More Punjabi Kahaniya  Posts
ਮੋਟਰ ਸਾਈਕਲ


ਪੰਜ ਧੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ…
ਵੱਡੀ ਧੀ ਲਾਲੀ ਅੱਜ ਵਿਆਹ ਤੋਂ ਪੂਰੇ ਅੱਠਾਂ ਵਰ੍ਹਿਆਂ ਬਾਅਦ ਉਸਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ !
ਵੱਡਾ ਜਵਾਈ ਵਿਆਹ ਤੋਂ ਕੁਝ ਦਿਨ ਮਗਰੋਂ ਹੀ ਕਿਸੇ ਮੋਟਰ ਸਾਈਕਲ ਦੇ ਲੈਣ ਦੇਣ ਤੋਂ ਏਨਾ ਰੁੱਸਿਆ ਕੇ ਨਾ ਤੇ ਆਪ ਕਦੀ ਸਹੁਰੇ ਵੜਿਆ ਤੇ ਨਾ ਹੀ ਲਾਲੀ ਮੁੜ ਪੇਕੇ ਆਈ !
ਸੰਪੂਰਨ ਸਿੰਘ ਨੇ ਨਾਲਦੀ ਦੇ ਤੁਰ ਜਾਣ ਮਗਰੋਂ ਬਾਕੀ ਚਾਰੇ ਧੀਆਂ ਕੱਲੇ ਕਾਰੇ ਨੇ ਕਿਦਾਂ ਵਿਆਹੀਆਂ ਇਹ ਸਿਰਫ ਉਹ ਆਪ ਹੀ ਜਾਣਦਾ ਸੀ…ਪ੍ਰੋਵਿਡੇੰਟ ਫ਼ੰਡ…ਜਮੀਨ..ਜਾਇਦਾਤ..ਸ਼ਹਿਰ ਵਾਲਾ ਮਕਾਨ ਸਭ ਕੁਝ ਗਹਿਣੇ ਪੈ ਗਿਆ!
ਜਦੋਂ ਕਦੀ ਮਨ ਵਿੱਚ ਲੋਰ ਉੱਠਦਾ ਤਾਂ ਉਹ ਆਟੋ ਫੜ ਲਾਲੀ ਨੂੰ ਮਿਲਣ ਉਸਦੇ ਸਹੁਰੇ ਘਰ ਪੁੱਜ ਹੀ ਜਾਂਦਾ..ਪਰ ਅੱਗੋਂ ਰੁੱਖਾ ਜਿਹਾ ਵਰਤਾਉ….ਸਭ ਕੁਝ ਹੱਸਦਾ ਹੋਇਆ ਆਪਣੇ ਜ਼ਿਹਨ ਤੇ ਸਹਿ ਲੈਂਦਾ ਤੇ ਬਿਨਾ ਕੁਝ ਖਾਦੇ ਪੀਤੇ ਵਾਪਿਸ ਮੁੜ ਆਉਂਦਾ!
ਖੈਰ ਅੱਜ ਫੇਰ ਏਧਰ ਓਧਰ ਦੀਆਂ ਕੁਝ ਪੂਰਾਣੀਆਂ ਸੋਚਾਂ ਵਿਚਾਰਾਂ ਮਗਰੋਂ ਕੋਲ ਬੈਠੀ ‘ਲਾਲੀ” ਨੇ ਚੁੱਪ ਤੋੜੀ
ਆਖਣ ਲੱਗੀ ਕੇ ਦਾਰ ਜੀ ਕਿੱਦਾਂ ਹੋ ਤੁਸੀਂ?
ਅੱਗੋਂ ਆਖਣ ਲੱਗਾ ‘ਧੀਏ ਤੂੰ ਆ ਗਈ ਏਂ..ਤੇਰਾ ਬਾਪ ਇੱਕ ਵਾਰ ਫੇਰ ਤੋਂ ਜੁਆਨ ਹੋ ਗਿਆ..ਬੜਾ ਚਿੱਤ ਕਰਦਾ ਸੀ ਤੈਨੂੰ ਮਿਲਣ ਦਾ..ਚੰਗਾ ਕੀਤਾ ਆ ਗਈ ਏਂ”
“ਦਾਰ ਜੀ ਇੱਕ ਗੱਲ ਕਰਨੀ ਸੀ ਥੋਡੇ ਨਾਲ..ਇਹਨਾਂ ਨਨਾਣ ਦਾ ਵਿਆਹ ਧਰ ਦਿੱਤਾ ਏ ਅਗਲੀ ਪੰਝੀ ਦਾ…ਤੇ…ਤੇ..ਮੈਂ ”
“ਖੁੱਲ ਕੇ ਗੱਲ ਕਰ ਮੇਰੀ ਲਾਡੀ ਧੀ ..ਝਿਜਕ ਨਾ..ਪਿਓ ਨਾਲ ਕਾਹਦਾ ਸੰਗ-ਓਹਲਾ..ਤੂੰ ਗੱਲ ਤੇ ਦੱਸ ਮੇਰਾ ਸ਼ਿੰਦਾ ਪੁੱਤ”?
“ਇਹ ਆਖਦੇ ਸੀ ਕੇ ਜਿਹੜੇ ਮੋਟਰ ਸਾਈਕਲ ਤੋਂ ਮੇਰੇ ਵਿਆਹ ਵੇਲੇ ਗੁੱਸੇ ਨਰਾਜਗੀ ਹੋਈ ਸੀ..ਜੇ ਉਹ ਹੁਣ ਇਸ ਮੌਕੇ ਮਿਲ ਜਾਂਦਾ ਤਾਂ ਸੁਲ੍ਹਾ-ਸਫਾਈ ਦੇ...

ਰਾਹ ਖੁੱਲ ਸਕਦੇ ਨੇ”
“ਬੱਸ ਏਨੀ ਗੱਲ..ਕਰ ਦੇਵਾਂਗਾ ਬੰਦੋਬਸਤ ਮੇਰੀ ਮਿੱਠੋ ਕਿਸੇ ਤਰਾਂ..ਤੂੰ ਫਿਕਰ ਨਾ ਕਰੀਂ ਭੋਰਾ ਵੀ..ਮੇਰੀ ਧੀ”
ਥੋਡੇ ਚਿਰ ਮਗਰੋਂ ਹੀ ਉਹ ਦਾਰ ਜੀ ਨੂੰ ਜੱਫੀ ਪਾ ਬਾਹਰ ਉਡੀਕਦੇ ਹੋਏ ਆਟੋ ਤੇ ਆਣ ਚੜੀ..ਸ਼ਾਇਦ ਅੱਜ ਵੀ ਗਿਣੇ-ਮਿਥੇ ਟਾਈਮ ਲਈ ਹੀ ਮਨਜ਼ੂਰੀ ਮਿਲ਼ੀ ਸੀ ਉਸਨੂੰ ਪੇਕੇ ਆਉਣ ਲਈ!
ਲਾਲੀ ਦੇ ਜਾਣ ਮਗਰੋਂ ਉਹ ਕਿੰਨੀ ਦੇਰ ਖੁੱਲੇ ਪਏ ਗੇਟ ਨੂੰ ਤੱਕਦਾ ਰਿਹਾ..ਨਿਕੀ ਹੁੰਦੀ ਲਾਲੀ ਨੇ ਇਸੇ ਗੇਟ ਤੋਂ ਡਿੱਗ ਕਿੰਨੀ ਵਾਰ ਸੱਟ ਜੂ ਲੁਵਾਈ ਸੀ…
ਬਿਮਾਰੀ..ਦਵਾਈਆਂ..ਕਰਜੇ ਅਤੇ ਕਿਰਾਏ ਦੇ ਬੋਝ ਥੱਲੇ ਆਇਆ ਹੋਇਆ ਉਹ ਕਿਸੇ ਵੇਲੇ ਦਾ ਸੰਪੂਰਨ ਸਿੰਘ ਅੱਜ ਬੇਜਾਨ ਮਿੱਟੀ ਦਾ ਢੇਰ ਬਣਿਆ ਮਹਿਸੂਸ ਕਰ ਰਿਹਾ ਸੀ..!
ਉਸਦੀ ਸਾਰੀ ਰਾਤ ਬੱਸ ਇਸੇ ਉਧੇੜ-ਬੁਣ ਵਿੱਚ ਹੀ ਲੰਘ ਗਈ ਕੇ ਉਸ ਕੋਲ ਹੁਣ ਵਿਕਣ ਵਾਲੀ ਹੋਰ ਕਿਹੜੀ ਐਸੀ ਸ਼ੈ ਬਾਕੀ ਰਹਿ ਗਈ ਸੀ ਜਿਸ ਨੂੰ ਵੇਚ ਕੇ ਸਿਰ ਤੇ ਅਚਾਨਕ ਆਣ ਪਈ ਇਸ ਪਹਾੜ ਜਿੱਡੀ ਆਫ਼ਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ?
ਪਰ ਅਗਲੇ ਦਿਨ ਦੇ ਸੂਰਜ ਦੀ ਪਹਿਲੀ ਟਿੱਕੀ ਤੋਂ ਪਹਿਲਾਂ ਹੀ ਉਹ ਸਾਰੇ ਦੁਖਾਂ-ਕਲੇਸ਼ਾਂ ਤੋਂ ਅਜਾਦ ਹੋ ਚੁੱਕਾ ਸੀ..ਸਾਰੇ ਮੁਹੱਲੇ ਵਿੱਚ ਚਰਚਾ ਸੀ ਕੇ ਮੰਜੇ ਤੇ ਪਿਆ ਸੰਪੂਰਨ ਸਿੰਘ ਪਿਛਲੀ ਰਾਤ ਚੜਾਈ ਕਰ ਗਿਆ ਸੀ!
(ਇਹ ਬਿਰਤਾਂਤ ਇੱਕ ਜਿਉਂਦੇ ਜਾਗਦੇ ਪਾਤਰ ਤੇ ਅਧਾਰਿਤ ਹੈ..ਅੱਜ ਕਨੇਡਾ ਦੀ ਧਰਤ ਤੇ ਫਿਰਦਾ ਹੋਇਆ ਇੱਕ ਹੋਰ ਸੰਪੂਰਨ ਸਿੰਘ ਮਿਲ ਗਿਆ..ਮੈਥੋਂ ਰਿਹਾ ਨਾ ਗਿਆ ਤੇ ਮੈਂ ਆਪਣਾ ਗੁਬਾਰ ਕੱਢ ਲਿਆ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਮੋਟਰ ਸਾਈਕਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)