More Punjabi Kahaniya  Posts
ਮੋਹਰਾ


(1)
ਦੋ ਦਿਨ ਪਹਿਲਾਂ
ਇੱਕ ਬੰਦ ਪਰ ਵੱਡਾ ਜਿਹਾ ਕਮਰਾ ਜਿਸ ਵਿਚ ਕੇਵਲ ਇਕ ਰੋਸ਼ਨਦਾਨ ਤੇ ਆਉਣ ਜਾਣ ਲਈ ਇਕੋ ਛੋਟਾ ਜਿਹਾ ਲੋਹੇ ਦਾ ਦਰਵਾਜ਼ਾ, ਬਿਨ੍ਹਾਂ ਖਿੜਕੀਆਂ ਦੇ ਸ਼ਾਇਦ ਜੇ ਇੱਥੇ ਕੋਈ ਰਹੇ ਤਾਂ ਉਸਦਾ ਦਮ ਘੁੱਟ ਜਾਵੇ। ਕੰਧਾਂ ਉੱਤੇ ਪੁਰਾਣੇ ਜ਼ਮਾਨੇ ਦੇ ਸ਼ੀਸ਼ਿਆਂ ਵਿਚ ਕੇਦ ਮੋਮਬੱਤੀਆਂ ਵਾਲੇ ਦੀਵੇ ਲਮਕ ਰਹੇ ਸਨ, ਜੋ ਸ਼ਾਇਦ ਇਸ ਕਮਰੇ ਦੀ ਰੋਸ਼ਨੀ ਦਾ ਇੱਕਮਾਤਰ ਸਹਾਰਾ ਸਨ।
ਕਮਰੇ ਵਿਚ ਜ਼ਿਆਦਾਤਰ ਚੀਜ਼ਾਂ ਪੁਰਾਣੇ ਜ਼ਮਾਨੇ ਦੀਆਂ ਹੀ ਸਨ| ਇੱਕ ਮੇਜ਼, ਜਿਸ ਉੱਤੇ ਧੂਲ ਖਾਂਦੀਆਂ ਕੁਝ ਕਿਤਾਬਾਂ ਸੀ; ਇੱਕ ਲੰਬਾ ਜਿਹਾ ਕਾਫੀ ਗੰਦਾ ਪਰਦਾ ਸੀ; ਇਕ ਲੋਹੇ ਦਾ ਟਰੰਕ ਜਿਸਦੇ ਕੁੰਢੇ ਅੰਦਰ ਫੱਸੇ ਹੋਣ ਕਰਕੇ ਖੁੱਲਾ ਸੀ; ਇੱਕ ਸ਼ੀਸ਼ਾ ਜਿਸਤੇ ਕਿਸੇ ਦੇ ਹੱਥ ਦਾ ਨਿਸ਼ਾਨ ਸੀ ਜਿਦਾਂ ਕਿਸੇ ਨੇ ਹੱਥ ਨਾਲ ਸ਼ੀਸ਼ਾ ਸਾਫ ਕੀਤਾ ਹੋਵੇ ਪਰ ਸਿਰਫ ਵਿਚਕਾਰੋਂ ਹੀ ਤੇ ਬਾਕੀ ਹਿੱਸਾ ਉਂਝ ਹੀ ਧੂਲ ਅਤੇ ਕੁਝ ਲਾਲ ਕਾਲੇ ਛੀਟਿਆਂ ਨਾਲ ਧੱਕਿਆ ਹੋਇਆ; ਸ਼ੀਸ਼ੇ ਕੋਲ ਇੱਕ ਕਿਤਾਬ – “ਦਾ ਬੱਲਡ ਕਾਉਂਨਟਿਸ” ਪਈ ਹੋਈ ਸੀ, ਜਿਸ ਵਿਚ ਲਮਕ ਰਹੇ ਰਿਬੰਨ ਤੋਂ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਕੋਈ ਉਸਨੂੰ ਪੜ੍ਹਦਾ ਹੋਵੇਗਾ; ਸ਼ੀਸ਼ੇ ਸਾਹਮਣੇ ਕੱਜਲ ਤੇ ਕੰਘਾ ਅਤੇ ਇਕ ਕੁਰਸੀ ਵੀ ਸੀ ਸ਼ਾਇਦ ਉੱਥੇ ਕੋਈ ਸੱਜਦਾ ਸਵਰਦਾ ਹੋਵੇ।
ਕਮਰੇ ਦੀ ਹਰ ਇੱਕ ਚੀਜ਼ ਇੰਝ ਮਹਿਸੂਸ ਕਰਵਾਓਦੀ ਕਿ ਮੋਮਬੱਤੀਆਂ ਦੀ ਲੋਹ ਵਿਚ ਅੱਜ ਤੱਕ ਇਸ ਕਮਰੇ ਨੇ ਬਹੁਤ ਕੁਝ ਦੇਖਿਆ ਤੇ ਬਹੁਤ ਰਾਜ਼ ਲੁੱਕੋ ਰੱਖੇ ਹੋਣ। ਪਰਦੇ ਪਿਛਿਓਂ ਕੁਝ ਅਜੀਬ ਸੀਸਕੀਆਂ ਦੀ ਆਵਾਜ਼ ਆਈ, ਅਤੇ ਵਿਚ ਹੀ ਕਿਸੇ ਦੇ ਖਿਲ ਖਿਲਾਕੇ ਹੱਸਣ ਦੀ। ਜਿੰਨਾ ਦਰਦ ਸੀਸਕੀਆਂ ਵਿਚ ਭਰਿਆ ਹੋਇਆ ਸੀ, ਉਨਾਂ ਹੀ ਸਕੂਨ ਤੇ ਖੁਸ਼ੀ ਕੀਲਕਾਰੀਆਂ ਵਿਚ ਸੀ। ਤੇ ਜ਼ੋਰ ਦੇ ਖੜਾਕ ਤੋ ਬਾਅਦ ਰੋਣਾ ਤੇ ਸੀਸਕਣਾ ਬੰਦ ਹੋ ਗਿਆ ਪਰ ਉਹ ਹਾਸਾ ਨਹੀਂ।
ਪਰਦਾ ਉਪਰੋਂ ਕਿਸੇ ਗੋਲ ਆਕਾਰ ਵਾਲੀ ਚੀਜ਼ ਦੇ ਸਹਾਰੇ ਨਾਲ ਥੱਲੇ ਤੱਕ ਲਮਕ ਰਿਹਾ ਸੀ। ਪਰਦੇ ਦੇ ਅੰਦਰ ਪਲੰਘ ਜਾਪਦਾ ਸੀ… ਸ਼ਾਇਦ। ਹੋਲੀ ਹੋਲੀ ਪਰਦਾ ਉੱਪਰ ਚੁੱਕ ਹੋਣ ਲਗਾ.. ਕਿਸੇ ਰੱਸੀ ਦੀ ਖਿੱਚ ਨਾਲ, ਉਸ ਵਿਚੋਂ ਬੂੰਦਾਂ ਟਿਪ ਟਿਪ ਦੀ ਆਵਾਜ਼ ਕਰਦੀਆਂ ਹੋਈਆਂ ਫ਼ਰਸ਼ ਤੇ ਡਿੱਗ ਰਹੀਆਂ ਸਨ। ਉੱਥੇ ਕੋਈ ਪਲੰਘ ਨਹੀਂ ਬਲਕਿ ਇੱਕ ਨਹਾਉਣ ਵਾਲਾ ਟੱਬ ਸੀ। ਜਿਸ ਵਿੱਚ ਇੱਕ ਕੁੜੀ ਦੁਜੇ ਪਾਸੇ ਮੁੰਹ ਕਰੀ ਅਤੇ ਹੱਥ ਵਿਚ ਰੱਸੀ ਫੜੀ ਖੜੀ ਸੀ। ਸਰੀਰ ਸੁੱਰਖ ਗੁਲਾਬੀ ਰੰਗਾ, ਲੰਬੇ ਕਾਲੇ ਵਾਲ, ਸੁਰਾਹੀ ਵਰਗੀ ਗਰਦਨ, ਸੱਪ ਵਾਂਗ ਬੱਲ ਖਾਂਦਾ ਲੱਕ ਜਿਥੋਂ ਲਾਲ ਰੰਗੀ ਬੂੰਦਾਂ ਫਿਸਲਦੀਆਂ ਹੋਈਆਂ ਟੱਬ ਵਿਚ ਜਾ ਡਿੱਗ ਰਹੀਆਂ ਸਨ, ਅਤੇ ਲੱਤਾਂ ਜਿਵੇਂ ਹਿਰਣੀ ਦੀਆਂ ਹੋਣ ਪਤਲੀਆਂ ਪਰ ਦਿਲ ਖਿਚਵੀਆਂ।
ਧਿਆਨ ਉਸ ਟੱਬ ਵੱਲ ਗਿਆ, ਜੋ ਪੂਰੀ ਤਰ੍ਹਾਂ ਲੀਬੜਿਆ ਹੋਇਆ ਸੀ ਕਿਸੇ ਲਾਲ ਤਰਲ ਨਾਲ, ਜੋ ਕਿਤੇ ਬਹੁਤ ਗਾੜ੍ਹਾ ਵੀ ਸੀ ਤੇ ਕਿਤੇ ਪਾਣੀ ਵਾਂਗ ਪਤਲਾ ਵੀ। ਇਸ ਤੋਂ ਪਹਿਲਾ ਸਮਝ ਆਉਂਦਾ ਕਿ ਉਹ ਕੀ ਹੈ, ਅਚਾਨਕ ਕੁਝ ਰੁੜਦਾ ਹੋਇਆ ਇਕ ਕੁੜੀ (ਜੋ ਕੁਰਸੀ ਨਾਲ ਰੱਸੀਆਂ ਵਿਚ ਬੱਜੀ ਹੋਈ ਸੀ) ਦੇ ਪੈਰਾਂ ‘ਚ ਜਾ ਵੱਜਾ। ਲੰਬੇ ਵਾਲਾਂ ਵਿਚ ਲਿਪਟਿਆ ਹੋਇਆ ਉਹ ਕਿਸੇ ਕੁੜੀ ਦਾ ਸਿਰ ਸੀ, ਉਸ ਹੀ ਕੁੜੀ ਦਾ ਸ਼ਾਇਦ ਜਿਸਦੇ ਖੂਨ ਵਿਚ ਇਕ ਹਸੀਨ ਪਾਗਲ ਅੌਰਤ ਨਿਚੜ ਰਹੀ ਸੀ।
ਕੱਟਿਆ ਹੋਇਆ ਸਿਰ ਵੇਖ ਕੁਰਸੀ ਨਾਲ ਬਜੀ ਕੁੜੀ ਨੂੰ ਸਭ ਧੂੰਦਲਾ ਜਿਹਾ ਦਿਖਣ ਲਗਾ ਜਿਵੇਂ ੳੁਸਨੂੰ ਹੋਸ਼ ਨਾ ਰਹੀ ਹੋਵੇ। ੳੁਹ ਹਸੀਨਾ ਟੱਬ ਦੇ ਦੂਜੇ ਪਾਸਿਓ ਦੋ ਹੋਰ ਸਿਰ ਹੱਥ ‘ਚ ਚੁੱਕੀ ੳੁਸ ਵੱਲ ਵੱਧ ਰਹੀ ਸੀ, ੳੁਹ ਇੱਥੋਂ ਦੋੜ ਜਾਣਾ ਚਾਹੁੰਦੀ ਸੀ ਪਰ ਹੱਥ ਪੈਰ ਰੱਸੀਆਂ ਵਿਚ ਜਕੜੇ ਹੋਏ ਸਨ। ਤੌਲੀਆ ਬੰਨੀ ਤੇ ਹੱਥ ਵਿਚ ਦੋ ਸਿਰ ਫੜੀ ਹਸੀਨਾ ੳੁਸ ਕੁਰਸੀ ਵਾਲੀ ਕੁੜੀ ਦੇ ਕਰੀਬ ਹੋਕੇ ਕੰਨ ਵਿਚ ਬੋਲੀ,
“ਜਾਨ! ਤੇਰੇ ਲਈ ਕੁਝ ਖਾਸ ਸੋਚਿਆ ਏ!!”
ਇੰਨ੍ਹੀ ਗੱਲ ਸੁਣਦੇ ਹੀ ਕੁੜੀ ਬੇਹੋਸ਼ ਹੋ ਗਈ।

(2)
ਅੱਜ ਦਾ ਦਿਨ
ਜੀਪ ਵਿਚ ਦੋ ਤਿੰਨ ਹਵਲਦਾਰ ਤੇ ਇਕ ਇੰਸਪੈਕਟਰ ਆਪਸ ਵਿਚ ਗੱਲਾਂ ਕਰਦੇ ਜਾ ਰਹੇ ਸੀ ਕਿ ਇਸੰਪੈਕਟਰ ਨੂੰ ਆਏ ਇੱਕ ਫ਼ੂਨ ਕਾਲ ਤੋਂ ਬਾਅਦ ਉਹਨਾਂ ਨੇ ਜੀਪ ਇੱਕ ਕਾਲਜ ਦੇ ਰਸਤੇ ਪਾ ਲਈ।
ਹਵਲਦਾਰ : ਮੈਡਮ ਕੀ ਗੱਲ ਹੋਈ ਆਪਾਂ ਕੁੜੀਆਂ ਦੇ ਕਾਲਜ ਵਲ ਕਿਉਂ ਜਾ ਰਹੇ ਆਂ?
ਇੰਸਪੈਕਟਰ : ਵੱਡੇ ਲੋਕਾਂ ਦੇ ਵੱਡੇ ਕਾਰਨਾਮੇ!! (ਹੱਸਦੀ ਹੋਈ ਤੇ ਫਿਰ ਅਚਾਨਕ ਹੀ ਗੰਭੀਰ ਆਵਾਜ਼ ਵਿਚ) ਕਾਲਜ ਦੇ ਐਮ ਡੀ ਦਾ ਫੋਨ ਸੀ, ਦੋ ਕੁੜੀਆਂ ਗਾਇਬ ਨੇ। ਬਸ ਇਸ ਸਿਲਸਿਲੇ ਵਿਚ ਗੱਲ ਕਰਨ ਲਈ ਬੁਲਾਇਆ ਏ।
ਹਵਲਦਾਰ (ਨਿਰਾਸ਼ ਹੋ ਗੁੱਸਾ ਕੱਢਦੇ ਹੋਏ) : ਮੈਡਮ ਉਹਨਾਂ ਨੂੰ ਕੁੜੀਆਂ ਨਾਲ ਕੀ!! ਉਹਨਾਂ ਦਾ ਖਾਸ ਮਸਲਾ ਤੇ ਹੋਣਾ ਆ ਕਿ ਗੱਲ ਕਾਲਜ ਚੋਂ ਬਾਹਰ ਨਾ ਜਾਵੇ… ਕਾਲਜ ਦਾ ਨਾਮ ਖਰਾਬ ਹਾਊ।
ਇਸੰਪੈਕਟਰ (ਹਵਲਦਾਰ ਦੇ ਗੁੱਸੇ ਨੂੰ ਭਾਂਪਦੇ ਹੋਏ) : ਬਿਸ਼ਨ ਸਿਓ ਇੰਨਾ ਗੁੱਸਾ!! ਕਨਟਰੋਲ ਯੂਅਰ ਈਮੋਸ਼ਨਸ।
ਜੀਪ ਵਿਚ ਸਾਰੇ ਹੱਸ ਪਏ। ਇਨੇ ਨੂੰ ਫੋਨ ਉੱਤੇ ਸੰਦੇਸ਼ ਆਉਣ ਦੀ ਆਵਾਜ਼ ਆਈ, ਜੋ ਕਿ ਦੋ ਕੁੜੀਆਂ ਦੀਆਂ ਫੋਟੋਆਂ ਸਨ। ਫੋਟੋ ਦੇ ਨਾਲ ਕੁਝ ਜਾਣਕਾਰੀ ਵੀ ਸੀ; ਇਕ ਦਾ ਨਾਮ ਦੀਕਸ਼ਾ ਸੀ, ਜੋ ਇੱਕ ਸਕਾਲਰਸ਼ਿਪ ਨਾਲ ਕਾਲਜ ਵਿਚ ਸਰੀਰ ਵਿਗਿਆਨ ਦੀ ਵਿਦਿਆਰਥਣ ਦੇ ਤੋਰ ਤੇ ਦਾਖਿਲ ਹੋਈ ਸੀ। ਸਾਰੇ ਕਾਗਜਾਂ ਅਨੁਸਾਰ ਉਹ ਅਨਾਥ ਸੀ, ਕਿਸੇ ਅਨਾਥਆਸ਼ਰਮ ਵਿਚ ਹੀ ਰਹੀ ਤੇ ਪੜ੍ਹੀ ਲਿਖੀ ਅਤੇ ਸਕਾਲਰਸ਼ਿਪ ਹਾਸਿਲ ਕੀਤੀ। ਉਹ ਇਕ ਹੋਣਹਾਰ ਕੁੜੀ ਸੀ। ਅਤੇ ਦੂਜੀ ਦਾ ਨਾਮ ਸੀ ਸੀਰਤ; ਸੀਰਤ ਵੀ ਦੀਕਸ਼ਾ ਵਾਂਗ ਮਨੋਵਿਗਿਆਨ ਦੀ ਹੋਣਹਾਰ ਵਿਦਿਆਰਥਣ ਸੀ ਤੇ ਕਾਲਜ ਵਿਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਵੀ ਸੀ। ਘਰ ਵਿਚ ਮਾਂ ਬਾਪ ਤੋਂ ਇਲਾਵਾ ਉਸਦਾ ਇੱਕ ਛੋਟਾ ਭਰਾ ਸੀ ਜੋ ਸਕੂਲ ਜਾਂਦਾ ਸੀ। ਜੀਪ ਦੀ ਬਰੈਕ ਨੇ ਮੈਡਮ ਦਾ ਧਿਆਨ ਮੋੜਿਆ, ਉਹ ਕਾਲਜ ਪਹੁੰਚ ਚੁੱਕੇ ਸੀ।
“ਮਾਫ਼ ਕਰਨਾ ਮੈਡਮ ਤੁਹਾਨੂੰ ਇੰਨੀ ਜਲਦੀ ਵਿਚ ਬੁਲਾਉਣਾ ਪਿਆ,” ਹੱਥ ਮਿਲਾਉਂਦੇ ਹੋਏ ਐਮ ਡੀ ਨੇ ਕਿਹਾ, ” ਮੈਨੂੰ ਅੱਜ ਹੀ ਵਾਰਡਨ ਨੇ ਦੱਸਿਆ ਕਿ ਦੋ ਕੁੜੀਆਂ ਗਾਇਬ ਨੇ।”
“ਵਾਰਡਨ ਨੂੰ ਬੁਲਾਓ ਕੁਝ ਪੁੱਛਤਾਸ਼ ਕਰਨੀ ਹੋਵੇਗੀ “, ਕੁਰਸੀ ਤੇ ਬੈਠ ਪਾਣੀ ਪੀਂਦੇ ਹੋਏ ਇੰਨਸਪੈਕਟਰ ਬੋਲੀ। “ਨਹੀਂ ਤੇ ਰਹਿਣ ਹੀ ਦਿਓ, ਅਸੀਂ ਖੁਦ ਹੀ ਹਾਸਟਲ ਦਾ ਗੇੜਾ ਮਾਰ ਆਉਂਦੇ ਆਂ”, ਉਸਨੇ ਅੱਖਾਂ ਨਾਲ ਹਵਲਦਾਰ ਨੂੰ ਬਾਹਰ ਵੱਲ ਇਸ਼ਾਰਾ ਕਰਦੇ ਐਮ ਡੀ ਨੂੰ ਕਿਹਾ।
ਹਾਸਟਲ ਵਿਚ ਪਹੁੰਚਕੇ ਮੈਡਮ ਨੇ ਸਾਰੇ ਪਾਸੇ ਨਿਗਾਹ ਮਾਰੀ ਅਤੇ ਵਾਰਡਨ ਨੂੰ ਹੱਥ ਵਿਚ ਇਕ ਰਜੀਸਟਰ ਫੜੀ ਆਉਂਦੀ ਨੂੰ ਵੇਖਿਆ।
ਵਾਰਡਨ (ਥੋੜੀ ਘਬਰਾਈ ਹੋਈ) : ਹੈਲੋ ਮੈਡਮ, ਮੈਂ ਹੀ ਹਾਸਟਲ ਦੀ ਵਾਰਡਨ ਆਂ।
ਵਾਰਡਨ ਇੰਸਪੈਕਟਰ ਨੂੰ ਕੁੜੀਆਂ ਦੇ ਕਮਰੇ ਦਿਖਾਉਣ ਲਈ ਗੱਲਾਂ ਕਰਦੇ ਕਰਦੇ ਉਧਰ ਨੂੰ ਲੈ ਗਈ।
ਇੰਸਪੈਕਟਰ (ਦੀਕਸ਼ਾ ਦੇ ਕਮਰੇ ਅੱਗੇ ਖੜ੍ਹਕੇ): ਕੁੜੀਆਂ ਅੱਗੇ ਵੀ ਇਦਾਂ ਗਾਇਬ ਰਹਿੰਦੀਆਂ ਨੇ ਜਾਂ ਪਹਿਲੀ ਵਾਰ ਇੱਦਾਂ ਹੋਇਆ ਏ?
ਵਾਰਡਨ (ਕਮਰੇ ਦਾ ਤਾਲਾ ਖੋਲਦੀ ਹੋਈ) : ਇਦਾਂ ਨਹੀਂ ਏ ਕਿ ਇਹ ਸਭ ਪਹਿਲੀ ਵਾਰ ਹੋਇਆ, ਪਰ ਪਹਿਲਾਂ ਕੁੜੀਆਂ ਇੱਕ ਢੇਡ ਦਿਨ ਵਿਚ ਘੁੰਮਕੇ ਮੁੜ ਆਉਂਦੀਆਂ ਸੀ ਜਾਂ ਜ਼ਿਆਦਾ ਤੋ ਜ਼ਿਆਦਾ ਦੋ ਦਿਨ ‘ਚ। ਪਰ ਹਰ ਕੋਈ ਲਿਖਤ ਵਿਚ ਤੇ ਹਸਤਾਖਸ਼ਰ ਕਰਕੇ ਫਿਰ ਜਾਂਦਾ ਸੀ। ਵੈਸੇ ਵੀ ਮੈਡਮ ਇਹ ਦੋਨੋਂ ਕੁੜੀਆਂ ਇੰਝ ਕਦੇ ਬਾਹਰ ਨਹੀ ਸੀ ਗਈਆਂ।
ਇੰਸਪੈਕਟਰ (ਕਮਰੇ ਅੰਦਰ ਜਾਕੇ ਪਰ ਵਾਰਡਨ ਨੂੰ ਦਰਵਾਜ਼ੇ ਕੋਲ ਹੀ ਰੁੱਕਣ ਦਾ ਇਸ਼ਾਰਾ ਕਰਦੀ ਹੋਈ) : ਕਿੰਨੇ ਦਿਨ ਹੋ ਗਏ?
ਇੰਸਪੈਕਟਰ ਦੇ ਕਮਰੇ ਵਿਚੋਂ ਬਾਹਰ ਆਉਂਦੇ ਹੀ ਵਾਰਡਨ ਨੇ ਰਜਿਸਟਰ ਉਸਨੂੰ ਵਿਖਾਇਆ, ਜਿਸ ਵਿਚ ਦੋ ਦਿਨ ਪਹਿਲਾਂ ਵਾਲੇ ਕਾਗਜ਼ ਤੇ ਦੀਸ਼ਕਾ ਦਾ ਬਾਹਰ ਜਾਣ ਦਾ ਸਮਾਂ ਤੇ ਹਸਤਾਕਸ਼ਰ ਸੀ ਫਿਰ ਕੁਝ ਇੱਕ ਕੁ ਘੰਟੇ ਬਾਅਦ ਸੀਰਤ ਦੇ ਬਾਹਰ ਜਾਣ ਲਈ ਕੀਤੇ ਗਏ ਹਸਤਾਕਸ਼ਰ ਸੀ।
ਉਸਨੇ ਹਵਲਦਾਰ ਨੂੰ ਇਸ਼ਾਰਾ ਕੀਤਾ ਤੇ ਰਜਿਸਟਰ ਨੂੰ ਰਿਕਾਡ ਵਜੋਂ ਲੈਣ ਲਈ ਕਿਹਾ। ਇਸੇ ਤਰ੍ਹਾਂ ਸੀਰਤ ਦਾ ਕਮਰਾ ਵੀ ਵੇਖਿਆ ਗਿਆ, ਜਿਸ ਵਿਚੋਂ ਕੁਝ ਖਾਲੀ ਕਾਗਜ਼ ਮਿਲੇ ਜਿਨ੍ਹਾਂ ਉੱਤੇ ਕਾਲਜ ਦੀਆਂ ਕੁੜੀਆਂ ਦੇ ਹਸਤਾਕਸ਼ਰ ਸੀ। ਜਿਸਨੂੰ ਵੇਖ ਕੁੜੀਆਂ ਨੇ ਦੱਸਿਆ ਕਿ ਕਿਸੇ ਵਿਦਿਆਰਥੀ ਯੂਨੀਅਨ ਦੇ ਕੰਮ ਲਈ ਲਏ ਗਏ ਸੀ ਅਤੇ ਇਸ ਤੋਂ ਇਲਾਵਾ ਕੁਝ ਕਿਤਾਬਾਂ, ਕੱਪੜੇ ਬਸ ਇਦਾਂ ਦਾ ਹੀ ਸਮਾਨ ਸੀ।
ਇੰਸਪੈਕਟਰ (ਹੱਥ ਵਿਚ ਹਸਤਾਕਸ਼ਰਾਂ ਵਾਲੇ ਕਾਗਜ਼ ਫੜੀ) : ਹੋਰ ਵੀ ਕੋਈ ਕੁੜੀ ਇਸ ਤਰ੍ਹਾਂ ਗਾਇਬ ਹੋਈ ਏ? ਜਾਂ ਫਿਰ ਆਚਾਨਕ ਕਾਲਜ ਛੱਡ ਗਈ ਹੋਵੇ?
ਵਾਰਡਨ (ਹਾਸਟਲ ਦੇ ਗੇਟ ਤੱਕ ਛੱਡਣ ਜਾਂਦੀ ਹੋਈ) : ਮੈਡਮ ਇਹ ਜਾਣਕਾਰੀ ਤੇ ਤੂਹਾਨੂੰ ਕਾਲਜ ਦੇ ਆਫਿਸ ਚੋਂ ਹੀ ਮਿਲ ਸਕਦੀ ਹੈ।
ਇੰਸਪੈਕਟਰ ਨੇ ਵਾਰਡਨ ਨਾਲ ਹੱਥ ਮਿਲਾਇਆ ਤੇ ਆਫਿਸ ਵੱਲ ਚੱਲ ਪਈ। ਉਸ ਨਾਲ ਹਵਲਦਾਰ ਵੀ ਤੁਰ ਪਏ। ਸਾਰੇ ਚੁੱਪ ਸਾਧੀ ਆਫਿਸ ਪਹੁੰਚੇ। ਆਫਿਸ ਵਿਚ ਕੰਮ ਕਰਨ ਵਾਲਿਆਂ ਨੇ ਇੰਤਜਾਰ ਕਰਨ ਲਈ ਕਿਹਾ ਤਾਂ ਉਹ ਐਮ ਡੀ ਕੋਲ ਚਲੀ ਗਈ।
ਐਮ ਡੀ (ਪਾਣੀ ਦੇ ਗਿਲਾਸ ਵੱਲ ਇਸ਼ਾਰਾ ਕਰਦੇ ਹੋਏ) : ਮੈਡਮ ਤੁਹਾਨੂੰ ਕੀ ਲਗਦਾ ਏ!! ਮੈਂ ਕੋਈ ਅਧਿਕਾਰਤ ਰਿਪੋਰਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਕਾਲਜ ਦੇ ਨਾਮ ਦਾ ਸਵਾਲ ਏ। ਪਰ ਮੈਂ ਚਾਹੁੰਦਾ ਹਾਂ ਜੇ ਤੁਸੀ ਇਸ ਕੇਸ ਨੂੰ ਨਿੱਜੀ ਤੌਰ ‘ਤੇ ਹੱਲ ਕਰ ਦਿਓ ਤਾਂ ਬਹੁਤ ਮੇਹਰਬਾਨੀ ਹੋਵੇਗੀ।
ਇੰਸਪੈਕਟਰ (ਘੜੀ ਵੱਲ ਵੇਖਦੇ ਹੋਏ) : ਇਹ ਕੇਸ ਜਿਸ ਤਰ੍ਹਾਂ ਦਿਖ ਰਿਹਾ ਏ ਮੈਨੂੰ ਇੰਨਾਂ ਸਿੱਧਾ ਨਹੀਂ ਲਗਦਾ। ਜੇ ਅਪਹਰਣ ਮੰਨ ਵੀ ਲਈਏ ਤਾਂ ਸੀਰਤ ਦੇ ਘਰਦੇ ਰਕਮ ਦੇ ਸਕਦੇ ਨੇ ਪਰ ਦੀਕਸ਼ਾ!!! ਉਸਦਾ ਕੀ? ਉਹ ਤੇ ਇੱਕ ਅਨਾਥ ਏ। ਇਹ ਕੁਝ ਹੋਰ ਹੀ ਚਕਰ ਏ।
ਕੋਈ ਦਰਵਾਜ਼ਾ ਖੜ੍ਹਕਾ ਅੰਦਰ ਆਉਂਦਾ ਹੈ ਤੇ ਇੰਸਪੈਕਟਰ ਨੂੰ ਕਾਗਜ਼ ਫੜਾਉਂਦਾ ਹੈ, ” ਮੈਡਮ ਪਾਸ ਹੋ ਚੁੱਕੀਆਂ ਤੋਂ ਇਲਾਵਾ ਕਾਲਜ ਵਿਚ ਗਿਆਰਾ ਕੁੜੀਆਂ ਇਦਾਂ ਦੀਆਂ ਨੇ ਜੋ ਅਚਾਨਕ ਪੱਤਰ ਦੇ ਕੇ ਕਾਲਜ ਛੱਡ ਗਈਆਂ ਤੇ ਆਹ ਰਹੇ ਉਹਨਾਂ ਦੇ ਪੱਤਰ।”
ਇੰਸਪੈਕਟਰ (ਪੱਤਰਾਂ ਨੂੰ ਵੇਖਦੇ ਹੋਏ) : ਇਹ ਤੇ ਸਾਰੇ ਕੰਪਿਊਟਰ ਨਾਲ ਲਿਖੇ ਹੋਏ ਨੇ। ਇਹਨਾਂ ਵਿਚ ਕੁਝ ਇਕੋ ਜਿਹਾ ਹੋਵੇ (ਥੋੜਾ ਰੁੱਕ ਕੇ) ਜਿਵੇਂ ਇਕੋ ਕੋਰਸ ਜਾਂ ਘਰ ਇਕੋ ਜਗ੍ਹਾਂ ਹੋਣੇ ਜਾਂ ਕੁਝ ਵੀ??
ਨਾਂਹ ਵਿਚ ਸਿਰ ਹਿਲਾਉਂਦੇ ਵੇਖ ਇੰਸਪੈਕਟਰ ਬੋਲੀ, “ਹਮ ਕੋਈ ਨਾ ਜੇ ਕੁਝ ਮਿਲੇ ਤਾਂ ਮੈਨੂੰ ਕਾੱਲ ਕਰ ਦੇਣਾ।” ਇੰਨਾਂ ਸੁਣ ਉਹ ਚੱਲਾ ਗਿਆ ਅਤੇ ਇੰਸਪੈਕਟਰ ਉੱਠ ਖੜੀ ਹੋਈ ਤੇ ਹੱਥ ਮਿਲਾਉਂਦੇ ਹੋਏ ਕਹਿਣ ਲਗੀ, “ਤੁਸੀਂ ਫਿਕਰ ਨਾ ਕਰੋ।”
ਵਾਪਿਸ ਜਾਣ ਲਈ ਦਰਵਾਜ਼ੇ ਵਿਚੋਂ ਨਿਕਦੇ ਹੋਏ ਇੰਸਪੈਕਟਰ ਬੋਲੀ, “ਸਰ ਮੈਨੂੰ ਦੀਕਸ਼ਾ ਅਤੇ ਸੀਰਤ ਦੇ ਨਾਲ ਇੰਨਾਂ ਗਿਆਰਾ ਕੁੜੀਆਂ ਦੇ ਵੀ ਫੋਨ ਨੰਬਰ ਭਿਜਵਾ ਦੇਣਾ।”
ਸਾਰੇ ਜੀਪ ਵਿਚ ਬੈਠੇ ਤੇ ਸਟੇਸ਼ਨ ਵਲ ਚਲ ਪਏ। ਸਾਰੇ ਚੁੱਪ ਚਾਪ ਬੈਠੇ ਹੋਏ ਸੀ ਕਿ ਫੋਨ ਤੋਂ ਆਈ ਸੰਦੇਸ਼ ਵਾਲੀ ਆਵਾਜ਼ ਨੇ ਸੰਨਾਟਾ ਤੋੜਿਆ। “ਬਿਸ਼ਨ ਸਿੰਘ ਜੀ ਤੁਹਾਡੇ ਲਈ ਬਹੁਤ ਸਾਰਾ ਕੰਮ ਆ ਗਿਆ ਏ”, ਕਹਿ ਇੰਸਪੈਕਟਰ ਨੇ ਫੋਨ ਘੁੰਮਾ ਹਵਲਦਾਰ ਬਿਸ਼ਨ ਵਲ ਕੀਤਾ ਜਿਸ ਵਿਚ ਬਹੁਤ ਸਾਰੇ ਨੰਬਰ ਸੀ, “ਤੁਹਾਨੂੰ ਬਿਹਤਰ ਪਤਾ ਏ ਇਹਨਾਂ ਨਾਲ ਕੀ ਕਰਨਾ ਆਂ।”
“ਜੀ ਮੈਡਮ ਜੀ, ਮੈਂ ਸਟੇਸ਼ਨ ਪਹੁੰਚਦੇ ਹੀ ਨਿਗਾਰਨੀ ਵਿਚ ਪਾ ਦਿਆਂਗਾ”, ਹੱਸਦੇ ਹੋਏ ਨੇ ਜਵਾਬ ਦਿੱਤਾ।
ਸਟੇਸ਼ਨ ਪਹੁੰਚਣ ਤੱਕ ਪਤਾ ਨਹੀਂ ਇੰਸਪੈਕਟਰ ਨੇ ਕਿੰਨੀ ਵਾਰ ਦੀਕਸ਼ਾ ਤੇ ਸੀਰਤ ਦੀਆਂ ਫੋਟਵਾਂ ਵੇਖੀਆਂ ਤੇ ਹਸਤਾਕਸ਼ਰ ਵਾਲੇ ਕਾਗਜ਼ ਫਲੋਰੇ। ਇੰਨੇ ਵਿਚ ਉਹ ਸਟੇਸ਼ਨ ਪਹੁੰਚ ਗਏ ਅਤੇ ਸਾਰੇ ਆਪਣੇ ਆਪਣੇ ਕੰਮੀ ਲਗ ਗਏ। ਇਕ ਵਾਰ ਫੇਰ ਉਸਦਾ ਫ਼ੋਨ ਵੱਜਾ ਜੋ ਕਿ ਇਕ ਸੰਦੇਸ਼ ਸੀ। ਜਿਸ ਵਿਚ ਲਿਖਿਆ ਸੀ, “ਉਹਨ੍ਹਾਂ ਗਿਆਰਾ ਕੁੜੀਆਂ ਵਿਚ ਇਕੋ-ਦੋ ਆਮ ਚੀਜ਼ ਸੀ – ਵਿਦਿਆਰਥੀ ਯੂਨੀਅਨ ਦੇ ਮੈਂਬਰ ਹੋਣਾ ਅਤੇ ਜਤੀਮ ਜਾਂ ਗਰੀਬ ਘਰੋਂ ਹੋਣਾ।
ੳੁਸਦੀ ਮੇਜ਼ ਤੇ ਸਾਰੇ ਕਾਗਜ਼ ਖਿਲਰੇ ਪਏ ਸਨ, ਵਿੱਚ ਹੀ ਨਾਮਾਂ ਦੀ ਸੂਚੀ, ਹਸਤਾਕਸ਼ਰ ਵਾਲੇ ਵਰਕੇ, ਕੁੜੀਆਂ ਦੇ ਪੱਤਰ। ਇੰਸਪੈਕਟਰ ਦੀ ਨਜ਼ਰ ਆਚਾਨਕ ਪੱਤਰ ਤੇ ਹਸਤਾਕਸ਼ਰ ਵਾਲੇ ਕਾਗਜ਼ਾਂ ਤੇ ਪਈ, ਉਸਨੇ ਧਿਆਨ ਨਾਲ ਵੇਖਿਆ ਤਾਂ ਹਸਤਾਕਸ਼ਰ ਇੱਕ ਹੀ ਪੈੱਨ ਨਾਲ ਕੀਤੇ ਹੋਏ ਲਗੇ। ਆਪਣਾ ਸ਼ੱਕ ਦੂਰ ਕਰਨ ਲਈ ਉਸਨੇ ਕਾਗਜ਼ ਟੈਸਟਿੰਗ ਲਈ ਭੇਜ ਦਿੱਤੇ।
ਕੁਝ ਕੁ ਚਿਰ ਬਾਅਦ ਹਵਲਦਾਰ ਬਿਸ਼ਨ ਮੈਡਮ ਕੋਲ ਗਿਆ ਤੇ ਕਹਿਣ ਲਗਾ,” ਮੈਡਮ ਸਾਰੀਆਂ ਕੁੜੀਆਂ ਦੇ ਨੰਬਰ ਇੱਕੋ ਜਗ੍ਹਾ ਜਾਕੇ ਬੰਦ ਹੋਏ ਨੇ ਪਰ ਅਜੀਬ ਗੱਲ ਇਹ ਆ ਕਿ ਰਜਿਸਟਰ ਵਿਚ ਸੀਰਤ ਦਾ ਕਈ ਵਾਰ ਬਾਹਰ ਜਾਣਾ ਲਿਖਿਆ ਏ ਪਰ ਉਸਦਾ ਫੋਨ ਕਦੇ ਕਾਲਜ ਵਿਚੋਂ ਬਾਹਰ ਹੀ ਨਹੀਂ ਗਿਆ।
ਮਤਲਬ ਜਿੱਥੇ ਕੁੜੀਆਂ ਦੇ ਫੋਨ ਬੰਦ ਹੋਏ ਸਾਡੀ ਤਾਲਾਸ਼ ਉੱਥੋਂ ਹੀ ਸ਼ੁਰੂ ਹੋਵੇਗੀ”, ਇੰਸਪੈਕਟਰ ਕਾਗਜ਼ ਸਮੇਟਦੀ ਹੋਈ ਕਹਿਣ ਲਗੀ,” ਜੀਪ ਕੱਡੋ ਮੈਂ ਵੀ ਆਈ।” ਤੇ ਬਿਸ਼ਨ ਸਿੰਘ ਉੱਥੋਂ ਚਲਾ ਗਿਆ।
ਜੀਪ ਵਿਚ ਬੈਠੇ ਇੰਸਪੈਕਟਰ ਤੇ ਹਵਲਦਾਰ ਉਸ ਜਗ੍ਹਾਂ ਵਲ ਤੁਰ ਪਏ ਜਿੱਥੇ ਨੰਬਰ ਬੰਦ ਹੋਏ ਸੀ। ਹਵਲਦਾਰ ਨੇ ਮੈਡਮ ਨੂੰ ਹੱਥ ਮਾਰਕੇ ਬੁਲਾਉਂਦੇ ਹੋਏ ਕਿਹਾ, “ਮੈਡਮ ਕਿੱਧਰ ਗਵਾਚੇ ਪਏ ਹੋ, ਤੁਹਾਡਾ ਫੋਨ ਵੱਜ ਰਿਹਾ ਏ!!”
ਇੰਸਪੈਕਟਰ (ਫੋਨ ਵਲ ਵੇਖਦੀ ਹੋਈ) : ਸਾਡੇ ਐਮ ਡੀ ਸਾਹਿਬ।
ਉਸਨੇ ਫੋਨ ਚੱਕ ਕੰਨ ਨੂੰ ਲਗਾਇਆ ਤੇ ਗੱਲ ਕਰਨ ਲਗੀ ਅਤੇ ਦੋ-ਤਿੰਨ ਮਿੰਟ ਦੀ ਗੱਲ ਤੋਂ ਬਾਅਦ ਫੋਨ ਕੱਟ ਦਿੱਤਾ। ਥੋੜੀ ਦੂਰੀ ਦਾ ਰਾਸਤਾ ਤਹਿ ਕਰ ਉਹ ਉਸੇ ਜਗ੍ਹਾ ਤੇ ਪਹੁੰਚ ਗਏ। ਸੁੰਨਸਾਨ ਰਸਤਾ ਅਤੇ ਦੂਰ ਦੂਰ ਤਕ ਕੋਈ ਰਿਹਾਇਸ਼ ਜਾਂ ਘਰ ਦਾ ਨਿਸ਼ਾਨ ਨਹੀਂ ਸੀ। ਸੀ ਤਾਂ ਬਸ ਜੰਗਲੀ ਬੂਟੀ ਦਾ ਉਜਾੜ ਅਤੇ ਦਰਖ਼ਤ। ਦੋਨੋਂ ਜੀਪ ਵਿਚੋਂ ਉੱਤਰੇ, ਇੰਸਪੈਕਟਰ ਦੇ ਕਹਿਣ ਤੇ ਹਵਲਦਾਰ ਨੇ ਆਸੇ ਪਾਸੇ ਦੇਖਣਾ ਸ਼ੁਰੂ ਕੀਤਾ। ਪੰਜ ਦਸ ਮਿੰਟ ਦੀ ਭਾਲ ਤੋਂ ਬਾਅਦ ਹਵਲਦਾਰ ਨੂੰ ਟੁੱਟੇ ਹੋਏ ਫੋਨ ਦੇ ਕੁਝ ਟੁੱਕੜੇ ਮਿਲੇ ਤਾਂ ਉਸਨੇ ਮੈਡਮ ਨੂੰ ਆਵਾਜ਼ ਮਾਰੀ ਜੋ ਦੂਜੇ ਪਾਸੇ ਛਾਂਣਵੀਨ ਕਰਨ ਵਿਚ ਲਗੀ ਹੋਈ ਸੀ। ਉਹਨਾਂ ਨੇ ਹੱਥਾਂ ਵਿਚ ਦਸਤਾਨੇ ਪਾ ਟੁੱਕੜੇ ਚੁੱਕੇ ਤੇ ਅੱਗੇ ਨੂੰ ਚੱਲ ਪਏ, ਜੰਗਲ ਜਿਹੇ ਦੇ ਥੋੜਾ ਅੰਦਰ ਜਾਕੇ ਉਹਨਾਂ ਨੂੰ ਇੱਕ ਪੱਥਰ ਦਿਖਿਆ ਜਿਸਦੇ ਆਸੇ ਪਾਸੇ ਫੋਨਾਂ ਦੇ ਬਹੁਤ ਟੁੱਕੜੇ ਸਨ।
ਇੰਸਪੈਕਟਰ (ਟੁੱਕੜੇ ਵੱਲ ਵੇਖਦੇ ਹੋਏ) : ਸ਼ਾਇਦ ਇਸ ਪੱਥਰ ਦੀ ਚੋਟ ਨਾਲ ਹੀ ਸਾਰੇ ਫੋਨ ਟੋੜੇ ਗਏ ਨੇ। ਇਹ ਮਸਲਾ ਮੈਨੂੰ ਤਾਂ ਗਾਇਬ ਹੋਣ ਨਾਲੋਂ ਕੁਝ ਜ਼ਿਆਦਾ ਹੀ ਲਗਣ ਦਿਆ ਏ ਹੁਣ। ਇਦਾਂ ਕਰੋ ਬਿਸ਼ਨ ਸਿੰਘ ਜੀ ਤੁਸੀਂ ਆਸੇ ਪਾਸੇ ਵੇਖੋ ਕੁਝ ਹੋਰ ਮਿਲਦਾ ਏ ਕਿ ਨਹੀਂ, ਮੈਂ ਜ਼ਰਾ ਆਪਣੇ ਐਮ ਡੀ ਸਾਹਿਬ ਨੂੰ ਫੋਨ ਕਰ ਦਸ ਦਵਾ।
ਹਾਂ ਵਿਚ ਸਿਰ ਹਿਲਾ ਉਹ ਅਗਾਂਹ ਵੱਧ ਗਿਆ ਅਤੇ ਮੈਡਮ ਨੇ ਫੋਨ ਕੱਡ ਨੰਬਰ ਮਿਲਾਇਆ।
ਐਮ ਡੀ (ਫੋਨ ਉੱਤੇ) : ਮੈਡਮ ਤੁਹਾਡੀ ਹੀ ਕਾੱਲ ਦਾ ਇੰਤਜ਼ਾਰ ਕਰ ਰਿਹਾ ਸੀ।
ਇੰਸਪੈਕਟਰ (ਉਸਦੀ ਚਾਪਲੂਸੀ ਨੂੰ ਭਾਂਪਦੇ ਹੋਏ ਥੋੜੀ ਗੰਭੀਰ ਆਵਾਜ਼ ਵਿਚ) : ਮੈਂ ਬੱਸ ਆਹ ਦੱਸਣ ਨੂੰ ਫੋਨ ਕੀਤਾ ਸੀ ਕਿ ਤੁਸੀ ਸਟੇਸ਼ਨ ਜਾਕੇ ਰਿਪੋਰਟ ਦਰਜ ਕਰਵਾਓ ਅਤੇ ਮੀਡਿਆ ਦਾ ਕਿਸ ਤਰ੍ਹਾਂ ਇਸਤੇਮਾਲ ਕਰਨਾ ਏ ਇਸ ਖਬਰ ਵਿਚ ਇਹ ਤੁਸੀਂ ਵੱਧ ਜਾਣਦੇ ਹੋ ਕਿਉਂਕਿ ਇਹ ਮਸਲਾ ਬਹੁਤ ਵੱਡਾ ਲਗ ਰਿਹਾ ਏ ਅਤੇ ਇਸਨੂੰ ਜ਼ਿਆਦਾ ਸਮੇਂ ਤੱਕ ਲਕੋ ਨਹੀਂ ਸਕਦੇ ਆਪਾਂ।
ਉਹਨਾਂ ਵਿੱਚ ਹੋਰ ਗੱਲ ਹੋ ਪਾਉਂਦੀ ਇਸ ਤੋਂ ਪਹਿਲਾਂ ਹੀ ਹਵਲਦਾਰ ਬਿਸ਼ਨ ਨੇ ਮੈਡਮ ਨੂੰ ਜ਼ੋਰ ਦੇਣੀ ਆਵਾਜ਼ ਲਗਾਈ ਅਤੇ ਅੱਗੇ ਆਉਣ ਨੂੰ ਕਿਹਾ। ਇੰਸਪੈਕਟਰ ਨੇ ਵਿਚ ਹੀ ਕਾੱਲ ਕੱਟੀ ਤੇ ਉੱਧਰ ਨੂੰ ਦੌੜੀ ਜਿਥੋਂ ਬਿਸ਼ਨ ਸਿੰਘ ਦੀ ਆਵਾਜ਼ ਆ ਰਹੀ ਸੀ। ਉਹ ਨੱਕ ਤੇ ਰੁਮਾਲ ਰੱਖੀ ਇੱਕ ਟੁੱਟੀ ਜਿਹੀ ਕੰਧ ਕੋਲ ਖੜ੍ਹਾ ਸੀ।
ਇੰਸਪੈਕਟਰ (ਹਵਲਦਾਰ ਵੱਲ ਵੇਖਦੀ ਹੋਈ) : ਬਿਸ਼ਨ ਸਿਉ ਇੰਨਾ ਵੀ ਮੁਸ਼ਕ ਨਹੀਂ ਆ ਰਿਹਾ, ਰੁਮਾਲ ਕਿਉਂ ਰਖੀ ਬੈਠਾ ਏ ਨੱਕ ਤੇ!! (ਕੰਧ ਵਲ ਇਸ਼ਾਰਾ ਕਰਦੇ ਹੋਏ) ਆਹ ਕੀ ਚੀਜ਼ ਆ ਹੁਣ? (ੳੁਲਝਣ ‘ਚ)
ਹਵਲਦਾਰ (ਹੱਸਦੇ ਹੋਏ) : ਕੁਝ ਨਹੀਂ ਮੈਡਮ ਉੱਥੋਂ ਕੁਝ ਨੋਖੀਲਾ ਜਿਹਾ ਲਗ ਗਿਆ ਤੇ ਖੂਨ ਨਿਕਲ ਆਇਆ ਤਾਂ ਰੁਮਾਲ ਰੱਖਿਆ ਏ। ਅਤੇ ਹਾਂ ਇਹ ਕੰਧ… ਲਗਦਾ ਆਪਾਂ ਕੁੜੀਆਂ ਲੱਭਦੇ ਲੱਭਦੇ ਕੋਈ ਖਜ਼ਾਨਾ ਲੱਭ ਲਿਆ ਏ। ਇੱਕ ਕੋਨੇ ਤੋਂ ਪੋੜੀਆਂ ਥੱਲੇ ਵਲ ਜਾ ਰਹੀਆਂ ਨੇ ਜਿਵੇਂ ਕੋਈ ਤਹਿਖਾਨਾ ਹੋਵੇ ਅੰਦਰ। ਸਾਨੂੰ ਅੰਦਰ ਚੱਲ ਕੇ ਵੇਖਣਾ ਚਾਹੀਦਾ ਏ।
ਦੋਨੋਂ ਪੌੜੀਆਂ ਤੋਂ ਥੱਲੇ ਉਤਰੇ ਤੇ ਤੁਰ ਪਏ। ਉਹ ਕੋਈ ਸੁਰੰਗ ਵਾਂਗ ਜਾਪਦੀ ਸੀ। ਇੰਸਪੈਕਟਰ ਦੇ ਫੋਨ ‘ਚ ਕਿਸੇ ਦਾ ਸੰਦੇਸ਼ ਆਇਆ ਜਿਸਨੂੰ ਪੜ੍ਹ ਉਹਨੇ ਸਟੇਸ਼ਨ ਕਾੱਲ ਕੀਤੀ ਪਰ ਉੱਤੇ ਸੁਰੰਗ ਵਿਚ ਸ਼ਾਇਦ ਨੇਟਵਰਕ ਨਹੀ ਸੀ। ਉਸਨੇ ਹਵਲਦਾਰ ਨੂੰ ਸੁਰੰਗ ਵਿਚੋਂ ਬਾਹਰ ਜਾ...

ਪੁਲਿਸ ਸਟੇਸ਼ਨ ਫੋਨ ਕਰਨ ਨੂੰ ਕਿਹਾ ਤੇ ਨਾਲ ਹੀ ਉਹਨਾਂ ਨੂੰ ਇੱਕ ਟੀਮ ਇੱਥੇ ਭੇਜਣ ਦਾ ਵੀ ਕਹਿਣ ਨੂੰ ਕਿਹਾ। ਹਲਵਦਾਰ ਗੱਲ ਸੁਣ ਬਾਹਰ ਚਲਾ ਗਿਆ ਅਤੇ ਇੰਸਪੈਕਟਰ ਅੱਗੇ ਵੱਧਣ ਲਗੀ। ਹਰ ਕਦਮ ਨਾਲ ਹਨੇਰਾ ਵੀ ਵੱਧ ਰਿਹਾ ਸੀ ਤਾਂ ਉਸਨੇ ਫੋਨ ਦੀ ਟਾਰਚ ਜਗਾਈ। ਇਕ ਦੋ ਮਿੰਟ ਚੱਲਣ ਤੋਂ ਬਾਅਦ ਰਸਤਾ ਮੁੱਕਿਆ ਤੇ ਅੱਗੇ ਕੁਝ ਹੋਰ ਪੌੜੀਆਂ ਸੀ।
ਪੌੜੀਆਂ ਚੜ੍ਹ ਬਾਹਰ ਨਿਕਲੀ ਤਾਂ ਉਹ ਇਕ ਕਿਸੇ ਪੁਰਾਣੀ ਹਵੇਲੀ ਵਿਚ ਸੀ। ਸ਼ਾਇਦ ਆਪਣੇ ਜ਼ਮਾਨੇ ਵਿਚ ਇੱਕ ਆਲੀਸ਼ਾਨ ਮਹੱਲ ਵਰਗੀ ਹੋਵੇਗੀ ਜੋ ਅੱਜ ਵੀਰਾਨ ਖੰਡਰ ਜਾਪ ਰਹੀ ਸੀ। ਇੰਸਪੈਕਟਰ ਨੇ ਜਗ੍ਹਾ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਉਸਨੂੰ ਕਰੀਬ ਅੱਧਾ ਪੋਂਣਾ ਘੰਟਾ ਹੋ ਚੁੱਕਾ ਸੀ ਇੱਥੇ ਪਹੁੰਚੀ ਨੂੰ, ਪਰ ਹਾਲੇ ਤਕ ਵੀ ਟੀਮ ਨਹੀਂ ਸੀ ਪਹੁੰਚੀ। ਬਸ ਇੱਕੋ ਕਮਰਾ ਰਹਿ ਗਿਆ ਸੀ ਵੇਖਣ ਵਾਲਾ ਜੋ ਚੁਬਾਰੇ ਤੇ ਸੀ, ਵੇਖਣ ਨੂੰ ਫਾਲਤੂ ਕਬਾੜ ਸੁੱਟਣ ਲਈ ਬਣਾਇਆ ਲਗਦਾ ਸੀ। ਨਾਂ ਕੋਈ ਰੰਗ ਨਾਂ ਢੰਗ, ਨਾ ਖਿੜਕੀ ਕੇਵਲ ਇਕ ਛੋਟਾ ਜਿਹਾ ਲੋਹੇ ਦਾ ਦਰਵਾਜ਼ਾ ਤੇ ਸ਼ਾਇਦ ਪਰਲੇ ਪਾਸੇ ਇਕ ਰੋਸ਼ਨਦਾਨ ਸੀ। ਇੰਸਪੈਕਟਰ ਉੱਪਰ ਕਮਰੇ ਵੱਲ ਜਾਣ ਲਗੀ ਤੇ ਵੇਖਿਆ ਆਖਿਰਕਾਰ ਟੀਮ ਪਹੁੰਚ ਚੁੱਕੀ ਸੀ।
ਹਵਲਕਾਰ ਬਿਸ਼ਨ ਸਿੰਘ ਮੈਡਮ ਕੋਲ ਦੋੜ ਕੇ ਜਾਣ ਲਗਾ ਤਾਂ ਪੋਡੇ ਤੋਂ ਫਿਸਲ ਗਿਆ, ਉਸਨੇ ਥਲੇ ਹੱਥ ਲਗਾ ਮਸਾਂ ਖੁਦ ਨੂੰ ਸੰਭਾਲਿਆ ਤੇ ਉੱਠ ਖੜਾ ਹੋਇਆ। ਹੱਥ ਪੈਂਟ ਨਾਲ ਸਾਫ਼ ਕਰਦੇ ਹੋਏ ਉਹ ਮੈਡਮ ਕੋਲ ਪੁੱਜਾ। ਪੈਂਟ ਉੱਤੇ ਕੁਝ ਮੈਲੇ ਲਾਲ ਜਿਹੇ ਨਿਸ਼ਾਨ ਵੇਖੇ ਤਾਂ ਇਸ਼ਾਰੇ ਨਾਲ ਪੁੱਛਣ ਲਗੀ। ਹਵਲਦਾਰ ਪਿੱਛਾ ਮੁੜ ਦੱਸਣ ਲਗਾ ਤੇ ਉਹਨੇ ਪੌੜੀਅਾਂ ਤੇ ਕੁਝ ਵੇਖਿਆ ਅਤੇ ਮੈਡਮ ਕੋਲ ਖੜੋਕੇ ਥੱਲੇ ਵੱਲ ਉਂਗਲ ਕੀਤੀ। ਪੌੜਿਆਂ ਤੇ ਇੰਝ ਨਿਸ਼ਾਨ ਬਣੇ ਹੋਏ ਸੀ ਜਿਦਾਂ ਕਿਸੇ ਨੂੰ ਕੋਈ ਘਸੀਟ ਕੇ ਲੈਕੇ ਗਿਆ ਹੋਵੇ, ਇਹ ਨਿਸ਼ਾਨ ਉਸ ਕਬਾੜ ਵਾਲੇ ਕਮਰੇ ਚੋਂ ਆ ਰਹੇ ਸੀ ਅਤੇ ਹਵੇਲੀ ਦੇ ਬਾਹਰ ਜਾ ਰਹੇ ਸੀ।
ਇੰਸਪੈਕਟਰ ਨੇ ਨਿਸ਼ਾਨ ਵੇਖਦੇ ਸਾਰ ਹੀ ਟੀਮ ਨੂੰ ਦੋ ਹਿੱਸਿਆਂ ਵਿਚ ਹੋਣ ਦਾ ਇਸ਼ਾਰਾ ਕੀਤਾ ਜਿਸ ਵਿਚੋਂ ਇਕ ਉਸ ਨਾਲ ਰਹੇਗੀ ਤੇ ਦੂਜੀ ਨਿਸ਼ਾਨਾਂ ਪਿੱਛੇ ਜਾਵੇਗੀ। ਆਪਣੀ ਆਪਣੀ ਸਥਿਤੀ ਲੈ ਸਾਰੇ ਕਮਰੇ ਅੱਗੇ ਖੜ ਗਏ। ਕਮਰੇ ਦਾ ਦਰਵਾਜ਼ਾ ਖੋਲ ਜਿਦਾਂ ਹੀ ਉਹ ਅੰਦਰ ਵੜੇ, ਉਹਨਾਂ ਨੂੰ ਅਜੀਬ ਜਿਹਾ ਮੁਸ਼ਕ ਆਇਆ। ਉਹਨਾਂ ਨੇ ਵੇਖਿਆ ਉੱਥੇ ਦੋ ਕੁੜੀਆਂ ਪਈਆਂ ਹੋਈਆਂ ਨੇ – ਦੀਕਸ਼ਾ ਅਤੇ ਸੀਰਤ, ਜਖ਼ਮੀ ਅੱਧਮਰੀ ਹਾਲਤ ਵਿੱਚ ਬੇਹੋਸ਼। ਕਮਰੇ ਵਿਚ ਇੱਕ ਟੁੱਟੀ ਹੋਈ ਕੁਰਸੀ ਸੀ ਜਿਵੇਂ ਕਿਸੇ ਨੇ ਚੱਕ ਕੇ ਕੰਧ ਵਿਚ ਦੇ ਮਾਰੀ ਹੋਵੇ ਅਤੇ ਉਸੇ ਕੁਰਸੀ ਕੋਲ ਜ਼ਮੀਨ ਤੇ ਦੀਕਸ਼ਾ ਪਈ ਹੋਈ ਸੀ। ਉਸਦੇ ਸਰੀਰ ਉੱਤੇ ਬਹੁਤ ਸਾਰੇ ਛੋਟੇ ਛੋਟੇ ਜ਼ਖਮ ਸਨ ਤੇ ਹੱਥ ਦੇ ਕੋਲ ਹੀ ਇਕ ਡੰਡਾ ਪਿਆ ਸੀ। ਉਸਦੇ ਸਾਹਮਣੇ ਸੀਰਤ ਪਈ ਹੋਈ ਸੀ, ਸ਼ਾਇਦ ਡੰਡੇ ਦੀ ਇਕੋ ਚੋਟ ਨਾਲ ਬੇਹੋਸ਼ ਹੋ ਗਈ ਕਿਉਂਕਿ ਉਸਦਾ ਜਿਸਮ ਇਕਦਮ ਸਾਫ ਸੀ, ਕੋਈ ਖਰੋਚ ਤੱਕ ਵੀ ਨਹੀਂ ਸੀ।
ਐਂਬੂਲੈਂਸ ਬੁਲਾਈ ਗਈ। ਦੋਵਾਂ ਨੂੰ ਹਸਪਤਾਲ ਭੇਜਿਆ ਗਿਆ। ਫੋਰੈਂਸਿਕ ਟੀਮ ਵੀ ਆ ਚੁੱਕੀ ਸੀ। ਕਮਰੇ ਵਿਚੋਂ ਸਾਰੀਆਂ ਚੀਜ਼ਾਂ ਸਬੂਤ ਵਜੋਂ ਜ਼ਬਤ ਕਰ ਲਈਆਂ ਗਈਆਂ। ਡੰਡਾ ਜਿਸ ਉਤੇ ਉਂਗਲੀਆਂ ਦੇ ਨਿਸ਼ਾਨ ਸਨ, ਸ਼ੀਸ਼ੇ ਅੱਗੇ ਪਏ ਕੰਘੇ ਵਿਚੋਂ ਵਾਲ, ਲਾਲ ਥੱਬਿਆਂ ਨਾਲ ਭਰਿਆ ਹੋਇਆ ਪਰਦਾ ਅਤੇ “ਦਾ ਬੱਲਡ ਕਾਉਂਨਟਿਸ” ਕਿਤਾਬ ਵੀ। ਲੋਹੇ ਦੇ ਟਰੰਕ ਤੋਂ ਵੀ ਉਂਗਲੀਆਂ ਦੇ ਨਿਸ਼ਾਨ ਲਏ ਗਏ ਅਤੇ ਉਸ ਵਿਚੋਂ ਬਹੁਤ ਸਮਾਨ ਨਿਕਲਿਆ ਜੋ ਜਾਂਚ ਲਈ ਭੇਜਿਆ ਗਿਆ।
ਇੰਸਪੈਕਟਰ ਨੂੰ ਬਾਹਰੋਂ ਜ਼ੋਰ ਦੀ ਆਵਾਜ਼ ਪਈ ਤਾਂ ਉਹ ਕਮਰੇ ਵਿਚੋਂ ਬਾਹਰ ਨਿਕਲਕੇ ਆਈ। ਥੱਲੇ ਹਵੇਲੀ ਦੇ ਗੇਟ ਕੋਲ ਖੜ੍ਹੇ ਹਵਲਦਾਰ ਨੇ ਉਸਨੂੰ ਹਵੇਲੀ ਦੇ ਪਿੱਛੇ ਵੇਖਣ ਨੂੰ ਕਿਹਾ। ਉਹ ਛੱਤ ਤੋਂ ਹੀ ਪਿੱਛਲੇ ਪਾਸੇ ਗਈ ਤਾਂ ਉਸਨੇ ਵੇਖਿਆ ਉੱਥੇ ਪੰਜ ਕਤਾਰਾਂ ਵਿਚ ਚਾਰ ਚਾਰ ਪੱਥਰ ਰੱਖੇ ਹੋਏ ਸਨ ਜਿਹਨਾਂ ਉੱਥੇ ਖਰੋਚ ਖਰੋਚਕੇ ਕੁਝ ਲਿਖਿਆ ਹੋਇਆ ਸੀ। ਇੰਨੇ ਨੂੰ ਉਹ ਗੇਟ ਵਾਲਾ ਹਵਲਦਾਰ ਉੱਪਰ ਪਹੁੰਚ ਗਿਆ, “ਮੈਡਮ ਵੀਹ ਪੱਥਰ ਮਤਲਬ ਵੀਹ ਕੁੜੀਆਂ ਅਤੇ ਕਾਲਜ ਤੋਂ ਮਿਲੀ ਸੂਚੀ ਦੀਆਂ ਗਿਆਰਾ ਕੁੜੀਆਂ ਵਿਚੋਂ ਨੋਂ ਦੇ ਨਾਮ ਇਹਨਾਂ ਪੱਥਰਾਂ ਤੇ ਹੇਗੇ ਨੇ। ਅਸੀਂ ਆਸਾ ਪਾਸਾ ਵੀ ਛਾਣ ਰਹੇ ਆ ਜੇ ਕੁਝ ਹੋਰ ਮਿਲ ਜਾਵੇ ਤਾਂ।”
ਸਾਰੀਆਂ ਲਾਸ਼ਾਂ ਅਤੇ ਸਬੂਤ ਵੀ ਫੌਰੈਂਸਿਕ ਲਈ ਭੇਜੇ ਗਏ। ਇੰਸਪੈਕਟਰ ਜੀਪ ਲੈ ਹਸਪਤਾਲ ਡਾਕਟਰ ਕੋਲ ਪਹੁੰਚੀ।
“ਮੈਡਮ, ਮੈਂ ਕੁਝ ਮੁਆਇਨਾ ਕੀਤਾ ਹੈ, ਅਤੇ ਦੀਕਸ਼ਾ ਦੇ ਸਰੀਰ ਵਿਚ ਥਿਓਪੈਂਟਲ ਸੋਡੀਅਮ ਦੀ ਥੋੜੀ ਕੁ ਮਾਤਰਾ ਮਿਲੀ, ਜਿਸ ਨਾਲ ਇਸਨੂੰ ਬੇਹੋਸ਼ ਕੀਤਾ ਹੋਵੇਗਾ। ਇਸ ਤੋਂ ਇਲਾਵਾ ਹੱਥਾਂ ਪੈਰਾਂ ਤੇ ਰੱਸੀ ਦੇ ਨਿਸ਼ਾਨ ਨੇ ਅਤੇ ਹੋਰ ਵੀ ਕੁਝ ਸਰੀਰ ਤੇ ਸਟਾਂ ਨੇ ਜਿਵੇਂ ਹੱਥੋਂਪਾਈ ਹੋਣ ਕਰਕੇ। ਦੋ ਦਿਨਾਂ ਤੋਂ ਕੁਝ ਨਾ ਖਾਣ ਕਾਰਨ ਸਰੀਰ ਕਮਜ਼ੋਰ ਵੀ ਏ।” ਰਿਪੋਰਟ ਦੇਖਦੇ ਹੋਏ ਡਾਕਟਰ ਨੇ ਇੰਸਪੈਕਟਰ ਨੂੰ ਦੱਸਿਆ।
ਦੂਜੀ ਰਿਪੋਰਟ ਖੋਲਦੀ ਹੋਈ ਡਾਕਟਰ ਬੋਲੀ, ” ਸੀਰਤ ਦੇ ਸਰੀਰ ਵਿਚ ਮਾਰਫੀਨ ਦੇ ਕਣ ਪਾਏ ਗਏ ਨੇ, ਜੋ ਇੱਕ ਹਿਸਾਬ ਦਾ ਨਸ਼ਾ ਵੀ ਏ ਅਤੇ ਇਸਦਾ ਬੇਹੋਸ਼ ਹੋਣ ਦਾ ਕਾਰਨ ਵੀ। ਸਿਰ ਦੀ ਹਲਕੀ ਚੋਟ ਨੂੰ ਛੱਡ ਪੂਰਾ ਸਰੀਰ ਇਕੱਦਮ ਸਾਫ਼ ਕੋਈ ਖਰੋਚ ਨਹੀ ਬੱਸ ਹੱਥਾਂ ਤੇ ਨਿਸ਼ਾਨ ਨੇ ਜਿਵੇਂ ਕਿਸੇ ਨੇ ਘੁੱਟਕੇ ਫੜਿਆ ਹੋਵੇ। ਇੱਕ ਹੋਰ ਅਜੀਬ ਗੱਲ ਏ, ਸੀਰਤ ਦੇ ਨਹੁੰਆਂ ਤੇ ਜੰਮਿਆਂ ਹੋਇਆ ਖੂਨ ਮਿਲਿਆ ਜੋ ਉਸਦਾ ਆਪਣਾ ਨਹੀਂ ਅਤੇ ਕਿਸੇ ਇੱਕ ਇਨਸਾਨ ਦਾ ਵੀ ਨਹੀਂ!! ਸ਼ਾਇਦ ਤਿੰਨ ਤੋਂ ਚਾਰ ਲੋਕਾਂ ਕਹਿ ਸਕਦੇ ਆਂ।”
ਰਿਪੋਰਟਾਂ ਲੈ ਇੰਸਪੈਕਟਰ ਉੱਥੋ ਜਾਣ ਲਗੀ ਤਾਂ ਉਸਦਾ ਫੋਨ ਵੱਜਿਆ। ਫੋਨ ਵੇਖ ਉਸਨੇ ਹਵਲਦਾਰ ਬਿਸ਼ਨ ਸਿੰਘ ਨੂੰ ਬੁਲਾਇਆ ਅਤੇ ਜੀਪ ਵਿਚ ਬੈਠ ਸਟੇਸ਼ਨ ਵੱਲ ਚੱਲ ਪਈ।

(3)
ਤਿੰਨ ਮਹੀਨੇ ਬਾਅਦ
ਇੰਸਪੈਕਟਰ (ਕਿਸੇ ਸੋਚੀ ਪਈ) : “ਬਿਸ਼ਨ ਸਿੰਘ, ਇਹ ਬਸ ਇੱਕ ਇਤਫਾਕ ਸੀ ਜਾਂ ਫਿਰ ਸਾਰੀਆਂ ਚੀਜਾਂ ਸੱਚਮੁਚ ਉਸ ਕੁੜੀ ਦੇ ਖਿਲਾਫ ਸੀ ਜਾਂ ਕੋਈ ਸੋਚੀ ਸਮਝੀ ਚਾਲ!!
ਪਹਿਲਾ, ਉਸਦਾ ਫੋਨ ਹਾਸਟਲ ਵਿਚ ਹੀ ਛੱਡਕੇ ਜਾਣਾ।
ਦੂਜਾ, ਉਸ ਕੋਲੋਂ ਮਿਲੇ ਕਾਗਜ਼ ਅਤੇ ਕੁੜੀਆਂ ਦੇ ਕਾਲਜ ਨੂੰ ਦਿੱਤੇ ਪੱਤਰਾਂ ਤੇ ਇੱਕੋ ਜਿਹੀ ਸਿਆਹੀ ਹੋਣਾ।
ਤੀਜਾ, ਉਸਦੇ ਨਹੁੰਆਂ ਤੋਂ ਮ੍ਰਤਿ ਕੁੜੀਆਂ ਦਾ ਖੂਨ ਮਿਲਣਾ।
ਫਿਰ ਕਮਰੇ ਵਿਚੋਂ ਬਰਾਮਦ ਹਰ ਚੀਜ਼ ਤੇ ਉਸਦੇ ਹੱਥਾਂ ਦੇ ਨਿਸ਼ਾਨ ਮਿਲਣਾ।”
ਹਵਲਦਾਰ (ਹੱਸਦੇ ਹੋਏ) : ਮੈਡਮ ਤੁਹਾਨੂੰ ਇੰਨੇ ਪੁਰਾਣੇ ਕੇਸ ਦੀ ਯਾਦ ਕਿਧਰੋਂ ਆ ਗਈ? ਉਸਨੂੰ ਤੇ ਸ਼ਾਇਦ ਮਹੀਨਾ ਪਹਿਲਾਂ ਹੀ ਜੱਜ ਨੇ ਉੱਮਰ ਕੇਦ ਦੀ ਸਜ਼ਾ ਸੁਣਾਈ ਏ। ਉਹ ਦੋ ਮਹੀਨੇ ਕਾਫੀ ਪ੍ਰਸਿੱਧ ਵੀ ਰਹੀ, “ਸੀਰਤ – ਦਾ ਸੀਰੀਅਲ ਕੀਲਰ” ਅਤੇ ਅਸੀਂ ਜਿਹਨਾਂ ਨੇ ਕੇਸ ਹੱਲ ਕੀਤਾ ਕੋਈ ਨਾਮ ਹੀ ਨਹੀਂ।
ਇੰਸਪੈਕਟਰ (ਅੱਖਾਂ ਤੇ ਐਨਕ ਲਗਾਉਂਦੀ ਹੋਈ) : ਨਾਮ ਨੂੰ ਕੀ ਕਰਨਾ!! ਕਾਲਜ ਵਾਲਿਆਂ ਨੇ ਕਾਫੀ ਕਮਾਈ ਕਰਵਾ ਦਿੱਤੀ ਹੋਰ ਕੀ ਚਾਹੀਦਾ।

(4)

“ਸੀਰਤ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਰਹੀ ਹੈ”, ਜ਼ੇਲ ਦੇ ਅੰਦਰੋਂ ਖਾਖੀ ਸਾੜੀ ਪਾਈ ਆਉਂਦੀ ਲੇਡੀ ਕਾਂਸਟੇਬਲ ਬੋਲੀ।
ਇਕ ਛੋਟੇ ਜਿਹੇ ਕਾਗਜ ਉੱਤੇ ਕੁਝ ਲਿਖ ਉਸ ਲੇਡੀ ਕਾਂਸਟੇਬਲ ਨੂੰ ਦਿੰਦੀ ਹੋਈ ਇਕ ਕੁੜੀ ਬੋਲੀ,” ਉਸਨੂੰ ਇਹ ਪਰਚੀ ਦੇਣਾ, ਉਹ ਮਿਲਣ ਲਈ ਹਾਂ ਕਹਿ ਦਵੇਗੀ।”
ਦੋ ਤਿੰਨ ਮਿੰਟਾਂ ਬਾਅਦ, “ਤੁਸੀਂ ਮਿਲ ਸਕਦੇ ਹੋ ਸੀਰਤ ਨੂੰ” ਕਹਿ ਉਹ ਕੁੜੀ ਨੂੰ ਜ਼ੇਲ ਅੰਦਰ ਮਿਲਣ ਵਾਲੇ ਕਮਰੇ ਵਿਚ ਲੈਕੇ ਚੱਲੀ ਗਈ।
ਸੀਰਤ ਕੁੜੀ ਨੂੰ ਪਰਚੀ ਫਣਾਉਦੇ ਹੋਏ,”ਤੈਨੂੰ ਸੱਚੀ ਕਾਤਿਲ ਦਾ ਪਤਾ ੲੇ?”
ਉਸ ਤੋਂ ਪਰਚੀ ਫੜ ਜ਼ੇਬ ਵਿਚ ਪਾਉਂਦੀ ਹੋਈ, “ਜਾਨ! ਕੀ ਹਾਲ ਬਣਾ ਲਿਆ ਏ ਤੂੰ ਆਪਦਾ, ਜ਼ੇਲ ਵਾਲੇ ਖਿਆਲ ਨਹੀਂ ਰੱਖਦੇ ਤੇਰਾ।”
‘ਜਾਨ’ ਅੱਖਰ ਸੁਣਦੇ ਹੀ ਉਸਦੇ ਦਿਮਾਗ ਵਿਚ ਹਵੇਲੀ ਦੇ ਕਮਰੇ ਦੀਆਂ ਸਾਰੀਆਂ ਯਾਦਾਂ ਦੋੜਨ ਲਗੀਆਂ। “ਦੀਕਸ਼ਾ ਤੂੰ “, ਥੋੜ੍ਹੇ ਪਲ ਰੁੱਕਕੇ, “ਉਸ ਰਾਤ ਉਸ ਟੱਬ ਵਿਚ ਤੁੰਹੀ ਸੀ, ਉਹਨਾਂ ਕੁੜੀਆਂ ਨੂੰ ਮਾਰਨ ਵਾਲੀ ਤੂੰ ਹੀ ਏ।”
ਦੀਕਸ਼ਾ (ਸੀਰਤ ਦੇ ਮੋਢੇ ਤੇ ਹੱਥ ਫੇਰਦੇ ਹੋਏ) : ਆਖੀਕਾਰ ਤੈਨੂੰ ਸਾਰਾ ਕੁਝ ਯਾਦ ਆ ਹੀ ਗਿਆ। ਮਾਰਫਿਨ ਨੇ ਮੇਰਾ ਮੁੱਲ ਮੋੜ ਦਿੱਤਾ। ਵੈਸੇ ਮਾਫ ਕਰਨਾ ਤੇਰੀ ਥੋੜੀ ਯਾਦਦਾਸ਼ ਜਾਣਾ ਇਹ ਮੇਰੇ ਪਲੈਨ ਦਾ ਹਿੱਸਾ ਨਹੀਂ ਸੀ। ਉਹ ਇੱਕ ਤੈਨੂੰ ਮਾਰਫਿਨ ਦਿੱਤੀ ਹੋਈ ਸੀ ਅਤੇ ਫਿਰ ਤੇਰੇ ਦਿਮਾਗ ਤੇ ਗਲਤ ਜਗ੍ਹਾ ਡੰਡਾ ਵੱਜ ਗਿਆ ਤੇ ਤੂੰ ਬੇਹੋਸ਼ ਹੋ ਗਈ, ਜਦ ਉੱਠੀ ਤਾਂ ਸਭ ਭੁੱਲ ਚੁੱਕੀ ਸੀ।
ਸੀਰਤ (ਰੋਂਦੀ ਹੋਈ) : ਮੈਂ ਹੀ ਕਿਉਂ? ਮੈਂ ਤੇ ਤੈਨੂੰ ਜਾਣਦੀ ਵੀ ਨਹੀਂ ਸੀ ਫਿਰ ਕਿਉਂ?
ਦੀਕਸ਼ਾ (ਉਸ ਵੱਲ ਰੁਮਾਲ ਵਧਾਉਂਦੀ ਹੋਈ) : ਮੇਰਾ ਤੈਨੂੰ ਫਸਾਉਣ ਦਾ ਕੋਈ ਇਰਾਦਾ ਨਹੀਂ ਸੀ। ਤੂੰ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਸੀ, ਜਿਸ ਕੋਲ ਕੁੜੀਆਂ ਦੇ ਹਸਤਾਖਸ਼ਰ ਸਨ। ਬੱਸ ਮੈਂ ੳੁਹੀ ਚੋਰੀ ਕੀਤੇ ਸੀ, ਤੇ ਉਹਨਾਂ ਉੱਤੇ ਕੁਝ ਇੰਝ ਲਿਖਿਆ ਕਿ ਉਹ ਕਾਲਜ ਛੱਡ ਰਹੀਆਂ ਨੇ, ਜਿਸ ਤੋਂ ਬਾਅਦ ਕਿਸੇ ਨੂੰ ਕੋਈ ਮਤਲੱਬ ਨਹੀਂ ਰਿਹਾ ਉਹਨਾਂ ਨਾਲ। ਭਾਵ ਮੇਰੇ ਫੜੇ ਜਾਣ ਦੀ ਵੀ ਪਰੇਸ਼ਾਨੀ ਖਤਮ।
ਸੀਰਤ (ਗੁੱਸੇ ‘ਚ) : ਜੇ ਤੂੰ ਫੜੀ ਨਹੀਂ ਸੀ ਜਾਣ ਵਾਲੀ ਫਿਰ ਮੈਨੂੰ ਕਿਉਂ ਫਸਾਇਆ?
ਦੀਕਸ਼ਾ (ਸੋਚਣ ਵਾਲਾ ਮੁੰਹ ਬਣਾਉਂਦੇ ਹੋਏ) : ਅਮਮਮਮ… ਤੂੰ ਸਭ ਤੋਂ ਸੌਖਾ ਸ਼ਿਕਾਰ ਸੀ ਮੇਰਾ। ਉਸ ਹਵੇਲੀ ਅਤੇ ਆਸੇ ਪਾਸੇ ਦੀ ਸਾਰੀ ਜ਼ਮੀਨ ਦਾ ਸੌਦਾ ਹੋ ਗਿਆ ਸੀ। ਮਤਲੱਬ ਅੱਜ ਜਾਂ ਕੱਲ ਮੇਰਾ ਰਾਜ਼ ਖੁੱਲ ਹੀ ਜਾਣਾ ਸੀ। ਤਾਂ ਤੂੰ ਮੇਰਾ ਮੋਹਰਾ ਬਣੀ।
ਸਾਹ ਲੈ ਦੀਕਸ਼ਾ ਨੇ ਸੀਰਤ ਵੱਲ ਵੇਖਿਆ ਤੇ ਫਿਰ ਆਪਣੇ ਹੱਥਾਂ ਵਲ ਵੇਖਣ ਲਗੀ। ਦੋਨੋਂ ਚੁੱਪ ਸੀ ਕਿ ਆਚਾਨਕ ਸੀਰਤ ਨੂੰ ਖੂਨ ਨਾਲ ਭਰਿਆ ਟੱਬ ਯਾਦ ਆਇਆ ਤੇ ਦੀਕਸ਼ਾ ਤੋਂ ਉਸ ਵਾਰੇ ਪੁੱਛ ਬੈਠੀ।
ਦੀਕਸ਼ਾ ਮੱਥੇ ਤੇ ਹੱਥ ਮਾਰਦੀ ਹੋਈ ਕਹਿਣ ਲਗੀ, “ਮੈਂ ਤੇ ਭੁੱਲ ਈ ਗਈ ਸੀ ਕਿ ਮੈਂ ਇੱਥੇ ਕਿਉਂ ਆਈ ਆਂ, ਯਾਦ ਕਰਵਾਉਣ ਲਈ ਧੰਨਵਾਦ। ਹਾਏ!! ਕੁਵਾਰੀਆਂ ਕੁੜੀਆਂ ਦਾ ਉਹ ਤਾਜ਼ਾ ਖੂਨ। (ਆਪਣਾ ਹੱਥ ਸੀਰਤ ਵੱਲ ਕਰਦੀ ਹੋਈ) ਵੇਖ ਉਸ ਨਾਲ ਮੇਰੀ ਤਵੱਚਾ ਕਿੰਨੀ ਮੁਲਾਇਮ ਅਤੇ ਲਾਲਗੀ ਨਾਲ ਭਰ ਗਈ ਏ| ਉਹਨਾਂ ਦੀ ਦਰਦ ਨਾਲ ਭਰੀਆਂ ਸੀਸਕੀਆਂ ਕੰਨਾਂ ਨੂੰ ਆਰਾਮ ਦਿੰਦੀਆਂ ਸੀ। ਪਰ ਹੁਣ ਮੈਂ ਉਹ ਸਭ ਯਾਦ ਕਰਦੀ ਆਂ। ਤੇ ਇੱਥੇ ਆਉਣ ਦਾ ਖਾਸ ਤੇ ਇਕਲੋਤਾ ਕਾਰਨ ਸੀ ਤੈਨੂੰ ਦੱਸਣਾ ਕਿ ਆਖਿਰ ਕਿਸ ਚੀਜ਼ ਅਤੇ ਕਿਸਦੇ ਹਿੱਸੇ ਦੀ ਸਜ਼ਾ ਮਿਲ ਰਹੀ ਏ। ਘਟੋ ਘੱਟ ਤੇਰਾ ਜਾਣਨ ਦਾ ਇੰਨਾ ਤੇ ਹੱਕ ਬਣਦਾ ਆl
ਸੀਰਤ (ਅਜੀਬ ਤਰੀਕੇ ਨਾਲ ਉਸਨੂੰ ਵੇਖਦੀ ਹੋਈ) : ਤੂੰ ਪਾਗਲ ਏ!!!
ਦੀਕਸ਼ਾ ਆਪਣੇ ਹੀ ਖਿਆਲਾਂ ਵਿਚ ਗਵਾਚੀ ਹੋਈ, “ਮੇਰਾ ਸਭ ਤੋਂ ਪਹਿਲਾ ਸ਼ਿਕਾਰ ਤਮੰਨਾ – ਬਿੱਲੀਆਂ ਅੱਖਾਂ, ਲੰਬੇ ਕੁੰਢਲ ਵਾਲ, ਰਸੀਲੇ ਲਬ, ਲੰਬੇ ਨੌਖੀਲੇ ਨਹੁੰ। ਉਸਦੀ ਪਤਲੀ ਕਮਰ, ਜਦ ਉਸ ਉੱਤੇ ਗਰਮ ਮੋਮ ਡਿੱਗਦਾ ਸੀ ਜਾਂ ਤੀਖੇ ਚਾਕੂ ਦੀ ਨੋਕ ਉਸਦੀਆਂ ਛਾਤੀਆਂ ਤੋਂ ਹੋ ਲੱਕ ਵਲ ਜਾਂਦੀ ਸੀ ਤਾਂ ਵਿਚੋਂ ਸਿਮਦਾ ਖੂਨ ਇੰਨਾ ਦਿਲ ਮੋਹਣਾ ਲਗਦਾ ਸੀ ਕਿ ਵਾਰ ਵਾਰ ਵੇਖਣ ਨੂੰ ਦਿਲ ਕਰਦਾ ਸੀ। ਤੇ ਮੈਂ ਉਸਦੀਆਂ ਸੀਸਕੀਆਂ ਵਿਚ ਇੰਨ੍ਹਾਂ ਗੁਆਚ ਗਈ ਕਿ ਚਾਕੂ ਚਲਦਾ ਰਿਹਾ ਤੇ ਉਸਦੇ ਸਾਰੇ ਸਰੀਰ ਵਿਚੋਂ ਖੂਨ ਪਸੀਨੇ ਦੀਆਂ ਤਰੇਣੀਆਂ ਵਾਂਗ ਨਿਕਲਣ ਲਗਾ। ਗੋਰੇ ਸਰੀਰ ਤੇ ਵੱਜੀਆਂ ਲਕੀਰਾਂ ਜਿਵੇਂ ਕੋਈ ਚਿੱਤਰਕਾਰੀ ਹੋਵੇ। ਉਸਦੇ ਉਹ ਲੰਬੇ ਨਹੁੰ; ਇੱਕ ਇੱਕ ਕਰ ਉਸਦੀਆਂ ਉਂਗਲੀਆਂ ਨਾਲੋਂ ਉਖਾੜ ਲਏ। ਜਿਨ੍ਹਾਂ ਉਹ ਮੇਰੇ ਸਾਹਮਣੇ ਤਰਸਦੀ, ਛੱਡਣ ਦੀ ਭੀਖ ਮੰਗਦੀ ਉਹਨਾਂ ਹੀ ਮੈਂ ਉਤੇਜਿੱਤ ਹੁੰਦੀ ਅਤੇ ਕੰਨਾਂ ਨੂੰ ਸਕੂਨ ਮਿਲਦਾ। ਜਦ ਉਸਦੀਆਂ ਸੀਸਕੀਆਂ ਤਰਲੇ ਮੁੱਕਣ ਲਗੇ ਤਾਂ ਮੈਨੂੰ ਬਿਲਕੁਲ ਚੰਗਾ ਨਾ ਲਗਾ। ਮੈਂ ਉਸਦੀ ਜੀਬ ਤੇ ਗਰਮ ਮੋਮ ਵੀ ਸੁੱਟਿਆ ਫਿਰ ਵੀ ਉਸਦੀ ਆਵਾਜ਼ ਬਸ ਮੱਧਮ ਹੀ ਹੁੰਦੀ ਗਈ। ਮੈਂ ਗੁੱਸੇ ਵਿਚ ਪਾਗਲ ਹੋਣ ਲਗੀ, (ਆਚਾਨਕ ਦੀਕਸ਼ਾ ਦੀ ਆਵਾਜ਼ ਕੰਬਣ ਲਗੀ) ਮੈਂ ਆਸੇ ਪਾਸੇ ਕੁਝ ਲੱਭ ਰਹੀ ਸੀ ਪਰ ਪਤਾ ਨਹੀਂ ਕੀ!! ਮੇਰੇ ਹੱਥ ਆਰੀ ਲਗੀ ਤੇ ਮੈਂ ਬਿਨਾਂ ਕੁਝ ਸੋਚੇ ਉਸਦਾ ਗਲਾ ਕੱਟਣਾ ਸ਼ੁਰੂ ਕਰ ਦਿੱਤਾ। ਉਸ ਵਿਚੋਂ ਨਿਕਲ ਰਹੀਆਂ ਖੂਨ ਦੀਆਂ ਪੀਚਕਾਰੀਆ ਨਾਲ ਮੈਂ ਪੂਰੀ ਤਰ੍ਹਾਂ ਭਿੱਜ ਗਈ। ਮੈਂ ਕਾਫੀ ਘੰਟੇ ਉਸਦਾ ਸਿਰ ਆਪਣੇ ਪੈਰਾਂ ਕੋਲ ਰੱਖੀ ਬੈਠੀ ਰਹੀ। ਉਸ ਦਿਨ ਕਾਫੀ ਮੀਂਹ ਪੈ ਰਿਹਾ ਸੀ, ਰੋਸ਼ਨਦਾਨ ਵਿਚੋਂ ਕੁਝ ਮੀਂਹ ਦੀਆਂ ਬੂੰਦਾਂ ਆ ਮੇਰੇ ਉਤੇ ਪਈਆਂ। ਮੈਨੂੰ ਥੋੜੀ ਹੋਸ਼ ਆਈ, ਮੈਂ ਉੱਠੀ ਤੇ ਉਸਦੇ ਧੜ ਨੂੰ ਘਸੀਟਦੀ ਹੋਈ ਥੱਲੇ ਲੈ ਆਈ ਅਤੇ ਮੁੜ ਜਾ ਉਸਦਾ ਸਿਰ ਤੇ ਇਕ ਕਹੀ। ਉਸਨੂੰ ਦਫਨਾਕੇ ਮੈਂ ਉਸਦੀ ਯਾਦ ਵਿਚ ਇੱਕ ਪੱਥਰ ਉਤੇ ਨਾਮ ਖਰੋਚ ਰਖ ਦਿੱਤਾ।
ਸੀਰਤ ਦੀਕਸ਼ਾ ਦੇ ਇਸ ਰੂਪ ਨੂੰ ਵੇਖਕੇ ਹੈਰਾਨ ਸੀ। ਦੀਕਸ਼ਾ ਇਸ ਤਰ੍ਹਾਂ ਗੱਲ ਕਰ ਰਹੀ ਸੀ ਕਿ ਜਿਦਾਂ ਉਸਨੂੰ ਕਾਫੀ ਮਜ਼ਾ ਆ ਰਿਹਾ ਸੀ ਇਹ ਸਭ ਦੱਸਕੇ, ਜਦਕਿ ਉਸਨੂੰ ਪਛਤਾਵਾ ਹੋਣਾ ਚਾਹੀਦਾ ਸੀ।
“ਮੈਂ ਸ਼ਾਇਦ ਘੰਟਾ ਭਰ ਉਸ ਪੱਥਰ ਕੋਲ ਮੀਂਹ ਵਿਚ ਭਿੱਜਦੀ ਖੜੀ ਰਹੀ। ਅਗਲੇ ਦਿਨ ਜਦ ਮੈਂ ਖੁਦ ਨੂੰ ਹੱਥ ਲਗਾਇਆ ਤੇ ਮੈਂ ਇੰਨੀ ਤਾਜ਼ਗੀ, ਮੂਲਾਇਮ ਮਹਿਸੂਸ ਕਰ ਰਹੀ ਸੀ ਖੁਦ ਨੂੰ ਕਿ ਕੀ ਦੱਸਾਂ!! ਅਗਲੀ ਵਾਰ ਮੈਂ ਇੱਕ ਹੋਰ ਸ਼ਿਕਾਰ ਚੁਣਿਆਂ ਤੇ ਹਰ ਸ਼ਿਕਾਰ ਨਾਲ ਮੈਂ ਬਹਿਤਰ ਹੁੰਦੀ ਗਈ। ਮੈਂ ਆਰੀ ਦੀ ਜਗ੍ਹਾ ਕੁਲਹਾੜੀ ਵਰਤੀ ਤੇ ਖੂਨ ਨੂੰ ਟੱਬ ਵਿਚ ਜਮਾ ਕਰ ਨਹਾਉਣਾ ਸ਼ੁਰੂ ਕੀਤਾ। ਸਭ ਕੁਝ ਸਹੀ ਸੀ ਜੇ ਉਹ ਹਵੇਲੀ ਦਾ ਸੋਦਾ ਨਾ ਹੁੰਦਾ। ਫਿਰ ਸ਼ਾਇਦ ਇੱਕ ਤੇਰੇ ਨਾਮ ਦਾ ਵੀ ਪੱਥਰ ਉੱਥੇ ਹੋਣਾ ਸੀ”, ਦੀਕਸ਼ਾ ਬਿਨਾਂ ਰੁੱਕੇ ਕਾਫੀ ਸਮਾਂ ਬੋਲੀ ਗਈ।
ਸੀਰਤ ਗੁੱਸੇ ਵਿਚ ਦੀਕਸ਼ਾ ਵੱਲ ਵੱਧੀ ਤੇ ਮਨ ਹੀ ਮਨ ਕਹਿਣ ਲਗੀ, “ਤੈਨੂੰ ਇਲਾਜ ਦੀ ਲੋੜ ਏ। ਯੂ ਆਰ ਫੱਕੀਂਗ ਸਫਰੀਂਗ ਫਰੋਮ ਸਾਡਿਸਟਿਕ ਪਰਸੋਨੇਲੀਟੀ ਡੀਸਔਰਡਰ।” ਪਰ ਸ਼ਾਇਦ ਕਿਸੇ ਡਰ ਕਾਰਣ ਇੱਕ ਵੀ ਅੱਖਰ ਮੂੰਹੋ ਨਾ ਕੱਡ ਸਕੀ।
“ਸਾਨੂੰ ਹੀ ਪਤਾ ਏ ਉਸ ਦਿਨ ਆਪਣੇ ਵਿਚ ਕੀ ਹੋਇਆ ਸੀ। ਮਤਲਬ ਉਹ ਲੜਾਈ। ਤੈਨੂੰ ਕੀ ਲਗਦਾ ਤੂੰ ਆਪਣੇ ਆਪ ਛੁੱਟੀ ਸੀ! ਨਹੀਂ। ਤੈਨੂੰ ਡਿੱਲਾ ਕਰਕੇ ਮੈਂ ਬੰਨਿਆ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਤੂੰ ਛੁੱਟੇ ਤੇ ਕਮਰੇ ਵਿਚ ਪਈ ਹਰ ਚੀਜ਼ ਨੂੰ ਵੇਖੇ ਤੇ ਹੱਥ ਲਗਾਵੇ। ਤੇ ਤੂੰ ਉਵੇਂ ਹੀ ਕੀਤਾ ਜਿਸ ਨਾਲ ਫੌਰੈਂਸਿਕ ਨੂੰ ਹਰ ਜਗਾ ਬਸ ਤੇਰੇ ਹੀ ਹੱਥਾਂ ਦੇ ਨਿਸ਼ਾਨ ਮਿਲੇ। ਉਸ ਲੋਹੇ ਦੇ ਟਰੰਕ ਵਿਚ ਉਹੀ ਕੁਲਹਾੜੀ, ਆਰੀ, ਕਹੀ, ਚਾਕੂ ਸਨ ਜਿਨ੍ਹਾਂ ਤੋਂ ਕੁੜੀਆਂ ਦਾ ਖੂਨ ਪੱਕਾ ਮਿਲਿਆ ਹੋਵੇਗਾ ਤੇ ਤੇਰੇ ਹੱਥਾਂ ਦੇ ਨਿਸ਼ਾਨ ਵੀ। ਮੈਨੂੰ ਪਤਾ ਸੀ ਤੂੰ ਛੁੱਟ ਜਾਏਗੀ ਤਾਂਹੀ ਮੈਂ ਤੈਨੂੰ ਪਹਿਲਾਂ ਹੀ ਮਾਰਫਿੰਨ ਦੇ ਗਈ ਸੀ। ਮੇਰੇ ਕਮਰੇ ਵਿਚ ਵੜਦੇ ਹੀ ਤੂੰ ਕੁਰਸੀ ਦੇ ਮਾਰੀ ਜਿਸਦੀ ਮੈਨੂੰ ਉਮੀਦ ਨਹੀਂ ਸੀ, ਤੇਰੇ ਸਿਰ ਵਿਚ ਡੰਡਾ ਵੱਜਣਾ ਉਸਦਾ ਹੀ ਨਤੀਜਾ ਸੀ। ਬਾਕੀ ਤੇਰੇ ਨਹੁੰਆਂ ਵਿਚ ਖੂਨ ਦਾ ਮਿਲਣਾ, ਮੇਰਾ ਦੋ ਦਿਨਾਂ ਤੋਂ ਕੁਝ ਨਾ ਖਾਣਾ, ਸਰੀਰ ਵਿਚ ਬੇਹੋਸ਼ੀ ਦੀ ਦਵਾਈ ਦਾ ਮਿਲਣਾ, ਮੇਰੇ ਸਰੀਰ ਤੇ ਉਹਨਾਂ ਮਰੀਆਂ ਕੁੜੀਆਂ ਵਾਂਗਰ ਹੀ ਚਾਕੂ ਦੇ ਨਿਸ਼ਾਨਾਂ ਦਾ ਮਿਲਣਾ ਸਭ ਮੇਰਾ ਹੀ ਪਲੈਨ ਸੀ”, ਕਹਿ ਦੀਕਸ਼ਾ ਕੁਰਸੀ ਤੋਂ ਉੱਠ ਖੜੀ ਹੋਈ।
ਸੀਰਤ ਉਸਦੀਆਂ ਗੱਲਾਂ ਸੁਣ ਪੂਰੀ ਤਰ੍ਹਾਂ ਸਹਿਮ ਚੁੱਕੀ ਸੀ। ਦੀਕਸ਼ਾ ੳੁਸਦੇ ਕੋਲ ਆਕੇ ਹੱਥ ਗਰਦਨ ਤੇ ਵਾਲਾਂ ਵਿਚ ਰੱਖ ਉਸਦੇ ਕੰਨ ਵਿਚ ਬੋਲੀ, “ਜਾਨ!! ਆਪਾਂ ਫਿਰ ਦੁਬਾਰਾ ਕਦੇ ਨਹੀਂ ਮਿਲਾਂਗੇ। ਕਿਉਂਕਿ ਮੈਂ ਸ਼ਹਿਰ ਛੱਡ ਜਾ ਰਹੀ ਆਂ। ਨਵੀਂ ਜਗ੍ਹਾ, ਨਵੇਂ ਲੋਕ ਨਵੇਂ ਸ਼ਿਕਾਰ ਅਤੇ ਨਵੇਂ ਮੋਹਰੇ।”
ਲੇਡੀ ਕਾਉਂਸਟੇਬਰ ਆਈ ਅਤੇ ਦੀਕਸ਼ਾ ਉਸਦੇ ਨਾਲ ਜ਼ੇਲ ਵਿੱਚੋਂ ਬਾਹਰ ਚੱਲ ਗਈ।
———————

ਉਦਾਸੀਵਾਦੀ ਸਖਸ਼ੀਅਤ ਵਿਗਾੜ (sadistic personality disorder) – ਉਦਾਸੀਵਾਦੀ ਸਖਸ਼ੀਅਤ ਵਿਗਾੜ ਇੱਕ ਮਨੋਵਿਗਿਅਾਨਕ ਬਿਮਾਰੀ ਹੈ, ਜਿਸ ਵਿਚ ਰੋਗੀ ਅਨੁਕੂਲ ਜ਼ੁਲਮ, ਹਮਲਾਵਰਤਾ ਅਤੇ ਘ੍ਰਿਣਾਯੋਗ ਵਿਵਹਾਰ ਦੇ ਇੱਕ ਨਮੂਨੇ ਦੁਆਰਾ ਦਰਸਾਇਆ ਜਾਂਦਾ ਹੈ, ਜੋ ਦੂਜੇ ਲੋਕਾਂ ਲਈ ਅਪਮਾਨ ਦੀ ਮੌਜੂਦਗੀ ਅਤੇ ਹਮਦਰਦੀ ਦੀ ਘਾਟ ਦਰਸਾਉਂਦੀ ਹੈ| ਇਸ ਕਹਾਣੀ ਦੀ ਪਾਤਰ ਦੀਕਸ਼ਾ ਵੀ ਇਸੇ ਰੋਗ ਦੀ ਸ਼ਿਕਾਰ ਹੈ। ਜਿਸ ਕਾਰਨ ਕੁੜੀਆਂ ਨੂੰ ਦਰਦ ਦੇਣ ਵਿਚ ਉਸਨੂੰ ਮਜ਼ਾ ਆਉਂਦਾ ਸੀ।
ਅਗਰ ਕਹਾਣੀ ਪਸੰਦ ਆਏ ਤਾਂ ਆਪ ਆਪਣੇ ਸੁਝਾਅ ਮੈਨੂੰ ਮੇਰੇ ਈ-ਮੇਲ ਖਾਤੇ ਰਾਹੀਂ ਦੇ ਸਕਦੇ ਹੋ। ਕੋਸ਼ਿਸ਼ ਕਰਾਂਗੀ ਕਿ ਹੋਰ ਵੀ ਨਵੀਆਂ ਰਚਨਾਤਮਕ, ਗੁੰਝਲਦਾਰ, ਅਨੰਦਮਈ, ਸੱਚੀਆਂ, ਕਾਲਪਨਕ ਰਚਨਾਵਾਂ ਲੈਕੇ ਆਪਦੇ ਸਨਮੁੱਖ ਹੁੰਦੀ ਰਹਾਂ। ਧੰਨਵਾਦ।

...
...



Related Posts

Leave a Reply

Your email address will not be published. Required fields are marked *

4 Comments on “ਮੋਹਰਾ”

  • Gurpreet Singh Toosa

    ਬੜੇ ਲੰਮੇ ਸਮੇਂ ਬਾਅਦ ਇਨੀਂ ਗੁੰਝਲਦਾਰ ਕਹਾਣੀ ਪੜ੍ਹੀ ਧਿਆਨ ਆਪਣੇ ਵੱਲ ਖਿੱਚ ਲੈਂਦੀ ਆ ਏਹ ਕਹਾਣੀ inj lgda ਜਿਵੇਂ based on true story you are such a great writer god bless you

  • unbelievable story

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)