More Gurudwara Wiki  Posts
22 ਜੁਲਾਈ ਪ੍ਰਕਾਸ਼ ਪੁਰਬ – ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ


22 ਜੁਲਾਈ ਪ੍ਰਕਾਸ਼ ਪੁਰਬ
1656 ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖੋਂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ 1656 ਈ: ਸਾਵਣ ਬਦੀ 10 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਨਰੋਤਮ ਜੀ ਦੇ ਅਨੁਸਾਰ ਪ੍ਰਕਾਸ਼ ਦਾ ਸਮਾ ਇੱਕ ਪਹਿਰ ਦਿਨ ਚੜੇ ਭਾਵ 9 ਕੁ ਵਜੇ ਦੇ ਕਰੀਬ ਸ਼ੀਸ਼ ਮਹਲ ਚ ਹੋਇਆ। ਰਿਸ਼ਤੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੜਪੋਤੇ ਲੱਗਦੇ ਨੇ , ਇਕ ਵੱਡਾ ਭਰਾ ਬਾਬਾ ਰਾਮਰਾਏ ਸੀ।
ਸਤਿਗੁਰਾਂ ਦੇ ਚਿਹਰੇ ਦੀ ਨੁਹਾਰ ਬਾਰੇ ਕਵੀਆਂ ਨੇ ਬਹੁਤ ਕੁਝ ਲਿਖਿਆ ਹੈ। ਕਵੀ ਕੁਵਦੇਸ਼ ਲਿਖਦੇ ਨੇ ਕਿ ਅਠਵੇ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਨਾਲ ਤਿ੍ਸ਼ਨਾ ਤੇ ਮਨ ਦੀ ਭਟਕਣਾ ਖ਼ਤਮ ਹੋ ਜਾਂਦੀ ਹੈ। ਗੁਰ ਅਤ੍ਰਿਸ਼ਨ ਗੁਰੂ ਹਰਿਕ੍ਰਿਸ਼ਨ।
ਸਮੇ ਨਾਲ ਜਦੋ ਥੋੜ੍ਹਾ ਜਿਅ ਬੈਠਣ ਲੱਗੇ ਤਾਂ ਚੌਂਕੜੀ ਮਾਰ ਕੇ ਬੈਠਦੇ ਵਿੱਦਿਆ ਵੀ ਬਹੁਤ ਛੇਤੀ ਪ੍ਰਾਪਤ ਕਰ ਲਈ। ਗੁਰਬਾਣੀ ਦਾ ਪਾਠ ਬੜੀ ਲੈ ਚ ਕਰਦੇ ਲੰਗਰ ਚ ਸੇਵਾ ਵੀ ਬੜੇ ਪਿਆਰ ਨਾਲ ਕਰਦੇ। ਸੰਗਤ ਵੀ ਬੜਾ ਲਾਡ ਕਰਦੀ।
ਜਦੋਂ ਔਰੰਗਜ਼ੇਬ ਨੇ ਸਤਵੇ ਬਾਦਸ਼ਾਹ ਨੂੰ ਦਿੱਲੀ ਬੁਲਾਇਆ ਤਾਂ ਮਹਾਰਾਜ ਨੇ ਵੱਡੇ ਪੁੱਤਰ ਰਾਮਰਾਏ ਨੂੰ ਭੇਜਿਆ। ਰਾਮ ਰਾਇ ਉੱਥੇ ਜਾ ਕੇ ਔਰੰਗਜ਼ੇਬ ਦਾ ਖ਼ੁਸ਼ਾਮਦੀ ਬਣ ਗਿਆ। ਇਥੋਂ ਤਕ ਕਿ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ। ਸੱਤਵੇਂ ਪਾਤਸ਼ਾਹ ਨੇ ਕਿਹਾ ਸਾਡੇ ਮੂੰਹ ਨਾ ਲੱਗੇ। ਛੋਟੇ ਪੁਤਰ ਹਰਿਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਸੋਪੀ। ਬਾਬਾ ਬੁੱਢਾ ਜੀ ਦੀ ਕੁਲ ਵਿੱਚੋਂ ਬਾਬਾ ਗੁਰਦਿੱਤਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ। ਉਸ ਵੇਲੇ ਉਮਰ 5 ਸਾਲ ਤਿੰਨ ਮਹੀਨੇ ਸੀ। ਇਸ ਕਰਕੇ ਨਾਮ ਪ੍ਰਸਿੱਧ ਹੋਇਆ ਬਾਲਾ ਪ੍ਰੀਤਮ।
ਬੇਪਰਵਾਹੀ ਅਤੇ ਨਿਰਭੈਤਾ
ਰਾਮ ਰਾਇ ਨੇ ਗੁਰਤਾਗੱਦੀ ਦੇ ਲਈ ਕਈ ਪਾਪੜ ਵੇਲੇ ਪਰ ਸਫ਼ਲ ਨਾ ਹੋਇਆ। ਗੱਦੀ ਦੇ ਲਾਲਚ ਤੇ ਈਰਖਾ ਦੀ ਅੱਗ ਵਿੱਚ ਸੜਦੇ ਨੇ ਚਾਲ ਚੱਲ ਕੇ ਔਰੰਗਜ਼ੇਬ ਨੂੰ ਕਹਿ ਕੇ ਅੱਠਵੇਂ ਪਾਤਸ਼ਾਹ ਨੂੰ ਦਿੱਲੀ ਬੁਲਵਾਇਆ। ਸੁਨੇਹਾ ਕੀਰਤਪੁਰ ਸਾਹਿਬ ਆਇਆ ਤਾਂ ਅੱਠਵੇਂ ਪਾਤਸ਼ਾਹ ਨੇ ਸਾਫ਼ ਕਹਿ ਦਿੱਤਾ ਸਾਨੂੰ ਦਿੱਲੀ ਜਾਣ ਵਿੱਚ ਕੋਈ ਦਿੱਕਤ ਨਹੀਂ ਪਰ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਦਿੱਲੀ ਜਾ ਕੇ ਵੀ ਸਭ ਨੂੰ ਦਰਸ਼ਨ ਦਿੱਤੇ ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਜਦ ਕਿ ਉਹਨੇ ਕਈ ਵਾਰ ਸੁਨੇਹਾ ਭੇਜਿਆ। ...

ਉਹ ਤਰਲੇ ਲੈਂਦਾ ਰਿਹਾ ਵੱਡਾ ਭਰਾ ਰਾਮਰਾਇ ਜਿਸ ਬਾਦਸ਼ਾਹ ਦੀ ਖੁਸ਼ਾਮਦ ਕਰਦਾ ਨਹੀਂ ਥੱਕਦਾ ਉਸ ਦੀ ਰਾਜਧਾਨੀ ਚ ਰਹਿ ਕੇ ਵੀ ਬਾਲਾ ਪ੍ਰੀਤਮ ਜੀ ਉਸ ਨੂੰ ਮੂੰਹ ਵੀ ਨਹੀਂ ਲਾਉਦੇ ਐਸੇ ਬੇਪ੍ਰਵਾਹ ਨੇ ਅੱਠਵੇਂ ਪਾਤਸ਼ਾਹ। ਇਸੇ ਲਈ ਦੂਸਰੇ ਭਾਈ ਗੁਰਦਾਸ ਨੇ ਸ਼ਬਦ ਵਰਤੇ ਅਸ਼ਟਮ ਬਲਬੀਰਾ ਕਹਿੰਦੇ ਨੇ (ਅਠਵਾਂ ਮਹਾਂਬਲੀ ਗੁਰੂ ਸੂਰਮਾ) .
ਗਿਆਨ ਦੇ ਸਾਗਰ
ਦਿੱਲੀ ਨੂੰ ਜਾਂਦਿਆ ਸਤਿਗੁਰੂ ਜੀ ਅੰਬਾਲੇ ਕੋਲ ਪੰਜੋਖੜਾ ਸਾਹਿਬ ਰੁਕੇ ਇੱਥੇ ਜਦੋ ਹੰਕਾਰੀ ਲਾਲ ਚੰਦ ਬ੍ਰਾਹਮਣ ਨੇ ਸਤਿਗੁਰਾਂ ਤੇ ਤਰਕ ਕੀਤਾ , ਨਾਮ ਇੰਨਾ ਵੱਡਾ ਰਖਾਇਆ ਵਾ ਗੀਤਾ ਦੇ ਅਰਥ ਕਰੋ ਤਾਂ ਗਿਆਨ ਦੇ ਸਾਗਰ ਅੱਠਵੇਂ ਪਾਤਸ਼ਾਹ ਨੇ ਛੱਜੂ ਝੀਵਰ ਜੋ ਗੂੰਗਾ ਬੋਲਾ ਸੀ ਤੇ ਕਿਰਪਾ ਕਰਕੇ ਉਸਦੇ ਕੋਲੋਂ ਹੀ ਅਰਥ ਕਰਵਾ ਦਿੱਤੇ। ਲਾਲ ਚੰਦ ਚਰਣਾ ਤੇ ਢਹਿ ਪਿਆ।
ਆਤਮ ਦ੍ਰਿਸ਼ਟੀ
ਜਦੋਂ ਦਿੱਲੀ ਪਹੁੰਚੇ ਤਾਂ ਰਿਹਾਇਸ਼ ਰਾਜਾ ਜੈ ਚੰਦ (ਸਿੰਘ)ਨੇ ਅਪਨੇ ਬੰਗਲੇ ਚ ਕਰਵਾਈ ਜੋ ਦਿੱਲੀ ਸ਼ਹਿਰ ਤੋਂ ਬਾਹਰ ਸੀ। ਜਿੱਥੇ ਅੱਜਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਸੁਭਾਇਮਾਨ ਹੈ ਸਤਿਗੁਰਾਂ ਦੀ ਪਰਖ ਲਈ ਰਾਜੇ ਨੇ ਆਪਣੀ ਪਟਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਵਾਕੇ ਤੇ ਦਾਸੀਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾਕੇ ਬਿਠਾ ਦਿੱਤਾ। ਮਹਾਰਾਜ ਨੇ ਬਿਨਾਂ ਦੱਸਿਆ ਉਸ ਦੀ ਰਾਣੀ ਨੂੰ ਪਹਿਚਾਣਿਆ। ਪਰ ਰਾਜਾ ਜੈ ਚੰਦ ਦੀ ਇਸ ਹਰਕਤ ਤੋ ਸਤਿਗੁਰੂ ਥੋੜ੍ਹਾ ਨਾਰਾਜ਼ ਵੀ ਹੋਏ।
ਦੁੱਖ ਨਿਵਾਰਣ
ਉਸ ਵੇਲੇ ਦਿੱਲੀ ਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਜਿਸ ਕਰਕੇ ਲੋਕ ਬੜੇ ਦੁਖੀ ਸੀ ਸੈਂਕੜੇ ਮੌਤਾਂ ਹੋ ਚੁੱਕੀਆਂ ਸੀ ਸਤਿਗੁਰਾਂ ਨੇ ਆਪ ਗ਼ਰੀਬਾ ਦੁਖੀਆਂ ਦੀ ਦੇਖਭਾਲ ਵੱਲ ਧਿਆਨ ਦਿੱਤਾ। ਇਲਾਜ ਨਾ ਹੁੰਦਾ ਦੇਖ ਖੁੱਲ੍ਹੇ ਦਰਸ਼ਨ ਤੇ ਚਰਨਾਮ੍ਰਿਤ ਬਖ਼ਸ਼ਿਸ਼ ਕਰਕੇ ਰੋਗ ਦੂਰ ਕੀਤੇ। ਅੱਜ ਵੀ ਬੰਗਲਾ ਸਾਹਿਬ ਚਰਨਾਮ੍ਰਿਤ ਛਕਾਇਆ ਜਾਂਦਾ ਹੈ। ਲੋੜਵੰਦਾਂ ਦੀ ਸੇਵਾ ਕਰਦਿਆਂ ਹੋਇਆਂ ਪਾਤਸ਼ਾਹ ਜੀ ਨੂੰ ਵੀ ਚੇਚਕ ਦਾ ਰੋਗ ਹੋਗਿਆ ਤੇ ਦਿੱਲੀ ਹੀ ਸਤਿਗੁਰੂ ਜੋਤੀ ਜੋਤਿ ਸਮਾਏ। ਉਥੇ ਹੀ ਜਮੁਨਾ ਕਿਨਾਰੇ ਸਸਕਾਰ ਹੋਇਆ ਜਿਥੇ ਗੁ: ਬਾਲਾ ਸਾਹਿਬ ਬਣਿਆ ਹੋਇਆ ਹੈ।
ਸ੍ਰੀ ਹਰਿਕਿ੍ਰਸਨ ਧਿਆਈਐ
ਜਿਸੁ ਡਿਠੈ ਸਭਿ ਦੁਖਿ ਜਾਇ ॥
ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)