More Gurudwara Wiki  Posts
ਨਰੈਣੂ ਦੀ ਜੁਲਮੀ ਗਾਥਾ


ਨਰੈਣੂ ਦੀ ਜੁਲਮੀ ਗਾਥਾ
ਸਾਕਾ ਨਨਕਾਣਾ ਸਾਹਿਬ ਭਾਗ -4
ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਮਹੰਤ ਪਾਪੀ ਨਰੈਣੂ ਤੋ ਪਹਿਲਾ ਸਾਧੂ ਰਾਮ ਤੇ ਕਿਸਨ ਰਾਮ ਸਨ , ਜੋ ਬੜੇ ਕੁਕਰਮੀ ਸੀ। ਜਿਸ ਕਰਕੇ ਉਹਨਾਂ ਦੀ ਕਈ ਗੁਪਤ ਰੋਗਾਂ ਕਾਰਨ ਮੌਤ ਹੋ ਗਈ ਤੇ ਨਰਕਾਂ ਨੂੰ ਤੁਰ ਗਏ।
ਨਰੈਣੂ ਨੇ ਮਹੰਤੀ ਲੈਣ ਵੇਲੇ ਤਾਂ ਬੜੇ ਤਰਲੇ ਲਏ ,ਵਾਦੇ ਕੀਤੇ ਕਿ ਮੈ ਪਹਿਲੇ ਮਹੰਤ ਵਰਗਾ ਨਹੀ। ਮੈ ਪੂਰੀ ਮਰਿਆਦਾ ਚ ਰਹਾਂਗਾ। ਸੰਗਤ ਦੀ ਸੇਵਾ ਕਰਾਂਗਾ , ਅੰਮ੍ਰਿਤ ਵੀ ਪਾਣ ਕਰਾਂਗਾ।
ਪਰ ਕੁਝ ਦਿਨਾਂ ਬਾਦ ਹੀ ਸ਼ਰਾਬ ਕਬਾਬ ਚ ਲਗ ਪਿਆ। ਇੱਕ ਮਾੜੇ ਆਚਰਨ ਵਾਲੀ ਮਰਾਸਨ ਨੂੰ ਬਿਨਾਂ ਵਿਆਹ ਤੋ ਨਾਲ ਰਖ ਲਿਆ। ਗੁਰੂ ਘਰ ਨੂੰ.ਕੰਜ਼ਰਖਾਨਾਂ ਬਣਾ ਦਿਤਾ। ਕੁਝ ਗੁੰਡੇ ਵੀ ਰਖ ਲਏ। ਸਵੇਰੇ ਸ਼ਾਮ ਨਸ਼ਾ ਚਲਦਾ , ਗੰਦੇ ਗੀਤ ਗਾਏ ਜਾਂਦੇ। ਮੁਜ਼ਰੇ ਹੁੰਦੇ। ਮੁਕਦੀ ਗਲ ਗੁਰੂ ਘਰ ਨੂੰ ਅਯਾਸ਼ੀ ਦਾ ਅਡਾ ਬਣਾਤਾ। ਏਥੇ ਹੀ ਬਸ ਨਹੀ ਸੰਗਤ ਚ ਅਉਣ ਵਾਲੀਆਂ ਬੀਬੀਆਂ ਭੈਣਾਂ ਨਾਲ ਦੁਰਵਿਵਹਾਰ ਕਰਦਾ। ਗੁੰਡੇ ਵੀ ਗੰਦੀਆਂ ਗਾਲਾਂ ਕਢਦੇ।
ਇੱਕ ਦਿਨ ਜੜਾਂ ਵਾਲ਼ੀ ਪਿੰਡ ਤੋ ਛੇ ਬੀਬੀਆਂ ਗੁਰੂ ਘਰ ਦਰਸ਼ਨਾ ਨੂੰ ਆਈਆਂ। ਉਹਨਾਂ ਨਾਲ ਨਾਲ ਮਹੰਤ ਨੇ ਗੁੰਡਿਆ ਸਮੇਤ ਬਲਾਤਕਾਰ ਕੀਤਾ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਤੇ ਨਰੈਣੂ ਨੇ ਕਿਹਾ ਕੋਈ ਕ੍ਰਿਪਾਨ ਧਾਰੀ ਅੰਦਰ ਨ ਆਵੇ ਜਿਹੜਾ ਆਇਆ ਕੱਢ ਦੇਣਾ।
ਇੱਕ ਹੋਰ ਬੀਬੀ ਜੋ ਸੇਵਾ ਕਰਨ ਆਈ ਸੀ ਉਸ ਨੂੰ ਕਈ ਦਿਨ ਲਕੋ ਕੇ ਰਖਿਆ , ਉਸ ਨਾਲ ਮਹੰਤ ਨੇ ਖੁਦ ਕਈ ਦਿਨ ਰਾਤ ਕੁਕਰਮ ਕੀਤਾ।
ਇੱਕ ਸਿੰਧੀ ਜਜ ਜੋ ਰਿਟਾਇਰ ਹੋਇਆ ਸੀ , ਘਰ ਵਾਪਸ ਜਾਂਦਾ ਗੁਰੂ ਸਾਹਿਬ ਦੇ ਦਰਸ਼ਨਾ ਨੂੰ ਆਇਆ। ਉਸ ਦੀ ਪਤਨੀ ਤੇ ਇੱਕ 13 ਕ.ਸਾਲ ਦੀ ਧੀ ਨਾਲ ਸੀ। ਜਜ ਨੇ ਕਿਹਾ ਸਾਡੀ ਸਵੇਰੇ ਗਡੀ ਹੈ ,ਅਸੀ ਰਾਤ ਰੁਕਣਾ ਹੈ , ਕੋਈ ਟਿਕਾਣਾ ਦਿਉ। ਇੱਕ ਗੁੰਡਾ ਨਾਲ ਤੁਰਿਆ ਕਮਰਾ ਦਸਿਆ। ਉਥੇ ਦੀਵਾ ਸੀ ਪਰ ਵਟੀ ਤੇ ਤੇਲ ਨਹੀ ਸੀ। ਗੁੰਡਾ ਕਹਿੰਦਾ ਆ ਕੁੜੀ ਨੂੰ ਭੇਜੋ ਮੈ ਤੇਲ ਤੇ ਰੂੰ ਭੇਜਦਾਂ , ਵਟੀ ਬਣਾਲਿਉ। ਰਹਿਰਾਸ...

ਦਾ ਸਮਾਂ ਸੀ , ਉਹ ਕੁੜੀ ਨੂੰ ਲੈ ਗਿਆ। ਕਾਫੀ ਸਮੇ ਬਾਦ ਕੁੜੀ ਆਈ ਤੇ ਰੋ ਰੋ ਮਾਂ ਨੂੰ ਦਸਿਆ , ਮੇਰੇ ਨਾਲ ਜੁਲਮ ਕੀਤਾ। ਜਜ ਮਹਂਤ ਕੋਲ ਗਿਆ, ਸਾਰੀ ਗੱਲ ਦੱਸੀ। ਕੁੜੀ ਵਲ ਦੇਖ ਕੇ ਨਰੈਣੂ ਕਹਿੰਦਾ , ਏਨੂ ਰਾਤ ਏਥੇ ਛਡ ਜਾ ਸਵੇਰੇ ਸਟੇਸ਼ਨ ਤੇ ਪਹੁੰਚ ਜੂ। ਮਹਂਤ ਨੇ ਜਜ ਨੂੰ ਪਤਨੀ ਸਮੇਤ ਕੁੱਟ ਕੇ ਬਾਹਰ ਕਰ ਦਿਤਾ। ਜਜ ਸਾਰੀ ਰਾਤ ਰੋਦਾਂ ਰਿਹਾ। ਏਧਰ ਰਾਤ ਭਰ ਉਸ ਮਾਸੂਮ ਦਾ ਤਨ ਨੋਚਿਆਂ ਗਿਆ। ਸਵੇਰੇ ਅਧ ਮਰੀ ਜਹੀ ਹਾਲਤ ਚ ਪਿਉ ਦੇ ਹਵਾਲੇ ਕਰਤੀ। ਏ ਸਾਰੀ ਜੁਲਮ ਦੀ ਵਾਰਤਾ ਜਜ ਨੇ ਆਪ ਪਿੰਡ ਧਾਰੋਵਾਲ ਇੱਕ ਸਿਖ ਜਲਸੇ ਚ ਰੋ ਰੋ ਸੁਣਾਈ ਇਸ ਨੂੰ ਸੁਣ ਕੇ ਸਾਰਿਆਂ ਦੇ ਰੌੰਕਟੇ ਖੜੇ ਹੋ ਗਏ।
ਸਿਖਾਂ ਗੁਰੂ ਘਰ ਦੀ ਪਵਿਤਰਤਾ ਲਈ ਕਮਰਕਸੇ ਕਰ ਲਏ ਜਿਸ ਦੇ ਫਲਸਰੂਪ ਸਾਕਾ ਨਨਕਾਣਾ ਸਾਹਿਬ ਵਾਪਰਿਆ ਜਿਸ ਚ 150 ਦੇ ਕਰੀਬ ਸਿੰਘਾਂ ਦੀ ਸ਼ਹੀਦੀ ਹੋਈ। ਏਨਾਂ ਸਿੰਘਾਂ ਤੇ ਵੀ ਮਹੰਤ ਨੇ ਅਕਹਿ ਜੁਲਮ ਕੀਤਾ ਟੋਕਰਿਆਂ ਨਾਲ ਸਰੀਰਾਂ ਦੇ ਟੋਟੇ ਇੱਕਠੇ ਕੀਤੇ ਸਾਰਾ ਗੁਰੂ ਘਰ ਖੂਨ ਨਾਲ.ਲਾਲ ਹੋ.ਗਿਆ ਜਿਊਂਦਿਆਂ ਨੂੰ ਤੇਲ ਪਾ ਪਾ ਸਾੜਿਆ ਜੰਡ ਨਾਲ ਬੰਨ ਕੇ ਸਾੜਿਆ ਗਿਆ।
ਮਹੰਤ , ਲਾਲਾ ਲਾਜਪਤ ਰਾਏ ਦੇ ਵੀ ਨੇੜੇ ਸੀ ਲਾਲੇ ਨੂੰ ਅਖਬਾਰ ਲਈ ਆਰਥਿਕ ਸਹਾਇਤਾ ਵੀ ਦਿੰਦਾਂ ਸੀ।
ਮਹੰਤ ਨੂੰ ਸਰਕਾਰੀ ਸ਼ਹਿ ਵੀ ਸੀ ਇਸ ਲਈ ਪਹਿਲਾਂ ਫਾਂਸੀ ਦੀ ਸਜ਼ਾ ਦਿਤੀ , ਫਿਰ ਉਸਨੂੰ ਕਾਲੇ ਪਾਣੀ ਦੀ ਸਜ਼ਾ ਚ ਬਦਲ ਦਿਤਾ।
ਇੱਕ ਸਿੰਘ ਤੋ ਜਾਣਕਾਰੀ ਮਿਲੀ ਕਿ ਕਾਲੇ ਪਾਣੀ ਤੋ ਵੀ ਛੇਤੀ ਹੀ ਅਜਾਦ ਕਰ ਦਿਤਾ ਸੀ ਤੇ ਦੇਹਰਾਦੂਨ ਰਾਮਰਾਇ ਦੇ ਅਸਥਾਨ ਦਾ ਮਹਂਤ ਬਣਗਿਆ ਸੀ ਉਥੇ ਹੀ ਗੁਮਨਾਮ ਰਹਿ ਮਰਗਿਆ।
ਨੋਟ ਮਹੰਤ ਦਾ ਪੂਰਾ ਨਾਮ ਮਹੰਤ ਨਰੈਣ ਦਾਸ ਸੀ ਏ ਥੱਲੇ ਦਿਤੀ ਫੋਟੋ ਮਹੰਤ ਦੀ ਅਸਲੀ ਤਸਵੀਰ ਹੈ ਜੋ ਲੋਵੈਲ ਥੋਮਸ ਨੇ ਖਿਚੀ ਸੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)