More Punjabi Kahaniya  Posts
ਅਖੌਤੀ ਸਮਾਜ ਸੇਵਾ


ਰੇਲਵੇ ਸਟੇਸ਼ਨ ਦਾ ਉਡੀਕ ਘਰ..ਇੱਕੋ ਟੇਬਲ ਤੇ ਬੈਠੇ ਚਾਰ ਅਣਜਾਣ ਲੋਕ..ਗੱਲੀ ਲੱਗੇ..ਇੱਕ ਆਪਣੀ ਸਧਾਰਨ ਜਿਹੀ ਦਿੱਖ ਕਾਰਨ ਨਜਰਅੰਦਾਜ ਹੋ ਰਿਹਾ ਸੀ..!
ਇੱਕ ਦੂਜੇ ਨੂੰ ਪੁੱਛਣ ਲੱਗਾ..ਤੁਸੀਂ ਖਿਡਾਰੀ ਲੱਗਦੇ ਓ..ਇੱਕ ਦਮ ਫਿੱਟ ਫਾਟ..!
ਹਾਂਜੀ ਨਿਸ਼ਾਨੇਬਾਜੀ ਦਾ ਸੀਨੀਅਰ ਨੈਸ਼ਨਲ ਲੈਵਲ ਕੈਂਪ ਲਾਉਣ ਦਿੱਲੀ ਜਾ ਰਿਹਾ ਹਾਂ..ਬੱਸ ਇੰਝ ਹੀ ਦੇਸ਼ ਕੌਂਮ ਦੀ ਸੇਵਾ ਵਿਚ ਲੱਗਿਆ ਹਾਂ!
ਫੇਰ ਉਲਟਾ ਸਵਾਲ ਕੀਤਾ ਤੁਸੀਂ ਤਾਂ ਡਾਕਟਰ ਲੱਗਦੇ ਓ..?
ਛੇਤੀ ਨਾਲ ਵਧਿਆ ਹੋਇਆ ਆਪਣਾ ਢਿੱਡ ਅੰਦਰ ਨੂੰ ਖਿਚਿਆ ਤੇ ਆਖਿਆ..ਹਾਂਜੀ ਦਿਲ ਦੇ ਰੋਗਾਂ ਦਾ ਮਾਹਿਰ ਹਾਂ..ਦਿੱਲੀ ਕਾਨ੍ਫ੍ਰੇੰਸ ਵਿਚ ਜਾ ਰਿਹਾ ਹਾਂ..ਨਾਲ ਹੀ ਉਸਨੇ ਕੇਲਾ ਖਾ ਕੇ ਬੈਠੇ ਬੈਠੇ ਨੇ ਕੁੜੇ ਦਾਨ ਵੱਲ ਵਗਾਹ ਮਾਰਿਆ..ਛਿੱਕੜ ਕੂੜੇ ਦਾਨ ਤੋਂ ਬਾਹਰ ਹੀ ਜਾ ਡਿੱਗਾ!
ਸਾਰੇ ਹੱਸ ਪਏ..ਡਾਕਟਰ ਸਾਬ ਨਿਸ਼ਾਨਾ ਜੂ ਖੁੰਜ ਗਏ!
ਆਖਣ ਲੱਗਾ ਜੀ ਇਸ ਮੁਲਖ ਵਿਚ ਰੋਗ ਬਹੁਤ ਵੱਧ ਗਏ ਨੇ..ਇੰਝ ਹੀ ਰਿਸਰਚ ਕਰਕੇ ਦੇਸ਼ ਕੌਂਮ ਦੀ ਥੋੜੀ ਬਹੁਤ ਸੇਵਾ ਕਰ ਲਈਦੀ ਹੈ!
ਫੇਰ ਕੇਂਦਰ ਬਿੰਦੂ ਤੀਜੇ ਵੱਲ ਨੂੰ ਹੋ ਗਿਆ ਤਾਂ ਉਹ ਆਪਣੀ ਸਮਾਜ ਭਲਾਈ ਦੀ ਸੰਸਥਾ ਦੀਆਂ ਢੇਰ ਸਾਰੀਆਂ ਸਿਫਤਾਂ ਕਰਦਾ ਹੋਇਆ ਦੱਸਣ ਲੱਗਾ ਜੀ ਬੱਸ ਇੰਝ ਹੀ ਗਰੀਬਾਂ ਦੀ ਸੇਵਾ ਕਰ ਕੇ ਦੇਸ਼ ਕੌਂਮ ਦੀ ਸੇਵਾ ਵਿਚ ਯੋਗਦਾਨ ਪਾ ਦਈਦਾ!
ਏਨੇ ਨੂੰ ਚੋਥਾ ਗੁਸਲਖਾਨੇ ਵਿਚੋਂ ਵਾਪਿਸ ਆ ਚੁਕਾ...

ਸੀ..ਸਾਰੇ ਉਸਦੇ ਸਧਾਰਨ ਜਿਹੇ ਕੱਪੜਿਆਂ ਵੱਲ ਤੱਕਦੇ ਹੋਏ ਆਖਣ ਲੱਗੇ ਤੁਸੀਂ ਤਾਂ ਕੋਈ ਨੌਕਰੀ ਪੇਸ਼ੇ ਵਾਲੇ ਲੱਗਦੇ ਓ..?
ਉਸਨੇ ਅੱਗਿਓਂ ਹਾਮੀਂ ਭਰ ਦਿੱਤੀ..ਹਾਂ ਰੇਲਵੇ ਵਿਚ ਸਟੇਸ਼ਨ ਮਾਸਟਰ ਹਾਂ..!
ਫੇਰ ਤੇ ਦੇਸ਼ ਕੌਂਮ ਦੀ ਸੇਵਾ ਲਈ ਟਾਈਮ ਕਿਥੇ ਮਿਲਦਾ ਹੋਣਾ..!
ਹਾਂਜੀ ਨੌਕਰੀ ਹੀ ਏਨੀ ਸਖਤ ਹੁੰਦੀ ਕੇ ਦੇਸ਼ ਕੌਂਮ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਪਰ ਜੇ ਕਿਧਰੇ ਵਗਦੀ ਟੂਟੀ ਜਾਂ ਜਗਦੀ ਬੱਤੀ ਵੇਖ ਲਵਾਂ ਤਾਂ ਉਹ ਜਰੂਰ ਬੰਦ ਕਰ ਦਿੰਨਾ ਹਾਂ..ਕੁੜੇ ਦਾਨ ਦੇ ਬਾਹਰ ਪਿਆ ਕੋਈ ਕੇਲੇ ਦਾ ਛਿੱਕੜ ਵੀ ਵੇਖ ਲਵਾਂ ਤਾਂ ਮੈਥੋਂ ਰਿਹਾ ਨਹੀਂ ਜਾਂਦਾ..ਹੱਥ ਨਾਲ ਫੜ ਅੰਦਰ ਸੁੱਟ ਦਿੰਨਾ..ਮੇਰਾ ਬਾਕੀ ਦਾ ਸਟਾਫ ਵੀ ਇੰਝ ਹੀ ਕਰਦਾ..ਪਿਛਲੇ ਤਿੰਨ ਸਾਲਾਂ ਤੋਂ ਡਿਵੀਜਨ ਵਿਚ ਸਭ ਤੋਂ ਸਫਾਈ ਵਾਲੇ ਟੇਸ਼ਨ ਦਾ ਖਿਤਾਬ ਮਿਲ ਰਿਹਾ ਏ..!
ਇੱਕਦਮ ਛਾ ਗਏ ਸੰਨਾਟੇ ਵਿਚ ਦਿਖਾਵਾ,ਹੰਕਾਰ,ਲਾਪਰਵਾਹੀ ਅਤੇ ਅਖੌਤੀ ਸਮਾਜ ਸੇਵਾ ਮੂਧੇ ਮੂੰਹ ਜਾ ਡਿੱਗੇ ਤੇ ਸਧਾਰਨ ਜਿਹੀ ਦਿੱਖ ਚੁਪਚਾਪ ਆਪਣਾ ਝੋਲਾ ਚੁੱਕ ਬਾਹਰ ਨੂੰ ਹੋ ਤੁਰੀ..ਸ਼ਾਇਦ ਨੌਕਰੀ ਦਾ ਟਾਇਮ ਹੋ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)