More Punjabi Kahaniya  Posts
ਲਾੱਕਡਾਉਨ ਪਰ ਸਟਰਅੱਪ


“ਲਾੱਕਡਾਉਨ ਪਰ ਸਟਰਅੱਪ”
ਦੀਪਾ ਨੇੜਦੀ ਰਿਸਤੇਦਾਰੀ ਵਿੱਚ ਹੋਈ ਮਰਗ ਦੇ ਭੋਗ ਤੇ ਜਾ ਰਿਹਾ ਸੀ। ਐਤਵਾਰ ਦਾ ਦਿਨ, ਲਾਕਡਾਉਨ ਵਿੱਚ ਨਾ- ਨੁੱਕਰ ਜਿਹੀ ਕਰਦਾ ਪੁਰਾਣੇ ਮੋਟਰਸਾਇਕਲ ਤੇ ਸਵਾਰ ਨਾਕਿਆਂ ਤੋਂ ਬੱਚਦਾ ਬਚਾਉਦਾਂ ਪਿੰਡਾ ਵਾਲੇ ਕੱਚੇ ਪੱਕੇ ਰਸਤਿਆਂ ਵਿੱਚਦੀ ਹੋ ਤੁਰਿਆ।
ਪਰ ਕਿਸਮਤ ਇੰਨੀ ਚੰਗੀ ਕਿੱਥੋਂ। ਪੁਲਿਸ ਦੀ ਮੁਸ਼ਤੈਦੀ ਇੰਨੀ ਕਿ ਪਿੰਡਾਂ ਵਿੱਚ ਵੀ ਚਿੜੀ ਨਾ ਫੜਕਣ ਦੇਣ। ਪਹਿਲੇ ਨਾਕੇ ਤੇ ਘੇਰਿਆ ਤਾਂ ਕਹਿੰਦੇ ਪਾਸੇ ਹੋਕੇ ਬਹਿਜਾ। ਘੰਟਾ ਜਦੋਂ ਬਾਤ ਹੀ ਨਾ ਪੁੱਛੀ ਤਾਂ ਮਿੰਨਤਾਂ ਮੁੰਨਤਾਂ ਕਰਕੇ ਆਖਿਰਕਾਰ ਕਰੋਨਾ ਬਾਬਾ ਪੁੱਜਣਾ ਹੀ ਪਿਆ।
ਅੱਗੇ ਤੁਰਿਆ ਤਾਂ ਥੋੜ੍ਹੀ ਹੀ ਵਾਟ ਤੇ ਫੇਰ ਨਾਕਾ। ਉਹ ਵੀ ਕਹਿੰਦੇ ਕਿ ਬਹਿਜਾ ਪਾਸੇ ਤੇ। ਹੁਣ ਪਿੱਛਲੀ ਵਾਰ ਦੇ ਤਜ਼ਰਵੇ ਦੇ ਹਿਸਾਬ ਨਾਲ ਭੋਗ...

ਪਹਿਲਾਂ ਹੀ ਲਵਾ ਦਿੱਤਾ। ਅੱਗੇ ਵੱਧਦੇ ਹੀ ਹੋਰ ਨਾਕੇ ਦੇਖ ਰਾਹ ਰੂਹ ਬਦਲਦਾ ਰਿਹਾ ਪਰ ਭੋਗ ਦਾ ਸਮਾਂ ਰਸਤੇ ਵਿੱਚ ਹੀ ਲੰਘ ਗਿਆ।
ਅੱਕੇ ਹੋਏ ਨੇ ਮੁੰਹ ਸਿੱਧਾ ਨੇੜਲੇ ਠੇਕੇ ਵੱਲ ਕਰ ਲਿਆ। ਰਾਹ ਵਿੱਚ ਫੇਰ ਜਦ ਪੁਲਿਸ ਨੇ ਘੇਰਿਆ ਤਾਂ ਘਾਬਰਕੇ ਕਹਿੰਦਾ, ” ਜੀ ਠੇਕੇ ਚੱਲਿਆਂ।” ਅੱਗੋਂ ਨਾਲ਼ ਖੜ੍ਹਾ ਸਪਾਟਾ ਕਹਿੰਦਾ ਸਾਹਮਣੇ ਬਰ੍ਹੋਟੇ ਕੋਲੋਂ ਸੱਜੇ ਹੋਜੀਂ, ਨਾਲ਼ ਹੀ ਆ ਠੇਕਾ।
ਜਗਨਾ ਨੰਬਰਦਾਰ। ਜਗਨਦੀਪ ਸਿੰਘ ਸਰਾਂ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)