More Punjabi Kahaniya  Posts
ਕਿਰਾਏਦਾਰ


ਇਕ ਅਧਿਆਪਕ ਨੇ ਪੂਰੀ ਜ਼ਿੰਦਗੀ ਮਿਹਨਤ ਅਤੇ ਲਗਨ ਨਾਲ ਆਪਣੀ ਸੇਵਾ ਨਿਭਾਈ ।ਇਕਲੌਤੇ ਪੁੱਤਰ ਨੂੰ ਇੰਜੀਨੀਅਰਿੰਗ ਕਰਵਾਈ ।ਜੁਆਨ ਹੋਏ ਪੁੱਤਰ ਦਾ ਪਿੰਡ ਵਿੱਚ ਜੀ ਲੱਗਣ ਤੋਂ ਹਟ ਗਿਆ ।ਉਸਦੇ ਕਹਿਣ ਤੇ ਪਿਤਾ ਨੇ ਚੰਡੀਗੜ੍ਹ ਕੋਠੀ ਬਣਾ ਕੇ ਰਹਿਣ ਲਈ ਸਾਰੀ ਜ਼ਿੰਦਗੀ ਦੀ ਕਮਾਈ ਘਰ ਤੇ ਲਾ ਦਿੱਤੀ ।
ਫਿਰ ਪੁੱਤ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ । ਵਿਆਹ ਤੋਂ ਬਾਅਦ ਨੂੰਹ ਅਤੇ ਪੁੱਤ ਨੂੰ ਚੰਡੀਗਡ਼੍ਹ ਵੀ ਛੋਟਾ ਲੱਗਣ ਲੱਗ ਗਿਆ ਅਤੇ ਉਨ੍ਹਾਂ ਨੇ ਅਮਰੀਕਾ ਜਾਣ ਦਾ ਰੌਲਾ ਪਾ ਲਿਆ ।ਬੱਚਿਆਂ ਦੀ ਜ਼ਿੱਦ ਅੱਗੇ ਇੱਕ ਵਾਰ ਉਹ ਹੋਰ ਝੁਕ ਗਏ ਅਤੇ ਨੂੰਹ ਪੁੱਤ ਅਮਰੀਕਾ ਜਾ ਵਸੇ।
ਹੁਣ ਉਨ੍ਹਾਂ ਦੋਵਾਂ ਜੀਆਂ ਦਾ ਸਮਾਂ ਇਕ ਦੂਜੇ ਦੇ ਸਾਥ ਨਾਲ ਗੁਜ਼ਰਦਾ ਗਿਆ ਪਰ ਦੋ ਕੁ ਸਾਲਾਂ ਬਾਅਦ ਹੀ ਅਧਿਆਪਕ ਦੀ ਪਤਨੀ ਜ਼ਿੰਦਗੀ ਦਾ ਪੰਧ ਮੁਕਾ ਉਸ ਨੂੰ ਇਕੱਲਿਆਂ ਛੱਡ ਗਈ।
ਅਮਰੀਕਾ ਵਸਦਾ ਪੁੱਤਰ ਉਸ ਨੂੰ ਵਾਰ ਵਾਰ ਆਪਣੇ ਕੋਲ ਅਮਰੀਕਾ ਆਉਣ ਦੀ ਤਾਕੀਦ ਕਰਦਾ ਕਿਉਂਕਿ ਉਹ ਚੰਡੀਗੜ੍ਹ ਵਾਲੀ ਕੋਠੀ ਵੇਚ ਕੇ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦਾ ਸੀ ਪਰ ਜਦੋਂ ਤਕ ਬਾਪੂ ਉਥੇ ਸੀ ਉਹ ਕੋਠੀ ਨਹੀਂ ਸੀ ਵੇਚ ਸਕਦਾ ।
ਪੁੱਤ ਦੇ ਮਨਸੂਬਿਆਂ ਤੋਂ ਬੇਖਬਰ ਇਕ ਦਿਨ ਉਸ ਨੇ ਅਮਰੀਕਾ ਜਾਣ ਦਾ ਫ਼ੈਸਲਾ ਕਰ ਲਿਆ ।ਪਰ ਇੱਥੇ ਪਹੁੰਚ ਉਸ ਦਾ ਦਿਲ ਨਾ ਲੱਗਿਆ ਉਸ ਨੂੰ ਚੰਡੀਗਡ਼੍ਹ ਬਹੁਤ ਯਾਦ ਆਉਂਦਾ ਉੱਥੇ ਦਿਨ ਰਾਤ ਭੱਜੇ ਫਿਰਦੇ ਲੋਕ ਉਸ ਨੂੰ ਮਸ਼ੀਨਾਂ ਜਾਪਦੇ। ਨੂੰਹ ਪੁੱਤ ਵੀ ਮੂੰਹ ਹਨ੍ਹੇਰੇ ਘਰ ਵੜਦੇ । ਪੋਤਾ ਪੋਤੀ ਆਪਣੀ ਦੁਨੀਆਂ ਵਿੱਚ ਮਸਤ ਰਹਿੰਦੇ ਉਨ੍ਹਾਂ ਦੀ ਭਾਸ਼ਾ ਉਸ ਨੂੰ ਸਮਝ ਹੀ ਨਹੀਂ ਆਉਂਦੀ ਸੀ। ਉਸ ਨੂੰ ਆਪਣਾ ਆਪ ਵਾਧੂ ਜਿਹਾ ਜਾਪਦਾ । ਇੱਕ ਦਿਨ ਉਸ ਨੇ ਪੁੱਤਰ ਨੂੰ ਵਾਪਸ ਚੰਡੀਗੜ੍ਹ ਭੇਜਣ ਦੀ ਗੱਲ ਕੀਤੀ ਤਾਂ ਅੱਗੋਂ ਉਹ ਤਪਿਆ ਹੋਇਆ ਬੋਲਿਆ,,,,,, ਉੱਥੇ ਕਿਸ ਕੋਲ ਜਾਵੋਗੇ ਹੁਣ ਕੋਠੀ ਤਾਂ ਮੈਂ ਚੰਗੇ ਮੁਨਾਫ਼ੇ ਤੇ ਵੇਚ ਦਿੱਤੀ ਹੈ। ਉਹ ਹੈਰਾਨ ਪ੍ਰੇਸ਼ਾਨ ਹੋਇਆ ਪੁੱਤ ਦੇ ਮੂੰਹ ਵੱਲ ਵੇਖਦਾ ਹੀ ਰਹਿ ਗਿਆ ਜਿਸ ਘਰ ਨੂੰ ਉਸ ਨੇ ਐਨੇ ਅਰਮਾਨਾਂ ਨਾਲ ਬਣਾਇਆ ਸੀ ਉਸ ਨੂੰ ਵੇਚਣ ਲੱਗੇ ਉਸ ਨੇ ਇੱਕ ਵਾਰ ਉਸ ਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ।ਓਸ ਨੂੰ ਝੋਰਾ ਲੱਗ ਪਿਆ ,ਉਹ ਦਿਨ ਰਾਤ ਕੁਝ ਨਾ ਕੁਝ ਸੋਚਦਾ ਹੀ ਰਹਿੰਦਾ ।ਇਕ ਦਿਨ ਮਨ ਵਿਚ ਵਿਚਾਰ ਆਇਆ ਕਿ ਇਸ ਤਰ੍ਹਾਂ ਤਾਂ ਉਹ ਜ਼ਿਆਦਾ ਦਿਨ ਨਹੀਂ ਕੱਟੇਗਾ ਬਹੁਤ ਸੋਚ ਵਿਚਾਰ ਕੇ ਉਸਨੇ ਆਪਣੇ ਚੰਡੀਗਡ਼੍ਹ ਵਾਲੇ ਪਤੇ ਤੇ ਨਵੇਂ ਮਾਲਕਾਂ ਨੂੰ...

ਚਿੱਠੀ ਪਾ ਦਿੱਤੀ ਅਤੇ ਸਾਰੀ ਵਾਰਤਾ ਉਸ ਵਿੱਚ ਲਿਖ ਦਿੱਤੀ ਨਾਲ ਹੀ ਘਰ ਵਿਚ ਬਣੇ ਗੈਰੇਜ ਵਿਚ ਕਿਰਾਏਦਾਰ ਦੇ ਤੌਰ ਤੇ ਰਹਿਣ ਦੀ ਪ੍ਰਵਾਨਗੀ ਮੰਨੀ।
ਉਸ ਦੀ ਖ਼ੁਸ਼ੀ ਦੀ ਹੱਦ ਨਾ ਰਹੀ ਜਦੋਂ ਘਰ ਦੇ ਨਵੇਂ ਮਾਲਕ ਨੇ ਉਸ ਦੀ ਮੰਗ ਪ੍ਰਵਾਨ ਕਰਨ ਦਾ ਸੁਨੇਹਾ ਘੱਲਿਆ।ਪੁੱਤ ਨੂੰ ਆਪਣੇ ਮਨਸੂਬੇ ਦੱਸੇ ਬਿਨਾਂ ਕੁੱਝ ਦਿਨ ਦੇਸ਼ ਵਾਪਸ ਜਾਣ ਲਈ ਉਸ ਨੇ ਬਹੁਤ ਜੋਰ ਪਾ ਕੇ ਟਿਕਟਾਂ ਦਾ ਬੰਦੋਬਸਤ ਕਰਵਾ ਲਿਆ ਅਤੇ ਜਹਾਜ਼ ਚੜ੍ਹ ਕੇ ਚੰਡੀਗੜ੍ਹ ਪਹੁੰਚ ਗਿਆ।
ਉਹ ਜਦੋਂ ਏਅਰ ਪੋਰਟ ਤੋਂ ਘਰ ਪਹੁੰਚਿਆ ਤਾਂ ਨਵਾਂ ਪਰਿਵਾਰ ਬਾਹਾਂ ਖਿਲਾਰੀ ਉਸ ਦੇ ਸਵਾਗਤ ਲਈ ਪੱਬਾਂ ਭਾਰ ਹੋਇਆ ਪਿਆ ਸੀ । ਘਰ ਵਿੱਚ ਨੌਜਵਾਨ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਛੋਟੇ ਬੱਚੇ ਸਨ ।ਜਦੋਂ ਉਸ ਨੇ ਗੈਰੇਜ ਵਿਚ ਰਹਿਣ ਦੀ ਮੰਗ ਦੁਹਰਾਈ ਤਾਂ ਉਹ ਦੋਵੇਂ ਜੀ ਕਹਿਣ ਲੱਗੇ ਕਿ ,,,,ਤੁਹਾਨੂੰ ਗੈਰੇਜ ਵਿੱਚ ਰਹਿਣ ਦੀ ਕੋਈ ਲੋੜ ਨਹੀਂ ਹੈ ਇਹ ਘਰ ਤੁਹਾਡਾ ਸੁਪਨਾ ਸੀ। ਇੱਥੇ ਜਿਹੜਾ ਵੀ ਕਮਰਾ ਤੁਹਾਨੂੰ ਪਸੰਦ ਹੈ ਉਹ ਤੁਸੀਂ ਲੈ ਲਓ ।ਅੱਜ ਤੋਂ ਤੁਸੀਂ ਇਸ ਘਰ ਦੇ ਮੈਂਬਰ ਹੋ ਸਾਨੂੰ ਤਾਂ ਤੁਹਾਡਾ ਘਰ ਵਿਚ ਬੈਠਿਆਂ ਦਾ ਸਹਾਰਾ ਹੀ ਬਹੁਤ ਹੋ ਜਾਵੇਗਾ।ਕਿਉਂਕਿ ਉਹ ਦੋਵੇਂ ਕੰਮਕਾਜੀ ਸਨ। ਉਸ ਤੋਂ ਬਾਅਦ ਉਹ ਬਜ਼ੁਰਗ ਪੂਰੇ ਦਸ ਸਾਲ ਉਸ ਪਰਿਵਾਰ ਨਾਲ ਸ਼ਾਨਦਾਰ ਜ਼ਿੰਦਗੀ ਜੀਵਿਆ। ਦੋ ਤਿੰਨ ਨੇੜਲੇ ਗੁਆਂਢੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਇਸ ਬਜ਼ੁਰਗ ਦਾ ਪਰਿਵਾਰ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਜਦਕਿ ਇਕ ਇਨਸਾਨੀ ਦਿਲੀ ਸਾਂਝ ਦਾ ਹੈ। ਜਿਸ ਨੂੰ ਬੜੀ ਸ਼ਿੱਦਤ ਨਾਲ ਨਿਭਾਇਆ ਗਿਆ ।
ਇਹ ਕਹਾਣੀ ਕਿਸੇ ਸੱਚੀ ਘਟਨਾ ਤੋਂ ਪ੍ਰੇਰਿਤ ਹੈ ਇਹ ਮੈਂ ਕੁਝ ਸਮੇਂ ਪਹਿਲਾਂ ਕਿਤੇ ਪੜ੍ਹੀ ਸੀ । ਅਤੇ ਇਸ ਨੂੰ ਆਪਣੇ ਸ਼ਬਦਾਂ ਚ ਪੇਸ਼ ਕਰ ਰਹੀ ਹਾਂ ।ਇਸ ਲਿਖਤ ਨੇ ਮਨ ਨੂੰ ਬਹੁਤ ਟੁੰਬਿਆ ਸੀ ਅਤੇ ਮੈਨੂੰ ਲੱਗਿਆ ਕਿ ਮੈਨੂੰ ਇਹ ਤੁਹਾਡੇ ਸਾਰਿਆਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਇਸ ਖ਼ੁਦਗਰਜ਼ੀ ਦੇ ਦੌਰ ਵਿੱਚ ਜਦੋਂ ਬੱਚੇ ਆਪਣੇ ਖੁਦ ਦੇ ਬਜ਼ੁਰਗਾਂ ਨੂੰ ਨਹੀਂ ਸੰਭਾਲ ਰਹੇ ਉਦੋਂ ਕਿਸੇ ਅਜਨਬੀ ਬਜ਼ੁਰਗ ਨੂੰ ਸਤਿਕਾਰ ਅਤੇ ਮਾਣ ਬਖਸ਼ਣਾ ਕੋਈ ਛੋਟੀ ਮੋਟੀ ਗੱਲ ਨਹੀਂ ।ਸਲਾਮ ਐਨੀ ਨਰੋਈ ਸੋਚ ਨੂੰ ।
🖊 ਮਨਪ੍ਰੀਤ ਕੌਰ ਮਿਨਹਾਸ
ਫਤਹਿਗੜ੍ਹ ਸਾਹਿਬ

...
...



Related Posts

Leave a Reply

Your email address will not be published. Required fields are marked *

One Comment on “ਕਿਰਾਏਦਾਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)