‘ਦਿਵਾਲੀ ਦੀ ਮਿਠਾਈ’
ਅੱਜ ਪਿੰਡਾਂ, ਮੰਡੀਆਂ ਤੇ ਸ਼ਹਿਰਾਂ ਦੇ ਸਾਰੇ ਬਜ਼ਾਰ, ਗਲੀਆਂ ਤੇ ਸੜਕਾਂ ਮਿਠਾਈਆਂ ਨਾਲ ਭਰੇ ਪਏ ਨੇਂ, ਹਮੇਸ਼ਾਂ ਵਾਂਗ ਕੁਇੰਟਲਾਂ ਦੇ ਹਿਸਾਬ ਨਾਲ, ਹਰੇਕ ਦੁਕਾਨਦਾਰ ਦੀ ਮਿਠਾਈ ਵਿਕੇਗੀ, ਮੇਰਾ ਸਿੱਧਾ ਚਿੱਟਾ ਨੰਗਾ ਸਵਾਲ ਹੈ, ਇੰਨੀਆਂ ਮਿਠਾਈਆਂ ਲਈ ਲੋੜੀਂਦਾ ਦੁੱਧ ਕਿੱਥੋਂ ਆਉਂਦਾ ਹੈ ? ਹੈਰਾਨੀ ਦਾ ਗੱਲ ਤਾਂ ਇਹ ਹੈ ਕਿ ਸਾਡੇ ਪੰਜਾਬ ‘ਚ ਤਾਂ ਆਮ ਦਿਨਾਂ ‘ਚ ਵੀ ਜਿੰਨੀ ਦੁੱਧ ਦੀ ਲਾਗਤ ਹੁੰਦੀ ਹੈ, ‘ਦੁੱਧ’ ਦੀ ਅਸਲ ਪੈਦਾਵਾਰ ਤਾਂ ਉਸ ਲਾਗਤ ਤੋਂ ਵੀ ਕਿਤੇ ਘੱਟ ਹੈ, ਸਾਫ ਸ਼ਬਦਾਂ ‘ਚ ਕਹੀਏ ਤਾਂ ਸਾਡੀ ਦੁੱਧ ਦੀ ਆਮ ਦਿਨਾਂ ਦੀ ਜਰੂਰਤ ਵੀ ਨਕਲੀ ਦੁੱਧ ਰਾਹੀਂ ਪੂਰੀ ਹੁੰਦੀ ਹੈ, ਫੇਰ ਤੁਸੀਂ ਸੋਚੋ ਦਿਵਾਲੀ ਤੇ ਕੀ ਹਾਲ ਹੋਵੇਗਾ ? ਹਾਲਾਂਕਿ ਡੇਅਰੀ ਆਲੇ ਜਾਂ ਸਾਰੇ ਹਲਵਾਈ ਚੋਰ ਨਹੀਂ ਹਨ ਪਰ ਸਾਰੇ ਸਾਧ ਵੀ ਤਾਂ...
ਨ੍ਹੀਂ ਹੈਗੇ, ਉਪਰੋਂ ਸਰਕਾਰ ਤੇ ਸਰਕਾਰੀ ਅਫ਼ਸਰ ਵੀ ਮੂੰਹ ਦੇਖਕੇ ਥੱਪੜ ਮਾਰਦੇ ਨੇ, ਨਾ ਤਾਂ ਹਰੇਕ ਹਲਵਾਈ ਤੇ ਛਾਪਾ ਪੈਂਦਾ ਏ, ਨਾ ਹੀ ਹਰੇਕ ਡੇਅਰੀ ਆਲੇ ਤੇ, ਨਕਲੀ ਦੁੱਧ ਸ਼ਰੇਆਮ ਤਿਆਰ ਹੁੰਦਾ ਹੈ, ਵਿਕਦਾ ਹੈ ਪਰ ਅੱਜਤੱਕ ਕਿੰਨੇ ਕੁ ਬੰਦਿਆਂ ਤੇ ਕਾਰਵਾਈ ਹੋਈ ਏ ? ਦਰਅਸਲ ਹੇਠਾਂ ਤੋਂ ਲੈ ਕੇ ਉਪਰ ਤੀਕ ‘ਦਿਵਾਲੀ ਦੀ ਮਿਠਾਈ’, ਦਿਵਾਲੀ ਤੇ ਹੀ ਨ੍ਹੀਂ ਸਗੋਂ ਆਮ ਦਿਨਾਂ ‘ਚ ਵੀ ਪਹੁੰਚ ਰਹੀ ਏ, ਬਾਕੀ ਸਾਡੇ ਦੇਸ਼ ‘ਚ ਇੰਨੀ ਵੀ ਤਾਂ ਮਹਿੰਗਾਈ ਨਹੀਂ ਹੈ, ਬੇਹੱਦ ਸਸਤੀ ਹੈ ਇੱਥੇ, ਆਮ ਇਨਸਾਨ ਦੀ ‘ਜਾਨ’ !
Ashok Soni