More Punjabi Stories  Posts
ਕਾਸ਼ ਉਹ ਮੁੜ ਮਿਲ ਜਾਵੇ !!!


ਮੈਂ ਪਾਣੀ ਦੀ ਬੋਤਲ ਉਸ ਵੱਲ ਕੀਤੀ ! ਉਸ ਨੇ ਸਿਰ ਹਿੱਲਾ ਕੇ ਮਨਾ ਕੀਤਾ ਤੇ ਸਿਰ ਝੁਕਾ ਕੇ ਧੰਨਵਾਦ ਕਿਹਾ ! ਉਹਦੇ ਸੱਜੇ ਹੱਥ ਤੇ ਅੱਧੀ ਬਾਂਹ ਤੱਕ ਮਹੇਂਦੀ ਲੱਗੀ ਹੋਈ ਸੀ ! ਵਾਲ ਲੰਮੇ ਲੰਮੇ ਤੇ ਖੁਲੇ ਛੱਡੇ ਹੋਏ ਸੀ ! ਪਿਲੇ ਰੰਗ ਦਾ ਸੂਟ ਪਾਇਆ ਇੰਜ ਲੱਗ ਰਿਹਾ ਸੀ ਜਿਵੇ ਉਹ ਰੱਬ ਨੇ ਵੇਹਲੇ ਬਹਿ ਕੇ ਬਣਾਈ ਹੋਵੇ ! ਉਹ ਅਠਾਰਾਂ ਕੁ ਸਾਲਾਂ ਦੀ ਕੁੜੀ ਇੰਜ ਲਗਦੀ ਸੀ ! ਜਿਵੇਂ ਕਿਸੇ ਦੇਸ ਚੋਂ ਪਰੀ ਧਰਤੀ ਤੇ ਆਈ ਹੋਵੇ ! ਉਹ ਵਿਚ ਟਰੇਨ ਦੇ ਇਕ ਵਾਲੀ ਸਿਟ ਤੇ ਬੈਠੀ ਸੀ ! ਤੇ ਮੈਂ ਉਸਦੇ ਸਾਹਮਣੇ ਉੱਤੇ ਸੋਣ ਵਾਲੀ ਸੀਟ ਤੇ ਬੈਠਾ ਸੀ ! ਅਸੀ ਪਟਿਆਲੇ ਤੋਂ ਜੰਮੂ ਕੱਟੜੇ ਵੱਲ ਨੂੰ ਜਾਣਾ ਸੀ ! ਤੇ ਅਸੀ ਟਰੇਨ ਜਲੰਧਰ ਤੋਂ ਬਦਲਨੀ ਸੀ ! ਸਿਧੀ ਜਾਣ ਵਾਲੀ ਟਰੇਨ ਸਾਡੇ ਤੋਂ ਛੁਟ ਚੁਕੀ ਸੀ ! ਖੈਰ ਜਦੋਂ ਅਸੀ ਜਲੰਧਰ ਪਹੁੰਚੇ ਤਾ ਅਗਲੀ ਟਰੇਨ ਤਿਆਰ ਸੀ ! ਅਸੀ ਟਰੇਨ ਵਿਚ ਚੜ ਗਏ ! ਮੇਰੇ ਨਾਲ ਦੇ ਨਿਚੇ ਸੀਟ ਤੇ ਬੈਠ ਗਏ ! ਪਰ ਭੀੜ ਜਿਆਦਾ ਹੋਣ ਕਰਕੇ ਮੈਨੂੰ ਨਿਚੇ ਸੀਟ ਨਾ ਮਿਲੀ ! ਤੇ ਮੈਂ ਉਤੇ ਜਾ ਬੈਠਾ !
ਮੈਂ ਬੈਠਾ ਉਸ ਵੱਲ ਵੇਖ ਰਿਹਾ ਸੀ ! ਉਹ ਵੀ ਕਦੇ ਕਦੇ ਮੇਰੇ ਵੱਲ ਵੇਖਦੀ ! ਉਸ ਨੇ ਆਪਣੇ ਪੈਰ ਸਾਮਣੇ ਸੀਟ ਤੇ ਰੱਖੇ ਹੋਏ ਸਨ ! ਤੇ ਉਸੇ ਸੀਟ ਤੇ ਬੈਠੀ ਔਰਤ ਨਾਲ ਉਹ ਗੱਲਾਂ ਵੀ ਕਰ ਰਹੀ ਸੀ !
ਉਸ ਦਾ ਦੁਪੱਟਾ ਨਿੱਚੇ ਗਿਰ ਰਿਹਾ ਸੀ ! ਮੈਂ ਉਸ ਨੂੰ ਇਸ਼ਾਰਾ ਕਿੱਤਾ ਪਰ ਉਸ ਨੇ ਕੋਈ ਧਿਆਨ ਨਾ ਦਿਤਾ ! ਪਰ ਜਦੋਂ ਮੈਂ ਦੋਬਾਰਾ ਇਸ਼ਾਰਾ ਕਿੱਤਾ ਤਾਂ ਉਹ ਸਮਝ ਗਈ ! ਤੇ ਮੇਰੇ ਵੱਲ ਵੇਖ ਕੇ ਮੁਸਕੁਰਾਈ ! ਤੇ ਅੱਖਾਂ ਨੂੰ ਝੁਕਾ ਕੇ ਸ਼ੁਕਰਿਆ ਕਿਹਾ ! ਹੁਣ ਅਸੀ ਦੋਵੇਂ ਇਕ ਦੁਜੇ ਨਾਲ ਇਸ਼ਾਰੇਆਂ ਨਾਲ ਗੱਲਾਂ ਕਰ ਰਹੇ ਸੀ ! ਮੈਂ ਮੂੰਹ ਉੱਤੇ ਹੱਥ ਫੇਰ ਅੰਗੂਠਾ ਨਾਲ ਉਂਗਲੀ ਜੋੜ ਤੇ ਬਾਕੀ ਤਿੰਨ ਉਂਗਲਾ ਖੜੀਆਂ ਕਰ ਉਸ ਵੱਲ ਇਸ਼ਾਰਾ ਕੀਤਾ ! ਤੁਸੀ ਬਹੁਤ ਖੂਬਸੁਰਾਤ ਹੋ ! ਉਸ ਨੇ ਮੀਨਾ ਜਿਹਾ ਹੱਸ ਅੱਖਾਂ ਬੰਦ ਕਰ ਸਿਰ ਨੂੰ ਝੁਕਾ ਲਿਆ ! ਤੇ ਕੁਝ ਦੇਰ ਬਾਅਦ ਫੇਰ ਮੇਰੇ ਵੱਲ ਵੇਖਣ ਲੱਗ ਪਈ ! ਮੈਂ ਕਦੇ ਉਸ ਦੇ ਹੱਥ ਤੇ ਲੱਗੀ ਮੈਹਿੰਦੀ ਨੂੰ ਵਖਾਉਣ ਲਈ ਕਹਿੰਦਾ ! ਮੈਂ ਜਿਵੇ ਆਖਦਾ ਉਹ ਉਵੇ ਹੀ ਕਾਰਦੀ ! ਮੈਨੂੰ ਵੇਖ ਕੇ ਕਦੇ ਵਾਲ ਵਿਚ ਹੱਥ ਮਾਰਦੀ ਕਦੇ ਮੈਨੂੰ ਮੈਹਿੰਦੀ ਵਾਲਾ ਹੱਥ ਵਿਖਾਉਂਦੀ ਤੇ ਕਦੇ ਕਦੇ ਮੇਰੇ ਵੱਲ ਵੇਖ ਕੇ ਹੱਸ ਪੈਂਦੀ !
ਰਾਤ ਦਾ ਟਾਇਮ ਸੀ ! ਜਿਆਦਾ ਲੋਕ ਸੁੱਤੇ ਹੋਏ ਸੀ ਕੋਈ ਕੋਈ ਹੀ ਜਾਗ ਰਿਹਾ ਸੀ ! ਨੀਂਦ ਮੈਨੂੰ ਨਹੀ ਆ ਰਹੀ ਤੇ ਸੋਣਾ ਉਹ ਵੀ ਨਹੀ ਚਾਉਂਦੀ ਸੀ ! ਉਹ ਕੋਸ਼ੀਸ਼ ਤਾਂ ਕਰਦੀ ਪਰ ਮਿੰਟ ਕੁ ਅੱਖਾਂ ਬੰਦ ਕਰਕੇ ਫੇਰ ਖੋਲ ਲੈਂਦੀ ! ਕੋਈ ਨਾ ਕੋਈ ਇਸ਼ਾਰਾ ਫੇਰ ਕਰ ਦੇਂਦੀ ਜਾ ਮੈਂ ਕਰ ਦੈਂਦਾ ! ਰਾਤ ਦਾ ਟਾਇਮ ਕਿਦਾਂ ਗੁਜਰ ਰਿਹਾ ਸੀ ਗੱਲ ਸਮਝੋ ਬਾਹਰ ਸੀ ! ਰੱਬ ਕਰੇ ਰਾਤ ਕਦੇ ਖਾਤਮ ਨਾ ਹੋਵੇ ਜਾ ਕਾਫੀ ਲੰਮੀ ਹੋਜੇ ਤਾ ਕਿ ਮੈਂ ਉਹ ਨੂੰ ਸਾਮਣੇ ਬਠਾ ਕੇ ਤਾਕਦਾ ਰਹਾ ! ਜਦੋਂ ਤੱਕ ਜੀ ਨਾ ਭਰੇ ਬਸ ਉਸ ਨੂੰ ਵੇਖਦਾ ਰਹਾ ! ਮੇਰੇ ਦਿਲ ਵਿਚ ਅੇਵੇ ਦੇ ਖਿਆਲ ਆ ਰਹੇ ਸਨ !
ਦਿਨ ਚੜਿਆ ਤਾਂ ਉਹ ਆਪਣੇ ਬੇਗ ਨੂੰ ਵੇਖਣ ਲੱਗੀ ਸ਼ਾਇਦ ਉਸ ਦਾ ਸ਼ਟੇਸ਼ਨ ਆਉਣ ਵਾਲਾ ਸੀ ! ਖੈਰ ਦੱਸ ਕੁ ਮਿੰਟ ਬਾਅਦ ਟਰੇਨ ਪਠਾਨਕੋਟ ਜਾ ਪਹੁੰਚੀ ! ਉਸ ਨੇ ਛੋਟਾ ਬੇਗ ਆਪਣੀ ਨਾਲ ਦੀ ਇਕ ਅੋਰਤ ਨੂੰ ਦੇ ਦਿੱਤਾ ਤੇ ਆਪ ਵੱਡਾ ਸੂਟਕੇਸ ਚੁੱਕ ਟਰੇਨ ਤੋਂ ਨਿੱਚੇ ਉਤਰਨ ਲੱਗ ਪਈ ! ਉਸਨੇ ਮੇਰੇ ਵੱਲ ਵੇਖਿਆ ਤੇ ਹੱਥ ਹਿਲਾ ਬਾਏ ਕੀਤੀ ਤੇ...

ਨਿੱਚੇ ਉਤਰ ਗਈ ! ਦੋ ਕੁ ਮਿੰਟ ਬਾਅਦ ਆਪਣੇ ਨਾਲ ਦੇਆਂ ਨੂੰ ਚਾਹ ਦਾ ਕਿਹ ਕੇ ਮੈਂ ਵੀ ਟਰੇਨ ਵਿਚੋਂ ਨਿੱਚੇ ਆ ਗਿਆ ! ਥੋੜੀ ਦੁਰ ਉਹ ਤੇ ਦੋ ਅੋਰਤਾਂ ਪੱਥਰ ਦੇ ਬਣੇ ਬੈਂਚ ਤੇ ਬੈਠਿਆਂ ਸਨ ! ਉਸ ਨੇ ਮੇਰੇ ਵੱਲ ਵੇਖਿਆ ਤੇ ਮੈਂ ਹੱਥ ਹਿਲਾਉਦਾ ਬਾਏ ਕਾਰਦਾ ਅੱਗੇ ਲੰਘ ਗਿਆ ! ਮੈਂ ਫੇਰ ਵਾਪਿਸ ਆਇਆ ਤੇ ਉਹ ਅੋਰਤਾਂ ਤੋਂ ਤੀਹ ਕੁ ਕਦਮ ਪਿੱਛੇ ਹੋਲੀ ਹੋਲੀ ਚੱਲ ਰਹੀ ਸੀ ! ਜਦੋਂ ਮੈਂ ਉਸ ਦੇ ਨੇੜੇ ਦੀ ਲੰਘਾ ਉਹ ਵੇਖ ਕੇ ਮੁਸਕੁਰਾਈ ਤੇ ਮੈਹਿੰਦੀ ਵਾਲੇ ਹੱਥ ਨਾਲ ਬਾਏ ਕੀਤੀ ! ਮੈਂ ਵਾਪਿਸ ਆਪਣੀ ਥਾਂ ਤੇ ਆ ਬੈਠਾ ਮੇਰਾ ਦਿਲ ਜੋਰ ਜੋਰ ਨਾਲ ਧੜਕ ਰਿਹਾ ਸੀ !
ਮੈਂ ਫੇਰ ਦੋਬਾਰਾ ਨਿੱਚੇ ਉਤਰਿਆ ਤੇ ਉਹ ਪਹਿਲਾਂ ਵਾਲੀ ਥਾਂ ਤੇ ਹੀ ਖੱੜੀ ਸੀ ! ਤੇ ਉਸਨੇ ਆਪਣੇ ਪਰਸ ਵਿਚੋਂ ਕਾਲੇ ਰੰਗ ਦਾ ਚਸ਼ਮਾ
ਕੱਡ ਅੱਖਾਂ ਤੇ ਲਗਾ ਲੇਆ ! ਹੁਣ ਤਾਂ ਉਹ ਪਹਿਲਾਂ ਨਾਲੋ ਵੀ ਵੱਧ ਖੁਬਸੁਰਾਤ ਲੱਗ ਰਹੀ ਸੀ ! ਮੈ ਫੇਰ ਅੱਗੇ ਲੰਘ ਗਿਆ ਮੇਰੀ ਹਿੰਮਤ ਨਾ ਹੋਈ ਗੱਲ ਕਰਨੇ ਦੀ ! ਮੈਂ ਵਾਪਿਸ ਆਇਆ ਤਾਂ ਉਹ ਹਾਲੇ ਵੀ ਉੱਥੇ ਹੀ ਖੱੜੀ ਸੀ ! ਜਿਵੇਂ ਮੇਰੀ ਉਠੀਕ ਕਰਦੀ ਹੋਵੇ ! ਖੈਰ ਮੈਂ ਹੌਸਲਾ ਜਾ ਕਰ ਉਹਦੇ ਨੇੜੇ ਜਾ ਪਹੁੰਚਾ !
ਉਹ – ਯਾਰ ਹੇਲਪ ਕਰ ਦੋ ਸੂਟਕੇਸ ਚੁੱਕ ਕੇ ਦੂਜੀ ਸਾਇਡ ਕਰਵਾ ਦੋ !
ਮੈਂ – ਕੋਈ ਗੱਲ ਨੀ ਕਰ ਦੇਨੇ ਆ !
ਮੈਂ ਸੂਟਕੇਸ ਨੂੰ ਹੱਥ ਪਾਇਆ ਪਰ ਉਸ ਵਿਚ ਤਾਂ ਜਮਾ ਵਜਨ ਨਹੀ ਸੀ ! ਬਿਲਕੁਲ ਹੱਲਕਾ ਜਿਹਾ ਸੀ ! ਫੇਰ ਅਸੀ ਦੋਵੇ ਪੋੜੀਆ ਤੇ ਜਾ ਚੜੇ ਜੋ ਇਕ ਸਾਇਡ ਪਲੇਟਫਾਰਮ ਤੋਂ ਦੂਜੀ ਸਾਇਡ ਪਲੇਟਫਾਰਮ ਤੇ ਜਾ ਉਤਰੇ !
ਉਹ – ਧੰਨਵਾਦ ਤੁਸੀ ਮਦਦ ਕੀਤੀ !
ਮੈਂ – ਕੁਝ ਨੀ ਹੁੰਦਾ ਬੰਦਾ ਬੰਦੇ ਦੇ ਕੰਮ ਹੀ ਆਓੁਦਾ ਹੁੰਦਾ !
ਉਹ – ਹਾਂ ਇਹ ਗੱਲ ਤਾਂ ਹੈ !
ਮੈ ਆਪਣਾ ਮੋਬਾਇਲ ਕੱਡਿਆ ਤੇ ਕਿਹਾ !
ਮੈਂ – ਥੋਡਾ ਫੋਨ ਨੰਬਰ !
ਉਹ – ਹੱਸੀ ਤੇ ਬੋਲੀ ਯਾਦ ਨਹੀ ! ਵੇਸੇ ਤੁਸੀ ਕਿਥੋਂ ਹੋ !
ਮੈਂ – ਪਟਿਆਲਾ !
ਉਹ – ਪਟਿਆਲੇ ਕਿਹੜੀ ਥਾਂ !
ਮੈਂ – ਪਟਿਆਲੇ ਨੇੜੇ ਹੀ ਇਕ ਪਿੰਡ ਆ !
ਉਹ – ਕਿਹੜਾ !
ਅੇਨੇ ਨੂੰ ਟਰੇਨ ਦਾ ਹਾਰਨ ਵੱਜ ਗਿਆ !
ਉਹ – ਜਾ ਜਲਦੀ ਤੇਰੀ ਟਰੇਨ ਲੰਘ ਜੂ !
ਮੈਂ ਫਟਾ ਫਟ ਉਥੋਂ ਭੱਜਿਆ ਤੇ ਮੁੜ ਮੁੜ ਉਸ ਵੱਲ ਤੱਕਦਾ ਆਪਣੀ ਥਾਂ ਤੇ ਆ ਬੈਠਾ ! ਦੋ ਕੁ ਮਿੰਟ ਬਾਅਦ ਟਰੇਨ ਨਾ ਚੱਲੀ ਮੈਂ ਫੇਰ ਨਿੱਚੇ ਉਤਰ ਉਸੇ ਥਾਂ ਤੇ ਜਾ ਪਹੁੰਚਾ ! ਪਰ ਅਫਸੋਸ ਉਹ ਉੱਥੇ ਨਾ ਮਿਲੀ ! ਜਾਂ ਉਹ ਜਾ ਚੁੱਕੀ ਸੀ ਜਾਂ ਦੂਜੀ ਟਰੇਨ ਵਿਚ ਜਾ ਬੈਠੀ ਸੀ ਮੈਂ ਏਧਰ ਉਧਰ ਵੇਖ ਮੁੜ ਵਾਪਿਸ ਆਪਣੀ ਥਾਂ ਤੇ ਆ ਬੈਠਾ ! ਅਸੀਂ ਦੋ ਦਿਨ ਬਾਅਦ ਵਾਪਿਸ ਆਏ ! ਉਹ ਕਈਂ ਦਿਨ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਘੁੰਮਦੀ ਰਹੀ ! ਮੈਂ ਵਾਪਿਸੀ ਤੇ ਉਸ ਸਟੇਸ਼ਨ ਤੇ ਉਸ ਨੂੰ ਵੇਖਿਆ ਕਿ ਪਤਾ ਖੋਰੇ ਉਹ ਦਿਸ ਹੀ ਜਾਵੇ ! ਪਰ ਅਫਸੋਸ ਨਹੀਂ !
ਮੈਂ ਕਦੇ ਪਟਿਆਲੇ ਬੱਸ ਅੱਡੇ ਵਿਚੋਂ ਨਹੀ ਲੰਘਦਾ ਸੀ ! ਮੇਨ ਗੇਟ ਤੇ ਉਤਰ ਕੇ ਪਿੱਛੇ ਨੂੰ ਜਾਂ ਸਿੱਧਾ ਬੱਸਾਂ ਵਿਚੋਂ ਦੀ ਲੰਘ ਜਾਦਾਂ ਸੀ ! ਪਰ ਉਸ ਦਿਨ ਤੋਂ ਬਾਅਦ ਮੈਂ ਬੱਸ ਅੱਡੇ ਦੇ ਵਿਚੋਂ ਦੀ ਲੰਘ ਕੇ ਜਾਦਾਂ ਕਿ ਸ਼ਾਇਦ ਉਹ ਦੋਬਾਰਾ ਮਿਲ ਜਾਵੇ ! ਪਰ ਅਫਸੋਸ ਉਹ ਮੁੜ ਕਦੇ ਨਾ ਮਿਲੀ !!!

insta…………….maxx_insan

Submitted By:- maxx_insan

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)