More Punjabi Kahaniya  Posts
ਉੱਖੜੇ ਰਾਹ ( ਭਾਗ : ਦੂਸਰਾ )


ਉੱਖੜੇ ਰਾਹ

ਭਾਗ ਦੂਜਾ

ਕਹਾਣੀ ਦੇ ਪਹਿਲੇ ਭਾਗ ਵਿਚ ਤੁਸੀਂ ਪੜ੍ਹ ਚੁੱਕੇ ਹੋ ਕਿਵੇਂ ਮੀਤੋ ਨੇ ਘਰੋਂ ਜਾ ਕੇ ਚੰਦਨ ਨਾਲ ਕੋਰਟ ਮੈਰਿਜ ਕਰਵਾਈ, ਹੁਣ ਤੁਸੀਂ ਦੂਜੇ ਭਾਗ ਵਿੱਚ ਮੀਤੋ ਦੀ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਵਾਰੇ ਜਾਣੋਗੇ,,,,,

ਮੀਤੋ ਤੇ ਚੰਦਨ ਨੇ ਕੋਰਟ ਕਰਵਾ ਲਈ, ਉੱਥੇ ਖੜੇ ਕੁਝ ਲੋਕਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ, ਚੰਦਨ ਬਹੁਤ ਖੁਸ਼ ਨਜ਼ਰ ਆ ਰਿਹਾ ਸੀ, ਚੰਦਨ ਨੇ ਖੁਸ਼ੀ ਦੇ ਮਾਰੇ ਮੀਤੋ ਨੂੰ ਗਲਵੱਕੜੀ ਚ ਲਿਆ ਤੇ ਪਿਆਰ ਨਾਲ ਪੁੱਛਿਆ ਮੀਤੋ ਤੂੰ ਮੇਰੇ ਨਾਲ ਖੁਸ਼ ਹੈ, ਹਾਂ ਚੰਦਨ ਖੁਸ਼ ਹਾਂ ਮੀਤੋ ਨੇ ਚੰਦਨ ਦਾ ਦਿਲ ਰੱਖਣ ਲਈ ਕਿਹਾ, ਪਰ ਮੀਤੋ ਦੇ ਚਿਹਰੇ ਤੇ ਕੋਈ ਖੁਸ਼ੀ ਦਿਖਾਈ ਨਾ ਦਿੱਤੀ, ਮੀਤੋ ਮੈਨੂੰ ਇਵੇਂ ਕਿਉਂ ਲੱਗ ਰਿਹਾ ਕਿ ਤੂੰ ਖੁਸ਼ ਨਹੀਂ ਇਸ ਵਿਆਹ ਤੋਂ, ਚੰਦਨ ਗੱਲ ਖੁਸ਼ੀ ਦੀ ਨਹੀਂ, ਹੋਰ ਮੀਤੋ ਗੱਲ ਕਿਸ ਗੱਲ ਦੀ ਹੈ ਚੰਦਨ ਨੇ ਕਾਹਲ ਨਾਲ ਮੀਤੋ ਤੋਂ ਪੁੱਛਿਆ, ਚੰਦਨ ਗੱਲ ਖੁਸ਼ੀ ਦੀ ਨਹੀਂ ਗੱਲ ਇਹ ਹੈ ਕਿ ਉਹ ਖੁਸ਼ੀਆਂ ਖੁਸ਼ੀਆਂ ਨਹੀਂ ਹੁੰਦੀਆਂ ਜਿਸ ਚ ਮਾਪੇ ਸ਼ਾਮਲ ਨਾ ਹੋਣ, ਚੱਲ ਮੀਤੋ ਉਦਾਸ ਨਾ ਹੋ ਪਰਮਾਤਮਾ ਜੋ ਕਰਦੈ ਹੁੰਦੈ ਠੀਕ ਹੀ ਕਰਦਾ ਹੁੰਦੈ, ਹਾਂ ਚੰਦਨ ਕਹਿ ਕੇ ਮੀਤੋ ਚੁੱਪ ਕਰ ਗਈ, ਮੀਤੋ ਮੈਨੂੰ ਤਾਂ ਭੁੱਖ ਲੱਗੀ ਐ ਚੱਲ ਕੁਝ ਖਾਈਏ, ਚੰਦਨ ਮੈਂ ਤਾਂ ਬਹੁਤ ਥੱਕ ਗੲੀ ਇੱਥੇ ਹੀ ਕੁਝ ਖਾਣ ਨੂੰ ਲੈ ਆ, ਮੀਤੋ ਆਪਾਂ ਕਮਰੇ ਚ ਚੱਲਦੇ ਹਾਂ ਉਥੇ ਜਾ ਕੇ ਅਰਾਮ ਕਰ ਲਈ, ਕਿਉਂ ਚੰਦਨ ਆਪਾਂ ਕਮਰੇ ਚ ਕਿਉਂ ਰਹਿਣੈ ਆਪਣਾ ਘਰ ਹੈ ਆਪਾਂ ਘਰੇ ਚੱਲਦੇ ਹਾਂ, ਨਹੀਂ ਮੀਤੋ ਹਾਲੇ ਘਰੇ ਜਾਣਾ ਠੀਕ ਨਹੀਂ ਗੱਲ ਪਿੰਡ ਚ ਚਾਰ ਚੁਫੇਰੇ ਅੱਗ ਵਾਂਗੂੰ ਫੈਲ ਗਈ ਹੋਣੀ, ਇਸ ਲਈ ਤੇਰੇ ਮਾਂ ਪਿਉ ਤੱਤੇ ਘਾਹ ਆਪਾਂ ਨੂੰ ਮਾਰਨ ਵੀ ਆ ਸਕਦੇ ਨੇ, ਮੀਤੋ ਨੂੰ ਚੰਦਨ ਦੀ ਗੱਲ ਠੀਕ ਲੱਗੀ, ਚੱਲ ਮੀਤੋ ਪਹਿਲਾਂ ਆਪਾਂ ਕੁਝ ਖਾ ਲੈਂਦੇ ਹਾਂ ਫਿਰ ਚੱਲ ਕੇ ਕੋਈ ਨੇੜੇ ਤੇੜੇ ਕਮਰਾ ਦੇਖਦੇ ਹਾਂ, ਦੋਵੇਂ ਕੋਰਟ ਚੋਂ ਬਾਹਰ ਆ ਗਏ, ਬਾਹਰ ਇੱਕ ਕੁਲਚਿਆਂ ਵਾਲੀ ਰੇਹੜੀ ਖੜੀ ਸੀ, ਚੰਦਨ ਨੇ ਰੇਹੜੀ ਤੋਂ ਦੋ ਕੁਲਚੇ ਲਏ ਤੇ ਦੋਵਾਂ ਨੇ ਮਿਲ ਕੇ ਕੁਲਚੇ ਖਾਧੇ, ਅੱਗੇ ਆ ਕੇ ਰਿਕਸ਼ੇ ਵਾਲੇ ਤੋਂ ਪੁੱਛਿਆ ਬਾਈ ਇੱਥੇ ਕੋਈ ਨੇੜੇ ਹੋਟਲ ਹੈ, ਜਿੱਥੇ ਸਾਨੂੰ ਇੱਕ ਦੋ ਦਿਨਾਂ ਲਈ ਕਮਰਾ ਕਿਰਾਏ ਤੇ ਮਿਲ ਸਕੇ, ਹਾਂ ਭਾਈ ਚੱਲੋ ਮੈਂ ਛੋੜ ਦੇਤਾ ਹੂੰ, ਜਹਾਂ ਪਾਸ ਮੇ ਹੀ ਏਕ ਹੋਟਲ ਹੈ ਅੱਛਾ ਬੀ ਹੈ ਔਰ ਸਸਤਾ ਬੀ ਹੈ, ਨਹੀਂ ਬਾਈ ਅਸੀਂ ਤੁਰਕੇ ਹੀ ਚਲੇ ਜਾਵਾਂਗੇ, ਕਹਿ ਕੇ ਚੰਦਨ ਤੇ ਮੀਤੋ ਉਥੋਂ ਤੁਰ ਪਏ, ਸਾਹਮਣੇ ਕੁਝ ਦੁਕਾਨਾਂ ਦਿਖੀਆਂ, ਚੰਦਨ ਨੇ ਇੱਕ ਦੁਕਾਨ ਵਾਲੇ ਨੂੰ ਪੁੱਛਿਆ, ਬਾਈ ਇੱਥੇ ਨੇੜੇ ਕੋਈ ਹੋਟਲ ਹੈ, ਹਾਂ ਬਾਈ ਸਿੱਧੇ ਜਾ ਕੇ ਖੱਬੇ ਮੁੜ ਜਾਏਓ, ਖੱਬੇ ਮੁੜ ਕੇ ਸੱਜੇ ਹੱਥ ਇੱਕ ਦੋ ਦੁਕਾਨਾਂ ਛੱਡ ਕੇ ਹੋਟਲ ਹੈ, ਉੱਥੇ ਤੁਹਾਨੂੰ ਕਮਰਾ ਮਿਲ ਸਕਦੈ, ਠੀਕ ਐ ਬਾਈ ਧੰਨਵਾਦ ਕਹਿ ਕੇ ਚੰਦਨ ਤੇ ਮੀਤੋ ਸਿੱਧੇ ਜਾ ਕੇ ਖੱਬੇ ਮੁੜ ਕੇ ਦੇਖਿਆ ਤਾਂ ਸੱਜੇ ਪਾਸੇ ਉੱਚਾ ਹੋਟਲ ਸੀ, ਚੰਦਨ ਨੇ ਹੋਟਲ ਦੇ ਅੰਦਰ ਜਾ ਕੇ ਕਮਰੇ ਦੀ ਗੱਲ ਕੀਤੀ ਤੇ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਕਮਰਾ ਦੇ ਦਿੱਤਾ, ਹੋਟਲ ਵਿੱਚ ਲੱਗੇ ਨੌਕਰ ਨੇ ਚੰਦਨ ਨੂੰ ਕਮਰਾ ਦਿਖਾ ਦਿੱਤਾ, ਠੀਕ ਹੈ ਬਾਈ ਸਾਹਿਬ ਕਮਰਾ ਹਾਂ ਬਾਈ ਠੀਕ ਹੈ, ਆਜਾ ਮੀਤੋ ਚੰਦਨ ਨੇ ਮੀਤੋ ਨੂੰ ਬੁਲਾਉਂਦਿਆਂ ਕਿਹਾ, ਮੀਤੋ ਨੇ ਕਮਰੇ ਚ ਆ ਕੇ ਆਪਣਾ ਸਮਾਨ ਧਰਿਆ ਤੇ ਬੈਡ ਦੇ ਲੇਟ ਗਈ , ਚੰਦਨ ਮੈਂ ਸੱਚੀ ਥੱਕ ਗਈ, ਕੋਈ ਨਾ ਮੀਤੋ ਆਰਾਮ ਕਰ ਲੈ, ਇੱਥੇ ਕਿਹੜਾ ਤੂੰ ਕੋਈ ਕੰਮ ਕਰਨੈ, ਕੱਲ ਤੱਕ ਥਕਾਵਟ ਉੱਤਰ ਜਾਊਗੀ, ਚੰਦਨ ਹੁਣ ਤੂੰ ਵੀ ਪੈ ਜਾ, ਫਿਰ ਆਪਾਂ ਨਹਾ ਲਵਾਂਗੇ ਪਰ ਚੰਦਨ ਮੇਰੇ ਕੋਲ ਤਾਂ ਕੋਈ ਕੱਪੜੇ ਵੀ ਨਹੀਂ ਇਹ ਤਾਂ ਕੱਲ ਦੇ ਪਾਏ ਨੇ ਮੈਲੇ ਹੋਏ ਪਏ ਨੇ, ਕੋਈ ਨਾ ਆਪਾਂ ਇਥੋਂ ਬਣੇ ਬਣਾਏ ਲੈ ਲਵਾਂਗੇ, ਥੋੜਾਂ ਚਿਰ ਆਰਾਮ ਕਰ ਲੈ ਫਿਰ ਆਪਾਂ ਬਜ਼ਾਰ ਜਾ ਕੇ ਨਵੇਂ ਕੱਪੜੇ ਲੈ ਆਵਾਂਗੇ, ਠੀਕ ਹੈ ਚੰਦਨ ਮੀਤੋ ਨੇ ਕਹਿ ਕੇ ਲਾਈਟ ਬੰਦ ਕਰ ਦਿੱਤੀ, ਮੀਤੋ ਨੂੰ ਨਾਲ ਦੀ ਨਾਲ ਨੀਂਦ ਆ ਗਈ, ਦੋਵੇਂ ਸੌਂ ਗਏ, ਸ਼ਾਮ ਨੂੰ ਜਦ ਉਹਨਾਂ ਨੂੰ ਜਾਗ ਆਈ ਤਾਂ ਵਕਤ ਕਾਫ਼ੀ ਹੋਇਆ ਪਿਆ ਸੀ, ਮੀਤੋ ਮੈਨੂੰ ਤਾਂ ਭੁੱਖ ਲੱਗੀ ਐ ਹਾਂ ਚੰਦਨ ਭੁੱਖ ਮੈਨੂੰ ਵੀ ਬਹੁਤ ਲੱਗੀ ਐ, ਚੱਲ ਮੀਤੋ ਆਪਾਂ ਚੱਲ ਕੇ ਕੁਝ ਖਾ ਆਉਂਦੇ ਹਾਂ ਤੇ ਨਾਲੇ ਤੇਰੇ ਕੱਪੜੇ ਵੀ ਲੈ ਆਵਾਂਗੇ, ਕਹਿ ਕੇ ਦੋਵੇਂ ਜਿੰਦਾ ਲਗਾ ਕੇ ਹੋਟਲ ਤੋਂ ਬਾਹਰ ਆ ਗਏ।

ਬਾਹਰ ਆ ਕੇ ਚੰਦਨ ਨੇ ਨਿਗਾਹ ਮਾਰੀ ਸਾਹਮਣੇ ਇੱਕ ਹੋਟਲ ਸੀ ਜਿਥੋਂ ਖਾਣੇ ਦੀ ਬਹੁਤ ਸੋਹਣੀ ਖੁਸ਼ਬੂ ਆ ਰਹੀ ਸੀ, ਚੱਲ ਮੀਤੋ ਚੱਲ ਕੇ ਉਥੋਂ ਪਹਿਲਾਂ ਕੁਝ ਖਾਂਦੇ ਹਾਂ, ਚੰਦਨ ਤੇ ਮੀਤੋ ਦੋਵੇਂ ਜਾ ਕੇ ਹੋਟਲ ਚ ਲੱਗੀਆਂ ਮੇਜ਼ ਕੁਰਸੀਆਂ ਤੇ ਬੈਠ ਗਏ, ਚੰਦਨ ਨੇ ਬੇਟਰ ਨੂੰ ਬੋਲਿਆ, ਬਾਈ ਯਰ ਦੋ ਬ੍ਰੈਡ ਪਕੋੜੇ ਲਿਆ ਦਿਓ, ਬੇਟਰ‌ ਕੁਝ ਹੀ ਮਿੰਟਾਂ ਚ ਗਰਮ ਬ੍ਰੈਡ ਪਕੋੜੇ ਲੈ ਆਇਆ, ਭੁੱਖ ਕਾਰਨ ਦੋਵਾਂ ਨੂੰ ਬ੍ਰੈਡ ਪਕੋੜੇ ਬਹੁਤ ਹੀ ਸੁਆਦ ਲੱਗੇ, ਮੀਤੋ ਤੂੰ ਚਾਹ ਪੀਣੀ ਐ, ਹਾਂ ਚੰਦਨ ਪੀ ਲਊਗੀ, ਬਾਈ ਦੋ ਕੱਪ ਚਾਹ ਵੀ ਲਿਆ ਦੇ ਚੰਦਨ ਨੇ ਦੂਰੋਂ ਹੀ ਬੇਟਰ ਨੂੰ ਆਵਾਜ਼ ਮਾਰ ਕੇ ਆਖਿਆ, ਬੇਟਰ ਨੇ ਦੋ ਕੱਪ ਗਰਮ ਚਾਹ ਦੇ ਲਿਆ ਦਿੱਤੇ, ਦੋਵਾਂ ਨੇ ਚਾਹ ਪੀਤੀ ਤੇ ਚੰਦਨ ਨੇ ਬਿੱਲ ਦੇ ਪੈਸੇ ਦਿੰਦੇ ਨੇ ਹੋਟਲ‌ ਵਾਲੇ ਨੂੰ ਪੁੱਛਿਆ ਬਾਈ ਇੱਥੇ ਨੇੜੇ ਕੋਈ ਰੇਡੀਮੇਟ ਕੱਪੜੇ ਦੀ ਦੁਕਾਨ ਹੈ, ਹਾਂ ਬਾਈ ਇਥੋਂ ਅੱਗੇ ਜਾ ਕੇ ਨਾਲ ਆਲੀ ਗਲ਼ੀ ਚ ਰੇਡੀਮੇਟ ਦੀਆਂ ਦੁਕਾਨਾਂ ਨੇ, ਚੰਦਨ ਤੇ ਮੀਤੋ ਅੱਗੇ ਗਏ ਤੇ ਨਾਲ ਵਾਲੀ ਗਲੀ ਚ ਦੇਖਿਆ ਉੱਥੇ ਚੰੜੀਗੜ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਸੀ, ਚੰਦਨ ਤੇ ਮੀਤੋ ਇੱਕ ਦੁਕਾਨ ਚ ਵੜ ਗਏ, ਬਾਈ ਯਰ ਕੁੜੀਆਂ ਆਲੇ ਕੱਪੜੇ ਦਿਖਾ, ਹਾਂਜੀ ਬਾਈ ਸਾਹਿਬ ਕੈਸੇ ਦਿਖਾਏ, ਜੀਨ ਟੋਪ, ਸਲਵਾਰ ਕੁੜਤਾ, ਪਜਾਮੀ ਸੂਟ, ਪੰਜਾਮੀ ਸੂਟ ਦਿਖਾ ਦੇ, ਚੰਦਨ ਮੈਂ ਕਦੇ ਪਾਇਆ ਨੀ ਮੀਤੋ ਨੇ ਚੰਦਨ ਵੱਲ ਮੂੰਹ ਕਰਕੇ ਕਿਹਾ, ਕੋਈ ਗੱਲ ਨਹੀਂ ਮੀਤੋ, ਜੇ ਪਹਿਲਾਂ ਨਹੀਂ ਪਾਇਆ ਹੁਣ ਪਾ ਲਈ, ਨਾਲੇ ਹੁਣ ਤੈਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਹੈ, ਦੁਕਾਨ ਤੇ ਲੱਗੇ ਨੌਕਰ ਨੇ ਮੀਤੋ ਤੇ ਚੰਦਨ ਮੂਰੇ ਪੰਜਾਮੀ ਸੂਟਾਂ ਦਾ ਢੇਰ ਲਗਾ ਦਿੱਤਾ, ਦੇਖ ਮੀਤੋ ਕਿਹੜਾ ਪਸੰਦ ਹੈ ਮੀਤੋ ਸਾਰੇ ਕੱਪੜਿਆਂ ਚੋਂ ਇੱਕ ਨੀਲੇ ਰੰਗ ਦਾ ਕੁੜਤਾ ਤੇ ਨਾਲ ਇੱਕ ਪੰਜਾਮੀ ਪਸੰਦ ਕਰ ਲਈ, ਦੇਖ ਚੰਦਨ ਇਹ ਠੀਕ ਹੈ ਹਾਂ ਮੀਤੋ ਠੀਕ ਹੈ ਇੱਕ ਹੋਰ ਪਸੰਦ ਕਰ, ਬਸ‌ ਚੰਦਨ ਬਹੁਤ ਹੈ, ਤੂੰ ਚੁੱਪ ਕਰਕੇ ਲੈ ਲੈ, ਕੱਲ ਨੂੰ ਇਹ ਫੇਰ ਧੋਣ ਵਾਲਾ ਹੋਜੂ, ਫੇਰ ਕੀ ਪਾਏਗੀ, ਚੰਦਨ ਨੇ ਇੱਕ ਪੰਜਾਮੀ ਸੂਟ ਆਪਣੀ ਪਸੰਦ ਦਾ ਮੀਤੋ ਨੂੰ ਲੈ ਕੇ ਦਿੱਤਾ, ਮੀਤੋ ਹੁਣ ਇੱਕ ਨਾਈਟ ਸੂਟ ਵੀ ਲੈ ਲੈ, ਚੰਦਨ ਮੈਂ ਇੱਦਾਂ ਦਾ ਕੁਝ ਕਦੇ ਪਾਇਆ ਨਹੀਂ, ਮੀਤੋ ਇੱਥੇ ਤੂੰ ਮੇਰੇ ਘਰ ਵਾਲੀ ਹੈ ਇੱਥੇ ਤੂੰ ਕਿਸੇ ਦੀ ਕੁੜੀ ਨਹੀਂ, ਕਹਿ ਕੇ ਚੰਦਨ ਨੇ ਨੌਕਰ ਨੂੰ ਕਿਹਾ ਬਾਈ ਇੱਕ ਨਾਈਟ ਸੂਟ ਵੀ ਦਿਖਾ ਦੇ, ਨੌਕਰ ਨੇ ਨਾਈਟ ਸੂਟ ਦਿਖਾਏ ਤੇ ਨਾਈਟ ਸੂਟ ਵੀ ਚੰਦਨ ਨੇ ਆਪਣੀ ਪਸੰਦ ਦਾ ਹੀ ਲਿਆ, ਦੇਖ ਮੀਤੋ ਹੁਣ ਹੋਰ ਤਾਂ ਨਹੀਂ ਕੁਝ ਲੈਣਾ, ਨਹੀਂ ਚੰਦਨ ਕੁਝ ਨਹੀਂ ਲੈਣਾ, ਚੰਦਨ ਨੇ ਕਾਊਟਰ ਤੇ ਬਿੱਲ ਕਟਵਾਇਆ ਤੇ ਦੋਵੇਂ ਕਮਰੇ ਚ ਵਾਪਸ ਆ ਗਏ।

ਕਮਰੇ ਚ ਆ ਕੇ ਮੀਤੋ ਨੇ ਸਾਰੇ ਸੂਟ ਕੱਢ ਕੇ ਦੇਖੇ, ਮੀਤੋ ਪਸੰਦ ਨੇ ਤੈਨੂੰ, ਹਾਂ ਚੰਦਨ ਪਸੰਦ ਨੇ, ਚੱਲ ਫਿਰ ਨਹਾ ਆ ਫਿਰ ਮੈਂ ਨਹਾ ਆਊ, ਮੀਤੋ ਨੇ ਇੱਕ ਸੂਟ ਕੱਢਿਆ ਤੇ ਚੰਦਨ ਨੂੰ ਕਿਹਾ ਠੀਕ ਐ ਚੰਦਨ ਮੈਂ ਨਹਾ ਆਵਾਂ, ਪਰ ਨਾਲ ਹੀ ਮੀਤੋ ਨੇ ਚੰਦਨ ਨੂੰ ਸਵਾਲ ਕੀਤਾ ਚੰਦਨ ਤੇਰੇ ਕੋਲ ਕਿੰਨੇ ਪੈਸੇ ਨੇ, ਕਿਉਂ ਮੀਤੋ ਤੂੰ ਕੁਝ ਖਰੀਦਣੈ ਚੰਦਨ ਨੇ ਕਾਹਲ ਨਾਲ ਮੀਤੋ ਨੂੰ ਪੁੱਛਿਆ, ਨਹੀਂ ਚੰਦਨ ਕੁਝ ਲੈਣਾ ਨਹੀਂ ਬਸ ਉਂਝ ਹੀ ਪੁੱਛਿਐ, ਦੇਖ ਚੰਦਨ ਆਪਾਂ ਇੱਥੇ ਹੀ ਸਦਾ ਨਹੀਂ ਰਹਿਣਾ, ਮੀਤੋ ਨੇ ਫ਼ਿਕਰ ਚ ਮੀਤੋ ਨੂੰ ਕਿਹਾ, ਹਾਂ ਮੀਤੋ ਮੈਨੂੰ ‌ਪਤੈ, ਆਪਾਂ ਇੱਕ ਦੋ ਦਿਨ ਤੱਕ ਘਰ ਵਾਪਸ ਚਲਾਂਗੇ, ਉੱਥੇ ਮੇਰੀ ਨੌਕਰੀ ਹੈ ,ਉਥੇ ਜਾ ਕੇ ਹੋਰ ਕਮਾ ਲਵਾਂਗਾ, ਦੇਖ ਮੀਤੋ ਮੈਂ ਤੇਰੇ ਨਾਲ ਵਿਆਹ ਕਰਵਾਇਆ, ਹੁਣ ਤੂੰ ਮੇਰੀ ਪਤਨੀ ਹੈ ਤੇ ਤੈਨੂੰ ਖੁਸ਼ ਰੱਖਣਾ ਮੇਰਾ ਫਰਜ਼ ਹੈ, ਠੀਕ ਐ ਚੰਦਨ ਤੂੰ ਖੁਦ ਹੀ ਸਮਝਦਾਰ ਹੈ ਪਰ ਫਿਰ ਵੀ ਸੰਭਲ ਕੇ ਚੱਲ, ਜਾ ਕੇ ਇੱਕ ਦਮ ਤੂੰ ਕੰਮ ਤੇ ਵੀ ਨਹੀਂ ਜਾ ਸਕੇਗਾ, ਹਾਂ ਤੂੰ ਫ਼ਿਕਰ ਨਾ ਕਰ ਮੈਂ ਹੈਗਾ, ਜੇ ‌ਮੈਂ ਫਾਲਤੂ ਖ਼ਰਚ ਕਰਨ ਵਾਲਾ ਹੁੰਦਾ ਤਾਂ ਅੱਜ ਇਥੇ ਇੰਨੇ ਮਹਿੰਗੇ ਸ਼ਹਿਰ ਵਿੱਚ ਲੈ ਕੇ ਤੈਨੂੰ ਕਿਵੇਂ ਬੈਠ ਜਾਂਦਾ, ਚੰਦਨ ਨੇ ਮੀਤੋ ਦੀ ਤਸੱਲੀ ਲਈ ਠੋਸ ਸ਼ਬਦਾਂ ਵਿੱਚ ਕਿਹਾ, ਤੂੰ ਚਿੰਤਾ ਨਾ ਕਰ, ਚੱਲ ਹੁਣ ਨਹਾ ਆ ਫਿਰ ਮੈਂ ਵੀ ਨਹਾ ਆਊਗਾ, ਮੀਤੋ ਚੁੱਪਚਾਪ ਨਹਾਉਣ ਚੱਲੀ ਗਈ, ਕੁਝ ਮਿੰਟਾਂ ਵਿੱਚ ਮੀਤੋ ਨਹਾ ਕੇ ਬਾਹਰ ਆ ਗਈ, ਮੀਤੋ ਦੇ ਗੋਰੇ ਰੰਗ ਤੇ ਭਰਮੇ ਸਰੀਰ ਤੇ ਪੰਜਾਮੀ ਸੂਟ ਸੱਜ ਰਿਹਾ ਸੀ, ਚੰਦਨ ਦੀ ਨਿਗਾਹ ਜਦੋਂ ਹੀ ਮੀਤੋ ਚ ਗਈ, ਉਹ ਦੇਖਦਾ ਹੀ ਰਹਿ ਗਿਆ, ਹਾਏ ਮੀਤੋ ਤੂੰ ਸੱਚੀ ਕਿੰਨੀ ਸੋਹਣੀ ਐ, ਪਹਿਲਾਂ ਮੈਨੂੰ ਵਹਿਮ ਸੀ ਪਰ ਹੁਣ ਸੱਚੀ ਯਕੀਂਨ ਹੋ ਗਿਆ, ਰੱਬ ਨੇ ਤੈਨੂੰ ਵਿਹਲੇ ਬੈਠ ਕੇ ਬਣਾਇਆ, ਮੀਤੋ ਦੇਖੀ ਕਿੰਨਾ ਸੋਹਣਾ ਲਗਦੈ ਤੇਰੇ ਪੰਜਾਮੀ ਸੂਟ, ਚੰਦਨ ਮੈਂ ਅੱਜ ਪਹਿਲੀ ਵਾਰ ਪਾਇਆ, ਹਾਂ ਮੀਤੋ ਪਰ ਤੇਰੇ ਬਹੁਤ ਸੋਹਣਾ ਲੱਗ ਰਿਹੈ, ਬਹੁਤੀਆਂ ਗੱਲਾਂ ਨਾ ਮਾਰ ਚੰਦਨ ਚੱਲ ਜਾ ਜਾ ਕੇ ਨਹਾ ਆ, ਚੰਗਾ ਹਜ਼ੂਰ ਜਾਂਦੇ ਹਾਂ ਹੁਣ ਥੋਡਾ ਕਹਿਣਾ ਤਾਂ ਮੰਨਣਾ ਹੀ ਪੈਣਾ, ਚੰਦਨ ਮਜ਼ਾਕ ਕਰਦਾ ਕਰਦਾ ਬਾਥਰੂਮ ਚ ਨਹਾਉਣ ਚਲਾ ਗਿਆ, ਕੁਝ ਹੀ ਮਿੰਟਾਂ ਚ ਚੰਦਨ ਨਹਾ ਕੇ ਵਾਪਸ ਆ ਗਿਆ, ਮੀਤੋ ਰੋਟੀ ਕਦੋਂ ਕੁ ਖਾਣੀ ਐਂ , ਹਾਲੇ ਤਾਂ ਹੁਣੇ ਬ੍ਰੈਡ ਪਕੋੜੇ ਖਾ ਕੇ ਆਏ ਹਾਂ ਠਹਿਰ ਕੇ ਖਾ ਆਵਾਂਗੇ, ਠੀਕ ਐ ਮੀਤੋ ਜਦੋਂ ਭੁੱਖ ਲੱਗੀ ਦਸ ਦੇਈਂ, ਠੀਕ ਐ ਚੰਦਨ ਬਸ ਅੱਧੇ ਘੰਟੇ ਤੱਕ ਚਲੇ ਜਾਵਾਂਗੇ, ਅੱਧੇ ਘੰਟੇ ਬਾਅਦ ਦੋਵੇਂ ਰੋਟੀ ਖਾ ਕੇ ਵਾਪਸ ਆ ਗਏ। ਚੰਦਨ ਤੈਨੂੰ ਮੈਂ ਇੱਕ ਗੱਲ ਪੁੱਛਾਂ, ਹਾਂ ਪੁੱਛ ਮੀਤੋ, ਚੰਦਨ ਨੇ ਗੱਲ ਜਾਣਨ ਦੀ ਉਤਸੁਕਤਾ ਨਾਲ ਕਿਹਾ, ਚੰਦਨ ਤੇਰੇ ਕੋਲ ਕੀ ਕੀ ਹੈ, ਮਤਲਬ ਮੀਤੋ ਚੰਦਨ ਨੇ ਸਮਝ ਕੇ ਵੀ ਨਾ ਸਮਝਾ ਦੀ ਤਰ੍ਹਾਂ ਪੁੱਛਿਆ, ਮਤਲਬ ਚੰਦਨ ਘਰ ਵਾਰ ਜ਼ਮੀਨ ਵਗੈਰਾ, ਮੀਤੋ ਹੁਣ ਤਾਂ ਜੋ ਵੀ ਹੋਵੇ ਤੈਨੂੰ ਮੇਰੇ ਨਾਲ ਹੀ ਗੁਜ਼ਾਰਾ ਕਰਨਾ ਪਊ, ਭਾਵੇਂ ਕੁਲੀ ਹੋਉ ਕੁਲੀ ਚ ਵੀ ਰਹਿਣਾ ਪਊ, ਹਾਂ ਚੰਦਨ ਮੈਂ ਤੈਨੂੰ ਪਹਿਲਾਂ ਕੁਝ ਵੀ ਨਹੀਂ ਪੁੱਛਿਆ ਹੁਣ ਤਾਂ ਮੈਂ ਵੀ ਹਰ ਚੀਜ਼ ਦੀ ਬਰਾਬਰ ਦੀ ਹਿੱਸੇਦਾਰ ਹਾਂ ਮੀਤੋ ਨੇ ਹੱਕ ਜਤਾਉਂਦਿਆਂ ਕਿਹਾ, ਹਾਂ ਮੀਤੋ ਸਾਰਾ ਕੁਝ ਹੀ ਤੇਰਾ ਹੈ, ਤੂੰ ਚਿੰਤਾ ਕਿਉਂ ਕਰਦੀ ਐਂ, ਮੇਰੇ ਕੋਲ ਇੱਕ ਘਰ ਹੈ ਦੋ ਕਿੱਲੇ ਜ਼ਮੀਨ ਤੇ ਇੱਕ ਪ੍ਰਾਈਵੇਟ ਨੌਕਰੀ ਹੈ ਜ਼ਮੀਨ ਠੇਕੇ ਤੇ ਦਿੰਦਾ ਹਾਂ, ਠੀਕ ਐ ਚੰਦਨ ਆਪਾਂ ਮਿਲ ਕੇ ਹੋਰ ਜ਼ਮੀਨ ਬਣਾਵਾਂਗੇ, ਕੋਈ ਨਾ ਮੀਤੋ ਰੱਬ ਦਾ ਦਿੱਤਾ ਬਹੁਤ ਹੈ, ਹਾਂ ਚੰਦਨ ਜੇ ਆਪਾਂ ਮਿਹਨਤ ਕਰਾਂਗੇ ਤਾਂ ਕੁਝ ਦੀ ਕੁਝ ਬਣਾ ਲਵਾਂਗੇ, ਚੱਲ ਮੀਤੋ ਟਾਈਮ ਬਹੁਤ ਹੋ ਗਿਆ ਆਪਾਂ ਹੁਣ ਸੌਂ ਜਾਈਏ, ਹਾਂ ਚੰਦਨ ਕਹਿ ਕੇ ਮੀਤੋ ਨੇ ਬੱਤੀ ਬੁਝਾ ਦਿੱਤੀ। ਮੀਤੋ ਤੇ ਚੰਦਨ ਦੋ ਦਿਨ ਚੰੜੀਗੜ ਰਹੇ, ਤੀਜੇ ਦਿਨ ਸਵੇਰੇ ਹੀ ਚੰਦਨ ਨੇ ਮੀਤੋ ਨੂੰ ਪਿੰਡ ਜਾਣ ਲਈ ਕਿਹਾ, ਨਹੀਂ ਚੰਦਨ ਮੈਂ ਪਿੰਡ ਨਹੀਂ ਜਾਣਾ, ਮੈਨੂੰ ਪਿੰਡ ਜਾਣ ਤੋਂ ਡਰ ਲੱਗਦੈ, ਮੀਤੋ ਮੈਂ ਤੇਰੇ ਨਾਲ ਹਾਂ ਡਰਦੀ ਕਿਉਂ ਹੈ, ਨਹੀਂ ਚੰਦਨ ਆਪਾਂ ਇੱਥੇ ਹੀ ਕੰਮ ਕਰ ਲਵਾਂਗੇ ਇਥੇ ਹੀ ਗੁਜ਼ਾਰਾ ਕਰ ਲਵਾਂਗੇ, ਨਹੀਂ ਮੀਤੋ ਉਥੇ ਮੇਰਾ ਘਰ ਹੈ, ਜ਼ਮੀਨ ਹੈ, ਨੌਕਰੀ ਹੈ ਇੱਥੇ ਮੇਰਾ ਕੀ ਹੈ, ਕਹਿ ਚੰਦਨ ਨੇ ਮੀਤੋ ਨੂੰ ਕਿਹਾ ਚੱਲ ਤਿਆਰ ਹੋ ਆਪਾਂ ਚੱਲਦੇ ਹਾਂ, ਮੀਤੋ ਤਿਆਰ ਹੋ ਗਈ , ਚੰਦਨ ਨੇ ਹੋਟਲ ਦਾ ਬਿੱਲ ਭਰਿਆ ਤੇ ਦੋਵੇਂ ਰਿਕਸ਼ਾ ਲੈ ਕੇ ਬਸ ਸਟੈਂਡ ਚਲੇ ਗਏ। ਬਸ ਸਟੈਂਡ ਆ ਕੇ ਚੰਦਨ ਨੇ ਭੀਖੀ ਵਾਲੀ ਬਸ ਦੇਖੀ ਤੇ ਦੋਵੇਂ ਬਸ ਚ ਬੈਠ ਗਏ, ਚੰਦਨ ਨੇ ਭੀਖੀ ਤੱਕ ਦੀਆਂ ਦੋ ਟਿਕਟਾਂ ਲਈਆਂ, ਭੀਖੀ ਤੱਕ ਚੰਦਨ ਤੇ ਮੀਤੋ ਵਿਚਕਾਰ ਚੁੱਪੀ ਛਾਈ ਰਹੀ, ਭੀਖੀ ਉੱਤਰ ਕੇ ਚੰਦਨ ਤੇ ਮੀਤੋ ਨੇ ਪਿੰਡ ਵਾਲੀ ਬਸ ਦੀ ਉਡੀਕ ਕੀਤੀ, ਕੁਝ ਹੀ ਮਿੰਟਾਂ ਚ ਪਿੰਡ ਵਾਲੀ ਬਸ ਆ ਗਈ, ਮੀਤੋ ਡਰਦੀ ਡਰਦੀ ਬਸ ਵਿੱਚ ਬੈਠੀ, ਮੀਤੋ ਨੂੰ ਡਰ ਸੀ ਕਿ ਪਿੰਡ ਵਾਲੀ ਬਸ ਚ ਪਿੰਡ ਦੇ ਲੋਕ ਹੋਣਗੇ, ਤੇ ਲੋਕ ਉਸ ਵਾਰੇ ਕੀ ਕੀ ਸੋਚਣਗੇ, ਇਹ ਵੀ ਕੁਦਰਤੀ ਹੁੰਦੈ ਜੋ ਅਸੀਂ ਸੋਚਦੇ ਹਾਂ ਉਹ ਸੱਚ ਹੋ ਜਾਂਦਾ ਹੈ, ਮੀਤੋ ਨਾਲ ਵੀ ਇਸ ਤਰ੍ਹਾਂ ਹੀ ਹੋਇਆ, ਮੀਤੋ ਬਸ ਵਿੱਚ ਚੜੀ ਸਾਰੀ ਬਸ ਹੀ ਪਿੰਡ ਦੇ ਬੰਦਿਆਂ ਨਾਲ ਭਰੀ ਹੋਈ ਸੀ, ਮੀਤੋ ਨੀਵੀਂ ਪਾ ਕੇ ਬੈਠੀ ਰਹੀ, ਮੀਤੋ ਨੂੰ ਡਰ ਸੀ ਕਿ ਕੋਈ ਉਹਨਾਂ ਦਾ ਗੁਆਂਢੀ ਨਾ ਹੋਵੇ, ਕੁਦਰਤੀ ਗੱਲ ਹੋਇਆ ਵੀ ਐਸਾ ਹੀ, ਜਿਸ ਸੀਟ ਤੇ ਚੰਦਨ ਤੇ ਮੀਤੋ ਬੈਠੇ ਸੀ ਉਸ ਸੀਟ ਸਾਹਮਣੀ ਸੀਟ ਮੀਤੋ ਕਾ ਗੁਆਂਢੀ ਸ਼ੇਰਾ ਬੈਠਾ ਸੀ, ਸ਼ੇਰੇ ਦਾ ਪਿੰਡ ਵਿੱਚ ਬਹੁਤ ਰੋਅਬ ਸੀ, ਸ਼ੇਰੇ ਸਾਹਮਣੇ ਮੀਤੋ ਗਲ਼ੀ ਚੋਂ ਵੀ ਨੀਵੀਂ ਪਾ ਕੇ ਲੰਘਦੀ ਸੀ, ਸ਼ੇਰੇ ਨੂੰ ਦੇਖ ਕੇ ਮੀਤੋ ਇੱਕ ਦਮ ਸਹਿਮ ਗਈ, ਸ਼ੇਰਾ ਸਾਰੇ ਰਾਹ ਮੀਤੋ ਵੱਲ ਕੌੜ ਕੌੜ ਦੇਖਦਾ ਰਿਹਾ ਪਰ ਸ਼ੇਰੇ ਨੇ ਮੀਤੋ ਨੂੰ ਕਿਹਾ ਕੁਝ ਵੀ ਨਹੀਂ, ਮੀਤੋ ਨੂੰ ਡਰ ਸੀ ਕਿ ਸ਼ੇਰਾ ਉਸ ਦੇ ਘਰ ਜਾ ਕੇ ਜਰੂਰ ਦੱਸੇਗਾ ਕਿ ਮੀਤੋ ਤੇ ਚੰਦਨ ਵਾਪਸ ਆ ਗਏ,

ਸ਼ੇਰਾ ਪਿੰਡ ਦੇ ਪਹਿਲੇ ਅੱਡੇ ਹੀ ਉੱਤਰ ਗਿਆ, ਮੀਤੋ ਤੇ ਚੰਦਨ ਨੇ ਪਿੰਡ ਦੇ ਅਗਲੇ ਅੱਡੇ ਉਤਰਨਾ ਸੀ, ਜਦੋਂ ਬਸ ਅਗਲੇ ਅੱਡੇ ਤੇ ਪਹੁੰਚੀ ਚੰਦਨ ਨੇ ਮੀਤੋ ਨੂੰ ਉਤਰਨ ਲਈ ਕਿਹਾ, ਦੋਵੇਂ ਬਸ ਚੋਂ ਉੱਤਰ ਗਏ, ਚੰਦਨ ਆਪਾਂ ਹੁਣ ਘਰੇ ਕਿਵੇਂ ਜਾਵਾਂਗੇ, ਮੀਤੋ ਬਸ ਅੱਡੇ ਦੇ ਪਿਛਲੀ ਗਲੀ ਨਿਕਲ ਕੇ ਚਲੇ ਜਾਵਾਂਗੇ, ਪਿਛਲੀ ਗਲੀ ਦੇ ਮਗਰਲੇ ਪਾਸੇ ਆਪਣਾ ਘਰ ਹੈ, ਪੰਜ ਮਿੰਟਾਂ ਚ ਘਰ ਪਹੁੰਚ ਜਾਵਾਂਗੇ, ਮੀਤੋ ਤੇ ਚੰਦਨ ਬਸ ਅੱਡੇ ਦੇ ਪਿਛਲੀ ਗਲੀ ਪੈ ਕੇ ਪੰਜ ਮਿੰਟਾਂ ਚ ਘਰ ਪਹੁੰਚ ਗਏ, ਚੰਦਨ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ, ਚੰਦਨ ਨੇ ਮੀਤੋ ਨੂੰ ਦਰਵਾਜ਼ੇ ਚ ਰੁਕਣ ਲਈ ਹੀ ਕਿਹਾ, ਚੰਦਨ ਭੱਜ ਕੇ ਅੰਦਰੋਂ ਤੇਲ ਲੈ ਕੇ ਆਇਆ ਤੇ ਦਰਵਾਜ਼ੇ ਤੇ ਤੇਲ ਚੋ ਕੇ ਮੀਤੋ ਨੂੰ ਅੰਦਰ ਆਉਣ ਲਈ ਕਿਹਾ। ਮੀਤੋ ਅੰਦਰ ਆ ਗਈ, ਮੀਤੋ ਨੇ ਅੰਦਰ ਆ ਕੇ ਸਾਰਾ ਘਰ ਚਾਰ ਚੁਫੇਰੇਓ ਦੇਖਿਆ,ਘਰ ਵਿੱਚ ਦੋ ਕਮਰੇ ਜਿਸ ਵਿੱਚ ਇੱਟਾਂ ਦਾ ਫਰਸ਼ ਸੀ, ਸੱਜੇ ਹੱਥ ਰਸੋਈ, ਰਸੋਈ ਨਾਲ ਚੁੱਲ੍ਹਾ ਚੋਕਾ, ਫਿਰ ਖੱਬੇ ਹੱਥ ਬਿਨਾਂ ਛੱਤ ਤੋਂ ਬਾਥਰੂਮ ਤੇ ਲੈਟਰਿੰਗ ਬਣੇ ਹੋਏ ਸੀ, ਨਾਲ ਹੀ ਕੱਪੜੇ ਧੋਣ ਨੂੰ ਫਰਸ਼ ਲੱਗਿਆ ਹੋਇਆ ਸੀ, ਫਰਸ਼ ਕੋਲ ਇਕੋ ਨਲਕਾ ਸੀ, ਵਿਹੜਾ ਕੱਚਾ ਸੀ ਤੇ ਵਿਹੜੇ ਦੇ ਵਿਚਾਲੇ ਇੱਕ ਅਮਰੂਦ ਦਾ ਬੂਟਾ ਸੀ, ਮੀਤੋ ਨੇ ਧਿਆਨ ਨਾਲ ਸਾਰਾ ਘਰ ਦੇਖਿਆ, ਮੀਤੋ ਅੰਦਰ ਆ ਜਾ ਹੁਣ ਜਾ ਬਾਹਰ ਹੀ ਖੜੀ ਗਰੀਬ ਦਾ ਕੁਲਾ ਦੇਖੀ ਜਾਏਗੀ, ਚੰਦਨ ਇਸ ਘਰ ਵਿੱਚ ਹੁਣ ਮੈਂ ਵੀ ਰਹਿਣਾ ਹੈ, ਹੁਣ ਇਹ ਆਪਣੇ ਦੋਵਾਂ ਦਾ ਘਰ ਹੈ, ਨਾਲ ਘਰ ਦਾ ਮਤਲਬ ਕੁਲੀ ਜਾ ਪੱਕੇ ਨਹੀਂ, ਘਰ ਵਿੱਚ ਰਹਿਣ ਵਾਲੇ ਜੀਅ ਸੋਹਣੇ ਹੋਣੇ ਚਾਹੀਦੇ ਨੇ ਘਰ ਜੀਆਂ ਦੀ ਰੌਣਕ ਨਾਲ ਆਪੇ ਹੀ ਸੋਹਣੇ ਲੱਗਣ ਲੱਗ ਜਾਂਦੇ ਨੇ, ਠੀਕ ਹੈ ਜਨਾਬ ਹੁਣ ਭਾਸ਼ਨ ਦੇਣਾ ਬੰਦ ਕਰੋ ਤੇ ਅੰਦਰ ਆਓ, ਮੀਤੋ ਚੰਦਨ ਦੇ ਕਹਿਣ ਤੇ ਅੰਦਰ ਚਲੀ ਗਈ, ਅੰਦਰ ਕਮਰੇ ਚ ਕੁਝ ਧਾਰਮਿਕ ਫੋਟੋਆਂ, ਦੋ ਮੰਜੇ, ਤੇ ਬੇਬੇ ਵਾਲੀ ਪੇਟੀ ਪਈ ਸੀ, ਮੀਤੋ ਨੇ ਕਮਰੇ ਨੂੰ ਗੌਰ ਨਾਲ ਦੇਖਿਆ, ਮੀਤੋ ਤੇਰਾ ਹੀ ਘਰ ਐ ਰੋਜ਼ ਰੋਜ਼ ਤੂੰ ਹੀ ਦੇਖਣੈ, ਹੁਣ ਬਹਿ ਜਾ, ਮੀਤੋ ਚੰਦਨ ਦੇ ਕਹਿਣ ਤੇ ਮੰਜੇ ਤੇ ਬੈਠ ਗਈ, ਮੀਤੋ ਤੂੰ ਬੈਠ ਮੈਂ ਚਾਹ ਲਈ ਦੁੱਧ ਲੈ ਆਵਾਂ, ਏਸ ਵਕਤ ਦੁੱਧ ਮਿਲ ਜਾਉ ਚੰਦਨ, ਡੈਰੀ ਤੋਂ ਪਤਾ ਕਰ ਆਉਂਦਾ ਹਾਂ ਜੇ ਮਿਲ ਗਿਆ ਲੈ ਆਊ, ਏਥੇ ਨੇੜੇ ਹੀ ਹੈ ਡੈਰੀ, ਠੀਕ ਐ ਚੰਦਨ ਛੇਤੀ ਆਈ ਮੈਨੂੰ ਡਰ ਲੱਗਦੈ, ਡਰ ਨਾ ਮੀਤੋ, ਮੈਂ ਹੁਣੇ ਆਇਆ, ਕਹਿ ਕੇ ਚੰਦਨ ਦੁੱਧ ਲੈਣ ਚਲਾ ਗਿਆ, ਕੁਝ ਹੀ ਮਿੰਟਾਂ ਚ ਚੰਦਨ ਦੁੱਧ ਤੇ ਰਸ ਲੈ ਕੇ ਆਇਆ, ਚੰਦਨ ਨੇ ਚਾਹ ਬਣਾਈ ਤੇ ਦੋਵਾਂ ਨੇ ਰਸ ਨਾਲ ਚਾਹ ਪੀ ਕੇ ਭੁੱਖ ਮਿਟਾਈ, ਚਾਹ ਪੀਣ ਤੋਂ ਬਾਅਦ ਚੰਦਨ ਨੇ ਮੀਤੋ ਨੂੰ ਪੁੱਛਿਆ ਮੀਤੋ ਜੇ ਤੂੰ ਨਹਾਉਣੈ ਤਾਂ ਮੈਂ ਬਾਲਟੀ ਭਰ ਕੇ ਰੱਖਾ, ਨਹੀਂ ਚੰਦਨ ਹਾਲੇ ਨੀਂ ਨ੍ਹਾਉਣਾ, ਆਥਣ ਵੇਲੇ ਜੇ ਨਹਾ ਲਊ, ਹੁਣ ਤਾਂ ਕੁਝ ਚਿਰ ਆਪਾਂ ਪੈ ਜਾਂਦੇ ਆ, ਫਿਰ ਦੇਖਦੇ ਹਾਂ ਕੀ ਕਰਨੈ, ਚੰਦਨ ਆਪਾਂ ਕੱਲ੍ਹ ਨੂੰ ਘਰ ਦੀ ਸਫ਼ਾਈ ਵੀ ਕਰਨੀ ਐਂ, ਕੋਈ ਨਾ ਮੀਤੋ ਹੋਲੀ ਹੋਲੀ ਕਰ ਲਵਾਂਗੇ, ਤੂੰ ਜ਼ਿਆਦਾ ਫ਼ਿਕਰ ਨਾ ਕਰ, ਚੱਲ ਹੁਣ ਕੁਝ ਚਿਰ ਆਰਾਮ ਕਰ ਲੈ, ਕਹਿ ਕੇ ਚੰਦਨ ਮੰਜੇ ਤੇ ਲੰਮਾ ਪੈ ਗਿਆ, ਮੀਤੋ ਵੀ ਪੈ ਗਈ,
ਆਥਣ ਦੇ ਪੰਜ ਵਜੇ ਚੰਦਨ ਉਠਿਆ ਤੇ ਨਲਕੇ ਤੋਂ ਦੋ ਬਾਲਟੀ ਭਰ ਕੇ ਰੱਖੀਆਂ, ਖੜਕਾ ਸੁਣ ਕੇ ਮੀਤੋ ਵੀ ਉਠ ਗਈ, ਉਠ ਗਈ ਮੀਤੋ, ਹਾਂ ਚੰਦਨ, ਮੀਤੋ ਸਬਜ਼ੀ ਕਾਸ ਦੀ ਲੈ ਕੇ ਆਵਾਂ, ਚੰਦਨ ਜੋ ਖਾਣੀ ਲੈ ਆ, ਮੈਂ ਤਾਂ ਹਰ ਸਬਜ਼ੀ ਹੀ ਖਾ ਲੈਂਦੀ ਹਾਂ, ਠੀਕ ਐ ਮੀਤੋ ਮੈਂ ਸਬਜ਼ੀ ਲੈ ਕੇ ਹੁਣੇ ਆਇਆ, ਕਹਿ ਕੇ ਚੰਦਨ ਸਬਜ਼ੀ ਲੈਣ ਚਲਾ ਗਿਆ, ਮੀਤੋ ਚੰਦਨ ਦੇ ਆਉਂਦੇ ਨੂੰ ਨਹਾ ਲਈ, ਚੰਦਨ ਨੇ ਸਬਜ਼ੀ ਚੀਰ ਦਿੱਤੀ ਤੇ ਮੀਤੋ ਨੇ ਧਰ ਦਿੱਤੀ, ਦੋਵਾਂ ਨੇ ਰਲ ਮਿਲ ਕੇ ਰੋਟੀ ਬਣਾ ਲਈ, ਦੋਵੇਂ ਜਦੋਂ ਰੋਟੀ ਖਾਣ ਬੈਠੇ ਤਾਂ ਬੁਰਕੀ ਮੀਤੋ ਦੇ ਹੱਥ ਵਿਚ ਹੀ ਸੀ ਤੇ ਮੀਤੋ ਨੇ ਅੱਖਾਂ ਭਰ ਲਈਆਂ, ਕੀ ਹੋਇਆ ਮੀਤੋ, ਚੰਦਨ ਨੇ ਘਬਰਾ ਕੇ ਪੁੱਛਿਆ, ਕੁਝ ਨਹੀਂ ਚੰਦਨ, ਬਸ ਮਾਂ ਦੀ ਯਾਦ ਆ ਗਈ ਸੀ ,ਪਤਾ ਨਹੀਂ ਮਾਂ ਨੇ ਰੋਟੀ ਖਾਧੀ ਹੋਊ ਕੇ ਨਾ, ਮਾਂ ਤਾਂ ਪਹਿਲਾਂ ਮੈਨੂੰ ਰੋਟੀ ਖਵਾ ਕੇ ਫਿਰ ਆਪ ਖਾਂਦੀ ਸੀ, ਜਿਸ ਦਿਨ ਮੈਂ ਕਿਸੇ ਕਾਰਨ ਰੋਟੀ ਨਾ ਖਾਂਦੀ ਮਾਂ ਆਪ ਵੀ ਨਾ ਖਾਂਦੀ, ਮੀਤੋ ਮੈਂ ਸਮਝ ਸਕਦੈ ਤੇਰੇ ਦਰਦ ਨੂੰ ਪਰ ਇਸ ਦਾ ਹੁਣ ਕੀ ਹੱਲ ਜੇ ਤੂੰ ਰੋਟੀ ਨਾ ਖਾਧੀ ਬੀਮਾਰ ਹੋਜੇਗੀ, ਇੱਥੇ ਕੋਈ ਮਾਂ ਵੀ ਨਹੀਂ ਪੁੱਛਣ ਵਾਲੀ, ਹਾਂ ਚੰਦਨ ਪਰ ਇਸ ਚ ਮਾਂ ਦਾ ਕੋਈ ਕਸੂਰ ਨਹੀਂ ਸੀ, ਮਾਂ ਨੂੰ ਬਾਪੂ ਵੀ ਗਾਲਾਂ ਦਿੰਦਾ ਹੋਉ, ਕੋਈ ਗੱਲ ਨੀਂ ਮੀਤੋ ਜੋ ਹੁੰਦੈ ਚੰਗਾ ਹੀ ਹੁੰਦੈ, ਹੁਣ ਤੂੰ ਰੋਟੀ ਖਾ, ਮੀਤੋ ਨੇ ਥੋੜ੍ਹੀ ਜਿਹੀ ਰੋਟੀ ਚੰਦਨ ਦੇ ਕਹਿਣ ਤੇ ਖਾਧੀ, ਪਰ ਉਸ ਦੇ ਗਲੇ ਵਿੱਚੋਂ ਲੰਘ ਨਹੀਂ ਰਹੀ ਸੀ, ਰੋਟੀ ਖਾ ਕੇ ਮੀਤੋ ਨੇ ਭਾਂਡੇ ਮਾਂਜ ਦਿੱਤੇ, ਚੰਦਨ ਨੇ ਨਹਾ ਕੇ ਗਰਮੀ ਹੋਣ ਕਰਕੇ ਮੰਜੇ ਬਾਹਰ ਕੱਢ ਲਏ, ਚੰਦਨ ਨੇ ਮਾਂ ਦੀ ਪੇਟੀ ਚੋਂ ਨਵੀਂ ਦਰੀ ਕੱਢ ਕੇ ਮੀਤੋ ਨੂੰ ਵਿਛਾਉਣ ਲਈ ਦਿੱਤੀ, ਲੈ ਮੀਤੋ ਪੈਜਾ ਹੁਣ, ਮੀਤੋ ਮੰਜੇ ਤੇ ਬੈਠਦੇ ਬੋਲੀ ਚੰਦਨ ਮੈਨੂੰ ਤਾਂ ਡਰ ਬਹੁਤ ਲੱਗ ਰਿਹੈ, ਕਿਉਂ ਮੀਤੋ ਕੀ ਹੋਇਆ, ਉਹ ਸਾਡਾ ਗੁਆਂਢੀ ਸ਼ੇਰਾ ਬਸ ਚ ਬੈਠਾ ਸੀ, ਉਹ ਜਾ ਕੇ ਮਾਂ ਬਾਪੂ ਨੂੰ ਦੱਸ ਦਿਓ ਮਾਂ ਬਾਪੂ ਇੱਥੇ ਲੜਨ ਨਾ ਆ ਜਾਣ, ਨਹੀਂ ਮੀਤੋ ਤੂੰ ਘਬਰਾ ਨਾ ਮੈਂ ਵੀ ਤਾਂ ਤੇਰੇ ਨਾਲ ਹੀ ਹਾਂ, ਨਾਲੇ ਹੁਣ ਆਪਣਾ ਕੋਈ ਕੁਝ ਨਹੀਂ ਬਿਗਾੜ ਸਕਦਾ, ਆਪਾਂ ਕਾਨੂੰਨ ਦੇ ਅਨੁਸਾਰ ਦੋਵੇਂ ਪਤੀ-ਪਤਨੀ ਹਾਂ, ਜੇ ਕੋਈ ਮੁਸੀਬਤ ਆਉ ਮੈਂ ਵੀ ਤੇਰੇ ਨਾਲ ਹੀ ਹਾਂ, ਹਾਂ ਚੰਦਨ ਪਰ ਫਿਰ ਵੀ ਮਾਂ ਬਾਪੂ ਦੀ ਸ਼ਿਕਾਇਤ ਤਾਂ ਮੈਂ ਪੁਲਿਸ ਕੋਲ ਵੀ ਨਹੀਂ ਕਰ ਸਕਦੀ, ਮੈਂ ਕਦ ਕਿਹਾ ਮੀਤੋ ਤੂੰ ਸ਼ਿਕਾਇਤ ਕਰਨ ਜਾ, ਮੈਂ ਉਂਝ ਕਹਿਆ ਕਿ ਹੁਣ ਆਪਾਂ ਕਾਨੂੰਨ ਦਾ ਸਹਾਰਾ ਲੈ ਸਕਦੇ ਹਾਂ, ਤੂੰ ਸੋਚਣਾ ਛੱਡ ਦੇ ਜੋ ਹੋਉ ਠੀਕ ਹੀ ਹੋਉ, ਹਾਂ ਚੰਦਨ ਕਹਿ ਕੇ ਮੀਤੋ ਚੁੱਪ ਕਰ ਗਈ, ਚੰਦਨ ਬੱਤੀ ਬੁਝਾ ਦੇ ਮੈਨੂੰ ਹੁਣ ਨੀਂਦ ਆਉਂਦੀ ਹੈ। ਚੰਦਨ ਨੇ ਬੱਤੀ ਬੁਝਾ ਦਿੱਤੀ ਦੋਵੇਂ ਸੌਂ ਗਏ।
ਅਗਲੇ ਦਿਨ ਸਵੇਰੇ ਦੋਵੇਂ ਉੱਠੇ, ਮੀਤੋ ਅੱਜ ਮੈਂ ਆਪਣੀ ਡਿਊਟੀ ਜਾਉਗਾ, ਨਹੀਂ ਚੰਦਨ ਤੂੰ ਕੁਝ ਦਿਨ ਹਾਲੇ ਨਾ ਜਾ, ਮੀਤੋ ਬਹੁਤ ਦਿਨ ਹੋ ਗਏ, ਨਹੀਂ ਚੰਦਨ ਮੈਨੂੰ ਡਰ ਲੱਗਦੈ, ਠੀਕ ਐ ਮੀਤੋ ਚੱਲ ਦੇਖਦੇ ਹਾਂ, ਮੀਤੋ ਨੇ ਚਾਹ ਬਣਾਈ, ਮੀਤੋ ਕੱਲ੍ਹ ਵਾਲੇ ਰਸ ਪਏ ਨੇ, ਚਾਹ ਨਾਲ ਖਾ ਲਵਾਂਗੇ, ਗੱਲ ਕਰਦੇ ਕਰਦੇ ਦਰਵਾਜ਼ਾ ਖੜਕਿਆ, ਚੰਦਨ ਆਪਣਾ ਦਰਵਾਜ਼ਾ ਖੜਕਿਆ, ਮੀਤੋ ਨੇ ਧੜਕਦੇ ਦਿਲ ਨਾਲ ਚੰਦਨ ਨੂੰ ਕਿਹਾ, ਚੰਦਨ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ ਤੇ ਮੀਤੋ ਦੇ ਮਾਂ ਪਿਓ ਸਨ, ਚੰਦਨ ਵੀ ਇੱਕ ਦਮ ਡਰਿਆ ਪਰ ਫਿਰ ਵੀ ਉਸ ਨੇ ਖੁਦ ਨੂੰ ਸੰਭਾਲਿਆ, ਪੈਰੀਂ ਪੈਣੈ ਮਾਂ ਜੀ ਪੈਰੀਂ ਪੈਣੈ ਬਾਪੂ ਜੀ, ਚੰਦਨ ਨੇ ਮੀਤੋ ਦੇ ਮਾਂ ਬਾਪੂ ਦੇ ਪੈਰਾਂ ਚ ਝੁਕਦਿਆਂ ਕਿਹਾ, ਅੰਦਰ ਲੰਘ ਆਓ ਜੀ, ਨਾ ਕਾਕਾ ਅੰਦਰ ਸਾਡਾ ਕੀ ਐ, ਆਵਾਜ਼ ਸੁਣ ਕੇ ਮੀਤੋ ਵੀ ਬਾਹਰ ਆ ਗਈ, ਮੀਤੋ ਨੇ ਡਰਦੀ ਡਰਦੀ ਨੇ ਕਿਹਾ, ਮਾਂ ਅੰਦਰ ਆਜੋ, ਨਾ ਕੁੜੀਏ ਨਾ ਸਾਡਾ ਇੱਥੇ ਕੀ ਐ, ਆ ਲੈ ਜੇ ਤੇਰੇ ਕਿਤੇ ਕੰਮ ਆਉਂਦੇ ਹੋਏ ਤਾਂ ਕੰਮ ਲੈ ਲੀ, ਹੁਣ ਸਾਡੀ ਤੂੰ ਧੀ ਨੀਂ ਅਸੀਂ ਤੇਰੇ ਮਾਪੇ ਨਹੀਂ, ਸਾਨੂੰ ਕੋਈ ਦੁੱਖ ਸੁੱਖ ਹੋਉ ਅਸੀ ਨਿੱਬੜ ਲਾਂਗੇ, ਤੈਨੂੰ ਕੋਈ ਦੁੱਖ ਸੁੱਖ ਹੋਉ ਤੂੰ ਨਿੱਬੜੀ, ਮੀਤੋ ਦੇ ਬਾਪੂ ਨੇ ਸਖ਼ਤ ਲਹਿਜੇ ਵਿੱਚ ਮੀਤੋ ਨੂੰ ਕਿਹਾ, ਚੱਲ ਅਮਰੋ ਚੱਲੀਏ, ਮੀਤੋ ਧੀਏ ਕੀ ਮਾੜਾ ਕੀਤਾ ਸੀ ਅਸੀਂ ਤੇਰਾ ਜੋ ਤੂੰ ਸਾਡੇ ਨਾਲ ਏਡਾ ਵੱਡਾ ਧੋਖਾ ਕਰ ਗਈ, ਮੀਤੋ ਦੀ ਮਾਂ ਨੇ ਅੱਖਾਂ ਭਰਦੀ ਨੇ ਕਿਹਾ, ਤੂੰ ਹੁਣ ਇੱਥੇ ਡੁਸਕਣ ਨਾ ਬੈਠ ਚੱਲ ਚੁੱਪ ਕਰਕੇ, ਚੇਤੇ ਨੇ ਅਮਰੋ ਦੀ ਬਾਂਹ ਫੜਦੇ ਨੇ ਕਿਹਾ, ਮਾਂ ਮੈਂ ਮਜਬੂਰ ਸੀ, ਕੀ ਮਜਬੂਰੀ ਧੀਏ ਤੇਰੀ, ਤੇਰੀ ਮਜਬੂਰੀ ਮਾਂ ਨੂੰ ਗਰਕ ਚ ਡੋਬਣ ਨਾਲੋਂ ਵੀ ਵੱਡੀ ਸੀ, ਤੁਰੀ ਜਾਂਦੀ ਅਮਰੋ ਨੇ ਤਰਲਾ ਭਰਦੀ ਨੇ ਮੀਤੋ ਵੱਲ ਮੂੰਹ ਕਰਕੇ ਕਿਹਾ, ਚੇਤਾ ਅਮਰੋ ਦੀ ਬਾਂਹ ਫੜ ਕੇ ਖਿਚ ਕੇ ਲੈ ਗਿਆ, ਗਲੀ ਦੇ ਮੌੜ ਤੱਕ ਮੀਤੋ ਆਪਣੀ ਮਾਂ ਨੂੰ ਭਰੀਆਂ ਅੱਖਾਂ ਨਾਲ ਦੇਖਦੀ ਰਹੀ, ਮਾਂ ਤੇ ਬਾਪੂ ਹੁਣ ਦਿਖਾਈ ਦੇਣੋ ਵੀ ਹੱਟ ਗਏ ਸੀ , ਪਰ ਮੀਤੋ ਥਾਵੇਂ ਸੁੰਨ ਹੋਈ ਖੜੀ ਸੀ, ਚੰਦਨ ਨੇ ਮੀਤੋ ਨੂੰ ਬਾਂਹ ਫੜ ਕੇ ਹਲਾਇਆ ਕੇ ਮੀਤੋ ਆਪਣੇ ਆਪ ਨੂੰ ਸੰਭਾਲ, ਹੁਣ ਜੋ ਗਿਆ ਸੋ ਹੋ ਗਿਆ, ਮੀਤੋ ਚੰਦਨ ਤੋਂ ਬਾਂਹ ਛੁਡਾ ਕੇ ਭੱਜ ਕੇ ਅੰਦਰ ਆ ਗਈ, ਅੰਦਰ ਆ ਕੇ ਮੀਤੋ ਹੌਂਕੋ ਹੌਂਕੀ ਰੋਈ, ਚੰਦਨ ਕੁਝ ਚਿਰ ਬਾਅਦ ਮੀਤੋ ਕੋਲ ਗਿਆ, ਮੀਤੋ ਹੁਣ ਰੋਣ ਦਾ ਕੀ ਫਾਇਦਾ, ਪਹਿਲਾਂ ਸੋਚ ਸਮਝ ਕੇ ਕਦਮ ਚੁੱਕਣਾ ਸੀ, ਚੰਦਨ ਤੂੰ ਗ਼ਲਤੀ ਮੇਰੀ ਕੱਢ ਰਿਹੈ, ਨਹੀਂ ਮੀਤੋ ਮੈਂ ਸੁਭਾਵਿਕ ਹੀ ਕਿਹਾ ਹੈ, ਕੀ ਮੈਂ ਤੈਨੂੰ ਕਿਹਾ ਸੀ ਮੁੜ ਜਾ ਪਰ ਤੂੰ ਮੁੜੀ ਨਹੀਂ, ਚੰਦਨ ਤੂੰ ਹੀ ਕਿਹਾ ਸੀ ਕਿ ਜੇ ਨਾ ਆਵੇਗੀ ਤਾਂ ਮੈਂ ਖੂਹ ਚ ਛਾਲ ਮਾਰ ਕੇ ਮਰ ਜਾਊ, ਹੁਣ ਤੂੰ ਮੇਰੇ ਤੇ ਹੀ ਇਲਜ਼ਾਮ ਲਗਾ ਰਿਹੈ, ਨਹੀਂ ਮੀਤੋ ਕੁੜੀਆਂ ਇੱਦਾਂ ਹੀ ਕਾਹਲੀ ਚ ਫੈਸਲੇ ਲੈਂਦੀਆਂ ਨੇ, ਤਾਂ ਉਹ ਸਾਰੀ ਉਮਰ ਪਛਤਾਉਂਦੀਆਂ ਰਹਿੰਦੀਆਂ ਨੇ, ਚੰਦਨ ਮੈਨੂੰ ਤੂੰ ਹੀ ਦੋਵਾਂ ਪਾਸੇ ਫਸਾਇਆ ਸੀ, ਮੀਤੋ ਹਰ ਮੁੰਡਾ ਹੀ ਜਾਣਦਾ ਹੁੰਦਾ ਕਿ ਕੁੜੀਆਂ ਮਰਨ ਦੀ ਧਮਕੀ ਨੂੰ ਬਹੁਤ ਛੇਤੀ ਦਿਲ ਤੇ ਲਗਾ ਜਾਂਦੀਆਂ ਨੇ, ਇਹੀ ਤਰੀਕਾ ਮੈਂ ਅਪਣਾ ਲਿਆ, ਚੰਦਨ ਤੂੰ ਮੈਨੂੰ ਸਿਰਫ਼ ਤਰੀਕਿਆਂ ਨਾਲ ਹੀ ਪਾਉਣਾ ਚਾਹੁੰਦਾ ਸੀ, ਨਹੀਂ ਮੀਤੋ ਗੱਲ ਤਰੀਕਿਆਂ ਦੀ ਨਹੀਂ ਹਰ ਕੁੜੀ ਹੀ ਤੇਰੇ ਵਰਗੀ ਦਿਲ ਦੀ ਭੋਲੀ ਹੁੰਦੀ ਹੈ, ਹਰ ਕੁੜੀ ਹੀ ਪਿਆਰ ਚ ਹਰ ਗੱਲ ਸੱਚ ਮੰਨ ਲੈਂਦੀ ਹੈ, ਇਹ ਤੂੰ ਨਹੀਂ ਲੱਖਾਂ ਕੁੜੀਆਂ ਹੀ ਇਦਾਂ ਕਾਹਲ ਵਿੱਚ ਆਪਣੇ ਆਪ ਖੂਹ ਚ ਧੱਕਾ ਦੇ ਲੈਂਦੀਆਂ ਨੇ, ਪਰ ਚੰਦਨ ਇਸ ਚ ਮੇਰੀ ਕੀ ਗਲ਼ਤੀ, ਮੀਤੋ ਤੇਰੀ ਕੋਈ ਗ਼ਲਤੀ ਨਹੀਂ, ਬਸ ਤੂੰ ਮੇਰੇ ਤੇ ਇੱਕ ਦੋ ਵਾਰ ਕਹਿਣ ਤੇ ਹੀ ਯਕੀਨ ਮੰਨ...

ਬੈਠੀ, ਤੂੰ ਕੁਝ ਵੀ ਨਹੀਂ ਸੋਚਿਆ ਕਿ ਮੈਂ ਮਰਦਾਂ ਸੀ ਮਰ ਜਾਂਦਾ ਪਰ ਤੇਰੇ ਮਾਪੇ ਜੋ ਸਿਰਫ਼ ਤੇਰੀ ਹੀ ਖੁਸ਼ੀ ਚਾਹੁੰਦੇ ਸੀ ਉਹ ਤਾਂ ਨਾ ਮਰਦੇ, ਤੂੰ ਖੁਦ ਦੇਖਿਆ ਆਪਣੀ ਮਾਂ ਨੂੰ ਪਲ ਪਲ ਮਰਦੈ ਹੋਇਆਂ, ਤੂੰ ਦੇਖਣਾ ਵੀ ਚਾਹਿਆ ਕੀ ਮੈਂ ਸੱਚੀ ਮਰ ਸਕਦਾ ਸੀ ਜਾ ਨਹੀਂ, ਤੂੰ ਸਿਰਫ਼ ਮੇਰੀ ਕਹੀ ਹਰ ਗੱਲ ਤੇ ਭਰੋਸਾ ਕਰਦੀ ਰਹੀ, ਮੀਤੋ ਬਹੁਤ ਕੁੜੀਆਂ ਪਿਆਰ ਦੇ ਨਾਂ ਤੇ ਇਸ ਤਰ੍ਹਾਂ ਧੋਖਾ ਖਾ ਜਾਂਦੀਆਂ ਨੇ,ਬਾਅਦ ਚ ਨਾ ਮਾਪੇ ਮਿਲਦੇ ਨਾ ਪਿਆਰ, ਉਹਨਾਂ ਕੋਲ ਸਿਰਫ਼ ਸਾਰੀ ਉਮਰ ਦੇ ਹੰਝੂ ਹੀ ਬਚਦੇ ਨੇ,,,,,,ਪਰ ਚੰਦਨ ਤੂੰ ਮੈਨੂੰ ਕਿਸੇ ਪਾਸੇ ਦਾ ਵੀ ਨਹੀਂ ਛੱਡਿਆ ਸੀ, ਕਿਉਂ ਮੀਤੋ ਮੈਂ ਕਿਹਾ ਨੀਂ ਸੀ ਘਰ ਜਾ ਪਰ ਤੂੰ ਨਾ ਗਈ, ਚੰਦਨ ਮੈਂ ਤੈਨੂੰ ਮਰਦਾ ਵੀ ਨਹੀਂ ਦੇਖ ਸਕਦੀ ਸੀ, ਚੱਲ ਮੀਤੋ ਹੁਣ ਸਭ ਕੁਝ ਭੁੱਲ ਜਾ ਤੇ ਆਪਣੇ ਘਰ ਵੱਲ ਧਿਆਨ ਦੇ ਤੇਰੇ ਮਾਪੇ ਤਾਂ ਹੁਣ ਤੇਰੇ ਨਹੀਂ ਬਣ ਸਕਦੇ ਪਰ ਘੱਟੋ-ਘੱਟ ਮੈਨੂੰ ਤਾਂ ਸੰਭਾਲ ਲੈਂ, ਦੋਵਾਂ ਪਾਸੇ ਸੋਚੇਗੀ, ਤਾਂ ਕਿਸੇ ਪਾਸੇ ਦੀ ਵੀ ਨਹੀਂ ਰਹੇਗੀ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੀਤੋ, ਮੈਂ ਸੱਚੀ ਤੇਰੇ ਬਿਨਾਂ ਨਹੀਂ ਜਿਊਣਾ ਚਾਹੁੰਦਾ, ਚੰਦਨ ਨੇ ਮੀਤੋ ਆਪਣੇ ਪਿਆਰ ਦਾ ਅਹਿਸਾਸ ਦਿਵਾਉਂਦਿਆਂ ਕਿਹਾ, ਮੀਤੋ ਨੂੰ ਚੰਦਨ ਦੀ ਇਹ ਗੱਲ ਠੀਕ ਲੱਗੀ ਕਿ ਹੁਣ ਮਾਪੇ ਤਾਂ ਨਹੀਂ ਰਹੇ , ਸਾਰਾ ਦਿਨ ਰੋ ਰੋ ਕੇ ਉਹ ਚੰਦਨ ਦੇ ਦਿਲੋਂ ਵੀ ਨਾ ਲਹਿ ਜਾਵੇ, ਚੱਲ ਚੰਦਨ ਰੋਟੀ ਬਣਾ ਕੇ ਖਾਈ ਮੈਨੂੰ ਤਾਂ ਭੁੱਖ ਲੱਗੀ ਐ, ਮੀਤੋ ਨੇ ਗੱਲਾਂ ਦਾ ਸਿਲਸਿਲਾ ਬੰਦ ਕਰਨ ਦਾ ਬਹਾਨਾ ਲੱਭਦੇ ਕਿਹਾ, ਮੀਤੋ ਨੇ ਰੋਟੀ ਬਣਾਈ ਤੇ ਦੋਵਾਂ ਨੇ ਮਿਲ ਕੇ ਪਿਆਰ ਨਾਲ ਖਾਧੀ।
ਹੁਣ ਮੀਤੋ ਨੇ ਚੰਦਨ ਕੋਲ ਕਦੇ ਆਪਣੇ ਮਾਪਿਆਂ ਦਾ ਜ਼ਿਕਰ ਵੀ ਨਾ ਕੀਤਾ, ਚੰਦਨ ਵੀ ਇਸ ਗੱਲੋਂ ਖੁਸ਼ ਸੀ ਕਿ ਮੀਤੋ ਹੁਣ ਖੁਦ ਨੂੰ ਸੰਭਾਲ ਕੇ ਮਾਪਿਆਂ ਨੂੰ ਭੁੱਲਦੀ ਜਾ ਰਹੀ ਸੀ, ਵਿਆਹ ਨੂੰ ਛੇ ਮਹੀਨੇ ਹੋਣ ਵਾਲੇ ਸੀ, ਇੱਕ ਦਿਨ ਸਵੇਰੇ ਹੀ ਮੀਤੋ ਨੂੰ ਅਚਾਨਕ ਹੀ ਉਲਟੀਆਂ ਲੱਗ ਗਈਆਂ, ਚੰਦਨ ਮੀਤੋ ਨੂੰ ਡਾਕਟਰ ਕੋਲ ਲੈ ਗਿਆ, ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਉਲਟੀਆਂ ਤੇਰੇ ਮਾਂ ਬਣਨ ਦੀ ਨਿਸ਼ਾਨੀ ਹੈ, ਚੰਦਨ ਭਾਈ ਸਾਹਿਬ ਤੁਸੀਂ ਬਾਪ ਬਣਨ ਵਾਲੇ ਹੋ, ਇਸ ਦਾ ਪੂਰਾ ਖਿਆਲ ਰੱਖਣਾ, ਕੋਈ ਭਾਰੀ ਕੰਮ ਨਾ ਕਰਾਉਣਾ, ਚੰਦਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਚੰਦਨ ਨੇ ਡਾਕਟਰ ਦੀ ਗੱਲ ਨੂੰ ਗੌਰ ਨਾਲ ਸੁਣਿਆ ਤੇ ਮੀਤੋ ਨੂੰ ਲੈ ਕੇ ਘਰ ਆ ਗਿਆ, ਚੰਦਨ ਵੀ ਖੁਸ਼ ਸੀ, ਮੀਤੋ ਵੀ ਚੰਦਨ ਨੂੰ ਖੁਸ਼ ਦੇਖ ਕੇ ਖੁਸ਼ ਸੀ, ਚੰਦਨ ਸਵੇਰੇ ਹੀ ਸਾਰਾ ਕੰਮ ਮੁਕਾ ਦਿੰਦਾ ਸੀ, ਤੇ ਮੀਤੋ ਦਾ ਪੂਰਾ ਖਿਆਲ ਰੱਖਦਾ ਸੀ, ਕਰਦੇ ਕਰਾਉਂਦੇ ਨੌਂ ਮਹੀਨੇ ਬੀਤ ਗਏ। ਅੱਧੀ ਰਾਤ ਸੀ ਚੰਦਨ ਵੀ ਗੂੜ੍ਹੀ ਨੀਂਦ ਸੁੱਤਾ ਪਿਆ ਸੀ, ਮੀਤੋ ਦੇ ਅਚਾਨਕ ਦਰਦ ਉਠਿਆ, ਦਰਦ ਵੀ ਭਿਆਨਕ ਸੀ, ਚੰਦਨ ਮੀਤੋ ਨੂੰ ਪਿੰਡ ਵਾਲੇ ਡਾਕਟਰ ਕੋਲ ਲੈਂ ਕੇ ਗਿਆ, ਡਾਕਟਰ ਨੇ ਦੇਖ ਕੇ ਕਿਹਾ, ਬੱਚਾ ਕੁਝ ਮਿੰਟਾਂ ਚ ਹੀ ਹੋਣ ਦੀ ਸੰਭਾਵਨਾ ਹੈ , ਇਸ ਨੂੰ ਛੇਤੀ ਸ਼ਹਿਰ ਵਾਲੇ ਹਸਪਤਾਲ ਲੈ ਕੇ ਜਾਉ, ਸ਼ਹਿਰ ਜਾਣ ਦਾ ਇੰਨੀ ਰਾਤ ਕੋਈ ਸਾਧਨ ਨਹੀਂ ਸੀ, ਡਾਕਟਰ ਨੇ ਚੰਦਨ ਨੂੰ ਆਪਣਾ ਸਕੂਟਰ ਦਿੱਤਾ ਤੇ ਕਿਹਾ ਇਸ ਨੂੰ ਜਿੰਨਾ ਛੇਤੀ ਹੋ ਸਕੇ ਲੈ ਕੇ ਜਾ, ਚੰਦਨ ਨੇ ਸਕੂਟਰ ਇੰਨੀ ਤੇਜ਼ ਚਲਾਇਆ ਕਿ ਮੀਤੋ ਤੇ ਚੰਦਨ ਪੰਜ ਦੱਸ ਮਿੰਟਾਂ ਚ ਸ਼ਹਿਰ ਵਾਲੇ ਹਸਪਤਾਲ ਚ ਪਹੁੰਚ ਗਏ, ਚੰਦਨ ਨੇ ਅੰਦਰ ਜਾ ਕਾਹਲ ਨਾਲ ਡਾਕਟਰ ਨੂੰ ਆਪਣੀ ਮੁਸੀਬਤ ਦੱਸੀ, ਡਾਕਟਰ ਵੀ ਉਨੀਂ ਹੀ ਕਾਹਲ ਨਾਲ ਮੀਤੋ ਨੂੰ ਅੰਦਰ ਲੈ ਗਿਆ, ਆਪਣੀਆਂ ਨਰਸਾਂ ਨੂੰ ਆਵਾਜ਼ ਮਾਰੀ, ਡਾਕਟਰ ਨੇ ਚੰਦਨ ਨੂੰ ਬਾਹਰ ਖੜੇ ਹੋਣ ਲਈ ਕਿਹਾ, ਚੰਦਨ ਬਾਹਰ ਖੜ ਕੇ ਰੱਬ ਨੂੰ ਯਾਦ ਕਰਦਾ ਉਡੀਕ ਕਰਨ ਲੱਗਾ, ਪੰਦਰਾਂ ਮਿੰਟਾਂ ਬਾਅਦ ਡਾਕਟਰ ਬਾਹਰ ਆਇਆ ਤੇ ਚੰਦਨ ਨੂੰ ਤੁਸੀਂ ਧੀ ਦੇ ਬਾਪ ਬਣ ਗਏ, ਚੰਦਨ ਬਹੁਤ ਖੁਸ਼ ਹੋਇਆ, ਡਾਕਟਰ ਨੇ ਕਿਹਾ ਤੁਸੀਂ ਪੰਦਰਾਂ ਮਿੰਟਾਂ ਬਾਅਦ ਬੱਚੇ ਨੂੰ ਤੇ ਬੱਚੇ ਦੀ ਮਾਂ ਨੂੰ ਘਰ ਲਿਜਾ ਸਕਦੇ ਹੋ, ਲੈ ਕੇ ਜਾਣ ਦਾ ਆਪਣਾ ਪ੍ਰਬੰਧ ਕਰ ਲਵੋ, ਚੰਦਨ ਤੁਰੰਤ ਹੀ ਟੈਕਸੀ ਸਟੈਂਡ ਵਿੱਚ ਗਿਆ ਤੇ ਟੈਕਸੀ ਮੀਤੋ ਨੂੰ ਲੈ ਕੇ ਜਾਣ ਲਈ ਕਰਵਾਈ, ਮੀਤੋ ਟੈਕਸੀ ਵਿੱਚ ਘਰ ਚੱਲੀ ਗਈ, ਚੰਦਨ ਬਿੱਲ ਕਟਾ ਕੇ ਟੈਕਸੀ ਵਾਲੇ ਦੇ ਨਾਲ ਹੀ ਘਰ ਚੱਲਾ ਗਿਆ, ਘਰ ਆ ਕੇ ਚੰਦਨ ਪਹਿਲਾਂ ਮੀਤੋ ਨੂੰ ਮੰਜੇ ਤੇ ਪਾਇਆ ਤੇ ਘਰ ਆ ਕੇ ਚੰਦਨ ਨੇ ਮੀਤੋ ਖਾਣ ਪੀਣ ਲਈ ਦਿੱਤਾ, ਮੀਤੋ ਕੋਲ ਬੈਠਦੇ ਹੋਏ ਚੰਦਨ ਨੇ ਪਹਿਲਾਂ ਆਪਣੀ ਧੀ ਨਾਲ ਪਿਆਰ ਕੀਤਾ, ਮੀਤੋ ਕਿੰਨੀ ਸੋਹਣੀ ਐ ਮੇਰੀ ਧੀ ਜਮਾਂ ਤੇਰੇ ਵਰਗੀ, ਇਹਦਾ ਨਾਂ ਕੀ ਰੱਖੀਏ, ਮੀਤੋ ਮੈਂ ਤਾਂ ਇਹਦਾ ਨਾਂ ਵੀ ਤੇਰੇ ਨਾਂ ਤੇ ਹੀ ਰੱਖੂੰਗਾ, ਕਿਉਂ ਚੰਦਨ ਮੇਰੇ ਨਾਂ ਤੇ ਕਿਉਂ ਮੀਤੋ ਨੇ ਚਾਅ ਨਾਲ ਪੁੱਛਿਆ, ਮੀਤੋ ਮੇਰਾ ਪਰਿਵਾਰ ਸਿਰਫ਼ ਤੂੰ ਹੈ, ਇਹ ਘਰ ਵੱਸਿਐ ਸਿਰਫ਼ ਤੇਰੇ ਕਰਕੇ, ਮੈਨੂੰ ਤਾਂ ਤੇਰੇ ਨਾਂ ਤੋਂ ਬਿਨਾਂ ਕੋਈ ਨਾਂ ਸੋਹਣਾ ਨਹੀਂ ਲੱਗਦਾ, ਨਹੀਂ ਚੰਦਨ ਆਪਾਂ ਸੋਹਣਾ ਜਾ ਨਾਂ ਰੱਖੂਗਾ, ਨਹੀਂ ਮੀਤੋ ਛੋਟੀ ਮੀਤੋ ਹੀ ਠੀਕ ਹੈ ਇਸ ਦਾ ਨਾਂ, ਨਹੀਂ ਚੰਦਨ ਮਾਵਾਂ ਧੀਆਂ ਦੇ ਇਕ ਨਾਂ ਨਹੀਂ ਹੋ ਸਕਦੇ, ਮੀਤੋ ਤੂੰ ਕੁਝ ਵੀ ਕਹਿ ਮੈਂ ਤਾਂ ਮੇਰੀ ਧੀ ਨੂੰ ਛੋਟੀ ਮੀਤੋ ਹੀ ਰੱਖੂੰਗਾ, ਨਹੀਂ ਚੰਦਨ ਚੱਲ ਜੇ ਨਹੀਂ ਮੰਨਦਾ ਤਾਂ ਮੇਰੇ ਨਾਂ ਦਾ ਇੱਕ ਅੱਖਰ ਵਿੱਚ ਵਿੱਚ ਰੱਖ ਲੈਂਦੇ ਹਾਂ, ਮੀਤੋ ਨੇ ਕੁਝ ਚਿਰ ਸੋਚ ਕੇ ਕਿਹਾ ਆਪਾਂ ਕੁੜੀ ਦਾ ਨਾਂ ਗੁਣਮੀਤ ਰੱਖ ਲੈਂਦੇ ਹਾਂ, ਚੰਦਨ ਨੇ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਹਾਂ ਕਿਹਾ, ਚੰਦਨ ਨੂੰ ਵੀ ਨਾਂ ਸੋਹਣਾ ਲੱਗਿਆ, ਕੁੜੀ ਦਾ ਨਾਂ ਗੁਣਮੀਤ ਰੱਖਿਆ ਗਿਆ, ਦੋਵੇਂ ਜਣੇ ਗੁਣਮੀਤ ਨਾਲ ਖੁਸ਼ ਰਹਿਣ ਲੱਗੇ।
ਚੰਦਨ ਨੇ ਕੰਮ ਤੋਂ ਇੱਕ ਮਹੀਨੇ ਦੀ ਛੁੱਟੀ ਲੈ ਰੱਖੀ ਸੀ, ਇੱਕ ਮਹੀਨਾ ਚੰਦਨ ਨੇ ਮੀਤੋ ਦਾ ਪੂਰਾ ਧਿਆਨ ਰੱਖਿਆ, ਇੱਕ ਮਹੀਨੇ ਬਾਅਦ ਚੰਦਨ ਕੰਮ ਤੇ ਜਾਣ ਲੱਗਿਆ, ਤੇ ਮੀਤੋ ਘਰ ਦੇ ਕੰਮ ਖੁਦ ਕਰਨ ਲੱਗ ਪਈ ਸੀ, ਕੁੜੀ ਕਰਕੇ ਮੀਤੋ ਕੋਲ ਹੁਣ ਗੁਆਂਢਣਾਂ ਵੀ ਆ ਜਾਂਦੀਆਂ ਸੀ, ਇੱਕ ਗੁਆਂਢਣ ਦਾ ਮੀਤੋ ਨਾਲ ਬਹੁਤ ਪਿਆਰ ਪੈ ਗਿਆ ਸੀ, ਉਹ ਰੋਜ਼ਾਨਾ ਮੀਤੋ ਕੋਲ ਆ ਜਾਂਦੀ ਸੀ ਤੇ ਗੁਣਮੀਤ ਨੂੰ ਚੁੱਕ ਲੈਂਦੀ ਸੀ, ਦਿਨ ਬੀਤਦੇ ਗਏ, ਮੀਤੋ ਵੀ ਗੁਣਮੀਤ ਨੂੰ ਪਾਲਣ ਵਿੱਚ ਰੁਝ ਗਈ, ਹੁਣ ਉਸ ਨੂੰ ਆਪਣੇ ਮਾਪਿਆਂ ਦੀ ਵੀ ਯਾਦ ਨਹੀਂ ਆਉਂਦੀ ਸੀ, ਮੀਤੋ ਤੇ ਚੰਦਨ ਦੋਵੇਂ ਗੁਣਮੀਤ ਨਾਲ ਖੁਸ਼ ਰਹਿਣ ਲੱਗੇ, ਪਰ ਕਹਿੰਦੇ ਨੇ ਖੁਸ਼ੀਆਂ ਤੋਂ ਬਾਅਦ ਦੁੱਖ ਨੇ ਵੀ ਜ਼ਰੂਰ ਆਉਣਾ ਹੁੰਦਾ। ਗੁਣਮੀਤ ਦੋ ਸਾਲ ਦੇ ਕਰੀਬ ਹੋਣ ਵਾਲੀ ਸੀ, ਮੀਤੋ ਦੇ ਫੇਰ ਦਿਨ ਟੱਪ ਗਏ, ਆਥਣੇ ਮੀਤੋ ਨੇ ਚਾਅ ਨਾਲ ਚੰਦਨ ਨੂੰ ਦੱਸਿਆ, ਚੰਦਨ ਵੀ ਖੁਸ਼ ਹੋਇਆ ਚੰਦਨ ਨੂੰ ਆਸ ਸੀ ਕਿ ਮੀਤੋ ਕੋਲ ਇਸ ਵਾਰ ਮੁੰਡਾ ਹੋਵੇਗਾ, ਹਰ ਮਾਂ ਨੌਂ ਮਹੀਨੇ ਮੁੰਡੇ ਦੀ ਮਾਂ ਬਣਕੇ ਹੀ ਬੱਚੇ ਨੂੰ ਪੇਟ ਵਿੱਚ ਪਾਲਦੀ ਹੈ, ਮੀਤੋ ਨਾਲ ਵੀ ਇਸ ਤਰ੍ਹਾਂ ਹੀ ਹੋਇਆ, ਨੌਂ ਮਹੀਨੇ ਪੂਰੇ ਹੋਣ ਤੇ ਆਏ, ਅਖੀਰ ਮੀਤੋ ਦੇ ਦਰਦ ਸ਼ੁਰੂ ਹੋਇਆ, ਚੰਦਨ ਪਹਿਲਾਂ ਹੀ ਮੀਤੋ ਨੂੰ ਸ਼ਹਿਰ ਲੈਂ ਗਿਆ, ਇਸ ਵਾਰ ਚੰਦਨ ਇੱਕਲਾ ਨਹੀਂ ਨਾਲ ਗੁਆਂਢਣ ਚਾਚੀ ਨੂੰ ਵੀ ਨਾਲ ਲੈਂ ਗਿਆ, ਡਾਕਟਰ ਨੇ ਮੀਤੋ ਦਾ ਕੇਸ ਕੀਤਾ, ਮੀਤੋ ਕੋਲ ਦੁਆਰਾ ਫੇਰ ਕੁੜੀ ਹੀ ਹੋਈ, ਡਾਕਟਰ ਨੇ ਜਦੋਂ ਦੱਸਿਆ ਕਿ ਤੁਸੀਂ ਕੁੜੀ ਦੇ ਪਿਤਾ ਬਣ ਗਏ, ਚੰਦਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ,
ਚੰਦਨ ਬਿੱਲ ਕਟਾ ਕੇ ਮੀਤੋ ਨੂੰ ਲੈ ਕੇ ਚੁੱਪ ਚਾਪ ਘਰ ਆ ਗਿਆ, ਗੁਆਂਢਣ ਚਾਚੀ ਨੇ ਮੀਤੋ ਨੂੰ ਮੰਜੇ ਤੇ ਪਾਇਆ ਤੇ ਖਾਣ ਪੀਣ ਲਈ ਦਿੱਤਾ, ਚੰਦਨ ਮੀਤੋ ਨੂੰ ਛੱਡ ਕੇ ਬਾਹਰ ਚਲਾ ਗਿਆ, ਆਥਣ ਵੇਲਾ ਹੋ ਗਿਆ ਸੀ, ਪਰ ਚੰਦਨ ਹਾਲੇ ਤੱਕ ਵੀ ਨਾ ਆਇਆ, ਮੀਤੋ ਚੰਦਨ ਪਹਿਲਾਂ ਵੀ ਕਦੇ ਲੇਟ ਆਇਆ, ਚਾਚੀ ਨੇ ਚੰਦਨ ਨੂੰ ਫ਼ਿਕਰਮੰਦ ਹੁੰਦਿਆਂ ਪੁੱਛਿਆ, ਨਹੀਂ ਚਾਚੀ ਕਦੇ ਵੀ ਹਰ ਰੋਜ਼ ਵਕਤ ਸਿਰ ਹੀ ਆਉਂਦੈ, ਚਾਚੀ ਨੇ ਮੀਤੋ ਲਈ ਖਿਚੜੀ ਬਣਾ ਦਿੱਤੀ ਤੇ ਚੰਦਨ ਲਈ ਰੋਟੀ ਬਣਾ ਕੇ ਰੱਖ ਦਿੱਤੀ, ਪਰ ਚੰਦਨ ਹਾਲੇ ਵੀ ਘਰ ਨਾ ਆਇਆ, ਕੁੜੇ ਪੁੱਤ ਮੈਂ ਤਾਂ ਆਪਦੇ ਘਰੇ ਵੀ ਜਾਣਾ ਸੀ, ਮਨਪ੍ਰੀਤ ਵੀ ਆ ਗਿਆ ਹੋਉ, ਚਾਚੀ ਤੂੰ ਇਥੋਂ ਹੀ ਮਨਪ੍ਰੀਤ ਨੂੰ ਰੋਟੀ ਫੜਾਇਆ, ਚੱਲ ਪੁੱਤ ਦੇਖਦੀ ਹਾਂ ਮੈਂ ਰੋਟੀ ਫੜਾ ਕੇ ਮੁੜ ਆਉਂਦੀ ਹਾਂ, ਹੁਣ ਤੈਨੂੰ ਇੱਕਲੀ ਨੂੰ ਵੀ ਨਹੀਂ ਛੱਡ ਸਕਦੀ, ਕੋਈ ਨਾ ਚਾਚੀ ਰਣਮੀਤ ਵਾਰੀ ਮੈਂ ਇਕੱਲੀ ਹੀ ਹੁੰਦੀ ਸੀ ਇਵੇਂ ਕੀ ਹੁੰਦੈ, ਚੰਗਾ ਪੁੱਤ ਮੈਂ ਰੋਟੀ ਫੜਾ ਆਵਾਂ, ਨਾਲੇ ਮਨਪ੍ਰੀਤ ਨੂੰ ਦੱਸ ਆਵਾਂ, ਚੰਗਾ ਚਾਚੀ ਫੜਾ ਆ, ਨਿਗਾਹ ਰੱਖੀ ਪੁੱਤ ਮੈਂ ਹੁਣੇ ਆ ਜਾਂਦੀ ਹਾਂ ਕਹਿ ਕੇ ਚਾਚੀ ਚਲੀ ਗਈ, ਮੀਤੋ ਚੰਦਨ ਵਾਰੇ ਫ਼ਿਕਰ ਕਰਨ ਲੱਗੀ, ਚੰਦਨ ਅੱਜ ਕਿਉਂ ਨਹੀਂ ਆਇਆ, ਕਿਤੇ ਚੰਦਨ ਨੂੰ ਕਿਸੇ ਦੋਸਤ ਨੇ ਤਾਂ ਨਹੀਂ ਰੋਕ ਲਿਆ, ਕਿਤੇ ਚੰਦਨ ਨੂੰ ਕੁਛ ਹੋ ਤਾਂ ਨਹੀਂ ਗਿਆ, ਮੀਤੋ ਦੇ ਮਨ ਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਰਹੇ, ਇੰਨੇ ਨੂੰ ਚਾਚੀ ਮੁੜ ਆਈ, ਕੁੜੇ ਪੁੱਤ ਚੰਦਨ ਆਇਆ ਨਹੀਂ ਹਾਲੇ, ਨਾ ਚਾਚੀ ਆਇਆ ਨਹੀਂ ਹਾਲੇ ਮੀਤੋ ਨੇ ਫ਼ਿਕਰਮੰਦ ਹੁੰਦੇ ਕਿਹਾ, ਕੋਈ ਨਾ ਆਜੂ ਪੁੱਤ ਕੋਈ ਕੰਮ ਹੋ ਗਿਆ ਹੋਉ ਨਹੀਂ ਤਾਂ ਉਹ ਕਿਉਂ ਲੇਟ ਹੁੰਦਾ, ਹਾਂ ਚਾਚੀ ਕਹਿ ਕੇ ਮੀਤੋ ਚੁੱਪ ਹੋਗੀ।
ਰਾਤ ਦੇ ਕਰੀਬ ਇੱਕ ਵਜੇ ਇੱਕ ਦਮ ਜ਼ੋਰ ਦਰਵਾਜ਼ਾ ਖੜਕਿਆ, ਚਾਚੀ ਨੇ ਦਰਵਾਜ਼ਾ ਖੋਲ੍ਹਿਆ, ਦਰਵਾਜ਼ੇ ਤੇ ਚੰਦਨ ਸੀ ਡਿੱਗਦਾ ਢਹਿੰਦਾ ਅੰਦਰ ਆਇਆ, ਚੰਦਨ ਨੇ ਅੱਜ ਪਹਿਲੀ ਵਾਰ ਸ਼ਰਾਬ ਪੀਤੀ ਹੋਈ ਸੀ, ਵੇ ਚੰਦਨ ਤੂੰ ਅੱਜ ਪੀ ਕੇ ਆਇਆ, ਹਾਂ ਚਾਚੀ, ਸ਼ਰਮ ਤਾਂ ਨਹੀਂ ਆਉਂਦੀ ਤੈਂਨੂੰ, ਚਾਚੀ ਪੈਜੇ ਜਿਹੜਾ ਕੁਝ ਪੈਣਾ, ਇਹਨੂੰ ਸ਼ਰਮ ਨਹੀਂ ਆਈ, ਭੈਣ,,,,,,ਦੀ ਮੈਨੂੰ ਇੱਕ ਮੁੰਡਾ ਨਹੀਂ ਜੰਮ ਕੇ ਦੇ ਸਕੀ, ਚੰਦਨ ਗਾਲਾਂ ਕੱਢਦਾ ਕੱਢਦਾ ਸੌਂ ਗਿਆ, ਚਾਚੀ ਅੱਜ ਰਾਤ ਮੀਤੋ ਕੋਲ ਹੀ ਪਈ, ਚਾਚੀ ਵੀ ਸੌਂ ਗਈ, ਪਰ ਮੀਤੋ ਨੂੰ ਨੀਂਦ ਨਾ ਆਈ, ਸਾਰੀ ਰਾਤ ਮੀਤੋ ਸੋਚਦੀ ਰਹੀ ਕਿ ਉਸ ਦਾ ਕੀ ਕਸੂਰ ਉਸ ਕੋਲ ਮੁੰਡਾ ਨਹੀਂ ਹੋਇਆ। ਸਵੇਰ ਹੋਈ ਮੀਤੋ ਨੇ ਦੇਖਿਆ ਕਿ ਚੰਦਨ ਮੰਜੇ ਤੇ ਨਹੀਂ ਸੀ, ਮੀਤੋ ਨੂੰ ਹੋਰ ਵੀ ਫ਼ਿਕਰ ਹੋਣ ਲੱਗਾ, ਚੰਦਨ ਦਾ ਸੁਭਾਅ ਇਸ ਤਰ੍ਹਾਂ ਕਿਉਂ ਬਦਲ ਰਿਹਾ ਹੈ, ਚੰਦਨ ਹੁਣ ਰੋਜ਼ਾਨਾ ਲੇਟ ਰਾਤ ਸ਼ਰਾਬ ਪੀ ਕੇ ਆਉਂਦਾ ਤੇ ਸਵੇਰੇ ਜਲਦੀ ਘਰੋਂ ਨਿਕਲ ਜਾਂਦਾ ਸੀ, ਹੁਣ ਚੰਦਨ ਨੇ ਨਾ ਮੀਤੋ ਨੂੰ ਕਦੇ ਬੁਲਾਇਆ ਸੀ, ਨਾ ਕਦੇ ਗੁਣਮੀਤ ਨੂੰ ਬੁਲਾਇਆ, ਚੰਦਨ ਨੂੰ ਹੁਣ ਘਰ ਚ ਮੋਹ ਨਾ ਰਿਹਾ, ਬਸ ਉਹ ਹੁਣ ਘਰ ਸੌਂਣ ਹੀ ਆਉਂਦਾ ਸੀ, ਰੋਜ਼ਾਨਾ ਇਹੀ ਸਿਲਸਿਲਾ ਚੱਲਦਾ ਰਿਹਾ, ਰੋਜ਼ਾਨਾ ਹੀ ਚੰਦਨ ਪੀ ਕੇ ਆਉਣ ਲੱਗ ਗਿਆ , ਰੋਜ਼ ਹੀ ਲੇਟ ਰਾਤ ਆਉਂਦਾ ਤੇ ਸਵੇਰੇ ਛੇਤੀ ਚਲਾ ਜਾਂਦਾ ਸੀ, ਹੁਣ ਚੰਦਨ ਘਰ ਵੱਲ ਵੀ ਧਿਆਨ ਨਹੀਂ ਦਿੰਦਾ ਸੀ ਘਰ ਕੋਈ ਸੌਦਾ ਵੀ ਨਹੀਂ ਲੈ ਕੇ ਆਉਂਦਾ ਸੀ, ਘਰ ਦੀ ਦੁਰਦਸ਼ਾ ਬਹੁਤ ਖਰਾਬ ਹੋ ਗਈ ਸੀ, ਕੁੜੀ ਮਹੀਨੇ ਦੇ ਕਰੀਬ ਹੋ ਗਈ ਸੀ ਕੁੜੀ ਹਾਲੇ ਤੱਕ ਕੋਈ ਨਾਂ ਨਹੀਂ ਰੱਖਿਆ ਸੀ ਇੱਕ ਦਿਨ ਅਚਾਨਕ ਹੀ ਮੀਤੋ ਨੂੰ ਕੁੜੀ ਮਾੜੇ ਕਰਮਾਂ ਵਾਲੀ ਲੱਗੀ, ਉਸ ਨੇ ਉਸ ਦਿਨ ਤੋਂ ਕੁੜੀ ਦਾ ਨਾਂ ਕੜਮੀ ਰੱਖ ਦਿੱਤਾ ਸੀ, ਮੀਤੋ ਇੱਕ ਵਕਤ ਭੁਖੀ ਰਹਿ ਕੇ ਗੁਜ਼ਾਰਾ ਕਰਨ ਲੱਗੀ, ਪਰ ਕਿੰਨਾ ਵਕਤ ਭੁੱਖੀ ਰਹਿੰਦੀ ਕੁੜੀਆਂ ਫੇਰ ਵੀ ਖਾਣ ਲਈ ਮੰਗਦੀਆਂ ਸੀ, ਚਾਚੀ ਤੋਂ ਮੀਤੋ ਦੀ ਦੁਰਦਸ਼ਾ ਦੇਖੀ ਨਹੀਂ ਜਾਂਦੀ ਸੀ , ਇੱਕ ਦਿਨ ਚਾਚੀ ਨੇ ਮੀਤੋ ਨੂੰ ਕਿਹਾ ਮੀਤੋ ਪੁੱਤ ਤੂੰ ਕੋਈ ਕੰਮ ਕਰ ਲੈ ਕੁੜੀਆਂ ਤਾਂ ਨਾ ਭੁੱਖੀਆਂ ਮਰਨਗੀਆਂ, ਚਾਚੀ ਕੀ ਕੰਮ ਕਰਾਂ, ਪੁੱਤ ਤੂੰ ਕੀ ਪੜੀ ਐ, ਚਾਚੀ ਮੈਂ ਦਸ ਪੜੀ ਹਾਂ, ਮੇਰੇ ਕੋਲ ਦੱਸਵੀਂ ਦਾ ਸਰਟੀਫਿਕੇਟ ਹੈ, ਚੱਲ ਪੁੱਤ ਤੇਰਾ ਕਾਗਜ਼ ਮੈਨੂੰ ਫੜਾਈ, ਮੈਂ ਮਨਪ੍ਰੀਤ ਨੂੰ ਦਿਖਾਉਗੀ, ਜੇ ਕੋਈ ਕੰਮ ਮਿਲ ਗਿਆ ਤਾਂ ਕਰ ਲਈ, ਮੀਤੋ ਨੂੰ ਇੱਕ ਆਸ ਜੱਗਦੀ ਦਿਖਾਈ ਦਿੱਤੀ, ਮੀਤੋ ਨੇ ਚਾਅ ਨਾਲ ਆਪਣਾ ਸਰਟੀਫਿਕੇਟ ਫੜਾਇਆ, ਨਾਲ ਹੀ ਮੀਤੋ ਨੂੰ ਆਵਦੇ ਮਾਂ ਬਾਪੂ ਦੀ ਯਾਦ ਆਈ, ਕੀ ਸੱਚਮੁੱਚ ਹੀ ਮਾਂ ਬਾਪੂ ਨੂੰ ਕਿੰਨਾ ਫ਼ਿਕਰ ਸੀ, ਮੇਰੀ ਗਲਤੀ ਬਾਅਦ ਵੀ ਉਹ ਮੈਨੂੰ ਸਰਟੀਫਿਕੇਟ ਫੜਾ ਕੇ ਗਏ, ਅੱਜ ਉਸ ਨੂੰ ਸੱਚੀ ਸਰਟੀਫਿਕੇਟ ਕੰਮ ਆਉਂਦਾ ਦਿਖਿਆ, ਚਾਚੀ ਚਲੀ ਗਈ।
ਮੀਤੋ ਦੂਜੇ ਦਿਨ ਦਾ ਬੇਸਬਰੀ ਨਾਲ ਉਡੀਕ ਕਰਨ ਲੱਗੀ, ਮੀਤੋ ਲਈ ਦੂਜਾ ਦਿਨ ਮਸਾਂ ਹੀ ਚੜਿਆ, ਮੀਤੋ ਆਪ ਹੀ ਮਨਪ੍ਰੀਤ ਦੇ ਆਉਣ ਦੇ ਵਕਤ ਚਾਚੀ ਦੇ ਘਰ ਚਲੀ ਗਈ, ਚਾਚੀ ਮਨਪ੍ਰੀਤ ਆ ਗਿਆ, ਹਾਂ ਪੁੱਤ ਆ ਗਿਆ ਅੰਦਰ ਐ ਰੋਟੀ ਖਾਈ ਜਾਂਦੈ, ਚਾਚੀ ਪੁੱਛਿਆ ਸੀ ਮਨਪ੍ਰੀਤ ਨੇ ਮੇਰੇ ਕੰਮ ਵਾਰੇ, ਤੂੰ ਆਪ ਹੀ ਪੁੱਛ ਲੈ ਪੁੱਤ ਅੰਦਰ ਜਾ ਕੇ, ਮੀਤੋ ਨੇ ਅੰਦਰ ਜਾ ਕੇ ਮਨਪ੍ਰੀਤ ਨੂੰ ਪੁੱਛਿਆ, ਮਨਪ੍ਰੀਤ ਵੀਰੇ ਪੁੱਛਿਆ ਸੀ ਮੇਰੇ ਕੰਮ ਵਾਰੇ, ਹਾਂ ਪੁੱਛਿਆ ਸੀ ਭਾਬੀ ਇੱਕ ਦੋ ਜਗਾ ਤੇ ਬਾਰਵੀਂ ਮੰਗਦੇ ਸੀ, ਭਾਬੀ ਤੂੰ ਬਾਰਵੀਂ ਵੀ ਨਹੀਂ ਕੀਤੀ ਦੱਸਵੀਂ ਨੂੰ ਅੱਜ ਕੱਲ੍ਹ ਕੌਣ ਪੁੱਛਦੈ, ਆਸ ਦੀ ਜਗੀ ਕਿਰਨ ਮੀਤੋ ਦੀ ਬੁਝਦੀ ਦਿਖਾਈ ਦਿੱਤੀ, ਮਨਪ੍ਰੀਤ ਨੇ ਮੀਤੋ ਨੂੰ ਟਾਲਣ ਲਈ ਕਿਹਾ ਭਾਬੀ ਕੋਈ ਗੱਲ ਨਹੀਂ ਪੰਦਰਾਂ ਦਿਨ ਹੋਰ ਉਡੀਕ ਕਰ ਮੈਂ ਹੋਰ ਥਾਂ ਤੇ ਵੀ ਪੁੱਛ ਲਉਗਾ, ਮੈਂ ਪਤਾ ਕਰਦਾ ਹਾਂ ਤੈਨੂੰ ਘਰ ਜਾਂ ਕੇ ਦੱਸ ਆਉ, ਮੀਤੋ ਚੁੱਪ ਚਾਪ ਘਰ ਆ ਗਈ, ਮੀਤੋ ਨੂੰ ਕੋਈ ਕੰਮ ਦੀ ਆਸ ਨਾ ਬਚੀ, ਦੁਪਹਿਰ ਢਲੇ ਤੋਂ ਬਾਅਦ ਚਾਚੀ ਆਪ ਮੀਤੋ ਕੋਲ ਆਈ, ਦੇਖ ਪੁੱਤ ਮੇਰੇ ਤੋਂ ਤਾਂ ਤੇਰੀ ਆ ਹਾਲਤ ਦੇਖੀ ਨਹੀਂ ਜਾਂਦੀ, ਕੁੜੀਆਂ ਭੁੱਖੀਆਂ ਮਰਦੀਆਂ, ਜੇ ਪਿਉ ਮਾੜੇ ਹੋਜੇ ਤਾਂ ਮਾਂ ਨੂੰ ਬੰਨ ਸੁੰਬ ਕਰਕੇ ਜੁਆਕ ਪਾਲਣੇ ਪੈਂਦੇ ਨੇ, ਹਾਂ ਚਾਚੀ ਪਰ ਹੁਣ ਕੰਮ ਮਿਲੇ ਤਾਹੀਂ, ਕੰਮ ਤਾਂ ਪੁੱਤ ਮੈਂ ਦਵਾ ਦੇਉ ਜੇ ਤੂੰ ਕਰ ਲਵੇਗੀ, ਕੀ ਕੰਮ ਚਾਚੀ, ਪੁੱਤ ਕੱਲ ਮੇਰੇ ਕੋਲ ਸੰਤੋ ਬੁੜੀ ਆਈ ਸੀ, ਉਹਨੇ ਘਰੇ ਕੰਮ ਕਰਨ ਤੇ ਕੋਈ ਕੰਮ ਵਾਲੀ ਰੱਖਣੀ ਐ, ਮੈਂ ਤਾਂ ਜੁਆਬ ਦੇਤਾ ਸੀ ਮੇਰੇ ਤਾਂ ਹੁਣ ਹੱਡ ਗੋਡੇ ਕੰਮ ਨਹੀਂ ਕਰਦੇ, ਨਾਲੇ ਹੁਣ ਮਨਪ੍ਰੀਤ ਕੰਮ ਤੇ ਜਾਣ ਵੀ ਨਹੀਂ ਦਿੰਦਾ, ਕਹਿ ਦਿੰਦੈ ਮਾਂ ਬਥੇਰਾ ਕਰ ਲਿਆ ਹੁਣ ਲੋਕਾਂ ਦਾ ਗੋਲਾ ਧੰਦਾ ਮੈਂ ਹੈਗਾ ਹੁਣ ਕਮਾਉਣ ਲਈ, ਜੇ ਕਹੇ ਤਾਂ ਮੈਂ ਗੱਲ ਕਰ ਲਊ, ਬਹੁਤ ਚੰਗੀ ਬੁੜੀ ਐ ਕਿਸੇ ਚੀਜ਼ ਨੂੰ ਜੁਆਬ ਨਹੀਂ ਦਿੰਦੀ ਭਾਵੇਂ ਤੂੰ ਅੱਧੀ ਰਾਤ ਨੂੰ ਮੰਗਣ ਵੱਗ ਜਾ, ਨਾਲੇ ਦੁੱਧ ਲੱਸੀ ਵਾਧੂ ਮੁੱਲ ਲੈਣ ਦੀ ਲੋੜ ਨਹੀਂ ਪੈਂਦੀ, ਮੀਤੋ ਡੂੰਘੀਆਂ ਸੋਚਾਂ ਚ ਪੈ ਗਈ, ਉਹ ਮਨ ਸੋਚਣ ਲੱਗੀ ਕਿ ਉਹ ਜੱਟਾਂ ਦੀ ਕੁੜੀ ਹੋ ਕੇ ਕਿਸੇ ਦੀ ਨੌਕਰਾਣੀ ਬਣ ਕੇ ਕੰਮ ਕਰੂਗੀ, ਪਰ ਮਜਬੂਰੀ ਬਸ ਪਏ ਬੰਦੇ ਨੂੰ ਪਤਾ ਨਹੀਂ ਕੀ ਕੀ ਕਰਨਾ ਪੈ ਜਾਂਦੈ, ਮੀਤੋ ਨੇ ਕੁਝ ਵਕਤ ਸੋਚ ਕੇ ਚਾਚੀ ਦਿਆਲੋ ਨੂੰ ਹਾਂ ਕਰ ਦਿੱਤੀ, ਚਾਚੀ ਨੇ ਕਿਹਾ ਚੱਲ ਮੈਂ ਹੁਣੇ ਤੇਰੀ ਗੱਲ ਕਰਾਂ ਕੇ ਆਵਾਂ, ਮੀਤੋ ਉਦੋਂ ਹੀ ਚਾਚੀ ਨਾਲ ਜਾ ਕੇ ਕੰਮ ਲਈ ਹਾਂ ਕਰ ਆਈ, ਸੰਤੋ ਨੇ ਕਿਹਾ ਪੁੱਤ ਮੈਂ ਤੇਰੀ ਹਾਲਤ ਦਿਆਲੋ ਨੂੰ ਦੱਸ ਦਿੱਤੀ ਮੈਂ ਤੇਰੇ ਤੋਂ ਨਹੀਂ ਭੱਜਦੀ ਤੇ ਤੂੰ ਕੰਮ ਤੋਂ ਨਾ ਭੱਜੀ, ਦੇਖ ਲੈ ਆ ਕੰਮ ਐਂ ਸਾਡੇ ਚਾਰ ਜੀਆਂ ਦੇ ਕੱਪੜੇ, ਦੋ ਮਹੀਆਂ ਦਾ ਗੋਹਾ ਕੂੜਾ, ਤੇ ਵਿਹੜੇ ਚ ਬੋਕਰ ਕੱਢਣੀ, ਜੇ ਰੋਟੀਆਂ ਥੱਪ ਦਿਆਂ ਕਰੇਗੀ ਤਾਂ ਚਾਰ ਗੁੱਲੀਆਂ ਇਥੋਂ ਤੂੰ ਲੈਂ ਜਾਇਆ ਕਰੀਂ, ਮੀਤੋ ਨੂੰ ਬੁੜੀ ਚੰਗੇ ਹਿਰਦੇ ਵਾਲੀ ਲੱਗੀ, ਮੀਤੋ ਨੇ ਵੀ ਹਾਂ ਕਰ ਦਿੱਤੀ, ਚੰਗਾ ਭੈਣੇ ਕੱਲ੍ਹ ਤੋਂ ਕੁੜੀ ਕੰਮ ਤੇ ਆ ਜਾਇਆਂ ਕਰੂ, ਕਹਿ ਕੇ ਮੀਤੋ ਤੇ ਦਿਆਲੋ ਵਾਪਸ ਆ ਗਈਆਂ।
ਦੂਜੇ ਦਿਨ ਤੜਕੇ ਹੀ ਮੀਤੋ ਨੇ ਘਰ ਦਾ ਕੰਮ ਨਿਬੇੜਿਆਂ ਤੇ ਸੰਤੋ ਦੇ ਘਰ ਕੰਮ ਤੇ ਚਲੀ ਗਈ, ਕੁੜੀਆਂ ਨੂੰ ਵਿਹੜੇ ਚ ਸੰਤੋ ਦੇ ਘਰੇ ਡੇਕ ਹੇਠਾਂ ਛਾਂ ਚ ਖੇਡਣ ਲਾ ਦਿੱਤਾ, ਤੇ ਛੇਤੀ ਕੰਮ ਨਿਬੇੜ ਦਿੱਤਾ, ਸੰਤੋ ਬੁੜੀ ਵੀ ਮੀਤੋ ਦੇ ਕੰਮ ਤੋਂ ਖੁਸ਼ ਹੋਈ, ਮੀਤੋ ਸਵੇਰੇ ਦੀ ਰੋਟੀ ਇੱਥੇ ਹੀ ਖਾ ਲਿਆ ਕਰ, ਮੀਤੋ ਨੇ ਰੋਟੀ ਪਕਾ ਕੇ ਆਪ ਰੋਟੀ ਖਾ ਲਈ ਤੇ ਕੁੜੀਆਂ ਨੂੰ ਖਵਾ ਦਿੱਤੀ, ਬੇਬੇ ਮੈਂ ਹੁਣ ਘਰੇ ਵੱਗਜਾ, ਵੱਗ ਜਾ ਪੁੱਤ ਆਥਣੇ ਆਜੀ ਨਾਲੇ ਰੋਟੀ ਪਕਾਉਣੀ ਹੋਉ, ਚਾਰ ਫੋਸ ਮਹੀਆਂ ਦੇ ਸੁੱਟਣੇ ਹੋਣਗੇ, ਮੀਤੋ ਦੁੱਧ ਲੱਸੀ ਲੈ ਕੇ ਘਰ ਆ ਗਈ, ਅੱਜ ਮੀਤੋ ਨੇ ਰੱਜਵੀਂ ਰੋਟੀ ਖਾਧੀ ਸੀ, ਆਉਂਦਿਆਂ ਹੀ ਮੰਜੇ ਤੇ ਲੇਟ ਗਈ, ਦੋਵੇਂ ਕੁੜੀਆਂ ਨੂੰ ਨਾਲ ਪਾ ਲਿਆ, ਮੀਤੋ ਨੂੰ ਨੀਂਦ ਆਂਗੀ ਨਾਲ ਹੀ ਕੁੜੀਆਂ ਵੀ ਸੌਂ ਗਈਆਂ, ਤਿੰਨ ਵਜੇ ਮੀਤੋ ਨੂੰ ਜਾਗ ਆਈ, ਮੀਤੋ ਨੇ ਉੱਠ ਕੇ ਪਹਿਲਾਂ ਚਾਹ ਬਣਾਈ ਫੇਰ ਕੁੜੀਆਂ ਨੂੰ ਉਠਾ ਕੇ ਚਾਹ ਪਿਲਾ ਕੇ ਸੰਤੋ ਕੇ ਘਰ ਚਲੀ ਗਈ। ਇਸ ਤਰ੍ਹਾਂ ਮੀਤੋ ਦੇ ਦਿਨ ਗੁਜ਼ਰਦੇ ਗਏ, ਮੀਤੋ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੋ ਗਿਆ ਸੀ, ਕੁੜੀਆਂ ਵੀ ਹੁਣ ਰੱਜ ਕੇ ਰਹਿੰਦੀਆਂ ਸੀ, ਮੀਤੋ ਰੋਜ਼ ਕੰਮ ਤੇ ਜਾਂਦੀ ਤੇ ਰੋਜ ਵਧੀਆ ਕੰਮ ਕਰਦੀ, ਮੀਤੋ ਦੇ ਕੰਮ ਤੋਂ ਸੰਤੋ ਖੁਸ਼ ਸੀ। ਚੰਦਨ ਨੇ ਮੀਤੋ ਨੂੰ ਹੁਣ ਕਦੇ ਬੁਲਾਇਆ ਨਹੀਂ ਸੀ, ਮੀਤੋ ਵੀ ਹਲਾਤਾਂ ਮੁਤਾਬਕ ਜੀਣਾ ਸਿੱਖ ਗਈ ਸੀ,
ਇੱਕ ਦਿਨ ਅਚਾਨਕ ਹੀ ਚੰਦਨ ਛੇ ਵਜੇ ਹੀ ਘਰ ਆ ਗਿਆ ਸੀ, ਅੱਜ ਚੰਦਨ ਨੇ ਸ਼ਰਾਬ ਵੀ ਘੱਟ ਪੀਤੀ ਸੀ, ਚੰਦਨ ਨੇ ਮੀਤੋ ਨੂੰ ਆਪਣੇ ਕੇ ਰੋਟੀ ਹੈਗੀ ਕੋਈ, ਮੈਨੂੰ ਭੁੱਖ ਲੱਗੀ ਹੈ, ਮੀਤੋ ਸੰਤੋ ਦੇ ਘਰੋਂ ਰੋਟੀ ਲੈਂ ਕੇ ਹੀ ਆਈ ਸੀ, ਮੀਤੋ ਨੇ ਚੰਦਨ ਨੂੰ ਰੋਟੀ ਪਾ ਕੇ ਦਿੱਤੀ, ਚੰਦਨ ਨੇ ਰੋਟੀ ਖਾਧੀ ਤੇ ਮੀਤੋ ਨੂੰ ਪੁੱਛਿਆ ਗੁਣਮੀਤ ਕਿਥੇ ਐ, ਚੰਦਨ ਨੇ ਆਵਾਜ਼ ਮਾਰੀ ਮੇਰਾ ਗੁਣਮੀਤ ਪੁੱਤ ਕਿੱਥੇ ਐ, ਉਰੇ ਆ ਮੇਰੇ ਗੁਣੂ, ਚੰਦਨ ਨੇ ਪਿਆਰ ਨਾਲ ਗੁਣਮੀਤ ਨੂੰ ਕਿਹਾ, ਗੁਣਮੀਤ ਵੀ ਚਾਅ ਨਾਲ ਬਾਹਰ ਆਈ, ਉਰੇ ਆ ਮੇਰਾ ਪੁੱਤ, ਗੁਣਮੀਤ ਵੀ ਚਾਅ ਨਾਲ ਚੰਦਨ ਦੀ ਗੋਦੀ ਚ ਵੜ ਗਈ, ਗੁਣੂ ਮੇਰਾ ਦੂਜਾ ਪੁੱਤ ਕਿੱਥੇ ਆ, ਮੀਤੋ ਕੜਮੀ ਨੂੰ ਵੀ ਗੋਦੀ ਚੁੱਕ ਲਿਆਈ, ਚੰਦਨ ਨੇ ਕੜਮੀ ਨੂੰ ਵੀ ਪਿਆਰ ਨਾਲ ਗੋਦੀ ਚੁੱਕਿਆ ਤੇ ਦੂਜੇ ਗੋਡੇ ਤੇ ਬੈਠਾ ਲਿਆ, ਦੋਵਾਂ ਨੂੰ ਪਿਆਰ ਕੀਤਾ ਤੇ ਖਾਣ ਨੂੰ ਟੌਫੀਆਂ ਦਿੱਤੀਆਂ, ਚੰਦਨ ਕੁੜੀਆਂ ਨੂੰ ਪਿਆਰ ਕਰਦਾ ਕਰਦਾ ਸੌਂ ਗਿਆ ਕੁੜੀਆਂ ਵੀ ਨਾਲ ਹੀ ਚੰਦਨ ਨਾਲ ਲੁਟਕ ਗਈਆਂ, ਮੀਤੋ ਹੈਰਾਨ ਸੀ ਅੱਜ ਚੰਦਨ ਨੂੰ ਛੇ ਮਹੀਨਿਆਂ ਬਾਅਦ ਕੀ ਹੋ ਗਿਆ , ਮੀਤੋ ਨੇ ਖੁਸ਼ੀ ਚ ਰੋਟੀ ਖਾਧੀ ਪਰ ਬੁਰਕੀ ਵੀ ਉਸ ਦੇ ਨਾ ਲੰਘੀ, ਮੀਤੋ ਨੂੰ ਅੱਜ ਖੁਸ਼ੀ ਦੇ ਮਾਰੇ ਨੀਂਦ ਨਾ ਆਈ। ਅੱਧੀ ਰਾਤ ਹੋਈ, ਚੰਦਨ ਨੇ ਇੱਕ ਦੱਮ ਚੀਕ ਮਾਰੀ, ਮੀਤੋ ਇੱਕ ਦਮ ਡਰ ਕੇ ਉਠੀਂ, ਚੰਦਨ ਕੀ ਹੋਇਆ, ਮੀਤੋ ਮੇਰੇ ਦਰਦ ਬਹੁਤ ਹੋ ਰਿਹੈ, ਚੱਲ ਚੰਦਨ ਦਵਾਈ ਲੈਣ ਚੱਲੀਏ, ਮੀਤੋ ਚੰਦਨ ਨੂੰ ਲੈਂ ਕੇ ਪਿੰਡ ਦੇ ਡਾਕਟਰ ਕੋਲ ਚਲੀ ਗਈ, ਪਿੰਡ ਦੇ ਡਾਕਟਰ ਨੇ ਚੰਦਨ ਦੇ ਟੀਕੇ ਲਗਾ ਦਿੱਤੇ ਤੇ ਗੋਲੀਆਂ ਦੇ ਦਿੱਤੀਆਂ ਪਰ ਦਰਦ ਨਾ ਟਿਕਿਆ, ਮੀਤੋ ਤੋਂ ਚੰਦਨ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ, ਮੀਤੋ ਚੰਦਨ ਨੂੰ ਵਾਪਸ ਘਰ ਲੈਂ ਆਈ, ਚੰਦਨ ਦਾ ਦਰਦ ਵੱਧ ਰਿਹਾ ਸੀ, ਮੀਤੋ ਨੇ ਜਾ ਕੇ ਦਿਆਲੋ ਚਾਚੀ ਨੂੰ ਜਗਾਇਆ, ਤੇ ਚੰਦਨ ਦੀ ਹਾਲਤ ਦੱਸੀ, ਮੀਤੋ ਨੇ ਚਾਚੀ ਤੋਂ ਉਧਾਰੇ ਪੈਸੇ ਮੰਗੇ, ਪੁੱਤ ਹੁਣ ਤਾਂ ਹੈ ਨਹੀਂ, ਤੂੰ ਭੱਜ ਕੇ ਜਾ ਸੰਤੋ ਬੁੜੀ ਤੋਂ ਮੰਗ ਲਿਆ, ਮੀਤੋ ਨੇ ਰਾਤ ਨੂੰ ਸੰਤੋ ਦਾ ਦਰਵਾਜ਼ਾ ਖੜਕਾਇਆ, ਸੰਤੋ ਦੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਕੀ ਹੋਇਆ ਭਾਬੀ, ਬਾਈ ਚੰਦਨ ਬਹੁਤ ਬੀਮਾਰ ਹੈ, ਮੈਨੂੰ ਪੈਸੇ ਚਾਹੀਦੇ ਨੇ ਸ਼ਹਿਰ ਹਸਪਤਾਲ ਲੈਂ ਕੇ ਜਾਣਾ ਹੈ, ਬੇਬੇ ਤਾਂ ਹੁਣ ਸੁੱਤੀ ਪਈ ਹੈ, ਜੇ ਜਗਾਈ ਤਾਂ ਬੀਮਾਰ ਹੋਜੂ, ਮੈਂ ਤੈਨੂੰ ਪੈਸੇ ਦੇ ਦਿੰਦਾ ਹਾਂ ਇੱਕ ਸ਼ਰਤ ਤੇ, ਪੈਸੇ ਲੈਣ ਤੋਂ ਬਾਅਦ ਤੂੰ ਮੇਰੇ ਨਾਲ ਗੱਲ ਕਰਨ ਲਈ ਹਾਂ ਕਰੇਗੀ, ਬਾਈ ਤੈਨੂੰ ਇਸ ਵਕਤ ਇਹ ਗੱਲਾਂ ਸੁਝਦੀਆਂ ਨੇ, ਨਾ ਫੇਰ ਪੈਸੇ ਨਹੀਂ ਮਿਲਦੇ, ਚੱਲ ਦੇਖੂਗੀ ਬਾਅਦ ਚ ਇੱਕ ਵਾਰ ਪੈਸੇ ਤਾਂ ਦੇ, ਨਾ ਪਹਿਲਾਂ ਬਚਨ ਦੇ ਕੇ ਜਾ, ਬਾਈ ਮੈਂ ਤੈਨੂੰ ਵੱਡਾ ਭਰਾ ਮੰਨਦੀ ਹਾਂ, ਤੂੰ ਮੰਨੀ ਜਾ ਪਰ ਜਦੋਂ ਮੈਂ ਤੈਨੂੰ ਭੈਣ ਨਹੀਂ ਮੰਨਦਾ ਕੀ ਫਾਈਦਾ ਤੇਰਾ ਭਰਾ ਮੰਨਣ ਦਾ, ਬਾਈ ਤੂੰ ਮੇਰੀ ਮਜਬੂਰੀ ਦਾ ਫਾਇਦਾ ਉਠਾ ਰਿਹੈ, ਪੈਸੇ ਦੇ ਦੇ ਉਦੋਂ ਤੱਕ ਚੰਦਨ ਨੂੰ ਕੁਛ ਹੋ ਗਿਆ, ਫੇਰ ਮੈਂ ਪੈਸੇ ਦਾ ਕੀ ਕਰਨੈ, ਫੇਰ ਕੀ ਐ ਜੇ ਮਰ ਜੂ ਊ ਵੀ ਕਿਹੜਾ ਉਹ ਤੈਨੂੰ ਸਿਆਣਦੈ, ਮੀਤੋ ਬਹੁਤ ਗੁੱਸਾ ਆਇਆ, ਉਹ ਮੇਰੇ ਘਰ ਵਾਲਾ ਹੈ, ਉਹਦੇ ਬਿਨਾਂ ਮੇਰਾ ਕੀ ਹੈ, ਹੋਰ ਘਰਵਾਲੇ ਨੂੰ ਕੀ ਉਹ ਤੈਨੂੰ ਸਿਹਰਿਆਂ ਨਾਲ ਵਿਆਹ ਕੇ ਲੈਂ ਕੇ ਆਇਆ, ਭਜਾ ਕੇ ਤਾਂ ਕੋਈ ਵੀ ਲੈਜੂ, ਮੀਤੋ ਨੂੰ ਬਹੁਤ ਗੁੱਸਾ ਆਇਆ ਪਰ ਉਹ ਸਾਰੇ ਗੁੱਸੇ ਨੂੰ ਪੀ ਗਈ, ਇੰਨੇ ਨੂੰ ਸੰਤੋ ਉਠ ਖੜੀ, ਵੇ ਕੌਣ ਐ ਦਰਵਾਜ਼ਾ ਚ, ਮੀਤੋ ਭੱਜ ਕੇ ਸੰਤੋ ਕੋਲ ਗਈ ਤੇ ਚੰਦਨ ਦੀ ਹਾਲਤ ਵਾਰੇ ਦੱਸਿਆ, ਸੰਤੋ ਕਾਹਲ਼ੀ ਨਾਲ ਮੀਤੋ ਨੂੰ ਪੰਜ ਹਜ਼ਾਰ ਕੱਢ ਕੇ ਫੜਾ ਦਿੱਤੇ, ਮੀਤੋ ਪੈਸੇ ਲੈ ਕੇ ਘਰ ਆਈ ਚੰਦਨ ਹੋਰ ਵੀ ਦਰਦ ਨਾਲ ਕਲਪ ਰਿਹਾ ਸੀ, ਚਾਚੀ ਨੇ ਕੁੜੀਆਂ ਨੂੰ ਆਪਦੇ ਕੋਲ ਰੱਖ ਲਿਆ ਤੇ ਮੀਤੋ ਤੇ ਚੰਦਨ ਨਾਲ ਮਨਪ੍ਰੀਤ ਨੂੰ ਤੋਰ ਦਿੱਤਾ, ਮਨਪ੍ਰੀਤ ਨੇ ਵੀ ਤੇਜੇ ਕਾ ਟਰੈਕਟਰ ਮੰਗ ਰੱਖਿਆ ਸੀ, ਰੱਬ ਰੱਬ ਕਰਦੇ ਮੀਤੋ ਤੇ ਮਨਪ੍ਰੀਤ ਚੰਦਨ ਨੂੰ ਲੈਂ ਕੇ ਹਸਪਤਾਲ ਪਹੁੰਚ ਗਏ, ਹਸਪਤਾਲ ਚ ਡਾਕਟਰਾਂ ਨੇ ਦੁਗਣੀ ਫੀਸ ਲੈ ਕੇ ਹੱਥ ਪਾਇਆ, ਚੰਦਨ ਦੇ ਸਾਰੇ ਟੈਸਟ ਕੀਤੇ ਤੇ ਦਵਾਈਆਂ ਦਿੱਤੀਆਂ, ਚੰਦਨ ਦੀਆਂ ਹੁਣ ਚੀਕਾਂ ਤਾਂ ਬੰਦ ਹੋ ਗਈਆਂ, ਡਾਕਟਰ ਨੇ ਆ ਕਿਹਾ ਪੈਸੇ ਦਾ ਪ੍ਰਬੰਧ ਕਰੋ, ਮਰੀਜ਼ ਦਾ ਆਪਰੇਸ਼ਨ ਹੋਵੇਗਾ, ਮੀਤੋ ਦੀਆਂ ਅੱਖਾਂ ਚੋਂ ਹੰਝੂ ਵੱਗਣੇ ਸ਼ੁਰੂ ਹੋ ਗਏ, ਹੁਣ ਉਹ ਪੈਸੇ ਦਾ ਪ੍ਰਬੰਧ ਕਿਥੋਂ ਕਰੇ, ਮੀਤੋ ਘਰੇ ਆਈ ਤਾਂ ਦਿਆਲੋ ਨੇ ਜ਼ਮੀਨ ਗਹਿਣੇ ਧਰ ਪੈਸੇ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ, ਪਰ ਜਦੋਂ ਜ਼ਮੀਨ ਦੀ ਕਾਗਜ਼ੀ ਕਾਰਵਾਈ ਕੀਤੀ ਤਾਂ ਪਤਾ ਲੱਗਿਆ, ਚੰਦਨ ਨੇ ਸਾਰੀ ਜ਼ਮੀਨ ਵੇਚ ਦਿੱਤੀ ਸੀ, ਫੇਰ ਦਿਆਲੋ ਨੇ ਘਰ ਗਹਿਣੇ ਕਰਨ ਦੀ ਸਲਾਹ ਦਿੱਤੀ, ਮੀਤੋ ਨੇ ਘਰ ਗਹਿਣੇ ਕਰਕੇ ਹਸਪਤਾਲ ਵਿੱਚ ਪੈਸੇ ਭਰੇ, ਮੀਤੋ ਹੁਣ ਘਰੋਂ ਬੇਘਰ ਹੋ ਗਈ ਸੀ, ਡਾਕਟਰ ਨੇ ਚੰਦਨ ਦਾ ਆਪਰੇਸ਼ਨ ਕਰ ਦਿੱਤਾ, ਡਾਕਟਰ ਨੇ ਮੀਤੋ ਨੂੰ ਕਿਹਾ ਕਿ ਮਰੀਜ਼ ਹੁਣ ਖ਼ਤਰੇ ਤੋਂ ਬਾਹਰ ਹੈ, ਮੀਤੋ ਦੇ ਸਾਹਾਂ ਚ ਸਾਹ ਪਏ, ਮੀਤੋ ਨੇ ਡਾਕਟਰ ਨੂੰ ਕਿ ਉਹ ਚੰਦਨ ਨਾਲ ਗੱਲ ਕਰ ਸਕਦੀ ਹੈ, ਡਾਕਟਰ ਨੇ ਕਿਹਾ ਹਾਂ ਦੋ ਮਿੰਟ ਤੁਹਾਨੂੰ ਮਿਲਣ ਦਾ ਵਕਤ ਦਿੱਤਾ ਜਾ ਸਕਦਾ ਹੈ, ਮੀਤੋ ਅੰਦਰ ਚੰਦਨ ਕੋਲ ਗਈ, ਚੰਦਨ ਮੀਤੋ ਵੱਲ ਦੇਖ ਕੇ ਰੋ ਪਿਆ, ਮੀਤੋ ਨੇ ਕਿਹਾ ਚੰਦਨ ਰੋਣਾ ਕਿਉਂ ਹੈ ਸ਼ੁਕਰ ਕਰ ਰੱਬ ਦਾ ਜਿੰਨੇ ਤੈਨੂੰ ਬਚਾ ਲਿਆ, ਨਹੀਂ ਮੀਤੋ ਮੈਂ ਹੁਣ ਨਹੀਂ ਬਚਦਾ, ਤੂੰ ਆਪਣਾ ਹੋਰ ਵਿਆਹ ਕਰਵਾ ਲਈ ਤੇ ਮੇਰੀਆਂ ਕੁੜੀਆਂ ਦਾ ਖਿਆਲ ਰੱਖੀਂ, ਮੈਂ ਤੇਰਾ ਬਹੁਤ ਵੱਡਾ ਗੁਨਾਹਗਾਰ ਹਾਂ, ਕਹਿ ਕੇ ਚੰਦਨ ਉਸੇ ਥਾਂ ਹੀ ਅੱਖਾਂ ਮੀਚ ਗਿਆ, ਨਹੀਂ ਚੰਦਨ ਮੀਤੋ ਦੀ ਉੱਚੀ ਉੱਚੀ ਧਾਹਾਂ ਨਿਕਲ ਗਈਆਂ, ਚੰਦਨ ਤੇਰੇ ਬਿਨਾਂ ਮੇਰਾ ਕੌਣ ਐ ਮੈਂ ਕਿਸ ਸਹਾਰੇ ਦਿਨ ਕੱਟਿਆਂ ਕਰੂਗੀ, ਮੀਤੋ ਦੀਆਂ ਚੀਕਾਂ ਸਾਰੇ ਹਸਪਤਾਲ ਵਿੱਚ ਫੈਲ ਗਈਆਂ, ਬਸ ਉਹ ਚੀਕਦੀ ਰਹੀ ਚੰਦਨ ਨੂੰ ਤਾਹਨੇ ਦਿੰਦੀ ਰਹੀ,,,,, ਸਾਰਾ ਹਸਪਤਾਲ ਉਥੇ ਇਕੱਠਾ ਹੋ ਗਿਆ,,,,,,,l

ਜਿਹਦੀ ਖਾਤਰ ਸਭ ਕੁਝ ਛੱਡ ਦਿੱਤਾ ਸੀ
ਸੋਚਿਆ ਨੀਂ ਸੀ ਕਦੇ ਉਹ ਵੀ ਮੇਰੇ ਕੋਲੋਂ ਦੂਰ ਹੋਣਾਂ
ਐਸੀ ਕਿਸਮਤ ਮੇਰੀ ਸੱਚੀ ਲਿਖਣ ਤੋਂ ਪਹਿਲਾਂ,
ਇੱਕ ਵਾਰੀ ਰੱਬ ਵੀ ਲੱਗਦਾ ਰੱਬ ਰੋਇਆ ਜ਼ਰੂਰ ਹੋਣਾਂ

***

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

✍️ ਵੀਰਪਾਲ ਸਿੱਧੂ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਵੀਰਪਾਲ ਸਿੱਧੂ ਮੌੜ ( 6283154525 )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)