ਚੰਨ ਦੀ ਸੈਰ

ਦੋਵੇਂ ਖਿੜ ਖਿੜ ਕੇ ਹੱਸ ਰਹੇ ਸਨ ਕਿਉਂਕਿ “ਸਾਹਿਬਾਂ” ਨੇ ਅੱਜ ਫੇਰ ਚੰਨ ਵੱਲ ਵੇਖ ਕੇ “ਚੰਨ ਦੀ ਸੈਰ” ਬਾਰੇ ਕਿਹਾ ਸੀ ਜ਼ੋ ਅਕਸਰ ਉਹ ਓਦੋਂ ਕਿਹਾ ਕਰਦੀ ਸੀ ਜਦੋਂ ਓਹਨਾ ਦੋਵਾਂ ਨੇ ਮੁਹੱਬਤ ਦੇ ਰਾਵਾਂ ਤੇ ਪੈਰ ਪੁੱਟੇ ਸਨ। ਤਕਰੀਬਨ ਅੱਜ ਤੋਂ 10 ਸਾਲ ਪਹਿਲਾ, ਉਹ ਦੋਵੇਂ” ਸਾਹਿਬਾ ਤੇ ਰਣਵੀਰ” ਮੁਹੱਬਤ ਦੇ ਰੰਗਾਂ ਵਿੱਚ ਭਿੱਜੇ ਸਨ।ਰਣਵੀਰ ਸਾਹਿਬਾ ਦੇ ਨਾਲ ਦੇ ਪਿੰਡ ਦਾ ਵਸਨੀਕ ਸੀ। ਓਹ ਦੋਵੇਂ ਇਕ ਦੂਜੇ ਨੂੰ ਕਾਲਜ ਵਿੱਚ ਡਿਗਰੀ ਕਰਦੇ ਸਮੇਂ ਮਿਲੇ ਸਨ।ਓਹ ਦੋਵੇਂ ਅਕਸਰ ਸਹਿਰ ਇਕ ਚਾਹ ਦੀ ਦੁਕਾਨ ਤੇ ਚਾਹ ਪੀਂਦੇ ਸਨ ਤੇ ਹੋਲੀ ਹੋਲੀ ਪਿਆਰ ਦੇ ਸਮੁੰਦਰ ਵਿੱਚ ਏਨੇ ਡੂੰਘਾਈ ਚ ਉੱਤਰੇ ਕੇ ਇਕ ਦੂਜੇ ਬਿਨਾ ਸਾਹ ਲੈਣਾ ਔਖਾ ਪ੍ਰਤੀਤ ਹੋਣ ਲੱਗਾ।ਓਹ ਜਦੋਂ ਵੀ ਰਾਤ ਸਮੇਂ ਫੋਨ ਤੇ ਇਕ ਦੂਜੇ ਨਾਲ ਗੱਲ ਕਰਦੇ ਤਾਂ ਸਾਹਿਬਾ ਹਰ ਰੋਜ” ਚੰਨ ਦੀ ਸੈਰ” ਕਰਾਉਣ ਦੀ ਜਿੱਦ ਕਰਦੀ ਸੀ।
ਰਣਵੀਰ ਦੇ ਘਰਦੀ ਆਰਥਿਕ ਹਾਲਤ ਕੋਈ ਬਹੁਤੀ ਠੀਕ ਨਹੀਂ ਸੀ। ਇਸ ਕਰਕੇ ਸਾਹਿਬਾਂ ਦੇ ਪਿਉ ਨੇ ਓਹਦਾ ਰਿਸ਼ਤਾ ਆਪਣੀ ਧੀ ਲਈ ਮਨਜੂਰ ਨਾ ਕੀਤਾ।ਪਰ ਫਿਰ ਵੀ ਉਹ ਘਰਦਿਆਂ ਤੋਂ ਚੋਰੀ ਇਕ ਦੂਜੇ ਨਾਲ ਗੱਲ ਕਰਦੇ ਤੇ ਰਣਵੀਰ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਤਾਂ ਹੋ ਓਹ ਘਰਦੇ ਹਾਲਾਤ ਠੀਕ ਕਰਨ ਤੋ ਬਾਅਦ ਸਾਹਿਬਾਂ ਨੂੰ ਵਿਆਹ ਸਕੇ।ਸਾਹਿਬਾ ਓਸਦੇ ਏਸ ਫੈਸਲੇ ਤੋਂ ਕੋਈ ਬਹੁਤੀ ਖੁਸ਼ ਨਾ ਸੀ ਪਰ ਉਸ ਨੇ ਉਹਨੂੰ ਜਾਣ ਤੋਂ ਰੋਕਿਆ ਨਾ ਕਿਉਂਕਿ ਉਹ ਵੀ ਓਹਦੇ ਨਾਲ ਹੀ ਜਿਉਣਾ ਚਾਉਂਦੀ ਸੀ।
ਓਹ ਇਕ ਦੂਸਰੇ ਦੇ ਸੰਪਰਕ ਚ ਰਹੇ ਤੇ ਏਸ ਗੱਲ ਦਾ ਪਤਾ ਜਦੋਂ ਸਾਹਿਬਾ ਦੇ ਪਿਉ ਨੂੰ ਲੱਗਿਆ ਤਾਂ ਉਸਨੇ ਜਬਰਦਸਤੀ ਸਾਹਿਬਾਂ ਦਾ ਵਿਆਹ ਸਹਿਰ ਦੇ ਕਿਸੇ ਪੜ੍ਹੇ ਲਿਖੇ ਨੌਜਵਾਨ ਨਾਲ ਕੀਤਾ।ਓਹ ਰਣਵੀਰ ਨਾਲ ਗੱਲ ਕਰਨੀ ਚਾਉਂਦੀ ਸੀ ਪਰ ਹਾਲਾਤਾਂ ਨੇ ਉਸਨੂੰ ਮਨਜੂਰੀ ਨਾ ਦਿੱਤੀ ਤੇ ਏਸੇ ਤਰ੍ਹਾਂ ਰਣਵੀਰ ਉੱਥੇ ਸਾਹਿਬਾਂ ਦੀ ਯਾਦ ਚ ਬੇਵਸ ਸੀ ਨਾ ਵਾਪਿਸ ਆ ਸਕਦਾ ਸੀ। ਚਾਰ ਸਾਲ ਮਗਰੋਂ ,ਓਹ ਦੋਵੇਂ ਹਲੇ ਵੀ ਇਕ ਦੂਜੇ ਨੂੰ ਓਨਾ ਹੀ ਪਿਆਰ ਕਰਦੇ ਯਾਦ ਕਰਦੇ ਸਨ।ਇਕ ਰਾਤ ਐਸੀ ਆਈ ਕਿ ਰਣਵੀਰ ਦਾ ਸਾਹਿਬਾਂ ਦੀ ਯਾਦ ਚ ਬੁਰਾ ਹਾਲ ਸੀ ਤੇ ਓਸ ਨੇ ਰਾਤੋ ਰਾਤ ਪਿੰਡ ਵਾਪਿਸ ਜਾਣ ਦਾ ਫੈਸਲਾ ਕੀਤਾ ਤੇ 2ਦਿਨਾਂ ਬਾਅਦ ਓਹ ਪਿੰਡ ਆ ਗਿਆ।ਓਸਨੇ ਕਿਸੇ ਤੋ ਪਤਾ ਕੀਤਾ ਤਾਂ ਉਸਨੂੰ ਪਤਾ ਲੱਗਿਆ ਕੇ ਸਾਹਿਬਾਂ ਦਾ ਵਿਆਹ ਸਹਿਰ ਦੇ ਕਿਸੇ ਮੁੰਡੇ ਨਾਲ ਕਰ ਦਿੱਤਾ ਗਿਆ ਸੀ ਤੇ ਓਹ ਵਿਆਹ ਤੋਂ 3ਮਹੀਨੇ ਬਾਅਦ ਹੀ ਵਿਧਵਾ ਹੋ ਗਈ ਸੀ ਤੇ...
ਸਾਰਾ ਮਾਹੌਲ ਜਿਵੇਂ ਓਹਨਾ ਨਾਲ ਖ਼ੁਸ਼ ਹੋ ਗਿਆ ਹੋਵੇ, ਓਹ ਹੋਲੀ ਹੌਲੀ ਉੱਥੇ ਸਾਹਿਬਾ ਦੇ ਓਸ ਘਰ ਵਿਚ ਗਏ ਜਿੱਥੇ ਓਹ ਰਹਿੰਦੀ ਸੀ।ਓਹ ਤਿੰਨੋ ਸ਼ਾਮ ਨੂੰ ਛੱਤ ਤੇ ਬੈਠੇ ਚੰਨ ਵੱਲ ਵੇਖ ਰਹੇ ਸੀ ਤੇ ਨਿੱਕੀ ਬਚੀ ਚੰਨ ਵੱਲ ਇਸ਼ਾਰਾ ਕਰ ਰਹੀ ਸੀ।ਰਣਵੀਰ ਨੇ ਸਾਹਿਬਾਂ ਤੋ ਪੁੱਛਿਆ ਕਿ ਇਹ ਕਿ ਕਹਿਣਾ ਚਾਉਂਦੀ ਹੈ ਤਾਂ ਉਸਨੇ ਕਿਹਾ ਕਿ ਇਹ ਚੰਨ ਦੀ ਸੈਰ ਲਈ ਕਹਿੰਦੀ ਹੈ ਤੇ ਕਹਿੰਦੀ ਹੈ ਤੁਸੀਂ ਸਾਨੂੰ ਚੰਨ ਦੀ ਸੈਰ ਕਦੋਂ ਕਰਵਾਉਣੀ ਹੈ। ਤਾਂ ਰਣਵੀਰ ਹਸਦਾ ਹੈ ਤੇ ਓਹਨਾ ਦੋਵਾਂ ਨੂੰ ਬੁੱਕਲ ਚ ਲੈ ਕ ਓਹ ਆਪਣੀ ਜਿੰਦਗੀ ਦੀ ਸਾਰੀ ਕਹਾਣੀ ਸੁਣਾਉਂਦਾ ਹੈ, ਜਿਸ ਵਿੱਚ ਚੰਨ ਦੇ ਡੂੰਘੇ ਟੋਏ ਵਰਗੇ ਵਿਛੋੜੇ ਆਲੇ ਦਿਨ ਸਨ,ਚਾਨਣੀ ਵਰਗੀਆਂ ਮਿੱਠਿਆਂ ਯਾਦਾਂ ਤੇ ਸੁਪਨੇ,ਚੰਨ ਵਰਗੇ ਸੋਹਣੇ ਵਾਅਦੇ ਸਨ ਜ਼ੋ ਸਾਹਿਬਾ ਤੇ ਰਣਵੀਰ ਨੇ ਓਦੋਂ ਕੀਤਾ ਸਨ ਜਦੋਂ ਓਹ ਇਕੱਠੇ ਪੜ੍ਹ ਦੇ ਸਨ,ਤੇ ਸਾਹਿਬਾ ਹਸਦੀ ਹੈ ਤੇ ਕਹਿੰਦੀ ਹੈ ਕਿ ਇੱਕ ਸੀ ਸੱਚਾ ਪਿਆਰ ਜਿਸਦੀ ਵਾਟ ਵੀ ਚੰਨ ਜਿੰਨੀ ਦੂਰ ਹੈ ।ਓਹ ਦੋਵੇਂ ਉੱਚੀ ਉੱਚੀ ਹੱਸਦੇ ਹਨ ਜਦੋਂ ਰਣਵੀਰ ਕਹਿੰਦਾ ਹੈ ਕਿ ਇਹ ਸੀ ਆਪਣੀ “ਚੰਨ ਦੀ ਸੈਰ “।
ਸੱਚਾ ਪਿਆਰ ਕਦੇ ਹਾਰ ਨਹੀਂ ਮੰਨਦਾ ਇਹ ਗੱਲ ਓਦੋਂ ਸੱਚ ਹੁੰਦੀ ਹੈ ਜਦੋਂ ਓਹ ਵਿਧਵਾ ਹੋਈ ਆਪਣੀ ਸਾਹਿਬਾ ਤੇ ਉਸਦੀ ਧੀ ਨੂੰ ਅਪਣਾਉਂਦਾ ਹੈ ਤੇ ਓਹ ਖੁਸ਼ੀ ਖੁਸ਼ੀ ਆਪਣੀ ਜਿੰਦਗੀ ਬਿਤਾਉਂਦੇ ਹਨ।👨👩👧
HARMANDEEP KAUR CHAHAL
bohttt khooobb
pyaar di jitt hoje ta bnda jag jit lainda….je haar hoje jeonde ji mr jnda.. kahani achi lagi ji🌸🌺