ ਰਹਿਣ ਲਈ ਘਰ ਪਾਉਣ ਲਈ ਕਪੜੇ ਖਾਣ ਲਈ ਰੋਟੀ ਸਭ ਤੈਨੂੰ ਮਿਲ ਰਿਹਾ। ਬਸ ਤੇਰੀਆਂ ਦੁਨੀਆਵੀ ਸਮਾਜਿਕ ਲੋੜਾਂ ਪੂਰੀਆਂ ਕਰਨ ਖਾਤਰ ਭਾਜੀ ਤੈਨੂੰ ਥੋੜਾ ਸਮਾ ਘੱਟ ਦੇ ਪਾਉਂਦਾ ਹੋਉ।
ਪਰ ਤੂੰ ਉਸਦਾ ਵੀ ਇੰਤਜਾਮ ਕਰ ਲਿਆ ਪੈਸਾ ਖਾਣਾ ਪੀਣਾ ਹੰਢਾਉਣਾ ਘਰ ਵਾਲੇ ਦਾ ਪਿਆਰ ਹਵਸ ਲਈ ਨਵਾਂ ਕਰ ਲਿਆ ।
ਇਹ ਕਿਹੜਾ ਪਿਆਰ ਹੈ। ਜੋ ਤੈਨੂੰ ਅੱਜ ਦੋ ਜਣਿਆਂ ਨਾਲ ਹੋ ਗਿਆ । ਕਲ ਗਿਣਤੀ ਹੋਰ ਵਧੇਗੀ ਤੇ ਤੂੰ ਉਹਨਾ ਔਰਤਾਂ ਜਹੀ ਹੋ ਜਾਵੇਗੀ ਜੋ ਆਪਣੀਆ ਲੋੜਾਂ ਖਾਤਰ ਦਰ ਦਰ ਮੂੰਹ ਮਾਰਦੀਆਂ । ਉਹਨਾ ਦੀਆ ਜਰੂਰਤਾ ਤੇ ਫੇਰ ਵੀ ਰੋਟੀ ਪੈਸਾ ਹੁੰਦੀਆਂ । ਤੇਰੀਆਂ ਜਰੂਰਤਾ ਹੋਣਗੀਆਂ ਮਾਨਸਿਕਤਾ ਤੇ ਸਰੀਰਕ ਸੁੱਖ ਪਰ ਹੋਵੇਗੀ ਤੇ ਵੇਸਵਾ ਹੀ। ਪ੍ਰੀਤ ਤੂੰ ਤੇ ਜਤਿੰਦਰ ਜਹੇ ਲੋਕ ਕੁਵਾਰੀ ਉਮਰੇ ਵੀ ਕਪੜਿਆਂ ਵਾਗ ਸਾਥੀ ਬਦਲਦੇ ਹੋ ਤੇ ਜਦੋ ਕੋਈ ਭਲਾ ਇਨਸਾਨ ਮਿਲ ਜਾਦਾ । ਜਿਹੜਾ ਤੁਹਾਡੇ ਲਈ ਦਿਨ ਰਾਤ ਮਿਹਨਤ ਕਰਦਾ ਆਪਣਾ ਸਭ ਛੱਡ ਤੁਹਾਡੇ ਨਾਲ ਵਸ ਜਾਦਾ । ਉਸਨੂੰ ਵੀ ਆਦਤਾਂ ਤੋ ਮਜਬੂਰ ਧੋਖਾ ਦਿੰਦੇ ਹੋ।
ਤੇਰਾ ਨੈਤਿਕ ਪੱਧਰ ਇੰਨਾ ਕਮਜੋਰ ਹੋ ਚੁਕਿਆ । ਤੈਨੂੰ ਸਿਰਫ ਆਪਣਾ ਹੀ ਦਿਖਾਈ ਦੇ ਰਿਹਾ। ਇਹ ਸਭ ਕੁਦਰਤੀ ਬਾਸਨਾਵਾ ਹਨ ਪਰ ਹਰ ਸਮੇ ਕੁਦਰਤ ਹਿਸਾਬ ਨਹੀ ਚਲਿਆ ਜਾ ਸਕਦਾ । ਦੁਨੀਆਵੀ ਸਮਾਜਿਕ ਪਰਿਵਾਰਕ ਕੁਝ ਨਿਯਮ ਵੀ ਹੁੰਦੇ ।
ਜਿੰਨਾ ਸਦਕਾ ਜੀਵਨ ਦਾ ਵਿਕਾਸ ਹੁੰਦਾ । ਨਵੀਆਂ ਰੂਹਾਂ ਜਨਮ ਲੈਂਦਿਆ ਤੇ ਉਹਨਾ ਦਾ ਪਾਲਣ ਪੋਸ਼ਣ ਹੁੰਦਾ।
ਜਿਵੇ ਤੂੰ ਤੇ ਜਤਿੰਦਰ ਜਹੇ ਲੋਕ ਹਵਸ ਖਾਤਰ ਮਾਨਸਿਕਤਾ ਖਾਤਰ ਆਪਣੇ ਸਾਥੀਆਂ ਨੂੰ ਧੋਖਾ ਦਿੰਦੇ ਹੋ ਉਹਨਾ ਦੀ ਜਿੰਦਗੀ ਬਰਬਾਦ ਕਰਦੇ ਹੋ। ਪਾਪਿਉ ਕਦੇ ਸੁਖ ਨਹੀ ਪਾਉਣਾ।
ਪ੍ਰੀਤ ਤੂੰ ਇਵੇਂ ਦੀ ਨਹੀ ਜੇ ਭਾਜੀ ਨਾਲ ਰਿਸ਼ਤਾ ਕਿਸੇ ਪਾਸੋਂ ਖਰਾਬ ਚਲ ਰਿਹਾ। ਤੇ ਬੈਠ ਗਲ ਕਰ ਉਸਨੂੰ ਸੁਧਾਰ ਨਵੇ ਰਾਸਤੇ ਨਾ ਘੜ ਇੰਝ ਕਦੋਂ ਤਕ ਚਲਦਾ ਰਹੇਗਾ। ਇਕ ਦਿਨ ਇਸ ਤੋ ਵੀ ਦਿਲ ਭਰ ਜਾਣਾ ਮਨ ਤਨ ਲੋਭ ਕਦੇ ਕਿੱਥੇ ਰਝਦਾ ਇਨਸਾਨ ਭੈਣੇ।
ਸੰਦੀਪ ਹਾਲੇ ਪ੍ਰੀਤ ਨੂੰ ਸਮਝਾ ਹੀ ਰਹੀ ਸੀ ।ਅਗਿਉ ਉਸਨੇ ਗੁੱਸੇ ਵਿਚ ਫੋਨ ਕੱਟ ਦਿਤਾ ।
ਇਹ ਹੈ ਤੁਹਾਡੀ ਸੰਚਾਈ ਦੋਗਲੇ ਲੋਕੋ । ਬਹੁਤ ਹਾਸਾ ਆਉਦਾ ਤੁਹਾਨੂੰ ਪਿਆਰ ਨਾਮ ਝੂਠ ਬੋਲ ਚਿੱਕੜ ਵਿੱਚ ਡਿਗਦਿਆਂ ਦੇਖ ।।।।।
ਗੁਰਪ੍ਰੀਤ ਸਿੰਘ

...
...

ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।
ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ ਹੂਮ ਦ ਬੈੱਲ ਟੌਲਜ਼” ਦਾ ਮੈਟਨੀ (ਤੀਜੇ ਪਹਿਰ ਦਾ) ਸ਼ੋ ਦੇਖਣ ਦੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਉਸ ਬੁਰਕਾਪੋਸ਼ ਕੁੜੀ ਨਾਲ ਵਾਬਸਤਾ ਹੋ ਗਿਆ ਹੈ, ਜੋ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਂਦੀ ਰਹੀ ਸੀ।
ਪਰਦੇ ਉੱਤੇ ਜਦੋਂ ਸਿਆਹੀ ਘੱਟ ਅਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਖ਼ਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ। ਉਸ ਦੇ ਮੱਥੇ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਸਨ। ਨੱਕ ਦੀ ਫ਼ਿਨਿੰਗ ਉੱਤੇ ਕੁਝ ਬੂੰਦਾਂ ਸਨ ਜਦੋਂ ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ ਤਾਂ ਉਸਦੀ ਲੱਤ ਹਿਲਣੀ ਬੰਦ ਹੋ ਗਈ। ਇੱਕ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢਕ ਲਿਆ। ਇਹ ਹਰਕਤ ਕੁੱਝ ਅਜਿਹੀ ਸੀ ਕਿ ਅਖ਼ਲਾਕ ਨੂੰ ਮੱਲੋਮੱਲੀ ਹਾਸੀ ਆ ਗਈ।
ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। ਦੋਨੋਂ ਹੌਲੀ ਹੌਲੀ ਹਸੀਆਂ। ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ। ਅਖ਼ਲਾਕ ਦੀ ਤਰਫ਼ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਅਤੇ ਲੱਤ ਹਿੱਲਾ ਕੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈ।
ਅਖ਼ਲਾਕ ਸਿਗਰਟ ਪੀ ਰਿਹਾ ਸੀ। ਇੰਗਰਿਡ ਬਰਗਮੈਨ ਉਸਦੀ ਮਹਿਬੂਬ ਐਕਟਰਸ ਸੀ। “ਫ਼ੌਰ ਹੂਮ ਦ ਬੈੱਲ ਟੌਲਜ਼” ਵਿੱਚ ਉਸ ਦੇ ਵਾਲ਼ ਕਟੇ ਹੋਏ ਸਨ। ਫ਼ਿਲਮ ਦੇ ਆਰੰਭ ਵਿੱਚ ਜਦੋਂ ਅਖ਼ਲਾਕ ਨੇ ਉਸਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ। ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰਗਰਿਡ ਬਰਗਮੈਨ ਨੂੰ ਭੁੱਲ ਗਿਆ। ਇਵੇਂ ਤਾਂ ਕਰੀਬ ਕਰੀਬ ਸਾਰੀ ਫ਼ਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ।
ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ਼ ਉੱਤੇ ਛਾਈ ਰਹੀ।
ਅਖ਼ਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ। ਇੱਕ ਵਾਰ ਉਸ ਨੇ ਰਾਖ ਝਾੜੀ। ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਸੀ ਇਸ ਲਈ ਉਸ ਨੂੰ ਸਿਗਰਟ ਡਿੱਗਣ ਦਾ ਕੁੱਝ ਪਤਾ ਨਹੀਂ ਸੀ। ਅਖ਼ਲਾਕ ਬਹੁਤ ਘਬਰਾਇਆ। ਇਸ ਘਬਰਾਹਟ ਵਿੱਚ ਉਸ ਨੇ ਹੱਥ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਅਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੁੜੀ ਹੜਬੜਾ ਕੇ ਉਠ ਖੜੀ ਹੋਈ। ਅਖ਼ਲਾਕ ਨੇ ਫ਼ੌਰਨ ਕਿਹਾ, “ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਿੱਗ ਗਈ ਸੀ। ”
ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਬੈਠ ਗਈ। ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। “ਦੋਨਾਂ ਹੌਲੇ ਹੌਲੇ ਹਸੀਆਂ ਅਤੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈਆਂ। ”
ਫ਼ਿਲਮ ਦੇ ਖ਼ਾਤਮੇ ਉੱਤੇ ਜਦੋਂ ਕਾਇਦ-ਏ-ਆਜ਼ਮ ਦੀ ਤਸਵੀਰ ਨਮੂਦਾਰ ਹੋਈ ਤਾਂ ਅਖ਼ਲਾਕ ਉੱਠਿਆ। ਖ਼ੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਦੇ ਨਾਲ ਟਕਰਾਇਆ। ਅਖ਼ਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ। “ਮੁਆਫ਼ੀ ਚਾਹੁੰਦਾ ਹਾਂ ……ਪਤਾ ਨਹੀਂ ਅੱਜ ਕੀ ਹੋ ਗਿਆ ਹੈ।”
ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ। ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖ਼ਲਾਕ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਲਿਆ। ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ। ਅਖ਼ਲਾਕ ਨੇ ਇਸਦੀ ਪਰਵਾਹ ਨਹੀਂ ਕੀਤੀ। ਅਤੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਉਸ ਨੇ ਤਹੱਈਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ।
ਮਾਲ ਰੋਡ ਦੇ ਫੁਟਪਾਥ ਉੱਤੇ ਵਾਈ ਐਮ ਸੀ ਏ ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ। ਅਖ਼ਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖ਼ਾਤਬ ਹੋਈ, “ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ?”
ਅਖ਼ਲਾਕ ਨੇ ਇੱਕ ਛਿਣ ਸੋਚ ਕੇ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ।”
ਕੁੜੀ ਖਿਲਖਲਾ ਕੇ ਹਸ ਪਈ। ਇਸ ਦੇ ਬਾਅਦ ਉਸ ਨੇ ਆਪਣੀ ਸਹੇਲੀ ਨੂੰ ਕੁੱਝ ਕਿਹਾ। ਫਿਰ ਦੋਨੋਂ ਚੱਲ ਪਈਆਂ। ਬਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਅਖ਼ਲਾਕ ਨੇ ਕਿਹਾ। “ਤੁਸੀਂ ਪਿੱਛੇ ਆ ਜਾਓ। ਮੈਂ ਅੱਗੇ ਵੱਧ ਜਾਂਦਾ ਹਾਂ। ”
ਕੁੜੀ ਨੇ ਮੂੰਹ ਮੋੜ ਲਿਆ।
ਅਨਾਰਕਲੀ ਦਾ ਮੋੜ ਆਇਆ ਤਾਂ ਦੋਨਾਂ ਸਹੇਲੀਆਂ ਰੁੱਕ ਗਈਆਂ। ਅਖ਼ਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ। “ਤੁਸੀਂ ਸਾਡੇ ਪਿੱਛੇ ਨਾ ਆਓ। ਇਹ ਬਹੁਤ ਬੁਰੀ ਗੱਲ ਹੈ। ”
ਲਹਿਜੇ ਵਿੱਚ ਬੜੀ ਗੰਭੀਰਤਾ ਸੀ। ਅਖ਼ਲਾਕ ਨੇ “ਬਹੁਤ ਬਿਹਤਰ” ਕਿਹਾ ਅਤੇ ਵਾਪਸ ਚੱਲ ਪਿਆ। ਉਸ ਨੇ ਮੁੜ ਕੇ ਵੀ ਉਨ੍ਹਾਂ ਨੂੰ ਨਹੀਂ ਵੇਖਿਆ। ਲੇਕਿਨ ਦਿਲ ਵਿੱਚ ਉਹਨੂੰ ਅਫ਼ਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ। ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ। ਲੇਕਿਨ ਉਸ ਨੇ ਮੌਕਾ ਹੱਥੋਂ ਜਾਣ ਦਿੱਤਾ। ਹੁਣ ਖ਼ੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ।
ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸ ਨੇ ਅਨਾਰਕਲੀ ਦੇ ਮੋੜ ਦੀ ਤਰਫ਼ ਵੇਖਿਆ। ਮਗਰ ਹੁਣ ਉੱਥੇ ਕੀ ਸੀ। ਉਹ ਤਾਂ ਉਸੇ ਵਕਤ ਅਨਾਰਕਲੀ ਦੀ ਤਰਫ਼ ਚਲੀਆਂ ਗਈਆਂ ਸਨ।
ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ। ਬਰੀਕ ਨੱਕ, ਛੋਟੀ ਜਿਹੀ ਠੋਡੀ, ਫੁਲ ਦੀਆਂ ਪੱਤੀਆਂ ਵਰਗੇ ਹੋਠ। ਜਦੋਂ ਪਰਦੇ ਉੱਤੇ ਕਾਲਖ ਘੱਟ ਅਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉਪਰਲੇ ਹੋਠ ਉੱਤੇ ਇੱਕ ਤਿਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ। ਅਖ਼ਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮੁਕੰਮਲ ਰਹਿੰਦੀ। ਇਸ ਦਾ ਉੱਥੇ ਹੋਣਾ ਅਤਿ ਜ਼ਰੂਰੀ ਸੀ।
ਛੋਟੇ ਛੋਟੇ ਕਦਮ ਸਨ ਜਿਨ੍ਹਾਂ ਵਿੱਚ ਕੰਵਾਰਪਣ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਇਸ ਲਈ ਉस ਦੇ ਇਨ੍ਹਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਿਹੀ ਪੈਦਾ ਹੋ ਗਈ ਸੀ। ਉਸ ਦਾ ਮੁੜ ਮੁੜ ਕੇ ਵੇਖਣਾ ਤਾਂ ਗ਼ਜ਼ਬ ਸੀ। ਗਰਦਨ ਨੂੰ ਇੱਕ ਹਲਕਾ ਜਿਹਾ ਝੱਟਕਾ ਦੇਕੇ ਉਹ ਪਿੱਛੇ ਅਖ਼ਲਾਕ ਦੀ ਤਰਫ਼ ਵੇਖਦੀ ਅਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ।
ਦੂਜੇ ਦਿਨ ਉਹ ਇੰਗਰਿਡ ਬਰਗਮੈਨ ਦੀ ਫ਼ਿਲਮ ਫਿਰ ਦੇਖਣ ਗਿਆ। ਸ਼ੋ ਸ਼ੁਰੂ ਹੋ ਚੁੱਕਾ ਸੀ। ਵਾਲਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖ਼ਲ ਹੋਇਆ। ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ।
ਗੇਟ ਕੀਪਰ ਦੀ ਬੈਟਰੀ ਦੀ ਅੰਨ੍ਹੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖ਼ਾਲੀ ਸੀਟ ਦੀ ਭਾਲ ਕੀਤੀ ਅਤੇ ਉਸ ਉੱਪਰ ਬੈਠ ਗਿਆ।
ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਹੀਆ ਸੀ। ਏਧਰ ਏਧਰ ਕਈ ਤਮਾਸ਼ਾਈ ਹਸ ਰਹੇ ਸਨ। ਕਦੇ ਕਦੇ ਬਹੁਤ ਹੀ ਕਰੀਬ ਤੋਂ ਅਖ਼ਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਣਦਾ ਸੀ। ਮੁੜ ਕੇ ਉਸ ਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ।
ਅਖ਼ਲਾਕ ਦਾ ਦਿਲ ਧੱਕ ਧੱਕ ਕਰਨ ਲੱਗਿਆ। ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ। ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ। ਉਸਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ ਵਾਰ ਮੁੜ ਕੇ ਵੇਖ ਸਕਦਾ ਸੀ।
ਇੰਟਰਵਲ ਹੋ ਗਿਆ। ਅਖ਼ਲਾਕ ਕੋਸ਼ਿਸ਼ ਦੇ ਬਾਵਜੂਦ ਫ਼ਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਰੋਸ਼ਨੀ ਹੋਈ ਤਾਂ ਉਹ ਉੱਠਿਆ। ਕੁੜੀ ਦੇ ਚਿਹਰੇ ਉੱਤੇ ਨਕਾਬ ਸੀ। ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸਦੀਆਂ ਅੱਖਾਂ ਅਖ਼ਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕੁਰਾਹਟ ਦੀ ਚਮਕ ਸੀ।
ਕੁੜੀ ਦੇ ਭਰਾ ਨੇ ਸਿਗਰਟ ਕੱਢ ਕੇ ਸੁਲਗਾਈ। ਅਖ਼ਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਉਸ ਨੂੰ ਮੁਖ਼ਾਤਬ ਹੋਇਆ, “ਜਰਾ ਮਾਚਿਸ ਮਿਹਰ ਫ਼ਰਮਾਓ।”
ਕੁੜੀ ਦੇ ਭਰਾ ਨੇ ਉਸ ਨੂੰ ਮਾਚਿਸ ਦੇ ਦਿੱਤੀ। ਅਖ਼ਲਾਕ ਨੇ ਆਪਣੀ ਸਿਗਰਟ ਸੁਲਗਾਈ ਅਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ, “ਧੰਨਵਾਦ ! ”
ਕੁੜੀ ਦੀ ਲੱਤ ਹਿੱਲ ਰਹੀ ਸੀ। ਅਖ਼ਲਾਕ ਆਪਣੀ ਸੀਟ ਉੱਤੇ ਬੈਠ ਗਿਆ। ਫ਼ਿਲਮ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ। ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ ਤਰਫ਼ ਵੇਖਿਆ। ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਰ ਸਕਿਆ।
ਫ਼ਿਲਮ ਖ਼ਤਮ ਹੋਈ। ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਕੁੜੀ ਅਤੇ ਉਸ ਦਾ ਭਾਈ ਨਾਲ ਸਨ। ਅਖ਼ਲਾਕ ਉਨ੍ਹਾਂ ਤੋਂ ਹੱਟ ਕੇ ਪਿੱਛੇ ਪਿੱਛੇ ਚਲਣ ਲਗਾ।
ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁੱਝ ਕਿਹਾ। ਇੱਕ ਟਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ। ਮੁੰਡਾ ਸਟੈਂਡ ਵਿੱਚ ਚਲਾ ਗਿਆ। ਕੁੜੀ ਨੇ ਨਕਾਬ ਵਿੱਚੋਂ ਅਖ਼ਲਾਕ ਦੀ ਤਰਫ਼ ਵੇਖਿਆ। ਉਸ ਦਾ ਦਿਲ ਧੱਕ ਧੱਕ ਕਰਨ ਲਗਾ। ਟਾਂਗਾ ਚੱਲ ਪਿਆ। ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ। ਇਹਨਾਂ ਵਿਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ।
ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਉੱਤੋਂ ਨਕਾਬ ਉਠ ਉਠ ਜਾਂਦਾ। ਸਿਆਹ ਜਾਰਜਤ ਦਾ ਪਰਦਾ ਫੜਫੜਾਕੇ ਉਸਦੇ ਸਫੈਦ ਚਿਹਰੇ ਦੀਆਂ ਝਲਕੀਆਂ ਦਿਖਾਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਠਾਂ ਉੱਤੇ ਮੱਸ ਮਾਇਲ ਸੁਰਖੀ ਸੀ ……ਅਤੇ ਉਪਰਲੇ ਹੋਠ ਉੱਤੇ ਤਿਲ ……ਉਹ ਅਤਿ ਜ਼ਰੂਰੀ ਤਿਲ।
ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖ਼ਲਾਕ ਦੇ ਸਿਰ ਉੱਤੋਂ ਹੈਟ ਉੱਤਰ ਗਿਆ ਅਤੇ ਸੜਕ ਤੇ ਦੌੜਨ ਲਗਾ। ਇੱਕ ਟਰੱਕ ਲੰਘ ਰਿਹਾ ਸੀ। ਉਸ ਦੇ ਵਜ਼ਨੀ ਪਹੀਏ ਦੇ ਹੇਠਾਂ ਆਇਆ ਅਤੇ ਉਥੇ ਹੀ ਚਿੱਤ ਗਿਆ।
ਕੁੜੀ ਹਸੀ ਅਖ਼ਲਾਕ ਨੇ ਮੁਸਕਰਾ ਦਿੱਤਾ। ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖ਼ਾਤਬ ਹੋ ਕੇ ਕਿਹਾ। “ਉਸ ਨੂੰ ਤਾਂ ਸ਼ਹਾਦਤ ਦਾ ਰੁਤਬ ਮਿਲ ਗਿਆ।”
ਕੁੜੀ ਨੇ ਮੂੰਹ ਦੂਜੀ ਤਰਫ਼ ਮੋੜ ਲਿਆ।
ਅਖ਼ਲਾਕ ਥੋੜ੍ਹੀ ਦੇਰ ਦੇ ਬਾਅਦ ਫਿਰ ਉਸਨੂੰ ਮੁਖ਼ਾਤਬ ਹੋਇਆ। “ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ। ”
ਕੁੜੀ ਨੇ ਉਸ ਦੀ ਤਰਫ਼ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ।
ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਅਤੇ ਉਹ ਕੁੜੀ ਉੱਤਰ ਕੇ ਅਖ਼ਲਾਕ ਦੀ ਤਰਫ਼ ਵਾਰ ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖ਼ਲ ਹੋ ਗਈ। ਅਖ਼ਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਅਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖੇ ਥੋੜ੍ਹੀ ਦੇਰ ਖੜਾ ਰਿਹਾ। ਸਾਈਕਲ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ ਅਖ਼ਲਾਕ ਨੂੰ ਵੇਖਿਆ। ਮਗਰ ਫ਼ੌਰਨ ਹੀ ਸ਼ਰਮਾ ਕੇ ਪਿੱਛੇ ਹੱਟ ਗਈ। ਅਖ਼ਲਾਕ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ। ਮਗਰ ਉਹ ਫਿਰ ਖਿੜਕੀ ਵਿੱਚ ਨਮੂਦਾਰ ਨਹੀਂ ਹੋਈ।
ਅਗਲੇ ਦਿਨ ਅਖ਼ਲਾਕ ਸਵੇਰੇ ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ ਵੀਹ ਮਿੰਟ ਤੱਕ ਏਧਰ ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਲਗਾਉਂਦਾ ਆਇਆ। ਖਿੜਕੀ ਖੁੱਲੀ, ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ। ਇਸ ਨੇ ਫ਼ਾਲਸੇ ਵਾਲੇ ਨੂੰ ਆਵਾਜ਼ ਦਿੱਤੀ।
“ਭਾਈ ਫ਼ਾਲਸੇ ਵਾਲੇ, ਜਰਾ ਠਹਿਰਨਾ,” ਫਿਰ ਉਸਦੀਆਂ ਨਜ਼ਰਾਂ ਇੱਕ ਦਮ ਅਖ਼ਲਾਕ ਤੇ ਪਈਆਂ। ਚੌਂਕ ਕੇ ਉਹ ਪਿੱਛੇ ਹੱਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਛਾਬੜੀ ਉਤਾਰੀ ਅਤੇ ਬੈਠ ਗਿਆ। ਥੋੜ੍ਹੀ ਦੇਰ ਦੇ ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਹੇਠਾਂ ਆਈ। ਅਖ਼ਲਾਕ ਨੂੰ ਉਸ ਨੇ ਕਨਖੀਆਂ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਲਏ ਬਿਨਾਂ ਵਾਪਸ ਚੱਲੀ ਗਈ।
ਅਖ਼ਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ। ਥੋੜ੍ਹਾ ਜਿਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ। “ਚਲੋ ਅੱਜ ਇੰਨਾ ਹੀ ਕਾਫ਼ੀ ਹੈ।”
ਕੁਝ ਦਿਨ ਹੀ ਵਿੱਚ ਅਖ਼ਲਾਕ ਅਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ। ਹਰ ਰੋਜ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ। ਖਿੜਕੀ ਖੁਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ, ਮੁਸਕਰਾਉਂਦੀ। ਹੱਥ ਦੇ ਇਸ਼ਾਰਿਆਂ ਨਾਲ ਕੁੱਝ ਗੱਲਾਂ ਹੁੰਦੀਆਂ। ਇਸਦੇ ਬਾਅਦ ਉਹ ਚੱਲੀ ਜਾਂਦੀ।
ਇੱਕ ਰੋਜ ਉਂਗਲੀਆਂ ਘੁਮਾ ਕੇ ਉਸ ਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ ਛੇ ਵਜੇ ਦੇ ਸ਼ੋ ਸਿਨੇਮਾ ਦੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ। “ਕਿਸ ਸਿਨੇਮਾ ਹਾਊਸ ਵਿੱਚ?”
ਉਸ ਨੇ ਜਵਾਬ ਵਿੱਚ ਕੁੱਝ ਇਸ਼ਾਰੇ ਕੀਤੇ। ਮਗਰ ਅਖ਼ਲਾਕ ਨਹੀਂ ਸਮਝਿਆ। ਆਖ਼ਰ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਕਿਹਾ। “ਕਾਗ਼ਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ”
ਕੁੜੀ ਖਿੜਕੀ ਕੋਲੋਂ ਹੱਟ ਗਈ। ਕੁਝ ਲਮਹਿਆਂ ਦੇ ਬਾਅਦ ਉਸ ਨੇ ਏਧਰ ਉੱਧਰ ਵੇਖ ਕੇ ਕਾਗ਼ਜ਼ ਦੀ ਇੱਕ ਮੜੋਰੀ ਜਿਹੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਉਸਨੂੰ ਖੋਲਿਆ, ਲਿਖਿਆ ਸੀ।
“ਪਲਾਜ਼ਾ ……ਪਰਵੀਣ। ”
ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਣ ਨਾਲ ਹੋਈ। ਉਸ ਦੇ ਨਾਲ ਉਸਦੀ ਸਹੇਲੀ ਸੀ। ਅਖ਼ਲਾਕ ਉਸਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਣ ਨੇ ਨਕਾਬ ਉਠਾ ਲਿਆ। ਅਖ਼ਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ। ਉਸ ਦਾ ਦਿਲ ਧੱਕ ਧੱਕ ਕਰਦਾ ਸੀ। ਇੰਟਰਵਲ ਤੋਂ ਕੁੱਝ ਪਹਿਲਾਂ ਉਸ ਨੇ ਆਹਿਸਤਾ ਜਿਹੇ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬ ਉੱਠੀ। ਅਖ਼ਲਾਕ ਨੇ ਫ਼ੌਰਨ ਹੱਥ ਉਠਾ ਲਿਆ।
ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ, ਸਗੋਂ ਖ਼ੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖ਼ਰੀਦੀ ਸੀ। ਇੰਟਰਵਲ ਖ਼ਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬੀ ਲੇਕਿਨ ਅਖ਼ਲਾਕ ਨੇ ਹੱਥ ਨਹੀਂ ਹਟਾਇਆ। ਥੋੜ੍ਹੀ ਦੇਰ ਦੇ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸਦੀ ਇੱਕ ਉਂਗਲ ਵਿੱਚ ਚੜ੍ਹਾ ਦਿੱਤੀ ……ਉਹ ਬਿਲਕੁਲ ਖ਼ਾਮੋਸ਼ ਰਹੀ। ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ। ਮਥੇ ਅਤੇ ਨੱਕ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਥਰਥਰਾ ਰਹੇ ਸਨ।
ਫ਼ਿਲਮ ਖ਼ਤਮ ਹੋਈ ਤਾਂ ਅਖ਼ਲਾਕ ਅਤੇ ਪਰਵੀਣ ਦੀ ਇਹ ਮੁਲਾਕਾਤ ਵੀ ਖ਼ਤਮ ਹੋ ਗਈ। ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ। ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ। ਅਖ਼ਲਾਕ ਨੂੰ ਦੋਸਤ ਮਿਲ ਗਏ। ਉਨ੍ਹਾਂ ਨੇ ਉਸਨੂੰ ਰੋਕ ਲਿਆ ਲੇਕਿਨ ਉਹ ਬਹੁਤ ਖ਼ੁਸ਼ ਸੀ। ਇਸ ਲਈ ਕਿ ਪਰਵੀਣ ਨੇ ਉਸ ਦਾ ਤੋਹਫ਼ਾ ਕਬੂਲ ਕਰ ਲਿਆ ਸੀ।
ਦੂਜੇ ਦਿਨ ਮੁਕੱਰਰ ਵਕਤ ਤੇ ਜਦੋਂ ਅਖ਼ਲਾਕ ਪਰਵੀਣ ਦੇ ਘਰ ਦੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ। ਅਖ਼ਲਾਕ ਨੇ ਸਲਾਮ ਕੀਤਾ। ਪਰਵੀਣ ਨੇ ਜਵਾਬ ਦਿੱਤਾ। ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ।
ਥੋੜ੍ਹੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪਰਵੀਣ ਨੇ ਏਧਰ ਉੱਧਰ ਵੇਖ ਕੇ ਇੱਕ ਲਿਫਾਫਾ ਹੇਠਾਂ ਸੁੱਟ ਦਿੱਤਾ। ਅਖ਼ਲਾਕ ਨੇ ਚੁੱਕਿਆ। ਖੋਲ੍ਹਿਆ ਤਾਂ ਇਸ ਵਿੱਚ ਇੱਕ ਖ਼ਤ ਸੀ। ਅੰਗੂਠੀ ਦੇ ਸ਼ੁਕਰੀਏ ਦਾ।
ਘਰ ਪਹੁੰਚ ਕੇ ਅਖ਼ਲਾਕ ਨੇ ਇੱਕ ਲੰਮਾ ਜਵਾਬ ਲਿਖਿਆ। ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ। ਇਸ ਖ਼ਤ ਨੂੰ ਉਸ ਨੇ ਫੁੱਲਦਾਰ ਲਿਫਾਫੇ ਵਿੱਚ ਬੰਦ ਕੀਤਾ। ਉਸ ਉੱਤੇ ਸੈਂਟ ਲਗਾਇਆ ਅਤੇ ਦੂਜੇ ਦਿਨ ਸਵੇਰੇ ਨੌਂ ਵਜੇ ਪਰਵੀਣ ਨੂੰ ਵਿਖਾ ਕੇ ਹੇਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ।
ਹੁਣ ਉਨ੍ਹਾਂ ਵਿੱਚ ਬਾਕਾਇਦਾ ਖ਼ਤੋ-ਕਿਤਾਬਤ ਸ਼ੁਰੂ ਹੋ ਗਈ। ਹਰ ਖ਼ਤ ਇਸ਼ਕ ਮੁਹੱਬਤ ਦਾ ਇੱਕ ਦਫਤਰ ਸੀ। ਇੱਕ ਖ਼ਤ ਅਖ਼ਲਾਕ ਨੇ ਆਪਣੇ ਖ਼ੂਨ ਨਾਲ ਲਿਖਿਆ ਜਿਸ ਵਿੱਚ ਉਸ ਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ। ਇਸ ਦੇ ਜਵਾਬ ਵਿੱਚ ਖ਼ੂਨੀ ਤਹਰੀਰ ਹੀ ਆਈ। ਪਰਵੀਣ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖ਼ਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕ-ਏ-ਹਯਾਤ ਨਹੀਂ ਬਣਾਏਗੀ।
ਮਹੀਨੇ ਬੀਤ ਗਏ। ਇਸ ਦੌਰਾਨ ਕਦੇ ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ। ਮਿਲ ਕੇ ਬੈਠਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਪਰਵੀਣ ਉੱਤੇ ਘਰ ਦੀ ਤਰਫ਼ ਤੋਂ ……ਬਹੁਤ ਕਰੜੀਆਂ ਪਾਬੰਦੀਆਂ ਆਇਦ ਸਨ। ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਹਰਾ ਦੇ ਨਾਲ। ਇਨ੍ਹਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਅਖ਼ਲਾਕ ਨੇ ਉਸਨੂੰ ਕਈ ਵਾਰ ਲਿਖਿਆ ਕਿ ਜ਼ੁਹਰਾ ਦੇ ਨਾਲ ਉਹ ਕਦੇ ਉਸਨੂੰ ਬਾਰਾਂਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ। ਮਗਰ ਉਹ ਨਹੀਂ ਮੰਨੀ। ਉਸਨ੍ਹੂੰ ਡਰ ਸੀ ਕਿ ਕੋਈ ਵੇਖ ਲਵੇਗਾ।
ਇਸ ਅਰਸੇ ਦੌਰਾਨ ਅਖ਼ਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰਦੀ। ਅਖ਼ਲਾਕ ਟਾਲਦਾ ਰਿਹਾ ਜਦੋਂ ਉਨ੍ਹਾਂ ਨੇ ਤੰਗ ਆਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖ਼ਲਾਕ ਵਿਗੜ ਗਿਆ, ਬਹੁਤ ਹੰਗਾਮਾ ਹੋਇਆ।
ਇੱਥੇ ਤੱਕ ਕਿ ਅਖ਼ਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਂਊਡ ਵਿੱਚ ਸੌਣਾ ਪਿਆ। ਏਧਰ ਪਰਵੀਣ ਰੋਦੀ ਰਹੀ। ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ।
ਅਖ਼ਲਾਕ ਧੁਨ ਦਾ ਬਹੁਤ ਪੱਕਾ ਸੀ। ਜ਼ਿੱਦੀ ਵੀ ਪਰਲੇ ਦਰਜੇ ਦਾ ਸੀ। ਘਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਧਰ ਰੁਖ ਤੱਕ ਨਹੀਂ ਕੀਤਾ। ਉਸ ਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ। ਇੱਕ ਦਫਤਰ ਵਿੱਚ ਸੌ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਜਿਸ ਵਿੱਚ ਨਲ ਸੀ ਨਾ ਬਿਜਲੀ।
ਏਧਰ ਪਰਵੀਣ ਅਖ਼ਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁਲ ਰਹੀ ਸੀ। ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ। ਉਸ ਨੇ ਅਖ਼ਲਾਕ ਨੂੰ ਲਿਖਿਆ। ਉਹ ਬਹੁਤ ਪਰੇਸ਼ਾਨ ਹੋਇਆ। ਲੇਕਿਨ ਪਰਵੀਣ ਨੂੰ ਉਸ ਨੇ ਤਸੱਲੀ ਦਿੱਤੀ ਕਿ ਉਹ ਘਬਰਾਏ ਨਹੀਂ। ਸਾਬਤ ਕਦਮ ਰਹੇ। ਇਸ਼ਕ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੈ।
ਬਾਰਾਂ ਦਿਨ ਬੀਤ ਗਏ। ਅਖ਼ਲਾਕ ਕਈ ਵਾਰ ਗਿਆ। ਮਗਰ ਪਰਵੀਣ ਖਿੜਕੀ ਵਿੱਚ ਨਜ਼ਰ ਨਹੀਂ ਆਈ। ਉਹ ਧੀਰਜ ਕਰਾਰ ਖੋਹ ਬੈਠਾ ਨੀਂਦ ਉਸਦੀ ਗਾਇਬ ਹੋ ਗਈ। ਉਸ ਨੇ ਦਫਤਰ ਜਾਣਾ ਛੱਡ ਦਿੱਤਾ। ਜ਼ਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਤਰਫ਼ ਕਰ ਦਿੱਤਾ ਗਿਆ। ਉਸ ਨੂੰ ਕੁੱਝ ਹੋਸ਼ ਨਹੀਂ ਸੀ। ਬਰਤਰਫ਼ੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪਰਵੀਣ ਦੇ ਮਕਾਨ ਦੀ ਤਰਫ ਚੱਲ ਪਿਆ। ਪੰਦਰਾਂ ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸਨੂੰ ਪਰਵੀਣ ਨਜ਼ਰ ਆਈ ਉਹ ਵੀ ਇੱਕ ਛਿਣ ਦੇ ਲਈ। ਜਲਦੀ ਨਾਲ ਲਿਫਾਫਾ ਸੁੱਟ ਕੇ ਉਹ ਚੱਲੀ ਗਈ।
ਖ਼ਤ ਬਹੁਤ ਲੰਮਾ ਸੀ। ਪਰਵੀਣ ਦੀ ਗ਼ੈਰ ਹਾਜ਼ਰੀ ਦਾ ਸਬੱਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਂਵਾਲਾ ਲੈ ਗਿਆ ਸੀ ਜਿੱਥੇ ਉਸਦੀ ਵੱਡੀ ਭੈਣ ਰਹਿੰਦੀ ਸੀ। ਪੰਦਰਾਂ ਦਿਨ ਉਹ ਖ਼ੂਨ ਦੇ ਅੱਥਰੂ ਰੋਂਦੀ ਰਹੀ। ਉਸ ਦਾ ਦਹੇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਿਰੰਗੇ ਕਫ਼ਨ ਬਣ ਰਹੇ ਹਨ। ਖ਼ਤ ਦੇ ਆਖਿਰ ਵਿੱਚ ਲਿਖਿਆ। ਤਾਰੀਖ ਮੁਕੱਰਰ ਹੋ ਚੁੱਕੀ ਹੈ ……ਮੇਰੀ ਮੌਤ ਦੀ ਤਾਰੀਖ ਮੁਕੱਰਰ ਹੋ ਚੁੱਕੀ ਹੈ। ਮੈਂ ਮਰ ਜਾਵਾਂਗੀ ……ਮੈਂ ਜ਼ਰੂਰ ਕੁੱਝ ਖਾ ਕੇ ਮਰ ਜਾਵਾਂਗੀ। ਇਸ ਦੇ ਸਿਵਾ ਹੋਰ ਕੋਈ ਰਸਤਾ ਮੈਨੂੰ ਵਿਖਾਈ ਨਹੀਂ ਦਿੰਦਾ ……ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ……ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ। ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ……ਮੈਂ ਤੁਹਾਡੇ ਕੋਲ ਚੱਲੀ ਆਵਾਂਗੀ ……ਮੈਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ। ਤੁਸੀਂ ਮੇਰੇ ਲਈ ਘਰ ਵਾਰ ਛੱਡਿਆ। ਮੈਂ ਤੁਹਾਡੇ ਲਈ ਇਹ ਘਰ ਨਹੀਂ ਛੱਡ ਸਕਦੀ, ਜਿੱਥੇ ਮੇਰੀ ਮੌਤ ਦੇ ਸਾਮਾਨ ਹੋ ਰਹੇ ਹੋਣ ……ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ। ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ। ਜੇਵਰ ਵਗ਼ੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ।
……ਜਵਾਬ ਜਲਦੀ ਦਿਓ, ਹਮੇਸ਼ਾ ਤੁਹਾਡੀ। ਪਰਵੀਣ।
ਅਖ਼ਲਾਕ ਨੇ ਕੁੱਝ ਨਹੀਂ ਸੋਚਿਆ, ਫ਼ੌਰਨ ਉਸ ਨੂੰ ਲਿਖਿਆ ਮੇਰੀ ਬਾਹਾਂ ਤੈਨੂੰ ਆਪਣੇ ਆਗ਼ੋਸ਼ ਵਿੱਚ ਲੈਣ ਲਈ ਤੜਫ਼ ਰਹੀਆਂ ਹਨ। ਮੈਂ ਤੁਹਾਡੀ ਇੱਜ਼ਤ ਇਸਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ। ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ। ਜ਼ਿੰਦਗੀ ਭਰ ਮੈਂ ਤੈਨੂੰ ਖ਼ੁਸ਼ ਰੱਖਾਂਗਾ।
ਇੱਕ ਦੋ ਖ਼ਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਕਿ ਪਰਵੀਣ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ। ਅਖ਼ਲਾਕ ਟਾਂਗਾ ਲੈ ਕੇ ਗਲੀ ਦੀ ਨੁੱਕੜ ਉੱਤੇ ਉਸ ਦਾ ਇੰਤਜ਼ਾਰ ਕਰੇ।
ਬੁੱਧ ਨੂੰ ਮੂੰਹ ਹਨ੍ਹੇਰੇ ਅਖ਼ਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪਰਵੀਣ ਦਾ ਇੰਤਜ਼ਾਰ ਕਰਨ ਲਗਾ। ਪੰਦਰਾਂ ਵੀਹ ਮਿੰਟ ਬੀਤ ਗਏ। ਅਖ਼ਲਾਕ ਦੀ ਬੇਚੈਨੀ ਵੱਧ ਗਈ। ਲੇਕਿਨ ਉਹ ਆ ਗਈ। ਛੋਟੇ ਛੋਟੇ ਕਦਮ ਚੁਕਦਿਆਂ ਉਹ ਗਲੀ ਵਿੱਚ ਨਮੂਦਾਰ ਹੋਈ। ਚਾਲ ਵਿੱਚ ਲੜਖੜਾਹਟ ਸੀ। ਜਦੋਂ ਉਹ ਟਾਂਗੇ ਵਿੱਚ ਅਖ਼ਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਅਖ਼ਲਾਕ ਖ਼ੁਦ ਵੀ ਕੰਬਣ ਲਗਾ।
ਘਰ ਪੁੱਜੇ ਤਾਂ ਅਖ਼ਲਾਕ ਨੇ ਬੜੇ ਪਿਆਰ ਨਾਲ ਉਸ ਦੇ ਬੁਰਕੇ ਦਾ ਨਕਾਬ ਚੁੱਕਿਆ ਅਤੇ ਕਿਹਾ “ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ। ”
ਪਰਵੀਣ ਨੇ ਸ਼ਰਮਾ ਕੇ ਅੱਖਾਂ ਝੁੱਕਾ ਲਿੱਤੀਆਂ। ਉਸ ਦਾ ਰੰਗ ਜ਼ਰਦ ਸੀ ਜਿਸਮ ਅਜੇ ਤੱਕ ਕੰਬ ਰਿਹਾ ਸੀ। ਅਖ਼ਲਾਕ ਨੇ ਉੱਪਰਲੇ ਹੋਠ ਦੇ ਤਿਲ ਦੀ ਤਰਫ਼ ਵੇਖਿਆ ਤਾਂ ਉਸ ਦੇ ਹੋਠਾਂ ਵਿੱਚ ਇੱਕ ਚੁੰਮਣ ਤੜਪਨ ਲੱਗਿਆ। ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿਲ ਵਾਲੀ ਜਗ੍ਹਾ ਨੂੰ ਚੁੰਮਿਆ। ਪਰਵੀਣ ਨੇ ਨਾਂਹ ਕੀਤੀ। ਉਸ ਦੇ ਹੋਠ ਖੁੱਲ੍ਹੇ। ਦੰਦਾਂ ਵਿੱਚ ਗੋਸ਼ਤ ਖ਼ੋਰਾ ਸੀ। ਮਸੂੜੇ ਡੂੰਘੇ ਨੀਲੇ ਰੰਗ ਦੇ ਸਨ। ਗਲ਼ੇ ਹੋਏ। ਸੜਾਂਦ ਦਾ ਇੱਕ ਭਬਕਾ ਅਖ਼ਲਾਕ ਦੀ ਨੱਕ ਵਿੱਚ ਵੜ ਗਿਆ। ਇੱਕ ਧੱਕਾ ਜਿਹਾ ਉਸ ਨੂੰ ਲੱਗਿਆ। ਇੱਕ ਹੋਰ ਭਬਕਾ ਪਰਵੀਣ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕ ਦਮ ਪਿੱਛੇ ਹੱਟ ਗਿਆ।
ਪਰਵੀਣ ਨੇ ਹਿਆ ਭਿੱਜੀ ਆਵਾਜ ਵਿੱਚ ਕਿਹਾ, “ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ।”
ਇਹ ਕਹਿੰਦੇ ਹੋਏ ਉਸਦੇ ਗਲ਼ੇ ਹੋਏ ਮਸੂੜੇ ਨੁਮਾਇਆਂ ਹੋਏ। ਅਖ਼ਲਾਕ ਦੇ ਹੋਸ਼ ਹਵਾਸ ਗਾਇਬ ਸਨ ਦਿਮਾਗ਼ ਸੁੰਨ ਹੋ ਗਿਆ। ਦੇਰ ਤੱਕ ਉਹ ਦੋਨੋਂ ਕੋਲ ਬੈਠੇ ਰਹੇ। ਅਖ਼ਲਾਕ ਨੂੰ ਕੋਈ ਗੱਲ ਨਹੀਂ ਸੁੱਝਦੀ ਸੀ। ਪਰਵੀਣ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਦੋਂ ਉਸ ਨੇ ਉਂਗਲ ਦਾ ਨਹੁੰ ਕੱਟਣ ਲਈ ਹੋਠ ਖੋਲ੍ਹੇ ਤਾਂ ਫਿਰ ਉਨ੍ਹਾਂ ਗਲ਼ੇ ਹੋਏ ਮਸੂੜਿਆਂ ਦੀ ਨੁਮਾਇਸ਼ ਹੋਈ। ਬਦਬੂ ਦਾ ਇੱਕ ਭਬਕਾ ਨਿਕਲਿਆ। ਅਖ਼ਲਾਕ ਨੂੰ ਮਤਲੀ ਆਉਣ ਲੱਗੀ। ਉਠਿਆ ਅਤੇ “ਹੁਣੇ ਆਇਆ” ਕਹਿ ਕੇ ਬਾਹਰ ਨਿਕਲ ਗਿਆ। ਇੱਕ ਥੜੇ ਉੱਤੇ ਬੈਠ ਕੇ ਉਸ ਨੇ ਬਹੁਤ ਦੇਰ ਸੋਚਿਆ। ਜਦੋਂ ਕੁੱਝ ਸਮਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ। ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ। ਅਖ਼ਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਨ ਤਾਨ ਕੀਤੀ ਅਤੇ ਇਸ ਨੂੰਕਿਹਾ। “ਫ਼ੌਰਨ ਵਾਪਸ ਜਾ। ਕਿਤੇ ਬੇਚਾਰੀ ਖੁਦਕੁਸ਼ੀ ਨਾ ਕਰ ਲਵੇ। ”
ਅਖ਼ਲਾਕ ਰਾਤ ਨੂੰ ਵਾਪਸ ਲਾਹੌਰ ਆਇਆ। ਘਰ ਵਿੱਚ ਦਾਖ਼ਲ ਹੋਇਆ ਤਾਂ ਪਰਵੀਣ ਮੌਜੂਦ ਨਹੀਂ ਸੀ ……ਪਲੰਗ ਉੱਤੇ ਤਕੀਆ ਪਿਆ ਸੀ। ਇਸ ਉੱਤੇ ਦੋ ਗੋਲ ਗੋਲ ਨਿਸ਼ਾਨ ਸਨ। ਗਿੱਲੇ !
ਇਸ ਦੇ ਬਾਅਦ ਅਖ਼ਲਾਕ ਨੂੰ ਪਰਵੀਣ ਕਿਤੇ ਨਜ਼ਰ ਨਹੀਂ ਆਈ।
(5 ਜੂਨ 1950)

ਸਆਦਤ ਹਸਨ ਮੰਟੋ

(ਅਨੁਵਾਦ: ਚਰਨ ਗਿੱਲ)

...
...

ਜ਼ਿੰਦਗੀ ਵਿੱਚ ਕਿਸੇ ਤੀਜੇ ਜਾਂ ਰਿਸ਼ਤੇਦਾਰਾਂ ਦਾ ਦਖ਼ਲ ਅੰਦਾਜ਼ੀ ਨਾ ਝੱਲੋ !! ਹੋਇਆ ਐਦਾਂ ਕਿ ਪਤੀ ਨੇ ਪਤਨੀ ਦੇ ਕਿਸੇ ਗੱਲ ਕਰਕੇ ਥੱਪੜ ਮਾਰ ਦਿੱਤਾ ਤੇ ਪਤਨੀ ਨੇ ਵੀ ਜਵਾਬ ਵਿੱਚ ਆਪਣਾ ਸੈਂਡਲ ਪਤੀ ਵੱਲ ਵਗਾਹ ਕੇ ਮਾਰਿਆ ਜੋ ਕਿ ਉਹਦੇ ਸਿਰ ਨੂੰ ਲੱਗਦਾ ਨਿੱਕਲ ਗਿਆ ।
ਮਾਮਲਾ ਰਫਾ ਦਫਾ ਹੋ ਵੀ ਜਾਂਦਾ । ਪਰ ਪਤੀ ਨੇ ਤਾਂ ਇਹਨੂੰ ਬਹੁਤ ਵੱਡਾ ਗੁਨਾਹ ਸਮਝਿਆ , ਰਿਸ਼ਤੇਦਾਰਾਂ ਨੇ ਤਾਂ ਇਸਨੂੰ ਗੁੰਝਲਦਾਰ ਬਣਾ ਦਿੱਤਾ, ਗੁੰਝਲਦਾਰ ਈ ਨਹੀਂ ਬਲਕੀ ਸੰਗੀਨ, ਸਭ ਨੇ ਇਸਨੂੰ ਖਾਨਦਾਨ ਦੀ ਇੱਜਤ ਰੋਲਣ ਦੇ ਬਰਾਬਰ ਕਿਹਾ ।
ਅਜਿਹੀ ਔਰਤ ਨੂੰ ਘਰ ਰੱਖਣਾ ਤਾਂ ਮਿਆਦੀ ਬੁਖਾਰ ਪਾਲਣ ਬਰਾਬਰ ਹੈ । ਕੁਝ ਲੋਕਾਂ ਤਾਂ ਐਥੋਂ ਤੱਕ ਗੱਲ ਕੱਢ ਮਾਰੀ ਕਿ ਅਜਿਹੀਆਂ ਔਰਤਾਂ ਨੂੰ ਤਾਂ ਜੰਮਣ ਤੋਂ ਪਹਿਲਾਂ ਈ ਮਾਰ ਦੇਣਾ ਚਾਹੀਦਾ ।
ਸਭ ਬੁਰੀਆਂ ਗੱਲਾਂ ਤੇ ਨਫਰਤ ਆੜਤੀ ਦੀ ਵਿਆਜ ਦੀ ਤਰਾਂ ਵਧਦੀਆਂ ਗਈਆਂ । ਐਦਾਂ ਲੱਗ ਰਿਹਾ ਸੀ ਕਿ ਜਿਵੇਂ ਦੋਨੋਂ ਧਿਰਾਂ ਦੋਸ਼ ਸੁੱਟਣ ਦਾ ਵਾਲੀਬਾਲ ਖੇਡ ਰਹੀਆਂ ਹੋਣ । ਦੋਨੋ ਧਿਰਾਂ ਦੁਆਰਾ ਲੜਕੇ ਤੇ ਲੜਕੀ ਲਈ ਅਪਸ਼ਬਦ ਕਹੇ ਗਏ ।
ਮੁਕੱਦਮਾ ਦਰਜ ਹੋ ਗਿਆ । ਪਤੀ ਨੇ ਪਤਨੀ ਤੇ ਚਰਿੱਤਰਹੀਣਤਾ ਤੇ ਪਤਨੀ ਨੇ ਪਤੀ ਤੇ ਦਹੇਜ ਦਾ ਮੁਕੱਦਮਾ ਦਰਜ ਕਰਵਾ ਦਿੱਤਾ ।
6 ਸਾਲ ਤੱਕ ਵਿਆਹੁਤਾ ਜਿੰਦਗੀ ਜਿਓਣ ਅਤੇ ਇੱਕ ਬੇਟੀ ਦੇ ਮਾਤਾ ਪਿਤਾ ਹੋਣ ਤੋਂ ਬਾਅਦ ਅੱਜ ਦੋਨਾਂ ਦਾ ਤਲਾਕ ਹੋ ਗਿਆ ।
ਦੋਨਾਂ ਦੇ ਹੱਥ ਵਿੱਚ ਤਲਾਕ ਦੇ ਕਾਗਜ ਸਨ ।
ਦੋਨੇ ਚੁੱਪ ਸੀ, ਸ਼ਾਂਤ ।
ਮੁਕੱਦਮਾ ਦੋ ਸਾਲ ਤੱਕ ਚੱਲਿਆ ।
ਦੋ ਸਾਲ ਪਤੀ ਪਤਨੀ ਇੱਕ ਦੂਜੇ ਤੋਂ ਅਲੱਗ ਰਹੇ । ਸੁਣਵਾਈ ਵਾਲੇ ਦਿਨ ਦੋਨਾਂ ਨੂੰ ਆਉਣਾ ਹੁੰਦਾ ਸੀ । ਦੋਨੇ ਜਦ ਵੀ ਇੱਕ ਦੂਜੇ ਨੂੰ ਦੇਖਦੇ ਤਾਂ ਇੰਜ ਵਿਵਹਾਰ ਕਰਦੇ ਕਿ ਦੁਸ਼ਮਣੀ ਸਦੀਆਂ ਪੁਰਾਣੀ ਹੋਵੇ । ਦੋਵੇਂ ਗੁੱਸੇ ਚ ਹੁੰਦੇ । ਮਨ ਚ ਬਦਲੇ ਦੀ ਭਾਵਨਾ । ਦੋਨਾਂ ਨਾਲ ਰਿਸ਼ਤੇਦਾਰ ਹੁੰਦੇ ਜਿੰਨਾ ਦੀਆਂ ਹਮਦਰਦੀਆਂ ਵਿੱਚ ਲੂਣ ਛਿੜਕਣ ਵਾਲਾ ਲਹਿਜ਼ਾ ਹੁੰਦਾ ।
ਦੋਨੋ ਇੱਕ ਦੂਜੇ ਤੋਂ ਨਫਰਤ ਭਰੀਆਂ ਨਜਰਾਂ ਨਾਲ ਮੂੰਹ ਫੇਰ ਲੈਂਦੇ ।
ਹਰ ਵਾਰ ਦੋਨਾਂ ਨੂੰ ਚੰਗੀ ਤਰਾਂ ਸਬਕ ਸਿਖਾਇਆ ਜਾਂਦਾ ਕਿ ਉਹਨਾਂ ਨੇ ਕੋਰਟ ਚ ਕੀ ਕਹਿਣਾ ਹੈ । ਦੋਨੋ ਉਹੀ ਕਹਿੰਦੇ । ਕਈ ਵਾਰ ਦੋਨੋ ਭਾਵੁਕ ਵੀ ਹੋ ਜਾਂਦੇ ਪਰ ਫਿਰ ਸੰਭਲ ਜਾਂਦੇ । ਪਰ ਅੰਤ ਨੂੰ ਉਹੀ ਹੋਇਆ ਜੋ ਸਭ ਚਾਹੁੰਦੇ ਸੀ । ਤਲਾਕ ।
ਪਹਿਲਾਂ ਰਿਸ਼ਤੇਦਾਰਾਂ ਦੀ ਫੌਜ ਨਾਲ ਹੁੰਦੀ ਅੱਜ ਕੁਝ ਕ ਰਿਸ਼ਤੇਦਾਰ ਨਾਲ ਸਨ । ਸਭ ਖੁਸ਼ ਸਨ । ਵਕੀਲ ਰਿਸ਼ਤੇਦਾਰ ਤੇ ਮਾਤਾ ਪਿਤਾ ।
ਪਤੀ ਪਤਨੀ ਚੁੱਪ ਸਨ ।
ਇਹ ਮਹਿਜ ਇਤਫਾਕ ਸੀ ਸੀ ਦੋਨੇ ਧਿਰਾਂ ਇੱਕੋ ਟੀ ਸਟਾਲ ਤੇ ਬੈਠੀਆਂ ਸਨ । ਸਭ ਨੇ ਕੋਲਡ ਡਰਿੰਕ ਲਏ ।
ਇਹ ਵੀ ਇੱਕ ਇਤਫਾਕ ਸੀ ਕਿ ਪਤੀ ਪਤਨੀ ਇੱਕ ਬੈਂਚ ਤੇ ਆਹਮੋ ਸਾਹਮਣੇ ਜਾ ਬੈਠੇ ।
Congratulations ਤੁਸੀਂ ਜੋ ਚਾਹਿਆ ਸੀ ਉਹੀ ਹੋਇਆ । ਔਰਤ ਨੇ ਕਿਹਾ ।
ਨਹੀਂ ਤੈਨੂੰ ਵੀ ਵਧਾਈਆਂ ਤੂੰ ਵੀ ਤਲਾਕ ਲੈ ਕਰਕੇ ਜਿੱਤ ਗਈ ।
ਤਲਾਕ ਕੀ ਜਿੱਤ ਦਾ ਪ੍ਰਤੀਕ ਹੁੰਦਾ ? ਔਰਤ ਬੋਲੀ ।
ਤੂੰ ਦੱਸ । ਆਦਮੀ ਨੇ ਕਿਹਾ ।
ਪਰ ਉਹ ਚੱਪ ਕਰ ਗਈ ਤੇ ਕੁਝ ਦੇਰ ਬਾਅਦ ਬੋਲੀ, ” ਤੂੰ ਮੈਨੂੰ ਚਰਿੱਤਰਹੀਣ ਕਿਹਾ ਸੀ ।
ਹਮਮਮ ਮੇਰੀ ਗਲਤੀ ਸੀ, ਮੈਨੂੰ ਨਹੀ ਸੀ ਕਹਿਣਾ ਚਾਹੀਦਾ ।
ਤੁਹਾਨੂੰ ਨੀ ਪਤਾ ਇਸ ਗੱਲ ਕਰਕੇ ਮੈਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋਈ ।
ਹਮਮ ਜਾਣਦਾ ਹਾਂ ਸਭ ਇਹਸੇ ਹਥਿਆਰ ਨਾਲ ਔਰਤ ਤੇ ਵਾਰ ਕਰਦੇ । ਮੈਨੂੰ ਨਹੀ ਸੀ ਕਹਿਣਾ ਚਾਹੀਦਾ । ਅਫਸੋਸ ਹੈ ।
ਕੁਝ ਦੇਰ ਬਾਅਦ ਉਹ ਫਿਰ ਬੋਲਿਆ, ” ਪਰ ਤੂੰ ਵੀ ਤਾ ਦਾਜ ਦਾ ਝੂਠਾ ਆਰੋਪ ਲਾਇਆ ਮੇਰੇ ਤੇ ।
ਗਲਤ ਕਿਹਾ ਸੀ ਮੈਂ, ਪਤਨੀ ਨੇ ਪਤੀ ਦੀਆਂ ਅੱਖਾਂ ਚ ਦੇਖਦੇ ਹੋਏ ਕਿਹਾ ।
ਸੱਚ ਤੇਰਾ ਲੱਕ ਵਿੱਚ ਦਰਦ ਕਿਵੇਂ ਹੁਣ । ਆਦਮੀ ਬੋਲਿਆ ।
ਬਸ ਐਦਾਂ ਈ ਐ, ਕਦੇ ਵੇਵਰਾਨ ਤੇ ਕਦੀ ਕੋਂਬੀਫਲੇਮ ।
ਪਰ ਤੂੰ ਐਕਸਰਸਾਈਜ਼ ਵੀ ਤਾਂ ਨਹੀਂ ਕਰਦੀ । ਪਤੀ ਦੀ ਇਹ ਗੱਲ ਸੁਣ ਪਤਨੀ ਹੱਸ ਪਈ ।
ਹਮਮ ਸੱਚ ਤੁਹਡੇ ਅਸਥਮਾ ਦੀ ਕੀ ਕੰਡੀਸ਼ਨ ਹੁਣ ? ਦੁਬਾਰਾ ਅਸਸਥਮਾ ਦੇ ਅਟੈਕ ਤਾਂ ਨੀ ਆਏ ?
ਅਸਥਮਾ? ਡਾਕਟਰ ਸੂਰੀ ਨੇ ਮੈਂਟਲ ਸਟਰੈਸ ਘੱਟ ਕਰਨ ਲਈ ਕਿਹਾ ।
ਇਨਹੇਲਰ ਲੈਂਦੇ ਹੋ? ਹਾਂ ਲੈਂਦਾ ਪਰ ਅੱਜ ਘਰ ਈ ਭੁੱਲ ਆਇਆ।
ਅੱਜ ਵੀ ਤੁਹਾਨੂੰ ਸਾਹ ਉੱਖੜੇ – ਉੱਖੜੇ ਆ ਰਹੇ ਨੇ । ਜਿਵੇਂ ਉਹ ਪਤੀ ਨੇ ਮਾਨਸਿਕ ਤਣਾਵ ਨੂੰ ਪੜ ਰਹੀ ਹੋਵੇ ।
ਕੁਝ ਦੇਰ ਚੁਪ ਰਹਿਣ ਤੋਂ ਬਾਅਦ ਉਹ ਬੋਲਿਆ , , , ਤੈਨੂੰ ਚਾਰ ਲੱਖ ਰੁਪਏ ਦੇਣੇ ਨੇ ਤੇ 6 ਹਜ਼ਾਰ ਮਹੀਨਾ ।
ਹਾਂ ਫਿਰ ?
ਵਸੁੰਦਰਾ ਵਿੱਚ ਫਲੈਟ ਹੈਗਿਆ । ਤੈਨੂੰ ਤਾਂ ਪਤਾ ਹੀ ਆ । ਤੇਰੇ ਨਾਮ ਕਰ ਦਵਾਂਗਾ ਉਹ । ਕਿਉਂਕਿ ਪੈਸੇ ਹੈ ਨਹੀਂ ਮੇਰੇ ਕੋਲ ।
ਮੈਨੂੰ ਸਿਰਫ ਚਾਰ ਲੱਖ ਚਾਹੀਦੇ । ਫਲੈਟ ਦੀ ਕੀਮਤ ਤਾਂ 20 ਲੱਖ ਏ । ਪਤਨੀ ਬੋਲੀ ।
ਬੇਟੀ ਵੱਡੀ ਹੋ ਗਈ ਸੌ ਖਰਚ ਹੋਣਗੇ ।
ਉਹ ਤਾਂ ਤੁਸੀਂ ਮੈਨੂੰ ਛੇ ਹਜਾਰ ਮਹੀਨੇ ਦਿੰਦੇ ਈ ਰਹੋਗੇ । 4 ਲੱਖ ਰਹਿਣ ਦਿਓ ।
ਪਤੀ ਇੱਕ ਦਮ ਉਹਦੇ ਚਹਿਰੇ ਵੱਲ ਦੇਖਦਾ ਰਹਿ ਗਿਆ ।
ਪਤਨੀ ਡੂੰਗੀ ਸੋਚ ਵਿੱਚ ਡੁੱਬ ਗਈ, ਕਿੰਨੇ ਚੰਗੇ ਸੀ ਇਹ, ਕਿੰਨਾ ਖਿਆਲ ਰੱਖਦੇ ਸੀ ਮੇਰਾ । ਸਿਹਤ ਖਰਾਬ ਹੋਣੀ ਤਾਂ ਸਾਰੀ ਸਾਰੀ ਰਾਤ ਮੇਰੇ ਸਿਰਹਾਣੇ ਜਾਗਦੇ ਰਹਿਣਾ । ਹਰ ਖੁਆਹਿਸ਼ ਪੂਰੀ ਕਰਨੀ, ਕਿੰਨੇ ਚੰਗੇ ਸੀ ਮੈਂ ਹੀ ਕਮੀਆਂ ਕੱਢਦੀ ਰਹੀ।
ਪਤੀ ਵੀ ਇੱਕੋ ਉਹਦੇ ਵੱਲ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ । ਕਿੰਨਾ ਧਿਆਨ ਰੱਖਦੀ ਸੀ ਮੇਰਾ । ਮੇਰੇ ਲਈ ਇਨਹੇਲਰ ਲਿਆਉਣਾ, ਮੇਰੇ ਖਿੱਲਰੇ ਕੱਪੜੇ ਸਵਾਰਨੇ, ਸਰਦੀਆਂ ਵਿੱਚ ਪਾਣੀ ਗਰਮ ਕਰਨਾ । ਮੈਂ ਕਿੰਨਾ ਖੁਦਗਰਜ ਹੋ ਗਿਆ । ਮਰਦਾਨਗੀ ਦੇ ਨਸ਼ੇ ਚ ਰਿਹਾ ਕਾਸ਼ ਇਹਦੇ ਜਜ਼ਬੇ ਨੂੰ ਸਮਝ ਪਾਉਂਦਾ ।
ਦੋਨਾਂ ਦੀਆਂ ਅੱਖਾਂ ਨਮ ਸਨ ।
ਮੈਂ ਇੱਕ ਗੱਲ ਕਹਿਣੀ
ਕਹੋ । ਪਤਨੀ ਬੋਲੀ
ਡਰਦਾ ਹਾਂ ਮੈਂ ਡਰੋ ਨਾ । ਹੋ ਸਕਦਾ ਤੁਹਡੀ ਗੱਲ ਹੀ ਮੇਰੇ ਮਨ ਦੀ ਗੱਲ ਹੋਵੇ ।
ਮੈਨੂੰ ਤੇਰੀ ਬਹੁਤ ਯਾਦ ਆਉਂਦੀ
ਮੈਨੂੰ ਵੀ
ਦੋਨਾਂ ਦੀਆਂ ਅੱਖਾਂ ਕੁਝ ਜਿਆਦਾ ਈ ਨਮ ਹੋ ਗਈਆਂ
ਕਿਓਂ ਨਾ ਜਿੰਦਗੀ ਨੂੰ ਨਵਾਂ ਮੋੜੜ ਦਈਏ ਆਪਾਂ ਕਿਹੜਾ ਮੋੜ
ਆਪਾਂ ਫਿਰ ਤੋਂ ਪਤੀ ਪਤਨੀ ਬਣ ਕੇ ਰਹਿੰਦੇ ਹਾਂ ।
ਤੇਂ ਇਹ ਤਲਾਕ ਦੇ ਕਾਗਜ਼ ?
ਫਾੜ ਦਿੰਦੇ ਇਹਨਾਂ ਨੂੰ । ਉਸਨੇ ਨੇ ਆਪਣੇ ਹੱਥ ਨਾਲ ਕਾਜਜ ਫਾੜ ਦਿੱਤੇ ।
ਫਿਰ ਖੜੇ ਹੋ ਗਏ ਤੇ ਹੱਥ ਚ ਹੱਥ ਪਾ ਘਰ ਨੂੰ ਚੱਲ ਪਏ ।
ਦੋਨਾਂ ਪੱਖਾਂ ਦੇ ਰਿਸ਼ਤੇਦਾਰ ਬਹੁਤ ਹੈਰਾਨ ਪਰੇਸ਼ਾਨ ਸਨ ।

...
...

“ਤੁਸੀਂ ਯਕੀਨ ਨਹੀਂ ਕਰੋਗੇ। ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਨਾਣ ਵਾਲਾ ਹਾਂ, ਬਿਲਕੁਲ ਠੀਕ ਹੈ।” ਇਹ ਕਹਿ ਕੇ ਸ਼ੇਖ ਸਾਹਿਬ ਨੇ ਬੀੜੀ ਸੁਲਗਾਈ। ਦੋ ਤਿੰਨ ਜ਼ੋਰ ਦੇ ਕਸ਼ ਲਾ ਕੇ ਉਸਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੀ ਸ਼ੁਰੂ ਕੀਤੀ। ਸ਼ੇਖ ਸਾਹਿਬ ਦੇ ਸੁਭਾ ਤੋਂ ਅਸੀਂ ਵਾਕਿਫ ਸਾਂ, ਇਸ ਲਈ ਅਸੀਂ ਖ਼ਾਮੋਸ਼ੀ ਨਾਲ ਸੁਣਦੇ ਰਹੇ। ਦਰਮਿਆਨ ਵਿੱਚ ਉਨ੍ਹਾਂ ਨੂੰ ਕਿਤੇ ਵੀ ਨਹੀਂ ਟੋਕਿਆ।
ਆਪ ਨੇ ਵਾਕਿਆ ਇਵੇਂ ਬਿਆਨ ਕਰਨਾ ਸ਼ੁਰੂ ਕੀਤਾ:
“ਗੋਲਡੀ ਮੇਰੇ ਕੋਲ ਪੰਦਰਾਂ ਬਰਸ ਤੋਂ ਸੀ। ਜਿਵੇਂ ਕਿਰ ਨਾਮ ਤੋਂ ਜ਼ਾਹਰ ਹੈ…..ਉਸ ਦਾ ਰੰਗ ਸੁਨਹਰੀ ਮਾਇਲ ਭੂਸਲਾ ਸੀ। ਬਹੁਤ ਹੀ ਹਸੀਨ ਕੁੱਤਾ ਸੀ। ਜਦੋਂ ਮੈਂ ਸਵੇਰੇ ਉਸ ਦੇ ਨਾਲ ਬਾਗ ਦੀ ਸੈਰ ਨੂੰ ਨਿਕਲਦਾ ਤਾਂ ਲੋਕ ਉਸਨੂੰ ਦੇਖਣ ਲਈ ਖੜੇ ਹੋ ਜਾਂਦੇ ਸਨ। ਲਾਰੈਂਸ ਗਾਰਡਨ ਦੇ ਬਾਹਰ ਮੈਂ ਉਸਨੂੰ ਖੜਾ ਕਰ ਦਿੰਦਾ। “ਗੋਲਡੀ ਖੜੇ ਰਹਿਣਾ ਇੱਥੇ। ਮੈਂ ਅਜੇਹੁਣੇ ਆਉਂਦਾ ਹਾਂ।” ਇਹ ਕਹਿ ਕੇ ਮੈਂ ਬਾਗ ਦੇ ਅੰਦਰ ਚਲਾ ਜਾਂਦਾ। ਘੁੰਮ ਫਿਰ ਕੇ ਅੱਧੇ ਘੰਟੇ ਦੇ ਬਾਅਦ ਵਾਪਸ ਆਉਂਦਾ ਤਾਂ ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਈ ਖੜਾ ਹੁੰਦਾ।
ਸਪੇਨੀਅਲ ਜ਼ਾਤ ਦੇ ਕੁੱਤੇ ਆਮ ਤੌਰ ਉੱਤੇ ਵੱਡੇ ਵਫ਼ਾਦਾਰ ਅਤੇ ਫ਼ਰਮਾਂਬਰਦਾਰ ਹੁੰਦੇ ਹਨ। ਮਗਰ ਮੇਰੇ ਗੋਲਡੀ ਵਿੱਚ ਇਹ ਸਿਫ਼ਤਾਂ ਬਹੁਤ ਨੁਮਾਇਆਂ ਸਨ। ਜਦੋਂ ਤੱਕ ਉਹਨੂੰ ਆਪਣੇ ਹੱਥ ਨਾਲ ਖਾਣਾ ਨਾ ਦਿੰਦਾ ਨਹੀਂ ਖਾਂਦਾ ਸੀ। ਦੋਸਤ ਯਾਰਾਂ ਨੇ ਮੇਰਾ ਮਨ ਤੋੜਨ ਲਈ ਲੱਖਾਂ ਜਤਨ ਕੀਤੇ ਮਗਰ ਗੋਲਡੀ ਨੇ ਉਨ੍ਹਾਂ ਦੇ ਹੱਥੋਂ ਇੱਕ ਦਾਣਾ ਤੱਕ ਨਹੀਂ ਖਾਧਾ।
ਇੱਕ ਰੋਜ਼ ਇੱਤਫਾਕ ਦੀ ਗੱਲ ਹੈ ਕਿ ਮੈਂ ਲਾਰੈਂਸ ਦੇ ਬਾਹਰ ਉਸਨੂੰ ਛੱਡਕੇ ਅੰਦਰ ਗਿਆ ਤਾਂ ਇੱਕ ਦੋਸਤ ਮਿਲ ਗਿਆ। ਘੁੰਮਦੇ ਘੁੰਮਦੇ ਕਾਫ਼ੀ ਦੇਰ ਹੋ ਗਈ। ਇਸ ਦੇ ਬਾਅਦ ਉਹ ਮੈਨੂੰ ਆਪਣੀ ਕੋਠੀ ਲੈ ਗਿਆ। ਮੈਨੂੰ ਸ਼ਤਰੰਜ ਖੇਡਣ ਦੀ ਮਰਜ਼ ਸੀ। ਸ਼ੁਰੂ ਹੋਈ ਤਾਂ ਮੈਂ ਦੁਨੀਆ ਦਾ ਸਭ ਕੁਝ ਭੁੱਲ ਗਿਆ। ਕਈ ਘੰਟੇ ਗੁਜ਼ਰ ਗਏ। ਅਚਾਨਕ ਮੈਨੂੰ ਗੋਲਡੀ ਦਾ ਖਿਆਲ ਆਇਆ। ਬਾਜ਼ੀ ਛੱਡਕੇ ਲਾਰੈਂਸ ਦੇ ਗੇਟ ਦੀ ਤਰਫ਼ ਭੱਜਿਆ। ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਏ ਖੜਾ ਸੀ। ਮੈਨੂੰ ਉਸ ਨੇ ਅਜੀਬ ਨਜਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੈ “ਦੋਸਤ, ਤੁਸੀਂ ਅੱਜ ਅੱਛਾ ਸੁਲੂਕ ਕੀਤਾ ਮੇਰੇ ਨਾਲ!”
ਮੈਂ ਬੇਹੱਦ ਪਛਤਾਇਆ। ਇਸਲਈ ਤੁਸੀਂ ਯਕੀਨ ਕਰਨਾ ਮੈਂ ਸ਼ਤਰੰਜ ਖੇਡਣੀ ਛੱਡ ਦਿੱਤੀ….. ਮੁਆਫ਼ ਕਰਨਾ। ਮੈਂ ਅਸਲ ਵਾਕੇ ਦੀ ਤਰਫ਼ ਅਜੇ ਤੱਕ ਨਹੀਂ ਆਇਆ। ਦਰਅਸਲ ਗੋਲਡੀ ਦੀ ਗੱਲ ਸ਼ੁਰੂ ਹੋਈ ਤਾਂ ਮੈਂ ਚਾਹੁੰਦਾ ਹਾਂ ਕਿ ਉਸਦੇ ਸੰਬੰਧ ਵਿੱਚ ਮੈਨੂੰ ਜਿੰਨੀਆਂ ਗੱਲਾਂ ਯਾਦ ਹਨ ਤੁਹਾਨੂੰ ਸੁਣਾ ਦੇਵਾਂ…. ਮੈਨੂੰ ਉਸ ਨਾਲ ਬੇਹੱਦ ਮੁਹੱਬਤ ਸੀ। ਮੇਰੇ ਮੁਜੱਰਦ ਰਹਿਣ ਦਾ ਇੱਕ ਸਬੱਬ ਉਸਦੀ ਮੁਹੱਬਤ ਵੀ ਸੀ ਜਦੋਂ ਮੈਂ ਵਿਆਹ ਨਾ ਕਰਨ ਦਾ ਤਹਈਆ ਕੀਤਾ ਤਾਂ ਉਸ ਨੂੰ ਖ਼ੱਸੀ ਕਰਾ ਦਿੱਤਾ….. ਤੁਸੀਂ ਸ਼ਾਇਦ ਕਹੋ ਕਿ ਮੈਂ ਜੁਲਮ ਕੀਤਾ, ਲੇਕਿਨ ਮੈਂ ਸਮਝਦਾ ਹਾਂ। ਮੁਹੱਬਤ ਵਿੱਚ ਹਰ ਚੀਜ਼ ਰਵਾ ਹੈ….. ਮੈਂ ਉਸਦੀ ਜ਼ਾਤ ਦੇ ਸਿਵਾ ਹੋਰ ਕਿਸੇ ਨੂੰ ਵਾਬਸਤਾ ਵੇਖਣਾ ਨਹੀਂ ਚਾਹੁੰਦਾ ਸੀ।
ਕਈ ਵਾਰ ਮੈਂ ਸੋਚਿਆ ਜੇਕਰ ਮੈਂ ਮਰ ਗਿਆ ਤਾਂ ਇਹ ਕਿਸੇ ਹੋਰ ਦੇ ਕੋਲ ਚਲਾ ਜਾਵੇਗਾ। ਕੁੱਝ ਦੇਰ ਮੇਰੀ ਮੌਤ ਦਾ ਅਸਰ ਇਸ ਉੱਤੇ ਰਹੇਗਾ। ਉਸ ਦੇ ਬਾਅਦ ਮੈਨੂੰ ਭੁੱਲ ਕੇ ਆਪਣੇ ਨਵੇਂ ਆਕਾ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਵੇਗਾ। ਜਦੋਂ ਮੈਂ ਇਹ ਸੋਚਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਲੇਕਿਨ ਮੈਂ ਇਹ ਤਹਈਆ ਕਰ ਲਿਆ ਸੀ ਕਿ ਜੇਕਰ ਮੈਨੂੰ ਆਪਣੀ ਮੌਤ ਦੀ ਆਮਦ ਦਾ ਪੂਰਾ ਯਕੀਨ ਹੋ ਗਿਆ ਤਾਂ ਮੈਂ ਗੋਲਡੀ ਨੂੰ ਹਲਾਕ ਕਰ ਦੇਵਾਂਗਾ। ਅੱਖਾਂ ਬੰਦ ਕਰਕੇ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਵਾਂਗਾ।
ਗੋਲਡੀ ਕਦੇ ਇੱਕ ਪਲ ਲਈ ਮੈਥੋਂ ਜੁਦਾ ਨਹੀਂ ਹੋਇਆ ਸੀ। ਰਾਤ ਨੂੰ ਹਮੇਸ਼ਾ ਮੇਰੇ ਨਾਲ ਸੌਂਦਾ। ਮੇਰੀ ਤਨਹਾ ਜ਼ਿੰਦਗੀ ਵਿੱਚ ਉਹ ਇੱਕ ਰੋਸ਼ਨੀ ਸੀ। ਮੇਰੀ ਬੇਹੱਦ ਫਿੱਕੀ ਜ਼ਿੰਦਗੀ ਵਿੱਚ ਉਸਦਾ ਵਜੂਦ ਇੱਕ ਸ਼ੀਰਨੀ ਸੀ। ਉਸ ਨਾਲ ਮੇਰੀ ਗ਼ੈਰਮਾਮੂਲੀ ਮੁਹੱਬਤ ਵੇਖ ਕੇ ਕਈ ਦੋਸਤ ਮਜ਼ਾਕ ਉੜਾਂਦੇ ਸਨ। “ਸ਼ੇਖ ਸਾਹਿਬ ਗੋਲਡੀ ਕੁੱਤੀ ਹੁੰਦੀ ਤਾਂ ਤੁਸੀਂ ਜ਼ਰੂਰ ਉਸ ਨਾਲ ਸ਼ਾਦੀ ਕਰ ਲਈ ਹੁੰਦੀ।”
ਇੰਜ ਹੀ ਕਈ ਹੋਰ ਫ਼ਿਕਰੇ ਕਸੇ ਜਾਂਦੇ ਲੇਕਿਨ ਮੈਂ ਮੁਸਕਰਾ ਦਿੰਦਾ। ਗੋਲਡੀ ਬਹੁਤ ਜ਼ਹੀਨ ਸੀ ਉਸ ਦੇ ਸੰਬੰਧ ਵਿੱਚ ਜਦੋਂ ਕੋਈ ਗੱਲ ਹੋਈ ਹੁੰਦੀ ਤਾਂ ਫ਼ੌਰਨ ਉਸ ਦੇ ਕੰਨ ਖੜੇ ਹੋ ਜਾਂਦੇ ਸਨ। ਮੇਰੇ ਹਲਕੇ ਤੋਂ ਹਲਕੇ ਇਸ਼ਾਰੇ ਨੂੰ ਵੀ ਉਹ ਸਮਝ ਲੈਂਦਾ ਸੀ। ਮੇਰੇ ਮੂਡ ਦੇ ਸਾਰੇ ਉਤਾਰ ਚੜ੍ਹਾਓ ਉਸਨੂੰ ਪਤਾ ਹੁੰਦੇ। ਜੇਕਰ ਕਿਸੇ ਵਜ੍ਹਾ ਨਾਲ ਰੰਜੀਦਾ ਹੁੰਦਾ ਤਾਂ ਉਹ ਮੇਰੇ ਨਾਲ ਚੁਹਲਾਂ ਸ਼ੁਰੂ ਕਰ ਦਿੰਦਾ ਮੈਨੂੰ ਖ਼ੁਸ਼ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰਦਾ।
ਅਜੇ ਉਸ ਨੇ ਟੰਗ ਉਠਾ ਕੇ ਪੇਸ਼ਾਬ ਕਰਨਾ ਨਹੀਂ ਸਿੱਖਿਆ ਸੀ ਯਾਨੀ ਅਜੇ ਨਿਆਣਾ ਸੀ ਕਿ ਉਸ ਨੇ ਇੱਕ ਬਰਤਨ ਨੂੰ ਜੋ ਕਿ ਖ਼ਾਲੀ ਸੀ, ਥੂਥਨੀ ਵਧਾ ਕੇ ਸੁੰਘਿਆ। ਮੈਂ ਉਸਨੂੰ ਝਿੜਕਿਆ ਤਾਂ ਦੁਮ ਦਬਾ ਕੇ ਉਥੇ ਹੀ ਬੈਠ ਗਿਆ….. ਪਹਿਲਾਂ ਉਸ ਦੇ ਚਿਹਰੇ ਉੱਤੇ ਹੈਰਤ ਜਿਹੀ ਪੈਦਾ ਹੋਈ ਸੀ ਕਿ ਹਾਂ ਇਹ ਮੈਥੋਂ ਕੀ ਹੋ ਗਿਆ। ਦੇਰ ਤੱਕ ਗਰਦਨ ਸੁੱਟੀ ਬੈਠਾ ਰਿਹਾ, ਜਿਵੇਂ ਨਦਾਮਤ ਦੇ ਸਮੁੰਦਰ ਵਿੱਚ ਗਰਕ ਹੋਵੇ। ਮੈਂ ਉੱਠਿਆ। ਉਠ ਕੇ ਉਸਨੂੰ ਗੋਦ ਵਿੱਚ ਲਿਆ, ਪਿਆਰਿਆ ਪੁਚਕਾਰਿਆ। ਬੜੀ ਦੇਰ ਦੇ ਬਾਅਦ ਜਾ ਕੇ ਉਸਦੀ ਦੁਮ ਹਿਲੀ…. ਮੈਨੂੰ ਬਹੁਤ ਤਰਸ ਆਇਆ ਕਿ ਮੈਂ ਖ਼ਾਹ – ਮਖ਼ਾਹ ਉਸਨੂੰ ਡਾਂਟਿਆ ਕਿਉਂਕਿ ਉਸ ਰੋਜ਼ ਰਾਤ ਨੂੰ ਗਰੀਬ ਨੇ ਖਾਣ ਨੂੰ ਮੂੰਹ ਨਹੀਂ ਲਗਾਇਆ। ਉਹ ਬਹੁਤ ਸੰਵੇਦਨਸ਼ੀਲ ਕੁੱਤਾ ਸੀ।
ਮੈਂ ਬਹੁਤ ਬੇਪਰਵਾਹ ਆਦਮੀ ਹਾਂ। ਮੇਰੀ ਗ਼ਫ਼ਲਤ ਨਾਲ ਉਸ ਨੂੰ ਇੱਕ ਵਾਰ ਨਿਮੋਨੀਆ ਹੋ ਗਿਆ ਮੇਰੇ ਹੋਸ਼ ਉੱਡ ਗਏ। ਡਾਕਟਰਾਂ ਦੇ ਕੋਲ ਭੱਜਿਆ। ਇਲਾਜ ਸ਼ੁਰੂ ਹੋਇਆ। ਮਗਰ ਅਸਰ ਨਦਾਰਦ। ਲਗਾਤਾਰ ਸੱਤ ਰਾਤਾਂ ਜਾਗਦਾ ਰਿਹਾ। ਉਸਨੂੰ ਬਹੁਤ ਤਕਲੀਫ਼ ਸੀ। ਸਾਹ ਬੜੀ ਮੁਸ਼ਕਲ ਨਾਲ ਆਉਂਦਾ ਸੀ। ਜਦੋਂ ਸੀਨੇ ਵਿੱਚ ਦਰਦ ਉੱਠਦਾ ਤਾਂ ਉਹ ਮੇਰੀ ਤਰਫ਼ ਵੇਖਦਾ ਜਿਵੇਂ ਇਹ ਕਹਿ ਰਿਹਾ ਹੋਵੇ, “ਫ਼ਿਕਰ ਦੀ ਕੋਈ ਗੱਲ ਨਹੀਂ, ਮੈਂ ਠੀਕ ਹੋ ਜਾਵਾਂਗਾ।”
ਕਈ ਵਾਰ ਮੈਂ ਮਹਿਸੂਸ ਕੀਤਾ ਕਿ ਸਿਰਫ ਮੇਰੇ ਆਰਾਮ ਦੀ ਖ਼ਾਤਰ ਉਸ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਉਸਦੀ ਤਕਲੀਫ ਕੁੱਝ ਘੱਟ ਹੈ ਉਹ ਅੱਖਾਂ ਮੀਚ ਲੈਂਦਾ, ਤਾਂਕਿ ਮੈਂ ਥੋੜ੍ਹੀ ਦੇਰ ਅੱਖ ਲਗਾ ਲਵਾਂ। ਅਠਵੀਂ ਰੋਜ਼ ਖ਼ੁਦਾ ਖ਼ੁਦਾ ਕਰਕੇ ਉਸ ਦਾ ਬੁਖਾਰ ਹਲਕਾ ਹੋਇਆ ਅਤੇ ਆਹਿਸਤਾ ਆਹਿਸਤਾ ਉੱਤਰ ਗਿਆ। ਮੈਂ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਫੇਰਿਆ ਤਾਂ ਮੈਨੂੰ ਇੱਕ ਥੱਕੀ ਥੱਕੀ ਜਿਹੀ ਮੁਸਕਾਣ ਉਸਦੀਆਂ ਅੱਖਾਂ ਵਿੱਚ ਤੈਰਦੀ ਨਜ਼ਰ ਆਈ।
ਨਮੋਨੀਏ ਦੇ ਜਾਲਿਮ ਹਮਲੇ ਦੇ ਬਾਅਦ ਦੇਰ ਤੱਕ ਉਸ ਨੂੰ ਕਮਜ਼ੋਰੀ ਰਹੀ। ਲੇਕਿਨ ਤਾਕਤਵਰ ਦਵਾਵਾਂ ਨੇ ਉਸਨੂੰ ਠੀਕ ਠਾਕ ਕਰ ਦਿੱਤਾ। ਇੱਕ ਲੰਮੀ ਗ਼ੈਰ ਹਾਜ਼ਰੀ ਦੇ ਬਾਅਦ ਲੋਕਾਂ ਨੇ ਮੈਨੂੰ ਉਸਦੇ ਨਾਲ ਵੇਖਿਆ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕੀਤੇ “ਆਸ਼ਿਕ ਮਾਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ?”
“ਆਪਸ ਵਿੱਚ ਕਿਤੇ ਲੜਾਈ ਤਾਂ ਨਹੀਂ ਹੋ ਗਈ ਸੀ?”
“ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੜ ਗਈ ਸੀ ਗੋਲਡੀ ਦੀ?”
ਮੈਂ ਖ਼ਾਮੋਸ਼ ਰਿਹਾ। ਗੋਲਡੀ ਇਹ ਗੱਲਾਂ ਸੁਣਦਾ ਤਾਂ ਇੱਕ ਨਜ਼ਰ ਮੇਰੀ ਤਰਫ਼ ਵੇਖ ਕੇ ਖ਼ਾਮੋਸ਼ ਹੋ ਜਾਂਦਾ ਕਿ ਭੌਂਕਣ ਦਿਓ ਕੁੱਤਿਆਂ ਨੂੰ।
ਇਹ ਕਹਾਵਤ ਮਸ਼ਹੂਰ ਹੈ। ਕੁਨਦ ਹਮਜਿਨਸ ਬਾਹਮ ਜਿਨਸ ਪਰਵਾਜ਼। ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼।
ਲੇਕਿਨ ਗੋਲਡੀ ਨੂੰ ਆਪਣੇ ਹਮਜਿਨਸਾਂ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਦੀ ਦੁਨੀਆ ਸਿਰਫ਼ ਮੇਰੀ ਜ਼ਾਤ ਸੀ। ਇਸ ਤੋਂ ਬਾਹਰ ਉਹ ਕਦੇ ਨਿਕਲਦਾ ਹੀ ਨਹੀਂ ਸੀ।
ਗੋਲਡੀ ਮੇਰੇ ਕੋਲ ਨਹੀਂ ਸੀ। ਜਦੋਂ ਇੱਕ ਦੋਸਤ ਨੇ ਮੈਨੂੰ ਅਖ਼ਬਾਰ ਪੜ੍ਹ ਕੇ ਸੁਣਾਇਆ। ਇਸ ਵਿੱਚ ਇੱਕ ਵਾਕਿਆ ਲਿਖਿਆ ਸੀ। ਤੁਸੀਂ ਸੁਣੋ ਬਹੁਤ ਦਿਲਚਸਪ ਹੈ। ਅਮਰੀਕਾ ਜਾਂ ਇੰਗਲਿਸਤਾਨ ਮੈਨੂੰ ਯਾਦ ਨਹੀਂ ਕਿੱਥੇ। ਇੱਕ ਸ਼ਖਸ ਦੇ ਕੋਲ ਕੁੱਤਾ ਸੀ। ਪਤਾ ਨਹੀਂ ਕਿਸ ਜ਼ਾਤ ਦਾ। ਉਸ ਸ਼ਖਸ ਦਾ ਆਪ੍ਰੇਸ਼ਨ ਹੋਣਾ ਸੀ। ਉਹਨੂੰ ਹਸਪਤਾਲ ਲੈ ਗਏ ਤਾਂ ਕੁੱਤਾ ਵੀ ਨਾਲ ਹੋ ਲਿਆ। ਸਟਰੈਚਰ ਉੱਤੇ ਪਾ ਕੇ ਉਸ ਨੂੰ ਆਪ੍ਰੇਸ਼ਨ ਰੁਮ ਵਿੱਚ ਲੈ ਜਾਣ ਲੱਗੇ ਤਾਂ ਕੁੱਤੇ ਨੇ ਅੰਦਰ ਜਾਣਾ ਚਾਹਿਆ। ਮਾਲਿਕ ਨੇ ਉਸ ਨੂੰ ਰੋਕਿਆ ਅਤੇ ਕਿਹਾ, ਬਾਹਰ ਖੜੇ ਰਹੋ। ਮੈਂ ਹੁਣੇ ਆਉਂਦਾ ਹਾਂ….. ਕੁੱਤਾ ਹੁਕਮ ਸੁਣ ਕੇ ਬਾਹਰ ਖੜਾ ਹੋ ਗਿਆ। ਅੰਦਰ ਮਾਲਿਕ ਦਾ ਆਪ੍ਰੇਸ਼ਨ ਹੋਇਆ। ਜੋ ਨਾਕਾਮ ਸਾਬਤ ਹੋਇਆ….. ਉਸਦੀ ਲਾਸ਼ ਦੂਜੇ ਦਰਵਾਜੇ ਤੋਂ ਬਾਹਰ ਕੱਢ ਦਿੱਤੀ ਗਈ….. ਕੁੱਤਾ ਬਾਰਾਂ ਬਰਸ ਤੱਕ ਉਥੇ ਹੀ ਖੜਾ ਆਪਣੇ ਮਾਲਿਕ ਦਾ ਇੰਤਜ਼ਾਰ ਕਰਦਾ ਰਿਹਾ। ਪੇਸ਼ਾਬ, ਪਾਖ਼ਾਨੇ ਲਈ ਕੁੱਝ ਉੱਥੇ ਵਲੋਂ ਹਟਦਾ….. ਫਿਰ ਉਥੇ ਹੀ ਖੜਾ ਹੋ ਜਾਂਦਾ….. ਆਖਿਰ ਇੱਕ ਰੋਜ਼ ਮੋਟਰ ਦੀ ਲਪੇਟ ਵਿੱਚ ਆ ਗਿਆ। ਅਤੇ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਗਰ ਇਸ ਹਾਲਤ ਵਿੱਚ ਵੀ ਉਹ ਖ਼ੁਦ ਨੂੰ ਘਸੀਟਦਾ ਹੋਇਆ ਉੱਥੇ ਪਹੁੰਚਿਆ, ਜਿੱਥੇ ਉਸ ਦੇ ਮਾਲਿਕ ਨੇ ਉਸਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ। ਆਖ਼ਰੀ ਸਾਹ ਉਸ ਨੇ ਉਸੇ ਜਗ੍ਹਾ ਲਿਆ….. ਇਹ ਵੀ ਲਿਖਿਆ ਸੀ….. ਕਿ ਹਸਪਤਾਲ ਵਾਲਿਆਂ ਨੇ ਉਸ ਦੀ ਲਾਸ਼ ਵਿੱਚ ਤੂੜੀ ਭਰ ਕੇ ਉਸਨੂੰ ਉਥੇ ਹੀ ਰੱਖ ਦਿੱਤਾ ਜਿਵੇਂ ਉਹ ਹੁਣ ਵੀ ਆਪਣੇ ਆਕਾ ਦੇ ਇੰਤਜ਼ਾਰ ਵਿੱਚ ਖੜਾ ਹੋਵੇ।
ਮੈਂ ਇਹ ਦਾਸਤਾਨ ਸੁਣੀ ਤਾਂ ਮੇਰੇ ਉੱਤੇ ਕੋਈ ਖ਼ਾਸ ਅਸਰ ਨਹੀਂ ਹੋਇਆ। ਅੱਵਲ ਤਾਂ ਮੈਨੂੰ ਉਸਦੀ ਸਿਹਤ ਹੀ ਦਾ ਯਕੀਨ ਨਹੀਂ ਆਇਆ, ਲੇਕਿਨ ਜਦੋਂ ਗੋਲਡੀ ਮੇਰੇ ਕੋਲ ਆਇਆ ਅਤੇ ਮੈਨੂੰ ਉਸਦੀਆਂ ਸਿਫ਼ਤਾਂ ਦਾ ਇਲਮ ਹੋਇਆ ਤਾਂ ਬਹੁਤ ਵਰ੍ਹਿਆਂ ਦੇ ਬਾਅਦ ਮੈਂ ਇਹ ਦਾਸਤਾਨ ਕਈ ਦੋਸਤਾਂ ਨੂੰ ਸੁਣਾਈ। ਸੁਣਾਉਂਦੇ ਵਕ਼ਤ ਮੇਰੇ ਉੱਤੇ ਇੱਕ ਤਰਲਤਾ ਤਾਰੀ ਹੋ ਜਾਂਦੀ ਸੀ ਅਤੇ ਮੈਂ ਸੋਚਣ ਲੱਗਦਾ ਸੀ, “ਮੇਰੇ ਗੋਲਡੀ ਨਾਲ ਵੀ ਕੋਈ ਅਜਿਹਾ ਕਾਰਨਾਮਾ ਵਾਬਸਤਾ ਹੋਣਾ ਚਾਹੀਦਾ ਹੈ….. ਗੋਲਡੀ ਮਾਮੂਲੀ ਹਸਤੀ ਨਹੀਂ ਹੈ।”
ਗੋਲਡੀ ਬਹੁਤ ਸਰਲ ਅਤੇ ਗੰਭੀਰ ਸੀ। ਬਚਪਨ ਵਿੱਚ ਉਸ ਨੇ ਥੋੜ੍ਹੀਆਂ ਸ਼ਰਾਰਤਾਂ ਕੀਤੀਆਂ ਮਗਰ ਜਦੋਂ ਉਸ ਨੇ ਵੇਖਿਆ ਕਿ ਮੈਨੂੰ ਪਸੰਦ ਨਹੀਂ ਤਾਂ ਉਨ੍ਹਾਂ ਨੂੰ ਤਰਕ ਕਰ ਦਿੱਤੀਆਂ। ਆਹਿਸਤਾ ਆਹਿਸਤਾ ਗੰਭੀਰਤਾ ਇਖ਼ਤਿਆਰ ਕਰ ਲਈ ਜੋ ਤਾ ਦਮ-ਏ-ਮਰਗ (ਮੌਤ ਦੇ ਦਮ ਤੱਕ) ਕਾਇਮ ਰਹੀ।
ਮੈਂ ‘ਤਾ ਦਮ-ਏ-ਮਰਗ’ ਕਿਹਾ ਹੈ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਹਨ।
ਸ਼ੇਖ ਸਾਹਿਬ ਰੁਕ ਗਏ ਉਨ੍ਹਾਂ ਦੀ ਅੱਖਾਂ ਗਿੱਲੀਆਂ ਹੋ ਗਈਆਂ ਸਨ। ਅਸੀਂ ਖ਼ਾਮੋਸ਼ ਰਹੇ ਥੋੜ੍ਹੇ ਅਰਸੇ ਦੇ ਬਾਅਦ ਉਨ੍ਹਾਂ ਨੇ ਰੂਮਾਲ ਕੱਢ ਕੇ ਆਪਣੇ ਅੱਥਰੂ ਪੂੰਝੇ ਅਤੇ ਕਹਿਣਾ ਸ਼ੁਰੂ ਕੀਤਾ।
“ਇਹੀ ਮੇਰੀ ਜ਼ਿਆਦਤੀ ਹੈ ਕਿ ਮੈਂ ਜ਼ਿੰਦਾ ਹਾਂ….. ਲੇਕਿਨ ਸ਼ਾਇਦ ਇਸ ਲਈ ਜ਼ਿੰਦਾ ਹਾਂ ਕਿ ਇਨਸਾਨ ਹਾਂ….. ਮਰ ਜਾਂਦਾ ਤਾਂ ਸ਼ਾਇਦ ਗੋਲਡੀ ਦੀ ਤੌਹੀਨ ਹੁੰਦੀ….. ਜਦੋਂ ਉਹ ਮਰਿਆ ਤਾਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ….. ਲੇਕਿਨ ਉਹ ਮਰਿਆ ਨਹੀਂ ਸੀ। ਮੈਂ ਉਸ ਨੂੰ ਮਰਵਾ ਦਿੱਤਾ ਸੀ। ਇਸ ਲਈ ਨਹੀਂ ਕਿ ਮੈਨੂੰ ਆਪਣੀ ਮੌਤ ਦੀ ਆਮਦ ਦਾ ਯਕੀਨ ਹੋ ਗਿਆ ਸੀ….. ਉਹ ਪਾਗਲ ਹੋ ਗਿਆ ਸੀ। ਅਜਿਹਾ ਪਾਗਲ ਨਹੀਂ ਜਿਵੇਂ ਕਿ ਆਮ ਪਾਗਲ ਕੁੱਤੇ ਹੁੰਦੇ ਹਨ। ਉਸਦੇ ਮਰਜ਼ ਦਾ ਕੁੱਝ ਪਤਾ ਹੀ ਨਹੀਂ ਚੱਲਦਾ ਸੀ। ਉਸ ਨੂੰ ਸਖ਼ਤ ਤਕਲੀਫ ਸੀ। ਜਾਂਕਨੀ (ਭਿਅੰਕਰ ਖੌਫ਼) ਵਰਗਾ ਆਲਮ ਉਸ ਉੱਤੇ ਤਾਰੀ ਸੀ। ਡਾਕਟਰਾਂ ਨੇ ਕਿਹਾ ਇਸ ਦਾ ਵਾਹਿਦ ਇਲਾਜ ਇਹੀ ਹੈ ਕਿ ਇਸਨੂੰ ਮਰਵਾ ਦਿਓ। ਮੈਂ ਪਹਿਲਾਂ ਸੋਚਿਆ ਨਹੀਂ। ਲੇਕਿਨ ਉਹ ਜਿਸ ਅਜ਼ੀਅਤ ਵਿੱਚ ਗਿਰਫਤਾਰ ਸੀ, ਮੈਥੋਂ ਵੇਖੀ ਨਹੀਂ ਜਾਂਦੀ ਸੀ। ਮੈਂ ਮੰਨ ਗਿਆ ਅਤੇ ਉਹ ਉਸਨੂੰ ਇੱਕ ਕਮਰਾ ਵਿੱਚ ਲੈ ਗਏ ਜਿੱਥੇ ਬਰਕੀ ਝੱਟਕਾ ਪਹੁੰਚਾ ਕੇ ਹਲਾਕ ਕਰਨ ਵਾਲੀ ਮਸ਼ੀਨ ਸੀ। ਮੈਂ ਅਜੇ ਆਪਣੇ ਤੁਛ ਜਿਹੇ ਦਿਮਾਗ਼ ਵਿੱਚ ਚੰਗੀ ਤਰ੍ਹਾਂ ਕੁੱਝ ਸੋਚ ਵੀ ਨਹੀਂ ਸਕਿਆ ਸੀ ਕਿ ਉਹ ਉਸਦੀ ਲਾਸ਼ ਲੈ ਆਏ….. ਮੇਰੇ ਗੋਲਡੀ ਦੀ ਲਾਸ਼। ਜਦੋਂ ਮੈਂ ਉਸਨੂੰ ਆਪਣੀਆਂ ਬਾਹਵਾਂ ਵਿੱਚ ਚੁੱਕਿਆ ਤਾਂ ਮੇਰੇ ਅੱਥਰੂ ਟਪ ਟਪ ਉਸ ਦੇ ਸੁਨਹਿਰੇ ਵਾਲਾਂ ਉੱਤੇ ਡਿੱਗਣ ਲੱਗੇ, ਜੋ ਪਹਿਲਾਂ ਕਦੇ ਗਰਦ ਆਲੂਦ ਨਹੀਂ ਹੋਏ ਸਨ….. ਟਾਂਗੇ ਵਿੱਚ ਉਸਨੂੰ ਘਰ ਲਿਆਇਆ। ਦੇਰ ਤੱਕ ਉਸ ਨੂੰ ਵੇਖਿਆ ਕੀ। ਪੰਦਰਾਂ ਸਾਲ ਦੀ ਦੋਸਤੀ ਦੀ ਲਾਸ਼ ਮੇਰੇ ਬਿਸਤਰ ਉੱਤੇ ਪਈ ਸੀ….. ਕੁਰਬਾਨੀ ਦਾ ਮੁਜੱਸਮਾ ਟੁੱਟ ਗਿਆ ਸੀ। ਮੈਂ ਉਸ ਨੂੰ ਨਹਾਇਆ….. ਕਫ਼ਨ ਪੁਆਇਆ। ਬਹੁਤ ਦੇਰ ਤੱਕ ਸੋਚਦਾ ਰਿਹਾ ਕਿ ਹੁਣ ਕੀ ਕਰਾਂ….. ਜ਼ਮੀਨ ਵਿੱਚ ਦਫਨ ਕਰਾਂ ਜਾਂ ਜਲਾ ਦੇਵਾਂ। ਜ਼ਮੀਨ ਵਿੱਚ ਦਫਨ ਕਰਦਾ ਤਾਂ ਉਸਦੀ ਮੌਤ ਦਾ ਇੱਕ ਨਿਸ਼ਾਨ ਰਹਿ ਜਾਂਦਾ। ਇਹ ਮੈਨੂੰ ਪਸੰਦ ਨਹੀਂ ਸੀ। ਪਤਾ ਨਹੀਂ ਕਿਉਂ। ਇਹ ਵੀ ਪਤਾ ਨਹੀਂ ਕਿ ਮੈਂ ਕਿਉਂ ਉਸ ਨੂੰ ਦਰਿਆ ਵਿੱਚ ਗ਼ਰਕ ਕਰਨਾ ਚਾਹਿਆ। ਮੈਂ ਇਸ ਦੇ ਸੰਬੰਧ ਵਿੱਚ ਹੁਣ ਵੀ ਕਈ ਵਾਰ ਸੋਚਿਆ ਹੈ। ਮਗਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ….. ਖੈਰ ਮੈਂ ਇੱਕ ਨਵੀਂ ਬੋਰੀ ਵਿੱਚ ਉਸਦੀ ਕਫ਼ਨਾਈ ਹੋਈ ਲਾਸ਼ ਪਾਈ….. ਧੋ ਧਾ ਕੇ ਵੱਟੇ ਉਸ ਵਿੱਚ ਪਾਏ ਅਤੇ ਦਰਿਆ ਦੀ ਤਰਫ਼ ਰਵਾਨਾ ਹੋ ਗਿਆ।
ਜਦੋਂ ਬੇੜੀ ਦਰਿਆ ਦੇ ਦਰਮਿਆਨ ਪਹੁੰਚੀ। ਅਤੇ ਮੈਂ ਬੋਰੀ ਦੀ ਤਰਫ਼ ਵੇਖਿਆ ਤਾਂ ਗੋਲਡੀ ਨਾਲ ਪੰਦਰਾਂ ਬਰਸ ਦੀ ਦੋਸਤੀ ਅਤੇ ਮੁਹੱਬਤ ਇੱਕ ਬਹੁਤ ਹੀ ਤੇਜ਼ ਤਲਖੀ ਬਣ ਕੇ ਮੇਰੇ ਹਲਕ ਵਿੱਚ ਅਟਕ ਗਈ। ਮੈਂ ਹੁਣ ਜ਼ਿਆਦਾ ਦੇਰ ਕਰਨਾ ਮੁਨਾਸਿਬ ਨਾ ਸਮਝਿਆ। ਕੰਬਦੇ ਹੋਏ ਹੱਥਾਂ ਨਾਲ ਬੋਰੀ ਚੁੱਕੀ ਅਤੇ ਦਰਿਆ ਵਿੱਚ ਸੁੱਟ ਦਿੱਤੀ। ਵਗਦੇ ਹੋਏ ਪਾਣੀ ਦੀ ਚਾਦਰ ਉੱਤੇ ਕੁੱਝ ਬੁਲਬੁਲੇ ਉੱਠੇ ਅਤੇ ਹਵਾ ਵਿੱਚ ਹੱਲ ਹੋ ਗਏ।
ਬੇੜੀ ਵਾਪਸ ਸਾਹਲ ਉੱਤੇ ਆਈ। ਮੈਂ ਉੱਤਰ ਕੇ ਦੇਰ ਤੱਕ ਉਸ ਤਰਫ਼ ਵੇਖਦਾ ਰਿਹਾ ਜਿੱਥੇ ਮੈਂ ਗੋਲਡੀ ਨੂੰ ਪਾਣੀ ਵਿੱਚ ਗ਼ਰਕ ਕੀਤਾ ਸੀ….. ਸ਼ਾਮ ਦਾ ਧੁੰਦਲਕਾ ਛਾਇਆ ਹੋਇਆ ਸੀ। ਪਾਣੀ ਬੜੀ ਖ਼ਾਮੋਸ਼ੀ ਨਾਲ ਵਗ ਰਿਹਾ ਸੀ ਜਿਵੇਂ ਉਹ ਗੋਲਡੀ ਨੂੰ ਆਪਣੀ ਗੋਦ ਵਿੱਚ ਸੁਲਾ ਰਿਹਾ ਹੋਵੇ।”
ਇਹ ਕਹਿ ਕੇ ਸ਼ੇਖ ਸਾਹਿਬ ਖ਼ਾਮੋਸ਼ ਹੋ ਗਏ। ਕੁਝ ਲਮ੍ਹਿਆਂ ਦੇ ਬਾਅਦ ਸਾਡੇ ਵਿੱਚੋਂ ਇੱਕ ਨੇ ਉਨ੍ਹਾਂ ਕੋਲੋਂ ਪੁੱਛਿਆ। “ਲੇਕਿਨ ਸ਼ੇਖ ਸਾਹਿਬ ਤੁਸੀਂ ਤਾਂ ਖ਼ਾਸ ਵਾਕਿਆ ਸੁਨਾਣ ਵਾਲੇ ਸੋ।”
ਸ਼ੇਖ ਸਾਹਿਬ ਚੋਂਕੇ….. “ਓਹ ਮੁਆਫ਼ ਕਰਿਓਰਨਾ। ਮੈਂ ਆਪਣੀ ਰੌ ਵਿੱਚ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਗਿਆ….. ਵਾਕਿਆ ਇਹ ਸੀ ਕਿ….. ਮੈਂ ਹੁਣ ਅਰਜ ਕਰਦਾ ਹਾਂ….. ਪੰਦਰਾਂ ਬਰਸ ਹੋ ਗਏ ਸਨ ਸਾਡੀ ਦੋਸਤੀ ਨੂੰ। ਇਸ ਦੌਰਾਨ ਮੈਂ ਕਦੇ ਬੀਮਾਰ ਨਹੀਂ ਹੋਇਆ ਸੀ। ਮੇਰੀ ਸਿਹਤ ਮਾਸ਼ਾ ਅੱਲ੍ਹਾ ਬਹੁਤ ਚੰਗੀ ਸੀ, ਲੇਕਿਨ ਜਿਸ ਦਿਨ ਮੈਂ ਗੋਲਡੀ ਦੀ ਪੰਦਰਵੀਂ ਵਰ੍ਹੇਗੰਢ ਮਨਾਈ, ਉਸ ਦੇ ਦੂਜੇ ਦਿਨ ਮੈਂ ਹੱਡਭੰਨਣੀ ਮਹਿਸੂਸ ਕੀਤੀ। ਸ਼ਾਮ ਨੂੰ ਇਹ ਹੱਡਭੰਨਣੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ। ਰਾਤ ਨੂੰ ਸਖ਼ਤ ਬੇਚੈਨ ਰਿਹਾ। ਗੋਲਡੀ ਜਾਗਦਾ ਰਿਹਾ। ਇੱਕ ਅੱਖ ਬੰਦ ਕਰਕੇ ਦੂਜੀ ਅੱਖ ਨਾਲ ਮੈਨੂੰ ਵੇਖਦਾ ਰਿਹਾ। ਪਲੰਗ ਤੋਂ ਉੱਤਰ ਕੇ ਹੇਠਾਂ ਜਾਂਦਾ। ਫਿਰ ਆਕੇ ਬੈਠ ਜਾਂਦਾ।
ਜ਼ਿਆਦਾ ਉਮਰ ਹੋ ਜਾਣ ਦੇ ਸਬੱਬ ਉਸ ਦੀ ਨਿਗਾਹ ਅਤੇ ਸੁਣਨ-ਸ਼ਕਤੀ ਕਮਜ਼ੋਰ ਹੋ ਗਈ ਸੀ ਲੇਕਿਨ ਜਰਾ ਜਿੰਨੀ ਆਹਟ ਹੁੰਦੀ ਤਾਂ ਉਹ ਚੌਂਕ ਪੈਂਦਾ ਅਤੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਜਿਵੇਂ ਇਹ ਪੁੱਛਦਾ….. “ਇਹ ਕੀ ਹੋ ਗਿਆ ਹੈ ਤੈਨੂੰ?”
ਉਸ ਨੂੰ ਹੈਰਤ ਸੀ ਕਿ ਮੈਂ ਇੰਨੀ ਦੇਰ ਤੱਕ ਪਲੰਗ ਉੱਤੇ ਕਿਉਂ ਪਿਆ ਹਾਂ, ਲੇਕਿਨ ਉਹ ਜਲਦੀ ਹੀ ਸਾਰੀ ਗੱਲ ਸਮਝ ਗਿਆ। ਜਦੋਂ ਮੈਨੂੰ ਬਿਸਤਰ ਉੱਤੇ ਲਿਟੇ ਕਈ ਦਿਨ ਬੀਤ ਗਏ ਤਾਂ ਉਸ ਦੇ ਬੁਢੇ ਚਿਹਰੇ ਉੱਤੇ ਮਾਯੂਸੀ ਛਾ ਗਈ। ਮੈਂ ਉਸ ਨੂੰ ਆਪਣੇ ਹੱਥਾਂ ਖਿਲਾਇਆ ਕਰਦਾ ਸੀ। ਰੋਗ ਦੇ ਆਗਾਜ਼ ਵਿੱਚ ਤਾਂ ਮੈਂ ਉਸ ਨੂੰ ਖਾਣਾ ਦਿੰਦਾ ਰਿਹਾ। ਜਦੋਂ ਕਮਜ਼ੋਰੀ ਵੱਧ ਗਈ ਤਾਂ ਮੈਂ ਇੱਕ ਦੋਸਤ ਨੂੰ ਕਿਹਾ ਕਿ ਉਹ ਸਵੇਰੇ ਸ਼ਾਮ ਗੋਲਡੀ ਨੂੰ ਖਾਣਾ ਖਿਲਾਉਣ ਆ ਜਾਇਆ ਕਰੇ। ਉਹ ਆਉਂਦਾ ਰਿਹਾ। ਮਗਰ ਗੋਲਡੀ ਨੇ ਉਸ ਦੀ ਪਲੇਟ ਦੀ ਤਰਫ਼ ਮੂੰਹ ਨਹੀਂ ਕੀਤਾ। ਮੈਂ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ। ਇੱਕ ਮੈਨੂੰ ਆਪਣੇ ਮਰਜ਼ ਦੀ ਤਕਲੀਫ ਸੀ ਜੋ ਦੂਰ ਹੋਣ ਹੀ ਵਿੱਚ ਨਹੀਂ ਆਉਂਦਾ ਸੀ। ਦੂਜੇ ਮੈਨੂੰ ਗੋਲਡੀ ਦੀ ਫ਼ਿਕਰ ਸੀ ਜਿਸ ਨੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੱਤਾ ਸੀ।
ਹੁਣ ਉਸ ਨੇ ਪਲੰਗ ਉੱਤੇ ਬੈਠਣਾ ਵੀ ਛੱਡ ਦਿੱਤਾ। ਸਾਹਮਣੇ ਦੀਵਾਰ ਦੇ ਕੋਲ ਸਾਰਾ ਦਿਨ ਅਤੇ ਸਾਰੀ ਰਾਤ ਖ਼ਾਮੋਸ਼ ਬੈਠਾ ਆਪਣੀ ਧੁੰਦਲੀਆਂ ਅੱਖਾਂ ਨਾਲ ਮੈਨੂੰ ਵੇਖਦਾ ਰਹਿੰਦਾ। ਇਸ ਨਾਲ ਮੈਨੂੰ ਹੋਰ ਵੀ ਦੁੱਖ ਹੋਇਆ। ਉਹ ਕਦੇ ਨੰਗੀ ਜ਼ਮੀਨ ਉੱਤੇ ਨਹੀਂ ਬੈਠਾ ਸੀ। ਮੈਂ ਉਸ ਨੂੰ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ।
ਉਹ ਬਹੁਤ ਜ਼ਿਆਦਾ ਖ਼ਾਮੋਸ਼ ਹੋ ਗਿਆ ਸੀ। ਅਜਿਹਾ ਲੱਗਦਾ ਸੀ ਕਿ ਉਹ ਗ਼ਮ ਅਤੇ ਦੁੱਖ ਵਿੱਚ ਗਰਕ ਹੈ। ਕਦੇ ਕਦੇ ਉਠ ਕੇ ਪਲੰਗ ਦੇ ਕੋਲ ਆਉਂਦਾ। ਅਜੀਬ ਹਸਰਤ ਭਰੀਆਂ ਨਜਰਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਗਰਦਨ ਝੁੱਕਾ ਕੇ ਵਾਪਸ ਦੀਵਾਰ ਦੇ ਕੋਲ ਚਲਾ ਜਾਂਦਾ।
ਇੱਕ ਰਾਤ ਲੈੰਪ ਦੀ ਰੋਸ਼ਨੀ ਵਿੱਚ ਮੈਂ ਵੇਖਿਆ, ਕਿ ਗੋਲਡੀ ਦੀਆਂ ਧੁੰਦਲੀਆਂ ਅੱਖਾਂ ਵਿੱਚ ਅੱਥਰੂ ਚਮਕ ਰਹੇ ਹਨ। ਉਸ ਦੇ ਚਿਹਰੇ ਤੋਂ ਦੁੱਖ ਅਤੇ ਦਰਦ ਬਰਸ ਰਿਹਾ ਸੀ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਉਸਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਲੰਬੇ ਲੰਬੇ ਸੁਨਹਿਰੇ ਕੰਨ ਹਿਲਾਂਦਾ ਉਹ ਮੇਰੇ ਕੋਲ ਆਇਆ। ਮੈਂ ਬੜੇ ਪਿਆਰ ਨਾਲ ਕਿਹਾ। “ਗੋਲਡੀ ਮੈਂ ਅੱਛਾ ਹੋ ਜਾਵਾਂਗਾ। ਤੂੰ ਦੁਆ ਮੰਗ….. ਤੇਰੀ ਦੁਆ ਜ਼ਰੂਰ ਕਬੂਲ ਹੋਵੇਂਗੀ।”
ਇਹ ਸੁਣ ਕੇ ਉਸ ਨੇ ਬੜੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਿਆ, ਫਿਰ ਸਿਰ ਉੱਪਰ ਉਠਾ ਕੇ ਛੱਤ ਦੀ ਤਰਫ਼ ਦੇਖਣ ਲਗਾ, ਜਿਵੇਂ ਦੁਆ ਮੰਗ ਰਿਹਾ ਹੋਵੇ….. ਕੁੱਝ ਦੇਰ ਉਹ ਇਸ ਤਰ੍ਹਾਂ ਖੜਾ ਰਿਹਾ। ਮੇਰੇ ਜਿਸਮ ਉੱਤੇ ਕੰਬਣੀ ਸੀ ਤਾਰੀ ਹੋ ਗਈ। ਇੱਕ ਅਜੀਬੋ ਗਰੀਬ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਗੋਲਡੀ ਸਚਮੁੱਚ ਦੁਆ ਮੰਗ ਰਿਹਾ ਸੀ….. ਮੈਂ ਸੱਚ ਅਰਜ ਕਰਦਾ ਹਾਂ ਉਹ ਸਿਰ ਤੋਂ ਪੈਰਾਂ ਤੱਕ ਦੁਆ ਸੀ। ਮੈਂ ਕਹਿਣਾ ਨਹੀਂ ਚਾਹੁੰਦਾ। ਲੇਕਿਨ ਉਸ ਵਕ਼ਤ ਮੈਂ ਮਹਿਸੂਸ ਕੀਤਾ ਕਿ ਉਸਦੀ ਰੂਹ ਖ਼ੁਦਾ ਦੇ ਹੁਜ਼ੂਰ ਪਹੁੰਚ ਕੇ ਗਿੜਗੜਾ ਰਹੀ ਹੈ।
ਮੈਂ ਕੁਝ ਹੀ ਦਿਨਾਂ ਵਿੱਚ ਅੱਛਾ ਹੋ ਗਿਆ। ਲੇਕਿਨ ਗੋਲਡੀ ਦੀ ਹਾਲਤ ਪਤਲੀ ਹੋ ਗਈ। ਜਦੋਂ ਤੱਕ ਮੈਂ ਬਿਸਤਰ ਉੱਤੇ ਸੀ ਉਹ ਅੱਖਾਂ ਬੰਦ ਕੀਤੇ ਦੀਵਾਰ ਦੇ ਨਾਲ ਖ਼ਾਮੋਸ਼ ਬੈਠਾ ਰਿਹਾ। ਮੈਂ ਹਿਲਣ ਜੁਲਣ ਦੇ ਕਾਬਿਲ ਹੋਇਆ ਤਾਂ ਮੈਂ ਉਹਨੂੰ ਖਿਲਾਉਣ ਪਿਲਾਣ ਦੀ ਕੋਸ਼ਿਸ਼ ਕੀਤੀ ਮਗਰ ਬੇਸੂਦ। ਉਸਨੂੰ ਹੁਣ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਦੁਆ ਮੰਗਣ ਦੇ ਬਾਅਦ ਜਿਵੇਂ ਉਸਦੀ ਸਾਰੀ ਤਾਕਤ ਚਲੀ ਗਈ ਸੀ।
ਮੈਂ ਉਸ ਨੂੰ ਕਹਿੰਦਾ, “ਮੇਰੀ ਤਰਫ਼ ਵੇਖ ਗੋਲਡੀ….. ਮੈਂ ਅੱਛਾ ਹੋ ਗਿਆ ਹਾਂ….. ਖ਼ੁਦਾ ਨੇ ਤੇਰੀ ਦੁਆ ਕਬੂਲ ਕਰ ਲਈ ਹੈ,” ਲੇਕਿਨ ਉਹ ਅੱਖਾਂ ਨਾ ਖੋਲ੍ਹਦਾ। ਮੈਂ ਦੋ ਤਿੰਨ ਦਫਾ ਡਾਕਟਰ ਬੁਲਾਇਆ। ਉਸ ਨੇ ਇੰਜੈਕਸ਼ਨ ਲਗਾਏ ਪਰ ਕੁੱਝ ਨਾ ਹੋਇਆ। ਇੱਕ ਦਿਨ ਮੈਂ ਡਾਕਟਰ ਲੈ ਕੇ ਆਇਆ ਤਾਂ ਉਸ ਦਾ ਦਿਮਾਗ਼ ਚੱਲ ਚੁੱਕਿਆ ਸੀ।
ਮੈਂ ਉਠਾ ਕੇ ਉਸਨੂੰ ਵੱਡੇ ਡਾਕਟਰ ਦੇ ਕੋਲ ਲੈ ਗਿਆ ਅਤੇ ਉਸ ਨੂੰ ਬਿਜਲੀ ਦੇ ਝਟਕੇ ਨਾਲ ਹਲਾਕ ਕਰਾ ਦਿੱਤਾ।
ਮੈਨੂੰ ਪਤਾ ਨਹੀਂ ਬਾਬਰ ਅਤੇ ਹੁਮਾਯੂੰ ਵਾਲਾ ਕ਼ਿੱਸਾ ਕਿੱਥੇ ਤੱਕ ਸਹੀ ਹੈ….. ਲੇਕਿਨ ਇਹ ਵਾਕਿਆ ਅੱਖਰ ਅੱਖਰ ਦੁਰੁਸਤ ਹੈ।
6 ਜੂਨ 1950

ਸਆਦਤ ਹਸਨ ਮੰਟੋ
(ਅਨੁਵਾਦ: ਚਰਨ ਗਿੱਲ)

...
...

ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ।
ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਕਾਹਲਾ ਪੈਂਦਾ। ‘ਪਰ ਕੁਝ ਦਿਨਾਂ ਦੀ ਤਾਂ ਗੱਲ ਏ’ ਸੋਚ, ਉਹ ਸਭੋ ਕੁਝ ਜ਼ਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿੱਸਦਾ ਸੀ।
‘ਇਹ ਬੈਗ ਵਾਲੀ ਕੁੜੀ ਕਾਸੇ ਵਿਚ ਨੌਕਰ ਏ?’ ਇਕ ਦਿਨ ਇਕ ਭਾਈ ਨੇ ਜੀਤ ਨੂੰ ਪੁਛਿਆ।
‘ਆਹੋ ਜੀ! ਡਾਕਟਰਨੀ ਏ, ਵੱਡੀ ਡਾਕਟਰਨੀ। ਆਂਹਦੇ ਨੇ ਪੂਰਾ ਤਿੰਨ ਸੌ ਰੁਪਈਆ ਤਨਖਾਹ ਲੈਂਦੀ ਏ’ ਜੀਤ ਨੇ ਟਿਕਟ ਫੜਾਂਦਿਆਂ ਹੌਲੀ ਜਿਹੀ ਦੱਸਿਆ।
‘ਜੀ ਅੱਜਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ। ਤਦੇ ਤਾਂ ਆਦਮੀਆਂ ਦਾ ਰੋਅ੍ਹਬ ਨਹੀਂ ਰਿਹਾ’ ਨਾਲ ਦੀ ਸੀਟ ਤੇ ਬੈਠੇ ਅੱਧਖੜ੍ਹ ਜੇਹੇ ਬੰਦੇ ਨੇ ਆਖਿਆ।
‘ਜੀ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਅੱਖ ਚੁੱਕਦੀਆਂ ਨੇ…. ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾਂ, ਦੇਖੀ ਐ, ਸੁਹਰੀ ਦੇ ਜਾਣੀਂ ਮੂੰਹ ਵਿਚ ਬੋਲ ਨੀਂ… ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ‘ਤੇ ਬੈਠੇ ਇਕ ਸਰਦਾਰ ਨੇ ਆਖਿਆ।
‘ਯਾ ਰੱਬ! ਸਾਡੀ ਵੀ ਕਿਸੇ…’ ਫਿਕਰਾ ਵਿਚ ਹੀ ਰਹਿ ਗਿਆ ਜਦੋਂ ਟਿਕਟ ਫੜਾਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੁਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ‘ਕਿਉਂ ਬਈ ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੇ ਈ ਭੁੰਜੇ?’
‘ਮੈਂ ਤਾਂ ਕੰਡੱਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਓ….।’
ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ, ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ।
‘ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ,’ ਆਖ, ਉਹ ਅਗਾਂਹ ਲੰਘ ਗਿਆ।
ਅੱਗੋਂ ਇਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ‘ਮਾਏ ਟੁੱਟੇ ਹੋਏ ਨਹੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰਾ ਭਾੜੈ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ,’ ਜੀਤ ਨੇ ਜ਼ਰਾ ਸਖ਼ਤ ‘ਵਾਜ਼ ਨਾਲ ਆਖਿਆ।
‘ਵੇ ਪੁੱਤਾ! ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਏ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ,’ ਬੁੱਢੀ ਨੇ ਤਰਲੇ ਨਾਲ ਆਖਿਆ।
‘ਅੱਛਾ ਮਾਈ ਬੈਠ ਜਾ,’ ਆਖ, ਉਹ ਟਿਕਟ ਕੱਟਣ ਲੱਗ ਪਿਆ।
ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ।
‘ਯਾਰ, ਅੱਜ ਏਧਰ ਦੀ ਚੱਲੀਂ ਨੀਲਾ ਭਵਨ ਕੰਨੀ ਦੀ,’ ਜੀਤ ਨੇ ਡਰਾਈਵਰ ਨੂੰ ਆਖਿਆ।
ਗੁਰਦਵਾਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੁੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨਮੇ ਕੋਲ ਕੰਡੱਕਟਰ ਨੇ ਘੰਟੀ ਕਰ ਕੇ ਬੱਸ ਰੋਕ ਲਈ ਤੇ ਤਾਕੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ‘ਤੁਸੀਂ ਏਧਰ ਉਤਰ ਜਾਉ, ਹਸਪਤਾਲ ਨੇੜੇ ਰਹੂਗਾ।’
ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ‘ਬਚਾਰਾ ਬੜਾ ਚੰਗਾ ਕੰਡੱਕਟਰ ਏ’ ਉਹਨੂੰ ਇਕ ਵਾਰੀ ਖਿਆਲ ਆਇਆ।
ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇਕ ਕੰਡੱਕਟਰ ਕਮੀਜ਼ ਦੇ ਗਲਮੇਂ ਦੇ ਬੱਟਣ ਖੋਲ੍ਹ ਆਵਾਰਾ ਫਿਲਮ ਦਾ ਗਾਣਾ ਗੁਣਗੁਣਾਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ।
ਅਗਲੇ ਦਿਨ ਫਿਰ ਚਾਨਸ ਅਜਿਹਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ, ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਜੀਤ, ਇਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ‘ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ। ਤੁਹਾਡੀ ਖ਼ਾਤਰ ਸੀਟ ਰੱਖੀ ਪਈ ਐ।’
ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ, ਪਾਲੀ ਸੀਟ ‘ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ।
‘ਇਹ ਤਾਂ ਵਿਚਾਰਾ ਬੜਾ ਚੰਗਾ ਕੰਡੱਕਟਰ ਏ’ ਪਾਲੀ ਨੂੰ ਦਿਲ ‘ਚ ਇਕ ਵਾਰੀ ਖਿਆਲ ਆਇਆ।
ਬਦਲੀ ਮੁੜ ਨਾਭੇ ਦੀ ਕਰਾਣ ਵਿਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜ੍ਹੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਣ ਲਾ ਦਿੰਦੀ।
ਫਿਰ ਇਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ, ਨਹੀਂ ਬੀਬੀ ਰਹਿਣ ਦਿਓ’ ਆਖ ਜੀਤ ਅਗਾਂਹ ਲੰਘ ਗਿਆ।
‘ਨਹੀਂ ਬਈ ਪੈਸੇ ਲੈ ਲੇ,’ ਪਾਲੀ ਨੇ ਜ਼ੋਰ ਲਾਇਆ।
‘ਕੀ ਫ਼ਰਕ ਪੈ ਚੱਲਿਆ ਏ,’ ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ।
ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰ ਕੇ ਬੈਠ ਗਈ, ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡੱਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। ਤਿੰਨ ਸੌ ਰੁਪਈਆ ਕਮਾਣ ਵਾਲੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।
ਅਗਲੇ ਦਿਨ ਉਹ ਜਾਣ ਕੇ ਪੰਜ ਮਿੰਟ ਦੇਰ ਨਾਲ ਗਈ, ਉਸ ਨੇ ਸੋਚਿਆ, ‘ਅੱਜ ਪੀਪਲ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ। ਕੀ ਫਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ।
ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਇਵਰ ਬੱਸ ਸਟਾਰਟ ਕਰੀਂ ਖੜ੍ਹਾ ਸੀ ਤੇ ਕੰਡੱਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ।
‘ਓਏ, ਆਉਂਦਾ ਹੁਣ, ਕਿਉਂ ਭੇਰਮੀਂ ਵੱਢੀ ਐ। ਐਡੀ ਛੇਤੀ ਜਾਣੀ ਮੀਂਹ ਆਉਂਦਾ ਏ,’ ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ।
‘ਅੱਗੇ ਪਹੁੰਚਣਾ ਏ ਕਿ ਨਹੀਂ, ਮੜਕਾਂ ਨਾਲ ਹੀ ਆਉਨਾਂ ਏਂ,’ ਡਰਾਈਵਰ ਬੋਲਿਆ।
‘ਚਲੋ ਬੀਬੀ, ਬੈਠੋ ਅਗਲੀ ਸੀਟ ‘ਤੇ,’ ਤਾਕੀ ਖੋਲ੍ਹਦਿਆਂ ਪਾਲੀ ਨੂੰ ਉਹਨੇ ਆਖਿਆ।
‘ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ।’ ਪਿੱਛਿਓ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇਕ ਕਲਰਕ ਹੌਲੀ ਜਿਹੀ ਬੋਲਿਆ।
ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ ਵਾਰ ਆਖਣ ‘ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ‘ਇਸ ਬੇਈਮਾਨੀ ਵਿਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ….. ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ…. ਖ਼ੈਰ, ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ’ ਉਹ ਸੋਚ ਹੀ ਰਹੀ ਸੀ ਕਿ ਬੱਸ ਖੜ੍ਹੀ ਕਰ, ਇੱਕ ਚੈਕਰ ਚੜ੍ਹ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤ੍ਰੇਲੀਓ ਤ੍ਰੇਲੀ ਹੋ ਗਈ।
‘ਕਿੱਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ… ਮੈਂ ਆਖ ਦਿਆਂਗੀ ਕਿ ਕੰਡੱਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ’ ਉਹਨੇ ਸੋਚਿਆ। ‘ਪਰ ਬਚਾਰਾ ਫਸੇਗਾ…. ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ,’ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ।
ਇੰਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ।
‘ਜੀ…. ਟਿਕਟ,’ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿਚੋਂ ਟਿਕਟ ਕੱਢ ਕੇ ਕਿਹਾ, …. ਏਹ…. ਏਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ।’
ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖ਼ਾਕੀ ਕੱਪੜਿਆਂ ਵਾਲੇ ਕੰਡੱਕਟਰ ਤੇ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿਚ ਮੁਸਕਰਾਇਆ।
ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿਚੋਂ ਉਤਰ ਗਿਆ।
ਪਾਲੀ ਹੈਰਾਨ-ਪਰੇਸ਼ਾਨ ਸੋਚ ਰਹੀ ਸੀ ਸੱਠਾਂ ਰੁਪਿਆਂ ਵਿਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ।
ਹਸਪਤਾਲ ਵਿਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ।
ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ, ਉਦਾਸ, ਜੀਤ ਉਹਦੇ ਕੋਲ ਆਇਆ।
‘ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿਚ ਪੜ੍ਹਦੀ ਸੀ… ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡੱਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ… ਤੇ… ਤੇ…, ਅੱਗੋਂ ਉਹਦਾ ਗਲਾ ਭਰ ਆਇਆ।
ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ।
ਇੰਨੇ ਨੂੰ ਬੱਸ ਆ ਗਈ ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ।

ਦਲੀਪ ਕੌਰ ਟਿਵਾਣਾ

...
...

ਅਸੀਂ ਦੋ ਜੋੜੇ ਭਰਾ ਤੇ ਚਾਚੇ ਦੀ ਇੱਕੋ ਇੱਕੋ ਧੀ..
ਨਿੱਕੇ ਹੁੰਦਿਆਂ ਸੁਣਦੇ ਸਾਂ ਕੇ ਚਾਚੀ ਦੇ ਅੰਦਰ ਕੋਈ ਨੁਕਸ ਪੈ ਗਿਆ..ਕੋਈ ਹੋਰ ਔਲਾਦ ਨਾ ਜੰਮ ਸਕੀ! ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਸਕੂਲੇ ਖੜਨਾ ਤੇ ਵਾਪਿਸ ਲਿਆਉਣਾ ਸਾਡੀ ਜੁੰਮੇਵਾਰੀ ਹੋਇਆ ਕਰਦੀ ਸੀ..!
ਇੱਕ ਦਿਨ ਉਸਨੂੰ ਮੈਂ ਆਪਣੇ ਪਿੱਛੇ ਬਿਠਾਉਂਦਾ ਤੇ ਦੂਜੇ ਦਿਨ ਉਹ ਨਿੱਕੇ ਮਗਰ ਬੈਠਦੀ..!
ਨਿੱਕੇ ਨੇ ਸਾਈਕਲ ਦੀ ਨਵੀਂ ਨਵੀਂ ਜਾਚ ਸਿੱਖੀ ਸੀ..ਉਹ ਉਸਦੇ ਮਗਰ ਬੈਠਣ ਤੋਂ ਝਿਜਕਦੀ..
ਪਰ ਨਿੱਕੇ ਨੂੰ ਬਹੁਤ ਹੀ ਜਿਆਦਾ ਚਾਅ ਹੁੰਦਾ..!
ਇੱਕ ਵਾਰ ਅੱਗਿਓਂ ਆਉਂਦੀ ਬੱਸ ਤੋਂ ਬਚਾਅ ਕਰਦੇ ਹੋਏ ਦੋਵੇਂ ਲਾਗੇ ਪਾਣੀ ਨਾਲ ਭਰੇ ਟੋਏ ਵਿਚ ਜਾ ਪਏ..
ਦੋਹਾਂ ਦੀਆਂ ਚੱਪਲਾਂ ਗਵਾਚ ਗਈਆਂ..ਕੱਪੜੇ ਵੀ ਗਿੱਲੇ ਹੋ ਗਏ..ਮੈਂ ਸਿਰੋਂ ਪੱਗ ਲਾਹ ਉਸਦੇ ਗਿੱਲੇ ਕੱਪੜੇ ਢੱਕ ਦਿੱਤੇ..! ਤਿੰਨਾਂ ਸਲਾਹ ਕਰ ਲਈ ਕੇ ਘਰੇ ਨਹੀਂ ਦੱਸਣਾ..ਸਗੋਂ ਇਹ ਆਖਣਾ ਕੇ ਗੁਰਦੁਆਰਿਓਂ ਚੁੱਕੀਆਂ ਗਈਆਂ!
ਕੱਪੜੇ ਚੰਗੀ ਤਰਾਂ ਸੁੱਖਾ ਲਏ..ਪਰ ਫੇਰ ਵੀ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ!
ਨਿੱਕੇ ਨੂੰ ਕੁੱਟ ਪੈਣ ਲੱਗੀ ਤਾਂ ਆਖਣ ਲੱਗੀ ਕੇ ਮੈਥੋਂ ਪਿੱਛੇ ਬੈਠੀ ਕੋਲੋਂ ਹਜੋਕਾ ਜਿਹਾ ਵੱਜ ਗਿਆ ਤੇ ਇਸਦਾ ਹੈਂਡਲ ਡੋਲ ਗਿਆ..!
ਮੈਂ ਅਕਸਰ ਆਖਿਆ ਕਰਦਾ ਕੇ ਜਦੋਂ ਤੇਰਾ ਵਿਆਹ ਹੋਇਆ ਚਾਰੇ ਲਾਵਾਂ ਮੈਂ ਹੀ ਪੂਰੀਅਾਂ ਕਰਵਾਊਂ..ਉਹ ਅੱਗੋਂ ਸੰਗ ਜਾਇਆ ਕਰਦੀ ਤੇ ਗੱਲ ਦੂਜੇ ਪਾਸੇ ਪਾ ਦਿਆ ਕਰਦੀ..!
ਕੁਝ ਸਾਲਾਂ ਬਾਅਦ ਮੈਂ ਫੌਜ ਵਿਚ ਭਰਤੀ ਹੋ ਗਿਆ ਤੇ ਨਿੱਕਾ ਦੁਬਈ ਚਲਾ ਗਿਆ..
ਚਾਚੇ ਦੇ ਤੁਰ ਜਾਣ ਮਗਰੋਂ ਚਾਚੀ ਦਾ ਰਵਈਆ ਬਦਲ ਜਿਹਾ ਗਿਆ..ਉਸਦੇ ਪੇਕੇ ਭਾਰੂ ਹੋ ਗਏ..!
ਮੈਂ ਨਿੱਕੀ ਨੂੰ ਕਿੰਨੀਆਂ ਸਾਰੀਆਂ ਚਿੱਠੀਆਂ ਲਿਖਦਾ ਪਰ ਕੋਈ ਜੁਆਬੀ ਚਿੱਠੀ ਨਾ ਆਇਆ ਕਰਦੀ! ਬਾਪੂ ਹੁਰਾਂ ਸਾਰੀ ਜਮੀਨ ਵੀ ਵੰਡ ਦਿੱਤੀ ਪਰ ਨਾ ਚਾਹੁੰਦਿਆਂ ਹੋਇਆ ਵੀ ਗੱਲ ਪੰਚਾਇਤ ਤੱਕ ਅੱਪੜ ਗਈ..!
ਬਾਪੂ ਹੁਰਾਂ ਸਾਰਾ ਕੁਝ ਸਿਰ ਸੁੱਟ ਮੰਨ ਲਿਆ..ਫੇਰ ਵੀ ਚਾਚੀ ਦੇ ਪੇਕਿਆਂ ਦੀ ਤਸੱਲੀ ਨਾ ਹੋਈ ਤੇ ਬੋਲ ਚਾਲ ਬੰਦ ਜਿਹਾ ਹੋ ਗਿਆ!
ਖੁੱਲੇ ਵੇਹੜੇ ਦੀ ਹਿੱਕ ਵਿਚ ਡੂੰਗੀ ਲਕੀਰ ਵੱਜ ਗਈ ਤੇ ਇੱਕ ਦੇ ਦੋ ਘਰ ਬਣ ਗਏ!
ਮੇਰੀ ਸਾਂਭੇ ਸੈਕਟਰ ਪੋਸਟਿੰਗ ਸੀ..
ਇੱਕ ਦਿਨ ਪਤਾ ਲੱਗਾ ਕੇ ਨਿੱਕੀ ਦਾ ਵਿਆਹ ਧਰਿਆ ਗਿਆ..ਬਾਪੂ ਹੁਰਾਂ ਕੋਲੋਂ ਕੋਈ ਸਲਾਹ ਵੀ ਨਹੀਂ ਲਈ ਗਈ ਤੇ ਨਾ ਹੀ ਕੋਈ ਸੱਦਾ ਪੱਤਰ ਹੀ ਦਿੱਤਾ ਗਿਆ!
ਕਾਲਜੇ ਦਾ ਰੁੱਗ ਭਰਿਆ ਗਿਆ..ਇੰਝ ਲੱਗਾ ਜਿੱਦਾਂ ਕਿਸੇ ਖੰਜਰ ਖੋਬ ਦਿੱਤਾ ਹੋਵੇ..! ਪਿੰਡ ਜਾਣ ਲਈ ਛੁੱਟੀ ਮੰਗੀ ਪਰ ਕਾਰਗਿਲ ਜੰਗ ਕਰਕੇ ਨਾਂਹ ਹੋ ਗਈ..
ਕੱਲਾ ਬੈਠਾ ਕਿੰਨੀ ਦੇਰ ਰੋਂਦਾ ਰਿਹਾ..ਨਾਲਦੇ ਪੁੱਛਣ ਕੀ ਹੋਇਆ..ਆਖਾ ਭੈਣ ਬੋਲਦੀ ਨੀ..ਕੋਈ ਰੋਗ ਲੱਗ ਗਿਆ ਉਸਨੂੰ..!
ਵਿਆਹ ਵਾਲੇ ਦਿਨ ਬਾਰਾਂ ਕੂ ਵਜੇ ਸਾਨੂੰ ਸ਼੍ਰੀਨਗਰ ਕੂਚ ਕਰਨ ਦੇ ਹੁਕਮ ਹੋ ਗਏ..! ਕਾਣਵਾਈ ਵਾਲੇ ਟਰੱਕ ਵਿਚ ਮੈਂ ਅੱਖਾਂ ਮੀਟ ਅਨੰਦ ਕਾਰਜ ਤੇ ਅੱਪੜ ਗਿਆ..ਆਪਣੀਆਂ ਗਿੱਲੀਆਂ ਅੱਖਾਂ ਪੂੰਝਦੇ ਹੋਏ ਨੂੰ ਇੰਝ ਲੱਗੇ ਜਿਦਾਂ ਲਾਲ ਸੂਹੇ ਕੱਪੜਿਆਂ ਵਿਚ ਲਪੇਟੀ ਹੋਈ ਉਹ ਮੇਰੇ ਗਲ਼ ਲੱਗ ਰੋਣੋਂ ਨਹੀਂ ਸੀ ਹਟ ਰਹੀ..!
ਫੇਰ ਆਥਣ ਵੇਲੇ ਮਨ ਹੀ ਮਨ ਅੰਦਰ ਉਸਦੀ ਕਾਰ ਨੂੰ ਧੱਕਾ ਲਾ ਉਸਨੂੰ ਤੋਰ ਵੀ ਦਿੱਤਾ.
ਮਨ ਨੂੰ ਠਹਿਰਾਅ ਜਿਹਾ ਆ ਗਿਆ ਕੇ ਕਾਰਜ ਨੇਪਰੇ ਚਾੜਿਆ ਗਿਆ!
ਮੁੜ ਚੱਲਦੀ ਲੜਾਈ ਵਿਚ ਅਗਲੇ ਪੰਦਰਾਂ ਵੀਹ ਦਿਨ ਕੋਈ ਹੋਸ਼ ਨਾ ਰਹੀ..! ਇੱਕ ਦਿਨ ਦੁਪਹਿਰ ਵੇਲੇ ਸਿਰ ਨਹਾ ਆਪਣੀ ਯੂਨਿਟ ਵਿਚ ਆਰਾਮ ਕਰ ਰਿਹਾ ਸਾਂ ਕੇ ਸੰਤਰੀ ਨੇ ਆਣ ਜਗਾਇਆ..
ਆਖਣ ਲੱਗਾ “ਭਾਉ” ਚੱਲ ਬਾਹਰ ਕਵਾਟਰ ਗਾਰਡ ਲਾਗੇ ਤੇਰੇ ਪ੍ਰਾਹੁਣੇ ਤੈਨੂੰ ਉਡੀਕੀ ਜਾਂਦੇ..
ਪੁੱਛਿਆ ਕੌਣ ਏ ਤਾਂ ਗੱਲ ਲੁਕੋ ਗਿਆ!
ਸਿਰ ਤੇ ਓਸੇ ਤਰਾਂ ਪਰਨਾ ਜਿਹਾ ਲਪੇਟ ਇਹ ਸੋਚ ਬਾਹਰ ਨੂੰ ਤੁਰ ਪਿਆ ਕੇ ਕੌਣ ਹੋ ਸਕਦਾ ਏ..! ਬਾਹਰ ਜਾ ਵੇਖਿਆ ਤਾਂ ਰੁੱਖਾਂ ਦੀ ਛਾਵੇਂ ‘ਨਿੱਕੀ’ ਤੇ ਉਸਦਾ ਪ੍ਰਾਹੁਣਾ ਖਲੋਤੇ ਹੋਏ ਸਨ..ਲਾਲ ਸੂਹਾ ਸੂਟ ਪਾਈ ਉਹ ਮੇਰੇ ਵੱਲ ਨੂੰ ਇੰਝ ਨੱਸੀ ਆਈ ਜਿੱਦਾਂ ਡਾਰੋਂ ਵਿੱਛੜੀ ਹੋਈ ਕੋਈ “ਕੂੰਝ” ਹੋਵੇ..! ਗਲ਼ ਲੱਗ ਕਿੰਨਾ ਚਿਰ ਰੋਂਦੀ ਹੋਈ ਵਾਰ ਵਾਰ ਬੱਸ ਏਨਾ ਹੀ ਆਖੀ ਜਾ ਰਹੀ ਸੀ ਕੇ ਵੀਰਾ ਮੈਨੂੰ ਮੁਆਫ ਕਰਦੇ..ਜੋ ਕੁਝ ਹੋਇਆ ਓਸਤੇ ਮੇਰਾ ਕੋਈ ਵੱਸ ਨਹੀਂ ਸੀ..! ਮਗਰੋਂ ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਹੋਈਆਂ ਪਰ ਮੈਨੂੰ ਰਹਿ ਰਹਿ ਕੇ ਇੰਝ ਮਹਿਸੂਸ ਹੋਈ ਜਾ ਰਿਹਾ ਸੀ ਜਿੱਦਾਂ ਸਵਰਗਾਂ ਵਿਚ ਬੈਠੀ ਮੇਰੀ ਮਾਂ ਦੇ ਵੇਹੜੇ ਇੱਕ ਧੀ ਨੇ ਜਨ੍ਮ ਲਿਆ ਹੋਵੇ ਤੇ ਨਾਲ ਹੀ ਸੂਹੇ ਕੱਪੜਿਆਂ ਵਿਚ ਲੁਕੀ ਹੋਈ ਨੇ ਕਿਲਕਾਰੀ ਮਾਰ ਮੈਨੂੰ ਪਹਿਲੀ ਵਾਰ “ਵੀਰ” ਆਖ ਕੋਲ ਸੱਦ ਲਿਆ ਹੋਵੇ!

ਹਰਪ੍ਰੀਤ ਸਿੰਘ ਜਵੰਦਾ

...
...

ਜੁਗਿੰਦਰ ਸਿੰਹੁੰ ਭਲੇ ਵੇਲਿਆਂ ਚ ਫੌਜ ਚ ਭਰਤੀ ਹੋਇਆ ਸੀ , ਓਹਨਾਂ ਵੇਲਿਆਂ ਚ, ਜਦੋਂ ਸਿਰਫ ਸਰੀਰਕ ਯੋਗਤਾ ਦੇ ਬਲ ਤੇ ਨੌਕਰੀ ਮਿਲ ਜਾਂਦੀ ਸੀ , ਰਿਸ਼ਵਤ ਜਾਂ ਸਿਫ਼ਾਰਸ਼ ਦੀ ਲੋੜ ਨਹੀਂ ਸੀ ਪੈਂਦੀ ।ਵਿਆਹ ਤੋਂ ਬਾਅਦ ਓਹਨੇ ਨੌਕਰੀ ਛੱਡਣ ਦੀ ਕੋਸ਼ਿਸ਼ ਵੀ ਕੀਤੀ ਪਰ ਫੌਜ ਵਾਲੇ ਘਰੋਂ ਲੈ ਗਏ ਸਨ ਆ ਕੇ , ਫਿਰ ਕਈ ਦਿਨ ਪਿੱਠ ਤੇ ਭਾਰ ਚੁੱਕ ਕੇ ਤੁਰਨ ਦੀ ਸਜ਼ਾ ਤੇ ਲੂਣ ਵਾਲਾ ਪਾਣੀ ਪਿਆ ਪਿਆ ਕੇ ਅਕਲ ਟਿਕਾਣੇ ਲੈ ਆਂਦੀ ਸੀ ਆਰਮੀ ਵਾਲ਼ਿਆਂ । ਜਿਵੇਂ ਕਿਵੇਂ , ਔਖਾ ਸੌਖਾ ਹਵਲਦਾਰੀ ਦੀ ਪੈਨਸ਼ਨ ਲੈ ਈ ਮੁੜਿਆ ਸੀ ਓਹ , ਤੇ ਨਾਲ ਈ ਪੱਕਾ ਨਾਉਂ ਵੀ ਕਮਾ ਲਿਆ ਸੀ ,”ਹੌਲਦਾਰ” । ਵਿਆਹ ਪੰਝੀ ਸਾਲ ਦੀ ਉਮਰ ਦੇ ਇਰਦ ਗਿਰਦ ਪਹੁੰਚ ਕੇ ਹੋਇਆ ਸੀ ਓਹਦਾ , ਤੇ ਰੱਬ ਸਬੱਬੀਂ ਓਹਦੀ ਜੀਵਨ ਸਾਥਣ ਦਾ ਨਾਮ ਵੀ ਜੁਗਿੰਦਰ ਕੌਰ ਈ ਸੀ। ਬੜੀ ਵਧੀਆ ਜੋੜੀ ਸੀ ਓਹਨਾਂ ਦੀ , ਜੁਗਿੰਦਰ ਕੌਰ ਬੜੇ ਈ ਨੇਕ ਸੁਭਾਅ ਦੀ ਸੀ ਤੇ ਜੋਗਿੰਦਰ ਸਿੰਘ ਵੀ ਪਿਆਰ ਕਰਨ ਵਾਲਾ , ਖਿਆਲ ਰੱਖਣ ਵਾਲਾ ਪਤੀ ਸੀ । ਕਦੀ ਵੀ ਕਿਹਾ ਸੁਣੀ ਨਹੀਂ ਸੀ ਹੋਈ ਓਹਨਾਂ ਦਰਮਿਆਨ । ਜੇ ਕੋਈ ਕਮੀ ਸੀ ਤਾਂ ਸਿਰਫ ਔਲਾਦ ਦੀ , ਲੱਖ ਯਤਨਾਂ ਤੋ ਬਾਦ ਵੀ ਸੰਤਾਨ ਨਹੀ ਸੀ ਹੋਈ ਓਹਨਾਂ ਦੇ । ਜਦੋਂ ਕਿਸੇ ਪਾਸਿਓਂ ਵੀ ਕੋਈ ਆਸ ਨਾ ਰਹੀ ਤਾਂ ਜੁਗਿੰਦਰ ਕੌਰ ਦੇ ਭਰਾ ਨੇ ਆਪਣੀ ਸਭ ਤੋ ਛੋਟੀ ਧੀ ਬਲਵੀਰ ਓਹਨਾਂ ਦੀ ਝੋਲੀ ਪਾ ਦਿੱਤੀ ਜਿਸਨੂੰ ਓਹਨਾਂ ਦੋਹਾਂ ਜੀਆਂ ਨੇ ਬੜੇ ਲਾਡਾਂ ਨਾਲ ਪਾਲ਼ਿਆ , ਦਸਵੀਂ ਤੱਕ ਪੜ੍ਹਾਇਆ ਤੇ ਨੇੜਲੇ ਪਿੰਡ ਈ ਚੰਗਾ ਵਰ ਘਰ ਵੇਖ ਕੇ ਵਿਆਹ ਵੀ ਕਰ ਦਿੱਤਾ ।
ਜ਼ਮੀਨ ਤਾਂ ਮਸਾਂ ਗੁਜ਼ਾਰੇ ਜੋਗੀ ਸੀ ਹੌਲਦਾਰ ਦੀ ਪਰ ਪੈਨਸ਼ਨ ਨਾਲ ਸੋਹਣਾ ਨਿਰਬਾਹ ਹੋ ਜਾਂਦਾ ਸੀ ,ਸਾਰਾ ਦਿਨ ਵਿਹਲਾ ਰਹਿਣਾ ਮੁਸ਼ਕਲ ਸੀ , ਸੋ ਓਹਨੇ ਜ਼ਮੀਨ ਠੇਕੇ ਤੇ ਦੇ ਕੇ ਥੋੜੀ ਕੁ ਨੁੱਕਰ ਪੱਠੇ ਦੱਥੇ ਲਈ ਰੱਖ ਲਈ ਸੀ ਤੇ ਇੱਕ ਚੰਗੇ ਰਵੇ ਦੀ ਮੱਝ ਰੱਖ ਲਈ ਸੀ । ਜੁਗਿੰਦਰ ਨੂੰ ਗੱਲਾਂ ਕਰਨ ਦਾ ਬੜਾ ਸ਼ੌਕ ਸੀ , ਘਰ ਹੁੰਦਾ ਤਾਂ ਨੌਕਰੀ ਟੈਮ ਦੀਆਂ ਗੱਲਾਂ ਛੇੜ ਬਹਿੰਦਾ । ਸਾਹਬ ਨੇ ਯੇਹ ਬੋਲਾ , ਸੂਬੇਦਾਰ ਨੇ ਵੋਹ ਕਿਹਾ , ਬਰਫ਼ਾਂ ਤੋ ਲੈ ਕੇ ਰੇਤਲੇ ਮੈਦਾਨਾਂ ਦੀਆਂ ਗੱਲਾਂ । ਰੇਡੀਓ ਈ ਬਣ ਜਾਂਦਾ ਕਈ ਵਾਰੀ ਤਾਂ ਹੌਲਦਾਰ । ਜੁਗਿੰਦਰ ਕੌਰ ਕਦੀ ਕਦੀ ਕਹਿ ਦਿੰਦੀ ,
”ਬਲਵੀਰ ਦੇ ਭਾਅ, ਏਹ ਗੱਲ ਤੇ ਵੀਹ ਵਾਰੀ ਪਹਿਲਾਂ ਵੀ ਸੁਣਾਈ ਆ ਤੂੰ , ਬੱਸ ਵੀ ਕਰਿਆ ਕਰ ਨਾ ”
ਸੁਣਕੇ ਜ਼ਰਾ ਝੇਂਪ ਜਾਂਦਾ ਤੇ ਆਖਦਾ ,” ਚੱਲ ਚਾਹ ਬਣਾ ਲੈ ਭੋਰਾ, ਮੈ ਫਿਰ ਨਿੱਕਲਾਂ ਬਾਹਰ, ਮੱਝ ਕਾਹਲੀ ਪਈ ਆ ,”ਪਰ ਫੇਰ ਚੱਲ ਸੋ ਚੱਲ।
ਫਿਰ ਹੌਲੀ ਹੌਲੀ ਓਹਨੇ ਰੋਜ ਦਾ ਨੇਮ ਬਣਾ ਲਿਆ ਸੀ , ਮੱਝ ਨੂੰ ਚਾਰ ਕੇ ਲਿਔਣ ਦਾ । ਸਵੇਰ ਦੀ ਰੋਟੀ ਖਾ ਕੇ ਮੱਝ ਲੈ ਕੇ ਚਾਰਨ ਨਿੱਕਲ ਜਾਂਦਾ ਤੇ ਸ਼ਾਮ ਢਲੀ ਤੋ ਮੁੜਦਾ, ਬਾਹਰ ਹੋਰ ਕਿਸੇ ਨਾਲ ਘੱਟ ਵੱਧ ਈ ਗੱਲ ਕਰਦਾ ਸੀ ਓਹ, ਪਰ ਇਕੱਲ੍ਹਾ ਮੱਝ ਨਾਲ ਈ ਗੱਲਾਂ ਕਰੀ ਜਾਂਦਾ । ਬੰਦੇ ਨੂੰ ਗਾਹਲ ਤਾਂ ਕੱਢ ਲੈਂਦਾ ਪਿੱਠ ਪਿੱਛੇ ਪਰ ਮੱਝ ਨੂੰ ਕਦੀ ਫਿੱਟੇ ਮੂੰਹ ਨਹੀ ਸੀ ਕਿਹਾ ਓਹਨੇ ।
“ ਅਕਲ ਕਰ ਅਕਲ, ਘਾਹ ਨਾਲ ਸਬਰ ਕਰ ਲਿਆ ਕਰ, ਕਣਕ ਨੂੰ ਮੂੰਹ ਨਾ ਮਾਰ, ਕੋਈ ਕੰਜਰ ਗ਼ੁੱਸਾ ਕਰੂਗਾ ਕਮਲੀਏ “
ਤੇ ਮੱਝ ਵੀ ਜਿਵੇਂ ਗੱਲ ਸਮਝਦੀ ਸੀ ਓਹਦੀ। ਕਦੀ ਨੱਥ ਨਹੀਂ ਸੀ ਪਾਈ ਓਹਨੂੰ ਹੌਲਦਾਰ ਨੇ ਤੇ ਨਾ ਈ ਕਦੀ ਹੱਥ ਚ ਸੋਟੀ ਈ ਰੱਖੀ ਸੀ ਮੋੜਨ ਲਈ ,ਓਹਦੀ ਹਰ ਗੱਲ ਸਮਝਦੀ ਸੀ ਓਹ ਸ਼ਾਇਦ। ਸੇਵਾ ਏਨੀ ਕਰਦਾ ਸੀ ਕਿ ਮੱਝ ਤੋਂ ਮੱਖੀ ਤਿਲਕਦੀ ਸੀ , ਕੋਈ ਵੇਚਣ ਦੀ ਗੱਲ ਕਰੇ ਤਾਂ ਲੜ ਪੈਂਦਾ ਸੀ ਓਹ । ਇੱਕ ਤਰਾਂ ਨਾਲ ਓਹਦੇ ਘਰਦਾ ਤੀਸਰਾ ਜੀਅ ਸੀ ਓਹ ਵੀ । ਬਸ ਏਨੀ ਕੁ ਈ ਦੁਨੀਆਂ ਸੀ ਓਹਦੀ । ਜ਼ਮੀਨ ਦਾ ਠੇਕਾ, ਪੈਨਸ਼ਨ ਤੇ ਦੁੱਧ ਦੀ ਥੋੜ੍ਹੀ ਕੁ ਆਮਦਨ ਨਾਲ ਸੋਹਣਾ ਗੁਜ਼ਾਰਾ ਚੱਲਦਾ ਸੀ ਹੌਲਦਾਰ ਦਾ । ਓਹ ਆਪਣੀ ਦੁਨੀਆਂ ਵਿੱਚ ਮਸਤ ਸੀ ਤੇ ਲੋਕ ਓਹਦੀਆਂ ਗੱਲਾਂ ਵਿੱਚ, ਕਿ ਬੜਾ ਰਸੂਖ਼ ਏ ਦੋਹਾਂ ਜੀਆਂ ਦਾ , ਹੋਰ ਕਿਸੇ ਵੱਲ ਤਾਂ ਵੇਂਹਦੇ ਈ ਨਹੀਂ, ਆਪਸ ਵਿੱਚ ਈ ਰੁੱਝੇ ਰਹਿੰਦੇ ਨੇ। ਬਲਵੀਰ ਦੇ ਬੱਚੇ ਹੋ ਗਏ ਸਨ ਤੇ ਰੁੱਝ ਗਈ ਸੀ ਆਪਣੇ ਘਰੇ , ਪਰ ਨੇੜੇ ਹੋਣ ਕਾਰਨ ਛੇਤੀ ਹੀ ਆ ਕੇ ਮਿਲ ਜਾਂਦੀ ਸੀ ਓਹ। ਏਨੇ ਨਾਲ ਘਰ ਚ ਰੌਣਕ ਲੱਗੀ ਰਹਿੰਦੀ ।
ਕਦੀ ਕਦੀ ਹੌਲਦਾਰ ਨੇ ਜੁਗਿੰਦਰੋ ਨੂੰ ਕਹਿਣਾ, “ ਬੀਰੀ ਕੋਲ ਚਲੀ ਜਾਵੀਂ ਜੇ ਮੈ ਪਹਿਲੋਂ ਤੁਰ ਗਿਆ ਤੇ,”ਤੇ ਜੁਗਿੰਦਰੋ ਅੱਖਾਂ ਭਰ ਆਉਂਦੀ , ਬੀਰੀ ਦੇ ਭਾਅ, ਰੱਬ ਦਾ ਨਾਂਅ ਲਿਆ ਕਰ, ਕਰਮਾਂ ਵਾਲ਼ੀਆਂ ਹੁੰਦੀਆਂ ਜਿਹੜੀਆਂ ਪਤੀ ਦੇ ਹੱਥੀਂ ਤੁਰ ਜਾਣ, ਬਾਦ ਚ ਤਾਂ ਧੱਕੇ ਧੋੜੇ ਈ ਹੁੰਦੇ ਆ ,ਹਾਅ ਗੱਲ ਮੁੜ ਕੇ ਨਾ ਆਖੀਂ।
ਏਹ ਸਭ ਕਰਨ ਦੀਆਂ ਗੱਲਾਂ ਈ ਨੇ , ਕੁਦਰਤ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਦੀ ਏ । ਬੜੇ ਸੋਹਣੇ ਤਰੀਕੇ ਨਾਲ ਜਿੰਦਗੀ ਦੀ ਗੱਡੀ ਰਿੜ੍ਹ ਰਹੀ ਸੀ ਹੌਲਦਾਰ ਦੀ , ਫਿਰ ਇੱਕ ਦਿਨ ਸ਼ਾਮ ਨੂੰ ਓਹ ਘਰੇ ਪਰਤਿਆ ਤਾਂ ਤੇਜ਼ ਬੁਖ਼ਾਰ ਸੀ ਓਹਨੂੰ , ਜਿਵੇਂ ਕਿਵੇਂ , ਮੱਝ ਕਿੱਲੇ ਬੰਨ੍ਹੀ ਤੇ ਮੰਜੇ ਤੇ ਢਹਿ ਪਿਆ । ਜੁਗਿੰਦਰੋ ਨੇ ਡਾਕਟਰ ਬੁਲਾਇਆ ਪਿੰਡ ਚੋਂ , ਦਵਾ ਦੇ ਕੇ ਚਲਾ ਗਿਆ, , ਠੰਢੇ ਪਾਣੀ ਦੀਆਂ ਪੱਟੀਆਂ ਕਰਨ ਨੂੰ ਕਹਿ ਗਿਆ । ਰਾਤ ਟਿਕ ਗਿਆ ਹੌਲਦਾਰ, ਸਵੇਰੇ ਜੁਗਿੰਦਰੋ ਨੇ ਤੜਕੇ ਉੱਠਕੇ ਵੇਖਿਆ , ਤਾਂ ਹੌਲਦਾਰ ਪੱਲਾ ਛੁਡਾ ਚੁੱਕਾ ਸੀ , ਜਾਣ ਲੱਗੇ ਆਵਾਜ ਤੱਕ ਨਾ ਦੇ ਹੋਈ ਓਸਤੋਂ, ਚੁੱਪ ਚਾਪ ਈ ਕੂਚ ਕਰ ਗਿਆ ਰਾਤ ਦੇ ਹਨੇਰੇ ਚ । ਜੁਗਿੰਦਰੋ ਦੀ ਦੁਨੀਆਂ ਉੱਜੜ ਗਈ ਸੀ ਰਾਤੋ ਰਾਤ ।
ਦਿਨ ਚੜ੍ਹੇ ਸਭ ਸਾਕ ਸਕੀਰੀ ਚ ਸੁਨੇਹੇ ਭੇਜ ਦਿੱਤੇ ਗਏ , ਸ਼ਾਮ ਨੂੰ ਦਾਹ ਸੰਸਕਾਰ ਕਰਨਾ ਸੀ ।ਪਰ ਸਭ ਹੈਰਾਨ ਸਨ, ਏਨਾ ਪ੍ਰੇਮ ਸੀ ਜੁਗਿੰਦਰ ਕੌਰ ਦਾ , ਕਿਤੇ ਅੱਥਰੂ ਨਹੀਂ ਸੀ ਡਿੱਗਾ ਓਹਦਾ, ਪੱਥਰ ਹੋ ਗਈ ਸੀ ਓਹ ਬਿਲਕੁੱਲ , ਸਿਲ ਪੱਥਰ । ਬਲਵੀਰ ਨੇ ਰੋ ਰੋ ਬੁਰਾ ਹਾਲ ਕਰ ਲਿਆ , ਪਰ ਜੁਗਿੰਦਰ ਕੌਰ ਇੱਕ ਨੁੱਕਰੇ ਲੱਗ ਗੁੰਮ ਸੁੰਮ ਪਈ ਸੀ ,ਮੂੰਹ ਤੇ ਚੁੰਨੀ ਲੈ ਕੇ । ਬੰਦੇ ਹੌਲਦਾਰ ਨੂੰ ਨਹੌਣ ਚ ਰੁੱਝ ਗਏ, ਜੋਗਿੰਦਰ ਕੌਰ ਮੂੰਹ ਤੇ ਪੱਲਾ ਲੈ ਕੇ ਇੱਕ ਪਾਸੇ ਪਈ ਰਹੀ । ਅਖੀਰ ਜਦੋਂ ਹੌਲਦਾਰ ਨੂੰ ਲੈ ਕੇ ਤੁਰਨ ਲੱਗੇ ਤਾਂ ਜੋਗਿੰਦਰ ਕੌਰ ਨੂੰ ਕਿਸੇ ਔਰਤ ਨੇ ਹਿਲਾਇਆ, “ਉੱਠ ਭੈਣੇ, ਮੂੰਹ ਵੇਖਲਾ ਜਾਂਦੀ ਵਾਰ ਦਾ , ਫੇਰ ਨਹੀਓਂ ਓਹਨੇ ਲੱਭਣਾ ,”
ਪਰ ਜੋਗਿੰਦਰ ਕੌਰ ਹੁੰਦੀ ਤਾਂ ਉੱਠਦੀ , ਓਹ ਤਾਂ ਖ਼ੁਦ ਵੀ ਜਾ ਚੁੱਕੀ ਸੀ ਹੌਲਦਾਰ ਕੋਲ, ਲੜ ਨਹੀ ਸੀ ਛੱਡਿਆ ਓਹਨੇ , ਮਗਰੇ ਈ ਤੁਰ ਗਈ ਸੀ ਆਪਣੇ ਪ੍ਰੀਤਮ ਪਿਆਰੇ ਦੇ । ਦੰਦ ਜੁੜ ਗਏ ਵੇਖਣ ਵਾਲਿਆਂ ਦੇ ।ਬਲਵੀਰ ਦਾ ਰੋਣਾ ਝੱਲਿਆ ਨਹੀ ਸੀ ਜਾ ਰਿਹਾ । ਅਖੀਰ ਇੱਕੋ ਵੇਲੇ ਦੋਵਾਂ ਦੀਆਂ ਅਰਥੀਆਂ ਉੱਠੀਆਂ , ਅਸਮਾਨ ਵੀ ਰੋ ਪਿਆ ਇਹ ਵਰਤਾਰਾ ਵੇਖ ਕੇ , ਜਦੋਂ ਭਾਈ ਸਾਹਿਬ ਨੇ ਅਰਦਾਸ ਚ ਏਹ ਸ਼ਬਦ ਕਹੇ ,

ਜਿਸੁ ਪਿਆਰੇ ਸਿਉ ਨੇਹੁ
ਤਿਸੁ ਆਗੈ ਮਰਿ ਚਲੀਐ।
ਧ੍ਰਿਗੁ ਜੀਵਣੁ ਸੰਸਾਰਿ
ਤਾ ਕੈ ਪਾਛੈ ਜੀਵਣਾ ।

ਕਿੱਲੇ ਬੱਝੀ ਹੌਲਦਾਰ ਦੀ ਮੱਝ ਨੂੰ ਕੋਈ ਗਵਾਂਢੀ ਪੱਠੇ ਕੁਤਰ ਕੇ ਪਾ ਗਿਆ ਸੀ ਰੱਬ ਤਰਸੀਂ , ਪਰ ਓਹ ਪੱਠਿਆਂ ਨੂੰ ਮੂੰਹ ਨਹੀਂ ਸੀ ਲਾ ਰਹੀ , ਵਿਚਾਰੀ ਬੇ ਜ਼ੁਬਾਨ ਹੰਝੂ ਕੇਰ ਰਹੀ ਸੀ , ਰੋਸ ਜਤਾ ਰਹੀ ਸੀ ਸ਼ਾਇਦ , ਕਿ ਹੌਲਦਾਰ ਚਾਰਨ ਲਈ ਆਪ ਕਿਓਂ ਨਹੀਂ ਲੈ ਕੇ ਗਿਆ । ਓਹੀ ਘਰ ਜੋ ਬੀਤੇ ਕੱਲ੍ਹ ਤੱਕ ਵੱਸਦਾ ਰੱਸਦਾ ਘਰ ਸੀ , ਅੱਜ ਉਜਾੜ ਬੀਆਬਾਨ , ਡਰਾਉਣਾ ਬਣ ਗਿਆ ਸੀ , ਜਿੱਥੇ ਕੋਈ ਦੀਵਾ ਜਗੌਣ ਵਾਲਾ ਵੀ ਨਹੀਂ ਸੀ ਰਿਹਾ । ਦੇਰ ਸ਼ਾਮ ਬਲਵੀਰ ਦੇ ਘਰ ਵਾਲੇ ਨੇ ਲਾਗੀ ਨੂੰ ਕਹਿ ਕੇ ਮੱਝ ਵੀ ਹਿੱਕ ਲਈ, ਕੌਣ ਸੀ ਜੋ ਏਸ ਬੇਜੁਬਾਨ ਨੂੰ ਸਾਂਭਦਾ ਹੁਣ , ਵਕਤ ਦਾ ਤਕਾਜ਼ਾ ਸੀ , ਮਜਬੂਰੀ ਸੀ । ਮੱਝ ਵੀ ਰਾਤ ਦੇ ਹਨੇਰੇ ਵਿੱਚ ਡੌਰ ਭੌਰ ਤੁਰੀ ਜਾਂਦੀ ਪਿੱਛੇ ਮੁੜ ਮੁੜ ਤੱਕਦੀ ਜਾ ਰਹੀ ਸੀ, ਸ਼ਾਇਦ ਸਮਝ ਗਈ ਸੀ ਕਿ ਏਸ ਘਰ ਮੁੜ ਕਦੀ ਫੇਰਾ ਨਹੀਂ ਪੈਣਾ।
ਦੋਸਤੋ, ਘਰ ਸਿਰਫ ਵਿੱਚ ਰਹਿਣ ਵਾਲ਼ਿਆਂ ਨਾਲ ਈ ਅਸਲ ਵਿੱਚ ਘਰ ਬਣਦੇ ਨੇ , ਜਿਉਂਦੇ , ਵੱਸਦੇ ਨੇ , ਨਹੀਂ ਤੇ ਘਾਟ ਈ ਹੁੰਦੇ ਨੇ , ਸਿਰਫ ਇੱਟਾਂ ਸੀਮੈਂਟ ਦਾ ਢਾਂਚਾ ਜਾਂ ਜੋੜ ਤੋੜ । ਓਹ ਘਾਟ ਜਾਂ ਸਰਾਂ , ਜਿੱਥੇ ਅਸੀਂ ਰੁਕਦੇ ਆਂ , ਥੋੜ੍ਹਾ ਜਾਂ ਬਹੁਤਾ ਅਰਸਾ , ਅਖੀਰ ਨੂੰ ਤੁਰਨਾ ਪੈਂਦਾ ਏ , ਚੈੱਕ ਆਊਟ ਕਰਨਾ ਪੈਂਦਾ ਏ ਸਵਾਸਾਂ ਦੀ ਪੂੰਜੀ ਦੇ ਰੂਪ ਵਿੱਚ ਬਣਦਾ ਕਿਰਾਇਆ ਦੇ ਕੇ । ਤੇ ਸਾਡੀ ਯਗਾ ਕੋਈ ਹੋਰ ਮੁਸਾਫਿਰ ਆ ਜਾਂਦਾ ਏ , ਕੁਝ ਸਮਾਂ ਬਿਤਾਉਣ ਲਈ, ਕੋਲ ਦਮਾਂ ਦੀ ਪੂੰਜੀ ਤੇ ਅਰਮਾਨਾਂ ਦੀ ਗਠੜੀ ਲੈ ਕੇ ।

ਦਵਿੰਦਰ ਸਿੰਘ ਜੌਹਲ

...
...

ਨਿੱਤ ਦਿਹਾੜੀ ਹੀ ਵੇਖਣ-ਵਿਖਾਉਣ ਦੀ ਚੱਕਰਾਂ ਤੋਂ ਤੰਗ ਆਈ ਨੇ ਕਾਲਰ ਆਈਡੀ ਤੋਂ ਨੰਬਰ ਪੜਿਆ ਅਤੇ ਅਗਲੇ ਦਿਨ ਵੇਖਣ ਆਉਣ ਵਾਲਿਆਂ ਦੇ ਘਰ ਨੰਬਰ ਮਿਲਾ ਦਿੱਤਾ!
ਕਿਸੇ ਨੇ ਅੱਗੋਂ ਫੋਨ ਚੁੱਕਿਆ ਤਾਂ ਸਿੱਧਾ ਪੁੱਛ ਲਿਆ…ਜੀ ਜਸਦੀਪ ਜੀ ਨਾਲ ਗੱਲ ਹੋ ਸਕਦੀ ਏ?

“ਹਾਂ ਜੀ ਮੈਂ ਜਸਦੀਪ..ਜਸਦੀਪ ਹੀ ਬੋਲ ਰਿਹਾ ਹਾਂ..ਪਰ ਤੁਸੀਂ ਕੌਣ”?

“ਜੀ ਮੈਂ ਨਵਪ੍ਰੀਤ..ਨਵਪ੍ਰੀਤ ਕੌਰ…ਤੁਸੀਂ ਕੱਲ ਮੈਨੂੰ ਮੇਰੇ ਘਰ ਵੇਖਣ ਆ ਰਹੇ ਓ..ਇਸਤੋਂ ਪਹਿਲਾਂ ਕੇ ਤੁਸੀਂ ਸਾਢੇ ਘਰੇ ਆ ਮੇਰੇ ਮਾਪਿਆਂ ਨੂੰ ਖੇਚਲ ਪਾਵੋ..ਕੁਝ ਗੱਲਾਂ ਫੋਨ ਤੇ ਹੀ ਦੱਸ ਦੇਣੀਆਂ ਜਰੂਰੀ ਸਮਝਦੀ ਹਾਂ”

“ਰੰਗ ਬਹੁਤ ਗੋਰਾ ਨਹੀਂ..ਬੱਸ ਕਣਕ-ਵੰਨਾ ਏ..ਕਦ ਪੰਜ ਫੁੱਟ ਦੋ ਇੰਚ..ਅਗਲੇ ਮਹੀਨੇ ਅਠਾਈਆਂ ਦੀ ਹੋ ਜਾਵਾਂਗੀ..ਡੀ.ਸੀ ਆਫਿਸ ਜੂਨੀਅਰ ਡਿਵੀਜਨ ਕਲਰਕ ਦੀ ਨੌਂ ਤੋਂ ਪੰਜ ਵਾਲੀ ਪੋਸਟ..ਬਾਈ ਹਜਾਰ ਤਨਖਾਹ ਏ..ਐੱਮ.ਏ ਪੰਜਾਬੀ..ਦਰਮਿਆਨਾ ਕਿਰਸਾਨੀ ਪਰਿਵਾਰ..ਦੋ ਨਿੱਕੀਆਂ ਭੈਣਾਂ..ਕੱਲ ਜਾਮਨੀ ਰੰਗ ਦੇ ਸੂਟ ਵਿਚ ਤਿੰਨ ਨੰਬਰ ਕਾਊਂਟਰ ਤੇ ਬੈਠੀ ਹੋਵਾਂਗੀ..
ਆ ਕੇ ਦੂਰੋਂ ਝਾਤੀ ਮਾਰ ਲੈਣਾ ਤੇ ਫੇਰ ਸਲਾਹ ਕਰ ਲੈਣੀ ਕੇ ਸਾਡੇ ਘਰੇ ਆਉਣਾ ਕੇ ਨਹੀਂ..ਤੁਹਾਡੇ ਜਾਣ ਮਗਰੋਂ ਤੁਹਾਡਾ ਜੁਆਬ ਉਡੀਕਦੇ ਮੇਰੇ ਮਾਪੇ ਹਰੇਕ ਐਰੇ-ਗੈਰੇ ਨੂੰ ਸਫਾਈਆਂ ਦਿੰਦੇ ਫਿਰਨ..ਇਹ ਮੈਥੋਂ ਸਹਿਣ ਨਹੀਂ ਹੁੰਦਾ”

“ਹਾਂ ਇੱਕ ਹੋਰ ਗੱਲ..ਅਵਵਲ ਤੇ ਮੈਨੂੰ ਪੱਕਾ ਪਤਾ ਕੇ ਏਨਾ ਕੁਝ ਸੁਣਨ ਮਗਰੋਂ ਤੁਸੀਂ ਕੱਲ ਆਵੋਗੇ ਹੀ ਨਹੀਂ..ਜੇ ਆ ਵੀ ਗਏ ਤੇ ਪਸੰਦ ਨਾਪਸੰਦ ਦੀਂ ਚੋਇਸ ਸਿਰਫ ਤੁਹਾਡੀ ਹੀ ਨਹੀਂ ਹੋਵੇਗੀ..ਦੋਵੇਂ ਧਿਰਾਂ ਨੂੰ ਫੈਸਲਾ ਲੈਣ ਦਾ ਬਰੋਬਰ ਦਾ ਹੱਕ ਹੋਵੇਗਾ”

ਮਗਰੋਂ ਲੰਮਾ ਸਾਰਾ ਸਾਹ ਲਿਆ ਤੇ ਠਾਹ ਕਰਦਾ ਫੋਨ ਥੱਲੇ ਪਟਕ ਦਿਤਾ!

ਅਗਲੇ ਦਿਨ ਸ਼ਾਮੀਂ ਕੰਮ ਤੋਂ ਘਰ ਮੁੜੀ ਤਾਂ ਮਾਂ ਆਖਣ ਲੱਗੀ ਕੇ ਜੁਆਬ ਆ ਗਿਆ ਕੇ ਕਿਸੇ ਨੇ ਨਹੀਂ ਆਉਣਾ..ਪਰ ਕੁੜੀ ਸਾਨੂੰ ਪਸੰਦ ਏ..ਜੇ ਤੁਹਾਡੀ ਹਾਂ ਏ ਤਾਂ ਸਿੱਧਾ ਮੰਗਣੀ ਦੀਂ ਤਰੀਕ ਪੱਕੀ ਕਰ ਲਵਾਂਗੇ”

ਮਾਂ ਹੈਰਾਨ ਸੀ ਪਰ ਮੈਂ ਅੰਦਰੋਂ ਅੰਦਰ ਮੁਸਕੁਰਾ ਰਹੀ ਸੀ ਤੇ ਯਾਦ ਕਰ ਰਹੀ ਸੀ ਕੇ ਕਿੱਦਾਂ ਕਿਸੇ ਨੇ ਦੁਪਹਿਰ ਕੂ ਵੇਲੇ ਕਾਊਂਟਰ ਤੇ ਕੰਮ ਕਰਦੀ ਕੋਲ ਆ ਕੇ ਖੰਗੂੜਾ ਮਾਰਿਆਂ..

ਜਦੋਂ ਪੁੱਛਿਆ ਕੇ ਕੀ ਕੰਮ ਏ ਤਾਂ ਗਾਜਰੀ ਰੰਗੀ ਪੱਗ ਬੰਨੀ ਉਹ ਅੱਗੋਂ ਆਖਣ ਲੱਗਾ ਕੇ ਮੈਂ ਜਸਦੀਪ…”

“ਅੱਛਾ ਤੇ ਮੈਨੂੰ ਦੇਖਣ ਆਏ ਹੋ?..ਮੈਂ ਠਾਹ ਕਰਦਾ ਸਵਾਲ ਪੁੱਛ ਮਾਰਿਆ!

“ਨਹੀਂ ਜੀ ਆਪਣੇ ਆਪ ਨੂੰ ਦਿਖਾਉਣ ਆਇਆ ਹਾਂ..ਕਿਸੇ ਸੁਨੇਹਾ ਦਿੱਤਾ ਸੀ ਕੇ ਪਸੰਦ-ਨਾਪਸੰਦ ਕਰਨ ਦਾ ਹੱਕ ਦੋਨੋ ਪਾਸਿਆਂ ਨੂੰ ਬਰੋਬਰ ਦਾ ਹੋਣਾ ਚਾਹੀਦਾ ਏ”

ਮਗਰੋਂ ਅੱਧੇ ਦਿਨ ਦੀ ਛੁੱਟੀ ਲੈ ਲਈ..

ਫੇਰ ਕੰਟੀਨ ਵਿਚ ਪਤਾ ਹੀ ਨਹੀਂ ਲੱਗਾ ਕਦੋਂ ਗਾਜਰੀ ਰੰਗ ਦੀ ਪੱਗ ਬੰਨੀ ਸਾਮਣੇ ਬੈਠਾ “ਜਸਦੀਪ ਸਿੰਘ” ਤੁਸੀਂ ਤੋਂ “ਤੂੰ” ਹੋ ਗਿਆ..!

ਹਰਪ੍ਰੀਤ ਸਿੰਘ ਜਵੰਦਾ

...
...

ਹੁਣ ਕਿੱਧਰ ਨੂੰ ਜਾਈਏ ਬੇਬੇ? ਕੌਣ ਬਚਾਊ ਮੁਲਕ? ਸੱਭ ਕੁੱਝ ਤਬਾਹ ਹੋਈ ਜਾਂਦਾ ਏ। ਮੈਂ ਮਰਜਾਣਾ ਬੇਬੇ।
ਪੁੱਤ ਹੌਸਲਾ ਰੱਖ, ਕਿਓ ਡੋਲੀ ਜਾਨ੍ਹਾਂ?
ਹੋਇਆ ਕੀ ਆ?
ਬੇਬੇ ਕੋਰੋਨਾ?
ਕੀ ਕੋਰੋਨਾ ਪੁੱਤ?
ਬੇਬੇ ਮਹਾਂਮਾਰੀ ਫੈਲ ਗਈ ਕੋਰੋਨਾ ਨਾਂ ਦੀ ਚਾਰੇ ਪਾਸੇ। ਕੋਈ ਬਚਣ ਦੀ ਉਮੀਦ ਨਹੀਂ ਰਹੀ। ਹਰ ਰੋਜ 100 ਤੋਂ ਵੱਧ ਮੌਤਾਂ ਹੋ ਰਹੀਆਂ ਨੇ। ਹੁਣ ਆਪਾਂ ਕਿੱਦਾਂ ਬਚਾਂਗੇ?
ਪੁੱਤ ਹਿੰਮਤ ਨਾ ਹਾਰ, ਬਾਬੇ ਨਾਨਕ ਦਾ ਨਾਂ ਲੈਹ। ਓਹ ਆਪੇ ਸੱਭ ਕੁੱਝ ਸਵਾਰੇਗਾ।
ਬੇਬੇ ਨਾਮ ਲਇਆਂ ਰੋਟੀ ਨਹੀਂ ਮਿਲਣੀ। ਰੋਟੀ ਲਈ ਤਾਂ ਘਰੋਂ ਬਾਹਰ ਨਿਕਲਣਾ ਹੀ ਪਵੇਗਾ। ਪੁਲਿਸ ਨੇ ਥਾਂ-ਥਾਂ ਨਾਕੇ ਲਾਏ ਹੋਏ ਆ। ਕਿਸੇ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ।
ਬੇਬੇ! ਉਹਨਾਂ ਗਰੀਬਾਂ ਨੂੰ ਕੌਣ ਖਾਣ ਨੂੰ ਦੇਵੇਗਾ, ਜਿਹੜੇ ਦਿਹਾੜੀਦਾਰ ਹਨ? ਹਰ ਰੋਜ ਦਿਹਾੜੀ ਕਰਕੇ ਵੀ ਜਿਨ੍ਹਾਂ ਦਾ ਗੁਜਾਰਾ ਮਸਾਂ ਚੱਲਦਾ ਹੈ।
ਕੌਣ ਭਰੂ ਉਹਨਾਂ ਦਾ ਢਿੱਡ?
ਸਰਕਾਰ ਮਾਇਕ ਫੜ੍ਹ ਕੇ ਤਾਂ ਕਰੋੜਾਂ ਦਾ ਐਲਾਨ ਕਰ ਦਿੰਦੀ ਹੈ। ਉਹ ਮਿਲਦਾ ਕਿੰਨ੍ਹਾਂ ਨੂੰ ਹੈ? ਲੀਡਰਾਂ ਨੂੰ ਜਾਂ ਆਮ ਜਨਤਾ ਨੂੰ?
ਬੇਬੇ ਕੁੱਝ ਨਹੀਂ ਹੋਣਾ, ਦੇਖੀ ਚੱਲ। ਤੇਰੇ ਸਾਹਮਣੇ ਹੀ ਸਾਰੀ ਦੁਨੀਆਂ ਖਤਮ ਹੋਣੀ ਏ।
ਪੁੱਤ! ਸਰਕਾਰ ਨਹੀਂ ਕੁੱਝ ਕਰਦੀ ਤਾਂ ਫਿਰ ਕੀ ਹੋਇਆ? ਪੰਜਾਬ ‘ਚ ਬੜੇ ਦਾਨੀ ਬੈਠੇ ਹਨ। ਜਿਹੜੇ ਮੇਰੇ ਸੋਹਣੇ ਪੰਜਾਬ ਨੂੰ ਮੰਝੇ ‘ਤੇ ਨਹੀਂ ਪੈਣ ਦੇਣਗੇ। ਘਰ ਘਰ ਜਾ ਕੇ ਸੌਦਾ(ਰਾਸ਼ਣ) ਵੰਡਣਗੇ। ਉਹ ਦਾਨੀ, ਜਿਹਨੀਂ ਕੂ ਉਹਨਾਂ ਦੀ ਪਹੁੰਚ ਹੋਵੇਗੀ, ਕਿਸੇ ਨੂੰ ਭੁੱਖੇ ਢਿੱਡ ਨਹੀਂ ਰਹਿਣ ਦਿੰਦੇ।
ਤੂੰ ਪੁੱਤ ਇਹਨੀਂ ਕੂ ਸਾਰਿਆਂ ਨੂੰ ਅਪੀਲ ਕਰ, ਕਿ ਕੋਈ ਘਰੋਂ ਬਾਹਰ ਨਾ ਨਿਕਲੇ, ਸਰਕਾਰ ਦੀ ਧਾਰਾ ਨੂੰ ਨਾ ਤੋੜੇ। ਹਰੇਕ ਜਾਣਾ ਆਪਣੇ ਹੱਥ ਸਾਫ ਰੱਖੇ। ਮੂੰਹ ਉੱਤੇ ਰੁਮਾਲ ਜਾਂ ਮਾਸਕ ਪਹਿਨੇ, ਹਰ ਇਕ ਜਾਣੇ ਨੂੰ ਕਹਿ ਕਿ ਘੱਟੋਂ ਘੱਟ ਇਕ-ਦੂਜੇ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ। ਜੇ ਕਿਸੇ ਨੂੰ ਖੰਗ-ਜੁਕਾਮ ਜਾਂ ਬੁਖਾਰ ਹੁੰਦਾ ਹੈ, ਤਾਂ ਉਸੇ ਵੇਲੇ ਉਹ ਆਪਣੀ ਦਵਾਈ ਲਵੇ। ਪੁੱਤ ਜੇ ਸਾਰੇ ਇਹਦਾਂ ਕਰਨਗੇ ਤਾਂ ਫਿਰ ਬੀਮਾਰੀ ਨਹੀਂ ਫੈਲ ਸਕਦੀ।
ਬੇਬੇ, ਚੱਲ ਮੈਂ ਮੰਨ ਲੈਨ੍ਹਾ ਕਿ ਬੜੇ ਦਾਨੀ ਸੱਜਣ ਹੋਣਗੇ, ਜਿਹੜੇ ਕਈ ਗਰੀਬਾਂ ਦਾ ਢਿੱਡ ਭਰਨਗੇ। ਉਹਨਾਂ ਨੂੰ ਖਾਲੀ ਢਿੱਡ ਨਹੀਂ ਸੌਣ ਦਿੰਦੇ। ਬੇਬੇ ਦਾਨੀ ਸੱਜਣ ਕਿੰਨ੍ਹੀ ਕੂ ਆਮ ਜਨਤਾ ਦਾ ਢਿੱਡ ਭਰਣਗੇ? ਆਖਿਰ ਕਾਰ ਤਾਂ ਉਹਨਾਂ(ਆਮ ਜਨਤਾ) ਨੂੰ ਸਰਕਾਰ ਦੀ ਧਾਰਾ ਨੂੰ ਤੋੜਣਾ ਹੀ ਪਵੇਗਾ।
ਸੱਭ ਕੁੱਝ ਸਰਕਾਰ ਨੇ ਬੰਦ ਕਰ ਦਿੱਤਾ ਹੈ। ਸਾਨੂੰ ਤਾਂ ਬੰਦੀ ਬਣਾ ਕੇ ਰੱਖ ਦਿੱਤਾ ਹੈ। ਮੈਨੂੰ ਉਹਨਾਂ ਕੋਰੋਨਾ ਤੋਂ ਡਰ ਨਹੀੰ ਲੱਗਦਾ ਬੇਬੇ, ਜਿਹਨਾਂ ਭੁੱਖੇ ਢਿੱਡ ਮਰਨ ਤੋਂ ਲੱਗਦਾ ਹੈ।
ਵਾਹ ਸਰਕਾਰੇ! ਤੂੰ ਬਹੁਤ ਚੰਗਾ ਕੀਤਾ ਕਰਫਿਓ ਲਗਾ ਕੇ, ਪਰ ਜੇ ਤੂੰ ਆ ਕਰਫਿਓ ਲਗਾਉਣ ਤੋਂ ਥੋੜੇ ਦਿਨ ਪਹਿਲਾਂ ਆਮ ਜਨਤਾ ਨੂੰ ਸੁਚੇਤ ਕਰ ਦਿੰਦੀ ਤਾਂ ਆਮ ਜਨਤਾ ਆਪੇ ਕੋਈ ਆਵਦਾ ਸੱਜਾ-ਖੱਬਾ ਕਰਦੀ। ਦਿਨ-ਰਾਤ ਇਕ ਕਰਕੇ ਆਪਣੀ ਰੋਟੀ ਜੋਗੇ ਪੈਸੇ ਇਕੱਠੇ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੀ। ਤੇ ਅੱਜ ਆਮ ਜਨਤਾ ਨੂੰ ਤੇਰੇ ਪ੍ਰਸ਼ਾਸ਼ਨ ਤੋਂ ਰੋਟੀ ਦੀ ਥਾਂ ਡੰਡੇ ਨਾ ਖਾਣੇ ਪੈਂਦੇ।

– ਧੰਜਲ ਜ਼ੀਰਾ।

...
...

–::– ਪਿਓ ਦੀਆਂ ਅੱਖਾਂ –::–

ਗੱਲ ਬਹੁਤੀ ਪੁਰਾਣੀ ਨਹੀਂ ਜਦੋਂ ਕਰਨੈਲ ਦੇ ਘਰ ਕੋਈ ਔਲਾਦ ਨਹੀਂ ਸੀ। ਉਹਨੇ ਤੇ ਉਹਦੀ ਘਰਵਾਲੀ ਨੇ ਰੋਜ ਗੁਰੂਦੁਆਰੇ ਜਾਣਾ ਤੇ ਸੱਚੇ ਦਿਲੋਂ ਉਸ ਰੱਬ ਅੱਗੇ ਅਰਦਾਸਾਂ ਕਰਨੀਆਂ ਕਿ ਰੱਬਾ ਸਾਨੂੰ ਔਲਾਦ ਬਖਸ਼ਦੇ। ਤੇ ਇਕ ਦਿਨ ਰੱਬ ਨੇ ਉਹਨਾਂ ਦੀ ਸੁਣ ਲਈ ਅਤੇ ਉਹਨਾਂ ਘਰ ਮੁੰਡਾ ਹੋਇਆ। ਕਰਨੈਲ ਤੇ ਉਹਦੀ ਘਰਦੀ ਬਹੁਤ ਖੁਸ਼ ਸਨ। ਸਾਰੇ ਪਿੰਡ ‘ਚ ਲੱਡੂ ਵੰਡੇ ਉਹਨਾਂ ਚਾਈਂ-ਚਾਈਂ। ਕਰਨੈਲ ਬਹੁਤਾ ਅਮੀਰ ਤਾਂ ਨਹੀਂ ਸੀ ਪਰ ਜਿੰਨ੍ਹੇ ਕੂ ਜੋਗਾ ਸੀ ਉਹਨੇ ਆਪਣੇ ਪੁੱਤ ਨੂੰ ਲਾਡਾ ਪਿਆਰਾਂ ਨਾਲ ਪਾਲਿਆ ਤੇ ਪੜਾਇਆ ਲਿਖਾਇਆ। ਉਹਦੇ ਸਾਰੇ ਸੁਪਨੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਮੁੰਡੇ ਨੂੰ ਵੱਡੇ ਕਾਲਜ ਲਾਉਣ ਵਾਸਤੇ ਘਰ ਕੋਈ ਪੈਸਾ ਨਹੀਂ ਸੀ। ਅਤੇ ਪਿਓ ਨੇ ਆੜਤੀਏ ਤੋਂ ਵਿਆਜੂ ਪੈਸੇ ਫੜ ਕਿ ਪੁੱਤ ਨੂੰ ਪੜਾਇਆ। ਉਹਦੀ ਪੜਾਈ ਨਹੀਂ ਰੁਕਣ ਦਿੱਤੀ। ਤੇ ਨਾ ਹੀ ਪੁੱਤ ਨੂੰ ਤੱਤੀ ਵਾਹ ਲੱਗਣ ਦਿੱਤੀ। ਮੁੰਡਾ ਜਵਾਨ ਹੋ ਗਿਆ ਵਧੀਆ ਪੜ੍ਹ ਲਿਖ ਗਿਆ। ਪਿਓ ਦਾ ਇਕ ਹੀ ਸੁਪਨਾ ਸੀ ਕਿ ਮੇਰਾ ਪੁੱਤ ਵੱਡਾ ਹੋ ਕਿ ਵਧੀਆ ਅਫਸਰ ਬਣੇ। ਤੇ ਸਾਰੇ ਪਿੰਡ ਵਾਲੇ ਮੈਨੂੰ ਵਧਾਈਆਂ ਦੇਣ।
ਕੀ ਹੋਇਆ? ਪੁੱਤ ਨੇ ਅੱਜ ਤਿਆਰ ਹੋ ਕਿ ਨੌਕਰੀ ਲਈ ਇੰਟਰਵਿਓ ਦੇਣ ਜਾਣਾ ਸੀ। ਮਾਂ ਨੇ ਪੁੱਤ ਨੂੰ ਚਾਈਂ-ਚਾਈਂ ਮਿੱਠਾ ਦਹੀ ਖਵਾਇਆ ਅਤੇ ਉਸ ਦਾਤੇ ਅੱਗੇ ਅਰਦਾਸ ਕੀਤੀ ਕਿ ਰੱਬਾ ਸਾਡੇ ਪੁੱਤ ਨੂੰ ਵਧੀਆਂ ਨੌਕਰੀ ਮਿਲ ਜਾਵੇ। ਪੁੱਤ ਜਦੋਂ ਨੌਕਰੀ ਲਈ ਗਿਆ ਤਾਂ ਨੌਕਰੀ ਵਾਲਿਆ ਨੇ ਪਹਿਲਾਂ ਇੰਟਰਵਿਓ ਕੀਤੀ, ਉਸਤੋਂ ਬਾਅਦ ਮੈਡੀਕਲ ਹੋਇਆ, ਮੈਡੀਕਲ ਵਿੱਚੋਂ ਮੁੰਡੇ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਤੇਰੀਆਂ ਅੱਖਾਂ ਠੀਕ ਨਹੀਂ ਤੇ ਨਜ਼ਰ ਵੀ ਕੰਮਜੋਰ ਆ। ਮੁੰਡਾ ਰੋਂਦਾ ਕੁਰਲਾਉਂਦਾ ਮੈਡੀਕਲ ਚੋਂ ਬਾਹਰ ਹੋ ਗਿਆ। ਘਰ ਪਹੁੰਚਦਾ ਤੇ ਬਹੁਤ ਉਦਾਸ ਹੁੰਦਾ , ਮਾਂ ਪਿਓ ਤੋਂ ਉਹਦੀ ਉਦਾਸੀ ਦੇਖੀ ਨਾ ਜਾਂਦੀ ਤੇ ਉਹਨੂੰ ਪੁੱਛਦੇ ਕਿ ਪੁੱਤ ਕੀ ਹੋਇਆ? ਉਦਾਸ ਕਿਓ ਹੈ? ਤਾਂ ਮੁੰਡਾ ਰੋਂਦਾ ਕੁਰਲਾਉਂਦਾ ਦੱਸਦਾ ਕਿ ਮੈਨੂੰ ਉਹਨਾਂ(ਨੌਕਰੀ ਵਾਲਿਆਂ) ਮੈਡੀਕਲ ਚੋਂ ਕੱਢ ਦਿੱਤਾ। ਪਿਓ ਨੇ ਪੁੱਛਿਆ, ਕਿ ਕਿਓ ਪੁੱਤ? ਤਾਂ ਮੁੰਡੇ ਨੇ ਅੱਗੋਂ ਜਵਾਬ ਦਿੱਤਾ, ਕਿ ਮੇਰੀਆਂ ਅੱਖਾਂ ਠੀਕ ਨਹੀਂ ਤੇ ਨਜ਼ਰ ਵੀ ਕੰਮਜੋਰ ਆ। ਇਹ ਗੱਲ ਸੁਣ ਕੇ ਮਾਂ ਪਿਓ ਦੇ ਵੀ ਅੱਖਾਂ ਚ ਹੰਝੂ ਆ ਜਾਂਦੇ। ਪਰ ਪਿਓ ਨੇ ਪੁੱਤ ਨੂੰ ਹੱਲਾਸ਼ੇਰੀ ਦਿੱਤੀ ਤੇ ਕਿਹਾ ਕਿ “ਇਹ ਕਿੱਢੀ ਕੂ ਗੱਲ ਆ ਪੁੱਤਰਾ” ਤੂੰ ਫਿਕਰ ਨਾ ਕਰ, ਆਪਾਂ ਕੱਲ ਨੂੰ ਹੀ ਅੱਖਾਂ ਵਾਲੇ ਹਸਪਤਾਲ ਜਾਵਾਂਗੇ, ਤੇ ਸੱਭ ਠੀਕ ਹੋ ਜਾਵੇਗਾ।
ਅਗਲਾ ਦਿਨ ਚੜਿਆ ਪੁੱਤ ਤੇ ਪਿਓ ਦੋਨੋਂ ਅੱਖਾਂ ਵਾਲੇ ਹਸਪਤਾਲ ਗਏ। ਉਥੋਂ ਡਾਕਟਰ ਤੋਂ ਪਤਾ ਕੀਤਾ, ਕਿ ਅੱਖਾਂ ਠੀਕ ਕਰਵਾਉਣ ਤੇ ਕਿੰਨੇ ਪੈਸੇ ਲੱਗਣਗੇ? ਤਾਂ ਡਾਕਟਰ ਨੇ ਦੱਸਿਆ, ਕਿ ਤਿੰਨ ਕੂ ਲੱਖ ਲੱਗੇਗਾ। ਪਿਓ ਨੇ ਪੁੱਤ ਨੂੰ ਕਮਰੇ ਚੋਂ ਬਾਹਰ ਭੇਜ ਦਿੱਤਾ ਤੇ ਡਾਕਟਰ ਨਾਲ ਸਾਰੀ ਗੱਲਬਾਤ ਕੀਤੀ, ਕਿ ਅੱਖਾਂ ਤੁਸੀਂ ਮੇਰੀਆਂ ਪਾ ਦਵੋ। ਪਰ ਫੀਸ ਘੱਟ ਕਰ ਲਵੋ। ਡਾਕਟਰ ਨੇ ਕਿਹਾ ਠੀਕ ਹੈ, ਤੁਸੀਂ ਅੱਧੀ ਫੀਸ ਦੇ ਦਿਓ ਫਿਰ ਓਪਰੇਸ਼ਨ ਦੀ। ਪਿਓ ਲਈ ਅੱਧੀ ਫੀਸ ਵੀ ਬਹੁਤ ਜਿਆਦਾ ਸੀ। ਉਹਨੇ ਕੀ ਕੀਤਾ? ਕਿਵੇਂ ਨਾ ਕਿਵੇਂ ਆਪਣੀ ਪੈਲੀ,ਡੰਗਰ ਵੇਚ ਕੇ ਅੱਧੀ ਫੀਸ ਇਕੱਠੀ ਕੀਤੀ ਤੇ ਮੁੰਡੇ ਦਾ ਇਲਾਜ ਸ਼ੁਰੂ ਕਰਵਾਇਆ। ਡਾਕਟਰਾਂ ਨੇ ਪਿਓ ਦੀਆਂ ਅੱਖਾਂ ਕੱਢ ਕੇ ਮੁੰਡੇ ਦੇ ਪਾ ਦਿੱਤੀਆਂ ਅਤੇ ਮੁੰਡਾ ਪੂਰਾ ਠੀਕ ਹੋ ਗਿਆ। ਉਹਨੂੰ ਵਧੀਆ ਦਿਖਣ ਲੱਗ ਗਿਆ।
ਥੋੜੇ ਦਿਨਾਂ ਬਾਅਦ ਮੁੰਡਾ ਫਿਰ ਨੌਕਰੀ ਲਈ ਉਹਨਾਂ ਕੋਲ ਗਿਆ, ਜਿੰਨਾਂ ਕੋਲ ਪਹਿਲਾਂ ਗਿਆ ਸੀ। ਉਹਨੇ ਇੰਟਰਵਿਊ ਦਿੱਤੀ ਤੇ ਮੈਡੀਕਲ ਹੋਇਆ। ਮੁੰਡਾ ਦੋਨਾਂ ਚੋਂ ਪਾਸ ਹੋ ਗਿਆ। ਵਧੀਆ ਨੌਕਰੀ ਮਿਲ ਗਈ। ਸਮਾਂ ਬੀਤਿਆ ਮੁੰਡਾ ਵੱਡਾ ਅਫਸਰ ਬਣ ਗਿਆ। ਮਾਂ-ਪਿਓ ਦੋਨੋ ਬਹੁਤ ਖੁਸ਼ ਸੀ। ਇਕ ਦਿਨ ਮੁੰਡੇ ਦਾ ਪਿਓ ਪਿੰਡ ਦੇ ਕਿਸੇ ਬੰਦੇ ਨੂੰ ਨਾਲ ਲੈ ਕੇ ਆਪਣੇ ਪੁੱਤ ਨੂੰ ਮਿਲਣ ਉਹਦੇ ਦਫਤਰ ਜਾਂਦਾ। ਤੇ ਮੁੰਡਾ ਅੱਗੋਂ ਪਿਓ ਦੇ ਪਾਟੇ ਜਿਹੇ ਲੀੜੇ(ਕੱਪੜੇ) ਪਾਏ ਦੇਖ ਕੇ ਪਿਓ ਨੂੰ ਗੁੱਸੇ ਨਾਲ ਦਫਤਰ ‘ਚੋਂ ਬਾਹਰ ਕੱਢ ਦਿੰਦਾ ਹੈ। ਪਿਓ ਬਹੁਤ ਦੁਖੀ ਹੁੰਦਾ ਤੇ ਮੁੰਡੇ ਨੂੰ ਕਹਿੰਦਾ, “ਕਿ ਪੁੱਤਰਾ ਜਿਹਦੇ ਕਰਕੇ ਤੈਨੂੰ ਇਹ ਨੌਕਰੀ ਮਿਲੀ ਆ, ਓਹ ਮੇਰੀਆਂ ਹੀ ਅੱਖਾਂ ਸੀ, ਉਹ ਮੈਂ ਹੀ ਹਾਂ।” ਮੁੰਡਾ ਗੱਲ੍ਹ ਨੂੰ ਧਿਆਨ ਨਾਲ ਨਹੀਂ ਸੁਣਦਾ ਤੇ ਘਮੰਡ ਦਾ ਮਾਰਿਆ ਦਫਤਰ ‘ਚ ਜਾ ਬੈਠਦਾ ਹੈ। ਥੋੜੇ ਸਮੇਂ ਬਾਅਦ ਪਤਾ ਚਲਦਾ ਹੈ, ਕਿ ਉਹ ਮੁੰਡੇ ਦਾ ਪਿਓ ਅੱਖਾਂ ਦੀ ਨਜ਼ਰ ਕੰਮਜੋਰ ਹੋਣ ਕਰਕੇ ਕਿਸੇ ਟਰੱਕ ਦੀ ਟੱਕਰ ਵੱਜਣ ਨਾਲ ਮੌਕੇ ‘ਤੇ ਹੀ ਮਰ ਜਾਂਦਾ ਹੈ। ਤਾਂ ਜਦੋਂ ਉਸ ਮੁੰਡੇ ਨੂੰ ਇਸ ਗੱਲ੍ਹ ਦਾ ਪਤਾ ਚੱਲਦਾ ਤਾਂ ਉਹ ਬਹੁਤ ਰੋਂਦਾ ਹੈ, ਕਿ ਇਹ ਅੱਜ ਮੈਂ ਕੀ ਕਰਤਾ ਜਿਹਦੇ ਕਰਕੇ ਮੈਂ ਏਥੋਂ ਤੱਕ ਪਹੁੰਚਿਆ ਸੀ, ਜਿੰਨੇ ਸੀਂ ਨਹੀਂ ਕੀਤੀ ਆਪਣੀਆਂ ਅੱਖਾਂ ਵੀ ਮੈਨੂੰ ਦੇ ਦਿੱਤੀਆਂ ਤੇ ਅੱਜ ਮੈਂ ਆ ਮੁੱਲ ਪਾਇਆ ਉਹਦੀ ਕੁਰਬਾਨੀ ਦਾ।

ਸਿੱਖਿਆ:- ਕਦੇ ਆਪਣੇ ਮਾਂ-ਪਿਓ ਦੇ ਕੀਤੇ ਅਹਿਸਾਨਾਂ ਨੂੰ ਨਾ ਭੁੱਲੋ। ਤੇ ਨਾ ਹੀ ਉਹਨਾਂ ਨੂੰ ਨਾ ਕੋਈ ਦੁੱਖ ਦਿਓ, ਕਿਓਕਿ ਬਦਲੇ ‘ਚ ਦੁੱਖ ਹੀ ਮਿਲਦੇ ਹਨ।

– ਧੰਜਲ ਜ਼ੀਰਾ।

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)