ਵਿਆਹ ਦੀ ਜਾਗੋ ਵਿਚ ਸਰਦੇ ਪੁੱਜਦੇ ਘਰਾਂ ਦੀਆਂ ਔਰਤਾਂ ਦੇ ਇੱਕ ਵੱਖਰੇ ਜਿਹੇ ਗਰੁੱਪ ਦਾ ਧਿਆਨ ਦੂਰ ਦੇ ਰਿਸ਼ਤੇ ਚੋ ਲੱਗਦੀ ਪਿੰਡੋਂ ਆਈ ਇੱਕ ਭਾਬੀ ਦੇ ਦਿਲਕਸ਼ ਅੰਦਾਜ ਵਾਲੇ ਗਿੱਧੇ ਅਤੇ ਉਸ ਵੱਲੋਂ ਪਾਈਆਂ ਜਾ ਰਹੀਆਂ ਮਜੇਦਾਰ ਬੋਲੀਆਂ ਵੱਲ ਘਟ ਤੇ ਉਸਦੇ ਗਲ਼ ਪਾਏ ਸਧਾਰਨ ਜਿਹੇ ਸੂਟ ਤੇ ਪੈਰੀਂ ਪਾਈ ਹੋਈ ਸਸਤੀ ਜਿਹੀ ਜੁੱਤੀ ਵੱਲ ਕਿਤੇ ਜਿਆਦਾ ਸੀ!
ਅਚਾਨਕ ਵਡੇਰੀ ਉਮਰ ਦੀ ਇੱਕ ਮਾਤਾ ਆਪੇ ਤੋਂ ਬਾਹਰ ਹੁੰਦੀ ਹੋਈ ਉੱਚੀ ਸਾਰੀ ਆਖ ਉੱਠੀ..”ਜਿਹੋ ਜਿਹਾ ਸੋਹਣਾ ਰੱਬ ਨੇ ਰੂਪ ਦਿੱਤਾ ਓਹੋ ਜਿਹਾ ਹੀ ਸੋਹਣਾ ਗਿੱਧਾ ਵੀ ਪਾਉਂਦੀ ਏ..ਸਭ ਤੋਂ ਵੱਧ ਨੰਬਰ ਲੈ ਗਈ ਏਂ..ਕੋਈ ਸਾਨੀ ਨਹੀਂ ਤੇਰਾ..ਸਦਾ ਜੁਆਨੀਆਂ ਮਾਣੇ”
ਮਾਤਾ...
ਦੇ ਮੂਹੋਂ ਇਕੋ ਸਾਹੇ ਨਿੱਕਲ ਗਏ ਕਿੰਨੇ ਸਾਰੇ ਅੱਖਰਾਂ ਦੇ ਇਸ ਸਬੱਬੀਂ ਸਮੂੰਹ ਨੇ ਖੁਸਰ ਫੁਸਰ ਕਰਦੇੇ ਹੋਏ ਹਾਈ ਫਾਈ ਸੁਸਾਈਟੀ ਵਾਲੇ ਉਸ ਗਰੁੱਪ ਵਿਚ ਇੱਕਦਮ ਚੁੱਪ ਜਿਹੀ ਪਸਾਰ ਦਿੱਤੀ!
ਮਹਿੰਗੇ ਮੇਕਅੱਪ ਅਤੇ ਭਾਰੀ ਭਰਕਮ ਗਹਿਣਿਆਂ ਦੀ ਮੋਟੀ ਪਰਤ ਹੇਠ ਲੁਕੀ ਹੋਈ ਦਿਖਾਵੇ ਵਾਲੀ ਇੱਕ ਕੱਚੀ ਕਮਜ਼ੋਰ ਕੰਧ ਸ਼ਾਇਦ ਈਰਖਾ ਹੀਣਭਾਵਨਾ ਅਤੇ ਜਲਨਸ਼ੀਲਤਾ ਦੇ ਇੱਕ ਵੱਡੇ ਸਮੁੰਦਰ ਵਿਚ ਹੋਰ ਡੂੰਘੀ ਜਾ ਧਸੀ ਸੀ!
ਹਰਪ੍ਰੀਤ ਸਿੰਘ ਜਵੰਦਾ