More Punjabi Kahaniya  Posts
ਨਾਨਕ ਸਿੰਘ


ਨਾਨਕ ਸਿੰਘ ਨਾਵਲਿਸਟ..ਅਠਾਰਾਂ ਸੌ ਸਤਨਵੇਂ ਵਿਚ ਲਹਿੰਦੇ ਪੰਜਾਬ ਦੇ ਪਿੰਡ ਚੱਕ ਹਮੀਦ ਜਿਲਾ ਜੇਹਲਮ ਵਿਚ ਜਨਮਿਆਂ..ਉਮਰ ਬਾਈ ਸਾਲ ਹੋਈ..ਜੱਲਿਆਂ ਵਾਲੇ ਬਾਗ..ਚਾਰਾ ਪਾਸਾ ਖੂਨੋਂ ਖੂਨ..ਫੇਰ ਖੂਨੀ ਵੈਸਾਖੀ ਨਾਮ ਦਾ ਨਾਵਲ ਲਿਖ ਮਾਰਿਆ..ਹੁਕੂਮਤ ਨੇ ਪਾਬੰਦੀ ਲਾ ਦਿੱਤੀ..ਕੋਈ ਨਾਨਕ ਕਾਬਜ ਵਿਚਾਰਧਾਰਾ ਨੂੰ ਚੁਣੌਤੀ ਦੇਵੇ,ਇਹ ਕਿੱਦਾਂ ਹੋ ਸਕਦਾ..!
ਸਰ ਦਾ ਖਿਤਾਬ ਮਿਲ ਸਕਦਾ ਸੀ ਜੇ ਵੇਲੇ ਦੀ ਹੁਕੂਮਤ ਦੇ ਸੋਹਿਲੇ ਗਾਏ ਹੁੰਦੇ..ਪਰ ਅਗਲਾ ਅਕਾਲੀ ਮੋਰਚੇ..ਗੁਰੂ ਕੇ ਬਾਗ ਤੱਕ ਜਾ ਅੱਪੜਿਆ..ਸਰਕਾਰ ਦੀ ਨਜਰ ਚੜ ਗਿਆ..ਫੇਰ ਜੇਲ ਵਿਚੋਂ ਹੀ ਕਿੰਨਾ ਕੁਝ ਲਿਖਿਆ..ਪਵਿੱਤਰ ਪਾਪੀ..ਚਿੱਟਾ ਲਹੂ..ਦੱਸਦੇ ਚਿੱਟੇ ਲਹੂ ਦਾ ਤਰਜਮਾ ਪੜ ਕੇ ਲੀਓ-ਤੋਲਸਟੋਏ ਦੀ ਪੋਤੀ ਉਚੇਚੀ ਅੰਮ੍ਰਤਿਸਰ ਮਿਲਣ ਆਈ..!
ਦਲੇਰ ਲੇਖਕ ਉਹ ਜਿਹੜਾ ਸੱਚ ਲਿਖਦਾ ਰਹੇ..ਵਗਦੇ ਪਾਣੀਆਂ ਦੇ ਉਲਟ..ਅਸਲੀਅਤ..ਹਕੀਕਤ..ਵਾਸਤਵਿਕਤਾ..ਫਾਂਸੀ ਦੀ ਪ੍ਰਵਾਹ ਕੀਤੇ ਬਗੈਰ..ਫੇਰ ਸੰਨ ਇੱਕਤਰ ਵਿਚ ਅੱਖੀਆਂ ਮੀਟ ਗਿਆ..ਠੀਕ ਓਸੇ ਸਾਲ ਜਦੋਂ ਜਰਨਲ ਸੁਬੇਗ ਸਿੰਘ ਦੀ ਮੁਕਤੀ ਵਾਹੀਨੀ ਨੇ ਪੂਰਬੀ ਬੰਗਾਲ ਵਿੱਚ ਨੱਬੇ ਹਜਾਰ ਤੋਂ ਵੱਧ ਆਤਮ ਸਮਰਪਣ ਕਰਵਾਏ..!
ਨਾਨਕ ਸਿੰਘ..ਖੰਜਰ ਵਾਂਙ ਚੁੱਬਦਾ ਇੱਕ ਨਾਮ..ਬਾਗੀ ਸੋਚ ਦਾ ਧਾਰਨੀ..ਪਾਖੰਡ ਬਿਪਰਵਾਦ ਅਤੇ ਊਚ ਨੀਚ ਨੂੰ ਲਲਕਾਰਦਾ..ਬਾਬਰ ਨੂੰ ਮੂੰਹ ਤੇ ਜਾਬਰ ਆਖਣ ਦੀ ਦਲੇਰੀ ਰੱਖਦਾ ਹੋਇਆ..ਮੌਕੇ ਦੇ ਹਾਕਮਾਂ ਨੂੰ ਸੁੱਝ ਗਈ ਸੀ ਕੇ ਹੁਣ ਇੱਕ ਐਸੀ ਸੋਚ ਜਨਮ ਲਵੇਗੀ ਜਿਹੜੀ ਚਿਰਾਂ ਤੋਂ ਤੁਰੀ ਆਉਂਦੀ ਵਿਚਾਰਧਾਰਾ ਖਿਲਾਫ ਉੱਠ ਖਲੋਵੇਗੀ..!
ਕਿੰਨੇ ਨਾਨਕ ਅੱਜ ਵੀ ਹੈਨ..ਜੰਮਣ ਵਾਲੇ ਜਦੋਂ “ਨਾਨਕ” ਨਾਮ ਰੱਖਦੇ ਤਾਂ ਵੱਡੀ ਜੁੰਮੇਵਾਰੀ ਵੀ ਪਾ ਦਿੰਦੇ..ਪੁੱਤਰ ਡਰਨਾ ਨਹੀਂ..ਮਜਲੂਮ ਨਾਲ ਧੱਕਾ ਨਹੀਂ ਹੋਣ ਦੇਣਾ..ਸੱਚ ਤੇ ਹੱਕ...

ਅੱਗੇ ਹਿੱਕ ਡਾਹ ਖਲੋ ਜਾਣਾ..ਦੱਸਦੇ ਇੱਕ ਨਾਨਕ ਅੱਜ ਬਦਲ ਦਿੱਤਾ ਗਿਆ..ਹਾਕਮਾਂ ਨੂੰ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ ਆਇਆ..!
ਇੰਝ ਬਦਲੀ ਹੋ ਜਾਣ ਦਾ ਮਤਲਬ..ਨਖਿੱਧ,ਨਾਕਾਬਲੀਅਤ ਅਤੇ ਬੇਇੱਜਤੀ ਦਾ ਸਦੀਵੀਂ ਬਿੱਲਾ ਲੱਗ ਜਾਣਾ..ਬੜੀ ਔਖੀ ਏ ਅਜੋਕੇ ਦੌਰ ਦੀ ਨੌਕਰੀ..ਚੋਵੀਂ ਘੰਟੇ ਦੋ ਪੁੜਾਂ ਵਿੱਚ ਪੀਸਣਾ ਪੈਂਦਾ..ਟਾਂਡਿਆਂ ਵਾਲੀ ਨੂੰ ਅਤੇ ਭਾਂਡਿਆਂ ਵਾਲੀ ਨੂੰ..ਦੋਹਾਂ ਨੂੰ ਹੀ ਖੁਸ਼ ਰੱਖਣਾ ਪੈਂਦਾ..!
ਹਾਂ ਬਦਲੀ ਰੁਕ ਸਕਦੀ ਸੀ ਜੇ ਸੰਨ ਛਿਆਸੀ ਵਿੱਚ ਨਕੋਦਰ ਵਾਲਾ ਵਰਤਾਰਾ ਦੁਹਰਾ ਦਿੱਤਾ ਜਾਂਦਾ..ਸਵਰਨ ਘੋਟਣੇ ਵਾਂਙ ਸ਼ਾਂਤਮਈ ਜੁਆਨੀ ਤੇ ਅੰਨੇਵਾਹ ਗੋਲੀਆਂ ਦਾ ਮੀਂਹ ਵਰ ਜਾਂਦਾ..ਜੇ ਕਿਸੇ ਦੇ ਮੂੰਹ ਵਿੱਚ ਬੈਰਲ ਰੱਖ ਘੋੜਾ ਵੀ ਦੱਬਣਾ ਪੈਂਦਾ ਤਾਂ ਮਿੰਟ ਨਾ ਲਾਉਂਦਾ..ਸਾਰੀਆਂ ਧਿਰਾਂ ਖੁਸ਼ ਹੁੰਦੀਆਂ..ਸਣੇ ਪ੍ਰੈਸ..ਦਿੱਲੀ ਤੱਕ ਕਾਬਿਲ ਅਫਸਰ ਦਾ ਖਿਤਾਬ ਮਿਲਦਾ..!
ਖੈਰ ਨਾਮ ਦਾ ਕਿਰਦਾਰ ਤੇ ਥੋੜਾ ਬਹੁਤ ਅਸਰ ਤੇ ਪੈਂਦਾ ਹੀ ਹੈ..ਨਾਇਨਸਾਫੀ ਦੇ ਖਿਲਾਫ ਅਤੇ ਬੇਕਸੂਰਾਂ ਤੇ ਤਰਸ ਹਮਦਰਦੀ ਵਾਲਾ ਅਸਰ..ਨਾਨਕ ਤੇ ਹਰ ਯੁੱਗ ਜੰਮਦੇ ਹੀ ਰਹਿਣੇ..ਵੱਖੋ ਵੱਖ ਰੂਪਾਂ ਵਿੱਚ..ਬੇਕਸੂਰ ਅਤੇ ਮਜਲੂਮਾਂ ਦੀ ਰਾਖੀ ਕਰਦੇ..ਚਾਹੇ ਕਿੰਨੀ ਵੀ ਕੀਮਤ ਕਿਓਂ ਨਾ ਚੁਕਾਉਣੀ ਪਵੇ..!
ਆਓ ਅਰਦਾਸ ਕਰੀਏ ਹਰ ਯੁੱਗ ਦੀਆਂ ਮਾਵਾਂ ਨਾਨਕ ਦਾ ਅਸਲੀ ਮੁੱਲ ਪਾਉਂਦੇ ਰਾਏ ਬੁਲਾਰ ਜੰਮਣੇ ਵੀ ਕਦੀ ਬੰਦ ਨਾ ਕਰਨ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)