More Punjabi Kahaniya  Posts
ਮੁਰਦੇ ਨੂੰ ਇਸ਼ਕ ( ਭਾਗ : ਦੂਸਰਾ )


ਰਾਤ ਦੇ ਗਿਆਰਾਂ ਵੱਜ ਗਏ ਸਨ , ਚਾਹਤ ਦੇ ਡੈਡ (ਰੌਬਨ) ਨੂੰ ਫ਼ੋਨ ਆਇਆ। ਉਸ ਨੂੰ ਜਹਿਦੋ ਜਹਿਦ ਤੁਆਮ ਖ਼ੁਰਦ ਲਈ ਕਿਹਾ ਜਾਂਦਾ ਹੈ। ਪਰ ਰੌਬਨ ਰੋਂ ਰਿਹਾ ਹੁੰਦਾ ਹੈ। ਅਚਾਨਕ ਚਾਹਤ ਦਾ ਥੋੜ੍ਹਾ ਜਾ ਬੈੱਡ ਹਿੱਲਦਾ ਦਿਖਾਈ ਦਿੰਦਾ ਹੈ। ਜਦ ਉੱਪਰ ਨਿਗ੍ਹਾ ਮਾਰੀ ਤਾਂ ਚਾਹਤ ਦਾ ਤਨ ਤੜਫ਼ ਰਿਹਾ ਸੀ। ਫ਼ੋਨ ਸੁੱਟਕੇ ਰੌਬਨ ਡਾ. ਵੱਲ ਭੱਜੇ।

ਡੈਡ : ਡਾ. ਸਾਬ ਚਾਹਤ ਨੂੰ ਪਤਾ ਨਹੀਂ ਕੀ ਹੋ ਗਿਆ।

ਹਰ ਦੋ ਉਥੋਂ ਬਹੁਤ ਸ਼ਿਤਾਬ ਨਾਲ਼ ਚਾਹਤ ਕੋਲ਼ ਆਏ।

ਡਾ. ਨੇ ਚਾਹਤ ਦੇ ਦਿਵਾਈ ਦਾ ਭਰਕੇ ਇੱਕ ਇੰਜੈਕਸ਼ਨ ਲਾ ਦਿੱਤਾ ਤੇ ਚਾਹਤ ਬਿਲਕੁੱਲ ਸ਼ਾਂਤ ਹੋ ਗਈ। ਅੱਜ ਚਾਹਤ ਨੂੰ ਤੀਜਾ ਦਿਨ ਹੈ, ਹਸਪਤਾਲ਼ ਵਿੱਚ ਜ਼ਿੰਦਗੀ ਤੇ ਮੌਤ ਦੀ ਲੜ੍ਹਾਈ ਲੜ੍ਹ ਰਹੀ ਹੈ। ਸਿਰ ਤੇ ਸੱਟ ਲੱਗਣ ਕਾਰਨ ਚਾਹਤ ਹਸਪਤਾਲ ਦਾ ਇੱਕ ਹਿੱਸਾ ਬਣੀ ਪਈ ਹੈ। ਡਾ. ਵੀ ਬਿਨਾਂ ਕੁੱਝ ਬੋਲੇ ਚਲਾ ਜਾਂਦਾ ਹੈ। ਰੌਬਨ ਵੀ ਅੱਲਾ ਕੋਲੋਂ ਚਾਹਤ ਦੀ ਜ਼ਿੰਦਗੀ ਮੰਗਦੇ ਮੰਗਦੇ ਪੂਰੀ ਤਰ੍ਹਾਂ ਥੱਕ ਤੇ ਟੁੱਟ ਗਏ ਸੀ।ਚਾਹਤ ਨੂੰ ਜਿਉਂਦਾ ਮੁਰਦਾ ਬਣਕੇ ਪਈ ਨੂੰ ਇੱਕ ਹਫ਼ਤਾ ਲੰਘ ਗਿਆ। ਕਬਰਸਤਾਨ ਵੀ ਚੀਕਾਂ ਮਾਰ ਮਾਰ ਰੋਂ ਤੇ ਕੁਰਲਾ ਰਿਹਾ ਸੀ। ਨਾ ਉਹ ਰੌਣਕ ਨਾ ਚਾਹਤ ਦੇ ਹਿੱਸੇ ਦੀ ਹਰਿਆਲੀ। ਅਲਫਾਜ਼ ਵੀ ਅੱਲਾ ਤੋਂ ਬਹੁਤ ਨਾਰਾਜ਼ ਸੀ। ਉਸ ਤੋਂ ਚਾਹਤ ਦਾ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਸੀ।

ਇੱਕ ਦਿਨ ਨਰਸ ਦੀ ਮਜ਼ੂਦਗੀ ਵਿੱਚ ਚਾਹਤ ਨੇ ਅਲਫਾਜ਼ ਅਲਫਾਜ਼ ਪੁਕਾਰਿਆ। ਨਰਸ ਨੇ ਡਾ. ਚਾਹਤ ਦੇ ਡੈਡ ਨੂੰ ਬੁਲਾ ਲਿਆ। ਕੁੱਝ ਪਲਾਂ ਵਿੱਚ ਹੀ ਚਾਹਤ ਨੇ ਆਪਣੀਆਂ ਅੱਖਾਂ ਖੋਲੀਆ ਤੇ ਆਸੇ ਪਾਸੇ ਵੇਖਦਿਆਂ ਅੱਖਾਂ ਚੋਂ ਹੰਝੂ ਨਾਲ਼ ਡੈਡ ਵੱਲ ਵੇਖਿਆ ਤੇ ਕਿਹਾ,

ਚਾਹਤ : ਡੈਡ ਅਲਫਾਜ਼।
( ਰੌਬਨ ਚਾਹਤ ਕੋਲ਼ ਬਹਿ ਗਏ ਤੇ ਸਿਰ ਪਲੋਸ ਦਿਆ ਕਿਹਾ‌ )
ਰੌਬਨ : ਅਲਫਾਜ਼ ਕੀ ਪੁੱਤ।

ਚਾਹਤ : ਅਲਫਾਜ਼ ਮੇਰਾ ਦੋਸਤ ਹੈ।
ਰੌਬਨ : ਕਿੱਥੇ ਰਹਿੰਦਾ ਪੁੱਤ ਓ।

ਚਾਹਤ : ਕਬਰਸਤਾਨ ਵਿੱਚ। ਮੈਂ ਉਥੇ ਜਾਕੇ ਕੁਸ਼ਤਗਾਂ( ਮੁਰਦੇ ) ਨਾਲ਼ ਸੁਖ਼ਨ( ਗੱਲਾਂ )ਕਰਦੀ ਸੀ। ਓ ਵੀ ਮੇਰੇ ਨਾਲ਼ ਕਰਦਾ ਸੀ।
ਬਰੋਸ਼
ਰੌਬਨ : ਚਾਹਤ ਤੂੰ ਪਾਗ਼ਲ ਹੋ ਗਈ।
ਕੋਲ਼ ਖੜ੍ਹੇ ਡਾ. ਨੇ ਰੌਬਨ ਦੇ ਦੋਸ਼ੇ ਤੇ ਦਸਤ ਰੱਖਦਿਆਂ ਕਿਹਾ।
ਡਾ. : ਕੋਈ ਨਾ ਚਾਹਤ ਪੁੱਤ ਅਸੀਂ ਪਤਾ ਕਰਦਿਆਂ, ਤੁਸੀਂ ਅਰਾਮ ਕਰੋ। ਆਉ ਸਾਰੇ।

ਡਾ. ਰੌਬਨ ਨੂੰ ਆਪਣੇ ਰੂਮ ਵਿੱਚ ਲਿਜਾ ਕੇ ਕਹਿੰਦਾ ਹੈ।
ਡਾ. : ਵੇਖ ਰੌਬਨ ਤੂੰ ਮੇਰਾ ਇੱਕ ਜਿਗਰੀ ਦੋਸਤ ਹੈ। ਤੇਰੀ ਜਿੰਨੀ ਮੈਨੂੰ ਵੀ ਚਾਹਤ ਦੀ ਫ਼ਿਕਰ ਹੈ। ਤੂੰ ਸਿਆਣਪ ਤੋਂ ਕੰਮ ਲੈ, ਏ ਨਾ ਹੋਵੋ ਕਿਤੇ ਆਪਾ ਚਾਹਤ ਦੇ ਪਸ਼ੇਮਾਂ ਬਣ ਜਾਈਏ। ਤੈਨੂੰ ਵੀ ਪਤਾ ਹੈ, ਚਾਹਤ ਦੀ ਹਾਲਤ ਕਿੰਨੀ ਗੰਭੀਰ ਹੈ। ਓਤੋਂ ਉਸ ਨੂੰ ਸਦਮੇ ਝਟਕੇ ਲੱਗ ਰਹੇ ਨੇ। ਚਾਹਤ ਦੀ ਹਯਾਤ ਹਲੇ ਅਠਾਰਾਂ ਸਾਲ ਹੈ। ਉਹ ਇਹ ਸਭ ਨਹੀਂ ਸਹਿਣ ਕਰ ਸਕਦੀ। ਮੈਂ ਤੈਨੂੰ ਉਸ ਦਿਨ ਵੀ ਕਿਹਾ ਸੀ, ਜੇ ਤੂੰ ਚਾਹਤ ਨੂੰ ਐਡਮਿਟ ਕਰਵਾ ਦਿੰਦਾ ਤਾਂ ਇੰਨੀ ਗੱਲ ਨਾ ਵੱਧਦੀ। ਤੂੰ ਆਏ ਕਰ ਕਬਰਸਤਾਨ ਜਾ ਵੇਖ ਜਾਕੇ ਕਈ ਵਾਰ ਕੋਈ ਸੱਚੀ ਨਾ ਰਹਿੰਦਾ ਹੋਵੋ, ਜਾਂ ਇਸਦਾ ਭਰਮ ਹੈ। ਹਾਂ ਸੱਚ ਇੱਕ ਵੀਡੀਓ ਜ਼ਰੂਰ ਬਣਾ ਲਿਆਵੀ।

ਰੌਬਨ : ਬਸ ਤੂੰ ਚਾਹਤ ਨੂੰ ਜ਼ਿੰਦਗੀ ਦੇਂਦੇ, ਜੋ ਕਹੇਗਾ ਉਹੀ ਕਰੂ।

ਰੌਬਨ ਕਬਰਸਤਾਨ ਜਾਕੇ ਵੇਖਦਾ ਤਾਂ ਉਸ ਨੂੰ ਡਰ ਦੀ ਕੰਬਣੀ ਜਿਹੀ ਚੜ੍ਹੀ ਤੇ ਸੋਚਦਾ ਹੈ, ਇੱਥੇ ਤਾਂ ਦਿਨੇ ਵੀ ਡਰ ਲੱਗਦਾ, ਚਾਹਤ ਰਾਤ ਨੂੰ ਆਉਦੀ ਹੈ। ਇਨ੍ਹਾਂ ਦਰੱਖਤਾਂ ਤੇ ਕਬਰਾਂ ਵਿੱਚ ਤਾਂ ਜਾਨਵਰ ਵੀ ਨਾ ਰਹੇ। ਦੇਵ (ਡਾ.) ਬੋਲਦਾ ਸੀ ਕੋਈ ਹੋਵੇ ਨਾ। ਕਿਹੜਾ ਪਾਗ਼ਲ ਅਜ਼ਲ ਗਲ਼ ਲਾਉ। ਰੌਬਨ ਡਰਦਾ ਡਰਦਾ ਆਪਣੇ ਆਪ ਨੂੰ ਪਾਗ਼ਲ ਮਹਿਸੂਸ ਕਰਦਾ ਆਵਾਜ਼ ਦਿੰਦਾ।

ਰੌਬਨ : ਅਲਫਾਜ਼ ਅਲਫਾਜ਼ ਬੇਟਾ ਅਲਫਾਜ਼ ।
ਤੇ ਸੋਚਦਾ ਸੱਚੀ ਮੇਰੀ ਧੀ ਪਾਗ਼ਲ ਹੋ ਗਈ , ਜੋ ਇੱਥੇ ਆਕੇ ਆਪਣੀ ਮੌਤ ਨਾਲ਼ ਸਕੀਰੀ ਕੱਢ ਰਹੀ ਹੈ।

ਰੌਬਨ ਨੂੰ ਕੋਈ ਖੜਕਾ ਜ਼ਾ ਸੁਣਦਾ ਤੇ ਉਹ ਡਰ ਜਾਂਦਾ ਤੇ ਵਾਪਸ ਜਾਣ ਦੀ ਸੋਚਦਾ, ਇੱਕ ਵਾਰ ਹੋਰ ਵੇਖ ਲਵਾ।

ਰੌਬਨ : ਅਲਫਾਜ਼ ਅਲਫਾਜ਼ ਮੈਂ ਚਾਹਤ ਦਾ ਅੱਬਾ ਹਾਂ। ਚਾਹਤ ਹਸਪਤਾਲ਼ ਵਿੱਚ ਦਾਖ਼ਲ ਹੈ ਤੇ ਤੈਨੂੰ ਬੁਲਾ ਰਹੀ ਹੈ।

ਇਹ ਕਹਿ ਕੇ ਰੌਬਨ ਪਰੂਫ਼ ਲੈਂਦਾ ਹੋਇਆ ਚਲਾ ਜਾਂਦਾ। ਇਹ ਸਭ ਕੁੱਝ ਅਲਫਾਜ਼ ਸੁਣ ਰਿਹਾ ਸੀ। ਅਲਫਾਜ਼ ਦੀ ਦੁਨੀਆਂ ਲੁੱਟਦੀ ਨਜ਼ਰ ਆਈ।

ਅਲਫਾਜ਼ : ਰੱਬਾ ਤੂੰ ਮੇਰੇ ਨਾਲ਼ ਇੰਝ ਕਿਉਂ ਕੁਨ ਰਿਹਾ ਏ। ਜੋ ਵੀ ਮੈਨੂੰ ਆਪਣਾ ਮਿਲਦਾ ਹੈ ਤੂੰ ਉਹੀ ਖੋ ਲੈਨਾ ਏ। ਰਹਿਮ ਕਰ ਮੈਂ ਵੀ ਤੇਰਾ ਹੀ ਜੀਅ ਹਾਂ।

ਰੌਬਨ ਨੇ ਚਾਹਤ ਨੂੰ ਜਾਕੇ ਦੱਸਿਆ ਕਿ ਪੁੱਤ ਆ ਵੇਖ ਉਥੇ ਕੋਈ ਨਹੀਂ ਸੀ। ਚਾਹਤ ਉਦਾਸੀ ਵਿਖਾਉਦੀ ਹੋਈ ਬੋਲੀ, ਡੈਡ ਤੁਸੀਂ ਕਲ੍ਹ ਨੂੰ ਚਲੇ ਜਾਉ।
ਰੌਬਨ ਡੂੰਘੀ ਸੋਚ ਸੋਚਦਾ ਬੋਲਿਆ,,,
ਰੌਬਨ : ਕੋਈ ਨਾ ਪੁੱਤ ਮੈਂ ਹਰ ਰੋਜ਼ ਜਾਕੇ ਆਵਾਂਗਾ। ਇੱਕ ਦਿਨ ਅਲਫਾਜ਼ ਤੇਰੇ ਕੋਲ਼ ਹੋਵੇਗਾ।

ਚਾਹਤ : ਪੱਕਾ ਡੈਡ, ਤੁਸੀਂ ਅਹਿਦ ਕਰੋ। ਨਲੇ ਮੈਨੂੰ ਵੀ ਕਬਰਸਤਾਨ ਲੈਜਿਓ।

ਰੌਬਨ ਆਪਣਾ ਕੰਬਦਾ ਹੱਥ ਚਾਹਤ ਦੇ ਹੱਥ ਉੱਪਰ ਰੱਖ ਦਿੰਦਾ ਤੇ ਬੋਲਦਾ ਹਾਂ ਪੁੱਤ। ਮੇਰੀ ਧੀ ਕਿਸ ਦੁਨੀਆਂ ਵਿੱਚ ਚਲੀ ਗਈ ਰੱਬਾ ਕੀ ਕਿਸੇ ਦਾ ਬੁਰਾ ਕਰ ਦਿੱਤਾ। ਇਸ ਬੱਚੀ ਨੇ, ਜੋ ਤੂੰ ਬਦਲਾ ਲੈ ਰਿਹਾ। ਚਾਹਤ ਵੀ ਘਰ ਜਾਣ ਦੀ ਜਿੰਦ ਕਰਦੀ ਹੈ। ਪਰ ਦੇਵ ਆਕੇ ਚਾਹਤ ਨੂੰ ਵੇਖਦਾ ਤੇ ਰੌਬਨ ਨੂੰ ਨਾਲ਼ ਜਾਣ ਲਈ ਕਹਿੰਦਾ ਹੈ।
ਦੇਵ : ਕੀ ਬਣਿਆ ਫ਼ਿਰ ਰੌਬਨ।
ਰੌਬਨ : ਚਾਹਤ ਦਾ ਪਾਗਲਪਣ ਹੈ, ਉਥੇ ਤਾਂ ਮੌਤ ਆ ਯਰ। ਏ ਇੱਕ ਭਰਮ ਵਿੱਚ ਪੈ ਕੇ ਦਿਲ ਤੇ ਦਿਮਾਗ਼ ਵਿੱਚ ਕੁੱਝ ਹੋਰ ਹੀ ਲੈ ਬੈਠੀ।

ਦੇਵ : ਫ਼ਿਰ ਤਾਂ ਚਾਹਤ ਬਹੁਤ ਖ਼ਤਰੇ ਵਿੱਚ ਹੈ।

ਰੌਬਨ : ਕਬਰਸਤਾਨ ਵਿੱਚ ਜਾਣ ਨੂੰ ਕਹਿੰਦੀ ਹੈ। ਘਰੋਂ ਤਾਂ ਏ ਉਥੇ ਹੀ ਜਾਇਆ ਕਰੂ।

ਦੇਵ : ਕੋਈ ਨਾ ਦੋਸਤ ਆਪਾ ਇਸ ਨੂੰ ਇੱਥੇ ਹੀ ਰੱਖਦੇ ਹਾਂ, ਜਿਨ੍ਹਾ ਟੈਮ ਬਿਲਕੁਲ ਠੀਕ ਨਹੀਂ ਹੁੰਦੀ।

ਰੌਬਨ ਦੇਵ ਦਾ ਸ਼ੁਕਰ ਕਰਦਾ ਚਾਹਤ ਕੋਲ ਆ ਜਾਂਦਾ,,

ਰੌਬਨ : ਪੁੱਤ ਆਪਾਂ ਨੂੰ ਹਲੇ ਇੱਥੇ ਹੀ ਰਹਿਣਾ ਪਵੇਗਾ। ਨਹੀਂ ਤੂੰ ਠੀਕ ਨੀ ਹੋ ਸਕਦੀ ਤੇ ਨਾ ਹੀ ਫਿਰ ਅਲਫਾਜ਼ ਨੂੰ ਮਿਲ ਸਕਦੀ ਆ।
ਬੇਟਾ ਤੇਰੇ ਦੋਸਤ ਕੌਣ ਕੌਣ ਹੈ, ਮੈਂ ਉਨਾਂ ਨੂੰ ਬੁਲਾ ਲਿਆ ਉ, ਤੇਰਾ ਦਿਲ ਲੱਗ ਜੁ।

ਚਾਹਤ : ਡੈਡ ਅਲਫਾਜ਼ ਤੇ ਨਫ਼ਸ ਹੀ ਮੇਰੇ ਦੋਸਤ ਨੇ।

ਅਰਾਮ ਕਰੋ ਬੇਟਾ ਕਹਿੰਦਾ ਹੋਇਆ, ਰੌਬਨ ਬਾਹਰ ਚਲਾ ਜਾਂਦਾ ਹੈ। ਚਾਹਤ ਨੂੰ ਕਿਸੇ ਵੀ ਤਰ੍ਹਾਂ ਗੱਲਾਬਾਤਾਂ ਵਿੱਚ ਲਾਕੇ ਤੇ ਪੂਰਾ ਖੁਸ ਰੱਖਣਾ , ਦੇਵ ਨੇ ਕਿਹਾ ਸੀ। ਪਰ ਜੋ ਚਾਹਤ ਨਾਲ਼ ਗੱਲਬਾਤ ਕਰ ਸਕੇ ਕੋਈ ਹੈ ਵੀ ਨਹੀਂ ਸੀ । ਰੌਬਨ ਨੂੰ ਇਸ ਗੱਲ ਦੀ ਬਹੁਤ ਫ਼ਿਕਰ ਸੀ। ਉਹਨੇ ਹੁਣ ਆਪਣਾ ਕੰਮ ਵੀ ਸਾਭਨਾ ਸੀ। ਚਾਹੇ ਦੋਸਤ ਦਾ ਹਸਪਤਾਲ਼ ਹੋਣ ਕਾਰਨ ਚਾਹਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਪਰ ਚਾਹਤ ਨੂੰ ਕਿਸੇ ਦੋਸਤ ਦੀ ਕਮੀ ਸੀ।

ਦੀਗਰ ਰੋਜ਼ ਸੁਬਾਈ ਹੀ ਇੱਕ ਲੜਕਾ ਹਸਪਤਾਲ਼ ਆਉਦਾ। ਗੋਰਾ ਚਿੱਟਾ ਰੰਗ, ਵਾਲ ਖੱਬੇ ਪਾਸੇ ਝੂਟਦੇ ਨਵੀਂ ਪੈੱਟ ਸ਼ਰਟ ,ਟਾਈ ਲੱਗੀ , ਚਕਮੇ ਬੂਟ ਕਿਸੇ ਅਫ਼ਸਰ ਵਾਂਗ ਲੱਗਦਾ ਸੀ। ਸਾਰੀਆਂ ਨਰਸਾਂ ਦੀ ਨਜ਼ਰ ਦਾ ਸ਼ਿਕਾਰ ਹੁੰਦਾ ਹੋਇਆ। ਡਾ. ਦੇਵ ਪਾਟਿਲ ਕੋਲ਼ ਚਾਹਤ ਬਾਰੇ ਪੁੱਛ ਰਿਹਾ ਸੀ।

ਮੁੰਡਾ : ਗੁੱਡ ਮੌਰਿੰਗ ਸ੍ਰ, ਸ੍ਰ ਚਾਹਤ ਨਾਮ ਦੀ ਲੜਕੀ ਇਸ ਹਸਪਤਾਲ਼ ਵਿੱਚ ਐਡਮਿਟ ਹੈ।

ਦੇਵ : ਹਾਜ਼ੀ ਪਰ ਤੁਸੀਂ ਕੌਣ।
ਕਮਲ : ਸ੍ਰ ਮੈਂ ਕਮਲ, ਚਾਹਤ ਦਾ ਕਲਾਸ ਫ਼ੈਲੋ। ਮੈਨੂੰ ਪਤਾ ਲੱਗਾ ਉਨਾਂ ਦੀ ਹੈਲਥ ਠੀਕ ਨਹੀਂ। ਇਸ ਲਈ ਮਿਲਣ ਆਇਆ ਹਾਂ।
ਦੇਵ : ਇੰਤਜ਼ਾਰ ਕਰੋ।

ਦੇਵ ਨੇ ਰੌਬਨ ਨੂੰ ਫ਼ੋਨ ਕਰਿਆ ਕਿ ਕਮਲ ਨਾਮ ਦਾ ਲੜਕਾ ਚਾਹਤ ਨੂੰ ਮਿਲਣ ਆਇਆ ਤੇ ਕੋਈ ਕਲਾਸ ਦੋਸਤ ਦਸ ਰਿਹਾ। ਰੌਬਨ ਨੇ ਜਵਾਬ ਦਿੱਤਾ ਕਿ ਹੋਵੇਗਾ ਤੁਸੀਂ ਚਾਹਤ ਨਾਲ਼ ਮਿਲਾ ਦੇਵੋ।

ਰੌਬਨ ਅੱਲਾ ਦਾ ਫ਼ਿਰ ਤੋਂ ਸ਼ੁਕਰ ਕਰਦਾ ਹੈ ਕਿ ਉਸ ਨੇ ਚਾਹਤ ਲਈ ਕੋਈ ਮਲਕ ਤੋਹਫ਼ੇ ਵਜੋਂ ਦੇ ਦਿੱਤਾ।

ਦੇਵ ਜਦ ਕਮਲ ਨੂੰ ਚਾਹਤ ਕੋਲ਼ ਲੈਕੇ ਗਿਆ ਤਾਂ ਚਾਹਤ ਸੁੱਤੀ ਪਈ ਸੀ। ਜਦ ਦੇਵ ਨੇ ਚਾਹਤ ਨੂੰ ਜਗਾਉਣ ਦੀ ਕੋਸ਼ਿਸ ਕੀਤੀ ਤਾਂ ਕਮਲ ਨੇ ਮਨਾਂ ਕਰਤਾ ਤੇ ਕਿਹਾ ਜਦੋ ਜਾਗ ਜਾਵੇਗੀ। ਉਹ ਗੱਲ ਕਰ ਲਵੇਗਾ। ਦੇਵ ਕੁਝ ਸੋਚਦਾ ਬਹਾਰ ਆ ਗਿਆ।
ਕਮਲ ਚਾਹਤ ਵੱਲ ਰੀਝਾਂ ਲਾ ਵੇਖ ਰਿਹਾ ਤੇ ਅੱਖ ਚੋਂ ਹੰਝੂ ਡੇਗ ਰਿਹਾ ਸੀ।

ਕਮਲ : ਕਿੰਨੇ ਸੋਹਣੇ ਆ ਏ ਤਾਰਿਆਂ ਦੇ ਘਰ,
ਇਨ੍ਹਾਂ ਘਰਾਂ ਵਿੱਚ ਤੂੰ ਜੀਵੇ ਡਰ ਡਰ।

ਤਿਤਲੀਆਂ ਨੂੰ ਫੁੱਲਾਂ ਤੋਂ ਕਿੰਨੀ ਆਸ,
ਤੱਕ ਬੁਜਦੀ ਕਿਉਂ ਨਹੀਂ ਵੇ ਪਿਆਸ।

ਇਸ਼ਕ ਦੇ ਸ਼ਹਿਰ ਲੁਟੇਰੇ ਮੁੜ ਪਰਤੇ,
ਨਾ ਅਸਮਾਨ ਨਾ ਥਾਂ ਦਿੱਤੀ ਤੂੰ ਧਰਤੇ।

ਖਬਰਾਂ ਮਿਲੀਆਂ ਲੈ ਪਹੁੰਚੇ ਪਾਗ਼ਲ,
ਵੇਖ ਜਿੰਦੇ ਮੇਰੀਏ ਪਾਦੇ ਮੈਨੂੰ ਸ਼ਗਨ।

ਕੁੱਝ ਟੈਮ ਬਾਅਦ ਜਦ ਚਾਹਤ ਦੀ ਅੱਖ ਖੁੱਲੀ ਤੇ ਉਸ ਨੇ ਕਮਲ ਨੂੰ ਵੇਖਿਆ ਤਾਂ ਖੁਸ਼ ਹੋਗੀ। ਉਸ ਨੂੰ ਲੱਗਾ ਕਿ ਅਲਫਾਜ਼ ਆ ਗਿਆ ਤੇ ਇਸਦਾ ਖ਼ਾਕਾ ਵੀ ਉਹੀ ਹੈ, ਜੋ ਚਾਹਤ ਨੇ ਆਪਣੇ ਦਿਮਾਗ਼, ਸੋਚ ਵਿੱਚ ਬਣਾਇਆ ਸੀ।

ਚਾਹਤ : ਅਲਫਾਜ਼ ਤੁਸੀਂ ਆ ਗਏ।
ਕਮਲ ਹੈਰਾਨ ਹੋਇਆ ਤੇ ਬੋਲਿਆ
ਕਮਲ : ਨਹੀਂ ਜੀ ਮੈਂ ਕਮਲ ਹਾਂ।
ਚਾਹਤ : ਨਹੀਂ ਜੀ ਤੁਸੀਂ ਅਲਫਾਜ਼ ਹੀ ਹੋਵੋਗੇ ਤੇ ਆਵਾਜ਼ ਵੀ ਉਹੀ ਹੈ।
ਕਮਲ ਸੋਚਾਂ ਵਿੱਚ ਪੈ ਗਿਆ,
ਨਫ਼ਸ : ਇਹ ਕੌਣ ਹੈ। ਮੁਰਦੇ ਇਦਾਂ ਨਹੀਂ ਆ ਸਕਦੇ।
ਚਾਹਤ ਨੇ ਆਪਣੀ ਸੋਚ ਤੇ ਵਾਲਾ ਜ਼ੋਰ ਨਾ ਪਾਇਆ।
ਚਾਹਤ : ਜੇ ਤੁਸੀਂ ਅਲਫਾਜ਼ ਨਹੀਂ ਹੋਵੋ ਤਾਂ ਤੁਸੀਂ ਕੌਣ ਹੋਵੋ ਤੇ ਮੇਰੇ ਕੋਲ ਕਿਵੇਂ।
ਕਮਲ : ਜੀ ਮੇਰੇ ਇੱਥੇ ਰਿਸ਼ਤੇਦਾਰ ਦਾਖ਼ਲ ਸੀ। ਮੈਂ ਤੁਹਾਡੀ ਤੜਫ਼ ਤੇ ਗੰਭੀਰ ਹਾਲਤ ਅੱਖੀਂ ਵੇਖੀ ਹੈ। ਮੈਂ ਸ਼ਮਾ ਪਤਾ ਲੈਣ ਆਇਆ।

ਨਫ਼ਸ : ਏ ਅਲਫਾਜ਼ ਨਹੀਂ ਹੋ ਸਕਦਾ ਚਾਹਤ, ਉਹ ਤੈਨੂੰ ਕਦੇ ਵੀ ਨਹੀਂ ਇਗਨੋਰ ਕਰੇਗਾ।
ਪੂਰੇ ਦੁੱਖ ਜੇ ਨਾਲ਼ ਚਾਹਤ ਉਕੇ ਕਹਿਕੇ ਚੁੱਪ ਹੋ ਜਾਂਦੀ ਆ।

ਕਮਲ : ਵੈਸੇ ਇੰਨੇ ਕਰਮਾਂ ਵਾਲਾ ਅਲਫਾਜ਼ ਕੌਣ ਆ। ਜੋ ਇੰਨੀ ਸੋਹਣੀ ਸ਼ੀਰਤ ਤੇ ਕਬਜ਼ਾ ਕਰੀ ਬੈਠਾ।
ਦਸ ਸਕਦੇ ਹੋ। ਕਮਲ ਨੇ ਹੱਸਦੇ ਹੋਏ ਪੁੱਛਿਆ। ਚਾਹਤ ਕਮਲ ਦੇ ਮੂੰਹੋਂ ਅਲਫਾਜ਼ ਦੀ ਤਾਰੀਫ਼ ਸੁਣਕੇ ਖੁਸ਼ ਹੋਈ ਤੇ ਬੋਲੀ।

ਚਾਹਤ : ਅਲਫਾਜ਼ ਮੇਰੇ ਦਿਲ ਦੀ ਧੜਕਣ ਹੈ।

ਕਮਲ ਪੂਰਾ ਖੁਸ਼ ਹੋਇਆ ਤੇ ਇਦਾਂ ਲੱਗਿਆ ਜਿਵੇਂ ਉਸ ਨੂੰ ਕੁੱਝ ਸਦਾ ਲਈ ਹੀ ਮਿਲ਼ ਗਿਆ ਹੋਵੇ।

ਕਮਲ : ਲੈ ਫ਼ਿਰ ਤਾਂ ਦਿਲਗੀਰ ਹੈ ਸ਼ਮਾ ਜੀ, ਮੈਂ ਤੀਰ ਨਿਸ਼ਾਨੇ ਤੇ ਹੀ ਲਾਇਆ ਨਾ।
ਚਾਹਤ ਦਾ ਚਹਿਰਾ ਲਾਲਹ ਵਰਗਾ ਹੋ ਗਿਆ ਤੇ ਹੱਸਣ ਲੱਗੀ। ਦੇਵ ਵੀ ਗੇਟ ਵਿੱਚ ਇਨ੍ਹਾਂ ਨੂੰ ਵੇਖ ਰਿਹਾ ਸੀ। ਉਸ ਨੇ ਰੌਬਨ ਨੂੰ ਵੀ ਏ ਸਭ ਫ਼ੋਨ ਕਰਕੇ ਦੱਸ ਦਿੱਤਾ, ਰੌਬਨ ਅੱਲਾ ਦਾ ਦੇਣ ਨਹੀਂ ਦੇ ਸਕਦਾ ਸੀ। ਚੁੱਪ ਤੋਂ ਬਾਅਦ ਫ਼ਿਰ ਗੱਲਾਂ ਦੀ ਬਾਰਸ਼ ਸ਼ੁਰੂ ਹੋਈ।

ਚਾਹਤ : ਓ ਨਹੀਂ ਉਏ ਮੇਰਾ ਸਿਰਫ਼ ਦੋਸਤ ਆ।
ਕਮਲ ਦਾ ਰੂਏ ਉਡ ਗਿਆ ।
ਕਮਲ : ਠੀਕ ਆ, ਮੈਂ ਸੋਚਿਆ ਕਿਤੇ ਤੂੰ ਪਿਆਰ ਪਿਉਰ ਕਰਦੀ ਹੋਵੇਗੀ। ਮੈਂਟਲ ਜੇ ਨੂੰ।

ਚਾਹਤ : ਉਏ ਮੈਂਟਲ ਨਾ ਕਹਿ ਉਕੇ,
ਕਮਲ : ਹਾਏ ਰੱਬਾ ! ਮੈਂ ਤਾਂ ਕਹੁ , ਤੂੰ ਕਰਲਾ ਜੋ ਕਰਨਾ। ਨਲੇ ਕਹਿੰਦੀ ਦੋਸਤ ਆ, ਫਿਰ ਵੀ ਪੱਖ ਜ਼ਾ ਵਾਲਾ ਨਹੀਂ ਕਰੀ ਜਾਂਦੀ।

ਚਾਹਤ : ਸੱਚੀ ਦੱਸਾ ਮੈਂ ਉਸ ਨੂੰ ਮੁਹੱਬਤ ਕਰਦੀ ਹਾਂ ਪਰ ਉਸ ਦਾ ਨਹੀਂ ਪਤਾ ।
ਕਮਲ : ਕਿਉਂ ਉਸ ਨੂੰ ਪੁੱਛਿਆ ਨਹੀਂ ਤੂੰ ਜ਼ਾ ਤੂੰ ਦੱਸਿਆ ਨਹੀਂ।

ਚਾਹਤ : ਦੱਸਣਾ ਸੀ ਪਰ ਅੱਲਾ ਨੂੰ ਹੋਰ ਹੀ ਮਨਜ਼ੂਰ ਸੀ। ਮਿਲ ਨਹੀਂ ਸਕੀ।
ਕਮਲ : ਓ ਕੋਈ ਨਾ ਆਪਾ ਜਾਵਾਂਗੇ ਅਲਫਾਜ਼ ਕੋਲ, ਮੈਂ ਮਿਲਾਉ ਤੇਰੀ ਮਹੁੱਬਤ ਨਾਲ਼।

ਚਾਹਤ : ਤੂੰ ਕਿਉਂ ਮਿਲਾਏਗਾ, ਆਪਾ ਤਾਂ ਜਾਣਦੇ ਵੀ ਨਹੀਂ।
ਕਮਲ : ਜਾਣ ਲਵੋ ਫਿਰ, ਜਨਾਬ ਜੀ। ਵੈਸੇ ਓ ਰਹਿੰਦਾ ਕਿੱਥੇ ਆ।
ਚਾਹਤ : ਮੇਰੇ ਦਿਲ ਵਿੱਚ ।

ਕਮਲ : ਓ ਤੇਰੀ ਦੀ , ਫਿਰ ਤਾਂ ਮੈਨੂੰ ਵੀ ਦਿਲ ਚ’ ਆਉਣਾ ਪਉ।
ਚਾਹਤ : ਤੈਨੂੰ ਤਾਂ ਮੈਂ ਦਿਲ ਦੇ ਨੇੜ੍ਹੇ ਵੀ ਨਾ ਖੜਨ ਦੇਵਾ।

ਕਮਲ : ਅਸੀਂ ਏਨੇ ਵੀ ਮਾੜੇ ਨਹੀਂ।
ਚਾਹਤ : ਮਾੜਾ ਨਹੀਂ ਕਿਹਾ, ਮਜ਼ਾਕ ਕਰਦੀ ਆ।

ਕਮਲ : ਕਰਲਾ ਕਰਲਾ ਤੇਰਾ ਈ ਆ।
ਚਾਹਤ : ਕੀ ਮੇਰਾ।
ਕਮਲ : ਹਾਹ੍ਹਾ ! ਮਜ਼ਾਕ, ਹੋਰ ਕੀ ਮੈਂ।
ਚਾਹਤ : ਤੂੰ ਆ ਗਿਆ ਵੱਡਾ ਰਾਂਝਾ।

ਚਾਹਤ ਨੇ ਕਮਲ ਦੇ ਡੋਲੇ ਤੇ ਪੋਲੀ ਜੀ ਮੁੱਕੀ ਮਾਰਦੇ ਕਿਹਾ। ਕਮਲ ਨੇ ਵੀ ਹਾਸੇ-ਹਾਸੇ ਵਿੱਚ ਚਾਹਤ ਦੀ ਨੱਕ ਖਿੱਚੀ ਤੇ ਚਾਹਤ ਨੇ ਕਿਹਾ।

ਚਾਹਤ : ਓਏ ਕਮਲੇ ਜਿਆ ਆ ਕੀ ਕਰਦਾ ਤੂੰ,
ਕਮਲ : ਜੋ ਤੂੰ ਕਰਦੀ ਏ ਕਮਲੀ ਜੀਏ।

ਕੁੱਝ ਹੀ ਘੰਟਿਆਂ ਵਿੱਚ ਦੋਵੇਂ ਆਪਸ ਵਿੱਚ ਐਵੇਂ ਘੁਲ ਗਏ ਸਨ, ਜਿੰਦਾ ਕਈ ਜਨਮਾਂ ਦਾ ਸਾਥ ਹੁੰਦਾ। ਨਰਸ ਚਾਹਤ ਨੂੰ ਚੈੱਕ ਕਰਨ ਆਈ, ਪਰ ਉਸਦਾ ਧਿਆਨ ਸਾਰਾ ਕਮਲ ਵੱਲ ਹੁੰਦਾ ਹੈ। ਚਾਹਤ ਨਰਸ ਨੂੰ ਆਪਣੀ ਮਸਤੀ ਦੇ ਝੂਟੇ ਲੈਂਦੀ ਬੋਲੀ।

ਚਾਹਤ : ਓ ਵੇਖੀ ਯਰ ਕਿਤੇ ਇਸਦੇ ਹੀ ਨਾ ਇੰਜੈਕਸ਼ਨ ਲਾ ਦੇਵੀ। ਐਵੇਂ ਵਿਚਾਰਾ ਫ਼ੇਰ ਰੋਉਗਾ। ਨਲੇ ਮੈਨੂੰ ਤੰਗ ਕਰੀ ਜਾਉ।

ਚਾਹਤ ਦਾ ਬਦਲਾਵ ਵੇਖ ਕੇ ਨਰਸ ਵੀ ਹੈਰਾਨ ਹੋ ਗਈ ਕਿ ਏ ਇਦਾਂ ਦੀ ਵੀ ਹੋ ਸਕਦੀ ਹੈ। ਨਰਸ ਜਾਣ ਲੱਗੀ ਕਮਲ ਤੋਂ ਨਾਮ ਪੁੱਛਦੀ ਹੈ ਤਾਂ ਉਹ ਦਸ ਦਿੰਦਾ ਹੈ।

ਚਾਹਤ : ਓ ਹੋ ਸੌਰੀ ਯਰ। ਮੈਂ ਤਾਂ ਤੈਨੂੰ ਨਾਮ ਵੀ ਨੀ ਪੁੱਛਿਆ।
ਕਮਲ : ਹੋ ਨਾਵਾਂ ਵਿੱਚ ਕੀ ਰੱਖਿਆ।

ਚਾਹਤ : ਲੈ ਕੀ ਪਤਾ ਕਈ ਵਾਰ ਕਮਲ ਇਕੱਠ ਵਿੱਚ ਨਾਵ ਲੈਣਾ ਪੈ ਜਾਵੇ ਫ਼ਿਰ ਅਗਲਾ ਯਰ ਕਿਵੇਂ ਕਹੁ।
ਕਮਲ : ਨਾ, ਜੀ ਕਹਿ ਲਵੀ ਤੂੰ।
ਚਾਹਤ : ਓ ਬਹਿਜਾ ਤੂੰ , ਮੁਰਦਮ (ਲੋਕ) ਕੀ ਸੋਚਣਗੇ।
ਅਗਲਾ ਉਦੀ ਆਪਣੇ ਤੇ ਗ਼ਲਤ ਟੈਗ ਲਾਦੁ।

ਕਮਲ : ਮੁਰਦਮਾ ਦਾ ਕੀ ਆ ਚਾਹਤ, ਇਨਸਾਨ ਆਪਣੀਆਂ ਨਜ਼ਰਾਂ ਵਿੱਚ ਸਹੀ ਹੋਣਾ ਚਾਹੀਦਾ।

ਕਮਲ ਦੀ ਗੱਲ ਚਾਹਤ ਦੇ ਦਿਲ ਤੇ ਲਾਗੀ। ਚਾਹਤ ਨਫ਼ਸ ਨੂੰ ਕਹਿੰਦੀ।
ਚਾਹਤ : ਨਫ਼ਸ ਮੈਨੂੰ ਕਮਲ ਵਿੱਚ ਕੁੱਝ ਆਪਣਾ ਆਪਣਾ ਜਾ ਲੱਗੀ ਜਾਂਦਾ।
ਨਫ਼ਸ : ਲੱਗਣਾ ਹੀ ਆ ਤੈਨੂੰ ਤਾਂ ਅਲਫਾਜ਼ ਵਾਂਗ ਤੇਰੀ ਜ਼ਿੰਦਗੀ ਪਲਾਂ ਵਿੱਚ ਬਦਲਾ ਦਿੱਤੀ।
ਚਾਹਤ ਸੈੱਡ ਜੇ ਹੋਕੇ ਕੁੱਝ ਸੋਚਣ ਲੱਗ ਜਾਂਦੀ ਹੈ।
ਕਮਲ : ਕੀ ਹੋਇਆ ਚਾਹਤ ਤੈਨੂੰ ਮੂੰਹ ਖਮ ਕਰ ਲਿਆ।
ਚਾਹਤ : ਕਮਲ ਮੈਨੂੰ ਤੇਰੇ ਨਾਲ਼ ਗੱਲਾਂ ਕਰਕੇ ਅਲਫਾਜ਼ ਦੀ ਯਾਦ ਆਗੀ ਤੇਰੇ ਵਾਂਗ ਹੀ ਉਹਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਸੀ। ਕਾਸ਼ ਅੱਜ ਮੇਰਾ ਅਲਫਾਜ਼ ਮੇਰੇ ਕੋਲ਼ ਹੁੰਦਾ।

ਕਮਲ : ਕੋਈ ਨਾ ਯਰ ਜੇ ਤੈਨੂੰ ਖੁਸ਼ੀ ਹੁੰਦੀ ਹੈ, ਮੈਨੂੰ ਅਲਫਾਜ਼ ਸਮਝ ਕੇ ਆਪਣਾ ਜ਼ਵਾਲ (ਦੁੱਖ) ਵੰਡ ਲਿਆ ਕਰ। ਭਵੇਂ ਦਿਲ ਵਿੱਚ ਮੈਨੂੰ ਦੋਸਤ ਦਾ ਦਰਜਾਂ ਵੀ ਨਾ ਦੇਈ।

ਚਾਹਤ : ਨਹੀਂ ਤੂੰ ਮੇਰਾ ਦੋਸਤ ਆ।

ਕੀ ਪਤਾ ਮੇਰੇ ਪਿਆਰੇ ਦੋਸਤ

ਤੇਰੇ ਚਹਿਰੇ ਦੀ ਖ਼ੂਬਸੂਰਤੀ ਦੇ,
ਮੈਂ ਵੀ ਖ਼ਿਲਾਫ਼ ਹੋ ਜਾਵਾਂ।
ਪਰ ਤੇਰੇ ਦਿਲ ਦੀ ਖ਼ੂਬਸੂਰਤੀ,
ਲਾਜਵਾਬ ਹੋਵੇਗੀ।

ਤੇਰਾ ਹੱਸਣਾ ਦਿਲ ਬਹਿ ਲਾਉਣਾ
ਅਦਭੁੱਤ ਹੈ,
ਸੱਚੀ ਕਰਮਾਂ ਵਾਲਾ ਹੋਊ ਉਹ।
ਤੇਰੇ ਦਿਲ ਵਿੱਚ ਜਿਸਦੇ ਲਈ,
ਮਹੁੱਬਤ ਦੀ ਪਿਆਸ ਹੋਵੇਗੀ।

ਸ਼ੁਕਰ ਕਰਾ ਉਸ ਏਜ਼ਦ ਦਾ,
ਕਿਦਾ ਤੇਰਾ ਮੇਰਾ ਮੇਲ ਹੋਇਆ।
ਅੱਲਾ ਨੇ ਦਿੱਤੀ ਤੇਰੀ ਦੋਸਤੀ,
ਸਭ ਤੋਂ ਵੱਡੀ ਸੌਗਾਤ ਹੋਵੇਗੀ।

ਮੇਰੇ ਦਰਦਾਂ ਚ’ ਹੱਸਾ ਬਣ ਤੂੰ ਬੋਲੇ,
ਜਿਸ ਪਲ਼ ਤੈਨੂੰ ਯਾਦ ਨਾ ਕਰਾ
ਓ ਮੇਰੇ ਲਈ ਨਾ ਦਿਨ ਨਾ ਰਾਤ ਹੋਵੇਗੀ,
ਨਾ ਦਿਨ ਨਾ ਰਾਤ ਹੋਵੇਗੀ।

ਕਮਲ : ਜਿਵੇਂ ਤੁਸੀਂ ਹੋਵੇ, ਉਵੇਂ ਹੀ ਤੁਹਾਡੀ ਸੋਚ ਹੁਸਨੁਲ ਹੈ।

ਕਮਲ ਦੀ ਏ ਗੱਲ ਸੁਣਕੇ ਚਾਹਤ ਦੀ ਅੱਖ ਹੁੰਝੂ ਵਾਹੁਣ ਲੱਗ ਜਾਂਦੀ ਹੈ। ਕਮਲ ਚਾਹਤ ਦੇ ਹੰਝੂ ਪੂੰਝਦਾ ਹੋਇਆ, ਦਿਲਾਸਾ ਦਿੰਦਾ ਹੈ। ਰੋਂਦੀ ਹੋਈ ਚਾਹਤ ਕਮਲ ਨੂੰ ਕਹਿੰਦੀ ਹੈ।

ਚਾਹਤ : ਕਮਲ ਮੈਨੂੰ ਹੁਣ ਏ ਅਹਿਸਾਸ ਹੋ ਰਿਹਾ, ਜਿਵੇਂ ਤੂੰ ਹੀ ਮੇਰਾ ਅਲਫਾਜ਼ ਹੋਵੇ।

ਕਮਲ ਹੱਸ ਪੈਦਾ ਹੈ ਤੇ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਨਜ਼ਰ ਆਉਂਦਾ ਹੈ।

ਚਾਹਤ : ਲੈ ਤੁਸੀਂ ਹੱਸ ਰਹੇ ਹੋ, ਮੈਂ ਤੁਹਾਡੇ ਅੱਗੇ ਕਿਸੇ ਹੋਰ ਦੀ ਹੋਣ ਦੀ ਗੱਲ ਕਰੀ ਜਾਨੀ ਆ।

ਕਮਲ : ਮੈਂ ਤੇਰੇ ਵਾਂਗੂ ਰੌਣ ਸੂਰਤ ਨਹੀਂ ਹੈਗਾ।
ਚਾਹਤ : ਸੱਚੀ ਦੱਸੀ ਕਮਲ ਤੇਰਾ ਦਿਲ ਨਹੀਂ ਕਰਦਾ, ਵੀ ਮੈਂ ਤੇਰੀ ਮੁਹੱਬਤ ਬਣ ਜਾਵਾ।
ਕਮਲ : ਜੋ ਪਹਿਲਾਂ ਹੀ ਕਿਸੇ ਦੀ ਇਮਾਨਤ ਹੈ, ਉਹ ਫ਼ੇਰ ਹੋਰ ਕਿਸੇ ਦੀ ਕਿਵੇਂ ਹੋਊ।(ਰਾਜ)

ਚਾਹਤ : ਯਰ ਤੂੰ ਅਜੀਬ ਇਨਸਾਨ ਆ, ਅੱਜ ਕੱਲ ਤਾਂ ਦੋ ਗੱਲਾਂ ਨਹੀਂ ਪਹਿਲਾ ਪਿਆਰ ਸ਼ੁਰੂ ਹੋ ਜਾਂਦਾ।

ਕਮਲ : ਅੱਲਾ ਨੂੰ ਰੱਬ ਨੂੰ ਜਾਨ ਦੇਣੀ ਹੈ ਜਨਾਬ ਜੀ। ਏ ਗੁਨਾਹ ਮਾਫ਼ ਨਹੀਂ ਹੋਣਾ।
ਚਾਹਤ ਪਾਸਾ ਲੈਂਦੀ ਹੋਈ ਕਮਲ ਨੂੰ ਆਪਣੇ ਬੈੱਡ ਤੇ ਬੈਠਣ ਲਈ ਕਹਿੰਦੀ ਹੈ ਤੇ ਕਮਲ ਵੀ ਬਹਿ ਜਾਂਦਾ ਹੈ। ਚਾਹਤ ਨੂੰ ਕਮਲ ਵਿਚੋਂ ਆਪਣਾ ਕੋਈ ਰਿਸ਼ਤਾ ਵੇਖਦਾ ਸੀ।

ਚਾਹਤ : ਮੇਰੇ ਨਾਲ਼ ਦੋਸਤੀ ਕਰੋਗੇ, ਪਲੀਜ਼
ਕਮਲ : ਹਾਜ਼ੀ ਸੋਨਪਰੀਆਂ ਨੂੰ ਕੌਣ ਮਨਾਂ ਕਰੂ। ਨਲੇ ਤੁਸੀਂ ਤਾਂ ਪਹਿਲਾਂ ਹੀ ਮੈਨੂੰ ਮਿੱਠੇ ਬੋਲਾਂ ਨਾਲ ਸਨਮਾਨਤ ਕਰ ਦਿੱਤਾ।

ਕਮਲ ਦੀ ਇਸ ਤਰੀਫ਼ ਨੂੰ ਚਾਹਤ ਹਾਸੇ ਵਿੱਚ ਲੈ ਜਾਂਦੀ ਹੈ।
ਚਾਹਤ : ਹੋ ਓ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਵੱਡਾ ਅੰਤੁ ਅਕਲ ਬੈਠਾ।
ਕਮਲ : ਯਰ ਕੁੜੀਆਂ ਸੱਚੀ ਖ਼ਰਾਬ ਹੁੰਦੀਆਂ ਨੇ।
ਚਾਹਤ : ਕਿਉਂ ਕੁੜੀਆਂ ਕਿਹੜਾ ਤੇਰੇ ਚੂੰਡੀਆਂ ਵੱਡਦੀਆਂ ਨੇ।

ਚੂੰਡੀਆਂ ਤੋਂ ਚਾਹਤ ਨੂੰ ਗੱਲ ਯਾਦ ਆ ਜਾਂਦੀ ਹੈ ਕਿ ਨਜ਼ਾਰੇ ਦੀ ਮੁਲਾਕਾਤ ਦਾ ਰਾਜ ਪਤਾ ਕਰਨਾ ਹੈ ਤੇ ਉਹ ਭੁੱਲ ਜਾਂਦੀ ਹੈ। ਉਹ ਸੋਚਣ ਲੱਗਦੀ ਹੈ ਤਾਂ ਕਮਲ ਉਸਨੂੰ ਫ਼ਿਰ ਹੱਸਿਆ ਦੀ ਸੈਰ ਤੇ ਲੈ ਜਾਂਦਾ ਹੈ।

ਕਮਲ : ਜੇ ਤਰੀਫ਼ ਕਰਦਿਆਂ ਤਾਂ ਮਜ਼ਾਕ ਉਡਾਣ ਗੀਆਂ ,ਮੁੰਡਾ ਪੰਪ ਦਿੰਦਾ...

ਤੇ ਜੇ ਨਹੀਂ ਕਰਦੇ ਫ਼ਿਰ ਹੱਥ ਨਹੀਂ ਆਉਦੀਆ।

ਚਾਹਤ : ਪੰਪ ਕੀ ਹੁੰਦਾ ਉਏ।
ਕਮਲ : ਜੋ ਹੁਣ ਤੈਨੂੰ ਦਿੱਤਾ ਸੀ।

ਚਾਹਤ : ਅੱਛਾ ਮੈਂ ਸੋਹਣੀ ਨਹੀਂ,
ਕਮਲ : ਓ ਨਹੀਂ ਜੀ , ਤੇਰੇ ਹੁਸਨ ਦੀ ਕੋਈ ਮਿਸਾਲ ਹੀ ਨਹੀਂ।

ਚਾਹਤ : ਓ ਬਸ ਕਰ ਮੈਂ ਇੱਥੇ ਹੀ ਠੀਕ ਆ ,ਪੰਪ ਨਾ ਦੇ। ਇੱਕ ਗੱਲ ਕਹਾ।
ਕਮਲ : ਹਾਜ਼ੀ।

ਚਾਹਤ : ਬੁਰਾ ਤਾਂ ਨਹੀਂ ਮੰਨਦੇ ਜੇ ਮੈਂ ਕੁੱਝ ਕਹਾ,,
ਕਮਲ : ਮੈਂ ਮਰਨਾ ਬੁਰਾ ਮੰਨਕੇ, ਯਰ ਤੂੰ ਮੈਨੂੰ ਕੁੱਟ ਦੇਵੇਗੀ।

ਚਾਹਤ : ਨਹੀਂ ਮੈਂ ਆਪਣੇ ਹੱਥਾਂ ਨੂੰ ਕਸ਼ਟ ਨਹੀਂ ਦੇਣਾ।
ਚਾਹਤ ਹੱਸਕੇ ਬੋਲੀ,,,
ਕਮਲ : ਚੱਲ ਗੱਲ ਤਾਂ ਦੱਸ।
ਚਾਹਤ : ਜੇ ਮੈਂ ਤੈਨੂੰ ਅਲਫਾਜ਼ ਕਮਲਾ ਕਹਿ ਦਿਆ ਕਰਾ, ਪਲੀਜ਼।

ਕਮਲ ਸਾਈਡ ਤੇ ਜਾਕੇ ਇਨ੍ਹਾਂ ਹੱਸਦਾ ਹੈ ਕਿ ਚਾਹਤ ਨੂੰ ਲੱਗਦਾ ਏ ਸੱਚੀ ਕਮਲਾ ਹੋ ਗਿਆ।
ਕਮਲ : ਯਰ ਤੂੰ ਵੀ ਰੱਬ ਨੇ ਪਤਾ ਨਹੀਂ ਕਿਹੜੇ ਸਮੇਂ ਵਿੱਚ ਬਣਾਈ। ਕੁੱਝ ਮਰਜ਼ੀ ਕਹਿ ਲਿਆ ਕਰ। ਪਰ ਬੁਲਾਂ ਦੀ ਮੁਸਕਾਨ ਸੁੱਤੀ ਪਈ ਤੇ ਵੀ ਹੋਣੀ ਚਾਹੀਦੀ ਆ।

ਚਾਹਤ : ਠੀਕ ਆ ਵੇ ਅਲਫਾਜ਼ ਕਮਲਿਆ।

ਦੋਵੇਂ ਹੱਸਦੇ ਹੋਏ ਭੁੱਖੇ ਹੀ ਹੋਰ ਬਹੁਤ ਸਾਰੀਆਂ ਗੱਲਾਂ ਕਰਦੇ ਰਹੇ। ਇਦਾਂ ਹੀ ਦਿਨਾਂ ਦੇ ਦਿਨ ਬੀਤ ਗਏ ਕਦੇ ਕਮਲ ਆ ਜਾਂਦਾ ਸੀ ਕਦੇ ਨਹੀਂ। ਚਾਹਤ ਦੀ ਸਿਹਤ ਬਿਲਕੁਲ ਠੀਕ ਹੋਗੀ ਸੀ, ਪਰ ਉਸ ਨੂੰ ਕੈਦ ਕਰਕੇ ਹਸਪਤਾਲ ਵਿੱਚ ਹੀ ਰੱਖਿਆ ਗਿਆ।
ਇੱਕ ਦਿਨ ਸ਼ਾਮ ਦੇ ਵੇਲੇ ਨੇ ਝਾਤੀ ਮਾਰੀ ਤੇ ਰੌਬਨ ਚਾਹਤ ਤੇ ਕਮਲ ਦੇ ਗੱਲਾਂ ਕਰਦਿਆ ਦੇ ਸਿਰ ਤੇ ਆ ਖੜ੍ਹਾ। ਕਮਲ ਇਕੋ ਦਮ ਡਰਕੇ ਖੜ੍ਹਾ ਹੋ ਗਿਆ। ਰੌਬਨ ਕਮਲ ਨੂੰ ਹਾਲ ਚਾਲ ਪੁੱਛਦਾ, ਕਮਲ ਵੀ ਡਰਦਾ ਡਰਦਾ ਜਵਾਬ ਦਿੰਦਾ। ਰੌਬਨ ਕਮਲ ਨੂੰ ਅਤਾ ਪਤਾ ਪੁੱਛਦਾ ਹੈ। ਉਹਨੂੰ ਸਮਜ ਨਹੀਂ ਆ ਰਹੀ ਸੀ ਵੀ ਉਹ ਕੀ ਕਹੇ। ਕਮਲ ਇੱਕ ਪੁਤਲਾ ਬਣਕੇ ਖੜ੍ਹਾ ਰਿਹਾ। ਰੌਬਨ ਵਿੱਚ ਦੀ ਚਾਹਤ ਨੂੰ ਪੁੱਛਦਾ ਹੈ।

ਰੌਬਨ : ਬੇਟਾ ਤੁਸੀਂ ਕਦੇ ਇਸ ਦੋਸਤ ਬਾਰੇ ਨਾ ਦੱਸਿਆ ਨਾ ਕੋਈ ਕਦੇ ਗੱਲ ਕਰੀ।

ਕਮਲ ਡਰ ਰਿਹਾ ਸੀ ਕਿਤੇ ਚਾਹਤ ਸਭ ਕੁਝ ਸੱਚ ਨਾ ਦੱਸਦੇ ਵੀ ਇਹ ਏਸੇ ਹਸਪਤਾਲ਼ ਵਿੱਚ ਸੀ। ਇਨ੍ਹੇ ਵਿੱਚ ਚਾਹਤ ਨੇ ਕਿਹਾ।

ਚਾਹਤ : ਡੈਡ ਇਹ ਮੇਰੇ ਨਾਲ ਪੜ੍ਹਦੇ ਸੀ ਤੇ ਫ਼ਿਰ ਪੜ੍ਹਾਈ ਲਈ ਦਿੱਲੀ ਚਲੇ ਗਏ ਸੀ।

ਕਮਲ ਨੂੰ ਸੌਖਾ ਸਾਹ ਆਇਆ ਤੇ ਥੋੜ੍ਹਾ ਜ਼ਾ ਚਾਹਤ ਵੱਲ ਹੱਸਿਆ ਤੇ ਮਨ ਵਿੱਚ ਕਿਹਾ । ਕਮਲ ਸਿਆ ਕੁੜੀਆਂ ਸੱਚੀ ਤੇਜ਼ ਹੁੰਦੀਆਂ ਨੇ, ਪਰ ਉਹ ਹਲੇ ਵੀ ਡਰ ਰਿਹਾ ਸੀ ਕਿ ਜੇ ਚਾਹਤ ਨੇ ਪੁੱਛਿਆ। ਉਹ ਕਿੱਥੋਂ ਹੈ ਤਾਂ ਕੀ ਕਹੇਗਾ। ਕਮਲ ,

ਕਮਲ : ਮੈਂ ਜੀ ਕੁੱਝ ਖਾਣ ਲਈ ਲੈਕੇ ਓਨਾਂ ।

ਕਮਲ ਬਹਾਨਾ ਲਾ ਜਾਨ ਛੁਡਾਕੇ ਬਹਾਰ ਆ ਗਿਆ ਤੇ ਮਗਰ ਹੀ ਰੌਬਨ ਆ ਗਿਆ। ਰੌਬਨ ਨੇ ਕਮਲ ਦਾ ਹੱਥ ਫੜ੍ਹਕੇ ਕਿਹਾ।

ਰੌਬਨ : ਵੇਖ ਪੁੱਤ ਮੈਂ ਤੈਨੂੰ ਨਹੀਂ ਜਾਣਦਾ, ਤੂੰ ਕੌਣ ਆ ਨਾ ਹੀ ਮੈਂ ਜਾਨਣਾ। ਮੈਨੂੰ ਸਮਝ ਨਹੀਂ ਆਉਂਦੀ ਤੇਰਾ ਆਸਾਨ ਕਿਦਾਂ ਲਾਵਾਂਗਾ। ਜਿਸ ਦਿਨ ਦਾ ਤੂੰ ਆਇਆ ਉਸ ਦਿਨ ਦੀ ਚਾਹਤ ਬਦਲ ਗਈ ਤੇ ਪੂਰੀ ਖੁਸ ਹੈ। ਜੋ ਕੰਮ ਦਿਵਾਈ ਨੀ ਕਰ ਸਕੀ ਓ ਤੂੰ ਥੋੜ੍ਹੇ ਟੈਮ ਵਿੱਚ ਕਰ ਦਿੱਤਾ। ਪੁੱਤ ਹੁਣ ਮੇਰੀ ਚਾਹਤ ਦੀ ਜ਼ਿੰਦਗੀ ਤੇਰੇ ਹੱਥ ਹੈ। ਤੂੰ ਵੀ ਵੇਖਿਆ ਤੇਰੇ ਹੋਣ ਨਾਲ਼ ਚਾਹਤ ਦੇ ਚਹਿਰੇ ਦੀ ਖੁਸ਼ਹਾਲੀ। ਜੋ ਵੀ ਤੈਨੂੰ ਚਾਹੀਦਾ ਮੈਂ ਓਹੀ ਦੇਵਾਂਗਾ, ਬਸ ਤੂੰ ਚਾਹਤ ਨੂੰ ਆਪਣਾ ਇੱਕ ਹਿੱਸਾ ਬਣਾ ਲੈ। ਇੱਕ ਚਾਹਤ ਦੇ ਜ਼ਹਿਨ ਵਿੱਚੋ, ਜ਼ਿੰਦਗੀ ਵਿਚੋਂ ਅਲਫਾਜ਼ ਨਾਂਵ ਨੂੰ ਮੁਕਤ ਕਰਦੇ।

ਕਮਲ ਨੂੰ ਰੌਬਨ ਦੀ ਏ ਗੱਲ ਸੁਣਕੇ ਬਹੁਤ ਗੁੱਸਾ ਆਇਆ।ਪਰ ਉਹ ਕਰ ਕੁਝ ਨਹੀਂ ਸਕਦਾ ਸੀ।

ਕਮਲ : ਅਕਲ ਜੀ ਏ ਕਿਦਾਂ ਹੋ ਸਕਦਾ। ਅਲਫਾਜ਼ ਨੂੰ ਕਿਦਾਂ ਭੁਲਾ ਸਕਦਾ ਮੈਂ। ਚਾਹਤ ਤਾਂ ਮੇਰੇ ਕੋਲ ਵੀ ਅਲਫਾਜ਼ ਹੀ ਅਲਫਾਜ਼ ਕਰਦੀ ਰਹਿੰਦੀ ਆ।

ਰੌਬਨ : ਪੁੱਤ ਮੈਨੂੰ ਗ਼ਲਤ ਨਾ ਸਮਝੀ ਮੈਨੂੰ ਮੇਰੀ ਚਾਹਤ ਦੀ ਜ਼ਿੰਦਗੀ ਚਾਹੀਦੀ ਆ, ਅੱਲਾ ਤੈਨੂੰ ਮੂੰਹ ਮੰਗਿਆ ਦੇਵੇ। ਰੌਬਨ ਏ ਗੱਲਾਂ ਕਮਲ ਨੂੰ ਪੂਰੇ ਦੁੱਖ ਨਾਲ਼ ਰੋਂ ਕੇ ਕਹਿ ਰਿਹਾ ਸੀ।

ਏ ਕਹਿ ਕੇ ਰੌਬਨ ਚਲਾ ਜਾਂਦਾ। ਕਮਲ ਰੌਬਨ ਦੇ ਹੰਝੂ ਮੁੱਠੀ ਵਿੱਚ ਅਸੀਰ (ਕੈਦ) ਕਰਕੇ ਆਪਣੇ ਨਾਲ਼ ਲੈ ਕੇ ਚਾਹਤ ਕੋਲ਼ ਖ਼ਾਲੀ ਹੱਥ ਹੀ ਆ ਜਾਂਦਾ।
ਚਾਹਤ : ਲੈ ਕੁੱਝ ਲੈਕੇ ਤਾਂ ਆਏ ਨੀ, ਮੈਂ ਭੁੱਖ ਨਾਲ਼ ਮਰੀ ਜਾਨੀ ਆ।
ਕਮਲ : ਚਾਹਤ ਜੀ ਜੋ ਮੈਂ ਲੈਕੇ ਆਇਆ ਤੂੰ ਕਦੇ ਵੀ ਵੇਖ ਤੇ ਸਮਝ ਨਹੀਂ ਸਕਦੀ।
ਚਾਹਤ : ਕੀ ਮਤਲਬ।

ਕਮਲ ਮੁੱਠੀ ਖੋਲ ਕੇ ਚਾਹਤ ਨੂੰ ਦਿਖਾਉਂਦਾ ਹੋਇਆ ਕਹਿੰਦਾ।

ਕਮਲ : ਆ ਵੇਖ ਕੁੱਝ ਦਿਸਦਾ, ਇਸ ਵਿੱਚ ਤੇਰੇ ਡੈਡ ਦੇ ਹੰਝੂ ਨੇ ਤੇ ਇਨ੍ਹਾਂ ਹੰਝੂਆਂ ਵਿੱਚ ਤੇਰੀ ਜ਼ਿੰਦਗੀ। ਹੁਣ ਤੂੰ ਦਸ ਮੈਂ ਕੀ ਕਰਾਂ। ਮੇਥੋਂ ਤੇਰੀ ਜ਼ਿੰਦਗੀ ਮੰਗ ਰਹੇ ਨੇ ਤੇਰੇ ਡੈਡ। ਤੂੰ ਅਲਫਾਜ਼ ਨੂੰ ਭੁੱਲਜਾ।

ਚਾਹਤ : ਕਮਲ ਤੂੰ ਦੱਸ ਮੈਂ ਕੀ ਕਰਾਂ। ਕੋਈ ਆਪਣੀ ਪਹਿਚਾਣ ਭੁੱਲ ਸਕਦਾ। ਉਹਨੇ ਮੈਨੂੰ ਜ਼ਿੰਦਗੀ ਦਿੱਤੀ ਸੀ ਤੇ ਮੈਨੂੰ ਯਕੀਨ ਆ ਅਲਫਾਜ਼ ਮੇਰਾ ਸਾਰੀ ਉਮਰ ਇੰਤਜ਼ਾਰ ਕਰੂ।

ਕਮਲ : ਸੱਚੀ ਯਰ ਤੂੰ ਪਾਗ਼ਲ ਏ ਪਰ ਪਾਗ਼ਲ ਦੇ ਅਰਥ ਮੇਰੇ ਲਈ ਤੇ ਹੋਰ ਲਈ ਵੱਖੋ ਵੱਖ ਨੇ। ਚਾਹਤ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ। ਮੈਂ ਚੱਲਦੇ ਸਾਹ ਤੱਕ ਤੇਰੇ ਨਾਲ਼ ਹਾਂ। ਤੇਰਾ ਪਰਛਾਵਾਂ ਬਣਕੇ ਰਹੁ।

ਚਾਹਤ ਨੇ ਕਮਲ ਨੂੰ ਕੋਲ਼ ਬੁਲਾਕੇ ਗਲਵੱਕੜੀ ਪਾਈ ਤੇ ਕਿਹਾ।ਉਸ ਵਕ਼ਤ ਕਮਲ ਨੂੰ ਚਾਹਤ ਗ਼ਲਤ ਲੱਗੀ ਕਿ ਉਹ ਅਲਫਾਜ਼ ਨੂੰ ਵੀ ਪਿਆਰ ਕਰਦੀ ਹੈ, ਨਲੇ ਮੇਰੇ ਨਾਲ਼ ਏ ਸਭ ਕਰੀ ਜਾਂਦੀ ਹੈ।

ਚਾਹਤ : ਕਮਲ ਤੂੰ ਮੈਨੂੰ ਮੇਰੀ ਮਹੁੱਬਤ ਨਾਲ਼ ਮਿਲਾ ਦੇ। ਮੈਂਨੂੰ ਮੇਰਾ ਅਲਫਾਜ਼ ਝੋਲ਼ੀ ਪਾਦੇ, ਨਹੀਂ ਮੈਂ ਉਸ ਬਿਨਾਂ ਬਚਦੀ ਨਹੀਂ। ਜੇ ਤੂੰ ਜਾਨ ਵੀ ਮੰਗੇਗਾ ਓ ਵੀ ਦੇਦੁ।

ਕਮਲ ਰੋਂਦਾ ਹੋਇਆ। ਆਪਣੀ ਗ਼ਲਤ ਸੋਚ ਲਈ ਚਾਹਤ ਨੂੰ ਸੌਰੀ ਕਹਿੰਦਾ ਹੋਇਆ ਬੋਲਦਾ।

ਕਮਲ : ਜੇ ਜਾਨ ਹੀ ਮੈਂ ਮੰਗ ਲਈ ਫ਼ਿਰ ਤੇਰਾ ਅਲਫਾਜ਼ ਕੀ ਕਰੂ।

ਚਾਹਤ : ਇੱਕ ਵਾਰੀ ਮਿਲ਼ ਜਾਵੇ, ਮੇਰੀ ਜ਼ਿੰਦਗੀ ਦੇ ਸਾਰੇ ਸੁਪਨੇ, ਮੇਰੀ ਚਾਹਤ ਸਭ ਪੂਰੀ ਹੋ ਜਾਵੇਗੀ।

ਰੌਬਨ ਜਦੋਂ ਖਾਣਾ ਲਾਕੇ ਆਉਂਦਾ ਤੇ ਉਹਨਾਂ ਦੋਨਾਂ ਨੂੰ ਮਿਲਦੇ ਵੇਖ ਲੈਂਦਾ ਤਾਂ ਰੌਬਨ ਤੋਂ ਚਾਅ ਨਾ ਚੁੱਕਿਆ ਗਿਆ।

ਰੌਬਨ : ਓ ਬਸ ਕਰੋ ਹੁਣ, ਕੀ ਹੋਇਆ ਜੇ ਚਿਰਾਂ ਦੇ ਮੇਲ ਹੋਏ ਨੇ ਤਾਂ ਸਾਰੀਆਂ ਗੱਲਾਂ ਅੱਜ ਹੀ ਤਾਂ ਨਹੀਂ ਕਰਨੀਆਂ।

ਕਮਲ : ਆਉ ਜੀ।

ਚਾਹਤ : ਡੈਡ ਤੁਸੀਂ ਅਲਫਾਜ਼ ਨੂੰ ਲੱਭਣ ਕਿਤੇ ਨਹੀਂ ਜਾਣਾ ਕਮਲ ਹੁਣ ਆ ਗਿਆ। ਆਪੇ ਲੱਭ ਦਿਉ।

ਰੌਬਨ : ਹਾਂ ਪੁੱਤ ਕੋਈ ਨਾ ਜੇ ਮੇਰੀ ਵੀ ਲੋੜ ਹੋਈ ਤਾਂ ਦੱਸ ਦਿਉ।ਪਰ ਹੁਣ ਆਪਾਂ ਤਿੰਨਾਂ ਨੇ ਰਲ਼ਕੇ ਅਲਫਾਜ਼ ਲੱਭਣਾ। ਹੋਰ ਕੁੱਝ ਨਹੀਂ ਕਰਨਾ।

ਕਮਲ ਤੇ ਚਾਹਤ ਦੋਨੋ ਹੈਰਾਨ ਸੀ, ਏ ਰੌਬਨ ਜੀ ਕੀ ਕਹਿ ਰਹੇ ਨੇ, ਚਾਹਤ ਨੂੰ ਕਮਲ ਦੀ ਓ ਗੱਲ ਝੂਠੀ ਲੱਗੀ ਤੇ ਕਮਲ ਸੋਚ ਰਿਹਾ ਸੀ, ਮੈਨੂੰ ਤਾਂ ਅਲਫਾਜ਼ ਨੂੰ ਭੁਲਾਉਣ ਲਈ ਕਹਿ ਰਹੇ ਸੀ। ਆਪ ਲੱਭੀ ਜਾਂਦੇ ਹਨ। ਚਾਹਤ ਤੇ ਕਮਲ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਨੇ, ਚਾਹਤ ਪੂਰੇ ਗੁੱਸੇ ਨਾਲ਼ ਤੇ ਕਮਲ ਹੈਰਾਨੀਜਨਕ ਵੇਖ ਰਿਹਾ ਸੀ।

ਰੌਬਨ : ਕਮਲ ਪੁੱਤ ਆ ਲੈ ਗੱਡੀ ਦੀ ਚਾਬੀ ਲੋੜ ਪੈ ਸਕਦੀ ਹੈ।

ਰੌਬਨ ਰੋਟੀ ਫੜਾਕੇ ਬਾਹਰ ਚਲਾ ਜਾਂਦਾ ਹੈ। ਚਾਹਤ ਕਮਲ ਨੂੰ ਕਹਿੰਦੀ ਹੈ ਕਿ,,

ਚਾਹਤ : ਅਲਫਾਜ਼ ਕਮਲਿਆ ਆਪਾ ਮੇਰੇ ਅਲਫਾਜ਼ ਕੋਲ ਚਲੀਏ, ਪਰ ਚੋਰੀਓ ਜਾਣਾ ਪੈਣਾ। ਡੈਡ ਮੈਨੂੰ ਜਾਣ ਨਹੀਂ ਦਿੰਦੇ।

ਕਮਲ ਸੋਚਾਂ ਵਿੱਚ ਪੈ ਗਿਆ, ਉਹ ਜਾਣਾ ਨਹੀਂ ਚਾਹੁੰਦਾ ਸੀ, ਪਰ ਨਾ ਵੀ ਨਹੀਂ ਕਹਿ ਸਕਦਾ ਸੀ। ਆਪਣੇ ਦਿਲ ਨੂੰ ਨਾ ਨਾ ਕਰਦਾ ਬੋਲਿਆ,,

ਕਮਲ : ਪਰ ਓ ਰਹਿੰਦੇ ਕਿੱਥੇ ਨੇ, ਕਿੰਨੀ ਕ ਦੂਰ ਉਹ।
ਚਾਹਤ ਪੂਰੀ ਖੁਸ਼ੀ ਨਾਲ ਕੋਲ਼ ਆਕੇ ਬੋਲਦੀ।
ਚਾਹਤ : ਬਸ ਥੋੜ੍ਹੀ ਜੀ ਦੂਰ ਆ, ਕਬਰਸਤਾਨ ਵਿੱਚ। ਪਰ ਆਪਾ ਰਾਤ ਨੂੰ ਚੱਲਾ ਗੇ।

ਕਮਲ : ਤੂੰ ਪਾਗ਼ਲ ਆ, ਕਬਰਸਤਾਨ ਓ ਵੀ ਰਾਤ ਨੂੰ।
ਚਾਹਤ : ਡਰ ਨਾ ਮੇਰਾ ਅਲਫਾਜ਼ ਆ, ਕੁੱਝ ਵੀ ਨਹੀਂ ਹੋਣ ਦਿੰਦਾ।
ਕਮਲ : ਉਹ ਉਥੇ ਕਿਉਂ ਤੇ ਕਿਵੇਂ ਰਹਿੰਦਾ।

ਚਾਹਤ : ਅਲਫਾਜ਼ ਇੱਕ ਮੁਰਦਾ ਹੈ।
ਕਮਲ ਪਿੱਛੇ ਵੱਲ ਜਾਂਦਾ ਜਾਂਦਾ ਚਾਹਤ ਵਾਲੇ ਬੈੱਡ ਤੇ ਸਿਰ ਫੜ੍ਹਕੇ ਬਹਿ ਜਾਂਦਾ। ਚਾਹਤ

ਚਾਹਤ : ਤੂੰ ਆਪਣੀ ਦੋਸਤੀ ਨਿਭਾਏ ਗਾ ਜ਼ਾ ਨਹੀਂ।
ਕਮਲ :ਯਰ ਮੁਰਦੇ ਨੂੰ ਪਿਆਰ। ਉਏ ਹੋਸ਼ ਕਰ। ਦਿਮਾਗ਼ ਦਾ ਇਲਾਜ ਕਰਵਾਲਾ।

ਚਾਹਤ ਰੋਂਦੀ ਹੋਈ ਕਮਲ ਨਾਲ਼ ਬਹਿਕੇ ਬੋਲੀ।

ਚਾਹਤ : ਹਾਂ ਮੈਂ ਪਾਗ਼ਲ ਆ, ਅੰਮਾ ਨੂੰ ਪਿਆਰ ਕੀਤਾ ਛੱਡਕੇ ਚਲੀ ਗਈ। ਫ਼ਿਰ ਅਲਫਾਜ਼ ਮਿਲਿਆ ਤਾਂ ਉਸ ਤੋਂ ਦੂਰ ਕਰਤੀ। ਤੂੰ ਮਿਲਿਆ ਮੈਨੂੰ ਤੂੰ ਵੀ ਪਾਗ਼ਲ ਦੱਸਤਾ।

ਚਾਹਤ ਪੂਰੇ ਗੁੱਸੇ ਨਾਲ਼ ਬੋਲੀ ਤੂੰ ਨਾ ਜਾਈ ਪਰ ਮੈਂ ਇੱਕਲੀ ਹੀ ਜਾਉ ਤੇ ਮੁੜਕੇ ਵੀ ਨਹੀਂ ਆਉਂਦੀ। ਕਮਲ ਡਰ ਜਾਂਦਾ ਤੇ ਆਪਣੇ ਆਪ ਨੂੰ ਸੰਭਾਲਦਾ। ਚਾਹਤ ਨੂੰ ਆਪਣੇ ਮੋਢਿਆਂ ਨਾਲ਼ ਲਾਉਂਦਾ ਬੋਲਿਆ ਅੱਜ ਰਾਤ ਨੂੰ ਤਿਆਰ ਰਹਿ। ਚਾਹਤ ਨੇ ਖੁਸ਼ੀ ਖੁਸ਼ੀ ਵਿੱਚ ਕਮਲ ਗਲ਼ ਤੇ ਪਾਰੀ ਕਰ ਦਿੱਤੀ। ਕਮਲ ਭੱਜ ਕੇ ਉਠਿਆ ਤੇ ਕਿਹਾ।

ਕਮਲ : ਗ਼ਲਤ ਗੱਲ ਆ ਏ ਤੇਰੀ ਚਾਹਤ।
ਚਾਹਤ : ਯਰ ਤੂੰ ਮੇਰੇ ਲਈ ਅੱਲਾ ਸਮਾਨ ਆ।
ਕਮਲ : ਪਰ ਮੇਰੇ ਜਜ਼ਬਾਤਾਂ ਦਾ ਖ਼ਿਆਲ ਰੱਖੋ, ਮੈਂ ਮਰਦ ਹਾਂ।

ਚਾਹਤ : ਉਕੇ ਬਾਬਾ ਅੱਗੇ ਤੋਂ ਤੇਰੇ ਮੈਂ ਥਪੜ ਜੜ੍ਹ ਦਿਆ ਕਰੂ।
ਕਮਲ : ਚੰਗਾ ਕੰਮ ਆ ਤੇਰਾ।

ਦੋਵੇਂ ਹੱਸਦੇ ਹਸਾਉਂਦੇ ਰਾਤ ਨੂੰ ਬੜੀਆਂ ਹੀ ਮੁਸ਼ਕਿਲਾਂ ਨਾਲ਼ ਹਸਪਤਾਲ ਵਿੱਚੋਂ ਨਿਕਲ ਜਾਂਦੇ ਹਨ। ਕਬਰਸਤਾਨ ਪਹੁੰਚ ਕੇ ਚਾਹਤ ਅਲਫਾਜ਼ ਨੂੰ ਅਵਾਜ਼ਾਂ ਮਾਰਦੀ ਹੈ। ਡਰ ਤੋਂ ਵਗ਼ੈਰ ਹੋਰ ਕੁੱਝ ਵੀ ਨਹੀਂ ਸੀ। ਰਾਤ ਦਾ ਹਨ੍ਹੇਰਾ ਵੀ ਹੂ-ਹੂ ਕਰ ਚੁਬੜਦਾ ਸੀ। ਕਮਲ ਤੇ ਚਾਹਤ ਇੱਕ ਦੂਜੇ ਦਾ ਹੱਥ ਫੜਕੇ ਮੋਢੇ ਨਾਲ਼ ਮੋਢੇ ਦੇ ਆਪਸੀ ਇਕਰਾਰ ਕਰਵਾਉਦੇ ਹੋਏ। ਅਲਫਾਜ਼ ਦੀ ਕਬਰ ਕੋਲ਼ ਜ਼ਾ ਖੜ੍ਹਦੇ ਹਨ। ਕਮਲ ਨੂੰ ਪਤਾ ਨਹੀਂ ਕਿਉਂ ਚਾਹਤ ਤੇ ਬਹੁਤ ਗੁੱਸਾ ਆ ਰਿਹਾ ਸੀ। ਚਾਹਤ ਅਲਫਾਜ਼ ਨੂੰ ਦੱਸਦੀ ਹੈ ਕਿ ਮੇਰੇ ਨਵੇਂ ਬਣੇ ਦੋਸਤ ਨੇ ਅੱਜ ਆਪਣਾ ਮੇਲ ਕਰਵਾ ਦਿੱਤਾ ਤੇ ਚਾਹਤ ਅਲਫਾਜ਼ ਦੀ ਕਬਰ ਤੇ ਕਮਲ ਦਾ ਹੱਥ ਧਰਕੇ ਹਰ ਦੋ ਦੀ ਮੁਲਾਕਾਤ ਕਰਵਾਉਂਦੀ ਹੈ। ਕਮਲ ਦਾ ਫ਼ੋਨ ਗਰੇਵਰ ਪਾਉਣ ਲੱਗਾ ਤੇ ਕਮਲ ਉਹਨੂੰ ਚੁੱਪ ਕਰਵਾਉਂਦਾ ਹੋਇਆ (ਗੱਲਾਂ ਕਰਦਾ) ਚਾਹਤ ਤੋਂ ਕਾਫ਼ੀ ਦੂਰ ਚਲਾ ਗਿਆ। ਫ਼ਿਰ ਕੁੱਝ ਮੁਦਤ ਪਿੱਛੋਂ ਅਲਫਾਜ਼ ਦੀ ਸੈੱਡ ਆਵਾਜ਼ ਆਉਂਦੀ ਹੈ।

ਅਲਫਾਜ਼ : ਤੁਸੀਂ ਤਾਂ ਭੁੱਲ ਹੀ ਗਏ ਸੀ,ਪਾਗਲਾਂ ਦਾ ਸ਼ਹਿਰ।
ਚਾਹਤ ਬਹੁਤ ਖੁਸ਼ ਸੀ ਤੇ ਮਜ਼ਾਕ ਵਿੱਚ
ਚਾਹਤ : ਮੈਂ ਮਰਕੇ ਤੇਰੇ ਕੋਲ਼ ਦੁਬਾਰੇ ਆਈ ਹਾਂ ਤੇ ਤੈਨੂੰ ਡਾਇਲੋਗ ਓੜਦੇ ਨੇ। ਤੂੰ ਸ਼ੁਕਰ ਕਰ ਅਲਫਾਜ਼ ਕਮਲੇ ਦਾ ਜਿਸਨੇ ਤੈਨੂੰ ਮੇਰੇ ਨਾਲ਼ ਮਿਲਾ ਦਿੱਤਾ।
ਅਲਫਾਜ਼ : ਏ ਕੌਣ ਹੈ।
ਚਾਹਤ : ਜਿਸ ਨਾਲ਼ ਤੈਨੂੰ ਹੁਣ ਮਿਲਾਇਆ।
ਅਲਫਾਜ਼ : ਬਹੁਤ ਵਧੀਆ। ਮੈਨੂੰ ਲੱਗਾ ਤੇਰਾ ਪਿਆਰ ਹੈ।
ਚਾਹਤ : ਸਿਰਫ਼ ਦੋਸਤ ਹੈ, ਪਿਆਰ ਕੋਈ ਹੋਰ ਆ। ਤੈਨੂੰ ਮੈਂ ਮਿਲਣਾ ਮੇਰੇ ਸਾਹਮਣੇ ਆ ਹੁਣੀ ਮੈਨੂੰ ਨੀ ਪਤਾ ਤੇ ਕੁੱਝ ਕਹਿਣਾ ਵੀ ਹੈ,

ਕਲਪਨਾ ਮੇਰੀ ਜਿਉਂਦੀ,
ਹਕੀਕਤ ਮੇਰੀ ਖ਼ਾਸ ਹੋਵੇ।

ਸੁਪਨੇ ਤੋਂ ਆਗਾਜ਼ ਤੇਰਾ,
ਖ਼ਤਮ ਮੇਰੀ ਮ੍ਰਿਤੂ ਤੱਕ,
ਨੀਦਾਂ ਚ’ ਨਾ ਗੁਆਚ ਹੋਵੇ।

ਨ੍ਹੇਰੇ ਨੂੰ ਨਸੀਬ ਰੌਸ਼ਨੀ ਹੋਈ,
ਰੁੱਝਿਆ ਪਰਾਈ ਵਿੱਚ ਕੋਈ,
ਸੁਪਨਾ ਸੱਚ ਸਮਾਜ ਹੋਵੇ।

“ਫੁਰਸਿਤ ਮਿਲੇ ਮੇਰੀ
ਤੇਰੀ ਮੁਲਾਕਾਤ ਹੋਵੇ”

ਠੰਡੀ ਹਵਾ ਦਾ ਵਹਾਅ ਹੋਵੇ,
ਟਿਮ ਟਿਮਾਉਂਦੇ ਤਾਰੇ ਹੋਣ,
ਚੰਨ ਚਾਨਣੀ ਰਾਤ ਹੋਵੇ।

ਮੈਂ ਤੇਰੀਆਂ ਬਾਹਾਂ ਵਿੱਚ,
ਤੂੰ ਮੇਰੀਆਂ ਬਾਹਾਂ ਵਿੱਚ,
ਬਾਕੀ ਸਭ ਸ਼ਾਂਤ ਹੋਵੇ।

“ਸਿਰ ਪੈਰੋਂ ਤੀਕ ਮੇਰੇ ਤੇ
ਤੇਰਾ ਰਾਜ ਹੋਵੇ”

ਕੋਈ ਸ਼ਿਕਵਾ ਨਹੀਂ,
ਸੱਜਣਾ ਦੇ ਹਾਸੇ ਬਦਲੇ,
ਹੰਝੂ ਤੇ ਨਾਜ਼ ਹੋਵੇ।

ਕੋਈ ਡਰ ਭੈ ਨਹੀਂ,
ਤੂੰ ਰੂਹ ਮੈਂ ਜਿਸਮ,
ਇੰਨੀ ਸਾਡੀ ਸਾਂਝ ਹੋਵੇ।

“ਤੈਨੂੰ ਰਾਜੇ ਨੂੰ ਗ਼ੁਲਾਮੀ ਦੀ
ਨਾ ਤੋੜ ਪਵੇ”

ਨਾਜ਼ੁਕ ਮੇਰੀ ਮਹੁੱਬਤ,
ਫੁੱਲਾਂ ਦੀ ਖ਼ੁਸ਼ਬੋ ਵਾਂਗ,
ਨਾ ਮੇਰੀ ਥੋੜ ਪਵੇ।

ਅਸੀਂ ਇੱਕ ਦੂਜੇ ਦੇ,
ਇੰਝ ਹੋ ਜਾਈਏ ਕਿ,
ਸਾਹਾਂ ਦੀ ਨਾ ਲੋੜ ਪਵੇ।

“ਜੇ ਤੂੰ ਮੇਰਾ ਜਨਮ
ਮੌਤ ਮੇਰੀ ਕੀ ਹੋਵੇ”

ਤੇਰੇ ਦੁੱਖ ਮੇਰੇ ਸੁੱਖ ਹੋਣ,
ਜ਼ਿੰਦਗੀ ਏਨੀ ਆਸ ਬਣੇ,
ਕਿ ਮੌਤ ਵੀ ਹੱਸ ਜੀਅ ਹੋਵੇ,

ਤੇਰੀ ਪੂਜਾ ਖੁਦਾ ਦੀ ਪੂਜਾ,
ਲੱਗੇ ਮੈਨੂੰ ਕਿਤੇ ਨਾ ਕਿਤੇ
ਤੂੰ ਮੇਰੇ ਵੰਸ਼ ਦੀ ਨੀਂਹ ਹੋਵੇ।

ਫਿਰ ਮੇਰਾ ਮੇਥੋਂ ਨਾ ਸੰਭਲ ਹੋਵੇ।

ਫ਼ਿਰ ਮੇਰਾ ਜਨਮ ਮੁਕੱਬਲ ਹੋਵੇ।
ਫ਼ਿਰ ਮੇਰਾ ਜਨਮ ਮੁਕੱਬਲ ਹੋਵੇ।

ਅਲਫਾਜ਼ : ਸਾਹ ਲੈ ਲਵੋ ਹੁਸਨਾਂ ਦੀ ਰਾਣੀਏ,ਐਵੇਂ ਕਬਰਸਤਾਨ ਦੀਵਾਨਾ ਹੋ ਜਾਉ।

ਚਾਹਤ ਹੱਸਕੇ ਬੋਲੀ,,
ਚਾਹਤ : ਮੈਂ ਤੇਰੀ ਦੀਵਾਨੀ ਆ ਕਬਰਸਤਾਨ ਦੇ ਰਾਜਿਆਂ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਤੇਰੇ ਲਈ ਮਰ ਵੀ ਜਾਵਾਂਗੀ।
ਅਲਫਾਜ਼ : ਚਾਹਤ ਏ ਤੂੰ ਕੀ ਕਹਿ ਰਹੀ ਏ।
ਚਾਹਤ : ਮੇਰੀ ਜ਼ਿੰਦਗੀ ਦਾ ਸੱਚ ਹੋਰ ਕੀ ਹੋਣਾ।

ਅਲਫਾਜ਼ : ਪਰ ਏ ਕਦੇ ਵੀ ਨਹੀਂ ਹੋ ਸਕਦਾ।
ਚਾਹਤ : ਕਿਉਂ ਤੂੰ ਮੇਰਾ ਮਰਨ ਜੀਣ ਏ।

ਅਲਫਾਜ਼ : ਚਾਹਤ ਆਪਾ ਇੱਕ ਦੋਸਤ ਹਾਂ, ਮੈਂ ਵੀ ਕਿਸੇ ਹੋਰ ਨੂੰ ਮਹੁੱਬਤ ਕਰਦਾ ਹਾਂ।
ਚਾਹਤ ਮਜ਼ਾਕ ਵਿੱਚ ਕਹਿੰਦੀ ਹੈ।
ਚਾਹਤ : ਹਾਂ ਪਤਾ ਮੈਨੂੰ ਮੈਂ ਵੀ ਇਹੀ ਕਿਹਾ ਹੈ।
ਅਲਫਾਜ਼ : ਓ ਮੇਰੀ ਮਹੁੱਬਤ ਮੇਰੇ ਕੋਲ ਹੈ। ਮੇਰਾ ਇਸ਼ਕ ਹੈ। ਹਾਂ ਸੱਚ ਤੂੰ ਏ ਵਹਿਮ ਵਿੱਚੋ ਬਹਾਰ ਆ ਕਿ ਮੈਂ ਤੇਰੀ ਮਹੁੱਬਤ ਬਣੂ। ਤੂੰ ਤਾਂ ਮੇਰੇ ਲਈ ਆਪਣੀ ਅੰਮਾ ਨੂੰ ਵੀ ਭੁੱਲ ਗਈ।

ਚਾਹਤ : ਮੈਂ ਤੈਨੂੰ ਪਿਆਰ ਕਰਦੀ ਆ, ਮਰ ਜਾਉ ਐਵੇਂ ਨਾ ਕਹਿ।
ਅਲਫਾਜ਼ : ਤੂੰ ਜ਼ਾ ਇਥੋਂ।

ਇੱਕ ਖੜਕਾ ਜ਼ਾ ਹੁੰਦਾ ਹੈ, ਤੇ ਅਲਫਾਜ਼ ਬੋਲਦਾ,,
ਅਲਫਾਜ਼ : ਤੇਰਾ ਦੋਸਤ ਆ ਰਿਹਾ ਤੇ ਮੈਂ ਜਾ ਰਿਹਾ ਹਾਂ, ਮੈਨੂੰ ਮੁਆਫ਼ ਕਰੀ । ਤੂੰ ਤਾਂ ਰਿਸ਼ਤੇ ਹੀ ਰੁੱਤਾਂ ਵਾਂਗ ਬਦਲ ਲਏ।

ਚਾਹਤ ਉੱਚੀ ਰੋਂ ਰੋਂ ਕੇ ਅਲਫਾਜ਼ ਨੂੰ ਅਵਾਜ਼ਾਂ ਦਿੰਦੀ ਹੈ। ਕਮਲ ਵੀ ਦੂਰੋਂ ਭੱਜਿਆ ਆਉਂਦਾ ਤੇ ਕਹਿੰਦਾ

ਕਮਲ : ਚਾਹਤ ਕੀ ਹੋ ਗਿਆ। ਤੂੰ ਠੀਕ ਤਾਂ ਹੈ। ਦਸ ਕੀ ਹੋਇਆ?

ਕਮਲ ਚਾਹਤ ਨੂੰ ਗਲ ਨਾਲ਼ ਲਾਕੇ ਹਾਲ ਪੁੱਛਦਾ ਹੈ ਚਾਹਤ ਤੇ ਦੱਸਣ ਤੇ ਪਤਾ ਲੱਗਦਾ ਹੈ ਕਿ ਅਲਫਾਜ਼ ਉਸਨੂੰ ਪਿਆਰ ਨਹੀਂ ਕਰਦਾ ਤੇ ਇੱਕ ਦੋਸਤ ਸਮਝਦਾ ਹੈ। ਅਲਫਾਜ਼ ਨਾਲ਼ ਮੈਂ ਗੱਲ ਕਰੂ ਕਮਲ ਚਾਹਤ ਨੂੰ ਲਾਰਾ ਲਾਕੇ ਹਸਪਤਾਲ ਵਿੱਚ ਲੈ ਆਉਂਦਾ। ਚਾਹਤ ਆਪਣੇ ਬੈਡ ਤੇ ਪੈਦੀ ਹੀ ਹੈ ਕਿ ਰੌਬਨ ਕਮਲ ਨੂੰ ਚਾਹਤ ਦਾ ਹਾਲ ਚਾਲ ਪੁੱਛਦਾ ਪੁੱਛਦਾ। ਰੌਬਨ ਕਮਲ ਨੂੰ ਬਾਹਰ ਲੈ ਗਿਆ ਤੇ ਗੇਟ ਕੋਲ ਖੜ ਗਏ, ਮਗਰ ਹੀ ਚਾਹਤ ਹੌਲੀ-ਹੌਲੀ ਉੱਠਕੇ ਗੱਲ ਸੁਣਨ ਲਈ ਆ ਗਈ।

ਰੌਬਨ : ਪੁੱਤਰ ਹੁਣ ਤੈਨੂੰ ਕਿਵੇਂ ਦਸਾਂ, ਡਾ. ਨੇ ਕਿਹਾ ਜਿਨ੍ਹਾਂ ਹੋ ਸਕੇ ਚਾਹਤ ਨੂੰ ਖੁਸ਼ ਰੱਖਣਾ, ਕਿਸੇ ਗੱਲ ਦੀ ਟੈਂਸ਼ਨ ਨਹੀਂ ਲੈਣ ਦੇਣੀ। ਇਸ ਨੂੰ ਸਦਮਾ ਬਹੁਤ ਡੂੰਘਾ ਲੱਗਿਆ। ਰਹੀ ਗੱਲ ਅਲਫਾਜ਼ ਦੀ ਜੇ ਪੁੱਤ ਉਹ ਸੱਚੀ ਹੁੰਦਾ ਮੈਂ ਹੁਣ ਨੂੰ ਚਾਹਤ ਦੀ ਝੋਲੀ ਪਾ ਦਿੰਦਾ। ਉਹ ਅਲਫਾਜ਼ ਇਸਦਾ ਦਾ ਬਹਿਮ-ਭਰਮ ਹੈ। ਚਾਹਤ ਦੀ ਦਿਮਾਗ਼ੀ ਹਾਲਤ ਠੀਕ ਨਹੀਂ। ਰਿਪੋਟਾ ਚੈੱਕ ਕਰ ਤੂੰ ਜਾਕੇ ਸਭ ਸੱਚ ਸਾਹਮਣੇ ਆ ਜਾਵੇਗਾ। ਤੂੰ ਇਸ ਨੂੰ ਕਬਰਸਤਾਨ ਕਿਉਂ ਲੈਕੇ ਗਿਆ। ਇਸ ਲਈ ਅਸੀਂ ਇਸਨੂੰ ਘਰ ਨਹੀਂ ਲੈਕੇ ਜਾਂਦੇ। ਇਹ ਕਬਰਾਂ ਵਿੱਚ ਜਾਕੇ ਫ਼ਿਰ ਆਪਣੀ ਹਾਲਤ ਖ਼ਰਾਬ ਕਰ ਲਵੇਗੀ।

ਕਮਲ : ਤੁਹਾਨੂੰ ਕਿਵੇਂ ਪਤਾ ਹੈ?
ਰੌਬਨ : ਪੁੱਤ ਕਮਰੇ ਲੱਗੇ ਆ। ਮੈਨੂੰ ਐਵੇਂ ਸੀ, ਤੂੰ ਸਭ ਕੁੱਝ ਠੀਕ ਕਰ ਦੇਵੇਗਾ। ਤੂੰ ਆਪ ਹੀ ਪਾਗ਼ਲ ਪਿੱਛੇ ਪਾਗ਼ਲ ਹੋ ਗਿਆ।

ਕਮਲ : ਚਾਹਤ ਦੀ ਜ਼ਿੰਦਗੀ ਵਿੱਚ ਬਹੁਤ ਬਦ ਹੋ ਰਿਹਾ ਹੈ।

ਰੌਬਨ : ਪੁੱਤ ਚਾਹਤ ਅਲਫਾਜ਼ ਨੂੰ ਮੁਰਦਾ ਦੱਸ ਰਹੀ ਹੈ। ਹੁਣ ਤੂੰ ਦੱਸ ਇੱਕ ਮੁਰਦਾ ਕੁੱਝ ਦਿਨਾਂ ਵਿੱਚ ਮਿੱਟੀ ਬਣ ਜਾਂਦਾ ਹੈ। ਇਹ ਇੱਕ ਕਾਲਾ ਸੱਚ ਹੈ।

ਕਮਲ : ਹਾਜ਼ੀ ਏ ਤਾਂ ਬਿਲਕੁਲ ਸੱਚ ਹੈ, ਮੁਰਦੇ ਤਾਂ ਪਲਾਂ ਦੇ ਹਿਸਾਬ ਨਾਲ਼ ਮਿੱਟੀ ਬਣ ਜਾਂਦੇ ਨੇ।

ਰੌਬਨ : ਚੱਲ ਪੁੱਤ ਵਾਲ਼ੀ ਮਿੱਟੀ ਫਰੋਲਣ ਦਾ ਕੀ ਫ਼ਾਇਦਾ, ਆਪਾ ਨੂੰ ਤਾਂ ਸਹੀ ਸਲਾਮਤ ਆਪਣੀ ਚਾਹਤ ਚਾਹੀਦੀ ਹੈ।

ਰੌਬਨ ਚਲਾ ਜਾਂਦਾ ਹੈ। ਜਦ ਕਮਲ ਅੰਦਰ ਆਉਂਦਾ ਹੈ ਤਾਂ ਚਾਹਤ ਗੇਟ ਦੇ ਅੰਦਰਲੇ ਪਾਸੇ ਕੰਧ ਨਾਲ ਕੰਨ ਲਈ ਖੜੀ ਹੁੰਦੀ ਹੈ। ਸਰੀਰ ਪੂਰਾ ਕੰਬ ਰਿਹਾ ਤੇ ਚਾਹਤ ਸੁਨ ਹੋ ਰਹੀ ਹੁੰਦੀ ਹੈ। ਚਾਹਤ ਹੌਲੀ ਹੌਲੀ ਕੱਬਦੀ ਆਵਾਜ਼ ਵਿੱਚ ਕਹਿੰਦੀ ਹੈ।

ਚਾਹਤ : ਮੇਰਾ ਪਿਆਰ ਝੂਠ ਨਹੀਂ ਹੈ। ਨਾ ਹੀ ਕੋਈ ਭਰਮ ਹੈ।

ਕਮਲ ਦੇ ਉੱਪਰ ਡਿੱਗ ਪੈਦੀ ਹੈ। ਕਮਲ ਰੌਲਾ ਪਾਉਂਦਾ ਹੋਇਆ ਚਾਹਤ ਨੂੰ ਬੈਡ ਉਤੇ ਪਾ ਦਿੰਦਾ ਹੈ ਚਾਹਤ ਨੂੰ ਕੋਈ ਸੁਰਤ ਨਹੀਂ ਹੁੰਦੀ। ਸਾਰੇ ਇਕੱਠੇ ਹੋ ਜਾਂਦੇ ਹਨ। ਰੌਬਨ ਦੇ ਪੁੱਛਣ ਤੇ ਪਤਾ ਲੱਗਦਾ ਹੈ ਕਿ ਉਸਨੇ ਨੇ ਸਾਰਿਆਂ ਗੱਲਾਂ ਸੁਣ ਲਈਆਂ ਤੇ ਬੇਹੋਸ਼ ਹੋ ਗਈ। ਡਾ. ਨਰਸਾਂ ਵੀ ਚਾਹਤ ਦੁਆਲੇ ਭੱਜ ਦੌੜ ਕਰ ਰਹੀਆਂ ਸੀ, ਰੌਬਨ ਤੇ ਕਮਲ ਨੂੰ ਰੂਮ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਚਾਹਤ ਨੂੰ ਐਵਰਜੈਂਸੀ ਰੂਮ ਵਿੱਚ ਸਿਫ਼ਟ ਕੀਤਾ ਜਾਂਦਾ ਹੈ।

ਹੁਣ ਸਾਰੇ ਸਵਾਲ ਪਤਾਲਾ ਵਾਂਗ ਡੂੰਘੇ ਹੀ ਡੂੰਘੇ ਜਾ ਰਹੇ ਹਨ। ਡਾ. ਦੀ ਰਿਪੋਟ ਅਨੁਸਾਰ ਚਾਹਤ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ। ਚਾਹਤ ਪੂਰੀ ਤਰ੍ਹਾਂ ਇੱਕ ਪਾਗ਼ਲ ਕੁੜੀ ਬਣ ਗਈ ਹੈ।
ਚਾਹਤ ਦੇ ਲਈ ਉਹ ਅਲਫਾਜ਼ (ਮੁਰਦਾ) ਹੀ ਜ਼ਿੰਦਗੀ ਹੈ।
ਰੌਬਨ ਲਈ ਅਲਫਾਜ਼ ਚਾਹਤ ਦਾ ਇੱਕ ਭਰਮ ,ਪਾਗਲਪਨ ਹੈ। ਕਮਲ ਦੇ ਲਈ ਸਭ ਕੁੱਝ ਸਮਝੋ ਬਾਹਰ ਹੈ। ਕਮਲ ਬਾਰੇ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਹੈ। ਉਹ ਕੌਣ ਹੈ, ਕਿੱਥੋਂ ਆਇਆ ਹੈ। ਕੀ ਕਰਨ ਆਇਆ ਹੈ। ਕਮਲ ਦਾ ਅਸਲ ਸੱਚ ਕਿਸੇ ਨੂੰ ਨਹੀਂ ਪਤਾ। ਕਮਲ ਦੀਆਂ ਗੱਲਾਂ ਤੋਂ ਲੱਗਦਾ ਸੀ, ਕਿ ਉਸ ਨੂੰ ਖ਼ੁਦ ਵੀ ਨਹੀਂ ਪਤਾ ਉਹ ਕੌਣ ਹੈ ਕਿੱਥੋਂ ਹੈ।

ਮੁਰਦੇ ਨੂੰ ਇਸ਼ਕ – ਇਹ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇੱਕ ਜੋ ਕਿ ਚਾਹਤ ਨੂੰ ਮੁਰਦੇ ਨਾਲ਼ ਹੋਇਆ ਇਸ਼ਕ ਹੈ, ਦੂਜਾ ਮੁਰਦੇ ਨੂੰ ਕਿਸੇ ਹੋਰ ਨਾਲ਼ ਇਸ਼ਕ। ਭਾਵ ਮੁਰਦੇ ਦੀ ਹੋਰ ਕਿਹੜੀ ਮੁਹੱਬਤ ਹੋ ਸਕਦੀ ਹੈ।।

ਚਾਹਤ ਨਾਲ਼ ਕੀ ਹੋਇਆ, ਉਸ ਨੂੰ ਜ਼ਿੰਦਗੀ ਮਿਲੀ ਜ਼ਾ ਮੌਤ ਅਗਲੇ ਭਾਗ ਦੇ ਨਾਲ ਮਿਲਦੇ ਹਾਂ।

ਸੋ ਲੈਕੇ ਮਿਲਦੇ ਆਂ ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਭਾਗ ਵਿੱਚ। ਆਪਾਂ ਵੇਖਦੇ ਹਾਂ ਕਿ ਇਹ ਕਹਾਣੀ ਕਿਦਾਂ ਕਿਵੇਂ ਮੋੜ ਲੈਂਦੀ ਹੈ। ਚਾਹਤ ਅਲਫਾਜ਼ ਦੀ , ਕਮਲ ਦੀ ਜਾਂ ਉਸ ਅੱਲਾ ਦੀ ਪਿਆਰੀ ਬਣੇਗੀ।

( ਇਹ ਸੁਭਾਵਕ ਹੈ ਕਿ ਇੱਕ ਕਹਾਣੀਕਾਰ ਕਲਪਨਿਕ ਜੀਵਨ ਨੂੰ ਸਹਿਜ ਸੁਭਾਅ ਰੂਪ ਵਿਚ ਹੀ ਪੇਸ਼ ਕਰ ਸਕਦਾ ਹੈ,ਪਰ ਇੱਕ ਕਲਪਨਾ ਦੀ ਕਲਪਨਾ ਨੂੰ ਪੇਸ਼ ਕਰਨਾ,ਧਰਤੀ ਤੋਂ ਗੂੜ੍ਹੇ ਤਾਰੇ‌ ਦੀ ਮੁਕੰਮਲ ਦੂਰੀ ਨਾਪਣਾ ਹੈ, ਪਰਮਾਤਮਾ ਕੇ.ਜੇ ਦੀ ਕ਼ਲਮ ਨੂੰ ਏਦਾਂ ਹੀ ਵਾਂਗ ਸਿੱਪੀਆਂ ਵਿਚਲੇ ਨਿਵੇਕਲੇ ਰੰਗ ਝੋਲ਼ੀ ਪਾਉਂਦੇ ਰਹਿਣ, ਤੇ ਪਾਠਕ ਪਿਆਰ ਭਰਮਾਉਂਦੇ ਰਹਿਣ, ਸੁਖਦੀਪ ਸਿੰਘ ਰਾਏਪੁਰ)

ਸ਼ੁਕਰੀਆ ਜੀ ਪਿਆਰ ਬਖਸ਼ਣ ਲਈ।

ਇਸ ਕਹਾਣੀ ਪ੍ਰਤੀ ਕੋਈ ਸੁਝਾਉ ਜਾ ਵਿਚਾਰ ਸਾਂਝੇ ਕਰਨ ਲਈ ਤੁਸੀਂ ਦਿੱਤੇ ਗਏ ਨੰਬਰਾਂ ਰਾਹੀਂ ਸਾਡੇ ਨਾਲ਼ ਸਾਂਝ ਪਾ ਸਕਦੇ ਹੋ।

ਕੇ.ਜੇ. ਸਿੰਘ

ਫ਼ੋਨ ਨੰਬਰ — 8288888268

ਇੰਨਸਟਾਗ੍ਰਾਮ — kjsingh_8888

Gmail. — kjsingh268@gmail.com

...
...



Related Posts

Leave a Reply

Your email address will not be published. Required fields are marked *

4 Comments on “ਮੁਰਦੇ ਨੂੰ ਇਸ਼ਕ ( ਭਾਗ : ਦੂਸਰਾ )”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)