ਐਤਵਾਰ ਸਵੇਰੇ ਅਲਾਬਾਂਗ, ਮੁੰਤੀਲੂਪਾ ਦੇ ਬੈਰੀਓ ਬਿਸਿਆ ਵਿੱਚ ਇੱਕ ਰਿਹਾਇਸ਼ੀ ਖੇਤਰ ਵਿੱਚ ਲੱਗੀ ਅੱਗ ਕਾਰਨ 450 ਪਰਿਵਾਰ ਪ੍ਰਭਾਵਿਤ ਹੋਏ।
ਸਵੇਰੇ 8:20 ਵਜੇ ਲੱਗੀ ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ ਅਤੇ ਸਵੇਰੇ 10:05 ਵਜੇ ਅੱਗ ਤੇ ਕਾਬੂ ਪਾਇਆ ਗਿਆ , ਫਾਇਰ ਪ੍ਰੋਟੈਕਸ਼ਨ- ਰਾਸ਼ਟਰੀ ਰਾਜਧਾਨੀ ਖੇਤਰ ਅਤੇ ਮੁੰਤੀਲੂਪਾ ਸਿਟੀ ਫਾਇਰ ਸਟੇਸ਼ਨ ਨੇ ਦੱਸਿਆ।
ਰਿਹਾਇਸ਼ੀ ਖੇਤਰ ਮੁੰਤੀਲੂਪਾ ਦੇ ਹੌਸਪੀਟਲ ਦੇ ਨਾਲ ਹੈ।
ਜਾਂਚਕਰਤਾਵਾਂ ਨੇ ਅਜੇ ਤੱਕ ਅੱਗ ਲੱਗਣ...
ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਹੈ , ਮਕਾਨਾਂ ਦੀ ਸੰਖਿਆ ਅਤੇ ਸੰਪਤੀ ਨੂੰ ਹੋਏ ਨੁਕਸਾਨ ਦਾ ਅਨੁਮਾਨ ਹਲੇ ਨਹੀਂ ਲੱਗਿਆ ਹੈ।
ਮੁੰਤੀਲੂਪਾ ਸਿਟੀ ਸਰਕਾਰ ਨੇ ਕਿਹਾ ਕਿ ਉਹ ਪੀੜਤਾਂ ਨੂੰ ਰਾਹਤ ਸਮਗਰੀ ਅਤੇ ਭੋਜਨ ਮੁਹੱਈਆ ਕਰਵਾਏਗੀ।