ਅੱਜ ਦਾ ਦਿਨ ਬਹੁਤ ਹੀ ਵਧੀਆ ਰਿਹਾ ਸ਼ਾਈਦ ਅੱਜ ਖੁਸ਼ੀ ਹਰ ਇੱਕ ਦੇ ਮੁੱਖ ਉੱਤੇ ਸੀ | ਮੈਂ ਕੰਮ ਕਰਦਿਆਂ ਆਪਣੀ ਥਕਾਵਟ ਨੂੰ ਹੋਰ ਜ਼ੋਰ ਨਾਲ ਅੰਦਰ ਲਿਆ ਰਿਹਾ ਅਤੇ ਕਹਿ ਰਿਹਾ ਰੱਬਾ ਮਿਹਰ ਕਰੀਂ | ਭੁੱਖ ਦਾ ਸ਼ੋਰ ਅੰਦਰ ਮੇਰੇ ਬਹੁਤ ਮੱਚਦਾ ਰਿਹਾ | ਮੈਂ ਨਾਲ-ਨਾਲ ਇਹ ਵੀ ਸੋਚਦਾ ਰਹਿੰਦਾ ਕਦੋਂ ਜ਼ਲਦੀ ਬ੍ਰੇਕ ਹੋਵੇ ਅਤੇ ਮੈਂ ਨਾਲ ਲੱਗਦੇ tim hortons ਜਾ ਕੇ ਇੱਕ ਕੱਪ ਚਾਹ ਦਾ ਪੀ ਆਵਾਂ | ਚਾਹ ਸਿਰਫ ਸਵਾਦ ਅਤੇ ਜਾਨ ਪਾਉਣ ਲਈ ਪਰ ਜੋ ਮੇਰੇ ਸ਼ਰੀਰ ਦੇ ਥੱਕੇ ਅੰਗ ਹਨ, ਹਮੇਸ਼ਾ ਉਹ ਪਹਿਲ ਮੰਗਦੇ ਹਨ | ਖੈਰ ਪਹਿਲੇ ਪਹਿਰ ਦਾ ਕੰਮ ਕਰ ਰਿਹਾ ਅਤੇ ਦੂਜਾ ਪਹਿਰ ਚੜ੍ਹਦਾ ਰਿਹਾ | ਮੈਂ ਆਪਣੇ ਕੰਮ ਵਿੱਚ ਮਸਤ ਹੁੰਦਾ ਅਤੇ ਆਪਣੀ ਘੜੀ ਦੀ ਸੂਈਆਂ ਵੱਲ ਵੇਖਦਾ ਰਿਹਾ | ਅਜੇ ਗਿਆਰਾਂ ਵੱਜਣ ਹੀ ਵਾਲੇ ਸੀ ਕਿ ਮੇਰਾ ਮਿੱਤਰ ਅੰਗਦ ਭਾਜੀ ਉਹ ਮੇਰੇ ਕੋਲ ਖੁਸ਼ੀ-ਖੁਸ਼ੀ ਆਏ ਅਤੇ ਮੈਨੂੰ ਕਹਿਣ ਲੱਗੇ :
ਅੰਗਦ : ਭਾਜੀ ਇੱਕ ਖੁਸ਼ਖ਼ਬਰੀ ਸੁਣਾਵਾਂ ?
ਜਿਤੇਸ਼ : ਹਾਂਜੀ, ਬੇਝਿਜਕ ਜਲਦੀ ਸੁਣਾਵੋਂ |
ਅੰਗਦ ਭਾਜੀ : ਭਾਜੀ ਆਪਣੇ ceva ਵਾਲਿਆਂ ਨੇ ਪੀਜਾ ਅਤੇ ਕੋਲ੍ਡ ਡਰਿੰਕ ਦਾ ਲੰਗਰ ਲਗਾਉਣਾ ਹੈ, ਅਗਲੀ ਬ੍ਰੇਕ ਵਿੱਚ ਅਤੇ ਆਪਣੇ ਕੋਲ ਸਿਰਫ ਅੱਧਾ ਘੰਟਾ ਰਹਿ ਚੁਕਿਆ ਹੈ |
ਜਿਤੇਸ਼ : ਅੱਛਾ ਜੀ, ਇਹ ਤਾ ਖੁਸ਼ੀ ਵਾਲੀ ਗੱਲ ਹੋਈ ਅਤੇ ਮੇਰੀ ਕਿ ਸਬ ਦੀ ਭੁੱਖ ਵੀ ਜਲਦ ਮਿੱਟ ਜਾਵੇਗੀ, ਪਿੱਜਾ ਵੀ ਇੱਕ ਤਰਾਂ ਦੀ ਰੋਟੀ ਹੀ ਹੈ |
ਅੰਗਦ ਭਾਜੀ : ਹਾਂਜੀ ਭਾਜੀ, ਤੁਸੀਂ ਬੱਸ ਸਾਢੇ ਗਿਆਰਾਂ ਵੱਜਣ ਦਿਓ, ਅੱਪਾਂ ਸਬ ਨੇ ਉਹ ਸਾਹਮਣੇ ਬਾਹਰ ਵੱਲ ਨੂੰ ਤੁਰ ਪੈਣਾ |
ਜਿਤੇਸ਼ : ਉਹ ਤਾਂ ਬਹੁਤ ਚੰਗੀ ਗੱਲ ਹੈ, ਇੱਕ ਸਵਾਲ ਹੈ ਜੋ ਮੇਰੇ ਮੰਨ ਅੰਦਰ ਆਇਆ |
ਅੰਗਦ ਭਾਜੀ : ਹਾਂਜੀ ਭਾਜੀ ਤੁਸੀਂ ਪੁਛੋ |
ਜਿਤੇਸ਼ : ਇਹ ਕਿਸ ਖੁਸ਼ੀ ਵਿੱਚ ਪੀਜਾ ਵੰਡ ਰਹੇ ਹਨ ?
ਅੰਗਦ ਭਾਜੀ : ਇਹ ਨਹੀਂ ਪਤਾ ਸ਼ਾਈਦ ਇਹਨਾਂ ਦਾ ਕੰਮ ਜੋਰਾਂ ਉੱਤੇ ਚੱਲ ਪਿਆ ਹੋਣਾ |
ਜਿਤੇਸ਼ : ਗੱਲ ਤਾ ਸਹੀ ਹੈ, ਮੈਨੂੰ ਲੱਗਦਾ ਕਿ ਇਹ ਜੇਠ ਮਹੀਨੇ ਮੀਂਹ ਦੇ ਲਈ ਰੱਬ ਅੱਗੇ ਕਿਸੀ ਨੇ ਜਰੂਰ ਅਰਦਾਸ ਕਰਵਾਈ ਹੋਣੀ ਸ਼ਾਈਦ ਤਾਂਹੀਓ ਇਹ ਸਬ ਕਰ ਰਹੇ ਹਨ |
ਅੰਗਦ ਭਾਜੀ : ਮੈਨੂੰ ਵੀ ਇਹੀ ਲੱਗਦਾ ਪਰ ਇਥੇ ਤਾਂ ਅੱਪਾਂ ਬਾਹਰਲੇ ਮੁਲਖ ਵਿੱਚ ਰਹਿੰਦੇ ਹਾਂ | ਇੱਥੇ ਇਹ ਸਬ ਕੌਣ ਕਰਵਾਉਗਾ ?
ਜਿਤੇਸ਼ : ਉਹ ਹੋ , ਮੈਂ ਤਾਂ ਸੋਚਿਆ ਕਿ ਇਹ ਇੰਡੀਆ, ਲੈ ਦੱਸ ਇਹ ਤਾਂ ਕਨੈਡਾ ਪਾਈ | ਮੇਰਾ ਹੀ ਧਿਆਨ ਬੱਦਲ ਗਿਆ ਕਿਉਂਕਿ ਇੱਥੇ ਮੈਨੂੰ ਸਾਰੇ ਆਪਣੇ ਹੀ ਜਾਪਦੇ...
|
ਅੰਗਦ ਭਾਜੀ : ਉਹ ਕੋਈ ਗੱਲ ਨਹੀਂ ਭਾਜੀ, ਚੱਲੋ ਮੈਂ ਰੋਹਿਤ ਭਾਜੀ ਨੂੰ ਸੁਨੇਹਾ ਲਾ ਕੇ ਆਇਆ |
ਜਿਤੇਸ਼ : ਜਰੂਰ ਜ਼ਲਦੀ ਜਾਈਓ |
ਸਮਾਂ ਲੰਘਿਆ ਸਵੇਰ ਦੇ ਸਾਢੇ ਗਿਆਰਾਂ ਵੱਜ ਗਏ ਅਤੇ ਅੰਗਦ ਭਾਜੀ ਮੇਰੇ ਨਾਲ ਹੀ ਖੜੇ ਸੀ | ਦੂਜੀ ਬ੍ਰੇਕ ਦੀ ਸਬ ਨੂੰ ਜਿਸ ਦੀ ਉਡੀਕ ਸੀ ਆਖਿਰ ਉਹ ਘੰਟੀ ਵੱਜ ਹੀ ਗਈ | ਅਸੀਂ ਸਬ ਜ਼ਲਦੀ-ਜਲਦੀ ਗੈਲਰੀ ਵੱਲ ਵੱਧ ਗਏ ਜਿੱਥੇ ਪਿੱਜਾ ਕੰਪਨੀ ਦੇ ਸੁਪਰਵਾਈਸਰਾਂ ਨੇ ਬੇਂਚ ਉੱਤੇ ਸਜ਼ਾ ਕੇ ਰੱਖੇ ਹੋਏ ਸੀ | ਉਥੇ ਹੀ ਤਿੰਨ ਤਰਾਂ ਦੇ ਵੱਖਰੇ-ਵੱਖਰੇ ਪੀਜਾ ਸੀ | ਇੱਕ ਪੀਜ਼ਾ vegetarian ( ਸ਼ਾਕਾਹਾਰੀ ) ਦੁੱਜਾ ਸੀ ਚਿਕਨ ਅਤੇ pepperoni pizza ( ਗਊ ਅਤੇ ਸੂਰ ) ਇਹ ਸਬ ਮਾਸਾਂਹਾਰੀ ਪਿੱਜਾ ਰੱਖਿਆ ਹੋਇਆ ਸੀ | ਇਹ ਪੀਜ਼ਾ ਗੋਰਿਆਂ ਨੇ ਖਾਇਆ ਬਾਕੀ ਜੋ ਦੋ ਬੱਚੇ ਉਹ ਪੰਜਾਬੀਆਂ ਨੇ ਖਾ ਲਿਆ ਸੀ | ਮੈਂ ਆਪਣਾ vegetarian ( ਸ਼ਾਕਾਹਾਰੀ ) ਪੀਜ਼ਾ ਨਾਲ ਇੱਕ ਪੈਪਸੀ ਦੀ ( can ) ਕੈਂਨ ਚੁੱਕ ਆਪਣੀ ਗੱਡੀ ਵਿੱਚ ਬਹਿ ਖਾਣ ਲਗਿਆ ਅਤੇ ਸੋਚਦਾ ਰਿਹਾ ਕਿ ਇਹ ਮੇਰੇ ਲਈ ਸ਼ਾਈਦ ਸਬ ਲਈ ਖੁਸ਼ੀ ਦਾ ਸਮਾਂ ਸੀ ਕਿਉਂਕਿ ਇਹ ਸਾਡੀ ਮੱਚਦੀ ਭੁੱਖ ਨੂੰ ਸ਼ਾਂਤ ਕਰਵਾ ਰਿਹਾ ਸੀ | ਪਿੱਜਾ ਖਾਣ ਉਪਰੋਕਤ ਨਾ ਸਾਡੇ ਵਿਚੋਂ ਕੋਈ tim hortons ਵੱਲ ਨੂੰ ਪਰਤੇ ਸਗੋਂ ਅਰਾਮ ਕੀਤਾ ਅਤੇ ਮਸਤੀ ਵਿੱਚ ਦਿਨ ਦਾ ਆਨੰਦ ਮਾਣਿਆ |
“ਮੇਰੀ ਭੁੱਖ ਨਾਲੋਂ ਵੱਡਾ ਨਹੀਂ ਹੋਣਾ ਅਕਾਸ਼,
ਮੇਰੀ ਭੁੱਖ ਨਾਲੋਂ ਵੱਡਾ ਨਹੀਂ ਹੋਣਾ ਸਮੁੰਦਰ,
ਮੇਰੇ ਦੁੱਖ ਅਤੇ ਠਿਕਾਣਿਆਂ ਦੀ ਕਿਸ ਨੂੰ ਸੂਝ ਹੈ,
ਮੇਰੀ ਭੁੱਖ ਦਾ ਤਾਂ ਕਦੇ ਵੀ ਸੁੱਖ ਨਹੀਂ,
ਸਾਡੇ ਅਰਗੇ ਭੁੱਖੇ ਹੀ ਸੌ ਜਾਂਦੇ ਨੇ,
ਰੋਟੀ ਤੋਂ ਸੋਹਣਾ ਸਾਡੇ ਲਈ ਸੋਹਣਾ ਮੁੱਖ ਨਹੀਂ |”
ਨੋਟ : ਮੈਂ ਇਹ ਸਬ ਇਸ ਲਈ ਲਿਖਿਆ ਕਿਉਂਕਿ ਮੈਂ ਉਹਨਾਂ ਆਉਣ ਵਾਲੇ ਵਿਧਿਆਰਥੀ ਜਾਂ ਪੱਕੇ ਤੋਰ ਤੇ ਜੋ ਕਨੈਡਾ ਜਾਂ ਕੋਈ ਹੋਰ ਬਾਹਰਲੇ ਮੁਲਖ ਜਾ ਰਹੇ ਹਨ | ਉਹਨਾਂ ਲਈ ਮੇਰਾ ਇਹ ਸੁਨੇਹਾ ਕਿ ਅਸੀਂ ਬਾਹਰ ਜਾ ਕੇ ਪੈਸਾ, ਘਰ, ਗੱਡੀ ਅਤੇ ਕੱਪੜਾ ਸਬ ਕੁੱਝ ਖਰੀਦ ਲਾਵਾਂਗੇ ਪਰ ਅਸੀਂ ਇਹ ਜੋ ਸਮਾਂ ਹੈ ਕਦੇ ਨਹੀਂ ਖਰੀਦ ਸਕਦੇ | ਜੋ ਭੁੱਖ ਹੈ ਬੇਸ਼ੱਕ ਉਹ ਕਿਸੇ ਚੀਜ ਦੀ ਹੋ ਸੱਕਦੀ ਹੈ ਪਰ ਜੋ ਸਾਡੇ ਪੇਟ-ਢਿਡ੍ਹ ਦੀ ਭੁੱਖ ਹੈ ਇਸ ਦਾ ਕਦੇ ਵੀ ਅੰਤ ਨਹੀਂ ਹੋਣਾ |
ਲਿਖਤੁਮ : ਜਿਤੇਸ਼ ਤਾਂਗੜੀ