ਬਚਪਨ ਤੋ ਹੀ ਜੀਤੀ ਸਕੂਲ ਵਿੱਚ ਆਪਣੇ ਅਧਿਆਪਕਾਂ ਨੂੰ ਦੇਖ ਕੇ ਦਿਲ ਵਿੱਚ ਇੱਕ ਸੁਪਨਾ ਸਜਾ ਬੈਠੀਂ ਕਿ ਉਹ ਵੀ ਇਕ ਦਿਨ ਅਧਿਆਪਕ ਬਣੇਗੀ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਹਰ ਰੋਜ਼ ਸਮੇਂ ਸਿਰ ਸਕੂਲ ਜਾਂਦੀ ਅਤੇ ਮਨ ਲਗਾ ਕੇ ਪੜ੍ਹਾਈ ਕਰਦੀ। ਉਹ ਆਪਣੀ ਜਮਾਤ ਵਿਚੋਂ ਬਹੁਤ ਹੁਸ਼ਿਆਰ ਸੀ। ਉਸਨੇ ਦਸਵੀਂ ਜਮਾਤ ਚੰਗੇ ਨੰਬਰ ਲੈ ਕੇ ਪਾਸ ਕੀਤੀ।ਪਰ ਇੱਕ ਦਿਨ ਉਸਦੇ ਪਾਪਾ ਦੀ ਇੱਕ ਲੰਬੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਪਰ ਅਜਿਹੇ ਹਾਲਾਤ ਵਿੱਚ ਉਹ ਆਪਣੀ ਪੜ੍ਹਾਈ ਨੂੰ ਅੱਗੇ ਨਹੀਂ ਤੋਰ ਸਕੀ। ਕੁਝ ਸਮੇਂ ਬਾਅਦ ਉਸ ਦੀ ਮਾਂ ਦੀ ਵੀ ਮੌਤ ਹੋ ਗਈ ਉਹ ਸਾਰਾ ਦਿਨ ਰੋਂਦੀ ਰਹਿੰਦੀ। ਛੇ ਮਹੀਨਿਆਂ ਬਾਅਦ ਕੁੱਝ ਰਿਸ਼ਤੇਦਾਰਾਂ ਨੇ ਉਸਦਾ ਵਿਆਹ ਕਰ ਦਿੱਤਾ। ਹੁਣ ਉਹ ਆਪਣੇ ਸੁਪਨੇ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੀ ਸੀ ਅਤੇ ਆਪਣੇ ਮਾਪਿਆਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ। ਉਸਦਾ ਪਤੀ ਇੱਕ ਚੰਗੇ ਵਿਚਾਰਾਂ ਵਾਲਾ ਇਨਸਾਨ ਸੀ, ਜੀਤੀ ਦਾ...
ਹਰ ਵਕਤ ਉਦਾਸ ਰਹਿਣਾ ਉਸ ਨੂੰ ਚੰਗਾ ਨਹੀਂ ਲੱਗਦਾ ਸੀ। ਇਕ ਦਿਨ ਉਸਦੇ ਪਤੀ ਨੇ ਕਿਹਾ, ਜੀਤੀ ਜੇਕਰ ਤੂੰ ਆਪਣੀ ਪੜ੍ਹਾਈ ਜਾਰੀ ਰੱਖਣੀ ਚਾਹੀਦੀ ਹੈ ਤਾਂ ਰੱਖ ਸਕਦੀ ਹੈ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਜੀਤੀ ਦੇ ਮਨ ਵਿਚ ਫਿਰ ਤੋਂ ਉਮੀਦ ਜਾਗੀ। ਜੀਤੀ ਨੇ ਆਪਣੀ ਪੜ੍ਹਾਈ ਨੂੰ ਜਾਰੀ ਕਰ ਦਿੱਤਾ। ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਘਰ ਟਿਊਸ਼ਨਾਂ ਵੀ ਪੜ੍ਹਾਉਂਦੀ। ਇਸ ਤਰ੍ਹਾਂ ਦਿਨ, ਰਾਤ ਦੀ ਮਿਹਨਤ ਤੇ ਉਸਦੀ ਉਮੀਦ ਨੇ ਜੀਤੀ ਦਾ ਅਧਿਆਪਕ ਬਣਨ ਦਾ ਸੁਪਨਾ ਪੂਰਾ ਕਰ ਦਿੱਤਾ।
ਸਿਖਿਆ,, “ਹਾਲਾਤ ਚਾਹੇ ਕਿੰਨੇਂ ਵੀ ਮਾੜੇ ਹੁਣ, ਇਨਸਾਨ ਨੂੰ ਕਦੇ ਵੀ ਹੌਸਲਾ ਤੇ ਉਮੀਦ ਨਹੀਂ ਛੱਡੀਣੀ ਚਾਹੀਦੀ।”
,✍️