More Punjabi Kahaniya  Posts
ਸੰਗੀਤ


ਮੈਂ ਮਧਮ ਦਰਜੇ ਦੇ ਪਰਿਵਾਰ ਦੀ ਧੀ ਨੇ ਜੱਦ ਦਸਵੀਂ ਤੋਂ ਬਾਅਦ ਬਾਰ੍ਹਵੀਂ ਸੰਗੀਤ ਨਾਲ ਰੱਖਣ ਦੀ ਗੱਲ ਘਰਦਿਆਂ ਅੱਗੇ ਰੱਖੀ ਤਾਂ ਸਭਨੇ ਮੈਨੂੰ ਘੂਰਿਆ ਪਰ ਮੇਰੀ ਮਾਂ ਨੇ ਮੈਨੂੰ ਅੱਗੇ ਵੱਧਣ ਦੀ ਹੱਲਾਸ਼ੇਰੀ ਦਿੱਤੀ ਤੇ ਮੈਂ 12ਵੀਂ ਪਹਿਲੇ ਦਰਜੇ ਤੇ ਪਾਸ ਕੀਤੀ ਤੇ ਮੈਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ ਉਦੋਂ ਸਾਡੇ ਘਰ ਦੇ ਨੇੜ੍ਹੇ ਪੈਂਦੇ ਗੁਰੂਦਵਾਰਾ ਸਾਹਿਬ ਚ ਕੀਰਤਨ ਸ਼ਬਦ ਗੁਰੂਦਵਾਰਾ ਸਾਹਿਬ ਦੇ ਭਾਈ ਜੀ ਦੁਵਾਰਾ ਸਿਖਾਇਆ ਜਾਂਦਾ ਸੀ ਤੇ ਮੇਰੇ ਦਿਲ ਚ ਇੱਛਾ ਜਾਗ ਪਈ ਕਿ ਕਿਉਂ ਨਾ ਸੰਗੀਤ ਦੀ ਸ਼ੁਰੂਆਤ ਗੁਰੂਦਵਾਰਾ ਸਾਹਿਬ ਤੋਂ ਕਰਾਂ ਮੈਂ ਸ਼ਾਮ ਨੂੰ ਮੱਥਾ ਟੇਕਣ ਗਈ ਨੇ ਭਾਈ ਜੀ ਨਾਲ ਸਾਰੀ ਗੱਲ ਕਰਲੀ ਉਨ੍ਹਾਂ ਨੇ ਹਾਂ ਵੀ ਕਰ ਦਿੱਤੀ ਸੀ ਘਰ ਆਕੇ ਮੈਂ ਬਹੁਤ ਖੁਸ਼ ਹੋਈ ਤੇ ਦੂਜੇ ਦਿਨ ਸਵੇਰੇ ਜਾਣ ਲਈ ਬਹੁਤ ਉਤਸੁਕ ਵੀ ਸੀ ਗਲੀ ਵਿਚ ਨਾਲ ਦੇ ਘਰ ਰਹਿੰਦੀ ਮੇਰੀ ਸਹੇਲੀ ਨੂੰ ਮਨਾ ਲਿਆ ਅਸੀ ਦੋਵਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਪਹਿਲਾਂ ਇਕ ਦੋ ਦਿਨ ਤਾਂ ਮੈਨੂੰ ਬਹੁਤ ਵਧੀਆ ਲੱਗਾ ਸਵੇਰੇ ਸਵੇਰੇ ਰੱਬ ਦਾ ਨਾਮ ਲੈਕੇ ਪੂਰਾ ਦਿਨ ਬਹੁਤ ਚੰਗਾ ਲੰਘਦਾ ਸੀ ਪਰ ਵਿਚ ਜਿਹੇ ਭਾਈ...

ਜੀ ਦਾ ਮੈਨੂੰ ਛੂਹਣ ਦਾ ਤਰੀਕਾ ਮੈਨੂੰ ਬਹੁਤ ਅਜੀਬ ਲੱਗਦਾ ਸੀ ਜਦ ਮੈਂ ਕੋਈ ਹਰਮੋਨੀਅਮ ਤੇ ਕੋਈ ਗ਼ਲਤੀ ਕਰਨੀ ਤਾਂ ਉਨ੍ਹਾਂ ਦਾ ਹੱਥ ਦੀਆਂ ਉਂਗਲਾਂ ਫੜ੍ਹਨ ਦਾ ਤਰੀਕਾ ਮੇਰੇ ਮੋਢੇ ਨੂੰ ਛੂਹਣਾ ਮੈਨੂੰ ਅਜੀਬ ਲੱਗਦਾ ਸੀ ਮੈਂ ਆਪਣੀ ਸਹੇਲੀ ਨਾਲ ਵੀ ਗੱਲ ਕੀਤੀ ਪਰ ਉਹ ਕਹਿੰਦੀ ਵੀ ਓਹਦੇ ਨਾਲ ਕਦੀ ਇਸ ਤਰਾਂ ਨੀ ਹੋਇਆ ਮੇਰੇ ਸਬਰ ਦਾ ਬੰਨ ਜੇਹਾ ਉਦੋਂ ਟੁਟਿਆ ਜਦ ਉਹਨਾਂ ਸ਼ਾਬਾਸ਼ੀ ਦਿੰਦੇ ਹੋਏ ਮੇਰੀ ਪਿੱਠ ਨੂੰ ਅਜੀਬ ਤਰੀਕੇ ਨਾਲ ਹੱਥ ਲਾਇਆ ਮੈਂ ਉਸ ਵੇਲੇ ਘਰ ਦੌੜ ਆਇ ਤੇ ਦੁਬਾਰਾ ਕਦੀ ਗੁਰੂਦਵਾਰਾ ਸਾਹਿਬ ਨਹੀਂ ਗਈ…. ਮੇਰਾ ਦਿਲ ਅੰਦਰੋ tut ਗਿਆ ਤੇ ਮੈਂ ਸੰਗੀਤ ਤੋਂ ਹੀ ਮੂੰਹ ਮੋੜ ਲਿਆ… ਪ੍ਰਭ ਕੌਰ ਗਿੱਲ
ਇਹ ਇਕ ਅਸਲ ਵਾਕਾ ਜੋ ਮੇਰੇ ਨਾਲ ਵਾਪਰਿਆ ਜੇ ਕਿਸੇ ਨੂੰ ਵੀ ਇਸ ਕਹਾਣੀ ਨਾਲ ਕੋਈ ਵੀ problem ਆ ਤਾਂ ਮੈਂ ਮਾਫੀ ਚਾਹੁੰਦੀ ਆ 🙏🙏

...
...



Related Posts

Leave a Reply

Your email address will not be published. Required fields are marked *

3 Comments on “ਸੰਗੀਤ”

  • kahani to koi problem nhi g ajj kal is traaa hi chl ryaa sarya ne ik ਧੰਦਾ ਬਣਾਇਆ pyaa sache Rabb nu dilo man tan Saaf krke manan vala te path krn vale ta bhutt ghat nee. is traa de lok bhutt mil jange ajj kal jhde guru ghar di v parwah nhi krdee .prr us saab krke tusi apni khushi naa shadoo Music nal judo jo cheez tuhanu khushi dindi hai. eve de lok ta zindagi ch bhutt milange g🙏galti maaf

  • ਦਵਿੰਦਰ ਸਿੰਘ

    ਪਾਪੀਆਂ ਨੇਂ ਰੱਬ ਦਾ ਘਰ ਵੀ ਨਾਂ ਛੱਡਿਆ ਏਹੇ ਕੰਮਾਂ ਲਈ ਪਰ ਤੁਹਾਨੂੰ ਇਹ ਗੱਲ ਘਰੇ ਆਪਣੇ ਮੰਮੀ ਜੀ ਨਾਲ ਕਰਨੀਂ ਚਾਹੀਦੀ ਸੀ ਓਸ ਪਾਪੀ ਦਾ ਮੂੰਹ ਕਾਲਾ ਕਰ ਕੇ ਸਾਰੇ ਪਿੰਡ ਚ ਘਮਾਣਾ ਸੀ ਗਹਾਂ ਓਹਦੀਆਂ ਪੰਜ ਸੱਤ ਪੁੱਸ਼ਤਾਂ ਵੀ ਕਿਸੇ ਨੂੰ ਮਾੜੀ ਅੱਖ ਨਾਲ ਨਾਂ ਦੇਖਦੀਆਂ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)