More Punjabi Kahaniya  Posts
ਚੋਥੀ ਮੰਜਿਲ


ਛਾਵੇਂ ਬੈਠੀ ਦੁਖਦੇ ਹੋਏ ਗੋਡਿਆਂ ਤੇ ਤੇਲ ਮਲਦੀ ਹੋਈ ਦਾਦੀ ਥੋੜੀ ਦੂਰ ਹੀ ਭੁੰਜੇ ਚਾਦਰ ਤੇ ਬੈਠੇ ਖੇਡਦੇ ਹੋਏ ਪੋਤਰੇ ਨੂੰ ਨਿਹਾਰ ਰਹੀ ਸੀ..!
ਪਲਾਸਟਿਕ ਦੇ ਨਿੱਕੇ-ਨਿੱਕੇ ਬਲਾਕਾਂ ਨਾਲ ਚਾਰ ਮੰਜਿਲਾ ਘਰ ਬਣਾਉਣ ਵਿਚ ਰੁੱਝਿਆ ਹੋਇਆ ਸੀ..!
ਉਹ ਅਕਸਰ ਹੀ ਉਸਦੇ ਬਣਾਏ ਘਰ ਵੱਲ ਵੇਖ ਪੁੱਛ ਲੈਂਦੀ..ਵੇ ਤੇਰੇ ਚਾਚੇ ਦਾ ਕਮਰਾ ਕਿਥੇ..ਤੇਰੇ ਡੈਡੀ ਦਾ ਕਿਥੇ..ਤੇਰੀ ਭੂਆ ਕਿਥੇ ਰਹੂ..ਪ੍ਰਾਹੁਣੇ ਕਿਥੇ ਅਤੇ ਕਾਮਿਆਂ ਦਾ ਕਿਹੜਾ ਕਮਰਾ?
ਉਹ ਅੱਗਿਓਂ ਗਿਣਾਉਣ ਲੱਗ ਜਾਇਆ ਕਰਦਾ..ਚਾਚਾ ਦੂਜੀ ਮੰਜ਼ਿਲ ਤੇ..ਡੈਡ ਅਤੇ ਮੰਮੀ ਤੀਜੀ ਮੰਜਿਲ ਤੇ..ਭੂਆ ਸਭ ਤੋਂ ਹੇਠਾਂ..!
ਫੇਰ ਪੁੱਛਦੀ ਵੇ ਮੇਰਾ ਕਮਰਾ ਕਿਥੇ ਈ?
ਅੱਗੋਂ ਆਖਦਾ ਸਭ ਤੋਂ ਉੱਤੇ ਵਾਲੀ ਮੰਜਿਲ ਤੇ..ਜਿਥੋਂ ਤੁਸੀਂ ਸਭ ਨੂੰ ਵੇਖ ਸਕੋ..!
ਅਚਾਨਕ ਉਸਨੇ ਦਾਦੀ ਵੱਲ ਗਹੁ ਨਾਲ ਵੇਖਿਆ..ਫੇਰ ਇੱਕਦਮ ਹੀ ਸਾਰਾ ਕੁਝ ਢਾਹ ਦਿੱਤਾ..ਫੇਰ ਵੇਹਂਦਿਆ-ਵੇਹਂਦਿਆ ਹੀ ਸਾਰੇ ਕਮਰੇ ਹੇਠਲੀ ਮੰਜਿਲ ਤੇ ਬਣਾ ਦਿੱਤੇ..!
ਫੇਰ ਇੱਕ ਕਮਰੇ ਵੱਲ ਇਸ਼ਾਰਾ...

ਕਰਦਾ ਹੋਇਆ ਆਖਣ ਲੱਗਾ..ਦਾਦੀ ਜੀ ਤੁਹਾਡਾ ਕਮਰਾ ਹੁਣ ਇਹ ਵਾਲਾ ਹੋਵੇਗਾ..ਸਭ ਤੋਂ ਹੇਠਲੀ ਮੰਜਿਲ ਤੇ..ਤੁਹਾਡੇ ਗੋਡੇ ਜੂ ਦੁਖਦੇ ਨੇ..ਚੋਥੀ ਮੰਜਿਲ ਤੇ ਪੌੜੀਆਂ ਚੜਨ ਵਿਚ ਦਿੱਕਤ ਆਵੇਗੀ..!
ਏਨੀ ਗੱਲ ਸੁਣ ਛੇਤੀ ਨਾਲ ਜਾ ਉਸਨੂੰ ਆਪਣੀ ਬੁੱਕਲ ਵਿਚ ਲੈ ਲਿਆ ਅਤੇ ਲਾਡ ਪਿਆਰ ਦੀ ਝੜੀ ਲਾ ਦਿੱਤੀ..!
ਪਰ ਹੈਰਾਨ ਸੀ..ਇਸ ਵੇਰ ਕਿੰਨੇ ਕਦਮ ਪੁੱਟ ਕੇ ਆਈ..ਪਰ ਗੋਡੇ ਬਿਲਕੁਲ ਵੀ ਨਾ ਦੁਖੇ..!
ਚਿਰਾਂ ਤੋਂ ਹੁੰਦੀ ਪੀੜ ਸ਼ਾਇਦ ਦੋ ਪੀੜੀਆਂ ਦੇ ਮੋਹ ਪਿਆਰ ਤੋਂ ਡਰ ਕੇ ਅੱਜ ਚੋਥੀ ਮੰਜਿਲ ਦੇ ਓਸੇ ਕਮਰੇ ਵਿਚ ਠਿਕਾਣਾ ਲੱਭਣ ਚਲੀ ਗਈ ਸੀ ਜਿਹੜਾ ਅਜੇ ਹੁਣੇ ਹੁਣੇ ਹੀ ਢਹਿ ਕੇ ਹਟਿਆ ਸੀ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)