More Punjabi Kahaniya  Posts
ਮਿਹਨਤੀ ਔਰਤ


ਅੱਜ ਕੱਲ ਕਿਵੇਂ ਦਾ ਮਾਹੌਲ ਬਣਿਆ ਹੋਇਆ, ਇਹ ਤਾਂ ਸਭ ਜਾਣਦੇ ਹਨ । ਏਨਾਂ ਦਿਨਾਂ ਵਿਚ ਹੀ, ਮੈਂ ਕਿਸੇ ਜ਼ਰੂਰੀ ਕੰਮ ਤੋਂ ਘਰ ਨੂੰ ਆਉਂਦਾ ਪਿਆ ਸੀ। ਸਮਾਂ ਕੁਝ ਸ਼ਾਮ ਦੇ 6 ਬਜੇ ਦਾ ਸੀ। ਆਟੋ ਵਾਲਿਆਂ ਦੀ ਬੀੜ ਵਿਚ ਮੈਂ ਫਸਿਆ ਪਿਆ ਸੀ। ਕਦੀ ਕੋਈ ਕਹਿੰਦਾ ਕਦੀ ਕੋਈ ਕਹਿੰਦਾ।
ਕਿੱਥੇ ਜਾਣਾਂ ਭਾਈ…?
ਜਦ ਮੈਂ ਉਹਨਾਂ ਨੂੰ ਆਪਣੀ ਦੱਸੀ ਜਗ੍ਹਾ ਤੇ ਜਾਣ ਲਈ ਬੋਲਦਾ ਉਹ ਮਨਾ ਕਰ ਦੇਂਦੇ। ਕੋਈ ਵੀ ਆਟੋ ਵਾਲਾ ਜਾਣ ਨੂੰ ਤਿਆਰ ਨਹੀਂ ਸੀ। ਮੈਂਨੂੰ ਖੱਜਲ ਹੁੰਦੇ 6:30 ਬੱਜ ਗਏ।
ਫਿਰ ਏਨੇਂ ਨੂੰ ਮੇਰੇ ਕੋਲ ਇਕ ਆਟੋ ਆਕੇ ਰੁਕ ਗਿਆ।
“ਹਾਂਜੀ ਭਾਈ, ਜੀ ਕਿੱਥੇ ਜਾਣਾਂ…?”
ਕਿਸੇ ਔਰਤ ਦੀ ਆਵਾਜ਼ ਸੀ।
(ਕਰੋਨਾ ਵਇਰਸ) ਤੋਂ ਬਚਾ ਕਰਨ ਦੇ  ਲਈ ਉਸ ਔਰਤ ਨੇ ਆਪਣਾ ਮੂੰਹ ਡੱਕਿਆ ਹੋਇਆ ਸੀ।
ਮੈਂ ਉਸ ਵੱਲ ਬੇਚੈਨੀ ਜਿਹੀ ਨਜ਼ਰ ਨਾਲ ਵੇਖ ਰਿਹਾ ਸੀ। ਕਿਉਂਕਿ ਮੈਂ ਔਰਤਾਂ ਆਟੋ ਵਿਚ ਬੈਠੀਆਂ ਨੂੰ ਬਹੁਤ ਵਾਰ ਵੇਖਿਆ ਸੀ। ਪਰ ਪਿਹਲੀ ਵਾਰ  ਕਿਸੇ ਔਰਤ ਨੂੰ ਆਟੋ ਚਲਾਉਂਦੇ ਵੇਖ ਰਿਹਾ ਸੀ।
ਉਸਨੇ ਮੈਂਨੂੰ ਇਕ ਵਾਰ ਫੇਰ ਪੁੱਛਿਆ… ।
“ਭਾਈ ਜੀ, ਕਿੱਥੇ ਜਾਣਾਂ…?”
ਮੈਂ ਉਸਨੂੰ ਆਪਣੀ ਮੰਜ਼ਿਲ ਦੱਸੀ। ਉਸਨੇ ਪੈਸੇ ਦੱਸੇ। ਸੋਦਾ ਪੱਕਾ ਕਰਕੇ ਮੈਂ ਆਟੋ ਵਿਚ ਬੈਠ ਗਿਆ। ਪਰ ਮੈਂ ਇਹ ਸਭ ਵੇਖ ਬਹੁਤ ਪ੍ਰੇਸ਼ਾਨ ਹੋਇਆ ਸੀ। ਉਸ ਔਰਤ ਨੇ ਮੈਂਨੂੰ ਆਪ ਹੀ ਪੁੱਛ ਲਿਆ। “ਕਿ ਗੱਲ ਭਾਈ ਜੀ, ਕਾਫੀ ਪ੍ਰੇਸ਼ਾਨ ਲੱਗਦੇ ਹੋ ਕਿ ਹੋਇਆ ਹੈ?”
ਕੁਝ ਨਹੀਂ ਭੈਣ ਜੀ… ਬਸ ਏਦਾਂ ਹੀ। ਘਰ ਜਲਦੀ ਜਾਣਾ ਸੀ। ਪਰ ਬਹੁਤ ਦੇਰ ਹੋਗੀ, ਮੈਂ ਪਿੱਛੋ ਵੀ ਕਾਫੀ ਸਫਰ ਕਰਕੇ ਆਇਆ ਹਾਂ। ਇਸ ਲਈ ਥੋੜ੍ਹਾ ਪ੍ਰੇਸ਼ਾਨ ਹਾਂ ਭੈਣ ਜੀ। ਮੈਂ ਕਿਹਾ।”
” ਕੋਈ ਨਾ ਭਾਈ ਜੀ, ਮੈਂ ਤੁਹਾਨੂੰ ਜਲਦੀ ਹੀ ਤੁਹਾਡੀ ਮੰਜ਼ਿਲ ਤੇ ਪਹੁੰਚਾ ਦੇਵਾਗੀ। ਪ੍ਰੇਸ਼ਾਨ ਨਾ ਹੋਵੋ। ਉਸਨੇ ਕਿਹਾ।”
“ਧੰਨਵਾਦ ਭੈਣ ਜੀ। ਭੈਣ ਜੀ ਇਕ ਗੱਲ ਪੁੱਛਾ ਜੇ ਗੁੱਸਾ ਨਾ ਕਰੋ ਤੇ।”
” ਹਾਂਜੀ ਭਾਈ ਜੀ ਪੁੱਛੋ ਪੁੱਛੋ…।”
” ਮੈਂ ਪਹਿਲੀ ਵਾਰ ਕਿਸੇ ਔਰਤ ਨੂੰ ਆਟੋ ਚਲਾਉਂਦੇ ਵੇਖ ਰਿਹਾ ਹਾਂ। ਇਸ ਲਈ ਮੇਰੇ ਮਨ ਵਿਚ ਇਕ ਸਵਾਲ ਹੈ। ਤੁਸੀਂ ਆਟੋ ਕਿਉਂ ਚਲਾ ਰਹੇ ਹੋ ਭੈਣ ਜੀ…?”

” ਹੁਣ ਕਿ ਦਸਾਂ ਵੀਰ ਜੀ, ਘਰਾਂ ਦੀਆਂ ਕਿੰਨੀਆਂ ਸੱਮਸਿਆਵਾਂ ਨੇ,
ਪਤੀ ਮੇਰਾ ਬਹੁਤ ਨਸ਼ਾ ਕਰਦਾ ਹੈ। ਵੀਰੇ ਪਹਿਲਾਂ ਚੰਗਾ ਪਲਾ ਆਟੋ ਚਾਹੁੰਦਾ ਸੀ। ਨਸ਼ਾ ਉਦੋਂ ਵੀ ਕਰਦਾ ਸੀ। ਪਰ ਉਦੋਂ ਘਰ ਦਾ ਵੀ ਫਿਕਰ ਕਰਦਾ ਸੀ। ਹੁਣ ਤੇ ਜਦ ਦਾ (ਲੌਕਡਾਊਨ) ਖੁੱਲਾ ਹੈ। ਘਰ ਹੀ ਰਹਿੰਦਾ ਹੈ। ਸਾਰਾ ਦਿਨ ਨਸ਼ਾ ਕਰਦਾ ਹੈ। ਘਰ ਦਾ ਕੋਈ ਫਿਕਰ ਨਹੀਂ ਕਰਦਾ ਹੁਣ। ਮੈਂ ਜੋ ਅਮੀਰ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਕਮਾਉੰਦੀ ਹਾਂ। ਉਹਦੇ ਨਾਲ ਤੇ ਮਸਾਂ ਘਰ ਦੀ ਦੋ ਡੰਗ ਦੀ ਰੋਟੀ ਹੀ ਚੱਲਦੀ ਹੈ। ਜਦ ਮੈਂ ਕਹਿੰਦੀ ਹਾਂ ਕਿ ਆਟੋ ਲੈਕੇ ਜਾਓ। ਤੇ ਅੱਗੋ ਬੋਲਦਾ ਹੈ। ਆਪ ਹੀ ਚਲੀ ਜਾ, ਹੁਣ ਦਸੋ ਕਿ ਕਰਾਂ ਵੀਰ ਜੀ। ਹਾਰ ਕੇ ਮੈਂਨੂੰ ਹੁਣ ਆਪਣੇ ਬੱਚਿਆ ਦੇ ਲਈ ਕਰਨਾ ਤੇ ਪੈਣਾ ਹੀ ਹੈ। ( ਕਰੋਨਾ) ਨਾਲ ਮਰਨਾ ਹੈ ਕੇ ਨਹੀਂ ਮਰਨਾ, ਪਰ ਗਰੀਬ ਨੇ ਭੁੱਖ ਨਾਲ ਮਰ ਜਾਣਾ। ਇਸ ਡਰ ਤੋਂ ਮੈਂ ਆਟੋ ਦੀ ਚਾਬੀ ਫੜੀ। ਤੇ ਆਪ ਆਟੋ ਚਲਾਉਂਣ ਲੱਗ ਗਈ। ਹੁਣ ਸਵੇਰ ਨੂੰ ਮੈਂ ਅਮੀਰ ਲੋਕਾਂ ਦੇ ਘਰ ਕੁਝ ਕੰਮ ਧੰਦਾ ਕਰਕੇ ਜੋ ਪੈਸੇ ਕਮਾਉਂਦੀ ਉਸ ਨਾਲ ਘਰ ਦੀ ਰੋਟੀ ਦਾ ਡੰਗ ਸਾਰਦੀ ਹਾਂ। ਤੇ ਜੋ ਪੈਸੇ ਆਟੋ ਚਲਾ ਕੇ ਕਮਾਉੰਦੀ ਹਾਂ...

ਉਸ ਨਾਲ ਬੱਚਿਆ ਦੀ ਪਰਵਰਿਸ਼ ਕਰਦੀ ਹਾਂ। ਹੁਣ ਤੇ ਸਰਕਾਰ ਨੇ ਪੜ੍ਹਾਈ ਵੀ ਆਂਨਲਾਇਨ ( online ) ਕਰਤੀ ਵੀਰ ਜੀ। ਮੈਂ ਕੱਲ ਹੀ ਆਪਣੇ ਬੇਟੇ ਨੂੰ ਇਕ ਸਮਾਰਟ ਫੋਨ ਲੈਕੇ ਦਿੱਤਾ। ਚਲੋ ਮੈਂ ਮਿਹਨਤ ਕਰਕੇ ਜੋ ਪੈਸੇ ਕਮਾਏ ਸੀ। ਮੇਰੇ ਬੇਟੇ ਦੇ ਕੰਮ ਆ ਗਏ। ਨਹੀਂ ਤੇ ਉਸਦੇ ਪਾਪਾ ਨੇ ‘ਤੇ ਕਦੀ ਨਹੀਂ ਲੈਕੇ ਦੇਣਾ ਸੀ। ਤੇ ਇਸ ਕਾਰਨ ਮੇਰੇ ਬੇਟੇ ਦਾ ਭਵਿੱਖ ਖਰਾਬ ਹੋ ਜਾਣਾ ਸੀ।
ਚਲੋ ਜਿਵੇਂ ਵੀ ਹੈ ਵੀਰ ਜੀ। ਮੈਂ ਮਿਹਨਤ ਕਰਕੇ ਆਪਣੇ ਘਰ ਦਾ ਡੰਗ ਸਾਰਦੀ ਹਾਂ। ਜਿਨਾਂ ਘਰਾਂ ਵਿਚ ਮੈਂ ਕੰਮ ਕਰਦੀ ਹਾਂ। ਉਹ ਲੋਕ ਦੇਖਣ ਨੂੰ ਤਾਂ ਅਮੀਰ ਨੇ ਪਰ ਦਿਲੋਂ ਬਹੁਤ ਗਰੀਬ ਨੇ। ਪਰ ਇਕ ਮੈਡਮ ਹੈ। ਮੈਂ ਉਸਦੇ ਘਰ ਵਿਚ ਵੀ ਕੰਮ ਕਰਦੀ ਹਾਂ। ਆਪ ਉਹ ਸਰਕਾਰੀ ਅਧਿਆਪਿਕਾ ਹਨ। ਤੇ ਉਹਨਾਂ ਦੇ ਪਤੀ ਪੰਜਾਬ ਪੁਲਿਸ ਵਿਚ ਚੰਗੇ ਅਹੁਦੇ ਤੇ ਅਫਸਰ ਹਨ। ਉਹ ਮੇਰਾ ਬਹੁਤ ਕਰਦੇ ਹਨ। ਰਿੱਦਾ- ਪੱਕਾ ਵੀ ਦੇ ਦੇਂਦੇ ਹਨ। ਜਦੋਂ ਲੋੜ ਹੋਵੇ ਉਸਦੇ ਅਨੁਸਾਰ ਕੁਝ ਪੈਸੇ  ਦੇ ਮਦਦ ਵੀ ਕਰਦੇ ਹਨ।
ਇਸਦੇ ਨਾਲ ਹੀ ਮੇਰਾ ਘਰ, ਤੇ ਮੇਰੀ ਜਾਨ ਹੁਣ ਕੁਝ ਸੌਖੀ ਹੋਈ ਹੈ।”
“ਲਵੋ ਵੀਰ ਜੀ ਗੱਲਾਂ – ਗੱਲਾਂ ਵਿਚ ਤੁਹਾਡੀ ਮੰਜ਼ਿਲ ਵੀ ਆ ਗਈ।”
“ਵੈਸੇ ਵੀਰ ਜੀ, ਤੁਸੀਂ ਮੇਰੀ ‘ਤੇ ਸਾਰੀ ਕਹਾਣੀ ਸੁਣ ਲਈ। ਆਪਣੇ ਬਾਰੇ ਕੁਝ ਦੱਸਿਆ ਹੀ ਨਹੀਂ। ਕਿ ਤੁਸੀਂ ਕੀ ਕਰਦੇ ਹੋ…?”
“ਭੈਣ ਜੀ.. ਮੈਂ ਲਿਖਦਾ ਹਾਂ, ਮਤਲਬ ਮੈਂ ਛੋਟੀਆਂ – ੨ ਪੰਜਾਬੀ ਕਹਾਣੀਆਂ ਲਿਖਦਾ ਹਾਂ । ”
“ਭੈਣ ਜੀ.. ਕਿ ਮੈਂ ਤੁਹਾਡੇ ਇਹ ਜ਼ਿੰਦਗੀ ਵਿਚ ਕਰਦੇ ਸ਼ੰਘਰਸ਼ ਨੂੰ ਕਲਮਬੰਦ ਕਰ ਸਕਦਾ ਹਾਂ।”
“ਨਹੀਂ ਰਹਿਣ ਦੋ ਵੀਰ ਜੀ.. । ਮੈਂਨੂੰ ਡਰ ਲੱਗਦਾ। ”
“ਡਰ ਕਿਉਂ ਭੈਣ ਜੀ..? ”
“ਐੰਵੇ ਕਿਸੇ ਜਾਣ ਪਹਿਚਾਣ ਵਾਲੇ ਨੇ, ਪੜ ਲਿਆ ‘ਤੇ ਕਿ ਸੋਚਣ ਗੇ। ਕਿ ਮੈਂ ਆਪਣੇ ਪਤੀ ਦੀ ਭੰਡੀ ਕਰਦੀ ਫਿਰਦੀ ਹਾਂ। ”
“ਕੁਝ ਨਹੀਂ ਹੁੰਦਾ ਭੈਣ ਜੀ। ਸਗੋਂ ਤੁਹਾਡੀ ਇਹ ਕਹਾਣੀ ਨਾਲ ਉਹਨਾਂ ਔਰਤਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ। ਜੋ ਆਪਣੀਆਂ ਮਜ਼ਬੂਰੀਆਂ ਵਿਚ ਦੱਬੀਆਂ ਹੋਈਆਂ ਹਨ । ਨਾਲੇ ਡਰੋਂ ਨਾ । ਮੈਂ ਤੁਹਾਡਾ ਅਸਲ ਥਾਂ – ਠਿਕਾਣਾ ਨਹੀਂ ਦਸਾਂਗਾ। ਨਾ ਹੀ ਕੁਝ ਏਦਾਂ ਦਾ ਸ਼ਾਮਿਲ ਕਰਾਂਗਾ, ਜਿਸਦੇ ਨਾਲ ਇਹ ਕਹਾਣੀ ਤੁਹਾਡੇ ਵੱਲ ਇਸ਼ਾਰਾ ਕਰੇ। ਬੇਫਿਕਰ ਹੌਜੋ ਭੈਣ ਜੀ। ਜੇ ਤੁਹਾਨੂੰ ਭੈਣ ਕਿਹਾ ਨਾ। ‘ਤੇ ਆਪਣੇ ਭਰਾ ਤੇ ਭਰੋਸਾ ਕਰੋ। ”
ਮੇਰੀ ਏਨੀ ਗੱਲ ਸੁਣ ਉਸ ਭੈਣ ਨੇ ਮੈਂਨੂੰ ਆਪਣੀ ਕਹਾਣੀ ਲਿਖਣ ਦੀ ਇਜ਼ਾਜਤ ਦੇ ਦਿੱਤੀ।
ਮੈਂ ਉਸਨੂੰ ਪੈਸੇ ਦਿੱਤੇ। ਪਾਣੀ ਪਿਆਇਆ।  ਨਾਲੇ ਰੱਖਦੀ ‘ਤੇ ਆਉਣ ਲਈ ਕਿਹਾ। ਮੈ ਉਸਨੂੰ ਆਪਣੀ ਧਰਮ ਦੀ ਭੈਣ ਬਣਾ। ਹੌਸਲਾ ਦਿੱਤਾ।

****

ਨੋਟ :- ਇਹ ਕੋਈ ਕਹਾਣੀ ਨਹੀਂ ਹੈ। ਸਮਾਜ ਦੀ ਉਹ ਔਰਤ ਦੀ ਅਸਲ ਜ਼ਿੰਦਗੀ ਹੈ। ਜਿਸਨੂੰ ਜ਼ਿੰਦਗੀ ਜਿਊਣ ਲਈ ਪਤਾ ਨਹੀਂ ਕੀ ਕੁਝ ਕਰਨਾ ਪੈਂਦਾ ਹੈ।
ਇਸ ਕਹਾਣੀ ਵਿਚ ਮੈਂ ਉਸ ਭੈਣ ਦੀ ਅਸਲ ਪਛਾਣ ਲੁਕਾਕੇ ਰੱਖੀ ਹੈ ।
ਕਿਉਂਕਿ ਮੇਰੀ ਮੂੰਹ ਬੋਲੀ ਭੈਣ ਨਹੀਂ ਚਾਹੁੰਦੀ ਸੀ। ਕਿ ਉਸਦੇ ਪਤੀ ਦੀ ਕੋਈ ਬਦਨਾਮੀ ਨਾ ਕਰੇ। ਹੁਣ ਰੱਖਦੀ ਆ ਰਹੀ ਹੈ। ਦੇਖੋ ਮੇਰੀ ਮੂੰਹ ਬੋਲੀ ਭੈਣ ਆਉਂਦੀ ਹੈ ਜਾਂ ਨਹੀਂ।

(ਆਪ ਜੀ ਦਾ ਨਿਮਾਣਾ)
____ਪ੍ਰਿੰਸ

instagram :- @official_prince_grewal
ਵਟਸਐਪ : 7986230226

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)