More Punjabi Kahaniya  Posts
ਦੀਪ ਸਿੱਧੂ


ਸੰਦੀਪ ਸਿੰਘ ਉਰਫ ਦੀਪ ਸਿੱਧੂ ਭਾਵੈ ਦੁਨੀਆ ਤੋ ਚਲਿਆ ਗਿਆ ਪਰ ਹਜਾਰਾ ਦੀਪ ਸਿੱਧੂ ਆਪਣੇ ਮਗਰੋ ਪੈਦਾ ਕਰ ਗਿਆ ।
ਸਾਹਿਬ ਹਥ ਵਡਿਆਈਆਂ ਜਿਸ ਭਾਵੈ ਤਿਸ ਦੇਹਿ ।।
ਮੈ ਦੇਖਿਆ ਜਦੋ ਦੀਪ ਸਿੱਧੂ ਕਿਸਾਨ ਅੰਦੋਲਨ ਤੋ ਪਹਿਲਾ ਫਿਲਮਾਂ ਵਿੱਚ ਸੀ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਾ ਉਸ ਨੂੰ ਜਿਆਦਾ ਇੱਜ਼ਤ ਨਾਂ ਦੇਦੇਂ ਹੋਣ । ਪਰ ਦੇਖੋ ਜਦੋ ਕੋਈ ਸੱਚੇ ਦਿਲ ਤੋ ਆਪਣੀ ਕੌਮ ਵਾਸਤੇ ਦਰਦ ਰੱਖ ਕੇ ਤੁਰਦਾ ਹੈ , ਤਾਂ ਵਾਹਿਗੁਰੂ ਜੀ ਵੀ ਉਸ ਦਾ ਸਾਥ ਦੇਂਦੇ ਹਨ । ਉਸ ਦੇ ਅੰਦਰ ਏਨਾ ਜ਼ਜਬਾ ਭਰ ਦੇਦੇਂ ਹਨ ਉਸ ਨੂੰ ਨਾ ਕਿਸੇ ਦਾ ਡਰ ਰਹਿੰਦਾ ਹੈ ਨਾ ਮੌਤ ਦਾ ਭੈ ਰਹਿੰਦਾ ਹੈ । ਮੈਨੂੰ ਇਕ ਵੀਰ ਕਹਿੰਦਾ ਦੀਪ ਸਿੱਧੂ ਨੂੰ ਮਰਵਾਇਆ ਹੈ ਕਿਉਂਕਿ ਉਹ ਖੁੱਲ੍ਹੇਆਮ ਸਰਕਾਰਾ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਬੋਲਦਾ ਸੀ । ਸਰਕਾਰਾ ਨਹੀ ਚਹੁੰਦੀਆ ਕੋਈ ਸੱਚ ਬੋਲੇ ਕੋਈ ਉਚੇ ਵੀਚਾਰਾ ਵਾਲਾ ਹੋਵੇ ਜੋ ਸ਼ਰੇਆਮ ਲੋਕਾ ਦੀਆਂ ਜਮੀਰਾਂ ਨੂੰ ਹਲੂਣਾ ਦੇਵੇ...

। ਮੈ ਉਸ ਵੀਰ ਨੂੰ ਆਖਿਆ ਜਦੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬੋਲਦੇ ਸਨ ਸਰਕਾਰਾ ਥਰ ਥਰ ਕੰਬਦੀਆਂ ਸਨ । ਸਾਡੇ ਸਿੱਖੀ ਪਹਿਰਾਵੇ ਵਿੱਚ ਲੁਕੇ ਗਦਾਰਾ ਨੇ ਸਰਕਾਰ ਨਾਲ ਰਲ ਕੇ ਸੰਤਾਂ ਨੂੰ ਸ਼ਹੀਦ ਕਰਵਾ ਦਿੱਤਾ । ਪਰ ਸੰਤ ਸਰੀਰ ਕਰਕੇ ਭਲੇ ਸ਼ਹੀਦ ਹੋ ਗਏ ਹੋਣ ਪਰ ਉਹਨਾ ਦੀ ਸੋਚ ਵਿੱਚੋ ਲੱਖਾਂ ਸ਼ਹੀਦ ਨਿਕਲੇ ਤੇ ਅੱਜ ਵੀ ਸੰਤ ਜਰਨੈਲ ਸਿੰਘ ਜੀ ਲੱਖਾ ਲੋਕਾਂ ਦੇ ਦਿਲਾਂ ਦੀ ਧੜਕਣ ਹਨ । ਕੀ ਹੋ ਗਿਆ ਜੇ ਸਾਡੇ ਯੋਧੇ ਦੀਪ ਸਿੱਧੂ ਨੂੰ ਸ਼ਹੀਦ ਕਰਵਾ ਦਿੱਤਾ ਪਰ ਅੱਜ ਫ਼ਤਹਿਗੜ ਸਾਹਿਬ ਦੀ ਧਰਤੀ ਤੇ ਹੋਇਆ ਇਕੱਠ ਵੇਖ ਕੇ ਮਹਿਸੂਸ ਹੋਇਆ ਇਸ ਵਿਚੋ ਦੀਪ ਸਿੱਧੂ ਦੀ ਸੋਚ ਵਾਲੇ ਹਜਾਰਾ ਦੀਪ ਸਿੱਧੂ ਪੈਦਾ ਹੋ ਕੇ ਆਉਣਗੇ ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)