![](https://www.punjabidharti.com/wp-content/uploads/2017/01/Waiting-for-God.jpg)
ਜਦੋਂ ਕੋਈ ਮੇਰੇ ਕੋਲੋ ਪੁੱਛਦਾ ਕਿ ਕਿਹੜਾ ਪਿੰਡ ਹੈ ਤੁਹਾਡਾ ? ਤਾਂ ਮੈ ਬੜੇ ਮਾਣ ਨਾਲ਼ ਕਹਿੰਦਾ (ਆਪਣੇ ਪਿੰਡ ਦਾ ਨਾਮ ਲੇ ਕੇ) ਕਿ ਮੈਂ ਇਸ ਪਿੰਡ ਦਾ ਹਾਂ ਇਹ ਮੇਰਾ ਪਿੰਡ ਹੈ,ਐਥੇ ਮੇਰਾ ਘਰ ਹੈ ਇਹ ਸਾਡੀ ਜਗ੍ਹਾ ਹੈ,ਫਿਰ ਇਕ ਅੰਦਰੋ ਅਵਾਜ ਆਉਂਦੀ ਹੈ ਜੋ ਮੈਨੂੰ ਪੁੱਛਦੀ ਹੈ ਕਿ ਸੱਚੀ ਇਹ ਤੇਰਾ ਪਿੰਡ ਹੈ ? ਤੇਰਾ ਘਰ ਹੈ? ਤੇਰੀ ਜਗ੍ਹਾ ਹੈ? ਕਦੇ ਤੇਰਾ ਪੜ ਦਾਦਾ ਵੀ ਕਹਿੰਦਾ ਹੁੰਦਾ ਸੀ ਕੇ ਇਹ ਮੇਰਾ ਪਿੰਡ ਹੈ,ਅਤੇ ਇਹ ਮੇਰਾ ਘਰ ਹੈ ਇਹ ਮੇਰੀ ਜਗ੍ਹਾ ਹੈ,ਅੱਜ ਇਹ ਪਿੰਡ ਇਹ ਘਰ ਇਹ ਜਗ੍ਹਾ ਓਥੇ ਹੀ ਨੇ ਓਹੀ ਨੇ, ਪਰ ਤੇਰਾ ਪੜ ਦਾਦਾ ਕਿੱਥੇ...
ਹੈ ?
ਮੰਨਿਆ ਕੇ ਬੰਦਿਆ ਤੇਰੇ ਕੋਲ਼ 80 ਲੱਖ ਦੀ ਕਾਰ 5 ਕਰੋੜ ਦੀ ਕੋਠੀ ਤੇ ਅਰਬਾਂ ਦੀ ਜਾਇਦਾਦ ਹੈ , ਪਰ ਸੋਚ ਕੇ ਦਸੀ ਕਿ ਸੱਚੀ ਇਹ ਤੇਰੀ ਹੈ ? ਕੀ ਸਚੀ ਤੂੰ ਹਮੇਸ਼ਾ ਇਸ ਦਾ ਮਾਲਕ ਰਹੇਂਗਾ ? ਜਾਂ ਸਮੇਂ ਦੇ ਨਾਲ਼ ਨਾਲ਼ ਇਸ ਦੇ ਮਾਲਕ ਵੀ ਬਦਲ ਜਾਣਗੇ ? ਕਦੇ ਕੱਲੇ ਬਹਿ ਕੇ ਸ਼ਾਂਤ ਚਿੱਤ ਨਾਲ਼ ਸੋਚੀ ਜਰੂਰ ਬੰਦਿਆ 😊
ਪ੍ਰਮੋਦ ਖੁਈ ਖੇੜਾ