More Punjabi Kahaniya  Posts
ਪਿਆਰ ਦੁੱਖਾਂ ਦੀ ਦੁਆ


18-11-2021 ਸਮਾਂ =7.10ਸਵੇਰ
“ਸ਼ਰੀਰ ਤੋਂ ਕਮਜ਼ੋਰ ਹੋ ਚੁੱਕੀ ਬਿਰਧ ਔਰਤ ਬੇਬੇ ਰੂਪ, ਘਰ ਮੰਜੇ ਤੇ ਪਈ ਸੋਚਦੀ ਇੰਨੀ ਤਕਲੀਫ ਆ ਸ਼ਰੀਰ ਨੂੰ ਕੋਈ ਦਵਾਈ ਬੂਟੀ ਲੈ ਆਉਨੀ ਆ,ਆਪਣੇ ਪਤੀ ਨੂੰ ਆਖ ਸੜਕ ਵੱਲ ਨੂੰ ਕੱਲੀ ਹੀ ਤੁਰ ਪੈਂਦੀ,ਕੱਲੀ ਤਾ ਕਿਉਂਕਿ ਇੱਕ ਮੁੰਡਾ ਹੈ ਉਹ ਆਪਣੀ ਘਰਵਾਲੀ ਨਾਲ ਸ਼ਹਿਰ ਰਹਿੰਦਾ, ਉਹਦੀ ਘਰਵਾਲੀ ਨੂੰ ਪਿੰਡ ਨਹੀਂ ਵਧੀਆ ਲੱਗਦਾ ਨਾ ਬੁੱਢੇ ਬੇਬੇ ਬਾਪੂ,
ਇਸ ਲਈ ਉਹ ਦੋਵੇਂ ਆਪਣੇ ਬੱਚਿਆਂ ਨਾਲ ਸ਼ਹਿਰ ਰਹਿੰਦੇ, ਬੇਬੇ ਬਾਪੂ ਨੂੰ ਤਾਂ ਬਸ ਖਰਚਾ ਹੀ ਭੇਜਦੇ,ਬਸ ਮਨੋ ਮਨੀ ਸੋਚਦੀ ਜਾਂਦੀ ਸੜਕ ਵੱਲ ਨੂੰ ਤੁਰੀ ਜਾਂਦੀ,ਪਿੰਡੋਂ ਸ਼ਹਿਰ ਥੋੜ੍ਹਾ ਦੂਰ ਸੀ ਕੋਈ ਖ਼ਾਸ ਸਾਧਨ ਵੀ ਨਹੀਂ ਸੀ ਜਾਂਦੇ ਸ਼ਹਿਰ ਵੱਲ ਨੂੰ,ਸੋਚਦੀ ਕਿਸੇ ਰਾਹੀ ਨਾਲ ਬੈਠ ਡਾਕਟਰ ਕੋਲ ਚਲੀ ਜਾਵਾਂਗੀ, ਪਰ ਬੇਬੇ ਨੂੰ ਮਰਜ਼ ਹੀ ਕੁਛ ਇਹੋ ਜਿਹੇ ਸੀ ਸ਼ਾਇਦ ਜਿੰਨਾ ਦਾ ਇਲਾਜ਼ ਡਾਕਟਰ ਕੋਲ ਨਾ ਹੋਵੇ,
ਬੇਬੇ ਨੂੰ ਆਪਣੇ ਪੁੱਤ ਦੀ ਯਾਦ ਸਤਾਉਂਦੀ,ਖ਼ਾਲੀ ਘਰ ਵੱਢ ਖਾਣ ਨੂੰ ਪੈਂਦਾ,ਸੋਚਦੀ ਆਖਰ ਉਮਰ ਆਹ ਕੀ ਹੋ ਰਿਹਾ ਸਾਡੇ ਨਾਲ,ਪੋਤਿਆ ਨੂੰ ਖਡਾਉਣ ਨੂੰ ਦਿਲ ਕਰਦਾ,ਬਸ ਬੇਬੱਸ ਬੇਬੇ ਨੂੰ ਇਹ ਸਾਰੀਆਂ ਖਵਾਇਸ਼ਾ ਅੰਦਰੋਂ ਅੰਦਰੀ ਖਾ ਰਹੀਆਂ ਸੀ, ਇੱਕ ਵਧੀ ਉਮਰ ਦਾ ਸਾਰ ਤੰਗ ਕਰ ਰਿਹਾ ਸੀ ਉੱਤੋਂ ਇਹ ਹੱਡ ਖਾਣੇ ਦੁੱਖ,
ਬਸ ਕਿਵੇਂ ਦੀ ਖੋਹ ਪੈਂਦੀ ਅਜਿਹੇ ਹਲਾਤਾਂ ਚ ਬੇਬੇ ਹੀ ਜਾਣੇ,ਬਸ ਇਹੀ ਸੋਚਦੀ ਡਾਕਟਰ ਵੱਲ ਨੂੰ ਜਾ ਰਹੀ ਸੀ,ਥੱਕੀ ਬੇਬੇ ਕੱਪੜੇ ਵੀ ਵਿਚਾਰੀ ਦੇ ਥੋੜ੍ਹੇ ਮੈਲੇ ਜਿਹੇ ਕੋਈ ਰਾਹੀ ਸਾਧਨ ਨਾ ਰੋਕਦਾ ਬੇਬੇ ਨੂੰ ਬੈਠਣ ਲਈ,ਚੱਲ ਤੁਰ ਕੇ ਹੀ ਸ਼ਹਿਰ ਵੱਲ ਨੂੰ ਸਫ਼ਰ ਸ਼ੁਰੂ ਕਰ ਦਿੰਦੀ,ਕਿੰਨਾ ਹੀ ਚਿਰ ਹੋ ਜਾਂਦਾ ਪਰ ਕੋਈ ਰਾਹੀ ਨਾਲ ਨਾ ਬਠਾਉਂਦਾ ਬੇਬੇ ਨੂੰ,
ਫਿਰ ਕੀ ਦੇਖਦੀ ਇੱਕ ਸਕੂਟਰ ਵਾਲਾ ਭਾਈ ਰੁਕ ਆਖਦਾ ਮਾਂ ਕਿੱਥੇ ਜਾਣਾ ਮਾਂ, ਸੁਣ ਜਿੱਦਾਂ ਬੇਬੇ ਵਿੱਚ ਜਾਨ ਹੀ ਪੈ ਜਾਂਦੀ ਪਿੱਛੇ ਮੁੜ ਦੇਖਦੀ ਉਹ ਭਾਈ ਬਿਲਕੁਲ ਹੀ ਬੇਬੇ ਦੇ ਪੁੱਤ ਵਰਗਾ ਹੁੰਦਾ, ਉਹਤੋਂ ਦੁਵਾਰਾ ਮਾਂ ਸੁਣ ਉਹਨੂੰ ਦੇਖ ਜਿਵੇਂ ਬੇਬੇ ਦੀ ਭੁੱਖ ਹੀ ਲੱਥ ਗਈ ਹੋਵੇ,ਆਖਦਾ ਮਾਂ ਮੇਰੇ ਕੋਲ ਪਾਣੀ ਦੀ ਬੋਤਲ ਪਈ ਏ ਪਹਿਲਾ ਪਾਣੀ ਪੀ ਦੇਖ ਕਿੰਨਾ ਪਸੀਨਾ ਆਇਆ ਹੋਇਆ ਏ,
ਆਖਦਾ ਮਾਂ ਬਿਲਕੁਲ ਤੂੰ ਮੇਰੀ ਮਾਂ ਵਰਗੀ ਹੀ ਏ,ਇੰਨ੍ਹਾਂ ਸੁਣ ਬੇਬੇ ਦੀਆ ਅੱਖਾਂ ਨਮ ਹੋ ਜਾਂਦੀਆਂ,ਆਖਦਾ ਸ਼ਹਿਰ ਕਿੱਥੇ ਜਾਣਾ ਮਾਂ, ਆਖਦੀ ਪੁੱਤ ਡਾਕਟਰ ਕੋਲ,ਕਹਿੰਦਾ ਮਾਂ ਕਿਸੇ ਮੁੰਡੇ ਨੂੰ ਆਖ ਦਿੰਦੀ ਉਹ ਛੱਡ ਆਉਂਦਾ ਇੰਨੀ ਉਮਰ ਚ ਦਸ ਭਲਾ ਕੌਣ ਤੁਰਦਾ ਇੰਨੀ ਵਾਟ, ਜੇ ਕੁਛ ਹੋ ਜਾਵੇ ਫਿਰ, ਮਾਂ ਬਾਪ ਮਿਲਦੇ ਦਸ ਭਲਾ ਇੱਥੇ ਗਏ ਕਦੇ,ਜਾ ਮਾਪਿਆਂ ਤੋਂ ਵੀ ਵੱਧ ਕੁਝ ਹੋ ਸਕਦਾ ਔਲਾਦ ਲਈ, ਬਸ ਉਹਦੀਆਂ ਗੱਲਾਂ ਸੁਣ ਜਿੱਦਾਂ ਬੇਬੇ ਦੇ ਦਰਦ ਦੂਰ...

ਹੋ ਰਹੇ ਹੋਣ,
ਕਿੰਨੀਆਂ ਹੀ ਗੱਲਾਂ ਕਰਦਾ ਰਿਹਾ ਕਹਿੰਦਾ ਰੁੱਕ ਮਾਂ, ਦਰੱਖਤ ਦੀ ਛਾਵੇਂ ਪਸੀਨਾ ਸੁਕਾ ਪਹਿਲਾ ਫਿਰ ਚੱਲਦੇ ਆ,ਕਿੰਨੀਆਂ ਮੋਹ ਭਰੀਆਂ ਗੱਲਾਂ ਕਰਦਾ ਰਿਹਾ ਬੇਬੇ ਨੂੰ ਜਿੱਦਾਂ ਦਵਾਈ ਦੀ ਨਹੀਂ ਬਸ ਮੋਹ ਦੀ ਜ਼ਰੂਰਤ ਹੋਵੇ ਕੁਛ ਸੁਣਨ ਵਾਲੇ ਦੀ, ਜਾ ਫਿਰ ਮਾਂ ਕਹਿਣ ਵਾਲੇ ਦੀ,ਗੱਲਾਂ ਕਰਦਾ ਕਿੰਨੀ ਹੀ ਵਾਰ ਮਾਂ ਆਖ ਗਿਆ ਬੇਬੇ ਨੂੰ,ਬੇਬੇ ਦਾ ਦਿਲ ਹੌਲਾ ਹੋ ਗਿਆ ਫੁੱਲ ਵਾਂਗੂ ਇੱਕ ਨਵੇਂ ਸਿਰੇ ਤੋਂ ਜਿੱਦਾਂ ਨਵੀ ਹੀ ਜਾਨ ਪੈ ਗਈ ਹੋਵੇ,
ਚਲੋ ਪਸੀਨਾ ਸੁੱਕਣ ਤੇ ਬੇਬੇ ਨੂੰ ਆਖਦਾ ਬੈਠ ਮਾਂ ਸਕੂਟਰ ਤੇ ਚੱਲੀਏ ਸ਼ਹਿਰ ਨੂੰ ਡਾਕਟਰ ਕੋਲ,ਬੇਬੇ ਆਖਦੀ ਪੁੱਤ ਹੁਣ ਮੈਂ ਠੀਕ ਆ ਤੇਰੀਆਂ ਗੱਲਾਂ ਸੁਣ ਹੀ ਠੀਕ ਹੋ ਗਈ,ਨਾਲੇ ਜਿਹੜੀ ਬਿਮਾਰੀ ਲੈਕੇ ਡਾਕਟਰ ਕੋਲ ਜਾ ਰਹੀ ਸੀ ਓਹਦਾ ਇਲਾਜ਼ ਸ਼ਾਇਦ ਨਹੀਂ ਸੀ ਉਹਦੇ ਕੋਲ,ਆਖਦੀ ਹੁਣ ਮੈਂ ਇੱਥੋਂ ਹੀ ਪਿੰਡ ਨੂੰ ਵਾਪਸ ਮੁੜ ਜਾਂਦੀ ਹਾਂ,
ਹੁਣ ਨਹੀਂ ਲੋੜ ਦਵਾਈ ਦੀ ਸ਼ਾਇਦ ਪੁੱਤ ਦੇ ਮੋਹ ਦੀ ਲੋੜ ਸੀ ਉਹ ਮਿਲ ਗਿਆ,ਇਹ ਸੁਣ ਉਹ ਭਾਈ ਬਹੁਤ ਹੈਰਾਨ ਹੁੰਦਾ ਆਖਦਾ ਮਾਂ ਉਹ ਕਿਵੇਂ, ਬੇਬੇ ਆਖਦੀ ਪੁੱਤ ਮਾਂ ਹੀ ਸਮਝ ਸਕਦੀ ਤੂੰ ਨਹੀ, ਹੱਸਦਾ ਆਖਦਾ ਚੰਗਾ ਮਾਂ ਬੈਠ, ਮੈਂ ਘਰ ਛੱਡ ਕੇ ਆਉਣਾ ਤੈਨੂੰ ਕਿੱਥੇ ਤੁਰੀ ਜਾਵੇਗੀ”!!!
ਆਪਣੇ ਸਮਾਜ ਨੂੰ ਸੋਸੇਬਾਜ਼ੀ ਕਿੱਥੇ ਤੱਕ ਲੈ ਆਈ ਅੱਪਾ ਖ਼ੁਦ ਹੀ ਸਭ ਜਾਣਦੇ ਹਾਂ,ਆਪਣੇ ਰਿਸ਼ਤੇ ਕਿੱਥੇ ਖੜ੍ਹੇ ਨੇ ਆਪਣੀ ਆਤਮਾ ਸਭ ਜਾਣਦੀ ਹੈ,ਕਿੰਨਾਂ ਕੁ ਮਾਪਿਆਂ ਦਾ ਮੋਹ, ਮਾਪਿਆਂ ਦੀ ਫਿਕਰ, ਸਮਾਜ ਵਿੱਚ ਤਕਰੀਬਨ ਨਿੱਤ ਨਵੇਂ ਆਏ ਦਿਨ ਦੇਖਣ ਨੂੰ ਮਿਲਦੀ ਹੈ,
ਦੋਸਤੋ ਹਰ ਸੈਅ ਫ਼ਨਾ ਹੋ ਜਾਂਦੀ ਆ ਇੱਕ ਦਿਨ, ਪਿਆਰ ਮੋਹ ਕਦੇ ਨਹੀਂ, ਸਭ ਮੁੱਲ ਮਿਲ ਜਾਂਦਾ ਜਹਾਨ ਚੋ ਕੋਈ ਫ਼ਿਕਰ ਕਰਨ ਵਾਲਾ ਜਾ ਦਿਲੋਂ ਦੁਵਾਵਾਂ ਦੇਣ ਵਾਲਾ ਨਹੀਂ,ਆਪਣਾ ਕਹਿਣ ਵਾਲਾ ਨਹੀਂ ਮਿਲਦਾ,ਵਕ਼ਤ ਰਹਿੰਦਿਆਂ ਸਮਝ ਜਾਈਏ ਤਾਂ ਚੰਗਾ ਏ ਨਹੀਂ ਵਕ਼ਤ ਤਾਂ ਸਭ ਨੂੰ ਸਮਝਾਉਣ ਦੀ ਸਮਰਥਾ ਰੱਖਦਾ ਏ”!!!
“ਦੌਰ ਅੱਜ ਦਾ ਰੁਖ਼ਸਤ ਕਰ ਰਿਹਾ ਅਪਣਿਆ ਦੀ ਕਦਰ,
ਬਿਮਾਰ ਨੂੰ ਬਿਨ ਮਿਲੇ ਲਵੇ ਜੋ whatsapp ਤੇ ਖ਼ਬਰ”
ਲੇਖਕ::::::ਅਬਦੁਲ ਮਹੇਰਨਾ
Abdul Gaffar Ghurail
9855588002

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)