More Punjabi Kahaniya  Posts
Punjabi Quotes  Posts
ਮਾੜਾ ਸਮਾਂ


ਉਹ ਆਪਣੇ ਕਿਸੇ ਰਿਸ਼ਤੇਦਾਰ ਔਰਤ ਨੂੰ ਨਾਲ ਲੈ ਕੇ ਆਪਣੇ ਬਾਪੂ ਨੂੰ ਮਿਲਣ ਆਈ । ਉਸਦਾ ਬਾਪੂ ਜੋ ਕਿ ICU ਵਿੱਚ ਬੈੱਡ ਤੇ ਪਿਆ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਸੀ। ਡਾਕਟਰਾਂ ਨੇ ਉਸਨੂੰ ਬੰਨ ਕੇ ਰੱਖਿਆ ਹੋਇਆ ਸੀ ਕਿਉਂਕਿ ਉਹ ਬਹੁਤ ਅੱਚਵੀ ਜਿਹੀ ਕਰ ਰਿਹਾ ਸੀ। ਆਪਣੇ ਬਾਪੂ ਨੂੰ ਇਸ ਹਾਲਤ ‘ਚ ਵੇਖ ਕੇ ਉਸ ਦੀ ਧੀ ਦੀ ਭੁੱਬ ਨਿਕਲ ਗਈ। ਉਸਦੇ ਨਾਲ ਆਈ ਔਰਤ ਨੇ ਨਰਸ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਖੋਲ ਦੇਣ ਪਰ ਨਰਸ ਅੱਗੋਂ ਤਾੜ ਨਾਲ ਜਵਾਬ ਦਿੰਦੀ ਹੋਈ ਬੋਲੀ ਕਿ ਇਦਾਂ ਕਿਵੇਂ ਖੋਲ ਦੇਈਏ ਤੁਹਾਨੂੰ ਪਤਾ ਵੀ ਹੈ ਕਿ ਰਾਤੀਂ ਇਸਨੂੰ ਕਿੱਦਾਂ ਸਾਰੇ ਸਟਾਫ ਨੇ ਫੜ ਕੇ ਬੰਨਿਆ ਏ।
ਔਰਤ ਕਹਿੰਦੀ...

ਤੁਸੀ ਥੋੜਾ ਜਿਹਾ ਤਾਂ ਢਿੱਲਾ ਬੰਨਦੋ
ਨਰਸ ਕਹਿੰਦੀ ਮੈਂ ਖੋਲ ਦਿੰਦੀ ਆ ਤੁਸੀਂ ਮਿੰਟ ਕੋਲ ਬੈਠ ਕੇ ਦੇਖੋ ਤੁਹਾਨੂੰ ਫੇਰ ਪਤਾ ਲੱਗਣਾ
ਉਸਦੀ ਧੀ ਵਿਚਾਰਾਂ ਜਿਹਾ ਮੂੰਹ ਕਰਕੇ ਬੈਠੀ ਕਦੇ ਮੇਰੇ ਵੱਲ ਵੇਖ ਰਹੀ ਸੀ ਤੇ ਕਦੇ ਆਪਣੇ ਲਾਚਾਰ ਬਾਪ ਵੱਲ
ਇਸ ਸੀਨ ਨੇ ਮੇਰੇ ਦਿਲ ਨੂੰ ਝੰਜੋੜ ਦਿੱਤਾ ਤੇ ਇਹ ਸਭ ਕੁਝ ਬਿਆਨ ਕਰਨ ਤੇ ਮਜ਼ਬੂਰ ਕਰ ਦਿੱਤਾ।
ਅਤੇ ਇਹੀ ਅਰਦਾਸ ਦਿਲੋਂ ਨਿਕਲੀ ਕਿ ਹੇ ਪਰਮਾਤਮਾ ਕਦੇ ਕਿਸੇ ਤੇ ਅਜਿਹਾ ਵਕਤ ਨਾ ਆਵੇ।

...
...



Related Posts

Leave a Reply

Your email address will not be published. Required fields are marked *

One Comment on “ਮਾੜਾ ਸਮਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)