More Punjabi Kahaniya  Posts
ਨੂੰਹ ਨਾਲ ਸੌਦਾ


*ਮਿੰਨੀ ਕਹਾਣੀ*
*ਨੂੰਹ ਨਾਲ ਸੌਦਾ*
ਅੱਜ ਫਿਰ ਲਾਡੋ ਦੀ ਸਹੁਰੇ ਪਰਿਵਾਰ ਵਲੋਂ ਕੁੱਟ ਮਾਰ ਕੀਤੀ ਗਈ। ਪਹਿਲਾ ਵੀ ਕਈ ਵਾਰ ਲਾਡੋ ਨੂੰ ਕੁੱਟਿਆ ਜਾਂਦਾ ਸੀ ! ਲਾਡੋ ਚੁੱਪ ਚਾਪ ਆਪਣੇ ਸਰੀਰ ਤੇ ਜ਼ਖਮ ਸਹਿੰਦੀ ! ਪੇਕੇ ਘਰ ਵਿੱਚ ਬਜ਼ੁਰਗ ਬਾਪ ਸੀ ਤੇ ਮਾਂ ਦਾ ਸਿਰ ਤੇ ਨਹੀਂ ਸੀ। ਲਾਡੋ ਆਪਣਾ ਦੁੱਖ ਦੱਸੇ ਵੀ ਤਾਂ ਕਿਸਨੂੰ! ਅੱਜ ਹਦੋਂ ਪਾਰ ਹੀ ਟੱਪ ਗਿਆ ਸਹੁਰਾ ਪਰਿਵਾਰ ! ਲਾਡੋ ਦੇ ਘਰ ਵਾਲੇ ਨੇ ਸੱਸ ਸਹੁਰੇ ਨੇ ਮਾਰ ਕੁੱਟ ਘਰੋਂ ਕੱਢ ਦਿੱਤਾ ! ਕੁੱਟਣ ਦਾ ਕਾਰਣ ਸੀ ਸਿਰ੍ਫ ਇਹ ਕਿ ਲਾਡੋ ਦੇ ਘਰ ਪਹਿਲਾ ਧੀ ਹੋਈ ! ਫਿਰ ਦੋ ਸਾਲ ਬਾਅਦ ਧੀ ਹੋਈ ! ਲਾਡੋ ਨੂੰ ਤਸੀਹੇ ਦਿੱਤੇ ਗਏ ਸਾਨੂੰ ਲੜਕਾ ਚਾਹੀਦਾ !
ਅੱਜ ਜਦੋਂ ਪੰਚਾਇਤ ਬਿਠਾਈ ਦੋਹੇਂ ਪਾਸੇ ! ਤਾਂ ਲਾਡੋ ਨੇ ਸਾਰਾ ਸੱਚ ਬਿਆਨ ਕਰ ਦਿੱਤਾ! ਮੈਨੂੰ ਲੜਕਾ ਨਾ ਹੋਣ ਕਰਕੇ ਕੁੱਟਿਆ ਜਾਂਦਾ ! ਬਜ਼ੁਰਗ ਬਾਪ ਬੇਬੱਸ ਸੀ ਕਿਸੇ ਤਰਾਂ ਮੇਰੀ ਧੀ ਦਾ ਘਰ ਵੱਸ ਜਾਵੇ। ਦੋਹਾਂ ਧਿਰਾਂ ਨੇ ਰਾਜੀਨਾਮਾ ਕੀਤਾ ਤੇ ਲਾਡੋ ਨੂੰ ਵਸਾਇਆ।
3 ਮਹੀਨੇ ਬੀਤ ਚੁੱਕੇ ਸੀ ਲਾਡੋ ਫਿਰ ਤੋਂ ਗਰਭਵਤੀ ਸੀ ਸਹੁਰਾ ਪਰਿਵਾਰ ਭਰੂਣ ਟੈਸਟ ਕਰਵਾਉਣ ਨੂੰ ਕਹਿੰਦਾ ਸੀ ! ਲਾਡੋ ਨਹੀਂ ਸੀ ਮੰਨਦੀ ! ਪਰਿਵਾਰ ਨੇ ਗਰਭਵਤੀ ਲਾਡੋ ਨੂੰ ਕੁੱਟਣਾ ਸ਼ੁਰੂ ਕੀਤਾ ਲਾਡੋ ਨੂੰ ਆਪਣੇ ਗਰਭ ਵਿਚਲੇ ਬੱਚੇ ਦੀ ਫਿਕਰ ਹੋਈ ! ਉਹ ਮਜਬੂਰਨ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਈ। ਉਹ ਹਸਪਤਾਲ ਗਏ !...

ਟੈਸਟ ਹੋਇਆ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ! ਸਾਰੇ ਲਾਡੋ ਨੂੰ ਪਿਆਰ ਨਾਲ ਵੇਖਣ ਲੱਗੇ ! ਲਾਡੋ ! ਪੁੱਤ ਤੂੰ ਸਾਡੀ ਨੂੰਹ ਨਹੀਂ ਸਾਡੀ ਧੀ ਹੈ!!
ਲਾਡੋ ਨੇ ਕਿਹਾ ਹੋਇਆ ਕੀ ਤੁਸੀਂ ਹਸਪਤਾਲ ਅੰਦਰ ਹੀ ਖੁਸ ਹੋ ਰਹੇ।
ਸਹੁਰਾ ਪਰਿਵਾਰ ਇੱਕ ਦਮ ਬੋਲਿਆ !! ਲਾਡੋ ਪੁੱਤ ਤੇਰੇ ਅੰਦਰ ਪਲ ਰਿਹਾ ਬੱਚਾ ਲੜਕੀ ਨਹੀਂ ਲੜਕਾ ਹੈ !! ਲੜਕਾ!!
ਲਾਡੋ ਦੀਆਂ ਅੱਖਾਂ ਵਿਚੋਂ ਅੱਥਰੂ ਆ ਗਏ 😢! ਉਹਦੀਆਂ ਅੱਖਾਂ ਸਾਹਮਣੇ ਮਜਬੂਰ ਬਾਪ ਦਾ ਪੰਚਾਇਤ ਸਾਹਮਣੇ ਕੀਤਾ ਫ਼ੈਸਲਾ ਘੁੰਮ ਰਿਹਾ ਸੀ!
ਲਾਡੋ ਮਨ ਹੀ ਮਨ ਰੋਣ ਲੱਗੀ ! ਸੋਚਣ ਲੱਗੀ ਜੇਕਰ ਇਸ ਵਾਰ ਵੀ ਮੈਂ ਧੀ ਨੂੰ ਜਨਮ ਦਿੰਦੀ ਫਿਰ ਸ਼ਾਇਦ ਤੁਸੀਂ ਮੈਨੂੰ ਮਾਰ ਹੀ ਦਿੰਦੇ!
ਮੇਰੇ ਪੇਟ ਅੰਦਰ ਪਲ ਰਿਹਾ ਬੱਚਾ ਲੜਕਾ ਨਹੀਂ !
ਮੈਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਮੇਰੇ ਸਹੁਰੇ ਪਰਿਵਾਰ ਨੇ *ਆਪਣੀ ਨੂੰਹ ਨਾਲ ਸੌਦਾ* ਕੀਤਾ ਹੋਵੇ ! ਲੜਕੀ ਹੋਈ ਤਾਂ ਮਾਰ ਕੁਟਾਈ ਕਰਕੇ ਘਰ ਭੇਜ ਦਵਾਂਗੇ ਲੜਕਾ ਹੋਇਆ ਤਾਂ ਨੂੰਹ ਰੱਖ ਲਵਾਂਗੇ! 😢
********************
*ਨਵਨੀਤ ਸਿੰਘ*
*96468 65500*
*ਪਿੰਡ ਭੁੰਬਲੀ ਜਿਲ੍ਹਾ* *ਗੁਰਦਾਸਪੁਰ*

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)