More Punjabi Kahaniya  Posts
ਮੁਸ਼ਕਿਲਾਂ


ਅੱਜ ਸ਼ਾਮ ਨੂੰ ਜਦੋਂ ਹਨੇਰੀ ਚੱਲ ਰਹੀ ਸੀ ਤਾਂ ਕਈ ਪੰਛੀ ਇਧਰ ਉਧਰ ਉੱਡ ਰਹੇ ਸਨ। ਉਹਨਾਂ ਦੇ ਵਿੱਚ ਹੀ ਇੱਕ ਕਾਂ ਵੀ ਸੀ ਜੋ ਹਵਾ ਵਿੱਚ ਉੱਡ ਰਿਹਾ ਸੀ। ਜਿਸ ਪਾਸੇ ਤੋਂ ਹਵਾ ਆ ਰਹੀ ਸੀ ਉਹ ਉਸ ਪਾਸੇ ਨੂੰ ਹੀ ਜਾਣਾ ਚਾਹੁੰਦਾ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਅੱਗੋਂ ਤੇਜ ਹਵਾ ਉਸ ਨੂੰ ਉਡਾ ਕੇ ਹੋਰ ਦਿਸ਼ਾ ਵੱਲ ਲੈ ਜਾਂਦੀ ਸੀ। ਕੋਸ਼ਿਸ਼ ਕਰਨ ਤੋਂ ਬਾਅਦ ਕਾਂ ਇੱਕ ਦਰੱਖਤ ਉੱਤੇ ਬੈਠ ਗਿਆ। ਕੁੱਝ ਚਿਰ ਬਾਅਦ ਹਵਾ ਰੁਕੀ ਤੇ ਕਾਂ ਨੇ ਜਿਸ ਪਾਸੇ ਜਾਣਾ ਸੀ ਉਸ ਪਾਸੇ ਨੂੰ ਬਹੁਤ ਆਰਾਮ ਨਾਲ ਉਡ ਗਿਆ। ਉਹ ਕਾਂ ਜਾਂਦਾ ਜਾਂਦਾ ਇੱਕ ਵਧੀਆ ਸੁਨੇਹਾ ਦੇ ਗਿਆ ਕੇ ਮੁਸ਼ਕਿਲਾਂ ਦੇਖ ਕੇ ਕਦੇ ਆਪਣੀ ਮੰਜ਼ਿਲ ਨਾ ਬਦਲੋ। ਮੁਸ਼ਕਿਲ ਕੁੱਝ ਪਲ ਦੀ ਹੁੰਦੀ ਹੈ। ਜਦੋਂ ਕੋਈ ਰਾਹ ਨਾ ਲੱਭੇ...

ਤਾਂ ਕੁੱਝ ਸਮਾਂ ਉਡੀਕ ਕਰੋ। ਮੁਸ਼ਕਿਲ ਸਦਾ ਨਹੀਂ ਰਹਿੰਦੀ। ਨਿਖਰਿਆ ਹੋਇਆ ਅਸਮਾਨ ਤੁਹਾਡੇ ਲਈ ਖੁੱਲਾ ਹੈ। ਬਸ ਹੌਸਲੇ ਤੇ ਸਮਝਦਾਰੀ ਦੀ ਉਡਾਨ ਤੁਸੀਂ ਭਰਨੀ ਹੈ।
ਚਾਰ ਦਿਨ ਦੀਆਂ ਮੁਸ਼ਕਿਲਾਂ ਨੂੰ ਦੇਖ ਹਾਰ ਮੰਨ ਲੈਣੀ, ਸੁਸਾਇਡ ਕਰ ਲੈਣੇ ਕਦੇ ਵੀ ਜਿੰਦਗੀ ਨੂੰ ਜਿਤਾ ਨਹੀ ਸਕਦੇ। ਕਾਂ ਹਵਾ ਵਿੱਚ ਜੇਕਰ ਲਗਾਤਾਰ ਉਡੀ ਜਾਂਦਾ ਤਾਂ ਹੋ ਸਕਦਾ ਉਹ ਹਾਰ ਹੰਬ ਕੇ ਡਿੱਗ ਪੈਂਦਾ ਤੇ ਆਖਰ ਦਮ ਤੋੜ ਜਾਂਦਾ। ਪਰ ਉਸ ਨੇ ਸਮਝਦਾਰੀ ਤੋਂ ਕੰਮ ਲਿਆ ਤੇ ਮੁਸ਼ਕਿਲ ਸਮੇਂ ਨੂੰ ਆਸਾਨੀ ਨਾਲ ਜਿੱਤ ਗਿਆ।
ਕੁਲਵਿੰਦਰ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)