More Punjabi Kahaniya  Posts
ਦੂਜਾ ਵਿਆਹ


ਨਸੀਬੋ ਮਰੀ ਨੂੰ ਅਜੇ ਚਾਲੀ ਦਿਨ ਨਹੀਂ ਹੋਏ ਸਨ ਜਦੋਂ ਕਰਮੇ ਨੇ ਹੋਰ ਵਿਆਹ ਕਰਾਉਣ ਲਈ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ ।
ਸੱਠਾਂ ਨੂੰ ਪਹੁਚਿਆ ਕਰਮਾਂ ਰੋਜ਼ ਕਿਸੇ ਨਾ ਕਿਸੇ ਦੋਸਤ , ਮਿੱਤਰ , ਗੁਆਂਢੀ ਨੂੰ ਆਵਦੇ ਵਿਆਹ ਵਾਸਤੇ ਲੋੜਵੰਦ ਤੀਵੀਂ ਲੱਭਣ ਲਈ ਕਹਿੰਦਾ ।
ਦੋਵੇਂ ਪੁੱਤ ਅਤੇ ਨੂੰਹਾਂ ਕਰਮੇ ਦੀ ਚੰਗੀ ਸੇਵਾ ਕਰਦੀਆਂ ਸਨ , ਪੋਤੇ-ਪੋਤੀਆਂ ਵੀ ਕਰਮੇ ਦੇ ਆਲੇ ਦੁਆਲੇ ਰਹਿੰਦੇ ਸਨ ਫਿਰ ਵੀ ਉਸ ਨੇ ਦੂਜਾ ਵਿਆਹ ਕਰਾਉਣ ਦੀ ਜਿੱਦ ਫੜ ਲਈ ।
ਜਦੋਂ ਪੁੱਤਰਾਂ ਨੂੰ ਭਿਣਕ ਪਈ ਕਿ ਸਾਡਾ ਬਾਪੂ ਦੂਜਾ ਵਿਆਹ ਕਰਾਉਣ ਲਈ ਉਤਾਵਲਾ ਹੈ ਤਾਂ ਉਹਨਾਂ ਦੇ ਘਰ ਕਲੇਸ਼ ਪੈ ਗਿਆ ।
ਸ਼ਰਮਸ਼ਾਰ ਹੋਏ ਪੁੱਤ ਕਰਮੇ ਨੂੰ ਸਮਝਾਉਣ ਲੱਗੇ । ਪੁੱਤਾਂ ਸਾਹਮਣੇ ਤਾਂ ਕਰਮਾਂ ਚੁੱਪ ਕਰ ਜਾਂਦਾ …ਪਰ ਬਾਹਰ ਲੋਕਾਂ ਨੂੰ ਵਿਆਹ ਕਰਾਉਣ ਲਈ ਸਿਫ਼ਾਰਸ਼ਾਂ ਪਾਉਂਦਾ ।
ਇੱਕ ਦਿਨ ਕਰਮਾ ਕੁਂਝ ਦਿਨਾਂ ਲਈ ਲੋੜਵੰਦ ਤੀਵੀਂ ਲਿਆ ਕੇ ਖੇਤ ਬੈਠ ਗਿਆ । ਜਦੋਂ ਪੁੱਤਾਂ ਨੂੰ ਖਬਰ ਹੋਈ ਤਾਂ ਪੁੱਤਰਾਂ ਨੇ ਕਰਮੇ ਦੀ ਚੰਗੀ ਲਾਹ ਪਾਹ ਕੀਤੀ ਅਤੇ ਕਿਹਾ ਕੀ ਬਾਪੂ ਐਸ ਉਮਰੇ ਤੂੰ ਵਿਆਹ ਕਰਾਉਂਦਾ ਚੰਗਾ ਲੱਗਦਾ ਹੈ ..?
ਤੇਰੀਆਂ ਨੂੰਹਾਂ ਤੈਨੂੰ ਪਿਉ ਸਮਝ ਕੇ ਚੰਗੀ ਸੇਵਾ ਕਰਦੀਆਂ ਹਨ , ਫਿਰ ਤੂੰ ਘਰ ਖਰਾਬ ਕਰਨ ਤੇ ਕਿਉ ਤੁੱਲ ਗਿਆ ਹੈ ..??
ਕਰਮੇ ਦੇ ਵੱਡੇ ਮੁੰਡੇ ਨੇ ਆਵਦੀ ਪੰਤਾਲੀ ਸਾਲਾ ਭੂਆ ਬਚਨੀ , ਜੋ ਪੈਂਤੀ ਸਾਲਾਂ ਵਿੱਚ ਹੀ ਵਿਧਵਾ ਹੋ ਗਈ ਸੀ , ਨੂੰ ਸੱਦ ਲਿਆ ਅਤੇ ਸਾਰੀ ਗੱਲ ਦੱਸੀ। ਕਰਮਾ ਆਵਦੀ ਭੈਣ ਬਚਨੀ ਤੋਂ ਬਾਰਾਂ ਤੇਰਾਂ ਸਾਲ ਵੱਡਾ ਸੀ । ਜਦੋਂ ਕਰਮੇ ਦੀ ਭੈਣ ਨੇ ਕਿਹਾ ਵੀਰਾ !
“ ਤੈਨੂੰ ਪਤਾ , ਮੇਰੇ ਸਿਰ ਦੇ ਸਾਈਂ ਨੂੰ ਜਹਾਨੋਂ ਰੁੱਖਸਤ ਹੋਇਆਂ ਨੂੰ ਦਸ ਸਾਲ ਹੋ ਗਏ ਹਨ ਤੇ ਮੈਂ ਛੋਟੇ ਛੋਟੇ ਬੱਚੇ ਕਿਵੇਂ ਮੁਸ਼ੱਕਤਾਂ ਨਾਲ ਪਾਲੇ ਹਨ ਉਦੋਂ ਤੈਨੂੰ ਵਿਧਵਾ ਭੈਣ ਦਾ ਫਿਕਰ ਕਿਉ ਨਹੀਂ ਆਇਆ .. ?? “
“ਅੱਜ ਤੇਰੇ ਪੁੱਤ , ਪੋਤਰੇ , ਨੂੰਹਾਂ ਤੈਨੂੰ ਸਾਰੇ ਸੰਭਾਲਦੇ ਹਨ …ਅਜੇ ਸਾਡੀ ਭਰਜਾਈ ਮਰੀ ਨੂੰ ਸਵਾ ਮਹੀਨਾ ਨਹੀਂ ਹੋਇਆ...

ਤੇ ਤੂੰ ਵਿਆਹ ਕਰਾਉਣ ਨੂੰ ਭੱਜ ਤੁਰਿਆ ? “
ਇੰਝ ਕਰ ਵੀਰਾ ! “ਪਹਿਲਾਂ ਤੂੰ ਮੇਰਾ ਵਿਆਹ ਕਰ !
ਤੇਰੇ ਤੋਂ ਬਾਰਾਂ ਸਾਲ ਛੋਟੀ ਹਾਂ ਅਤੇ ਫਿਰ ਤੂੰ ਆਪਣਾ ਵੀ ਕਰਵਾ ਲਵੀ ,”ਆਪਾਂ ਦੋਵੇਂ ਭੈਣ ਭਰਾ ਦੂਜਾ ਵਿਆਹ ਕਰਵਾ ਲੈਂਦੇ ਹਾਂ .. “ਇਸ ਵਿੱਚ ਕੀ ਇਤਰਾਜ਼ ਹੈ ..”।
“ਜਵਾਬ ਦੇ ਵੀਰਾ ! “
“ਜਿਉ ਹੀ ਬਚਨੀ ਨੇ ਆਪਣੇ ਵਿਆਹ ਦੀ ਸ਼ਰਤ ਭਰਾ ਕਰਮੇ ਕੋਲ ਰੱਖੀ ਤਾਂ ਕਰਮੇ ਨੂੰ ਧਰਤੀ ਵਿਹਲ ਨਹੀਂ ਦੇ ਰਹੀ ਸੀ .. ਚਿਹਰੇ ਤੇ ਪਸੀਨੇ ਛੁੱਟ ਰਹੇ ਸਨ .. ਝੁਕੀਆਂ ਅੱਖਾਂ , ਨਿਰਉੱਤਰ ਹੋਇਆ ਕਰਮਾਂ ਅੰਦਰੋਂ ਅੰਦਰ ਭੈਣ ਦੇ ਮੂੰਹੋਂ ਕੌੜਾ ਸੱਚ ਸੁਣ ਸ਼ਰਮਿੰਦਾ ਹੋ ਕੇ ਜਿਉਦਾ ਮਰ ਗਿਆ ਸੀ ਤੇ ਬਾਹਰ ਵੱਲ ਨੂੰ ਹੋ ਤੁਰਿਆ ..!!
ਔਰਤਾਂ ਕਿੰਨੀਆਂ ਸਿਦਕੀ ਸਬਰ ਵਿੱਚ ਰਹਿਣ ਵਾਲੀਆਂ ਘਰ ਪਰਿਵਾਰ ਬੱਚਿਆਂ ਤੋਂ ਖੁਦ ਨੂੰ ਕੁਰਬਾਨ ਕਰ ਦਿੰਦੀਆਂ ਹਨ ਜੇ ਕਿਸੇ ਔਰਤ ਦਾ ਪਤੀ ਮਰ ਜਾਵੇ ਤੇ ਬੱਚਾ ਪਤੀ ਦੇ ਮਰਨ ਪਿੱਛੋਂ ਜਨਮ ਲਵੇ ਤਾਂ ਵੀ ਔਰਤਾਂ ਸਹੁਰਿਆਂ ਦੀ ਨਿਗਰਾਨੀ ਵਿੰਚ ਇੱਕ ਬੱਚੇ ਸਹਾਰੇ ਉਮਰ ਗੁਜ਼ਾਰ ਲੈਂਦੀਆਂ ਹਨ .. ਪਰ ਇਸ ਦੇ ਮੁਕਾਬਲੇ ਮਰਦ ਜਲਦੀ ਦੂਜਾ ਵਿਆਹ ਕਰਾਉਣ ਲਈ ਰਾਜ਼ੀ ਹੋ ਜਾਂਦੇ ਹਨ , ਪਰ ਔਰਤਾਂ ਨੂੰ ਸਮਾਜ ਦੂਜੇ ਵਿਆਹ ਦੀ ਪ੍ਰਵਾਨਗੀ ਘੱਟ ਦਿੰਦਾ ਹੈ .. ਅਤੇ ਆਪ ਵੀ ਔਰਤਾਂ ਦੂਜੇ ਵਿਆਹ ਲਈ ਘੱਟ ਹੀ ਸਹਿਮਤ ਹੁੰਦੀਆਂ ਹਨ ।
“ਔਰਤਾਂ ਦੀਆਂ ਪਰਿਵਾਰਾਂ ਪ੍ਰਤੀ ਕੁਰਬਾਨੀਆਂ ਨੂੰ ਸਿਜਦੇ ਹਨ , ਧਨ ਹੁੰਦੀਆਂ ਹਨ ਔਰਤਾਂ ਤੇ ਧਨ ਉਹਨਾਂ ਦਾ ਸਬਰ ਸਿਦਕ …!!”
ਕਈ ਵਾਰੀ ਮਰਦਾਂ ਦੇ ਉਮਰਾਂ ਦੇ ਪੰਧ ਤਾਂ ਤਹਿ ਹੋ ਜਾਂਦੇ ਹਨ , ਪਰ ਅਰਮਾਨ , ਵਾਸ਼ਨਾਵਾਂ , ਜਿੰਦਾ ਰਹਿੰਦੇ ਹਨ ..ਭਰ ਜੋਬਨ ਦੀ ਤਰ੍ਹਾਂ .. ਵੇਲੇ ਵੇਲੇ ਦਾ ਮੰਗਲ ਹੀ ਸੋਭਾ ਦਿੰਦਾ ਹੈ ਸਮਾਜ ਵਿੱਚ ਰਹਿਣ ਲਈ ..!!
ਰਾਜਵਿੰਦਰ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)