ਵੰਡ ਛਕਣਾ

26

ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਸਾਹਿਬ ਤੋਂ ਕਿਰਤ ਕਰਨ,ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਮਿਲੀ ਹੈ, ਜਿਸ ਕਾਰਣ ਸਿੱਖ ਕੌਮ ਚਾਹੇ ਉਸਦੇ ਆਪਣੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਪਰ ਉਹ ਉਸ ਵਿੱਚੋਂ ਵੀ ਵੰਡਣ ਦਾ ਦਿਲ ਰੱਖਦਾ ਹੈ।
ਇਹ 2019 ਦੀ ਯੂ ਪੀ ਦੀ ਇਕ ਸੱਚੀ ਘਟਨਾ ਹੈ। ਇਕ 60 ਕੁ ਸਾਲਾਂ ਦੇ ਬਜੁਰਗ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਛਬੀਲ ਦੀ ਸੇਵਾ ਕਰਦਿਆਂ ਨੂੰ ਕੂਲਹਿ ਦੀ ਹੱਡੀ ਟੁੱਟ ਗਈ। ਉਨ੍ਹਾਂ ਦੀ ਤਿੰਨ ਧੀਆਂ ਜੋ ਵਿਆਹੀਆਂ ਹੋਈਆਂ ਸਨ ਪਰ ਉਹ ਵੀ ਬਹੁਤ ਗਰੀਬ ਸਨ ਅਤੇ ਪਤਨੀ ਵੀ ਦਿਮਾਗੀ ਮਰੀਜ ਸੀ। ਘਰ ਪੁੱਤਰ ਵੀ ਨਹੀਂ ਸੀ। ਕਿਸੇ ਤਰ੍ਹਾਂ ਸਿੱਖ ਸੰਗਤਾਂ ਨੇ ਦਸਵੰਤ ਦੇ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਅਤੇ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਨੂੰ ਇੱਕ ਅਨਾਥਾਸ਼੍ਰਮ ਵਿਚ ਰਹਿਣ ਦਾ ਪ੍ਰਬੰਧ ਕੀਤਾ।ਸਰਕਾਰ ਵੱਲੋਂ ਦਿੱਤੀ ਜਾਉਣ ਵਾਲੀ ਬੁੱਢਾਪਾ ਪੇਨਸ਼ਨ ਲਈ ਵੀ ਕੋਸ਼ਿਸ਼ ਕੀਤੀ।ਜਰੂਰਤ ਲਈ ਉਨ੍ਹਾਂ ਨੂੰ ਕੁਛ ਪੈਸੇ ਵੀ ਸੰਗਤਾਂ...

ਨੇ ਦਸਵੰਤ ਤੋਂ ਦਿੱਤੇ ਕਿ ਕਿਸੇ ਜਰੂਰਤ ਅਤੇ ਦਵਾ ਦਾਰੂ ਦੀ ਪਰੇਸ਼ਾਨੀ ਨਾ ਹੋਵੇ।ਇਨ੍ਹਾਂ ਹਾਲਾਤਾਂ ਦੇ ਚਲਦਿਆਂ ਵੀ ਉਨ੍ਹਾਂ ਦੀ ਸੇਵਾ ਕਰਨ ਦੀ ਭਾਵਨਾ ਘਟ ਨਹੀਂ ਸੀ ਹੋਈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਆਪਣੀ ਬੇਟੀ ਨੂੰ ਕਹਿੰਦੇ ਕਿ ਮੇਰੇ ਤੋਂ ਕੁਛ ਪੈਸੇ ਲੈ ਕੇ ਕੁਛ ਫਲ ਯਾ ਨਗਰ ਕੀਰਤਨ ਵਿੱਚ ਵੰਡਣ ਲਈ ਕੁਛ ਸਮਾਨ ਲੈ ਅਾਈਂ ਮੈ ਸੇਵਾ ਕਰਨਾ ਚਾਹੁੰਦਾ ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਮੇਰੇ ਤੋਂ ਰਿਹਾ ਨਹੀਂ ਜਾਉਂਦਾ । ਕੁਛ ਵੰਡਣ ਨੂੰ ਦਿਲ ਕਰਦਾ ਹੈ।
ਉਨ੍ਹਾਂ ਦੀ ਬੇਟੀ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਕਿ ਬਾਪੂ ਜੀ ਇਸ ਤਰ੍ਹਾਂ ਦੀ ਜਿਦ ਕਰ ਰਹੇ ਹਨ ਜਾਣ ਕੇ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਹੋਈ ਸਿੱਖ ਦੀ ਵੰਡ ਛਕਣ ਦੀ ਪਰਵਰਤੀ ਨੂੰ ਉਸਦੇ ਹਾਲਾਤ ਵੀ ਡੋਲਣ ਨਹੀਂ ਦਿੰਦੇ। ਉਹ ਹਰ ਪਰਿਸਥਿਤੀ ਵਿਚ ਵੀ ਗੁਰੂ ਸਾਹਿਬ ਦੇ ਦਿਖਾਏ ਮਾਰਗ ਤੋਂ ਡੋਲਦਾ ਨਹੀਂ ਹੈ।

Submitted By:- ਸਤਨਾਮ ਕੌਰ

Leave A Comment!

(required)

(required)


Comment moderation is enabled. Your comment may take some time to appear.

Comments

One Response

  1. ਕਸ਼ਮੀਰ ਸਿੰਘ ਰਿਆੜ

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

Like us!