More Punjabi Kahaniya  Posts
ਬੇਈਮਾਨ ਲੋਕ


ਕਹਾਣੀ
ਬੇਈਮਾਨ ਲੋਕ

ਕਿਸੇ ਨਾਲ ਧੋਖਾ ਕਰਨ ਨੂੰ ਅਸੀਂ ਬੇਈਮਾਨੀ ਕਰਨਾ ਕਿਹ ਸਕਦੇ ਹਾਂ।ਅੱਜ-ਕੱਲ੍ਹ ਤੁਸੀਂ ਬਹੁਤ ਸਾਰੀਆਂ ਧੋਖਾਧੜੀ ਦੀ ਖਬਰਾਂ ਅਕਸਰ ਸੁਣਦੇ ਰਹਿੰਦੇ ਹੋ। ਕੁਝ ਲੋਕ ਅਪਣਾ ਮਤਲਬ ਕੱਢਣ ਲਈ ਬਹੁਤ ਕੁਝ ਗਲਤ ਕਰ ਜਾਂਦੇ ਹਨ।ਅਪਣਾ ਕੰਮ ਸੁਆਰਨ ਲਈ ਦੂਜੇ ਦਾ ਨੁਕਸਾਨ ਕਰ ਜਾਂਦੇ ਹਨ,ਬੇਈਮਾਨ ਲੋਕ।ਜਿਸ ਵਿਅਕਤੀ ਉੱਤੇ ਤੁਸੀਂ ਪੂਰਾ ਵਿਸ਼ਵਾਸ ਅਤੇ ਭਰੋਸਾ ਕਰਦੇ ਹੋ,ਉਹ ਹੀ ਤੁਹਾਨੂੰ ਧੋਖਾ ਦੇ ਜਾਂਦਾ ਹੈ।ਜਿਸ ਤੇ ਤੁਹਾਨੂੰ ਪੂਰਾ ਵਿਸ਼ਵਾਸ ਹੋਵੇ,ਅਤੇ ਜਿਸ ਨੂੰ ਆਪਣੇ ਘਰ ਦਾ ਮੈਂਬਰ ਸਮਝਦੇ ਹੋਵੋ,ਉਹ ਹੀ ਤੁਹਾਡੇ ਨਾਲ ਵਿਸ਼ਵਾਸਘਾਤ ਕਰ ਜਾਂਦੇ ਹਨ।ਮੈਂ ਗੱਲ ਕਰਾਂਗਾ ਦੋ ਦੋਸਤਾਂ ਦੀ,ਇਕ ਕੰਮ ਕਰਦਾ ਹੈ,ਪਿੰਡ ਵਿੱਚ ਕਰਿਆਨੇ ਦੀ ਦੁਕਾਨ ਦਾ,ਦੂਜਾ ਦੋਸਤ ਕੰਮ ਕਰਦਾ ਹੈ,ਨੱਚਣ ਗਾਉਣ ਵਾਲੀਆਂ ਦੇ ਨਾਲ।ਇਹਨਾ ਦੋਵਾਂ ਵਿਚ ਇਕ ਸੰਤਾ ਸਿੰਘ ਹੁੰਦਾ ਹੈ,ਦੂਜਾ ਦੀਪਾ ਹੁੰਦਾ। ਦੀਪਾ ਨੱਚਣ ਗਾਉਣ ਵਾਲੀਆਂ ਦੇ ਨਾਲ ਕੰਮ ਕਰਦਾ ਹੈ,ਉਹ ਦੂਜੇ ਦੋਸਤ ਨੂੰ ਕਹਿੰਦਾ ਹੈ ਕਿ ਯਰ ਮੈਂ ਅਪਣਾ ਨਾਮ ਮਸ਼ਹੂਰ ਕਰਨਾ ਚਾਹੁੰਦਾ ਹਾਂ। ਸੰਤਾ ਸਿੰਘ ਕਹਿੰਦਾ ਕਿ ਜੇ ਤੂੰ ਅਪਣਾ ਨਾਮ ਮਸ਼ਹੂਰ ਕਰਨਾ ਚਾਹੁੰਦਾ ਹੈ,ਤਾਂ ਤੈਨੂੰ ਇਹ ਕੰਮ ਛੱਡਣਾ ਪਉ।ਦੀਪਾ ਕਹਿੰਦਾ ਯਰ ਇਹ ਕੰਮ ਮੈਂ ਛੱਡ ਦੇਵੇਗਾਂ।ਸੰਤਾ ਸਿੰਘ ਨੇ ਦੀਪੇ ਤੋਂ ਕੰਮ ਛਡਾ ਕੇ ਸਮਾਜਸੇਵਾ ਕਰਨ ਵੱਲ ਪ੍ਰੇਰਿਤ ਕੀਤਾ।ਸੰਨ 2000 ਵਿਚ ਸੰਤਾ ਸਿੰਘ ਨੇ ਦੀਪੇ ਨੂੰ ਖੂਨਦਾਨ ਲਹਿਰ ਨਾਲ ਜੋੜਿਆ। ਦੋਵੇਂ ਦੋਸਤਾਂ ਦਾ ਆਪਸੀ ਪਿਆਰ ਵੱਧਦਾ ਚਲਿਆ ਗਿਆ।ਦੋਵੇ ਹੁਣ ਇਕੱਠੇ ਕੰਮ ਕਰਨ ਲੱਗ ਪਏ। ਦੋਨਾਂ ਨੂੰ ਇਕ ਦੂਜੇ ਤੇ ਪੂਰਾ ਵਿਸ਼ਵਾਸ ਅਤੇ ਭਰੋਸਾ ਸੀ।ਕਿ ਜੋ ਕੰਮ ਕਰ ਰਹੇ ਉਹ ਬਿਲਕੁਲ ਸਹੀਂ ਅਤੇ ਸਪੱਸ਼ਟ ਹੈ।ਉਹ ਸਮਾਜ ਸੇਵਾ ਦੇ ਨਾਲ ਸਬੰਧਤ ਕੰਮ ਕਰਦੇ ਸਨ,ਉਹ ਕੰਮ ਕਰਦੇ ਸਨ,ਖੂਨਦਾਨ ਲਹਿਰ ਨੂੰ ਪ੍ਰਫੁੱਲਿਤ ਕਰਨਾ,ਖੂਨਦਾਨ ਕੈਂਪ ਲਗਾਉਣੇ,ਵਾਤਾਵਰਨ ਦੀ ਸੁੱਧਤਾਂ ਦੀ ਲਈ ਬੂਟੇ ਲਗਾਉਣੇ,ਭਰੂਣ ਹੱਤਿਆ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨੇ ਆਦਿ ਕਈ ਤਰਾਂ ਦੇ ਵੱਖ ਵੱਖ ਕੰਮ ਕਰਦੇ ਰਹਿੰਦੇ ਸਨ।ਸੰਤਾ ਸਿੰਘ ਨੇ ਇਕ ਦਿਨ ਕਿਹਾ ਕਿ ਆਪਾਂ ਨੂੰ ਲਗਾਤਾਰ ਕੰਮ ਕਰਦਿਆਂ ਨੂੰ 18 ਸਾਲ ਬੀਤ ਗਏ। ਪਰ ਮੈਂ ਤੇਰੇ ਤੋਂ ਕਦੇ ਪੈਸੇ ਦਾ ਹਿਸਾਬ-ਕਿਤਾਬ ਨਹੀਂ ਮੰਗਿਆਂ।ਅੱਜ ਮੈਨੂੰ ਥੋੜਾ ਜਿਹਾ ਹਿਸਾਬ-ਕਿਤਾਬ ਦੱਸ...

ਦੇ,ਕਿ ਵਧਿਆ ਕਿ ਘਟਿਆ।ਦੀਪੇ ਦੇ ਮਨ ਵਿਚ ਪਹਿਲਾ ਤੋਂ ਬੇਈਮਾਨੀ ਸੀ।ਉਹ ਬਹੁਤ ਚਲਾਕ ਅਤੇ ਚੁਸਤ ਵਿਅਕਤੀ ਸੀ,ਤਾਂ ਹਿੰਦੂ ਦੋਸਤ ਨੇ ਕਿਹਾ ਕਿ ਕੋਈ ਨਾ ਦੇ ਦੇਵਾਂਗਾ ਹਿਸਾਬ-ਕਿਤਾਬ ਤੈਨੂੰ।ਇਕ ਦਿਨ ਫੇਰ ਸੰਤਾ ਸਿੰਘ ਨੇ ਹਿਸਾਬ-ਕਿਤਾਬ ਮੰਗ ਲਿਆ,ਤਾਂ ਦੀਪੇ ਨੇ ਕਿਹਾ ਕਿ ਯਰ ਹਿਸਾਬ-ਕਿਤਾਬ ਵਾਲੇ ਰਜਿਸਟਰ ਅਤੇ ਰਸੀਦ ਬੁੱਕਾਂ ਗੁੰਮ ਹੋ ਗਈਆਂ ਹਨ।ਤਾਂ ਸੰਤਾ ਸਿੰਘ ਨੇ ਬੋਲਦਿਆਂ ਆਖਿਆ ਕਿ ਹਿਸਾਬ-ਕਿਤਾਬ ਵਾਲੇ ਰਜਿਸਟਰ ਅਤੇ ਰਸੀਦ ਬੁੱਕਾਂ ਕਿਵੇਂ ਗੁੰਮ ਹੋ ਸਕਦੀਆਂ ਹਨ।ਸੰਤਾ ਸਿੰਘ ਦੀਪੇ ਤੇ ਪੂਰਾ ਵਿਸ਼ਵਾਸ ਅਤੇ ਭਰੋਸਾ ਕਰਦਾ ਸੀ।ਪਰ ਉਨ੍ਹਾ ਦੋਵਾਂ ਨੇ ਲਗਾਤਾਰ 18 ਸਾਲ ਕੰਮ ਕੀਤਾ। ਹਿਸਾਬ-ਕਿਤਾਬ ਨਾ ਦੇਣ ਕਰਕੇ ਸੰਤਾ ਸਿੰਘ ਨੇ ਉਸ ਨਾਲ ਕੰਮ ਕਰਨਾ ਛੱਡ ਦਿੱਤਾ।ਸੰਤਾ ਸਿੰਘ ਘਰ ਤੋ ਗਰੀਬ ਸੀ,ਪਰ ਦਿਲੋਂ ਅਮੀਰ ਸੀ।ਪਰ ਦੀਪਾ ਘਰ ਤੋਂ ਤਕੜਾ ਸੀ।ਜਿਸ ਦੋਸਤ ਨੇ ਉਸ ਨੂੰ ਸਾਰਾ ਕੰਮ ਦੱਸਿਆ,ਅਤੇ ਚੰਗੇ ਰਸਤੇ ਪਾਇਆ,ਤੇ ਬਹੁਤ ਕੁਝ ਸਿਖਾਇਆ ਉਸ ਨੇ ਹੀ ਧੋਖਾ ਦਿੱਤਾ।ਇਸ ਤਰਾਂ ਅਸੀਂ ਕਿਹ ਸਕਦੇ ਹਾਂ ਕਿ ਦੀਪੇ ਨੇ ਸੰਤਾ ਸਿੰਘ ਨਾਲ ਵਿਸ਼ਵਾਸਘਾਤ ਕੀਤਾ।ਸੰਸਾਰ ਦੇ ਵਿੱਚ ਤੁਹਾਨੂੰ ਬਹੁਤ ਕਿਸਮ ਦੇ ਲੋਕ ਮਿਲਣਗੇ,ਕੁਝ ਚੰਗੇ ਕੁਝ ਮਾੜੇ।ਜਿਸ ਵਿਅਕਤੀ ਤੇ ਪੂਰਾ ਵਿਸ਼ਵਾਸ ਅਤੇ ਭਰੋਸਾ ਕੀਤਾ,ਉਹ ਤੁਹਾਨੂੰ ਧੋਖਾ ਦੇ ਜਾਂਦੇ ਹਨ।ਇਸ ਤਰਾਂ ਸਾਡੇ ਸਮਾਜ ਵਿੱਚ ਇਮਾਨਦਾਰੀ,ਵਿਸ਼ਵਾਸ,ਅਤੇ ਆਪਸੀ ਭਾਈਚਾਰਕ ਸਾਂਝ ਤੇ ਪਿਆਰ।ਅਸੀਂ ਇਸ ਤਰਾਂ ਦੇ ਲੋਕਾ ਨੂੰ ਬੇਈਮਾਨ ਲੋਕ ਕਿਹ ਸਕਦੇ ਹਾਂ,ਜੋ ਝੂਠ ਬੋਲਦੇ ਹਨ,ਅਤੇ ਧੋਖਾਧੜੀ ਕਰਦੇ ਹਨ।ਸਾਨੂੰ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ,ਕਿਸੇ ਦਾ ਵਿਸ਼ਵਾਸ ਜਿੱਤਣਾ,ਅਤੇ ਇਮਾਨਦਾਰੀ ਨਾਲ ਕੰਮ ਕਰਨਾ।ਇਹੋਂ ਜਿਹੇ ਲੋਕਾਂ ਕਰਕੇ ਸਾਡੇ ਸਮਾਜ ਵਿਚੋਂ ਆਪਸੀ ਭਾਈਚਾਰਕ ਸਾਂਝ,ਵਿਸ਼ਵਾਸ,ਪਰਿਵਾਰਕ ਸਾਂਝ,ਸਹਿਣਸ਼ੀਲਤਾ,ਪਿਆਰ,ਅਤੇ ਇਮਾਨਦਾਰੀ ਖ਼ਤਮ ਹੁੰਦੀ ਜਾ ਰਹੀ ਹੈ।ਕੁਝ ਚੰਗੇ ਇਨਸਾਨ ਵੀ ਮਾੜੇ ਬੰਦੇ ਦੇ ਗਲਤ ਕੰਮ ਕਰਨ ਨਾਲ ਬਦਨਾਮ ਹੋ ਜਾਂਦੇ ਹਨ।ਆਓ ਅਸੀਂ ਰਲ-ਮਿਲ ਕੇ ਇਕ-ਦੂਜੇ ਦੇ ਵਿਸ਼ਵਾਸ ਤੇ ਖਰੇ ਉੱਤਰੀਏ।

🖋️ ਲੇਖਕ ਚਰਨਜੀਤ ਸਿੰਘ ਜਾਗਦੇ ਰਹੋ
ਪਿੰਡ ਬਿਸਨਗੜ੍ਹ ਪਟਿਆਲਾ ਮੋਬ:
94171-05175

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)