More Punjabi Kahaniya  Posts
ਮੇਰੀ ਝੂਠੀ ਫੈਮਿਲੀ


“ਮੇਰੀ ਝੂਠੀ ਫੈਮਿਲੀ “
ਮੰਮਾ ਤੁਸੀ ਸਾਰੇ ਝੂਠ ਬੋਲਦੇ ਹੋ (ਯੂ ਆਰ ਐਲ ਲਾਇਰ )ਆਖ ਮੀਨਾ ਆਪਣਾ ਸਕੂਲ ਬੈਗ ਰੱਖਦੀ ਹੋਈ ਆਖ ਸਾਰਿਆਂ ਤੋਂ ਦੂਰੀ ਬਣਾ ਕੇ ਦੋਹਾ ਬਾਂਹਾਂ ਨੂੰ ਕੱਛਾ ਵਿੱਚ ਲੈ ਬੈਠ ਜਾਂਦੀ ਏ ॥ਮੇਰੀ ਸਾਰੀ ਫੈਮਿਲੀ ਝੂਠੀ ਏ ,ਮੈ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ ਹੂੰ ਹੂੰ …..
ਆਪਣੇ ਛੇ ਕੁ ਸਾਲਾ ਦੀ ਬੱਚੀ ਵੱਲੋਂ ਆਖੇ ਗਏ ਬੋਲਾ ਨੂੰ ਪਹਿਲਾ ਤਾ ਸਾਰੇ ਹਾਸੇ ਵਿੱਚ ਲੈ ਲੈੰਦੇ ਹਨ ।ਪਰ ਮੀਨਾ ਦੀ ਮਾਂ ਦੀਆਂ ਅੱਖਾ ਪੜ ਲੈੰਦੀਆਂ ਹਨ ਕਿ ਧੀ ਆਪਣੀ ਉਮਰ ਤੋਂ ਕੋਈ ਵੱਡੀ ਗੱਲ ਕਹਿਣਾ ਚਾਹੁੰਦੀ ਏ “ਕੀ ਗੱਲ ਬੇਟਾ ਜੀ ਕਿੳ ਤੁਸੀ ਸਾਰਿਆਂ ਨੂੰ ਏਦਾ ਬੋਲ ਰਹੇ ਹੋ ਅੱਜ ਤਾਂ ਤੁਸੀ ਪੰਜਾਬੀ ਕਲਾਸ ਲਗਾ ਕੇ ਆਏ ਹੋ “ਆਪਣੇ ਦਾਦਾ ਦਾਦੀ ਜੀ ਨੂੰ ਦੱਸੋ ਅੱਜ ਕੀ ਸਿੱਖਿਆ ਸਾਡੀ ਲਾਡੋ ਰਾਣੀ ਨੇ ਮੀਨਾ ਦੀ ਮੰਮੀ ਆਖਦੀ ਏ “ਪਰ ਮੀਨਾ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਹੁੰਦਾ ਉਹ ਉਸੇ ਤਰਾਂ ਉਦਾਸ ਹੋ ਕੇ ਬੈਠੀ ਏ ॥ਮੀਨਾ ਦਾ ਪਾਪਾ ,ਦਾਦਾ ਦਾਦੀ ਸਾਰੇ ਕੋਲ ਬੈਠ ਕੇ ਪੁੱਛਦੇ ਨੇ ਪਰ ਉਹ ਕੁਝ ਨਹੀਂ ਬੋਲਦੀ ।ਮੀਨਾ ਮੇਰੇ ਬੱਚੇ ਦੱਸੋ ਕੀ ਗੱਲ ਆਪਾ ਘੁੰਮੀ ਘੁੰਮੀ ਕਰਨ ਜਾਣਾ ਏ ਲੇਟ ਹੋ ਰਹੇ ,ਦੇਖੋ ਸਾਰੇ ਰੈਡੀ ਨੇ ਬੱਸ ਤੇਰੀ ਵੇਟ ਕਰ ਰਹੇ ਸੀ ।ਚੱਲ ਬੱਚੇ ਕੁਝ ਖਾ ਪੀ ਲੳ ਤੇ ਫੇਰ ਚੱਲੀਏ ਮੀਨਾ ਦੀ ਮੰਮੀ ਆਖਦੀ ਏ ,”ਨਹੀਂ ਮੈ ਕਿਤੇ ਨਹੀਂ ਜਾਣਾ ਤੁਹਾਡੇ ਨਾਲ “ਮੀਨਾ ਕੀ ਗੱਲ ਏ ਏਦਾਂ
ਨਹੀਂ ਕਰੀਦਾ ,ਯਾਰ ਸਮਝਾਂ ਇਹਨੂੰ ਪੰਜ ਦਿਨ ਸਿਫਟਾਂ ਨਾਲ ਮੱਥੇ ਮਾਰੋ ਤੇ ਛੁੱਟੀ ਵਾਲੇ ਦਿਨ ਬੱਚਿਆਂ ਨਾਲ ਮੀਨਾ ਦੇ ਪਾਪਾ ਵੱਲੋਂ ਆਪਣੀ ਪਤਨੀ ਨੂੰ ਆਖਿਆ ਜਾਂਦਾ ਏ “ਚੱਲ ਪੁੱਤ ਉੱਠ ਤਹਾਨੂੰ ਤਾ ਏਨਾ ਕੁਝ ਮਿਲਦਾ ਏਥੇ ਤਾ ਹੀ ਨਖ਼ਰੇ ਕਰਦੇ ਹੋ ਇੰਡੀਆਂ ਵਿੱਚ ਆ ਕੇ ਦੇਖ ਬੱਚੇ ਕਿਵੇ ਤਰਸਦੇ ਹਾਂ ਆਹ ਚੀਜ਼ਾਂ ਲਈ ਜਿਹਦੇ ਨਾਲ ਤੇਰਾ ਕਮਰਾ ਭਰਿਆ ਪਿਆ ਏ ,ਨਾਲੇ ਵੰਨ ਸਵੰਨੇ ਖਾਣੇ ਮਿਲਦੇ ਰਹਿੰਦੇ ਹਾਂ ।ਮੀਨਾ ਦੀ ਦਾਦੀ ਆਖਦੀ ਏ “ਨੌਂ ਮੀਨਸ ਨੌਂ NO ਮੀਨਾ ਇਹ ਆਖ ਹੋਰ ਮੂੰਹ ਘੁੰਮਾਂ ਲੈੰਦੀ ਏ ॥ਸਾਰਾ ਪਰਿਵਾਰ ਹੁਣ ਪਰੇਸ਼ਾਨ ਹੋ ਜਾਂਦਾ ਏ ॥ਚਲੋ ਜੇ ਨਹੀਂ ਮੰਨਦੀ ਤਾਂ ਆਪਾ ਸਾਰੇ ਚੱਲਦੇ ਹਾਂ ,ਇਹਨੂੰ ਛੱਡ ਦਿੳ ਘਰ ਆਪੇ ਇਕੱਲੀ ਰਹੂ ਸਭ ਪਤਾ ਲੱਗਜੂ ॥ਕੀ ਤਮਾਸ਼ਾ ਲਾਇਆ ਹੋਇਆ ਏ “ਮੀਨਾ ਦੇ ਪਾਪਾ ਵੱਲੋਂ ਜਦ ਏਹ ਆਖਿਆ ਜਾਂਦਾ ਏ ਤਾਂ ਮੀਨਾ ਸੋਫ਼ੇ ਤੋਂ ਉੱਠ ਇਕਦਮ ਚੀਕਦਿਆਂ ਹੋਇਆ ਆਖਦੀ ਏ ॥”ਪਾਪਾ ਛੱਡ ਦਿੳ ਮੈਨੂੰ ਇਕੱਲੀ ਅੱਜ ਵੈਸੇ ਹੋ ਵੀ ਮੈ ਇਕੱਲੀ ਹੀ ਹੁੰਦੀ ਹਾਂ ਤੁਹਾਡੇ ਸਾਰਿਆਂ ਵਿੱਚ ਰਹਿੰਦਿਆਂ ਹੋਇਆ ਵੀ ਮੈ ਤਹਾਨੂੰ ਸਾਰਿਆਂ ਨੂੰ ਲੱਭਦੀ ਰਹਿੰਦੀ ਹਾਂ ॥ਏਨਾ ਆਖ ਮੀਨਾ ਰੋਣ ਲੱਗ ਪੈਂਦੀ ਏ ।ਮੀਨਾ ਦੇ ਵੱਲੋਂ ਆਖੇ ਬੋਲ ਉਸਦੇ ਮਾਤਾ -ਪਿਤਾ ਤੇ ਦਾਦੀ ਦਾਦੇ ਦਾ ਧਿਆਨ ਆਪਣੇ ਵੱਲ ਖਿੱਚ ਲੈੰਦੇ ਹਨ । ਮੀਨਾ ਬੇਟੀ ਕੀ ਬੋਲ ਰਹੀ ਏ ਸਾਰੀ ਫੈਮਿਲੀ ਦੇ ਹੁੰਦਿਆਂ ਹੋਇਆ ਤੂੰ ਆਪਣੇ ਆਪ ਨੂੰ ਇਕੱਲੀ ਕਿੳ ਸਮਝਦੀ ਏ ,ਆਖ ਮੀਨਾ ਦੀ ਮੰਮੀ ਉਸਨੂੰ ਗੱਲਵੱਕੜੀ ਵਿੱਚ ਲੈੰਦੀ ਏ ,ਯਾਰ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਉਹ ਤਾਂ ਬੱਚੀ ਏ ਤੂੰ ਵੀ ਇਹਦੇ ਮਗਰ ਲੱਗ ਬੈਠ ਗਈ ਚਲੋ ਯਾਰ ਫਿਲਮ ਤੋਂ ਲੇਟ ਹੋ ਰਹੇ ਹਾਂ ਸਾਰੇ ਫ਼ਰੈਡਜ ਉਡੀਕ ਰਹੇ ਹਨ ਕਿੰਨੇ ਫ਼ੋਨ ਆ ਰਹੇ ਹਨ ।ਮੀਨਾ ਦਾ ਪਿਤਾ ਉਸਦੀ ਮੰਮੀ ਨੂੰ ਗ਼ੁੱਸੇ ਨਾਲ ਆਖਦਾ ਏ ,ਨਾਲੇ ਜਦੋਂ ਮੈ ਇਸਨੂੰ ਪੰਜਾਬੀ ਸਕੂਲ ਤੋ ਚੁੱਕਿਆ ਸੀ ਤਾਂ ਮੀਨਾ ਵੱਲੋਂ ਮੈਨੂੰ ਦੱਸਿਆ ਗਿਆ ਦੀ ਕਿ ਅੱਜ ਸਕੂਲ ਵਿੱਚ ਇਹਨਾਂ ਨੂੰ ਕੋਈ ਫਿਲਮ ਦਿਖਾਈ ਗਈ ਹੈ ।ਕਹਿੰਦੀ ਸੀ ਕਿ ਘਰ ਜਾ ਕੇ ਦੱਸਾਂਗੀ ਮੈਨੂੰ ਲੱਗਦਾ ਕੋਈ ਐਕਟਿੰਗ ਕਰ ਰਹੀ ਆ ਹੈ ਨਾ ਬੱਚੇ “ਨਹੀ ਪਾਪਾ ਮੈ ਕੋਈ ਐਕਟਿੰਗ ਨਹੀ ਕਰ ਰਹੀ “ਚੱਲ ਦੱਸ ਬੱਚੇ ਕੀ ਗੱਲ ਏ ਮੀਨਾ ਦੀ ਮੰਮੀ ਵੱਲੋਂ ਪੁੱਛਿਆ ਜਾਂਦਾ ਤੇ ਨਾਲੇ ਮੀਨਾ ਦੇ ਮਾਸੂਮ ਚਿਹਰੇ ਤੇ ਆ ਰਹੇ ਭਾਵਾਂ ਨੂੰ ਦੇਖ ਉਸਦੀ ਮੰਮੀ ਸਾਰਿਆ ਨੂੰ ਆਖਦੀ ਏ ਕਿ ਅਸੀ ਅੱਜ ਕਿਤੇ ਨਹੀ ਜਾ ਰਹੇ ਬੱਸ ਘਰ ਹੀ ਰਹਾਂਗੇ ਤੇ ਜਿਵੇਂ ਮੀਨਾ ਕਹੇਗੀ ਉਵੇ ਕਰਾਂਗੇ ।ਕਰੋ ਸਾਰਿਆ ਦੀ ਛੁੱਟੀ ਖਰਾਬ ਆਖ ਮੀਨਾ ਦਾ ਪਾਪਾ ਵੀ ਸੋਫ਼ੇ ਤੇ ਬੈਠ ਜਾਂਦਾ ।ਦਾਦਾ ਦਾਦੀ ਵੀ ਕੋਲ ਬੈਠੇ ਹੋਏ ਨੇ ਤਾਂ ਸਾਰਿਆਂ ਵੱਲ ਵੇਖ ਮੀਨਾ ਆਖਦੀ ਏ “ਅੱਜ ਮੇਰੀ ਪੰਜਾਬੀ ਕਲਾਸ...

ਵਿੱਚ ਸਾਨੂੰ ਇੱਕ ਛੋਟੀ ਜਿਹੀ ਫੈਮਿਲੀ ਫਿਲਮ ਦਿਖਾਈ ਗਈ ਸੀ ਜਿਸ ਵਿੱਚ ਮੈ ਦੇਖਿਆ ਕਿ “ਵਾਟ ਇਜ ਫੈਮਿਲੀ ਮੀਨਸ “ਉੱਥੇ ਮੰਮੀ ਪਾਪਾ ਆਪਣੇ ਕੰਮਾਂ ਕਾਰਾ ਦੇ ਨਾਲ ਨਾਲ ਬੱਚਿਆਂ ਨਾਲ ਖੇਡਦੇ ਹਨ। ਦਾਦੀ ਦਾਦੀ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਹਨ ।ਉਹ ਬਾਹਰ ਕਿਤੇ ਡਿਨਰ ਤੇ ਨਹੀਂ ਜਾਂਦੇ ਪਰ ਹਰ ਰੋਜ ਇੱਕਠੇ ਰੋਟੀ ਖਾਂਦੇ ਹਨ ।ਤੇ ਉਹਨਾਂ ਦੇ ਘਰ ਵਿੱਚ ਤਿੰਨ ਬੱਚੇ ਹਨ।ਦਾਦੇ ਦਾਦੀ ਨਾਲ ਗੁਰਦਵਾਰੇ ਜਾਂਦੇ ਹਨ ।ਰਾਤ ਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਦੇ ਹਨ ।ਉਹਨਾਂ ਨੂੰ ਖੇਡਣ ਲਈ ਕਿਸੇ ਪਲੇਅ ਸੈਟਰ ਜਾਣ ਦੀ ਲੌੜ ਨਹੀਂ ਪੈਂਦੀ । ਸਾਰਿਆਂ ਕੋਲ ਆਪਣਾ ਆਪਣਾ ਰੂਮ ਨਹੀਂ ਇਸ ਲਈ ਮੇਰੇ ਵਾਂਗ ਉਹ ਰਾਤ ਨੂੰ ਡਰਦੇ ਨਹੀਂ ਆ ਗੁੱਡ ਸਲੀਪ ਕਰਦੇ ਆ ।ਉਹਨਾਂ ਕੋਲ ਭਾਵੇ ਮੇਰੇ ਵਾਂਗ ਬਹੁਤ ਸਾਰੇ ਖਿਡੌਣੇ ਨਹੀਂ ਸੀ ਪਰ ਕੁਝ ਗੁੱਡੀਆਂ ਸਨ ਜਿੰਨਾ ਦੇ ਕੱਪੜੇ ਉਹਨਾਂ ਦੀ ਦਾਦੀ ਵੱਲੋਂ ਆਪ ਤਿਆਰ ਕਰਕੇ ਪਾਏ ਹੋਏ ਸੀ ਜੋ ਕਿ ਸਾਰਿਆਂ ਤੋਂ ਸੋਹਣੇ ਲੱਗੇ ਮੈਨੂੰ ਮੇਰੇ ਕੋਲ ਤਾਂ ਅਜਿਹਾ ਕੁਝ ਵੀ ਨਹੀਂ ਹੈ ।ਸਾਰੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਤੇ ਜੇ ਕੁਝ ਕੋਈ ਗਲਤ ਕਰਦਾ ਤਾ ਗ਼ੁੱਸਾ ਵੀ ਕਰਦੇ ਹਨ ਤੇ ਆਪਿਸ ਵਿੱਚ ਗੱਲ-ਬਾਤ ਕਰ ਫੇਰ ਤੋਂ ਇੱਕੱਠੇ ਹੋ ਜਾਂਦੇ ਹਨ।ਪਰ ਮੇਰੀ ਫੈਮਿਲੀ ਵਿੱਚ ਅਜਿਹਾ ਕੁਝ ਵੀ ਸਾਰੇ ਆਪਣੇ ਆਪਣੇ ਕੰਮਾਂ ਤੇ ਰਹਿੰਦੇ ਹਨ ।ਜਦੋਂ ਘਰ ਆਉਂਦੇ ਹਨ ਤਾ ਫ਼ੋਨ ਤੇ ਲੱਗੇ ਰਹਿੰਦੇ ਹਨ ਜੇ ਮੈ ਕੁਝ ਪੁੱਛਦੀ ਹਾਂ ਤਾ ਤੁਸੀ ਥੱਕੇ ਹੋਏ ਆ ਆਖ ਕੇ ਮੇਰੇ ਹੱਥ ਆਈਪੈਡ ਫੜਾਂ ਦਿੰਦੇ ਹੋ ਤੇ ਸਾਰੀਆਂ ਗੱਲਾ ਮੇਰੇ ਦਿਲ ਵਿੱਚ ਰਹਿ ਜਾਂਦੀਆਂ ਹਨ ।ਜੇ ਮੈ ਖੇਡਣ ਲਈ ਆਖਾ ਤਾ ਮੈਨੂੰ ਵੀਕਐਡ ਦੀ ਵੇਟ ਕਰਨੀ ਪੈਂਦੀ ਏ ,ਜਦ ਮੇਰਾ ਤੁਹਾਡੇ ਨਾਲ ਜੱਫੀ ਪਾ ਕੇ ਸੌਣ ਦਾ ਮਨ ਕਰਦਾ ਤਾ ਤੁਸੀ ਬਿੱਗ ਗਰਲ ਆਖ ਚੁੱਪ ਕਰਾਂ ਦੇਦੇ ਹੋ ।ਤੁਸੀ ਕਿਹਾ ਸੀ ਕਿ ਜਦੋਂ ਦਾਦੀ ਦਾਦਾ ਆੳਣਗੇ ਤਾ ਮੇਰੇ ਨਾਲ ਖੇਡਣਗੇ ਮੈਨੂੰ ਕਹਾਣੀਆਂ ਵੀ ਸੁਣਨਗੇ ਪਰ ਉਹਨਾਂ ਨੇ ਵੀ ਕਦੇ ਏਦਾਂ ਨਹੀਂ ਕੀਤਾ ਦਾਦੂ ਵੀ ਹਮੇਸ਼ਾ ਆਪਣਾ ਫ਼ੋਨ ਵੇਖਦੇ ਨੇ ਤੇ ਦਾਦੀ ਵੀ ਜਾਂ ਤਾ ਟੀ ਵੀ ਤੇ ਸੀਰੀਅਲ ਵੇਖਦੇ ਨੇ ਜਾਂ ਆਪਣਾ ਫ਼ੋਨ ਵੇਖਦੇ ਤੇ ਨਾਲੇ ਇੰਡੀਆ ਫ਼ੋਨ ਕਰਦੇ ਰਹਿੰਦੇ ਨੇ ਜੇ ਮੈ ਆਖਾ ਕਿ ਦਾਦੀ ਕੋਈ ਕਹਾਣੀ ਤਾ ਸੁਣਾਉਂ ਤਾ ਮੈਨੂੰ ਜਾ ਆਪਣੇ ਕਾਰਟੂਨ ਦੇਖ ਲੈ ਤੇ ਜਦੋ ਤੁਸੀ ਸਾਰੇ ਘਰ ਹੁੰਦੇ ਹੋ ਤਾ ਵੀ ਮੈ ਇੱਕਲੀ ਹੀ ਹੁੰਦੀ ਹਾਂ ।ਤੁਸੀ ਮੇਰੇ ਨਾਲ ਤਾ ਕੀ ਆਪਿਸ ਵਿੱਚ ਵੀ ਗੱਲ ਨਹੀਂ ਕਰਦੇ ।ਮੈ ਥੱਕ ਗਈ ਹਾਂ ।ਆਈ ਐਮ ਟਾਈਡ ਨਾੳ (ਮੈ ਥੱਕ ਗਈ ਹਾਂ )ਤੇ ਅੱਜ ਜਦੋਂ ਮੈ ਫਿਲਮ ਦੇਖੀ ਤਾ ਮੈਨੂੰ ਪਤਾ ਲੱਗਾ ਕਿ ਆਹ ਫੈਮਿਲੀ ਹੁੰਦੀ ਆ ਉਹ ਨਹੀਂ ਜੋ ਤੁਸੀ ਸਾਰੇ ਮੈਨੂੰ ਦੇ ਰਹੇ ਹੋ ।ਬੱਸ ਮਹਿੰਗੇ ਤੋਹਫ਼ੇ ,ਵੀਕਐਡ ਤੇ ਘੁੰਮਣਾ ਫਿਰਨਾ ,ਵੀਡਿੳ ਗੇਮਾਂ ,ਤੇ ਬਹੁਤ ਸਾਰੀ ਚੁੱਪ ਏਨਾ ਆਖ ਮੀਨਾ ਆਪਣੇ ਰੂਮ ਵਿੱਚ ਚਲੀ ਜਾਂਦੀ ਏ ।ਪਰ ਇਹ ਸਾਰਾ ਕੁਝ ਸੁਣ ਕੇ ਸਾਰਾ ਪਰਿਵਾਰ ਸੁੰਨ ਹੋ ਜਾਂਦਾ ਏ ਤੇ ਮੀਨਾ ਵੱਲੋਂ ਆਖੇ ਸ਼ਬਦਾਂ ਬਾਰੇ ਕੋਈ ਆਪਿਸ ਵਿੱਚ ਗੱਲ ਨਹੀਂ ਕਰਦੇ ਕਿੳ ਕਿ ਸਾਰੇ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ ।ਤੇ ਮੀਨਾ ਦੀ ਮੰਮੀ ਇੱਕ ਲੰਮਾ ਹਾੳਕਾ ਲੈ ਕੇ ਉੱਠਦੀ ਏ ਤੇ ਮੀਨਾ ਵੱਲੋਂ ਬੰਦ ਕੀਤੇ ਦਰਵਾਜ਼ੇ ਉੱਤੇ ਜਾ ਆਪਣਾ ਹੱਥ ਰੱਖਦੀ ਏ ਤਾ ਉਸਦਾ ਫ਼ੋਨ ਵੱਜਣ ਲੱਗਦਾ ਏ ।ਜਿਸਨੂੰ ਕਿ ਉਹ ਪਾਸੇ ਰੱਖ ਹਰ ਉਸ ਸਵਾਲ ਦਾ ਜਵਾਬ ਆਪਣੇ ਆਪ ਤੋਂ ਪੁੱਛਣ ਦਾ ਹੌਸਲਾ ਕਰਦੀ ਏ ਕਿ ਵਾਕਿਆ ਹੀ ਅਸੀ ਇਸ ਸਭ ਦੇ ਗੁਨਾਹਗਾਰ ਹਾਂ ਕਿ ਸਾਰਾ ਪਰਿਵਾਰ ਹੁੰਦਿਆਂ ਵੀ ਸਾਡੀ ਬੱਚੀ ਇੰਨੀ ਇੱਕਲੀ ਸੀ ਕਿ ਸਾਨੂੰ ਉਸਦੀ ਮਾਨਸਿਕ ਹਾਲਾਤ ਦਾ ਪਤਾ ਹੀ ਨਾ ਲੱਗ ਸਕਿਆ ।ਤੇ ਉਹ ਮਨ ਹੀ ਮਨ ਆਪਣੇ ਆਪ ਨਾਲ ਵਾਅਦਾ ਕਰਦੀ ਏ ਕਿ ਬੱਸ ਹੁਣ ਹੋਰ ਨਹੀਂ ਅੱਜ ਤੋਂ ਅਸੀ ਸਾਰੇ ਉਸੇ ਤਰਾਂ ਦੇ ਮਾਂ ਬਾਪ ਬਣਾਂਗੇ ਜਿਵੇਂ ਦੇ ਮੀਨਾ ਚਾਹੁੰਦੀ ਏ ।”ਹਾਂ ਹਾਂ ਹਾਲੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਆਖ“ਮੀਨਾ ਦਾ ਦਰਵਾਜ਼ਾ ਖੜਕਾਉਂਦੀ ਏ ॥
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)