More Punjabi Kahaniya  Posts
ਬਸ ਹੋਰ ਨਹੀਂ


ਬਸ ਹੋਰ ਨਹੀਂ।
ਸਾਰੇ ਹੀ ਉਸਨੂੰ ਕਪੱਤੀ ਤੇ ਬੜਬੋਲੀ ਆਖਦੇ ਸਨ, ਪਰ ਉਹ ਹੈ ਨਹੀਂ ਸੀ। ਕਿਉਂਕਿ ਸੱਚ ਤੇ ਗਰੀਬ ਦੇ ਹੱਕ ਵਿੱਚ ਖਲੋਣ ਦੀ ਆਦਤ ਸੀ। ਨਾ ਉਹ ਕਿਸੇ ਅੱਗੇ ਝੁੱਕੀ ਤੇ ਨਾ ਹੀ ਕਿਸੇ ਨੂੰ ਝੁਕਾਇਆ। ਦੋ ਧੀਆਂ ਦੀ ਮਾਂ ਤੇ ਸ਼ਰਾਬੀ ਕਬਾਬੀ ਦੀ ਪਤਨੀ ਸੀ, ਜਦੋਂ ਵਿਆਹੀ ਆਈ ਤਾਂ ਉਸਦੇ ਅਰਮਾਨ ਸਨ, ਭਾਵੇਂ ਉਹ ਗਰੀਬ ਮਾਪਿਆਂ ਦੀ ਧੀ ਸੀ, ਮਾਪਿਆਂ ਦੇ ਘਰ ਗਰੀਬੀ ਜ਼ਰੂਰ ਸੀ, ਪਰ ਅਣਖ ਵੀ ਵੱਡਿਆਂ ਨੂੰ ਨਿਵਾਉਣ ਵਾਲੀ ਸੀ।
ਉਹ ਯੂਨੀਵਰਸਿਟੀ ਵਿੱਚ ਹੀ ਮਿਲਿਆ ਸੀ, ਆਪਣੇ ਆਪ ਨੂੰ ਸਾਊ ਅਖਵਾਉਣ ਵਾਲਾ, ਸ਼ਾਇਦ ਜਿੰਨੀ ਦੇਰ ਤੱਕ ਉਸਨੂੰ ਸਮਝੀ ਤਾਂ ਦੇਰ ਹੋ ਚੁੱਕੀ ਸੀ, ਪਿਛਾਂਹ ਮੁੜਨਾ ਉਹਨੂੰ ਗਵਾਰਾ ਨਹੀਂ ਸੀ। ਆਪਣੇ ਮਾਪਿਆਂ ਨੂੰ ਉਹਨੇ ਸਾਰੀ ਗੱਲ ਤੋਂ ਜਾਣੂ ਕਰਵਾ ਕੇ ਵਿਆਹ ਦੀ ਰਜ਼ਾਮੰਦੀ ਲੈ ਲਈ, ਪਰ ਉਹਦੇ ਅਮੀਰ ਮਾਪੇ ਰਾਜੀ ਨਹੀਂ ਸੀ, ਫਿਰ ਵੀ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਇੱਥੋਂ ਹੀ ਉਹਦੇ ਘਰ ਦੇ ਬਦਸਲੂਕੀ ਕਰਨ ਦੇ ਰੌਂਅ ਵਿੱਚ ਸ਼ੁਰੂ ਹੋ ਗਏ, ਸ਼ੁਰੂ ਸ਼ੁਰੂ ਵਿੱਚ ਤਾਂ ਉਸਨੇ ਉਹਨਾਂ ਦੀ ਬਦਸਲੂਕੀ ਦਾ ਬੜੇ ਪਿਆਰ ਸਤਿਕਾਰ ਨਾਲ ਜਵਾਬ ਦਿੰਦੀ ਰਹੀ, ਜਦੋਂ ਉਹ ਫਿਰ ਵੀ ਨਾ ਹਟੇ ਤਾਂ ਉਹ ਵੀ ਕਰਾਰੇ ਹੱਥੀਂ ਲੈਣ ਲੱਗੀ। ਪੜੀ ਲਿਖੀ ਹੋਣ ਕਰਕੇ ਨੌਕਰੀ ਕਰਨ ਲੱਗੀ ਤਾਂ ਵੀ ਸਹੁਰਿਆਂ ਨੇ ਆਪਣੀ ਅਮੀਰੀ ਦੀ ਹੇਠੀ ਸਮਝ ਕੇ ਨੌਕਰੀ ਤੋਂ ਕਢਵਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਵੀ ਪੱਕੇ ਇਰਾਦੇ ਵਾਲੀ ਸੀ। ਪਤੀ ਨੂੰ ਅਲੱਗ ਹੋਣ ਲਈ ਕਿਹਾ ਤਾਂ ਉਹ ਵੀ...

ਆਨਾ ਕਾਨੀ ਕਰਨ ਲੱਗਾ। ਜਦੋਂ ਉਹ ਮਾਂ ਬਣਨ ਵਾਲੀ ਸੀ, ਸੋਚਿਆ ਕਿ ਸ਼ਾਇਦ ਹੁਣ ਹਾਲਾਤ ਸੁਧਰ ਜਾਣਗੇ, ਪਰ ਉਹ ਮਾਂ ਦਾ ਲਾਡਲਾ ਸੁਧਰਨ ਦੀ ਥਾਂ ਹੋਰ ਹੀ ਪੀਣ ਲੱਗ ਗਿਆ, ਜੇ ਰੋਕਦੀ ਤਾਂ ਕਹਿੰਦਾ ,,ਤੇਰੇ ਪਿਉ ਦੀ ਨਹੀਂ ਪੀਂਦਾ। ਬੇਟੀ ਦੇ ਜਨਮ ਨੂੰ ਲੈ ਕੇ ਮਾਂ ਪੁੱਤਰ ਨੇ ਕਿੰਨਾ ਹੰਗਾਮਾ ਕੀਤਾ ਸੀ, ਕਿ ਸਾਨੂੰ ਨਹੀਂ ਕੁੜੀ ਚਾਹੀਦੀ। ਇਸ ਰੋਜ਼ ਦੀ ਕਿੱਚ ਕਿੱਚ ਤੋਂ ਦੁੱਖੀ ਹੋ ਕੇ ਉਸਨੇ ਦੂਸਰੇ ਸ਼ਹਿਰ ਵਿੱਚ ਬਦਲੀ ਕਰਵਾ ਕੇ, ਉੱਥੇ ਰਹਿਣ ਲੱਗੀ ਸੀ।
ਚਾਰ ਸਾਲਾਂ ਬਾਅਦ ਉਸਦੀ ਸੱਸ ਮਰ ਗਈ ਤਾਂ ਪਤੀ ਦੇਵ ਤਰਲੇ ਕਰਦਾ ਫਿਰ ਆ ਗਿਆ, ਅੱਗੇ ਨਾਲੋਂ ਕਾਫ਼ੀ ਕਮਜ਼ੋਰ ਹੋ ਚੁੱਕਾ ਸੀ। ਘਰ ਜਾਣ ਲਈ ਤਰਲੇ ਮਿੰਨਤਾਂ ਕਰਨ ਲੱਗਾ, ਉਹਦੀਆਂ ਲਿਲਕੜੀਆਂ ਤੇ ਤਰਸ ਖਾ ਕੇ ਉਹ ਆਪਣੀ ਧੀ ਨਾਲ ਦੁਬਾਰਾ ਫਿਰ ਉਸ ਘਰ ਆ ਗਈ। ਹੁਣ ਉਸਦੇ ਪਤੀ ਦੇ ਵੀ ਤੌਰ ਤਰੀਕੇ ਬਦਲ ਚੁੱਕੇ ਸਨ। ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਬੜੇ ਪਿਆਰ ਨਾਲ ਧੀ ਤੇ ਪਤਨੀ ਨੂੰ ਬਜ਼ਾਰ ਘੁਮਾਣ ਲੈ ਗਿਆ। ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਪਿਛਲੀਆਂ ਕੀਤੀਆਂ ਗਲਤੀਆਂ ਦੀ ਮੁਆਫੀ ਮੰਗੀ, ਧੀ ਨੂੰ ਪਿਆਰ ਕਰਦਿਆਂ ਬਸ ਹੁਣ ਇਹੀ ਮੇਰੀ ਧੀ ਤੇ ਇਹੀ ਮੇਰਾ ਪੁੱਤਰ, ਬਸ ਹੁਣ ਕਿਸੇ ਹੋਰ ਦੀ ਲੋੜ ਨਹੀਂ।।।।
ਗੁਰਮੀਤ ਕੌਰ ਬਾਜਵਾ
13-12-2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)