More Punjabi Kahaniya  Posts
ਖੁਸ਼ੀ ਦਾ ਬਿਆਨ


ਗੱਲ ਬਹੁਤ ਪੁਰਾਣੀ ਨਹੀਂ 2003-04 ਕੁ ਦੀ ਆ। ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਘਰ ਤੋਂ ਇੱਕ ਰੁਪਇਆ ਲੈ ਕੇ ਸਕੂਲ ਜਾਣਾ, ਹਜਾਰਾਂ ਰੁਪਇਆ ਦੇ ਬਰਾਬਰ ਸੀ, ਮੈਨੂੰ ਯਾਦ ਏ ਅੱਜ ਵੀ ਉਹ ਦਿਨ ਜਦੋਂ ਦੁਪਿਹਰ ਨੂੰ ਰੋਟੀ ਖਾਣ ਘਰ ਆਉਣਾ ਮੈਂ ਲਗਾਤਾਰ 3 ਦਿਨ ਇੱਕ ਦਾ ਸਿੱਕਾ ਮੰਗਿਆ ਤਾਂ ਤੀਸਰੇ ਦਿਨ ਮੇਰਾ ਰੋਣਾ ਨਿਕਲ ਆਇਆ ਸਕੂਲ ਵਾਪਸ ਜਾਂਦੇ ਜਾਂਦੇ ਕਿ ਮੈਂ ਆਪਣੇ ਮੰਮੀ ਡੈਡੀ ਤੇ ਜਮਾ ਵੀ ਤਰਸ ਨੀ ਕਰਦਾ ਜੋ ਰੋਜ ਈ ਪੈਸੇ ਮੰਗਣ ਲੱਗ ਜਾਂਦਾ। ਬਹੁਤ ਖੁਸ਼ੀ ਹੁੰਦੀ ਸੀ। ਚੂਰਨ, ਮਿੱਠੀਆਂ ਗੋਲੀਆਂ, ਬਰਫ ਦੇ ਗੋਲੇ, ਸਕੂਲ ਦੇ ਬਾਹਰ ਬੈਠੇ...

ਇੱਕ ਬਾਬਾ ਜੀ ਆਪਣੀ ਪੱਲੀ ਬਿਛਾ ਕੇ ਆਪਣਾ ਸਮਾਨ ਵੇਚਣਾ , ਇੱਕ ਬੁੱਢਾ ਦਰੱਖਤ, ਸ਼ਨੀਵਾਰ ਨੂੰ ਸਕੂਲ ਚ ਮਿੱਠੇ ਚੌਲ, ਦਲੀਆ ਮਿਲਣਾ, ਸਕੂਲ ਦਾ ਟੁੱਟਿਆ ਫਰਸ ਨੂੰ ਹੋਰ ਤੋੜਨਾ, ਅਸੈਂਬਲੀ ਚ ਖੜੇ ਹੋਕੇ ਉੱਚੀ ਉੱਚੀ ਗਾਉਣਾ, ਸਕੂਲ ਨੂੰ ਜਾਂਦੇ ਹੋਏ ਰੋਣਾ ਤੇ ਛੁੱਟੀ ਟਾਇਮ ਭਜਦਿਆ ਨੇ ਆਉਣਾ।
ਦਿਨ ਈ ਗਵਾਚ ਗਏ , ਇਹ ਸੀ ਖੁਸ਼ੀ, ਜੋ ਕਦੇ ਸਹੀ ਤਰੀਕੇ ਨਾਲ ਬਿਆਨ ਈ ਨਹੀਂ ਕੀਤੀ ਜਾ ਸਕਦੀ।

ਪਰਮਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)