More Punjabi Kahaniya  Posts
ਟਕ ਟਕ ਦੀ ਆਵਾਜ਼


ਇਕ ਘੁੜਸਵਾਰ … ਕਿਤੇ ਦੂਰ ਜਾ ਰਿਹਾ ਸੀ। ਲੰਬੇ ਸਫ਼ਰ ‘ਚ … ਤੇਜ਼ ਧੁੱਪ ‘ਚ … ਘੋੜਾ ਪਿਆਸ ਨਾਲ਼ … ਬੇਹਾਲ ਹੋਈ ਜਾ ਰਿਹਾ ਸੀ … ਏਨੇ ਨੂੰ … ਸਵਾਰ ਨੂੰ ਸੜਕ ਕਿਨਾਰੇ ਖੇਤ ਵਿਚ … ਹਲਟ ਚੱਲਦਾ ਦਿਖਾਈ ਦਿੱਤਾ।

ਪਰਮਾਤਮਾ ਦਾ ਸ਼ੁਕਰਾਨਾ ਕਰ … ਉਸਨੇ ਘੋੜਾ ਹਲਟ ਕੋਲ਼ ਲੈ ਆਂਦਾ … ਤਾਂ ਕਿ ਘੋੜਾ ਪਾਣੀ ਪੀ ਸਕੇ। ਹਲਟ ਬਹੁਤ ਤੇਜ਼ੀ ਨਾਲ਼ … ਟਕ …ਟਕ …ਟਕ … ਟਕ … ਦੀ ਆਵਾਜ਼ ਕਰ ਰਿਹਾ ਸੀ … ਘੋੜਾ ਡਰ ਕੇ ਪਿੱਛੇ ਹੋ ਗਿਆ।

ਘੁੜਸਵਾਰ ਨੇ ਕਈ ਵਾਰ ਯਤਨ ਕੀਤੇ … ਪਰ ਘੋੜੇ ਤੋਂ ਪਾਣੀ ਨਾ ਪੀਤਾ ਗਿਆ … ਹਾਰ ਕੇ ਉਸਨੇ … ਖੇਤ ਦੇ ਮਾਲਿਕ ਨੂੰ ਆਵਾਜ਼ ਦਿੱਤੀ: ਬਾਈ ਜੀ! ਜ਼ਰਾ ਹਲਟ ਬੰਦ ਕਰ ਦਿਉ … ਮੇਰਾ ਘੋੜਾ ਪਿਆਸਾ ਹੈ … ਟਕ … ਟਕ ਦੀ ਆਵਾਜ਼ ਤੋਂ ਡਰ ਕੇ … ਪਾਣੀ ਨਹੀਂ ਪੀ ਰਿਹਾ।

ਖੇਤ ਦਾ ਮਾਲਿਕ...

… ਉਸਦੀ ਗੱਲ ਸੁਣ ਕੇ … ਹੱਸ ਪਿਆ … ਆਖਣ ਲੱਗਿਆ: ਬੰਦਾ ਤਾਂ ਤੂੰ ਸਮਝਦਾਰ ਲੱਗਦੈਂ … ਫੇਰ ਮੂਰਖਤਾ ਵਾਲ਼ੀ ਗੱਲ ਕਿਉਂ ਕਰ ਰਿਹੈਂ? ਹਲਟ ਬੰਦ ਹੋ ਗਿਆ … ਤਾਂ ਪਾਣੀ ਵੀ ਬੰਦ ਹੋ ਜਾਵੇਗਾ … ਤੇਰਾ ਘੋੜਾ ਪਿਆਸਾ ਹੀ ਰਹਿ ਜਾਵੇਗਾ … ਤੂੰ ਘੋੜੇ ਦੀ ਪਿਆਸ ਬੁਝਾਉਣਾ ਚਾਹੁੰਨੈ … ਤਾਂ ਇਸਨੂੰ ਟਕ … ਟਕ … ਦੀ ਆਵਾਜ਼ ਸੁਣਨ ਦਾ ਅਭਿਆਸ ਕਰਕੇ ਹੀ … ਪਾਣੀ ਪੀਣਾ ਪਵੇਗਾ … ਦੂਜਾ ਕੋਈ ਚਾਰਾ ਨਹੀਂ ਹੈ।

ਸੰਸਾਰ ਦੀ ਟਕ .. ਟਕ … ਚੱਲਦੀ ਹੀ ਰਹਿੰਦੀ ਹੈ … ਇਸ ਨੂੰ ਸੁਣਨ ਦਾ ਅਭਿਆਸ ਕਰਦਿਆਂ ਹੀ … ਇਸਤੋਂ ਅਗਾਂਹ ਨਿੱਕਲ਼ ਜਾਣ ਦਾ ਮਾਰਗ ਮਿਲ਼ਦਾ ਹੈ।
ਅਗਿਆਤ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)