More Punjabi Kahaniya  Posts
ਗਲਤ ਕਦਮ


ਚੇਤ ਦੇ ਮਹੀਨੇ ਦੀ ਮਿੱਠੀ ਜਿਹੀ ਰੁੱਤ ਵਿੱਚ ਚੜਦੇ ਸੂਰਜ ਦੀਆਂ ਕਿਰਨਾਂ ਦੇ ਨਾਲ ਹੀ ਘਰ ਵਿੱਚ ਪੁੱਤ ਨੇ ਕਿਲਕਾਰੀ ਮਾਰੀ। ਚਾਰ ਧੀਆਂ ਪਿੱਛੋਂ ਪੁੱਤ ਨੇ ਜਨਮ ਲਿਆ ਸੀ ਤਾਂ ਘਰ ਵਿੱਚ ਟੱਬਰ ਦੇ ਧਰਤੀ ਤੇ ਪੈਰ ਨਹੀਂ ਲੱਗਦੇ ਸਨ। ਦਾਦੇ ਨੇ ਤਾਰਾ ਸਿੰਘ ਨਾਮ ਰੱਖਿਆ। ਦਿਨੋ-ਦਿਨ ਤਾਰਾ ਵੱਡਾ ਹੋਣ ਲੱਗਾ। ਮਾਂ ਨੇ ਤਾਰੇ ਨੂੰ ਕਦੇ ਰੋਟੀ ਤਾਂ ਖੁਆਈ ਨਹੀਂ ਸੀ ਹਰ ਵੇਲੇ ਚੂਰੀ ਦਾ ਥਾਲ ਹੀ ਅੱਗੇ ਹੁੰਦਾ।
ਖੁੱਲੇ ਕੱਦ ਕਾਠ ਦਾ ਤਾਰਾ ਸਿੰਘ ਦਿਨਾ ਵਿੱਚ ਹੀ ਜਵਾਨ ਹੋ ਗਿਆ ਤੇ ਮਾਪਿਆਂ ਲਈ ਹੌਸਲਾ ਬਣ ਗਿਆ। ਗੁਜਾਰੇ ਜੋਗੀ ਜਮੀਨ ਜਾਇਦਾਦ ਵਧੀਆ ਸੀ ਤੇ ਮਿਹਨਤ ਨਾਲ ਸੋਹਣੀ ਫਸਲ ਹੋਣ ਲੱਗ ਗਈ। ਤਾਰੇ ਨੇ ਭੈਣਾ ਨੂੰ ਵਿਆਹ ਕੇ ਆਪਣੀ ਜਿੰਮੇਵਾਰੀ ਨਿਭਾ ਦਿੱਤੀ। ਤੇ ਮਾਂ ਹੁਣ ਰਿਸ਼ਤੇਦਾਰੀਆਂ ਵਿੱਚ ਤਾਰੇ ਦੇ ਰਿਸ਼ਤੇ ਲਈ ਗੱਲ ਤੋਰਦੀ ਵੀ ਜਲਦੀ ਜਲਦੀ ਹੁਣ ਪੁੱਤ ਦੇ ਸਿਰ ਤੋਂ ਪਾਣੀ ਵਾਰਨਾ ਹੈ। ਪਰ ਤਾਰਾ ਸਿੰਘ ਟਹਿਲ ਟਹਿਲ ਕੇ ਤੁਰਦਾ ਪਤਾ ਨਹੀਂ ਕਿਧਰ ਨੂੰ ਮੁੜ ਪਿਆ।
ਤਾਰਾ ਕੁੱਝ ਗਲਤ ਲੋਕਾਂ ਦੀ ਸੰਗਤ ਵਿੱਚ ਆ ਕੇ ਡਾਕੇ ਮਾਰਨ ਲੱਗ ਗਿਆ। ਪਹਿਲੀ ਵਾਰਦਾਤ ਹੋਈ ਤੇ ਪੁਲਸ ਨੂੰ ਸੂਹ ਮਿਲ ਗਈ। ਪੁਲਸ ਛਾਪੇ ਮਾਰਨ ਲੱਗੀ ਤੇ ਇੱਕ ਦਿਨ ਤਾਰਾ ਪੁਲਸ ਦੇ ਹੱਥ ਆ ਗਿਆ। ਪੁਲਸ ਨੇ ਬੜੀ ਕੁੱਟਮਾਰ ਕੀਤੀ ਪਰ ਜੱਟ ਦੇ ਪੁੱਤ ਨੇ ਚੂੰ ਨਾ ਕੀਤੀ ਤੇ ਸਭ ਕੁੱਝ ਮੰਨਣ ਤੋਂ ਇਨਕਾਰ ਕਰ ਦਿੱਤਾ। ਪਰ ਕੁੱਝ ਸਮੇਂ ਵਿੱਚ ਹੀ ਨਾਲ ਦੇ ਸਾਥੀ ਵੀ ਕਾਬੂ ਆ ਗਏ ਤੇ ਉਹ ਪੁਲਸ ਦੀ ਕੁੱਟ ਤੋਂ ਡਰਦੇ ਮਿੰਟੋਮਿੰਟ ਸਭ ਕੁੱਝ ਮੰਨ ਗਏ। ਤਾਰੇ ਹੋਰਾਂ ਨੂੰ 20 ਸਾਲ ਸਜਾ ਹੋ ਗਈ। ਤਾਰਾ ਆਪਣੀ ਸਜਾ ਕੱਟ ਕੇ ਪਿੰਡ ਆ...

ਗਿਆ। ਪਰ ਹੁਣ ਤਾਰੇ ਦੇ ਟਹਿਲਣ ਵਿੱਚ ਬਹੁਤ ਫਰਕ ਪੈ ਗਿਆ ਸੀ। ਪੁਲਸ ਦੀ ਕੁੱਟ ਦਾ ਅਸਰ ਤਾਰੇ ਦੇ ਹੱਡਾਂ ਵਿੱਚ ਵਸ ਗਿਆ ਸੀ। ਕੁੱਟ ਉਸ ਨੂੰ ਖਾ ਗਈ ਸੀ।
ਤਾਰੇ ਤੋਂ ਹੁਣ ਕੰਮ ਨਹੀਂ ਹੁੰਦਾ ਸੀ ਹੁਣ ਚੂਰੀ ਦੀ ਥਾਂ ਤਾਰਾ ਨਸ਼ਿਆਂ ਦਾ ਆਸਰਾ ਲੈਣ ਲੱਗ ਪਿਆ ਸੀ। ਹੌਲੀ ਹੌਲੀ ਨਸ਼ੇ ਵੱਧਦੇ ਗਏ ਤੇ ਤਾਰਾ ਖਤਮ ਹੁੰਦਾ ਜਾ ਰਿਹਾ ਸੀ। ਤਾਰੇ ਦੀ ਜਿੰਦਗੀ ਹੁਣ ਹੋਰ ਦਿਸ਼ਾ ਵੱਲ ਚੱਲ ਪਈ ਸੀ। ਟੁੱਟਦਾ ਟੁੱਟਦਾ ਤਾਰਾ ਇੱਕ ਦਿਨ ਸ਼ਾਮ ਨੂੰ ਇਸ ਦੁਨੀਆਂ ਤੋਂ ਸਦਾ ਲਈ ਟੁੱਟ ਗਿਆ ਸੀ। ਤਾਰੇ ਦੇ ਨਾਲ ਹੀ ਉਸਦੀਆਂ ਭੈਣਾਂ ਤੇ ਮਾਂ ਪਿਉ ਦੇ ਸਾਰੇ ਸੁਪਨੇ ਟੁੱਟ ਗਏ। ਬੇਸ਼ੱਕ ਤਾਰੇ ਨੂੰ ਤਾਂ ਰਾਖ ਹੋ ਚੁੱਕੇ ਨੂੰ ਬਹੁਤ ਸਮਾਂ ਬੀਤ ਗਿਆ ਪਰ ਮਾਂ ਪਿਉ ਅੱਜ ਵੀ ਆਪਣੇ ਤਾਰੇ ਦੀ ਉਡੀਕ ਵਿੱਚ ਵਿਲਕ ਰਹੇ ਹਨ।
ਸਾਡਾ ਇੱਕ ਗਲਤ ਕਦਮ ਹੀ ਸਾਡੀ ਜਿੰਦਗੀ ਨੂੰ ਬਦਲ ਦਿੰਦਾ ਹੈ। ਕਹਿਣ ਵਾਲੇ ਤਾਂ ਕਹਿੰਦੇ ਹਨ ਕੇ ਉਸਦੀ ਲਿਖੀ ਹੀ ਐਨੀ ਸੀ। ਜਾਂ ਫੇਰ ਯਾਰਾਂ ਦੋਸਤਾਂ ਦੀਆਂ ਗੱਲਾਂ ਵਿੱਚ ਆ ਕੇ ਤਾਰਾ ਗਲਤ ਰਾਹੇ ਪੈ ਗਿਆ। ਕੁੱਝ ਵੀ ਸੀ ਪਰ ਫੇਰ ਵੀ ਸਾਡੀ ਜਿੰਦਗੀ ਸਾਡੀ ਹੀ ਨਹੀਂ ਸਾਡੇ ਨਾਲ ਕਿੰਨੇ ਰਿਸ਼ਤੇ ਜੁੜੇ ਹੁੰਦੇ ਹਨ। ਅਗਰ ਕੋਈ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰੇ ਤਾਂ ਚੱਲੋ ਅਗਰ ਕੋਈ ਸਲਾਹ ਗਲਤ ਦੇਵੇ ਤਾਂ ਉਥੇ ਚਾਹੇ ਰਿਸ਼ਤਾ ਹੋਵੇ ਜਾਂ ਫੇਰ ਦੋਸਤੀ ਉਸ ਨੂੰ ਤੋੜ ਦੇਣਾ ਹੀ ਬੇਹਤਰ ਹੈ।
ਕੁਲਵਿੰਦਰ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)