More Punjabi Kahaniya  Posts
ਆਰਕੈਸਟਰਾ ਵਾਲੀ


ਕਦੇ ਤੁਸੀਂ ਸੋਚਿਆ ਹੈ ਕਿ ਕਈ ਵਾਰ ਆਪਣੀ ਸੋਚ ਕਿੰਨੇ ਹੀ ਕਤਲ ਕਰਵਾ ਜਾਂਦੀ ਹੈ। ਆਪਣੀ ਇੱਕ ਅੰਦਰੂਨੀ ਗ਼ਲਤੀ ਕਿਸੇ ਪ੍ਰਤੀ ਮਾੜੀ ਹੀ ਸੋਚ ਸੋਚਣਾ, ਲੱਖਾਂ ਜਜ਼ਬਾਤਾਂ ਦਾ ਕਤਲ ਕਰ ਦਿੰਦੀ ਹੈ। ਕਿਸੇ ਦੀ ਜ਼ਿੰਦਗੀ ਨੂੰ ਬਿਨਾਂ ਜਾਣੇ ਹੀ ਉਸ ਪ੍ਰਤੀ ਮਾੜੀ ਸੋਚ ਸੋਚਣਾ ਤੇ ਉਸ ਨੂੰ ਧੂੰਏ ਵਾਂਗ ਫਲਾਉਣਾਅੱਜ ਆਪਣੀ ਅਸਲੀ ਜ਼ਿੰਦਗੀ ਹੀ ਬਣ ਗਈ ਹੈ।

ਇੱਕ ਪਿੰਡ ਵਿੱਚ ਗ਼ਰੀਬ ਪਰਿਵਾਰ ਰਹਿੰਦਾ ਸੀ। ਉਹ ਸਾਰਾ ਪਰਿਵਾਰ ਰਲ ਮਿਲਕੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਪਰਿਵਾਰ ਦੀ ਰੌਣਕ ਹਲੇ ਵਿਹੜੇ ਦਾ ਹੀ ਸਿੰਗਾਰ ਸੀ।ਉਸ ਪਰਿਵਾਰ ਨੇ ਆਪਣੀ ਮਿਹਨਤ ਨਾਲ਼ ਆਪਣੀ ਇੱਕੋ ਬੱਚੀ ਨੂੰ ਪੂਰੇ ਚਾਅ ਨਾਲ਼ ਪਾਲ ਪਲੋਸ ਕੇ ਪੜ੍ਹਾਕੇ ਵੱਡਾ ਕਰ ਲਿਆ। ਜਸਨਦੀਪ ਕੌਰ( ਜਸ਼ਨ ) ਉਸ ਦਾ ਨਾਂ ਸੀ। ਜਸ਼ਨ ਨੂੰ ਨੱਚਣ ਦਾ ਬਹੁਤ ਹੀ ਸੌਂਕ ਸੀ।ਸਕੂਲ ਵਿੱਚ ਉਸ ਨੇ ਬਹੁਤ ਇਨਾਮ ਹਾਸਿਲ ਕੀਤੇ। 12 ਵੀ ਕਲਾਸ ਤੋਂ ਬਾਅਦ ਪੜ੍ਹਾਉਣ ਦੀ ਜਸ਼ਨ ਦੇ ਘਰ ਦਿਆਂ ਦੀ ਗੁੰਜਾਇਸ਼ ਨਾ ਪਈ।

ਜਸ਼ਨ ਘਰ ਵਿੱਚ ਬਹਿ ਕੇ ਘਰੇਲੂ ਕੰਮਾਂ ਵਿੱਚ ਰੁਚੀ ਦਿਖਾਉਣ ਲੱਗੀ। ਜਸ਼ਨ ਦਾ ਬਾਪੂ ਅਚਾਨਕ ਬਿਮਾਰ ਹੋਣ ਲੱਗ ਗਿਆ।ਜਿਸ ਕਾਰਨ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ। ਜਸ਼ਨ ਅਟੁੱਟ ਕਮਾਈ ਕਰਨਾ ਚਾਹੁੰਦੀ ਸੀ। ਪਰ ਕੋਈ ਹੱਲ ਨਹੀਂ ਸੀ, ਜਿਸ ਨਾਲ ਆਪਣਾ ਪਰਿਵਾਰ ਪਾਲ ਸਕੇ। ਫਿਰ ਕਿਸੇ ਸਕੂਲ ਟੀਚਰ ਨੇ ਉਸ ਨੂੰ ਸਲਾਹ ਦਿੱਤੀ ਕਿ ਤੂੰ ਡਾਨਸ ਗਰੁੱਪ ਨਾਲ਼ ਗੱਲਬਾਤ ਕਰੇ। ਜਸ਼ਨ ਦੇ ਬਹੁਤ ਹੱਥ ਪੈਰ ਮਾਰਨ ਤੇ ਇੱਕ ਆਰਕੈਸਟਰਾ ਦੇ ਡਾਨਸ ਗਰੁੱਪ ਵਿੱਚ ਨੌਕਰੀ ਮਿਲਗ਼ੀ। ਜਸ਼ਨ ਥੋੜ੍ਹਾ ਸਮਾਂ ਤਾਂ ਆਪਣੀ ਨੌਕਰੀ ਪੂਰੀ ਵਧੀਆ ਕਰੀ ਗਈ। ਪਰ ਫਿਰ ਮੁਸ਼ਕਿਲਾਂ ਦਾ ਪਹਾੜ ਜਸ਼ਨ ਉਪਰ ਟੁੱਟਣ ਲੱਗ ਗਿਆ। ਵਿਆਹ ਸ਼ਾਦੀਆਂ ਹੋਰ ਪ੍ਰੋਗਰਾਮ ਤੇ ਕਾਫ਼ੀ ਜਾਣ ਕਾਰਨ ਜਸ਼ਨ ਦਾ ਚਿਹਰਾ ਜਾਣ ਪਛਾਣ ਵਾਲਿਆਂ ਸਾਹਮਣੇ ਆਉਣ ਲੱਗਾ। ਜੋ ਵੀ ਕੋਈ ਉਸਨੂੰ ਮਿਲਿਆ ਕਰੇ...

ਉਹੀ ਉਸ ਨੂੰ ਗ਼ਲਤ ਬੋਲੀ ਨਾਲ਼ ਮਿਲਿਆ ਕਰੇ। ਨੱਚਣ ਵਾਲੀ, ਹੋਰ ਅਸ਼ਲੀਲ ਸ਼ਬਦ ਜਸ਼ਨ ਦੇ ਕੰਨਾਂ ਵਿੱਚ ਗੋਲੀ ਵਾਂਗੂ ਵੱਜਣ ਲੱਗੇ।

ਜਸ਼ਨ ਲੋਕਾਂ ਦੀਆਂ ਗੰਦੀਆਂ ਸੋਚਾਂ ਦੀ ਸ਼ਿਕਾਰ ਹੋ ਗਈ। ਉਸ ਦੀ ਕਲਾ ਦਾ ਅਪਮਾਨ ਕਰਕੇ ਜਸ਼ਨ ਨੂੰ ਜ਼ਲੀਲ ਕੀਤਾ ਜਾਂਦਾ। ਕਿਉਂ ਕਿ ਆਰਕੈਸਟਰਾ ਵਾਲ਼ੀ ਨੂੰ ਆਪਣੀ ਦੁਨੀਆਂ ਕਲਾ ਦੇ ਰੂਪ ਵਿੱਚ ਨਹੀਂ ਅਸ਼ਲੀਲਤਾ ਦੇ ਰੂਪ ਵਿੱਚ ਵੱਧ ਵੇਖਦੇ ਹਨ। ਲੋਕਾਂ ਨੇ ਮਜ਼ਬੂਰੀ ਨਹੀਂ ਵੇਖਣੀ, ਉਸ ਦੀ ਜਲੀਲਤਾ ਦੇਖਣੀ ਹੁੰਦੀ ਹੈ। ਮੰਨਿਆ ਪੰਜੇ ਉਂਗਲਾ ਇੱਕੋ ਨਹੀਂ ਹੁੰਦੀਆਂ ਪਰ ਜਸ਼ਨ ਓ ਉਂਗਲਾ ਦੀ ਸਜਾਵਟ ਨਹੀਂ ਸੀ। ਬਹੁਤ ਸਮਾਂ ਜਸ਼ਨ ਲੋਕਾਂ ਵਲੋਂ ਦਿੱਤਾ ਜਾਂਦਾ ਗੰਦਲਾ ਅੱਕ ਚੱਬਦੀ ਰਹੀ। ਜਸ਼ਨ ਪਿੰਡ ਆਈ ਹੋਈ ਸੀ, ਰਿਸ਼ਤੇ ਦੀ ਗੱਲ ਚੱਲਦੀ ਸੀ। ਗੱਲ ਅੱਗੇ ਤੁਰ ਵੀ ਪਈ ਸੀ, ਪਰ ਪਿੰਡ ਵਿੱਚ ਕਿਸੇ ਦੀ ਮਾੜੀ ਸੋਚ ਨੇ ਜਸ਼ਨ ਦੀ ਜਾਨ ਹੀ ਲੈ ਲਈ। ਜਦੋ4ਉਨਾਂ ਨੇ ਕੁੜੀ ਦੇ ਕਰੈਕਟਰ ਬਾਰੇ ਛਾਣ ਮੀਨ ਕੀਤੀ ਤਾਂ ਰਿਸ਼ਤੇ ਵਾਲਿਆਂ ਨੂੰ ਕਿਸੇ ਨੇ ਜਸ਼ਨ ਬਾਰੇ ਗ਼ਲਤ ਦਸ ਦਿੱਤਾ। ਜਦ ਉਨਾਂ ਨੇ ਰਿਸ਼ਤੇ ਤੋਂ ਜਵਾਬ ਦੇ ਦਿੱਤਾ ਤੇ ਕਾਰਨ ਪੁੱਛਿਆ ਤਾਂ ਜਸ਼ਨ ਇਹ ਗੱਲ ਸਹਿਣ ਨਾ ਕਰ ਸਕੀ । ਜ਼ਹਿਰ ਖਹਿ ਕੇ ਆਪਣੇ ਆਪ ਨੂੰ ਇੱਕ ਆਰਕੈਸਟਰਾ ਵਾਲ਼ੀ ਬਣਨ ਦੀ ਸਜ਼ਾ ਦੇ ਦਿੱਤੀ। ਇੱਕਲੀ ਧੀ ਹੋਣ ਕਰਕੇ ਥੋੜ੍ਹੇ ਸਮੇਂ ਬਾਅਦ ਜਸ਼ਨ ਦਾ ਬਿਮਾਰ ਬਾਪੂ ਵੀ ਦੁੱਖ ਵਿੱਚ ਡੁੱਬਦਾ ਹੋਇਆ ਦਮ ਤੋੜ ਗਿਆ।

ਲੋਕਾਂ ਦੀ ਮਾੜੀ ਸੋਚ ਨੇ ਮਜ਼ਬੂਰੀ ਹੱਥੋਂ ਮਰੇ ਬੇਕਸੂਰ ਦੋ ਜਾਨਾਂ ਲੈ ਲਈਆਂ। ਸੋ ਆਪਣੀ ਸੋਚ ਨਾਲ਼ ਕਿਸੇ ਦੀ ਜ਼ਿੰਦਗੀ ਮੌਤ ਦਾ ਫ਼ੈਸਲਾ ਨਾ ਕਰੋ।

ਲਿਖਕ —- ਕੇ.ਜੇ. ਸਿੰਘ
——- —. KJ Singh
8288888268

ਸੁਝਾਉ ਜ਼ਰੂਰ ਦਿਉ ਜੀ।

...
...



Related Posts

Leave a Reply

Your email address will not be published. Required fields are marked *

2 Comments on “ਆਰਕੈਸਟਰਾ ਵਾਲੀ”

  • ਜਸ਼ਨ ਨੇ ਜੋ ਵੀ ਕੀਤਾ ਬਹੁਤ ਗਲਤ ਕੀਤਾ ਅਗਰ ਅਸੀ ਸੱਚੇ ਹਾ ਤਾ ਸਾਨੂੰ ਡਰਨ ਦੀ ਕੋਈ ਲੋੜ ਨਹੀ ਸਾਨੂੰ ਆਪਣੇ ਪਰਮੇਸ਼ੁਰ ਤੇ ਭਰੋਸਾ ਹੋਣਾ ਚਾਹੀਦਾ ਹੈ ਉਹ ਸਾਡੇ ਨਾਲ ਹੈ ਤਾ ਸਾਨੂੰ ਕੋਈ ਵੀ ਡਰ ਨਹੀ ਲੋਕਾਂ ਦਾso be brave be smileਫੇਰ ਹੀ ਲੋਕ ਤੁਹਾਡੇ ਤੋ ਡਰਣਗੇ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)