More Punjabi Kahaniya  Posts
ਵੇ ਹੁਣ ਜੰਗ ਜਿੱਤ ਕੇ ਘਰਾਂ ਨੂੰ ਪਰਤੀਂ


ਵੇ ਹੁਣ ਜੰਗ ਜਿੱਤ ਕੇ ਘਰਾਂ ਨੂੰ ਪਰਤੀਂ
ਆਪਣੇ ਹੱਕਾਂ ਦੀ ਸਰੁੱਖਿਆ ਲਈ ਰਾਜਧਾਨੀ ਦਿੱਲੀ ਦੀਆਂ ਹੱਦਾਂ ਤੇ ਆਪਣੇ ਘਰਾਂ-ਪਰਿਵਾਰਾਂ ਨੂੰ ਛੱਡ ਕੇ ਟੱਪਰੀਵਾਸਾਂ ਵਾਂਗ ਬੈਠਿਆ ਕਿਸਾਨ ਮਜ਼ਦੂਰਾਂ ਨੂੰ ਇੱਕ ਸਾਲ ਤੋਂ ਉਪਰ ਹੋ ਗਿਆ ਹੈ। ਜਮੀਨਾਂ ਦਿਆਂ ਮਾਲਿਕਾਂ ਜਿਮੀਂਦਾਰਾਂ ਦੀ ਸੱਜੀ ਬਾਂਹ ਬਣੇ ਬੇ-ਜ਼ਮੀਨੇ ਕਿਸਾਨ ਵੀ ਹਨ, ਖੇਤੀਬਾੜੀ ਦਾ ਕੰਮ
ਸਲਾਮ ਕਰਨਾ ਬਣਦੈ ਜਿਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਸੇਵਾਦਾਰ ਬਣ ਕੇ ਆਪਣਾ ਦਿਲੋਂ ਯੋਗਦਾਨ ਪਾਇਆ ਹੈ। ਰਾਮ ਸਿੰਘ ਰਾਣਾ ਜਿਹੇ ਦਾਨੀ ਅੱਗੇ ਸਿਰ ਝੁਕਦਾ ਹੈ, ਜਿਹਨਾਂ ਆਪਣੀ ਜਿੰਦਗ਼ੀ ਦੀ ਕੀਤੀ ਕਮਾਈ ਅੰਦੋਲਨ ਦੇ ਸੇਵਾ ਵਿੱਚ ਲਾ ਦਿੱਤੀ। , ਡਾ. ਸਵੈਮਾਨ ਸਿੰਘ ਜਿਹੀਆਂ ਉਦਾਰ ਦਿਲ ਸ਼ਖਸ਼ੀਅਤਾਂ ਨੇ ਜਿਹਨਾਂ ਆਪਣੇ ਲੋਕਾਂ ਦੇ ਦਰਦ ਨੂੰ ਜਾਣਿਆ ਤੇ ਦਿਲੋਂ ਮਹਿਸੂਸ ਕੀਤਾ। ਅਮਰੀਕਾ ਜਿਹੇ ਮੁਲਕ ਤੋਂ ਉਡਾਰੀ ਭਰੀ ਤੇ ਆਪਣੇ ਲੋਕਾਂ ਦੀ ਧੜਕਣਾਂ ਦੀ ਧੜਕਣ ਬਣ ਗਿਆ। ਇਹੋ ਜਿਹੀ ਰੱਬੀ ਰੂਹ ਦੀਆਂ ਸੇਵਾਵਾਂ ਅੱਗੇ ਨੋਬਲ ਪੁਰਸਕਾਰ ਵੀ ਬੜਾ ਛੋਟਾ ਹੈ।
07ਦਸੰਬਰ 2021 ਨੂੰ ਸਿੰਘੂ ਬਾਰਡਰ ਤੇ ਬੱਤੀ ਜਥੇਬੰਦੀਆਂ ਜੀ ਸਾਂਝੀ ਵਿਚਾਰ ਚਰਚਾ ਦੇ ਚੱਲਦਿਆਂ ਹੀ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਭੇਜੇ ਗਏ ਇਕ ਸਰਕਾਰੀ ਪੱਤਰ ਨੇ ਕਿਸਾਨੀ ਅੰਦੋਲਨ ਦੀ ਜੜ੍ਹ ਹੋਰ ਪੱਕੀ ਕਰ ਦਿੱਤੀ। ਸਰਕਾਰ ਵੱਲੋਂ ਅੰਦੋਲਨ ਸਮੇਂ ਵਿੱਚ ਕਿਸਾਨਾਂ ਤੇ
ਦਰਜ ਕੀਤੇ ਗਏ ਪੁਲਿਸ ਕੇਸਾਂ ਦੀਆਂ ਪੁਲਿਸ ਕੋਲ ਦਰਜ਼
ਐਫ ਆਈ ਆਰ ਵਾਪਿਸ ਲਈਆਂ ਜਾਹ ਰਹੀਆਂ ਹਨ। ਅੰਦੋਲਨ ਦੌਰਾਨ ਹੋਈਆਂ ਮੌਤਾਂ ਦੇ ਵਾਰਿਸਾਂ ਨੂੰ ਮੁਆਵਜ਼ੇ ਰਾਜ ਸਰਕਾਰਾਂ ਵੱਲੋਂ ਦੇਣ ਲਈ ਕਿਹਾ ਗਿਆ ਹੈ। ਐਮ ਐਸ ਪੀ ਤੇ ਕਮੇਟੀ ਲਈ ਕਿਸਾਨ ਜਥੇਬੰਦੀਆਂ ਨੇ ਆਪਣੀ ਪੰਜ ਮੈਂਬਰੀ ਕਮੇਟੀ ਦੇ ਨਾਮ ਸਰਕਾਰ ਨੂੰ ਪਹਿਲਾਂ ਹੀ ਭੇਜ ਦਿੱਤੇ ਗਏ ਹਨ। ਲਖੀਮਪੁਰ ਕਤਲ ਕਾਂਡ ਦਾ ਮਾਮਲਾ ਅਜੇ ਬਾਕੀ ਹੈ। ਸਰਕਾਰ ਵੱਲੋ ਕਿਸਾਨੀ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਭੇਜੇ ਗਏ ਗ੍ਰਹਿ ਮੰਤਰਾਲੇ ਦੇ ਪੱਤਰ ਨੇ ਅੰਦੋਲਨ ਦੀ ਜਿੱਤ ਤਹਿ ਕਰ ਦਿੱਤੀ ਹੈ। ਕਿਸਾਨਾਂ ਦੀ ਘਰ ਵਾਪਸੀ ਅੰਦੋਲਨ ਦੇ ਖਤਮ ਹੋਣ ਤੋਂ ਤਿੰਨ ਦਿਨ ਬਾਅਦ ਫ਼ਤਹਿ ਮਾਰਚ ਦੇ ਰੂਪ ਵਿੱਚ ਕਰਨ ਦੀ ਨਿਹੰਗ ਸਿੰਘਾਂ ਵੱਲੋਂ ਫੈਸਲਾਕੁੰਨ ਹੈ। ਇਹ ਦੁਨੀਆ ਦੇ ਇਤਿਹਾਸ ਵਿੱਚ ਇਕ ਜਿੱਤ ਦਾ ਅਨੋਖਾ ਜਸ਼ਨ ਹੋਵੇਗਾ।
ਕਿਸਾਨ ਅੰਦੋਲਨ ਦੇ ਸੰਪੂਰਣ ਹੁੰਦਿਆ ਹੀ ਕਿਸਾਨਾਂ ਦੀ ਘਰ ਵਾਪਿਸੀ ਜਿੱਤੇ ਹੋਏ ਪਹਿਲਵਾਨ ਦੀ ਤਰ੍ਹਾਂ ਗੌਰਵਮਈ ਹੋਵੇਗੀ, ਇਸ ਵਿੱਚ ਕੋਈ ਦੋ-ਰਾਇ ਨਹੀਂ ।ਆਪਣੇ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਯੋਧਿਆਂ ਸੂਰਵੀਰਾਂ ਦੇ ਵਾਰਿਸ ਮੁੜ ਆਪਣੇ ਖੇਤਾਂ ਦੀ ਮਿੱਟੀ ਨੂੰ ਸਿੱਜਦਾ ਕਰਨਗੇ। ਦਿੱਲੀ ਦੀ ਕਨੁੱਖੀ ਅੱਖ ਨੂੰ ਪੰਜਾਬੀ ਕਦੇ ਭੁਲਾਉਣਗੇ ਨਹੀਂ । ਆਪਣੀ ਧਰਤੀ , ਆਪਣੇ ਪੰਜਾਬ ਦੀ ਰਾਖ਼ੀ ਰਾਜਨੀਤਿਕ ਲੱਕੜ-ਬੱਗਿਆਂ ਤੋਂ ਕਰਨੀ ਵੀ ਉੰਨੀ ਹੀ ਜ਼ਰੂਰੀ ਹੈ ਜਿੰਨੀ ਦਿੱਲੀ ਦੀ ਸਿਆਸਤ ਤੋਂ। ਪੰਜਾਬ ਵਿੱਚ ਵਿਧਾਨ ਸਭਾ ਦੀ ਚੋਣ ਦਾ ਚੋਣ ਜ਼ਾਬਤਾ ਕਿਸੇ ਸਮੇਂ ਵੀ ਚੋਣ ਕਮਿਸ਼ਨ ਲਾਗੂ ਕਰ ਸਕਦਾ ਹੈ । ਪੰਜਾਬ ਦੀ ਚੋਣ ਪ੍ਕਿਰਿਆ ਤੇ...

ਰਾਜਨੀਤਿਕ ਲੋਕਾਂ ਤੇ ਸਿਆਸੀ ਦਲਾਂ ਵੱਲੋ ਸੱਤਾ ਹਾਸਿਲ ਕਰਨ ਲਈ ਲੋਕਾਂ ਨਾਲ ਹੋ ਰਹੇ ਝੂਠੇ ਵਾਅਦਿਆਂ ਤੋਂ ਸੁਚੇਤ ਕਰਨ ਲਈ ਯਤਨਸ਼ੀਲ ਹੋਣਾ ਵੀ ਨੌਜਵਾਨਾਂ ਦੀ ਸਮਾਜਿਕ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ।
ਦਿੱਲੀ ਦੀਆਂ ਸੜਕਾਂ ਤੇ ਰਾਤ ਦਿਨ ਉਨੀਂਦਰੇ ਤੇ ਬੇ-ਆਰਾਮੀ ਵਿੱਚ ਜੱਦੋ-ਜਹਿਦ ਕਰਨ ਤੋਂ ਬਾਅਦ ਆਪਣੇ ਪੰਜਾਬ ਦੇ ਸੁਨਿਹਰੇ ਭਵਿੱਖ ਲਈ ਸਾਜਿਸਾਂ ਦਾ ਇੱਕ ਹੋਰ ਬੈਰੀਕੇਟ ਤੋੜਨਾ ਤੇ ਫ਼ਤਹਿ ਦਾ ਡੰਕਾ ਮਾਰਨਾ ਅਜੇ ਬਾਕੀ ਹੈ।
ਅਜੇ ਬਾਕੀ ਹੈ ਮੋਰਚੇ ਵਾਲੀਆਂ ਥਾਵਾਂ ਦੀ ਸਫ਼ਾਈ ਦੇ ਨਾਲੋਂ ਨਾਲ ਆਪਣੇ ਰਾਜ ਦੀ ਸਿਆਸਤ ਵਿਚੋ ਗੰਦਗ਼ੀ ਫੈਲਾ ਰਹੀਆਂ ਉਚਿਆ ਸਿਰਾਂ ਵਾਲੀਆਂ ਢੇਰੀਆਂ ਦੀ ਸਫ਼ਾਈ ਕਰਨੀ। ਜਦ ਝਾੜੂ ਡੰਡੇ ਵਿੱਚ ਪਾ ਹੀ ਲਿਆ ਹੈ ਅਤੇ ਸਿਰ-ਮੂੰਹ ਉਪਰ ਮੁੰਡਾਸੇ ਰੂਪੁ ਕਫ਼ਨ ਬੰਨ ਹੀ ਲਿਆ ਤਾਂ ਚਾਰ ਫਰਲਾਂਗ ਇੱਧਰ ਕੀ ਤੇ ਉੱਧਰ ਕੀ। ਆਪਣੇ ਬੱਚਿਆਂ ਦੇ ਭਵਿੱਖ ਦੀ ਸੁਰੱਖਿਆ ਲਈ ਇਹ ਸਫ਼ਾਈ ਵੀ ਦਿੱਲੀ ਦੀ ਸਫ਼ਾਈ ਜਿੰਨੀ ਅਹਿਮ ਹੈ। ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਪੁਰਖਿਆਂ ਦੀ ਧਰਤੀ ਤੇ ਹੀ ਮਾਲਿਕ ਬਣਾਈ ਰੱਖਣ ਤੇ ਕਾਬਿਜ਼ ਰੱਖਣ ਲਈ ਇਹ ਸਫ਼ਾਈ ਅੰਦੋਲਨ ਸਮੇਂ ਦੀ ਮੰਗ ਹੈ। ਮੌਜੂਦਾ ਸਮੇਂ ਵਿੱਚ ਪੰਜਾਬ ਦਿਆਂ ਗਦਾਰਾਂ ਨੂੰ ਪਸੀਨੇ ਆਏ ਪਏ ਹਨ। ਠੱਗਾਂ -ਲੁਟੇਰਿਆਂ ਦੀ ਨੀਂਦ ਉਡੀ ਪਈ ਹੈ ਕਿ ਕਿਸਾਨ ਮਜ਼ਦੂਰਾਂ ਦੇ ਅੰਦੋਲਨ ਦਾ ਰੁਖ਼ ਕਿਤੇ ਦਿੱਲੀ ਦੀ ਸੰਸਦ ਵੱਲੋ ਪੰਜਾਬ ਦੀ ਸਿਆਸਤ ਦੀ ਸਫ਼ਾਈ ਵੱਲ ਨਾ ਹੋ ਜਾਵੇ। ਤੰਗ਼ਲ਼ੀਆਂ ਤੇ ਸਲੰਙਾਂ ਵਾਲੇ ਕਿਰਤੀ ਸਾਡੀ ਸੜਿਆਂਦ ਮਾਰਦੀ ਨੀਤੀ ਵੱਲ ਹੋ ਕੇ ਸਾਡੀ ਨੀਅਤਾਂ ਦਾ ਪੱਤਾ-ਪੱਤਾ ਸਾਫ਼ ਨਾ ਕਰ ਜਾਵੇ।
ਆਪਣੀਆਂ ਘਰਾਂ ਦੀਆਂ ਬਰੂਹਾ ਤੇ ਪੁੱਤਾਂ ਨੂੰ ਉਡੀਕਦੀਆਂ ਬਜ਼ੁਰਗ ਮਾਵਾਂ ਤੇ ਭੈਣਾਂ ਦਿਨ ਰਾਤ ਆਪਣੇ ਪਰਿਵਾਰ ਦਿਆਂ ਮੈਂਬਰਾਂ ਲਈ ਇਕ ਟੱਕ ਵੇਖ ਆਪਣੇ ਸਾਹਾਂ ਨੂੰ ਥੰਮੀ ਬੈਠੀਆਂ ਹਨਂ। ਹਰੇ ਸੂਹੇ ਵਾਲੇ ਜੰਗ ਜਿੱਤ ਕੇ ਘਰਾ। ਨੂੰ ਰਾਜ਼ੀ ਖੁਸ਼ੀ ਪਰਤਣ ਲਈ ਫ਼ਤਹਿ ਦੀਆਂ ਅਰਦਾਸਾਂ ਕਰ ਰਹੀਆਂ ਹਨ। ਖੇਤਾਂ ਦੀ ਰਾਖ਼ੀ ਦੇ ਨਾਲ ਫਸਲ਼ਾਂ ਦੀ ਕਟਾਈ ਤੇ ਅਗਲੀ ਬੀਜ ਬੋਆਈ ਵੀ ਸੰਭਾਲ਼ ਰਹੀਂਆਂ ਹਨ। ਆਪਢੇ ਲਵੇਰਿਆਂ ਦਾ ਹਰ ਪਲ ਧਿਆਨ ਰੱਖਦੀਆਂ ਦਿੱਲੀ ਦੀ ਕੇਂਦਰੀ ਸਰਕਾਰ ਦੀਆਂ ਸਿੰਙ ਮਾਰੂ ਫ਼ੁੰਕਾਰਾਂ ਨੂੰ ਵੀ ਵਾਚ ਰਹੀਆਂ ਸਨ।ਕਸਮਾਂ ਚੁੱਕੀ ਬੈਠੇ ਆਪਣੇ ਜੁਝਾਰੂਆਂ ਨੂੰ ਸਰਕਾਰਾਂ ਦੇ ਨਾਲ ਟੱਕਰ ਦਾ ਜਵਾਬ ਟੱਕਰ ਨਾਲ ਦੇਣ ਲਈ ਹੌਂਸਲੇ ਵੀ ਦੇ ਰਹੀਆਂ ਹਨ ਤੇ ਜੰਗ ਜਿੱਤ ਕੇ ਹੀ ਘਰਾਂ ਨੂੰ ਪਰਤਣ ਦੀਆਂ ਨਸੀਹਤਾਂ ਵੀ ਦੇ ਰਹੀਆਂ ਹਨ।
ਬਲਜਿੰਦਰ ਸਿੰਘ “ਬਾਲੀ ਰੇਤਗੜੵ ”
07/12/2021
+919465129168
+917087629168

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)