True And Untold Love Stories

Sub Categories
Sort By: Default (Newest First) | Comments

Adhori Love Story

1

mera name suman hai te meri ehh story meri real hai.Gall onna dina di hai jdo me school vich apni 11 porri kar rehi c te o din boht he huseen lang rhe c yara belli aw nal bhuht he nazare dar din langde c te ikk din ik munda jisda name c ………. jo ke mnu raste vich hi mileya c jdo ma school to aundi jndi c. Te ma apnia sahelia nal khus rhndi te ikk din osde bhole chehre di cute g smile jo ke dekh ke ma ignore vich lya te fr har roj ohh mnu dekhda c te smile krda te fr mnu merira sahelia b kehan lggia b munda tnu bhuht dekhda hai te ma apnia sahelia nal school vicho nikldi c te jigra jeha krke osne mnu rok lya te osdi b eho slah c j mnu prpose kre . But ma 1 saal pura osnu ignore krdi rhi te fir osnu roj dekh ke mere diL ch pyar a gya te fir osne mnu phn no. Dita but ma osnu boht dina bd call kiti te gal kiti. te sadi gall hon lggi te holi holi sadi gall agge chldi gyi te fr watsp call te gall hon lggi te sada pyar etho tak chla gya ke ikk duje bina nhi rhna . nhi ta es dunia te he nhi rhna te sada pyar bhuht he majboot ho reha te fr ma clg ch lg gyi te sada pyar hlr mjboot hunda gya te ma daily jd v clg jna osnu ddsna ke ghro tur pyi ethe aggi ethe aggi mint mint di kbr os nu dindi cc te o v mnu mint mint di kbr dinde c job te jan lyi. chutti vale din v o mere pind aundaa c . Continue Reading…

Write Your Story Here

ਰੂਹਾਂ ਦਾ ਪਿਆਰ !

3

ਇਕ ਦਿਨ ਹਾਫਡੇ ਸੀ ! ਛੁੱਟੀ ਹੋਣ ਵਾਲੀ ਹੀ ਸੀ ! ਮੈਂ ਕਲਾਸ ਰੂਮ ਵਿੱਚ ਇਕੱਲਾ ਹੀ ਬੈਠਾ ਸੀ ! ਉਹ ਕਲਾਸ ਰੂਮ ਅੰਦਰ ਆਈ ਤੇ ਮੇਰੇ ਵੱਲ ਵੇਖ ਕੇ ! ਉਹ – ਤੂੰ ਇਕੱਲਾ ਹੀ ਬੈਠਾ ਘਰ ਨੀ ਜਾਣਾ ! ਮੈਂ – ਨਹੀਂ ! ਉਹ – ਬਾਕੀ ਤਾਂ ਚੱਲੇ ਗਏ ! ਹੁਣ ਤੂੰ ਵੀ ਚਲਾ ਜਾ ਘਰ ਨੂੰ ! ਮੈਂ – ਹਾ ਜਾਣਾ ਹੀ ਪੈਣਾ ! ਉਸਨੇ ਆਪਣਾ ਬੈਗ ਚੁਕਿਆ ਤੇ ਕਲਾਸ ਰੂਮ ਦੇ ਦਰਵਾਜ਼ੇ ਤੱਕ ਗਈ ! ਮੈਂ ਉਸ ਵੱਲ ਹੀ ਵੇਖ ਰਿਹਾ ਸੀ ! ਕਿ ਅਚਾਨਕ ਉਹ ਵਾਪਿਸ ਮੇਰੇ ਵੱਲ ਆਈ ਤੇ ਮੇਰੇ ਮੱਥੇ ਨੂੰ ਚੁੰਮ ਕੇ ਵਾਪਿਸ ਚੱਲੀ ਗਈ ! ਪਰ ਕੁਝ ਮੂੰਹੋਂ ਨਾ ਬੋਲੀ ਨਾ ਮੈਂ ਕੁਝ ਕਿਹ ਸਕਿਆ ! ਮੈਂ ਆਪਣਾ ਬੈਗ ਚੁਕਿਆ ਤੇ ਘਰ ਵਲ ਨੂੰ ਤੁਰ ਪਿਆ ! ਮੈਂ ਮੁੜ ਮੁੜ ਉਸ ਸੀਨ ਨੂੰ ਯਾਦ ਕਰ ਰਿਹਾ ਸੀ ! ਮੇਰੀ ਦਿਲ ਦੀ ਧੜਕਣ ਬਹੁਤ ਤੇਜ਼ੀ ਨਾਲ ਚਲ ਰਹੀ ਸੀ ! ਮੇਰੀਆਂ ਅੱਖਾਂ ਅੱਗੇ ਮੁੜ ਮੁੜ ਉਹਦਾ ਚਿਹਰਾ ਹੀ ਨਜਰ ਆ ਰਿਹਾ ਸੀ ! ਜੀ ਕਰਦਾ ਸੀ ਕਿ ਮੈਂ ਉਹ ਨੂੰ ਜੱਗ ਤੋਂ ਲੁਕਾ ਦਿਲ ਵਿਚ ਰੱਖ ਲਵਾਂ ਜਿਥੇ ਮੇਰੇ ਸਿਵਾ ਹੋਰ ਕੋਈ ਨਾ ਵੇਖੇ ! ਜਾਂ ਪਰਿੰਦੇਆ ਵਾਂਗ ਕਿਤੇ ਦੂਰ ਉਡ ਜਾਈਏ ਜਿਥੇ ਸਾਡੇ ਦੋਹਾਂ ਸਿਵਾ ਕੋਈ ਹੋਰ ਨਾ ਹੋਵੇ ! ਅਸੀਂ ਦੋਵੇਂ ਇਕ ਸਕੂਲ ਤੇ ਇਕ ਹੀ ਕਲਾਸ ਵਿੱਚ ਪੜ੍ਹਦੇ ਸੀ ! ਉਹ ਮੇਰੇ ਨਾਲੋਂ ਵੱਧ ਹੁਸ਼ਿਆਰ ਤੇ ਵੱਧ ਸੋਹਣੀ ਵੀ ਸੀ ! ਕਈਂ ਕਲਾਸਾਂ ਅਸੀਂ ਇਕੱਠੇ ਹੀ ਪੜੇ ਆ ! ਅਧਿਆਪਕਾਂ ਵੱਲੋਂ ਦਿੱਤਾ ਸਕੂਲ ਦਾ ਕੰਮ ਮੈਂ ਕਦੇ ਪੁਰਾ ਨਹੀਂ ਕੀਤਾ ! ਪਰ ਹਾਂ ਦਿਨ ਵਿੱਚ ਪੰਜ ਚਾਰ ਸ਼ੇਅਰ ਜਰੂਰ ਯਾਦ ਕਰ ਲੈਂਦਾ ਤਾਕਿ ਅਗਲੇ ਦਿਨ ਜਾਕੇ ਉਸਨੂੰ ਸੁਣਾ ਸਕਾਂ ! ਸਾਡੇ ਦੋਹਾਂ ਦਾ ਨਾਂ ਇੱਕੋ ਅੱਖਰ ਤੋਂ ਸ਼ੁਰੂ ਪੰਜ ਅੱਖਰਾਂ ਦਾ ਸੀ ! ਉਸਨੇ ਮੂੰਹ ਕੁੜੀਆਂ ਵੱਲ ਤੇ ਗੱਲ ਮੈਨੂੰ ਆਖਣੀ ! ਅੱਜ ਕਲ੍ਹ ਤਾਂ ਲੋਕੀਂ ਸਕੂਲ ਵਿਚ ਵੀ ਟੌਹਰ ਕੱਢ ਕੇ ਆਉਂਦੇ ਆ ! ਪੜਾਈ ਆਉਂਦੀ ਨੀ ਸ਼ੇਅਰ Continue Reading…

Write Your Story Here

ਪਿਆਰ ਤੇ ਤੜਫ (ਭਾਗ ਦੂਜਾ)

6

ਜਦੋਂ ਵਾਪਸ ਆਇਆ ਤਾਂ ਉਹਨੇਂ ਦੱਸਿਆ ਕੇ ਕੁੜੀ ਦਾ ਜਵਾਬ ਨਾ ;ਚ ਆਇਆ ਤੇ ਮੈਂ ਕੁੱਝ ਨਾ ਬੋਲਿਆ ਤੇ ਆਪਣੀ ਜਮਾਤ ਵੱਲ ਤੁਰ ਪਿਆ।। ਮੈਂ ਸੋਚਿਆ ਕੇ ਐਵੇਂ ਫਾਲਤੂ ;ਚ ਫਿਲਿੰਗ ਚੱਕ ਗਿਆ ਸੀ।। ਉਸ ਦਿਨ ਤੋਂ ਬਾਅਦ ਮੈਂ ਉਹਦੇ ਵੱਲ ਵੇਖਿਆ ਵੀ ਨਹੀਂ ਸਵੇਰੇ ਉਸਤੋਂ ਲੇਟ ਆਉਣਾ ਤੇ ਆਰਟਸ ਰੱਖਣ ਕਾਰਨ ਸਾਨੂੰ ਛੁੱਟੀ ਵੀ ਜਲਦੀ ਹੋ ਜਾਂਦੀ ਤੇ ਘਰ ਚੱਲੇ ਜਾਦਾਂ ਸੀ।। ਕੁੜੀ ਦਾ ਨਾਮ == ਸ਼ਰਨ ਤੇ ਮੇਰਾ ਅਕਾਸ਼ ਤੇ ਕਾਫੀ ਲੋਕ ਮੈਨੂੰ ਦੀਪ ਦੇ ਨਾਮ ਤੋਂ ਬਲਾਉਦੇਂ।। ਕੁੱਝ ਦਿਨ ਲੰਘੇ ਇੱਕ ਮੁੰਡਾ ਮਿਲਿਆ ਮੈਨੂੰ ਸਾਡੇ ਨਾਲ ਦੇ ਪਿੰਡ ਦਾ ਸੀ ਤੇ 11 ਵੀ ਆਰਟਸ ;ਚ ਪੜਦਾ ਸੀ ਉਹ ਮੈਨੂੰ ਕਹਿੰਦਾ ਤੂੰ ਸ਼ਰਨ ਪਿੱਛੇ ਆ ਮੈਂ ਮਨਾ ਕਰਤਾ ਕਿਉਕਿ ਮੈਂ ਖੈੜਾ ਛੱਡ ਚੁਕਿਆ ਸੀ ਪਰ ਉਹ ਵਾਰ ਵਾਰ ਇਹੀ ਗੱਲ ਆਖੀ ਜਾਵੇ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਆਖਿਰ ਗੁਸੇ ਵਿੱਚ ਮੈਂ ਕਹਿ ਦਿੱਤਾ ਕਿ ਹੈਗਾਂ ਤੇ ਕਹਿੰਦਾ ਮੈਂ ਕਰਨੀ ਉਹਦੇ ਨਾਲ ਤੂੰ ਰਹਿਣ ਦੇ ਮੈਂ ਕਿਹਾ ਕਰਲਾ ਜੇ ਹੁੰਦੀ ਮੈਨੂੰ ਕਿ ਕਹਿਣਾ ਕਹਿੰਦਾ ਤੂੰ ਪਿੱਛੇ ਹੱਟਜਾ ਮੈਂ ਕਿਹਾ ਆ ਭੁੱਲਜਾ ਜਿੰਨੇ ਕਰਲੀ ਕਰਲੀ ਕਹਿੰਦਾ ਠੀਕ ਆ…ਮੈਨੂੰ ਅੜੀ ਰੱਖਣ ;ਚ ਬਹੁਤ ਸਵਾਦ ਜਿਹਾ ਆਉਦਾ ਸੀ ਤੇ ਪਿੰਡਾਂ ਵਾਲੇ ਖੁਸ਼ ਵੀ ਬਹੁਤ ਹੁੰਦੇ ਅੜੀ ਕਰਕੇ।। ਅੱਗਲਾ ਦਿਨ ਚੜੀਆ ਮੈਂ ਸਵੇਰੇ ਉਸਦੇ ਬੱਸ ਦੇ ਟਾਈਮ ਤੇ ਉਹਦੇ ਨਾਲ ਸਕੂਲ ;ਚ ਵੜੀਆ ਉਹ ਮੈਨੂੰ ਦੇਖ ਕੇ ਵੱਖਰੀ ਜਹੀ ਖੁਸ਼ੀ ਜਾਹਿਰ ਕਰ ਰਹੀ ਸੀ ਤੇ ਮੈਨੂੰ ਵੀ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਦਿਲ ਵਿੱਚ ਆਸ ਵੱਧ ਗਈ ਪਾਉਣ ਦੀ ਵੀ … ਉਹਦੀ ਕਲਾਸ ਅੱਗੋਂ ਲੱਗਣਾ ਵਾਰ ਵਾਰ ਗੇੜੀਆਂ ਮਾਰਨੀਆਂ ਤੇ ਉਹਦਾ ਮੇਰਾ ਵੱਲ ਤੱਕਣਾ ਮੈਨੂੰ ਵੱਖਰਾ ਇਹਿਸਾਸ ਦਵਾਉਦਾਂ।।ਕੁੱਝ ਦਿਨਾਂ ਬਾਅਦ ਮੈਂ ਮੁੰਡੇ ਹੱਥ ਫੇਰ ਸੁਨਿਹਾ ਭਜਵਾਇਆ ਪਰ ਉਹਨੇ ਫੇਰ ਇੰਨਕਾਰ ਕਰ ਦਿੱਤਾ ਗੱਲ ਸਮਝ ਤੋਂ ਬਾਹਰ ਜਾ ਰਹੀ ਸੀ ਕੇ ਹਾਂ ਵੀ ਨਹੀਂ ਕਰ ਰਹੀ ਤੇ ਦੇਖਦੀ ਵੀ ਬਹੁਤ ਆ ਜੋ ਮੈਨੂੰ ਵਾਰ ਵਾਰ ਸੋਚਾਂ ਵਿੱਚ ਪਾ ਰਹੀ ਸੀ।। 23 ਮਈ ਦਾ ਦਿਨ ਸੀ ਜਦੋਂ ਦੂਸਰੀ ਵਾਰ ਸੁਨਿਹਾ ਭਿਜਵਾਈਆ ਸੀ ਤੇ Continue Reading…

Write Your Story Here

ਅੱਜ ਦਾ ਰੋਮਿਓ

1

ਇਹ ਕਹਾਣੀ ਇੱਕ ਮੁੰਡੇ -ਕੁੜੀ ਦੀ ਹੈ।ਜੋ ਕੇ ਹਜੇ 19 -20 ਸਾਲ ਦੇ ਸਨ । ਥੋੜਾ ਬਚਪਨ ਸੀ। ਮੁੰਡਾ-ਕੁੜੀ ਜੋ ਕੇ ,ਇੱਕ ਪਰਿਵਾਰਕ ਉਤਸਵ ਤੇ ਮਿਲੇ ਥੋੜੀ ਬੋਲਚਾਲ ਹੋਈ ਤੇ ਪਤਾ ਲੱਗਿਆ ਦੋਵਾ ਦੀ ਦੂਰ -ਨੇੜੇ ਦੀ ਰਿਸ਼ਤੇਦਾਰੀ ਆ ਪਰ ਆਉਦੇ ਜਾਂਦੇ ਪਰਿਵਾਰਕ ਉਤਸਵਾ ਤੇ ਹੀ ਆ। ਮੁੰਡੇ ਨੇ ਕਿਸੇ ਤਰ੍ਹਾਂ ਕੁੜੀ ਦੀ ਫੇਸਬੁੱਕ ਆੲੀ ਡੀ ਲੱਬੀ।ਦੋਨੋ ਸੰਪਰਕ ਵਿੱਚ ਆਏ ਇੱਕ ਦੂਜੇ ਨਾਲ ਜਾਣ ਪਹਿਚਾਣ ਵੱਧੀ। ਚੰਗੇ ਦੋਸਤ ਬਣ ਗਏ ਦੋਵੇਂ।ਫੋਨ ਨੰਬਰ ਬਦਲ ਲਏ ਵਟਸ ਐਪ ਤੇ ਗੱਲਾਂ ਹੋਣ ਲਗੀਆ।ਦੋਵੇ ਜਣੇ ਬਹੁਤ ਬਹੁਤ ਟਾਈਮ ਇੱਕ ਦੂਜੇ ਨੂੰ ਮੈਸਿਜ ਕਰਦੇ ਰਹਿੰਦੇ। ਬਾਦ ਮੁੰਡੇ ਨੇ ਕੁੜੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਵੀ ਉਹ ਉਸਨੂੰ ਪਸੰਦ ਕਰਦਾ।ਕੁੜੀ ਮੁੰਡੇ ਨੂੰ ਆਵਦਾ ਵਧੀਆ ਦੋਸਤ ਸਮਝਦੀ ਸੀ ।ਮੁੰਡੇ ਨੇ ਕਾਰਨ ਪੁਛਿਆ ਤਾਂ ਕੁੜੀ ਨੇ ਕਿਹਾ ਆਪਣੇ ਦੋਵਾਂ ਪਰਿਵਾਰਾਂ ਦਾ ਵਧੀਆ ਪਿਆਰ ਹੈ, ਜੇ ਆਪਾਂ ਏਦਾ ਰਿਸ਼ਤਾ ਬਣਾਇਆ ਤਾਂ ਉਹ ਟੁਟ ਜਾਊ।ਪੂਰੇ ਤਿੰਨ ਸਾਲ ਮੁੰਡੇ ਨੇ ਕੁੜੀ ਦੀਆ ਮਿੰਨਤਾਂ ਕੀਤੀਆ।ਆਖਰ ਕਾਰ ਕੁੜੀ ਮਨ ਗਈ ।ਦੋਵੇਂ ਲੜਦੇ ਪਰ ਹਮੇਸ਼ਾ ਇੱਕਠੇ । ਕਦੇ ਮਿਲੇ ਨਹੀ ਪਰ ਫਿਰ ਵੀ ਪਿਆਰ ਬਹੁਤ ਸੀ। ਸੰਜੀਵਨੀ ਬੂਟੀ ਵਰਗਾ ਸੀ ਮੁੰਡਾ ਆਵਦੀਆ ਮਿੱਠੀਆ ਮਿੱਠੀਆ ਗੱਲਾਂ ਨਾਲ ਦਿੱਲ ਜਿੱਤਦਾ ਰਹਿੰਦਾ। ਕੁੜੀ ਬਹੁਤ ਸੂਝਵਾਨ ਸੀ ਤੇ ਮੁੰਡਾ ਝੱਲਾ , ਮਾਪਿਆਂ ਤੇ ਵੱਡਿਆ ਦਾ ਬਹੁਤ ਸਤਿਕਾਰ ਕਰਦਾ ਸੀ। ਕੁੜੀ ਹਜੇ ਵੀ ਕਹਿੰਦੀ ਰਹਿੰਦੀ ਕੇ ਰਿਸ਼ਤੇਦਾਰੀ ਕਾਰਨ ਘਰਦਿਆਂ ਨੇ ਵਿਆਹ ਲੲੀ ਕਦੇ ਨਹੀਂ ਮੰਨਣਾ ਸੋਚ ਲੇ ਇਕ ਵਾਰ ਪਰ ਮੁੰਡਾ ਕਹਿੰਦਾ ਇਹ ਮੇਰੀ ਜਿੰਮੇਵਾਰੀ ਆ ਘਰਦੇ ਮਣੋਨੇ ਸਮਾਂ ਲੰਘਦਾ ਗਿਆ “”””””””””,,,,,,,,,,,,,,,,, ਇੱਕ ਦਿਨ ਮੁੰਡੇ ਨੇ ਕੁੜੀ ਨੂੰ ਮੈਸਿਜ ਕੀਤਾਂ. . . . ਮੈਨੂੰ ਮਾਫ ਕਰੀ ਆਪਾ ਵਿਆਹ ਨੀ ਕਰਾ ਸਕਦੇ, ਪਰ ਆਪਾ ਹਮੇਸ਼ਾ ਏਦਾਂ ਈ ਦੋਸਤ ਰਹਾਂਗੇ। “ਮੈਂ ਆਨੇ ਬਹਾਨੇ ਘਰ ਗੱਲ ਕੀਤੀ, ਉਹ ਕਹਿੰਦੇ ਏਦਾ ਰਿਸ਼ਤੇਦਾਰੀ ਵਿੱਚ ਵਿਆਹ ਨਹੀਂ ਹੋ ਸਕਦਾ “। ਮੁੰਡਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ, ਮੇਰੇ ਤੇ ਤੇਰੇ ਘਰਦੇ ਆਪਣੇ ਇਸ ਰਿਸ਼ਤੇ ਲਈ ਕਦੇ ਵੀ ਰਾਜੀ ਨਹੀਂ ਹੋਣਗੇ।ਮੈਂਨੂੰ ਬਸ ਮਾਫ ਕਰਦੇ, ਪਹਿਲਾਂ ਮੈਂ ਆਪ ਹੀ ਤੇਰੇ ਪਿੱਛੇ ਪਿਆ ਰਿਹਾ ਤੂੰ Continue Reading…

Write Your Story Here

ਪਿਆਰ ਤੇ ਤੜਫ (ਭਾਗ ਪਹਿਲਾ)

2

ਇਹ ਕਹਾਣੀ ਅੱਜ ਤੋਂ 5 ਸਾਲ ਪਹਿਲਾਂ ਦੀ ਹੈ। ਮੈਂ ਉਦੋਂ ਬਾਰਵੀ ਜਮਾਤ ਵਿੱਚ ਪੜਦਾ ਸੀ ਪਟਿਆਲੇ ਜਿਲੇ ਦੇ ਨੇੜਵੇ ਪਿੰਡ ਦਾ ਵਾਸੀ ਤੇ ਸਾਡਾ ਸਕੂਲ ਸਾਡੇ ਇਲਾਕੇ ਦਾ ਸੱਭ ਤੋਂ ਵਧੀਆ ਸਕੂਲ ਮੰਨਿਆ ਜਾਦਾਂ ਸੀ ਦੂਰ ਦੂਰ ਦੇ ਬੱਚੇ ਇੱਥੇ ਪੜਨ ਆਉਦੇਂ।। ਮੈਂ ਉਸ ਵੇਲੇ ਬਹੁਤ ਖੁਸ਼ ਸੀ ਆਪਣੇ ਯਾਰਾਂ ਨਾਲ ਰਹਿਣਾ ਉਹਨਾਂ ਨਾਲ ਦਿਨ ਕੱਢਨਾ ਦਿਨ ਵਿੱਚ ਸਕੂਲ ਵਾਲੇ ਯਾਰਾਂ ਨਾਲ ਤੇ ਰਾਤ ਨੂੰ ਪਿੰਡ ਵਾਲੇਆਂ ਨਾਲ ਕਿਸੇ ਤੋਂ ਕਿਸੇ ਗੱਲ ਦੀ ਕੋਈ ਫਾਲਤੂ ਉਮੀਦ ਨਾ ਰੱਖੀ।। ਉਹਨਾਂ ਦਿਨਾਂ ;ਚ ਸਾਡੇ ਸਕੂਲ ;ਚ ਕੁੱਝ ਨਵੀਆਂ ਕੁੜੀਆਂ ਨੇ ਦਾਖਲਾ ਲਿਆ ਤੇ ਮੁੰਡੇਆਂ ਨੂੰ ਵੇਸੇ ਵੀ ਚਾਅ ਹੁੰਦਾ ਨਵੀਆਂ ਨਵੀਆਂ ਸ਼ਕਲਾਂ ਦੇਖਣ ਦਾ ਕਿਉਕੀ ਜਵਾਨੀ ਉਬਾਲੇ ਜੋ ਮਾਰਦੀ ਹੁੰਦੀ ਆ ਤੇ ਮੈਂ ਵੀਂ ਉਹਨਾਂ ਵਿੱਚ ਇੱਕ ਸੀ।। ਸਾਡੀ ਸਾਰੇ ਸਕੂਲ ਨਾਲ ਵਧਿਆ ਬਣਦੀ ਸੀ ਸੱਭ ਤੋਂ ਵੱਡੀ ਜਮਾਤ ਵਿੱਚ ਜੋ ਪੜਦੇ ਸੀ ਏਸ ਲਈ ਸਾਰੇ ਆਦਰ ਕਰਦੇ ਸੀ ਅਧਿਆਪਕਾਂ ਨਾਲ ਵੀ ਬਹੁਤ ਬਣਦੀ ਸੀ।। ੳਸਦਾ ਕਾਰਨ ਸੀ ਹੱਸਮੁੱਖ ਹੋਣਾ ਉੱਤੋਂ ਗੀਤਕਾਰੀ ਵੀ ਕਰ ਲੈਣਾ ਸੀ। ਜਿਸ ਨਾਲ ਸਾਰੇਆਂ ਦੀ ਨਿਗਾਹ ਵਿੱਚ ਸੀ ਤੇ ਸਾਰੇ ਸਨਮਾਨ ਵੀ ਕਰਦੇ ਸੀ।। ਇਸ ਛੋਟੇ ਜਹੇ ਗੀਤਕਾਰ ਨੂੰ ਇੱਕ ਕੁੜੀ ਦੀਆਂ ਅੱਖੀਆਂ ਨੇ ਖਿੱਚ ਪਾਈ ਮੇਰਾ ਉਸ ਸਮੇਂ ਉਸ ਵੱਲ ਕੋਈ ਧਿਆਨ ਨਹੀਂ ਸੀ ਮੈਂ ਤੇ ਮੇਰੇ ਪਿੰਡ ਦਾ ਇੱਕ ਹੋਰ ਮੁੰਡਾ ਬਾਇਕ ਤੇ ਸਕੂਲ ਜਾਦੇਂ ਤੇ ਉਹ ਸਕੂਲ ਬੱਸ ਵਿੱਚ ਆਉਦੀਂ ਆਪਣੇ ਛੋਟੇ ਭਰਾ ਨਾਲ ਜੋ ਉਸਤੋਂ ਸਾਲ ਕੂ ਛੋਟਾ ਸੀ।। ਸਾਡਾ ਸਕੂਲ ਵਿੱਚ ਪਹੁੰਚਣ ਦਾ ਸਮਾਂ ਲੱਗ ਭੱਗ ਇੱਕੋ ਸੀ।। ਉਹ ਉਸ ਵੇਲੇ ਮੈਨੂੰ ਦੇਖ ਲੈਦੀਂ ਤੇ ਇੱਕ ਦਿਨ ਮੇਰੇ ਨਾਲ ਦੇ ਨੇ ਮੈਨੂੰ ਦੱਸਿਆ ਕੀ ਉਹ ਕੁੜੀ ਤੇਰੇ ਵੱਲ ਹੀ ਦੇਖ ਰਹੀ ਹੈ।। ਮੈਂ ਜਦ ਉਸ ਕੁੜੀ ਵੱਲ ਨਜ਼ਰ ਘੁਮਾਈ ਤਾਂ ਸਿੱਧੀ ਮੇਰੀ ਨਜ਼ਰ ਉਹਦੀਆਂ ਅੱਖਾਂ ਵਿੱਚ ਪਈ ਜੋ ਮੇਰੀ ਅੱਖਾਂ ਵਿੱਚ ਸਮਾ ਰਹੀ ਸੀ।। ਉਹਦੀਂਆਂ ਅੱਖਾਂ ਇੱਕ ਖੂਬਸੂਰਤ ਇਹਿਸਾਸ ਦਵਾ ਰਹੀਆਂ ਸਨ ਤੇ ਉਹਨੇ ਇਕਦਮ ਅੱਖੀਆਂ ਫੇਰ ਲਈਆਂ ਤੇ ਮੈਂ ਵੀ ਅੰਦਰ ਵੱਲ ਕਦਮ ਵਧਾ ਲਏ ਮੈਂ ਉਸਦੇ ਚਿਹਰੇ ਨੂੰ ਚੰਗੀ Continue Reading…

Write Your Story Here

ਫੋਜ ਤੇ ਪਿਆਰ ਦੀ ਕਹਾਣੀ

1

ਅੱਜ ਤੋ ਕੁੱਝ ਸਮੇ ਪਹਿਲਾ ਦੀ ਲੱਗ ਸੀ ਤੇ ਮੇ indian army ਦੀ ਤਿਆਰੀ ਕਰਦਾ ਸੀ ਤੇ ਮੈਨੂੰ indian armmy ਦੇ ਵਿੱਚ ਫੋਜੀ ਬਣਨ ਦਾ ਬਹੁਤ ਸੋਕ ਸੀ ਤੇ ਮੈ ਜਦੋ ਪਹਿਲੀ ਵਾਰ indian armmy ਦੀ ਟਰਾਇਲ ਦੇਣ ਗਿਆ ਤੇ ਮੈ ਰੇਸ ਦੇ ਵਿੱਚੋਂ ਰਿਹ ਗਿਆ ਤੇ ਮੇਰਾ ਮੰਨ ਟੁੱਟ ਗਿਆ ਪਰ ਮੈ ਹਿੱਮਤ ਨਹੀ ਛੱਡੀ ਤੇ ਉਸ ਤੋ ਵਾਦ ਮੈ ਪਰੈਕਟਿਸ ਡੱਬਲ ਕਰਨੀ ਸੁਰੂ ਕਰ ਦਿੱਤੀ ਤੇ ਮੇ ਰੋੜ ਤੇ ਭੱਜ ਦਾ ਸੀ ਤੇ ਮੇ ਦਿਨ ਰਾਤ ਇੱਕ ਕਰ ਦਿੱਤਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਹੁਣ ਇੱਕ ਚੀਜ ਘੁੰਮ ਦੀ ਸੀ ਕੀ ਮੈਨੇ indian army ਜੁਆਇਨ ਕਰਨੀ ਹੈ ਤੇ ਜਿਸ ਰੋੜ ਉੱਪਰ ਮੈ ਭੱਜ ਦਾ ਸੀ ਤੇ ਉੱਥੇ ਇੱਕ ਕੁੜੀ ਆਪਦੇ ਡੈਡ ਨਾਲ ਭੱਜਣ ਲਈ ਆਉਦੀ ਸੀ ਤੇ ਉਹੋ ਬਹੁਤ ਖੂਬਸੂਰਤ ਸੀ ਪਰ ਮੈ ਉਸ ਕਣੀ ਕਦੇ ਨਿਗਾ ਨਹੀ ਮਾਰੀ ਤੇ ਮੈ ਆਪਦੀ ਪਰੈਕਟਿਸ ਕਰਨੀ ਬਹੁਤ ਜਿਆਦਾ ਧਿਆਨ ਦਿੰਦਾ ਸੀ ਤੇ ਕੁੱਝ ਸਮੇ ਬਾਅਦ ਉਸ ਦੇ ਡੈਡੀ ਨੇ ਮੈਨੂੰ ਆਪਦੇ ਲਵੇ ਬੁਲਾਇਆ ਤੇ ਮੈਨੂੰ ਕਹਿਣ ਲੱਗਾ ਵੀ ਤੂੰ ਪਰੈਕਟਿਸ ਬਹੁਤ ਵਧਿਆ ਕਰਦਾ ਹੈ ਤੇ ਮੇਰੀ ਇੱਕ ਤੈਨੂੰ ਰਕਵੈਸਟ ਹੈ ਕੀ ਤੂੰ ਆਪਣੇ ਨਾਲ ਮੇਰੀ ਕੁੜੀ ਨੂੰ ਵੀ ਪਰੈਕਟਿਸ ਕਰਵਾ ਦਿਆ ਕਰ ਤੇ ਮੈ ਉੱਹਨਾ ਨੂੰ ਜਵਾਬ ਦੇ ਦਿੱਤਾ ਤੇ ਮੈ ਕਿਹਾ ਵੀ ਜੇ ਮੈ ਇਹਨਾ ਨੂੰ ਪਰੈਕਟਿਸ ਕਰਵਾ ਗਾ ਤੇ ਮੇਰੀ ਪਰੈਕਟਿਸ ਦੇ ਵਿੱਚ ਫਰਕ ਪਵੇਗਾ ਤੇ ਮੈ ਇੰਨੀ ਗੱਲ ਆਖਕੇ ਚੱਲਾ ਗਿਆ ਤੇ ਕੁੱਝ ਦਿਨਾ ਵਾਦ ਉਸ ਦੇ ਪਿਤਾ ਨੇ ਮੈਨੂੰ ਫੇਰ ਖੜਾ ਲਿਆ ਤੇ ਆਖਿਆ ਵੀ ਮੇਰੀ ਤਬੀਅਤ ਖਰਾਬ ਰਹਿੰਦੀ ਹੈ ਤੇ ਤੂੰ ਇਸ ਨੂੰ ਪਰੈਕਟਿਸ ਲਵਾ ਦਿਆ ਕਰ ਤੇ ਮੈ ਫੇਰ ਉੱਹਨਾ ਨੂੰ ਹਾ ਕਰ ਦਿੱਤੀ ਤੇ ਮੈ ਉਸ ਨੂੰ ਆਪਦੇ ਨਾਲ ਪਰੈਕਟਿਸ ਲਵਾਉਣ ਲੱਗ ਪਿਆ ਤੇ ਹਰ ਰੋਜ ਰਾਹ ਦੇ ਵਿੱਚ ਇਕ ਸੰਤਰੇ ਦਾ ਬਾਗ ਜਿਸ ਦੇ ਬਾਹਰ ਇੱਕ ਜੂਸ ਵਾਲਾ ਰੇੜੀ ਲਾਉਦਾ ਸੀ ਤੇ ਮੈ ਹਰ ਰੋਜ ਉਸ ਤੋ ਇੱਕ ਜੱਗ ਜੂਸ ਦਾ ਪੀਂਦਾ ਸੀ ਤੇ ਉਸ ਦਿਨ ਮੈ ਉਸ ਨੂੰ ਵੀ ਜੂਸ Continue Reading…

Write Your Story Here

ਮੁਹੱਬਤ ਦੇ ਰੰਗ

1

ਮੈਂ ਜੋ ਵੀ ਸੋਚਿਆ, ਮੈਨੂੰ ਉਹ ਹੱਸ ਕੇ ਮਿਲਿਆ,ਆਪਣਾ‌ ਖੁਦ ਦਾ ਪਰਿਵਾਰ ਨਹੀਂ ਸੀ,ਇਸ ਇੱਕਲੇਪਣ ਨੂੰ ਦੂਰ ਕਰਨ ਲਈ, ਮੈਂ ਇੱਕ ਫੌਜੀ ਬਣਨਾ‌ ਚਾਹਿਆ,ਸੋ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਮੇਰਾ ਇਹ ਸੁਪਨਾਂ ਵੀ ਪੂਰਾ ਹੋ ਗਿਆ… ਮੈਂ ਜਦੋਂ ਫੌਜ ਵਿਚੋਂ ਛੁੱਟੀ ਆਉਂਦਾ, ਮੈਂ ਆਪਣੇ ਪਿੰਡ ਦੀ ਬੱਸ ਚੜ੍ਹਨ ਤੋਂ ਪਹਿਲਾਂ,ਬੱਸ ਅੱਡੇ ਵਿੱਚ ਜੀ ਭਰ ਕੇ ਅੱਥਰੂ ਡੋਲਦਾ, ਮੇਰੇ ਅੰਦਰ ਤਿਣਕਾ ਵੀ ਚਾਅ ਨਾ ਹੁੰਦਾ ਛੁੱਟੀ ਦਾ, ਆਪਣੇ ਪਰਿਵਾਰ ਤੋਂ ‌ਬਿਨਾਂ‌‌ ਇਨਸਾਨ ਕੋਲ ਕੁਝ ਨਹੀਂ ਹੁੰਦਾ, ਮੈਨੂੰ ਇਸ ਗੱਲ ਦਾ ਪਤਾ, ਆਪਣੇ ਸਾਰੇ ਪਰਿਵਾਰ ਦੇ ਚੱਲੇ ਜਾਣ ਪਿੱਛੋਂ ਪਤਾ‌ ਲੱਗਾ…. ਕਿਹੜੀਆਂ ਟੰਗ ਕੇ ਮੌਢੇ ਰੀਜਾਂ ਪਿੰਡ ਵੱਲ ਮੈਂ ਮੋੜਾਂ ‌ਪੈਰਾਂ ਨੂੰ ਕੀਹਨੇ ਪੁੱਛਣਾ ਦੱਬਿਆ ਦਰਦ ਦਿਲਦਾ ਤੇ ਕੀਹਨੇ ‌ਪੁੱਛਣਾ ਵਕ਼ਤ ਦੀਆਂ ਖੈਰਾਂ ਨੂੰ ਏਸ ਗਰਾਂ ਤੋਂ ਓਸ ਗਰਾਂ , ਜਾਂਦਾ ਥੱਕ ਤਾਂ ਜਾਂਦਾ ਹੋਊ ਹਿੱਜਰਾਂ ਦਾ ਹਾਉਂਕਾ , ਵਿਚ ਹਕੀਕੀ ਪੱਕ ਤਾਂ ਜਾਂਦਾ ਹੋਊ ਜੁੱਤੀ ਉੱਧੜੀ ਨਵੀਂ ਵੀ ਪਾ ਲੲੀ ਹੱਥ ਵੀ‌ ਪਾਏ‌ ਕਿੰਨੇ‌ ਸੋਨੇ ‌ਦੇ ਛੱਲੇ ‌ਨੇ ਪੈਸਾ ਕਦੇ ‌ਨਾ ਦੇਵੇ‌ ਖ਼ਰੀਦ ਕੇ ਰਿਸ਼ਤੇ ਉਂਝ ਮਤਲਬੀ ਮਿਲ਼‌‌ ਜਾਦੇਂ ਦੱਲੇ ਨੇ, ਮੈਂ ਕੲੀ ਵਾਰ ਤਿੰਨ ਤਿੰਨ ਸਾਲ ਬਾਅਦ ਪਿੰਡ ਗਿਆ, ਅਠਾਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਮੈਂ ਫੌਜ ਵਿੱਚ ਚਲਾ ਗਿਆ ਸੀ, ਮੈਂ ‌ਪੰਜ ਸਾਲ ਬਾਅਦ ਛੁੱਟੀ ਆਇਆ, ਪਿੰਡ…ਜੂਨ ਦੇ ਮਹੀਨੇ ਦੇ ਸ਼ੁਰੂਆਤੀ ਦਿਨ ਸੀ ਉਹ, ਮੈਂ ‌ਆਪਣੇ ਪਿੰਡ ਵਾਲ਼ੀ ‌ਬੱਸ ਚ‌ ਬੈਠਾ‌ ਉਹੀ ਸਭ ਸੋਚ ਰਿਹਾ ਸੀ,ਜੋ ਪਹਿਲਾਂ ਛੁੱਟੀ ਆਉਣ ਸਮੇਂ ਸ਼ਹਿਰ ਤੋਂ ਪਿੰਡ ਜਾਣ ਲੱਗਾ ਸੋਚਦਾ ਸੀ, ਮੇਰੇ ਪਿੰਡ ‌ਦੇ ਦੋਵੇਂ ਪਾਸੇ ਹੀ‌ ਇੱਕ ਇੱਕ‌ ਕੋਹ ਤੋਂ ਥੋੜ੍ਹੀ ਵਾਟ ਜ਼ਿਆਦਾ ‌ਨਾਲ ਦੋ ਸ਼ਹਿਰ ਲੱਗਦੇ ਸੀ,ਜਿਸ ਕਰਕੇ ਬੱਸਾਂ ਦਾ ਆਉਣਾ ਜਾਣਾ ਬਹੁਤਾ ਸੀ, ਤੇ ਬੱਸ ਵਿਚ ਜ਼ਿਆਦਾ ਕੋਈ ਭੀੜ ਵੀ‌ ਨਹੀ ਸੀ ਹੁੰਦੀ, ਮੈਂ ਸ਼ੀਸ਼ੇ ਵਾਲੇ ਪਾਸੇ ਬੈਠਾ, ਲੋਕਾਂ ਦੀ‌ ਪੈੜਚਾਲ ਨੂੰ ਵੇਖ ਰਿਹਾ ਸੀ, ਸਾਰੀਆਂ ਸੀਟਾਂ ਭਰ ਚੁੱਕੀਆਂ ਸੀ,ਬੱੱਸ ਚੱਲਣ ਹੀ ਵਾਲੀ ਸੀ, ਬੱਸ ਕੰਡਕਟਰ ਡਰਾਇਵਰ ਨੂੰ ਸੀਟੀ ਨਾਲ ਬੱਸ‌‌ ਅੱਗੇ ਤੋਰਨ ਦਾ ਇਸ਼ਾਰਾ ਕਰ ਰਿਹਾ ਸੀ,ਐਨੇ ਵਿਚ ਹੀ ਇੱਕ ‌ਗਰਮ ਜਿਹੇ ਸੁਭਾਅ ਤੇ ਪਹਿਲਵਾਨੀ ਜੇ ਸ਼ਰੀਰ Continue Reading…

Write Your Story Here

Like us!