More Punjabi Kahaniya  Posts
ਕੁਝ ਸਫ਼ਰ


ਕਈ ਵੇਰ ਜਿੰਦਗੀ ਦੇ ਸਫ਼ਰ ਤੇ ਤੁਰਦਿਆਂ ਇੱਕ ਪੜਾ ਤੇ ਅੱਪੜ ਕੁਦਰਤ ਏਨੀ ਮੇਹਰਬਾਨ ਹੋ ਜਾਂਦੀ ਕੇ ਇਨਸਾਨ ਆਪਣੀ ਮੰਜਿਲ ਨੂੰ ਭੁੱਲ ਬੱਸ ਇਹੀ ਅਰਦਾਸ ਕਰਦਾ ਰਹਿੰਦਾ ਕੇ ਕਾਸ਼ ਆਖਰੀ ਟੇਸ਼ਨ ਕਦੇ ਵੀ ਨਾ ਆਵੇ..ਪਰ ਉਹ ਸਫ਼ਰ ਤੇ ਨਾ ਹੋਇਆ ਜਿਹੜਾ ਕਦੇ ਮੁੱਕੇ ਹੀ ਨਾ..!
ਸੱਠ ਸਾਲ ਪਹਿਲੋਂ ਇੱਕ ਫੌਜੀ ਦੀ ਨਾਲਦੇ ਪਿੰਡ ਮੰਗਣੀ ਹੋ ਗਈ..ਮਿਥੀ ਤਰੀਖ ਤੇ ਪਿੰਡ ਵਿਆਹ ਕਰਾਉਣ ਆਇਆ ਤਾਂ ਛੁੱਟੀ ਕੈਂਸਲ ਹੋ ਗਈ..ਚੀਨ ਨਾਲ ਜੰਗ ਲੱਗ ਗਈ ਸੀ..ਫੇਰ ਅਰੁਣਾਚਲ ਪ੍ਰਦੇਸ਼ ਦੇ ਗਹਿਗੱਚ ਵਿਚ ਕਿਧਰੇ ਐਸਾ ਗਵਾਚਿਆ ਕੇ ਛੇ ਮਹੀਨੇ ਸਾਲ ਫੇਰ ਦੋ ਸਾਲ ਲੰਘ ਗਏ..!
ਕੋਈ ਥਹੁ ਪਤਾ ਨਾ ਲੱਗਣ ਤੇ ਦੋਹਾ ਟੱਬਰਾਂ ਨੇ ਸਲਾਹ ਕਰਕੇ ਕੁੜੀ ਉਸਤੋਂ ਨਿੱਕੇ ਨਾਲ ਵਿਆਹ ਦਿੱਤੀ..ਕੁਦਰਤ ਦੀ ਖੇਡ..ਓਧਰ...

ਨਿੱਕਾ ਮੁਕਲਾਵਾ ਲੈਣ ਗਿਆ ਹੋਇਆ ਸੀ ਕੇ ਵੱਡਾ ਪਿੰਡ ਅੱਪੜ ਗਿਆ..ਅਖ਼ੇ ਤਾਰ ਇਸ ਲਈ ਨਹੀਂ ਘੱਲੀ ਕੇ ਸਾਰਿਆਂ ਨੂੰ ਤੋਹਫ਼ਾ ਦਿਆਂਗਾ..ਪਿੰਡ ਦੀ ਜੂਹ ਤੋਂ ਹੀ ਖਬਰ ਮਿਲ ਗਈ..ਮੁੜਦੇ ਪੈਰੀ ਵਾਪਿਸ ਪਰਤ ਗਿਆ..ਅਖ਼ੇ ਹੁਣ ਮੈਥੋਂ ਉਸਨੂੰ ਭਾਬੀ ਨਹੀਂ ਆਖਿਆ ਜਾਣਾ..!
ਉਹ ਫੌਜੀ ਮੁੜ ਕੇ ਫੇਰ ਕਦੀ ਵੀ ਪਿੰਡ ਵਾਪਿਸ ਨਹੀਂ ਪਰਤਿਆ ਤੇ ਨਾ ਹੀ ਯੂਨਿਟ ਵਿਚ ਹਾਜਿਰ ਹੀ ਹੋਇਆ..!
ਸੋ ਦੋਸਤੋ ਕੁਝ ਸਫ਼ਰ ਐਸੇ ਵੀ ਹੁੰਦੇ ਜਿਥੇ ਪੈਰ ਨਹੀਂ ਰੂਹ ਥੱਕ ਜਾਇਆ ਕਰਦੀ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)