Hindi Kahaniya - Kids Stories, Timepaas Stories

ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ " ਜਦੋ ਭਾਈ ਮੰਝ ਜੀ ਗੁਰੂ ਦੇ ਲੰਗਰ ਲਈ ਜੰਗਲ ਵਿਚੋ ਲੱਕੜਾਂ ਲੈਣ ਗਏ ਤਾਂ ਵਾਪਸੀ ਤੇ ਹਨੇਰ ਝੱਖੜ ਚਲ ਪਿਆ ਤੈ ਭਾਈ ਮੰਝ ਜੀ ਲੱਕੜਾਂ ਸਮੇਤ ਖੂਹ ਵਿੱਚ ਡਿਗ ਪਏ । ਉਧਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲਗਿਆ ਤਾਂ ਗੁਰੂ ਜੀ ਆਪ ਚਲ ਕੇ ਖੂਹ ਤੇ ਪੁਹੰਚੇ । ਗੁਰੂ ਜੀ ਨੇ ਭਾਈ ਮੰਝ ਨੂੰ ਲਕੜਾਂ ਸੁਟ ਕੇ ਉਪਰ ਆਉਣ ਲਈ ਕਿਹਾ ਪਰ ਭਾਈ ਮੰਝ ਨੇ ਕਿਹਾ ਗੁਰੂ ਜੀ ਲੰਗਰ ਲਈ ਸੁੱਕੀ ਲੱਕੜ ਬਹੁਤ ਜਰੂਰੀ ਹੈ । ਭਾਈ ਮੰਝ ਜੀ ਨੂੰ ਲੱਕੜਾਂ ਸਮੇਤ ਖੂਹ ਤੋਂ ਬਾਹਰ ਕਢਿਆ ਗਿਆ ਤਾਂ ਗੁਰੂ ਜੀ ਨੇ ਆਪਣੀ ਗਲਵਕੜੀ ਵਿਚ ਲੈ ਲਿਆ ਤੇ ਕਿਹਾ ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ
Continue Reading

ਗੁਰੂ ਰੂਪ ਸ਼ਸ਼ਤਰ ਦਰਸ਼ਨ ਜੋਤੀ ਜੋਤਿ ਸਮਉਣ ਤੋ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਨੂੰ ਕਿਹਾ ਕਿ ਤੁਸੀਂ ਵੀ ਸੁੰਦਰੀ ਜੀ ਕੋਲ ਦਿੱਲੀ ਚੱਲੇ ਜਾਉ । ਅਜੇ ਤੁਹਾਡਾ ਸਮਾ ਰਹਿੰਦਾ। ਮਾਤਾ ਜੀ ਨੇ ਹੱਥ ਜੋੜ ਬੇਨਤੀ ਕੀਤੀ ਤੁਸੀ ਜਾਣਦੇ ਹੋ, ਮੈ ਤੇ ਪ੍ਰਣ ਕੀਤਾ ਹੈ ,ਆਪ ਜੀ ਦੇ ਦਰਸ਼ਨਾਂ ਤੋਂ ਬਗ਼ੈਰ ਪ੍ਰਸ਼ਾਦਾ ਪਾਣੀ ਨਹੀਂ ਛਕਦੀ ਤਾਂ ਫਿਰ ਤੁਹਾਡੇ ਤੋ ਬਾਦ ਮੇਰਾ ਜੀਵਨ ਨਿਰਵਾਹ ਕਿਵੇ ਹੋ ਸਕਦਾ ?..... ਕਲਗੀਧਰ ਜੀ ਨੇ ਉਸ ਵੇਲੇ ਛੇਵੇ ਪਾਤਸ਼ਾਹ ਵਾਲੇ ਪੰਜ ਸ਼ਸਤਰ( ਕੁਝ ਛੇ ਕਹਿੰਦੇ ਨੇ ) ਮਾਤਾ ਜੀ ਨੂੰ ਬਖ਼ਸ਼ੇ ਤੇ ਬਚਨ ਕਹੇ , "ਇਨ੍ਹਾਂ ਦੀ ਸੇਵਾ ਕਰਨੀ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਕੇ , ਏਨਾ ਦੇ ਦਰਸ਼ਨ ਕਰਨੇ, ਸਾਡੇ ਦਰਸ਼ਨ ਹੋਣਗੇ" . ਦਰਸ਼ਨ ਕਰੈਂ ਹਮਾਰਾ ਯਥਾ । ਇਨ ਕੋ ਅਵਿਲੋਕਨ ਕਰ ਤਥਾ। (ਸੂਰਜ ਪ੍ਰਕਾਸ਼) ਸਿੱਖ ਲਈ ਸਸ਼ਤਰ ਦੀਦਾਰ ਗੁਰੂ ਦਰਸ਼ਨ ਹੈ ......ਯਹੈ ਹਮਾਰੇ ਪੀਰ ਮੇਜਰ ਸਿੰਘ ਗੁਰੂ ਕਿਰਪਾ ਕਰੇ
Continue Reading

ਹਥਿਆਰ ਕਿੰਨੇ ਆ ?? ਸੰਤ ਜੀ ਕੁਝ ਸਿੰਘਾਂ ਨਾਲ ਬੈਠੇ ਗੱਲਾਂ ਬਾਤਾ ਕਰਦੇ ਸੀ ਕਿ ਇਕ ਸਿੰਘ ਆਪਣੇ ਨਾਲ ਇਕ ਹੋਰ ਨਵੇ ਸਿੱਖ ਨੂੰ ਲੈ ਕੇ ਆਇਅਾ ਨਾਲ ਉਹਨਾਂ ਨੇ ਦੋ ਟੋਕਰੇ ਆੜੂਆਂ ਦੇ ਲਿਆਂਦੇ ਸੰਤਾਂ ਨੂੰ ਫਤਹਿ ਬੁਲਾ ਕੇ ਕੋਲ ਬੈਠਗੇ ਸਿੰਘ ਨੇ ਨਾਲ ਆਏ ਨਵੇ ਸਿਖ ਬਾਰੇ ਜਾਣ ਪਛਾਣ ਕਰਉਦਿਆ ਕਿਆ ਮਹਾਂਪੁਰਖੋ ਇਹ ਮੇਰਾ ਮਿੱਤਰ ਆ ਇਨ੍ਹਾਂ ਦੇ ਕਈ ਬਾਗ ਏ ਆੜੂ ਇਨ੍ਹਾਂ ਦੇ ਆਪਣੇ ਬਾਗ ਚੋ ਲਿਆਦੇ ਆ ਕਈ ਕਾਰਖਾਨਿਆਂ ਆ ਚੰਗੇ ਲੈਂਡਲਾਡ ਬੰਦੇ ਆ ਹੋਰ ਵੀ ਕਾਫੀ ਸਿਫ਼ਤ ਕੀਤੀ ਫਿਰ ਕਹਿਣ ਲੱਗਾ ਜੀ ਆਪ ਦੇ ਦਰਸ਼ਨ ਕਰਨ ਆਇਆ ਸੰਤ ਚੁਪ ਕਰਕੇ ਸਭ ਸੁਣਦੇ ਰਹੇ ਫੇਰ ਉਸ ਆੜੂਆਂ ਵਾਲੇ ਬੰਦੇ ਵੱਲ ਤੱਕ ਕੇ ਬੋਲੇ ਹਾਂ ਸਿੰਘ ਏ ਦੱਸ ਹਥਿਆਰ ਕਿੰਨੇ ਰੱਖੀਆ ?? ਉ ਸੁਣ ਕੇ ਕਹਿੰਦਾ ਜੀ ਹਥਿਆਰ ਤੇ ਕੋਈ ਨਹੀ ਰੱਖਿਆ ਸੰਤ ਹੱਸ ਕੇ ਕਹਿਣ ਲੱਗੇ ਉਹ ਭਾਈ ਕੋਈ ਸਾਡੇ ਅਰਗਾ ਸਿਰ ਫਿਰਿਆ ਤੇਰੀ ਜਇਦਾਦ ਨੂੰ ਕਿਰਤ ਕਮਾਈ ਨੂੰ ਲੁੱਟਣ ਪੈ ਜਾਵੇ ਫਿਰ ਉਨ੍ਹਾਂ ਦੇ ਮਸ਼ੀਨਾਂ…
Continue Reading

ਨਿਰਵੈਰ ਨਾਲ ਵੈਰ 😭😢 ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਤਿਗੁਰੂ ਤੇ ਸਦਾ ਨਿਰਵੈਰ ਆ ਦਇਆ ਦਾ ਘਰ ਆ , ਸੁਖ ਦਾ ਸਾਗਰ ਆ , ਕਦੇ ਕਿਸ ਦਾ ਮਾੜਾ ਨੀ ਕਰਦਾ , ਨ ਸੋਚਦਾ। ਐਸੇ ਨਿਰਵੈਰ ਸਤਿਗੁਰੂ ਨਾਲ ਵੈਰ ਕਰਨ ਵਾਲੇ ਦੁਸ਼ਟਾਂ ਪਾਪੀਆਂ ਚੋ ਕਦੇ ਕੋਈ ਬੱਚਦਾ ਨੀ , ਕਦੇ ਸੁਖੀ ਨੀ ਹੋ ਸਕਦਾ। ਸਾਰੀ ਦੁਨੀਆ ਦੇ ਪਾਪ ਉਹਨਾਂ ਦੇ ਸਿਰ ਆ ਪੈਦੇ ਆ। ਉਹਨਾਂ ਪਾਪੀਆਂ ਨੂੰ ਜੋ ਜਹਾਨੀ ਥਾਂ ਨੀ ਮਿਲਦੀ। ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥ ਸਾਲ ਬਦਲੇ ਸਰਕਾਰਾਂ ਬਦਲੀਆਂ ਪਰ ਹਾਡੇ ਪਿਉ ਦੇ ਕਾਤਲ ਉਵੇ ਫਿਰਦੇ ਬੇਅਦਬੀਆ ਉਵੇ ਹੀ 😡 ਨੋਟ ਏ ਬੇਅਬਦੀ ਇਤਿਹਾਸ ਅਸਥਾਨ ਗੁ: ਬੇਰ ਸਾਹਿਬ ਪਿੰਡ ਧਰਮਕੋਟ ਤਹਿਸੀਲ ਅਜਨਾਲਾ ਚ ਅਜ (21 ਮਈ 2022) ਸਵੇਰੇ ਮੱਸਾ ਸਿੰਘ ਨਾਮ ਦੇ ਬੰਦੇ ਨੇ ਕਰਦ( ਚਾਕੂ) ਨਾਲ ਗੁਰੂ ਸਾਹਿਬ ਦੇ…
Continue Reading

ਸੰਤਾਂ ਨੇ ਸੰਤਾਂ ਨੂੰ ਮੰਗ ਕੇ ਲਿਆ (ਭਾਗ- 2) ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਥੇ ਸਮੇਤ ਪਿੰਡ ਰੋਡੇ ਕਥਾ ਕਰਨ ਗਏ। ਜਦੋਂ ਬਾਪੂ ਜੋਗਿੰਦਰ ਸਿੰਘ ਜੀ ਨੂੰ ਮਿਲੇ , ਫਤਿਹ ਸਾਂਝੀ ਕਰਕੇ ਕੁਝ ਗੱਲਾਂ ਬਾਤਾਂ ਕਰਦਿਆਂ ਮਹਾਂਪੁਰਖਾ ਨੇ ਕਿਹਾ, ਜੋਗਿੰਦਰ ਸਿੰਘ ਤੁਹਾਡੇ ਕਿੰਨੇ ਪੁੱਤਰ ਨੇ ? ਬਾਪੂ ਨੇ ਜਵਾਬ ਦਿੱਤਾ ਗੁਰੂ ਕ੍ਰਿਪਾ ਨਾਲ 7 ਪੁਤਰ ਨੇ। ਸੰਤ ਕਹਿਣ ਲੱਗੇ ਫਿਰ ਇੱਕ ਸਾਨੂੰ ਦੇ ਦਿਉ। ਬਾਪੂ ਜੋਗਿੰਦਰ ਸਿੰਘ ਨੇ ਬਿਨਾ ਕਿਸੇ ਨਾ ਨੁਕਰ ਦੇ ਉਸੇ ਵੇਲੇ ਸਾਰੇ ਪੁੱਤਰਾਂ ਨੂੰ ਇਕੱਠਿਆਂ ਕਰ ਲਿਆ ਤੇ ਸਾਹਮਣੇ ਕਰਕੇ ਕਿਹਾ ਮਹਾਂਪੁਰਖੋ ਮੈਂ ਤੇ ਪਿਓ ਹਾਂ ਮੇਰੇ ਲਈ ਤੇ ਸਾਰੇ ਇੱਕੋ ਜਿਹੇ ਆ, ਹਾਂ ਜਿਹੜਾ ਤੁਹਾਨੂੰ ਪਸੰਦ ਆਵੇ ਜਿਸ ਦੀ ਲੋੜ ਹੈ ਲੈ ਲਓ। ਸੰਤਾਂ ਨੇ ਸਾਰਿਆਂ ਵੱਲ ਵੇਖ ਆਪਣਾ ਹੱਥ ਸਭ ਤੋ ਛੋਟੇ ਪੁਤ (ਜਰਨੈਲ ਸਿੰਘ ) ਤੇ ਰਖਿਆ ਤੇ ਆਖਿਆ ਸਾਨੂੰ ਤੇ ਆ ਚਾਹੀਦਾ ਇਸ ਦੀ ਲੋੜ ਹੈ। ਇਸ ਤਰ੍ਹਾਂ ਸੰਤ ਗੁਰਬਚਨ ਸਿੰਘ ਜੀ ਨੇ ਖੁਦ…
Continue Reading

ਸੰਤਾਂ ਦਾ ਕਿਰਦਾਰ (ਭਾਗ 1) ਗੱਲਬਾਤ ਕਰਦਿਆਂ ਮੈਂ ਕਿਹਾ ਤੁਹਾਡੀ ਵਿਰੋਧੀ ਸੰਪਰਦਾ ਨਿਰੰਕਾਰੀਆਂ ਦੇ ਮੁਖੀ ਜਿਸ ਦਾ ਅੰਗ ਅੰਗ ਸ਼ੀਸ਼ੇ ਵਾਂਗ ਚਮਕਦਾ ਹੈ , ਉਸ ਨੂੰ ਮੱਥਾ ਟੇਕਣ ਵਾਲਿਆਂ ਦੀ ਲੰਬੀ ਕਤਾਰ ਲੱਗੀ ਸੀ। ਉਸ ਕਤਾਰ ਦੇ ਵਿੱਚ ਇੱਕ ਖ਼ੂਬਸੂਰਤ ਨੌਜਵਾਨ ਕੁੜੀ ਨੇ ਸਾਡੇ ਦੇਖਦਿਆਂ ਹੋਇਆਂ ਉਸ ਦੇ ਪੈਰ ਦਾ ਅੰਗੂਠਾ ਚੁੰਮਿਆ ਉਹ ਲੋਕ ਤਾਂ ਇਸ ਕਿਸਮ ਦੇ ਵਰਤਾਰਿਆਂ ਦੇ ਆਦੀ ਨੇ। ਮੈਂ ਸੋਚਦਾਂ ਇਹ ਉੱਭਰਦਾ ਨੌਜਵਾਨ ਸਿੱਖ ਨਾਇਕ ਪਤਲਾ ਜਿਹਾ , ਛੇ ਫੁੱਟਾ ਸਰੀਰ 31 ਸਾਲਾਂ ਦੀ ਉਮਰ ਕਾਲਾ ਰੰਗ ਜੱਟ ਬਰਾਡ਼ ਦਾ ਜੇ ਪੈਰ ਐਸੀ ਕਿਸੇ ਕੁੜੀ ਨੇ ਚੁੰਮ ਲਿਆ ਤਾਂ ਕੀ ਬਣੂ ?? ਮੇਰੀ ਗੱਲ ਸੁਣ ਕੇ ਸੰਤ ਜੀ ਪੂਰੇ ਜ਼ੋਰ ਨਾਲ ਹੱਸੇ। ਮੈਨੂੰ ਘੁੱਟ ਕੇ ਗਲਵੱਕੜੀ ਵਿੱਚ ਲਿਆ ਫਿਰ ਹੱਸਦਿਆਂ ਹੋਇਆਂ ਧਰਤੀ ਤੇ ਵਿਛੀ ਦਰੀ ਉੱਪਰ ਲੋਟ ਪੋਟ ਹੋ ਗਏ। ਕੁਝ ਮਿੰਟਾਂ ਬਾਅਦ ਥੋੜ੍ਹਾ ਠਰੰਮੇ ਚ ਹੋਏ ਗੰਭੀਰ ਹੋ ਕੇ ਬੋਲੇ ਲੈ ਫਿਰ ਦਲਬੀਰ ਸਿੰਹਾਂ ਇਹ ਸਮਾਂ ਕਦੇ ਨਾ ਆਇਆ ....... ਵਾਕਿਆ ਈ ਬਾਅਦ ਦੇ ਲੰਬੇ…
Continue Reading

ਜਦੋਂ ਭਾਈ ਗੁਰਦਾਸ ਜੀ ਨੂੰ ਸਾਰੇ ਭਗਤਾਂ ਦੇ ਦਰਸ਼ਨ ਹੋਏ..। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ। ਗੁਰੂ ਸਾਹਿਬ ਬੋਲਦੇ ਸਨ ਅਤੇ ਭਾਈ ਸਾਹਿਬ ਲਿਖਦੇ ਸਨ। ਜਦੋਂ ਭਗਤਾਂ ਦੀ ਬਾਣੀ ਆਰੰਭ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਅਤੇ ਭਾਈ ਗੁਰਦਾਸ ਜੀ ਦੇ ਵਿਚਕਾਰ ਇੱਕ ਪਰਦਾ ਕਰ ਲਿਆ। ਸਿਰਫ ਆਵਾਜ਼ ਸੁਣਦੀ ਸੀ ਗੁਰੂ ਸਾਹਿਬ ਦਿਖਾਈ ਨਹੀਂ ਦੇਂਦੇ ਸਨ। ਗੁਰੂ ਸਾਹਿਬ ਜੀ ਭਗਤਾਂ ਦੀ ਬਾਣੀ ਲਿਖਵਾਉਂਦੇ ਗਏ। ਇੱਕ ਸਮਾਂ ਐਸਾ ਆਇਆ ਜਦੋਂ ਭਾਈ ਗੁਰਦਾਸ ਜੀ ਦੇ ਮਨ ਵਿੱਚ ਅੱਖ ਝਮਕਣ ਜਿੰਨੇ ਸਮੇਂ ਲਈ ਸ਼ੰਕਾ ਆ ਗਿਆ। ਭਾਈ ਸਾਹਿਬ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਸਾਰੇ ਭਗਤਾਂ ਦੀ ਬਾਣੀ ਲਿਖਵਾ ਰਹੇ ਨੇ ਪਰ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਕਿ ਕਿਹੜੇ ਭਗਤ ਨੇ ਕਿਹੜੀ ਬਾਣੀ ਲਿਖੀ ਹੈ। ਭਗਤ ਸਾਹਿਬਾਨਾਂ ਨੇ ਕਿੰਨੇ ਸ਼ਲੋਕ ਲਿਖੇ ਹਨ ਅਤੇ ਬਾਣੀ ਤੋਂ ਪਹਿਲਾਂ ਗੁਰੂ ਸਾਹਿਬ ਰਾਗ ਦਾ ਨਾਮ ਲਿਖਵਾ ਰਹੇ ਹਨ ਇਹ ਗੁਰੂ…
Continue Reading