True And Untold Love Stories

Sub Categories
Sort By: Default (Newest First) | Comments

ਸੰਦੂਖ – ਭਾਗ ਚੋਥਾ

2

“ਬੌਬ ਵਿੰਡੋ ਮੂਹਰੇ ਕੀ ਕਰੀ ਜਾਂਦਾ ਖੜ੍ਹਾ।ਘੰਟਾ ਹੋ ਗਿਆ।” ਪੈਮ ਦੀ ਗੱਲ ਨਾਲ ਮੇਰਾ ਧਿਆਨ ਉਖੜਿਆ।ਯਾਦ ਆਇਆ ਹੱਥ ਵਿਚ ਫੜ੍ਹੀ ਕੌਫੀ ਪਾਣੀ ਬਣ ਗਈ ਸੀ।ਮੁੜ ਗਰਮ ਕਰਨ ਦਾ ਮਨ ਨਹੀਂ ਹੋਇਆ।ਮੈਂ ਕਿਚਨ ਵਿਚ ਜਾ ਕੇ ਸ਼ਿੰਕ ਵਿੱਚ ਕੱਪ ਮੂਧਾ ਕਰਕੇ ਉਪਰੋਂ ਟੂਟੀ ਚਲਾ ਦਿੱਤੀ ਤੇ ਆ ਕੇ ਪੈਮ ਕੋਲ ਬੈਠ ਗਿਆ। “ਪੈਮ ਇਸ ਵਾਰ ਇੰਡੀਆਂ ਜਾ ਕੇ ਆਈਏ ਸਾਰੇ ਜਾਣੇ?” ਮੈਂ ਪੈਮ ਵੱਲ ਦੇਖਕੇ ਪੁੱਛਦਾ।ਉਹ ਆਪਣਾ ਲੈਪਟਾੱਪ ਪਾਸੇ ਰੱਖਦੀ ਹੈ। “ਹੁਣ ਕੀ ਹੋਇਆ ਅਚਾਨਕ?” ਉਹ ਪੁਛਦੀ ਹੈ।ਸ਼ਾਇਦ ਇਸ ਲਈ ਵੀ ਕਿ ਹੁਣ ਇੰਡੀਆਂ ਕੌਣ ਏ?ਪੈਮ ਦੀ ਸਾਰੀ ਫੈਮਿਲੀ ਕੇਨੈਡਾ ਹੈ।ਮੇਰੀ ਇੱਕੋ-ਇੱਕ ਭੈਣ ਤੇ ਉਹਦਾ ਸਾਰਾ ਲਾਣਾ ਅਮਰੀਕਾ ਹੈ। ਪਿੰਡ ਵਾਲਾ ਘਰ ਅਸੀਂ ਸਾਲ ਕੁ ਪਹਿਲਾਂ ਵੇਚ ਦਿੱਤਾ ਸੀ।ਫੇਰ…। “ਹੋਣਾ ਤਾਂ ਕੀ ਏ…।ਜੰਮਣ ਭੌਇ ਆ ਫਿਰ ਵੀ।ਤੂੰ ਤਾਂ ਗਈ ਕਦੀ ਨਹੀਂ ਮੁੜਕੇ।” ਮੈਂ ਆਖਦਾ।ਉਹ ਕੁਝ ਨਹੀਂ ਬੋਲਦੀ।ਮੈਨੂੰ ਉਸਦੀ ਇਸ ਚੁੱਪ ਦੇ ਅਰਥ ਨਹੀਂ ਸਮਝ ਆਉਂਦੇ।ਸ਼ਾਮ ਉਤਰ ਰਹੀ ਹੈ।ਵਿੰਡੋ ਵਿੱਚਦੀ ਹਲਕਾ ਜਿਹਾ ਹਨੇ੍ਹਰਾ ਨਜ਼ਰ ਆਉਂਣ ਲੱਗਿਆ। “ਜਦੋਂ ਘੁਸਮੁਸਾ ਜਿਹਾ ਹੁੰਦਾ ਨਾ ਯਾਨੀ ਦੀ ਉਦੋਂ ਬਾਹਲਾ ਜੀਅ ਨੂੰ ਕੁਝ ਹੁੰਦਾ ਮੇਰੇ।” ਮੈਨੂੰ ਬਾਪੂ ਦੀ ਗੱਲ ਯਾਦ ਆਈ।ਮੈਂ ਜਦੋਂ ਵੀ ਬਾਹਰੋਂ ਮੁੜਦਾ, ਬਾਪੂ ਕੋਈ ਨਾ ਕੋਈ ਐਸੀ ਗੱਲ ਲੈ ਕੇ ਬੈਠ ਜਾਂਦਾ। “ਬੱਲਿਆ!ਆਥਣ ਨੂੰ ਰਹੁਰਾਸ ਸੁਣਦੀ ਸੀ ਘਰੇ ਬੈਠਿਆ ਨੂੰ।ਖੇਤੋਂ ਮੁੜਿਆ ਤੇਰਾ ਚਾਚਾ ਘੜੀ ਆ ਕੇ ਬਹਿ ਜਾਂਦਾ।ਕੋਈ ਗੱਲ-ਕੱਥ ਕਰ ਲਈਦੀ ਸੀ। ਇੱਥੇ ਤਾਂ ਮੈਨੂੰ ਅੰਦਰ ਸੰਵਾਰ ਕੇ ਸਾਹ ਨਹੀਂ ਆਉਂਦਾ।ਤੂੰ ਪਿਛੇ ਖੁਲੀ ਥਾਂ ’ਚ ਡਾਹ ਦੇ ਮੇਰਾ ਮੰਜਾ।ਕੋਈ ਮੋਟੀ ਰਜਾਈ ਦੇ ਦਈ ਉਤੇ ਲੈਣ ਨੂੰ।” ਬਾਪੂ ਬੈੱਕ-ਯਾਰਡ ਵਿੱਚ ਮੰਜਾ ਡਾਹ ਕੇ ਸੌਂਣ ਦੀ ਜ਼ਿੱਦ ਕਰਦਾ।ਬਿਲਕੁਲ ਪਿੰਡ ਵਾਂਗੂੰ।ਮੈਂ ਬਹੁਤ ਸਮਝਾਉਂਦਾ।ਪਰ ਬਾਪੂ ਨਾ ਮੰਨਦਾ।ਕਦੀ ਸ਼ਾਮ ਨੂੰ ਘਰ ਆਏ ਤੋਂ ਪੈਮ ਦੱਸਦੀ ਕਿ ਅੱਜ ਬਾਪੂ ਸਾਰਾ ਦਿਨ ਘਰ ਦੇ ਸਾਹਮਣੇ ਬੈਠਾ ਰਿਹਾ।ਬਾਹਰ ਰੋਡ ’ਤੇ। “ਬੱਲਿਆ ਸਾਰਾ ਦਿਨ ਕੋਈ ਬੰਦਾ ਨਹੀਂ ਮੱਥੇ ਲੱਗਿਆ” ਬਾਪੂ ਦੱਸਣ ਲੱਗ ਜਾਂਦਾ, “ ਛੁੱਟੀ ਵਾਲੇ ਦਿਨ ਮੈਨੂੰ ਗੁਰੂ ਘਰ ਹੀ ਲੈ ਜਾ।ਕੋਈ ਜੀਅ ਤਾਂ ਟੱਕਰੂ।ਮੈਂ ਤਾਂ ਬੰਦੇ ਵੇਖਣ ਨੂੰ ਤਰਸ ਗਿਆ।” ਬਾਪੂ ਦੀਆਂ ਗੱਲਾਂ ਦਾ ਪੈਮ ਮਜ਼ਾਕ ਉਡਾਉਂਦੀ।ਉਹਨੂੰ ਲੱਗਦਾ, ਬਾਪੂ ਕੇਨੈਡਾ ਆ Continue Reading…

Write Your Story Here

ਚਿੜੀਆਂ ਚੁੱਗ ਗਈਆਂ ਖੇਤ

2

ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਏ ਇਹ ਅਮੀਰ ਗਰੀਬ ਜਾਤ ਪਾਤ ਕੁਝ ਨਹੀਂ ਵੇਖਦਾ, ਜਿਸਨੂੰ ਹੋ ਜਾਂਦਾ ਕੋਈ ਕੱਚੇ ਘੜਿਆਂ ਤੇ ਤਰਨ ਲਗ ਪੈਂਦਾ ਕੋਈ ਰੇਗਿਸਥਾਨ ਵਿੱਚ ਰੇਤ ਵਿੱਚ ਭਟਕ ਭਟਕ ਮਰ ਜਾਂਦਾ…. ਕੋਈ ਅਣਖ ਦਾ ਨਾਮ ਦੇ ਇਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਕੋਈ ਘਰ ਬਾਰ ਛੱਡ ਜਾਂਦਾ ਤੇ ਬਹੁਤ ਕੁਝ….. ਇਸ਼ਕ ਦੀ ਇੱਕ ਸੱਚੀ ਕਹਾਣੀ ਨੂੰ ਜਿਵੇਂ ਸੁਣਿਆ ਤਿਵੇਂ ਲਿਖ ਰਿਹਾ ਹਾਂ …. ਕਹਾਣੀ ਇਸ ਤਰ੍ਹਾਂ ਹੈ ਕਿ ਦੁਆਬੇ ਵਿੱਚ ਕਿਸੇ ਵਿਆਹ ਤੇ ਅੰਮ੍ਰਿਤਸਰ ਲਾਗੇ ਦੇ ਕਿਸੇ ਬਹੁਤ ਹੀ ਅਮੀਰ ਤੇ ਸਿਆਸੀ ਘਰਾਨੇ ਦੀ ਪੜ੍ਹੀ ਲਿਖੀ ਸੁੰਦਰ ਲੜ੍ਕੀ ਵਿਆਹ ਤੇ ਜਾਂਦੀ ਹੈ ਉੱਥੇ ਉਹ ਕਿਸੇ ਲੇਬਰ/ਡਰਾਈਵਰੀ ਕਰਨ ਵਾਲੇ ਮੁੰਡੇ ਨੂੰ ਆਪਣਾ ਦਿਲ ਦੇ ਬੈਠਦੀ ਹੈ ਤੇ ਫਿਰ ਗੱਲਬਾਤ ਦਾ ਸਿਲਸਲਾ ਜਾਰੀ ਰਹਿੰਦਾ ਮੋਬਾਇਲ ਦਾ ਜਮਾਨਾ ਹੈ…. ਦੋਨੋਂ ਪ੍ਰੇਮ ਵਿਆਹ ਦੀ ਸੋਚਦੇ ਨੇ ਪਰ ਲੜਕਾ ਤੇ ਬਹੁਤ ਗਰੀਬ ਸੀ, ਕੁੜੀ ਦੇ ਪਰਿਵਾਰ ਤੱਕ ਗੱਲ ਪਹੁੰਚਦੀ ਹੈ ਉਹ ਉਹਨਾਂ ਦਾ ਕਤਲ ਕਰਨ ਦੀ ਸ਼ਾਇਦ ਸੋਚਦੇ ਨੇ ਪਰ ਸਿਆਸੀ ਪਰਿਵਾਰ ਹੋਣ ਕਰਕੇ ਲੜਕੀ ਦਾ ਦਾਦਾ ਆਪਣੇ ਪੁੱਤਰ ਤੇ ਲੜਕੀ ਦੇ ਬਾਪ ਨੂੰ ਸਮਝਾਉਂਦਾ ਇਹ ਪਾਪ ਨਹੀਂ ਕਰਨਾ ਨਾਲੇ ਤੁਸੀ ਸਾਰੀ ਉਮਰ ਲਈ ਬੱਝ ਜਾਉਗੇ…. ਸਿਆਣੇ ਕਹਿੰਦੇ ਆ ਨਾ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ…. ਜ਼ੇ ਕੁੜੀ ਮੁੰਡੇ ਨੂੰ ਕੁਝ ਹੋ ਜਾਂਦਾ ਉਹ ਤੇ ਮਰ ਗਏ ਪਰ ਤੁਸੀ ਬੱਝ ਜਾਵੋਗੇ ਤੇ ਸਜਾ ਤੇ ਤੁਸੀ ਭੁਗਤੋਗੇ ਨਾ ਉਹਨਾਂ ਨੂੰ ਥੋੜ੍ਹੇ ਮਿਲਨੀ ਏ, ਇਸ ਲਈ ਮੈਂ ਜਿਵੇਂ ਕਹਿੰਦਾ ਹਾਂ ਉਵੇਂ ਕਰੋ…. ਵਿਆਹ ਹੋਣ ਦਿਉ ਪਰ ਲੜਕੀ ਨੇ ਤੁਹਾਡੀ ਬਦਨਾਮੀ ਕਰਵਾਈ ਏ ਤੁਸੀ ਵਿਆਹ ਤੋਂ ਬਾਅਦ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ ਜੋਲ ਬੰਦ ਕਰ ਦਿਉ ਸਾਰੀ ਉਮਰ ਲਈ …. ਤੁਹਾਡੀ ਵੀ ਰਹਿ ਆ ਜਾਵੇਗੀ ਤੇ ਕੁੜੀ ਵੀ ਸਾਰੀ ਉਮਰ ਪਛਤਾਵੇਗੀ…. ਲੜਕੀ ਦਾ ਬਾਪ ਮੰਨ ਗਿਆ ਤੇ ਸਾਰਾ ਪਰਿਵਾਰ ਸਹਿਮਤ ਹੋ ਗਿਆ… : ਚਲੋ ਜੀ ਵਿਆਹ ਮੁਕੱਰਰ ਹੋ ਗਿਆ ਵਿਆਹ ਵਾਲਾ ਮੁੰਡਾ ਤੇ ਮਾਰੇ ਛਾਲਾਂ ਕਿ ਇਹੋ ਜਿਹਾ ਰਿਸ਼ਤਾ ਤੇ ਸੁਪਨਿਆਂ ਵਿੱਚ ਵੀ ਨਹੀਂ ਮਿਲਦਾ ਪਤਾ ਨਹੀਂ ਕਿਵੇਂ ਜਾਲ ਵਿੱਚ Continue Reading…

Write Your Story Here

ਅਜਾਦੀ


ਰਾਤ ਦਾ ਆਖਰੀ ਪਹਿਰ ਬੀਤ ਚੁਕਾ ਸੀ ਤੇ ਅਸਮਾਨ ਵਿਚ ਚਾਨਣ ਰਿਸ਼ਮਾਂ ਖਿਲਰਨੀਆ ਸ਼ੁਰੂ ਹੋ ਚੁੱਕਿਆਂ ਸੀ …ਇਕ ਛੋਟੇ ਜਿਹੇ ਕਮਰੇ ਵਿਚ ਤਾੜੇ ਹੋਏ ਗੁਲਾਮਾਂ ਨੂੰ ਬਾਹਰ ਲਿਆ ਕੰਮ ਤੇ ਲਾਇਆ ਜਾ ਰਿਹਾ ਸੀ.. ਯੂਰੋਪ ਵਰਗੇ ਠੰਡੇ ਇਲਾਕੇ ਵਿਚ ਗਰਮੀ ਵੀ ਪੈਂਦੀ ਸੀ ..ਰੋਮਨ ਹੁਕਮਰਾਨਾ ਵਲੋਂ ਅਫਰੀਕਨ ਨੀਗਰੋ ਤੇ ਹੋਰ ਗੁਲਾਮ ਖਰੀਦੇ ਜਾਂਦੇ ਸਨ ਤੇ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ..ਕੋਰਲੀ ਵੀ ਓਹਨਾ ਚੋ ਇਕ ਸੀ ਪਰ ਉਸ ਨੂੰ ਆਪਣਾ ਮੁਲਕ ਬਹੁਤ ਯਾਦ ਆਉਂਦਾ ਸੀ …ਉਹ ਨਿਕਲਣਾ ਚਾਹੁੰਦਾ ਸੀ ਇਥੋਂ ਪਰ ਕਿਲੇ ਦੀ ਦੀਵਾਰ ਦੇ ਕੋਲ ਸਖਤ ਪਹਿਰੇ ਕਰਕੇ ਹਿਲ ਵੀ ਨੀ ਸੀ ਸਕਦਾ ..ਇਸੇ ਕਰਕੇ ਕਈ ਵਾਰ ਚਾਬੁਕ ਵੀ ਪਏ ..ਦਿਲ ਨੂੰ ਲਗੇ ਝੋਰੇ ਤੇ ਹੱਦ ਤੋੜਵੀ ਮੇਹਨਤ ਕਰ ਉਸ ਦਾ ਸ਼ਰੀਰ ਕਾਫੀ ਨਿਢਾਲ ਹੋ ਗਿਆ ਸੀ … ਓਹਨਾ ਤੇ ਨਿਗਰਾਨੀ ਰੱਖਣ ਵਾਲੇ ਬੰਦੇ ਕੋਲ ਅਕਸਰ ਹੀ ਇਕ ਪਿੰਜਰਾ ਹੁੰਦਾ ਸੀ ਜਿਸ ਵਿਚ ਕਈ ਰੰਗ ਬਿਰੰਗੇ ਪੰਛੀ ਸਨ ..ਕੋਰਕੀ ਓਨਾ ਵਲ ਦੇਖਦਾ ਤਾ ਉਸ ਨੂੰ ਪੰਛੀਆਂ ਤੇ ਬੜਾ ਤਰਸ ਆਉਂਦਾ … ਇਕ ਦਿਨ ਤੜਕਸਾਰ ਹੀ ਉਸ ਨੂੰ ਆਪਣਾ ਘਰ ਤੇ ਪਿੰਡ ਸੁਪਨੇ ਚ ਦਿਸੇ,ਉਹ ਨਦੀ ਦਿਖੀ ਜਿਸ ਵਿਚ ਉਹ ਅਕਸਰ ਤਾਰੀਆਂ ਲਾਉਂਦਾ ਸੀ …ਇਕ ਅੱਚਵੀ ਜਿਹੀ ਲਗ ਗਈ ਤੇ ਸ਼ਰੀਰ ਨਿਢਾਲ ਪੈ ਗਿਆ ..ਪਰ ਇਥੇ ਕਿਸ ਨੇ ਧਿਆਨ ਦੇਣਾ ਸੀ …ਕੋਠੜੀ ਚੋ ਬਾਹਰ ਲਿਆ ,ਉਸ ਦੀਆ ਬੇੜੀਆਂ ਖੋਲੀਆਂ ਗਈਆਂ..ਅਜਾਦ ਹੋਣ ਦੀ ਲਾਲਸਾ ਨੇ ਇਕ ਵਾਰ ਫੇਰ ਮੌਕਾ ਦੇਖ ਉਸ ਨੂੰ ਕੰਧ ਟੱਪ ਜਾਣ ਲਈ ਜ਼ੋਰ ਪਾਇਆ ਤੇ ਉਸ ਨੇ ਸਾਰੀ ਤਾਕਤ ਇਕਠੀ ਕਰ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ … ਪਹਿਰੇਦਾਰਾਂ ਨੇ ਫੜ ਕੇ ਧੁ ਲਿਆ ਤੇ ਉਸ ਤੇ ਚਾਬੁਕ ਵਰਨੇ ਸ਼ੁਰੂ ਹੋ ਗਏ …ਕੁਛ ਸਮੇ ਮਗਰੋਂ ਥਕ ਹਾਰ ਕੇ ਪਹਿਰੇਦਾਰ ਵਾਪਸ ਜਾਣ ਲਗੇ ਤਾ ਕੋਰਕੀ ਨੇ ਮੂੰਹ ਉਤਾਂਹ ਚੁਕਿਆ ਤਾ ਸਾਹਮਣੇ ਓਹੀ ਪਿੰਜਰਾ ਦਿੱਖ ਗਿਆ …ਘਿਸਰ ਕੇ ,ਹੋਲੀ ਹੋਲੀ ਪਿੰਜਰੇ ਕੋਲ ਜਾ, ਉਸ ਨੇ ਪਿੰਜਰਾ ਖੋਲ ਸਾਰੇ ਪਰਿੰਦੇ ਉਡਾ ਦਿਤੇ ….ਚਾਬੁਕਾਂ ਦਾ ਦੋਰ ਫੇਰ ਚਲ ਪਿਆ ਪਰ ਉਸ ਤੇ ਕੋਈ ਅਸਰ ਨੀ ਹੋ ਰਿਹਾ ..ਜਿੰਨੇ ਜ਼ੋਰ ਨਾਲ ਚਾਬੁਕ Continue Reading…

Write Your Story Here

ਅਪਾਹਿਜ਼

2

ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ ਪਿਛਲੀ ਸਦੀ ਦਾ ਰਿਵਾਜ਼ ਹੀ ਚਲਦਾ ਰਹੂ।ਇੱਕਵੀਂ ਸਦੀ ਵਿੱਚ ਅਧਿਆਪਕ ਦੀ ਨੌਕਰੀ ਅਤੇ ਉੱਚ ਡਿਗਰੀਆਂ ਦੇ ਬਾਵਜੂਦ ਹਾਲੇ ਵੀ ਮਾਪੇ ਮੁੰਡੇ ਵਾਲਿਆਂ ਸਾਹਮਣੇ ਇਸ ਤਰ੍ਹਾਂ ਦੀ ਦੇਖ ਦਿਖਾਈ ਲਈ ਮਜ਼ਬੂਰ ਸਨ ।ਦਿਲ ਤਾਂ ਉਹਦਾ ਵੀ ਬਹੁਤ ਕਰਦਾ ਸੀ ਕਿ ਇਸਤਰਾਂ ਦੇ ਰਿਸ਼ਤੇ ਨੂੰ ਇਨਕਾਰ ਕਰ ਦੇਵੇ, ਪਰ ਮਾਂ-ਬਾਪ ਦੀ ਇੱਜ਼ਤ ਦਾ ਖ਼ਿਆਲ ਉਸ ਸਾਹਮਣੇ ਆ ਕੇ ਉਸਨੂੰ ਬੇਵੱਸ ਕਰ ਦਿੰਦਾ। ਉਹ ਚੁੱਪਚਾਪ ਨੀਵੀਂ ਪਾਈ ਕੋਸ਼ਿਸ਼ ਕਰ ਰਹੀ ਸੀ ਕਿ ਉਸਨੂੰ ਦੇਖਣ ਆਏ ਮੁੰਡੇ ਦੀ ਝਲਕ ਉਸਨੂੰ ਵੀ ਦਿਖਾਈ ਦੇ ਜਾਵੇ, ਪਰ ਉਨ੍ਹਾ ਸੋਫ਼ਾ ਖੱਬੇ ਹੱਥ ਸੀ ਤੇ ਓਹਦੇ ਨਾਲ ਹੀ ਡੈਡੀ ਬੈਠੇ ਸਨ। ਸੋ ਉਹ ਚਾਹ ਕੇ ਵੀ ਉਸ ਪਾਸੇ ਚੰਗੀ ਤਰ੍ਹਾਂ ਦੇਖ ਨਹੀਂ ਸਕਦੀ ਸੀ। ਥੋੜੇ ਸਮੇਂ ਬਾਅਦ ਮੁੰਡੇ ਵਾਲਿਆਂ ਦੀ ਘੁਸਰ ਮੁਸਰ ਸ਼ੁਰੂ ਹੋ ਗਈ। ਅਚਾਨਕ ਇੱਕ ਜਨਾਨਾ ਅਵਾਜ਼ ਸੁਣਾਈ ਦਿੱਤੀ। ਉਸਨੇ ਕੁਨੱਖੀਆਂ ਅੱਖਾਂ ਨਾਲ ਵੇਖਿਆ ਤਾਂ ਇੱਕ ਅੱਧਖੜ੍ਹ ਉਮਰ ਦੀ ਜ਼ਿਆਦਾ ਹੀ ਮੇਕਅਪ ਕੀਤੀ ਔਰਤ ਬੋਲ ਰਹੀ ਸੀ ,”ਦੇਖੋ ਜੀ ਕੁੜੀ ਸਾਨੂੰ ਪਸੰਦ ਹੈ, ਬੱਸ ਧੀਏ ਥੋੜ੍ਹਾ ਜਿਹਾ ਦਰਵਾਜ਼ੇ ਤਕ ਗੇੜਾ ਤਾਂ ਦੇ ਕੇ ਆ’।” ਉਸਦੀ ਪਹਿਲੀ ਪਸੰਦ ਵਾਲੀ ਗੱਲ ਸੁਣ ਕੇ ਹਾਲੇ ਗੁਲਾਬੀ ਰੰਗਤ ਚਿਹਰੇ ‘ਤੇ ਆਉਣ ਹੀ ਲੱਗੀ ਸੀ ਕਿ ਪਲਤਣ ਛਾ ਗਈ। ਉਸਦੇ ਦਿਮਾਗ ਨੇ ਸੋਚਿਆ ਕਿ ਇਹ ਸਮਝਦੇ ਨੇ ਕਿ ਕਿਤੇ ਮੈਂ ਅਪਾਹਿਜ਼ ਹੀ ਨਾ ਹੋਵਾਂ।ਮੈਂ ਵੀ ਕਿਸੇ ਦੀ ਧੀ ਹਾ, ਕੋਈ ਪਸੂ ਤਾਂ ਨਹੀਂ ਜਿਸ ਨੂੰ ਵਪਾਰੀ ਵਾਂਗ ਤੋਰ ਕੇ ਵੇਖ ਰਹੇ ਹਨ। ਉਸਨੂੰ ਗੁੱਸਾ ਚੜ੍ਹਣਾ ਸ਼ੁਰੂ ਹੋ ਚੁੱਕਿਆ ਸੀ। ਉਸਦੀ ਮਾਂ ਨੇ ਕਿਹਾ “ਜਾਹ, ਸੰਦੀਪ ਆਹ ਟਰੇਅ ਕਿਚਨ ਵਿੱਚ ਰੱਖ ਆ।” ਉਹ ਮਾਂ ਦੀ ਮੂਕ ਮਜ਼ਬੁਰੀ ਅਤੇ ਮਨਸ਼ਾ ਸਮਝ ਚੁੱਕੀ ਸੀ। ਉਸਨੇ ਟਰੇਅ ਚੁੱਕਣ ਲਈ ਹੱਥ ਵਧਾਏ ਤਾਂ ਉਸਨੂੰ ਮੁੰਡੇ ਦਾ Continue Reading…

Write Your Story Here

ਸੋਨੇ ਦਾ ਗੁੰਬਦ

5

ਬੰਤੋ ਦੀ ਉਮਰ ਲਗਭਗ 50 ਕੁ ਸਾਲ ਦੀ ਸੀ…ਬੰਤੋ ਦਾ ਇੱਕ ਪੁੱਤ ਸੀ… ਬੰਤੋ ਘਰਾ ਵਿੱਚ ਗੋਹਾ-ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ…ਘਰਵਾਲਾ ਕੁਝ ਵਰੇ ਪਹਿਲਾ ਦਿਹਾੜੀ ਗਿਆ ਬੋਰ ਵਿੱਚ ਦੱਬ ਗਿਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ …ਬੇਸ਼ੱਕ ਘਰ ਦ ਹਾਲਤ ਕੋਈ ਬਹੁਤ ਚੰਗੀ ਨਹੀ ਸੀ ..ਗਰੀਬੀ ਦਾ ਜੀਵਨ ਜਿਉਂਦੇ ਵੀ ਉਹਨਾ ਦੇ ਮਨ ਸੰਤੁਸ਼ਟੀ ਸੀ ,,ਬੰਤੋ ਅਕਸਰ ਹੀ ਕਹਿੰਦੀ ਰਹਿੰਦੀ ਸ਼ੁਕਰ ਹੈ ਮਾਲਕ ਨੇ ਜੋ ਕੁਝ ਦਿੱਤਾ ਹੈ,ਕਈਆਂ ਕੋਲ ਤਾਂ ਸਿਰ ਤੇ ਛੱਤ ਵੀ ਨਹੀ,ਘੱਟੋ ਘੱਟ ਦੋ ਕਮਰੇ ਤਾਂ ਹੈ ਆਪਨੇ ਕੋਲ,ਕੀ ਹੋਇਆ ਜੇ ਕੱਚੇ ਨੇ ਹੌਲੀ ਪੱਕੇ ਵੀ ਹੋ ਜਾਣਗੇ…ਸ਼ਾਮ ਦਾ ਵੇਲਾ ਸੀ,ਬੰਤੋ ਘਰ ਦਾ ਕੰਮਕਾਰ ਕਰੀ ਜਾ ਰਹੀ ਸੀ ਕਿ ਅਚਾਨਕ ਭੱਜਿਆ-ਭੱਜਿਆ ਗੁਵਾੰਡੀਆਂ ਦਾ ਮੁੰਡਾ ਆਇਆ ਤੇ ਇੱਕੋ ਸਾਹ ਬੋਲਣ ਲੱਗ ਪਿਆ, ਤਾਈ-ਤਾਈ ,ਆਪਣੇ ਤਾਰੀ ਦਾ ਐਕਸੀਡੇੰਟ ਹੋ ਗਿਆ ,,” “ਹਾਏ ਵੇ ਆਹ ਕੀ ਹੋ ਗਿਆ,,ਕਿਵੇ ਵਰਤ ਗਿਆ ਏ ਭਾਣਾ ..” ਬੰਤੋ ਦੇ ਮੂੰਹੋ ਹੂਕ ਨਿਕਲ ਗਈ “ਤਾਈ ਆਪਣਾ ਤਾਰੀ ਸਾਈਕਲ ਤੇ ਕੰਮ ਤੋਂ ਮੁੜ ਹੀ ਰਿਹਾ ਸੀ ਕਿ ਰਾਹ ਵਿੱਚ ਕਿਸੇ ਸ਼ਰਾਬੀ ਨੇ ਗੱਡੀ ਮਾਰੀ ਤੇ ਤਾਰੀ ਕਾਫੀ ਜਖਮੀ ਹੋ ਗਿਆ..” ਗੁਵਾੰਡੀਆਂ ਦੇ ਮੁੰਡੇ ਨੇ ਜਵਾਬ ਦਿੱਤਾ ਗਵਾਂਡੀਆਂ ਦਾ ਮੁੰਡਾ ਤੇ ਬੰਤੋ ਸ਼ਹਿਰ ਦੇ ਹਸਪਤਾਲ ਲਈ ਚੱਲ ਪਏ ਜਿਥੇ ਤਾਰੀ ਜੇਰੇ ਇਲਾਜ ਸੀ… ਡਾਕਟਰ ਨਾਲ ਜਾ ਕੇ ਗੱਲ ਕਰੀ ਤਾਂ ਡਾਕਟਰ ਕਹਿੰਦਾ ਸਿਰ ਵਿੱਚ ਕਾਫੀ ਸੱਟ ਲੱਗੀ ਹੋਈ ਹੈ,,ਕੋਈ ਤਿੱਖੀ ਚੀਜ ਸਿਰ ਵਿੱਚ ਖੁੱਬ ਚੁੱਕੀ ਹੈ ,,ਇਸ ਲਈ ਕੱਲ ਓਪਰੇਸ਼ਨ ਕਰਨਾ ਪਵੇਗਾ ਤੇ ਓਪਰੇਸ਼ਨ ਦਾ ਖਰਚਾ ਲਗਭਗ 1 ਲੱਖ ਰੁਪੇ ਦਾ ਹੋਵੇਗਾ… ਬੰਤੋ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ,,ਉਹ ਸੋਚ ਰਹੀ ਸੀ ਕਿ ਏਨਾ ਪੈਸਾ ਆਉ ਕਿਥੋ,,ਅਸੀਂ ਤਾਂ ਸਾਰੀ ਉਮਰ ਚ ਕਦੇ ਏਨਾ ਪੇਸਾ ਇੱਕਠਾ ਨਹੀ ਦੇਖਿਆ …ਫੇਰ ਬੰਤੋ ਦੇ ਮਨ ਵਿੱਚ ਆਈ ਕਿ ਜਿਸ ਸਰਦਾਰ ਸੋਹਣ ਸਿੰਘ ਦੇ ਘਰ ਉਹ ਕੰਮ ਕਰਦੀ ਹੈ ,ਉਸ ਤੋਂ ਮੰਗ ਸਕਦੀ ਹੈ,ਨਾਲੇ ਅੱਜ-ਕੱਲ ਤਾਂ ਉਹਨਾ ਦਾ ਮੁੰਡਾ ਵੀ ਬਾਹਰਲੇ ਮੁਲਕੋ ਆਇਆ ਹੋਇਆ ਹੈ..ਸ਼ਾਇਦ ਉਹੀ ਮਦਦ ਕਰ ਦੇਣ… ਬੰਤੋ ਰਾਤੋ ਰਾਤ ਪਿੰਡ ਵਾਪਸ ਪਰਤ ਆਈ Continue Reading…

Write Your Story Here

ਸ਼ਰਬਤ

4

ਜਰਨੈਲ ਸਿੰਘ ਕਾਫੀ ਥੱਕਿਆ ਟੁੱਟਿਆ ਪਿਆ ਸੀ। ਪਰ ਮਜਬੂਰੀ ਸੀ, ਰੁਕ ਵੀ ਨਹੀਂ ਸਕਦਾ ਸੀ। ਉਸਦੇ ਹੱਥਾਂ ਵਿੱਚ ਇੱਕ ਵੱਡਾ ਝੋਲਾ ਸੀ ਜਿਸ ਵਿੱਚ ਇੱਕ ਫਾਇਲ,ਕੁਝ ਫੋਟੋਸਟੇਟਾਂ ਤੇ ਇੱਕ ਪਿੰਨ ਸੀ। ਅੱਜ ਗਰਮੀ ਵੀ ਬਹੁਤ ਸੀ। ਮੋਬਾਇਲਾ ਉੱਪਰ ਪਾਰਾ 44 ਡਿਗਰੀ ਦਿਖਾ ਰਿਹਾ ਸੀ। ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ। ਪਰ ਹਰ ਪਾਸੇ ਦੇਖਣ ਦੇ ਬਾਅਦ ਵੀ ਕਿਤੇ ਪਾਣੀ ਨਹੀਂ ਦਿਖਿਆ। ਸਾਹਮਣੇ ਬਸ ਇੱਕ ਗੰਨੇ ਦੇ ਜੂਸ ਦੀ ਰੇਹੜੀ ਸੀ। “ਜੇ ਉਹ ਮੈਨੂੰ ਨਾ ਲੁੱਟਦਾ, ਮੇਰੇ ਤੋਂ ਧੱਕੇ ਨਾਲ ਰਿਸ਼ਵਤ ਨਾ ਲੈਂਦਾ ਤਾਂ ਮੈ ਜੂਸ ਦਾ ਇੱਕ ਗਲਾਸ ਹੀ ਪੀ ਲੈਂਦਾ। ਬੇਸਬਰੇ ਨੇ ਮੰਗਿਆ ਵੀ ਤਾਂ ਪੂਰਾ 500, ਜੇ ਲੈਣਾ ਹੀ ਸੀ ਤਾਂ 100 ਲੈਅ ਲੈਂਦਾ। ਘਟੀਆਂ ਬੰਦਾ” ਜਰਨੈਲ ਸਿੰਘ ਆਪਣੇ ਮਨ ਵਿੱਚ ਉਸ ਅਫ਼ਸਰ ਨੂੰ ਗਾਲ਼ਾਂ ਕੱਢ ਰਿਹਾ ਸੀ। ਜਿਸਨੂੰ ਉਹ ਹੁਣੇ ਹੁਣੇ ਮਿਲਕੇ ਆਇਆ ਸੀ। ਉਸਦੀ ਜੇਬ ਵਿੱਚ ਰੁਪਿਆ ਦਾ ਅਜੇ ਵੀ 400 ਬਚਿਆ ਹੋਇਆ ਸੀ। ਪਰ ਪਿੰਡ ਨੂੰ ਵਾਪਸ ਜਾਣ ਦੇ ਕਿਰਾਏ ਅਤੇ ਅਗਲੇ ਅਫ਼ਸਰ, ਜਿਸਨੂੰ ਹੁਣ ਮਿਲਣਾ ਸੀ ਵਾਰੇ ਸੋਚ ਕਿ ਉਸਦੀ ਖਰਚਣ ਦੀ ਹਿੰਮਤ ਨਹੀਂ ਪੈ ਰਹੀ ਸੀ। ਉਹ ਸੋਚ ਰਿਹਾ ਸੀ ਜਿਵੇਂ ਪਿਛਲੇ ਅਫ਼ਸਰ ਨੇ ਵੱਢੀ ਮੰਗ ਲਈ ਜੇ ਉਸੇ ਤਰ੍ਹਾਂ ਹੁਣ ਵਾਲੇ ਨੇ ਵੀ ਵੱਢੀ ਮੰਗ ਲਈ ਫੇਰ ਕਿੱਥੋਂ ਦੇਵਾਂਗਾ ? ਇੰਨਾ ਹੀ ਖਿਆਲਾਂ ਦੀ ਉਦੇੜ ਬੁਣ ਵਿੱਚ ਸੀ ਉਹ ਕਿ ਉਸੇ ਵਕਤ ਬੱਸ ਆ ਗਈ। ਉਹ ਬੱਸ ਵਿੱਚ ਚੜਿਆ ਤੇ ਖਾਲੀ ਪਈ ਸੀਟ ਤੇ ਬੈਠ ਗਿਆ ਤੇ ਨਾਲ ਵਾਲੇ ਨੂੰ ਆਖਣ ਲੱਗਾ,”ਹਨੇਰ ਹੈ ਭਾਈ ਸਾਬ, ਕੱਲਯੁਗ ਦਾ ਇੰਨਾ ਅਸਰ ਹੈ ਕਿ ਬੰਦਿਆ ਦਾ ਸਬਰ ਹਿੱਲਿਆ ਪਿਆ ਹੈ। 50-50 ਹਜਾਰ ਤਨਖਾਹਾਂ ਨੇ ਫੇਰ ਵੀ ਵੱਢੀ ਮੰਗਣ ਲਈ ਹੱਥ ਅੱਡਣ ਲੱਗੇ ਸ਼ਰਮ ਨਹੀਂ ਖਾਂਦੇ।” ਉਹ ਕਾਫੀ ਸਮਾਂ ਆਪਣੇ ਅੰਦਰ ਵਾਲਾ ਗੁੱਬ- ਗੁਵਾਟ ਕੱਡਦਾ ਰਿਹਾ, ਨਾਲ ਦੀ ਨਾਲ ਸ਼ੀਸ਼ੇ ਥਾਣੀ ਬਾਹਰ ਦੇਖਦਾ ਰਹਿੰਦਾ ਤਾਂਕਿ ਕਿਤੇ ਛਬੀਲ ਲੱਗੀ ਹੀ ਮਿਲ ਜਾਵੇ ਤੇ ਉਸਦੀ ਪਿਆਸ ਵੀ ਬੁੱਝ ਜਾਵੇ। ਪਰ ਸ਼ਾਇਦ ਅੱਜ ਉਸਦਾ ਦਿਨ ਹੀ ਸਖਤ ਚੱਲ ਰਿਹਾ ਸੀ। ਕਿਤੇ ਵੀ ਛਬੀਲ ਨਹੀਂ ਆਈ ਤੇ ਦੋ ਘੰਟੇ ਦੇ Continue Reading…

Write Your Story Here

ਸੰਦੂਖ – ਭਾਗ ਤੀਜਾ

4

ਬੱਲਿਆ ਤੂੰ ਹੀ ਆ ਜਾਂਦਾ ਆਪਣੀ ਦਾਦੀ ਦੀ ਮੌਤ ’ਤੇ। ਤੈਨੂੰ ਯਾਦ ਕਰਦੀ ਮਰਗੀ ਉਹ।” ਬਾਪੂ ਦੀ ਇਸ ਗੱਲ ’ਤੇ ਮੇਰੀਆਂ ਅੱਖਾਂ ਛਲਕ ਆਈਆਂ ਸਨ।ਉਸ ਵੇਲੇ ਤਾਂ ਮੈਂ ਵੀ ਕੋਲ ਨਹੀਂ ਸਾਂ ਬੇਬੇ ਦੇ।ਮੈਨੂੰ ਯਾਦ ਹੈ ਜਦੋਂ ਸਾਡੀ ਪੀ.ਆਰ ਹੋਈ ਸੀ।ਬੇਬੇ ਪੂਰਾ ਖੁਸ਼ ਨਹੀਂ ਸੀ ਹੋਈ ਉਦੋਂ। “ਕਰੀ ਤਾਂ ਜਾਂਦੇ ਪੁੱਤ ਨੌਕਰੀਆਂ।ਇੱਥੇ ਈ ਕੇਨੈਡਾ ਆਪਣਾ।ਇੱਕ ਟਿੰਗ ਏ।ਉਹ ਵੀ ਤੁਰਜੂ ਤਾਂ ਅਸੀਂ ਕਾਹਦੇ ਜੋਗੇ।ਮੰਜੇ ’ਤੇ ਪਿਆਂ ਨੂੰ ਕੋਈ ਪਾਣੀ ਦੀ ਘੁੱਟ ਵੀ ਪੁੱਛਣ ਵਾਲਾ ਕੋਈ ਹੋਣਾ।” “ਆਹ ਖੜਾ ਕੇਨੈਡਾ ਦੁੱਖ-ਸੁੱਖ ਨੂੰ ਤੂੰ ਹਾਕ ਤਾਂ ਮਾਰੀ ਅਸੀਂ ਭੱਜੇ ਆਵਾਂਗੇ।ਨਾਲੇ ਦੋ ਸਾਲਾਂ ਦੀ ਗੱਲਾਂ ਏ ਤੈਨੂੰ ਤੇ ਬਾਪੂ ਨੂੰ ਵੀ ਨਾਲ ਲੈ ਜਾਣਾ ਮੈਂ।” ਪਰ ਨਾ ਤਾਂ ਦੋ ਸਾਲ ਬਾਅਦ ਬੇਬੇ ਇੰਡੀਆਂ ਤੋਂ ਕੇਨੈਡਾ ਆਈ ਸੀ ਤੇ ਨਾ ਹੀ ਦੁੱਖ-ਸੁੱਖ ਨੂੰ ਮੈਂ ਇੰਡੀਆਂ ਜਾ ਸਕਿਆ ਸੀ।ਮੈਂ ਤਾਂ ਉਦੋਂ ਪਹੁੰਚਿਆ ਸੀ ਜਦੋਂ…। “ਬੌਬ!ਜਦੋਂ ਦਾ…।ਤੂੰ ਕਿਤੇ ਗੁਆਚਿਆ ਹੋਇਆ।ਕੱਲ੍ਹ ਤੋਂ ਕੰਮ ’ਤੇ ਜਾ।” ਕੌਫ਼ੀ ਦੀ ਘੁੱਟ ਭਰਦੀ ਹੋਈ ਪੈਮ ਆਖਦੀ ਹੈ।ਮੈਂ ਵਿੰਡੋ ਅੱਗੇ ਖੜ੍ਹਾ ਹੀ ਪਿਛੇ ਨੂੰ ਗਰਦਨ ਘੁਮਾ ਕੇ ਉਹਦੇ ਵੱਲ ਦੇਖਦਾ ਤੇ ਆਖਦਾ, “ ਯਾਅਅ! ਕੰਮ ’ਤੇ ਜਾਣਾ ਈ ਪੈਣਾ।” ਉਸ ਸ਼ਾਮ ਵੀ ਮੈਂ ਬਾਪੂ ਨੂੰ ਸਾਰਾ ਕੁਝ ਸਮਝਾ ਦਿੱਤਾ ਸੀ।ਆਪਣੇ ਤੇ ਪੈਮ ਦੇ ਕੰਮ ਦਾ ਟਾਈਮ।ਕਿੰਨੇ ਵਜੇ ਪੈਮ ਦੀ ਫਰੈੱਡ ਸੂਫ਼ੀ ਰੌਬਿਨ ਨੂੰ ਸਕੂਲ ਤੋਂ ਲੈ ਕੇ ਘਰ ਛੱਡ ਕੇ ਜਾਊ।ਖਾਣਾ ਕਿਵੇਂ ਗਰਮ ਕਰਨਾ।ਗਰਮ ਠੰਡਾ ਪਾਣੀ ਕਿਵੇਂ ਛੱਡਣਾ।…ਤੇ ਹੋਰ ਵੀ ਨਿੱਕੀਆਂ-ਵੱਡੀਆਂ ਗੱਲਾਂ।ਅਗਲੀ ਸਵੇਰ ਬਾਪੂ ਸਾਡੇ ਉਠਣ ਤੋਂ ਪਹਿਲਾਂ ਉਠਿਆ ਬੈਠਾ ਸੀ। “ਮੈਂ ਤਾਂ ਪਾਠੀ ਬੋਲਣ ਸਾਰ ਉਠ ਖੜ੍ਹਦਾ।ਮੇਰੇ ਦਾਤਣ ਕੁਰਲਾ ਕਰਦਿਆਂ ਨੂੰ ਬੇਬੇ ਤੇਰੀ ਚਾਹ ਧਰ ਲੈਂਦੀ ਸੀ।” ਬਾਪੂ ਨੇ ਕਿਚਨ ਵੱਲ ਝਾਕਦਿਆਂ ਆਖਿਆ ਸੀ।ਪਰ ਪੈਮ ਤਾਂ ਉਦੋਂ ਰੌਬਿਨ ਨੂੰ ਸਕੂਲ਼ ਲਈ ਤਿਆਰ ਕਰ ਰਹੀ ਸੀ।ਮੈਂ ਚਾਹ ਬਣਾ ਕੇ ਬਾਪੂ ਮੂਹਰੇ ਜਾ ਧਰੀ। “ਕੰਮ ਸਿੱਖ ਗਿਆ ਲੱਗਦਾ ਬੱਲਿਆ ਘਰਦਾ ਸਾਰਾ ਇੱਥੇ ਆ ਕੇ।” ਬਾਪੂ ਨੇ ਸੁਭਾਵਿਕ ਕਿਹਾ ਸੀ ਜਾਂ ਤਨਜ਼ ਨਾਲ, ਮੈਨੂੰ ਸਮਝ ਨਹੀਂ ਸੀ ਆਈ।ਮੈਂ ਦੋ ਦਿਨ ਬਾਅਦ ਮੁੜਨਾ ਸੀ ਘਰੇ।ਮੈਂ ਦੋ ਦਿਨ ਦਾ ਖਾਣਾ ਪੈੱਕ ਕਰ ਕੇ ਗੱਡੀ ਵਿੱਚ ਧਰ ਲਿਆ।ਬਾਪੂ Continue Reading…

Write Your Story Here

Like us!